You are here

ਲੁਧਿਆਣਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾਵਾਂ ਦੇ ਮੁੱਖ ਦੋਸ਼ੀ, ਸੁਖਬੀਰ ਬਾਦਲ,ਸਮੇਧ ਸੈਣੀ ਅਤੇ ਸੌਦਾ ਸਾਧ

ਯੋਜਨਾ ਬਣਾ ਕੇ ਫਿਲਮੀ ਐਕਟਰ ਅਕਸੈ ਕੁਮਾਰ ਨੇ ਕਰਾਈ ਸੌਦਾ ਸਾਧ ਨਾਲ ਮੀਟਿੰਗ

ਜਗਰਾਉਂ/ਫਰੀਦਕੋਟ(ਰਾਣਾ ਸ਼ੇਖਦੌਲਤ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ,ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਟੀਮ ਨੇ ਦਾਅਵਾ ਕੀਤਾ।ਬੇਅਦਬੀ ਦੀ ਸਾਜਿਸ਼ ਉਸ ਸਮੇਂ ਦੇ ਮੁੱਖ ਮੰਤਰੀ ਸੁਖਬੀਰ ਬਾਦਲ,ਸਾਬਕਾ ਡੀ.ਜੀ.ਪੀ.ਸੁਮੇਧ ਸੈਣੀ ਅਤੇ ਸੌਦਾ ਸਾਧ ਰਾਮ ਰਹੀਮ ਨੇ ਮਿਲ ਕੇ ਰਚੀ ਸੀ।ਇਹ ਸਾਰਾ ਖੁਲਾਸਾ ਐਸ. ਆਈ.ਟੀ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਦਾਅਵਾ ਕੀਤਾ ਗਿਆ ਉੱਥੇ ਇਹ ਵੀ ਸਪੱਸ਼ਟ ਹੋਇਆ ਕਿ ਫਿਲਮੀ ਐਕਟਰ ਅਕਸੈ ਕੁਮਾਰ ਨੇ ਸੁਖਬੀਰ ਬਾਦਲ ਅਤੇ ਸੌਦਾ ਸਾਧ ਦੀ ਮੁੰਬਈ ਵਿੱਚ ਮੀਟਿੰਗ ਕਰਵਾਈ ਸੀ ਜਿਸ ਵਿੱਚ ਵਿਚੋਲਗੀ ਕਰਨ ਦੀ ਭੂਮਿਕਾ ਅਕਸੈ ਕੁਮਾਰ ਨੇ ਨਿਭਾਈ ਸੀ ਅਦਾਲਤ ਵਿੱਚ ਚਲਾਨ ਪੇਸ਼ ਕਰਨ ਤੋਂ ਬਾਅਦ ਪਤਾ ਲੱਗਾ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਹੀ ਖੁਫੀਆਂ ਵਿਭਾਗ ਦੇ ਮੁੱਖੀ ਹਰਦੀਪ ਸਿੰਘ ਢਿੱਲੋਂ ਦੀ ਬਦਲੀ ਕਰ ਦਿੱਤੀ ਗਈ ਸੀ ਹਰਦੀਪ ਸਿੰਘ ਢਿੱਲੋਂ ਇੱਕ ਸਮੱਰਥ ਪੁਲਿਸ ਅਫਸਰ ਮੰਨੇ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਚਨਚੇਤ ਨਹੀਂ ਸਗੋਂ ਪਹਿਲਾਂ ਰਚੀ ਸਾਜ਼ਿਸ਼ ਦਾ ਹਿੱਸਾ ਹਨ ਇਹ ਚਲਾਨ 28 ਮਈ ਨੂੰ ਫਰੀਦਕੋਟ ਅਦਾਲਤ ਵਿੱਚ ਇੰਸਪੈਕਟਰ ਜਰਨਲ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਪੇਸ਼ ਕੀਤਾ। ਇਸ ਵਿੱਚ ਸੁਖਬੀਰ ਬਾਦਲ, ਸਾਬਕਾ ਡੀ.ਜੀ.ਪੀ ਸੁਮੇਧ ਸੈਣੀ,ਅਤੇ ਸੌਦਾ ਸਾਧ ਰਾਮ ਰਹੀਮ ਦੇ ਵਿਰੁੱਧ ਚਲਾਨ ਪੇਸ਼ ਕੀਤਾ ਸੀ ਜਿਸ ਵਿੱਚ ਫਿਲਮੀ ਐਕਟਰ ਅਕਸੈ ਕੁਮਾਰ ਨੇ ਮੁੰਬਈ ਵਿੱਚ ਮੀਟਿੰਗ ਕਰਵਾ ਕੇ ਇਹ ਸਾਰੀ ਵੱਖ ਵੱਖ ਘਟਨਾਵਾਂ ਦੀ ਸ਼ਾਜਿਸ਼ ਬਣਾਈ ਸੀ।

ਮੈਡੀਕਲ ਵਿਦਿਆਰਥੀਆਂ ਦੀ ਫ਼ੀਸ 'ਚ ਕੀਤੇ ਵਾਧੇ ਪ੍ਰਤੀ ਹਰੇਕ ਵਰਗ ਵਿੱਚ ਰੋਸ

ਜਗਰਾਓਂ/ਲੁਧਿਆਣਾ, ਜੂਨ 2020 -(ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-

ਪੰਜਾਬ ਸਰਕਾਰ ਵੱਲੋਂ ਮੈਡੀਕਲ ਵਿਦਿਆਰਥੀਆਂ ਦੀ ਫ਼ੀਸ ਵਿਚ ਕੀਤੇ ਵਾਧੇ ਖ਼ਿਲਾਫ਼ ਬੇਜ਼ਮੀਨੇ ਕਿਸਾਨ ਮਜ਼ਦੂਰ ਕਰਜ਼ਾ ਮੁਕਤੀ ਮੋਰਚੇ ਨੇ ਆਵਾਜ਼ ਬੁਲੰਦ ਕਰਦਿਆਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਮੰਗਲਵਾਰ ਨੂੰ ਮੋਰਚੇ ਦੇ ਆਗੂਆਂ ਨੇ ਜਗਰਾਓਂ ਦੇ ਐੱਸਡੀਐੱਮ ਡਾ: ਬਲਜਿੰਦਰ ਸਿੰਘ ਢਿਲੋਂ ਨੂੰ ਮੁੱਖ ਮੰਤਰੀ ਦੇ ਨਾਮ ਲਿਖਿਆ ਮੰਗ ਪੱਤਰ ਦਿੱਤਾ। ਇਸ ਮੌਕੇ ਮੋਰਚੇ ਦੇ ਆਗੂ ਸਤਪਾਲ ਸਿੰਘ ਦੇਹੜਕਾ ਅਤੇ ਪ੍ਰਰੋਫ਼ੈਸਰ ਕਰਮ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਦੇਸ਼ ਵਿਚ ਪਹਿਲਾਂ ਹੀ ਡਾਕਟਰਾਂ ਦੀ ਗਿਣਤੀ ਪ੍ਰਤੀ ਵਿਅਕਤੀ ਘੱਟ ਹੈ ਅਤੇ ਉੱਪਰੋਂ ਸਰਕਾਰ ਵੱਲੋਂ ਮੈਡੀਕਲ ਵਿਦਿਆਰਥੀਆਂ ਦੀ ਫ਼ੀਸ ਵਿਚ 70 ਫ਼ੀਸਦੀ ਵਾਧਾ ਕਰਕੇ ਜਿੱਥੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਲਈ ਡਾਕਟਰੀ ਦੀ ਪੜ੍ਹਾਈ ਦੂਰ ਕੀਤੀ ਉੱਥੇ 10-12 ਏਕੜ ਵਾਲੇ ਕਿਸਾਨ ਅਤੇ 60 ਹਜ਼ਾਰ ਦੀ ਨੌਕਰੀ ਵਾਲੇ ਸਰਕਾਰੀ ਮੁਲਾਜ਼ਮ ਇਹਨੀਂ ਮੋਟੀ ਰਕਮ ਕਿਵੇਂ ਅਦਾ ਕਰ ਸਕੇਗਾ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੇ ਹਾਲਤਾਂ ਨੂੰ ਸਮਝਦੇ ਹੋਏ ਸਰਕਾਰ ਵੱਲੋਂ ਵਧਾਈਆਂ ਫ਼ੀਸਾਂ ਤੁਰੰਤ ਵਾਪਸ ਲੈਣੀਆਂ ਚਾਹੀਦੀ ਹਨ। ਓਹਨਾ ਅੱਗੇ ਕਿਹਾ ਕੇ ਕੋਰੋਨਾ ਵਾਇਰਸ ਦੇ ਮਧੇਨਜਰ ਲੋਕ ਅਜੇ ਸੜਕਾਂ ਤੇ ਨਹੀਂ ਉਤਰੇ ਪਰ ਸਰਕਾਰ ਦੇ ਇਸ ਫੈਸਲੇ ਤੋਂ ਹਰ ਇਕ ਦੁੱਖੀ ਹੈ। ਇਸ ਮੌਕੇ ਡਾਕਟਰ ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਿੰਦਰ ਸਿੰਘ ਧੀਰਾ, ਹਰਿੰਦਰ ਪਾਲ ਸਿੰਘ ਮਣਕੂ ਵੀ ਹਾਜ਼ਰ ਸਨ।

ਪਿੰਡ ਪੋਨਾ ਵਿਖੇ ਨੀਲੇ ਕਾਰਡ ਕੱਟੇ ਜਾਣ 'ਤੇ ਪਿੰਡ ਵਾਸੀਆਂ ਵੱਲੋਂ ਪ੍ਰਦਰਸ਼ਨ

ਜਗਰਾਉਂ /ਲੁਧਿਆਣਾ,ਜੂਨ 2020 -(ਰਛਪਾਲ ਸਿੰਘ ਸ਼ੇਰਪੁਰੀ/ ਜਸਮੇਲ ਗਾਲਿਬ/ ਮਨਜਿੰਦਰ ਗਿੱਲ )- ਨਜ਼ਦੀਕੀ ਪਿੰਡ ਪੋਨਾ ਵਿਖੇ ਨੀਲੇ ਕਾਰਡ ਕੱਟੇ ਜਾਣ 'ਤੇ ਸਰਕਾਰ ਖਿਲਾਫ ਪਿੰਡ ਦੇ ਸੈਂਕੜੇ ਮਰਦ-ਔਰਤਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰਾਜ ਸਿੰਘ, ਪਾਲ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਸੁਖਮਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਨੀਲੇ ਕਾਰਡਾਂ 'ਤੇ ਸਾਨੂੰ ਕਣਕ ਮਿਲਦੀ ਸੀ। ਪਰ ਹੁਣ ਸਾਡੇ ਕੁਝ ਪਰਿਵਾਰ ਦੇ ਮੈਂਬਰਾਂ ਦੇ ਨੀਲੇ ਕਾਰਡਾਂ ਬਿਨਾਂ ਕਿਸੇ ਵਜ੍ਹਾ ਤੋਂ ਕੱਟ ਦਿੱਤੇ ਗਏ ਹਨ। ਜਿਸ ਕਾਰਨ ਉਨ੍ਹਾਂ ਨੂੰ ਨੀਲੇ ਕਾਰਡਾਂ ਤੋਂ ਮਿਲਣ ਵਾਲਾ ਸਹੂਲਤ ਨਹੀਂ ਮਿਲ ਰਹੀ। ਅੱਜ ਜਦੋਂ ਕਿ ਕੋਰੋਨਾ ਦੇ ਕਹਿਰ ਤੋਂ ਹਰ ਵਰਗ ਪੀੜਤ ਹੈ। ਮਿਹਨਤ ਮਜ਼ਦੂਰੀ ਕਰਨ ਵਾਲੇ ਦਲਿਤ ਵਰਗ ਦੇ ਘਰ ਖਾਣ ਲਈ ਆਟਾ ਨਹੀਂ ਜਿਸ ਕਾਰਨ ਉਹ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ। ਇਸ ਮੌਕੇ ਪੀੜਤ ਪਰਿਵਾਰਾਂ ਨੇ ਕਿਹਾ ਕਿ ਨਵੀਂ ਪੰਚਾਇਤ ਵੱਲੋਂ ਭਰੇ ਗਏ ਨਵੇਂ ਫਾਰਮਾਂ ਨੂੰ ਇਕ ਸਾਲ ਹੋ ਗਿਆ ਹੈ ਪਰ ਹਾਲੇ ਤੱਕ ਨੀਲੇ ਕਾਰਡ ਬਣ ਕੇ ਨਹੀਂ ਆਏ। ਜੋ ਕਿ ਸਰਕਾਰ ਵੱਲੋਂ ਗਰੀਬਾਂ ਨਾਲ ਸਰਾਸਰ ਧੱਕੇਸ਼ਾਹੀ ਹੋ ਰਹੀ ਹੈ। ਗਰੀਬਾਂ ਲਈ ਆਇਆ ਰਾਸ਼ਨ ਵੀ ਧਨਾਢ ਹੜੱਪ ਕਰ ਜਾਂਦੇ ਹਨ। ਜਿਸ ਕਾਰਨ ਅਮੀਰ ਹੋ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਸਾਡੇ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਗਰੀਬ ਵਰਗ ਨੂੰ ਨੀਲੇ ਕਾਰਡਾਂ ਦੀ ਸਹੂਲਤ ਤੋਂ ਬੰਚਿਤ ਨਾ ਕੀਤਾ ਜਾਵੇ, ਨਹੀਂ ਤਾਂ ਸਾਡਾ ਵਫਦ ਜਲਦੀ ਹੀ ਇਸ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲੇਗਾ। ਇਸ ਮੌਕੇ ਬਲਵੀਰ ਕੌਰ, ਗੁਰਜੀਤ ਕੌਰ, ਕਮਲਜੀਤ ਕੌਰ, ਬਲਵੀਰ ਸਿੰਘ ਵੀਰਪਾਲ ਕੌਰ, ਰੂਪ ਕੌਰ, ਗੁਰਨਾਮ ਕੌਰ, ਸਰਦਾਰਾ ਸਿੰਘ, ਵਰਿੰਦਰ ਸਿੰਘ, ਸਰਬਜੀਤ ਕੌਰ, ਚਰਨਜੀਤ ਸਿੰਘ, ਦਰਸ਼ਨ ਸਿੰਘ, ਭਾਗ ਸਿੰਘ, ਜੋਗਿੰਦਰ ਸਿੰਘ, ਹਰਬੰਸ ਸਿੰਘ, ਰਾਜਬਿੰਦਰ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।

ਪਿੰਡ ਪੋਨਾ ਵਿਖੇ ਨੀਲੇ ਕਾਰਡ ਕੱਟੇ ਜਾਣ 'ਤੇ ਪਿੰਡ ਵਾਸੀਆਂ ਵੱਲੋਂ ਪ੍ਰਦਰਸ਼ਨ

ਜਗਰਾਉਂ /ਲੁਧਿਆਣਾ,ਜੂਨ 2020 -(ਰਛਪਾਲ ਸਿੰਘ ਸ਼ੇਰਪੁਰੀ/ ਜਸਮੇਲ ਗਾਲਿਬ/ ਮਨਜਿੰਦਰ ਗਿੱਲ )- ਨਜ਼ਦੀਕੀ ਪਿੰਡ ਪੋਨਾ ਵਿਖੇ ਨੀਲੇ ਕਾਰਡ ਕੱਟੇ ਜਾਣ 'ਤੇ ਸਰਕਾਰ ਖਿਲਾਫ ਪਿੰਡ ਦੇ ਸੈਂਕੜੇ ਮਰਦ-ਔਰਤਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰਾਜ ਸਿੰਘ, ਪਾਲ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਸੁਖਮਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਨੀਲੇ ਕਾਰਡਾਂ 'ਤੇ ਸਾਨੂੰ ਕਣਕ ਮਿਲਦੀ ਸੀ। ਪਰ ਹੁਣ ਸਾਡੇ ਕੁਝ ਪਰਿਵਾਰ ਦੇ ਮੈਂਬਰਾਂ ਦੇ ਨੀਲੇ ਕਾਰਡਾਂ ਬਿਨਾਂ ਕਿਸੇ ਵਜ੍ਹਾ ਤੋਂ ਕੱਟ ਦਿੱਤੇ ਗਏ ਹਨ। ਜਿਸ ਕਾਰਨ ਉਨ੍ਹਾਂ ਨੂੰ ਨੀਲੇ ਕਾਰਡਾਂ ਤੋਂ ਮਿਲਣ ਵਾਲਾ ਸਹੂਲਤ ਨਹੀਂ ਮਿਲ ਰਹੀ। ਅੱਜ ਜਦੋਂ ਕਿ ਕੋਰੋਨਾ ਦੇ ਕਹਿਰ ਤੋਂ ਹਰ ਵਰਗ ਪੀੜਤ ਹੈ। ਮਿਹਨਤ ਮਜ਼ਦੂਰੀ ਕਰਨ ਵਾਲੇ ਦਲਿਤ ਵਰਗ ਦੇ ਘਰ ਖਾਣ ਲਈ ਆਟਾ ਨਹੀਂ ਜਿਸ ਕਾਰਨ ਉਹ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ। ਇਸ ਮੌਕੇ ਪੀੜਤ ਪਰਿਵਾਰਾਂ ਨੇ ਕਿਹਾ ਕਿ ਨਵੀਂ ਪੰਚਾਇਤ ਵੱਲੋਂ ਭਰੇ ਗਏ ਨਵੇਂ ਫਾਰਮਾਂ ਨੂੰ ਇਕ ਸਾਲ ਹੋ ਗਿਆ ਹੈ ਪਰ ਹਾਲੇ ਤੱਕ ਨੀਲੇ ਕਾਰਡ ਬਣ ਕੇ ਨਹੀਂ ਆਏ। ਜੋ ਕਿ ਸਰਕਾਰ ਵੱਲੋਂ ਗਰੀਬਾਂ ਨਾਲ ਸਰਾਸਰ ਧੱਕੇਸ਼ਾਹੀ ਹੋ ਰਹੀ ਹੈ। ਗਰੀਬਾਂ ਲਈ ਆਇਆ ਰਾਸ਼ਨ ਵੀ ਧਨਾਢ ਹੜੱਪ ਕਰ ਜਾਂਦੇ ਹਨ। ਜਿਸ ਕਾਰਨ ਅਮੀਰ ਹੋ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਸਾਡੇ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਗਰੀਬ ਵਰਗ ਨੂੰ ਨੀਲੇ ਕਾਰਡਾਂ ਦੀ ਸਹੂਲਤ ਤੋਂ ਬੰਚਿਤ ਨਾ ਕੀਤਾ ਜਾਵੇ, ਨਹੀਂ ਤਾਂ ਸਾਡਾ ਵਫਦ ਜਲਦੀ ਹੀ ਇਸ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲੇਗਾ। ਇਸ ਮੌਕੇ ਬਲਵੀਰ ਕੌਰ, ਗੁਰਜੀਤ ਕੌਰ, ਕਮਲਜੀਤ ਕੌਰ, ਬਲਵੀਰ ਸਿੰਘ ਵੀਰਪਾਲ ਕੌਰ, ਰੂਪ ਕੌਰ, ਗੁਰਨਾਮ ਕੌਰ, ਸਰਦਾਰਾ ਸਿੰਘ, ਵਰਿੰਦਰ ਸਿੰਘ, ਸਰਬਜੀਤ ਕੌਰ, ਚਰਨਜੀਤ ਸਿੰਘ, ਦਰਸ਼ਨ ਸਿੰਘ, ਭਾਗ ਸਿੰਘ, ਜੋਗਿੰਦਰ ਸਿੰਘ, ਹਰਬੰਸ ਸਿੰਘ, ਰਾਜਬਿੰਦਰ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।

ਹਨੀ ਗੋਇਲ ਬਣੇ ਭਾਜਪਾ ਦੇ ਮੰਡਲ ਪ੍ਰਧਾਨ

ਹਨੀ ਗੋਇਲ ਬਣੇ ਭਾਜਪਾ ਦੇ ਮੰਡਲ ਪ੍ਰਧਾਨ

ਜਗਰਾਓਂ / ਲੁਧਿਆਣਾ, ਮਈ 2020 -(ਪ੍ਰਦੂਮਣ ਬਾਂਸਲ/ਮਨਜਿੰਦਰ ਗਿੱਲ)-  ਭਾਜਪਾ ਜਗਰਾਓਂ ਮੰਡਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਨੂੰ ਅੱਜ ਪਾਰਟੀ ਵੱਲੋਂ ਵਿਰਾਮ ਲਾਉਂਦਿਆਂ ਸਵਰਗੀ ਭਾਜਪਾ ਆਗੂ ਵਿਨੋਦ ਕੁਮਾਰ ਚਿੜੀ ਦੇ ਸਪੁੱਤਰ ਸਾਬਕਾ ਕੌਂਸਲਰ ਹਨੀ ਗੋਇਲ ਸਿਰ ਪ੍ਰਧਾਨਗੀ ਦਾ ਸਿਹਰਾ ਬੰਨਿਆ। ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਦੱਸਿਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ੋਨਲ ਇੰਚਾਰਜ ਜੀਵਨ ਗੁਪਤਾ, ਜ਼ਿਲ੍ਹਾ ਇੰਚਾਰਜ ਅਨਿਲ ਸੱਚਰ ਨੇ ਹਨੀ ਗੋਇਲ ਦੇ ਨਾਮ 'ਤੇ ਮੋਹਰ ਲਗਾਈ। ਉਨ੍ਹਾਂ ਦੱਸਿਆ ਕਿ ਹਨੀ ਤੋਂ ਇਲਾਵਾ ਲਖਵਿੰਦਰ ਕੌਰ ਨੰੂ ਜੋਧਾਂ ਮੰਡਲ ਦਾ ਪ੍ਰਧਾਨ ਥਾਪਿਆ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਮੰਡਲ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਸੀ ਅਤੇ ਦੋ ਧੜਿਆਂ ਵਿਚ ਪ੍ਰਧਾਨਗੀ ਲਈ ਜੋਰ ਅਜਮਾਇਸ਼ ਚੱਲ ਰਹੀ ਸੀ। ਇਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਸਮੇਂ ਵਿਚ ਸੂਬਾ ਪ੍ਰਧਾਨ ਦੀ ਜਗਰਾਓਂ ਫੇਰੀ ਸਮੇਂ ਵੀ ਮੰਡਲ ਪ੍ਰਧਾਨ ਦੇ ਨਾਮ ਦਾ ਐਲਾਨ ਨਹੀਂ ਹੋ ਸਕਿਆ ਸੀ।  ਹਨੀ ਗੋਇਲ ਵਲੋਂ ਸਾਡੇ ਪਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਾਰਟੀ ਵਲੋਂ ਸੌਂਪੀ ਹੋਈ ਜੁਮੇਵਾਰੀ ਨੂੰ ਤਨਦੇਹੀ ਨਿਭਾਵਾਂਗਾ।

ਦੇਹੜਕਾ ਨਗਰ ਵੱਲੋਂ ਪੰਥਕ ਸੇਵਾਵਾਂ ਬਦਲੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗਰੇਵਾਲ ਸਨਮਾਨਿਤ

ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੰਜਾਬ ਦੇ ਹੱਕਾਂ ਦੀ ਲੜਾਈ ਜਾਰੀ ਰੱਖਾਂਗੇ-ਭਾਈ ਗਰੇਵਾਲ  

ਜਗਰਾਉਂ/ਲੁਧਿਆਣਾ, ਜੂਨ 2020 -(ਕੌਂਸਲ ਮੱਲਾ/ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-

ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਕਰਕੇ ਪੰਜਾਬ ਦਾ ਹਰ ਵਰਗ ਦੁਖੀ ਹੈ। ਹਰ ਨਵੀਂ ਸਵੇਰ ਕੈਪਟਨ ਸਰਕਾਰ ਵੱਲੋਂ ਜਾਰੀ ਤੁਗਲਕੀ ਫੁਰਮਾਨਾਂ ਦੇ ਖਿਲਾਫ਼ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ 'ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਫੈਡਰੇਸ਼ਨ ਪ੍ਰਧਾਨ ਭਾਈ ਗੁਰਚਰਨ ਸਿੰਘ ਨੇ ਪਿੰਡ ਦੇਹੜਕਾ ਦੇ ਅਕਾਲੀ ਵਰਕਰਾਂ ਨਾਲ ਇਕ ਮਿਲਣੀ ਸਮੇਂ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਵਿਸਵਾਸ਼ਘਾਤ ਕਰਕੇ ਆਰਥਿਕਤਾ ਤਬਾਹ ਹੋ ਚੁੱਕੀ ਹੈ, ਨਸ਼ਾ ਹੱਟੀ-ਹੱਟੀ ਵਿਕ ਰਿਹਾ ਹੈ ਅਤੇ ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ ਹੈ। ਉਪਰੋਂ ਬਿਜਲੀ ਦੇ ਬਿੱਲਾਂ ਬਾਰੇ ਮੰਤਰੀ ਮੰਡਲ 'ਚ ਪਾਸ ਕੀਤੇ ਮਤਿਆਂ ਵਰਗੇ ਐਲਾਨਾਂ ਨੇ ਪੰਜਾਬ ਦੀ ਕਿਸਾਨੀ ਨੂੰ ਡੂੰਘੀ ਚਿੰਤਾ 'ਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵਰਕਰ ਹਮੇਸ਼ਾਂ ਪੰਜਾਬ ਦੇ ਹੱਕਾਂ ਲਈ ਲੜਾਈ ਲੜਦਾ ਹੈ। ਅੱਜ ਵੀ ਅਕਾਲੀ ਦਲ ਦੇ ਝੰਡੇ ਹੇਠਾਂ ਕਾਂਗਰਸ ਨੂੰ ਚਲਦਾ ਕਰਨ ਲਈ ਤਤਪਰ ਹੈ। ਇਸ ਮੌਕੇ ਵਰਕਰਾਂ ਨਾਲ ਜੱਥੇਬੰਦਕ ਮਜ਼ਬੂਤੀ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪਾਰਟੀ ਵਰਕਰਾਂ ਵੱਲੋਂ ਭਾਈ ਗਰੇਵਾਲ ਦੀਆਂ ਪਾਰਟੀ ਅਤੇ ਪੰਥਕ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਧਾਲੀਵਾਲ, ਗੁਰਮੀਤ ਸਿੰਘ ਪੱਪੂ, ਜਸਵੀਰ ਸਿੰਘ ਸੀਰਾ, ਗਿਆਨੀ ਭਜਨ ਸਿੰਘ, ਅਵਤਾਤਰ ਸਿੰਘ ਸਿੱਧੂ, ਜੱਥੇਦਾਰ ਸੁਖਦੇਵ ਸਿੰਘ ਖੈਹਿਰਾ, ਗੁਰਦੀਪ ਸਿੰਘ ਸਾਬਕਾ ਸਰਪੰਚ, ਲਛਮਣ ਸਿੰਘ ਖੈਹਿਰਾ, ਅਜਮੇਰ ਸਿੰਘ ਧਾਲੀਵਾਲ, ਨਛੱਤਰ ਸਿੰਘ ਸਿੱਧੂ, ਦਰਸ਼ਨ ਸਿੰਘ ਧਾਲੀਵਾਲ, ਦਲਜੀਤ ਸਿੰਘ ਧਾਲੀਵਾਲ, ਮਾ: ਸਰਦਾਰਾ ਸਿੰਘ, ਬਿੱਕਰ ਸਿੰਘ, ਬਾਰਾ ਸਿੰਘ, ਨਿਰਮਲ ਸਿੰਘ, ਮਦਨ ਸਿੰਘ, ਕਰਤਾਰ ਸਿੰਘ, ਅਮਰ ਸਿੰਘ, ਤੇਜਾ ਸਿੰਘ, ਸਤਪਾਲ ਸਿੰਘ, ਲਖਵੀਰ ਸਿੰਘ, ਗੁਰਸੇਵਕ ਸਿੰਘ, ਜੱਸੀ ਤੇ ਕਾਲਾ ਸਿੰਘ ਆਦਿ ਹਾਜ਼ਰ ਸਨ।

ਹਲਵਾਰਾ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਨਾਲ ਇਲਾਕਾ ਵਪਾਰਕ ਹੱਬ ਵਜੋਂ ਵਿਕਸਤ ਹੋਵੇਗਾ-ਡਾ. ਅਮਰ ਸਿੰਘ

ਕਿਹਾ! ਸੂਬੇ ਵਿੱਚ ਪ੍ਰਵਾਸੀਆਂ ਪੰਜਾਬੀਆਂ ਵੱਲੋਂ ਨਿਵੇਸ਼ ਵਧੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ

ਲੋਕ ਸਭਾ ਮੈਂਬਰ ਵੱਲੋਂ ਪਿੰਡ ਐਤੀਆਣਾ ਵਿਖੇ ਹਵਾਈ ਅੱਡੇ ਦੇ ਵਿਸਤਾਰ ਕਾਰਜ ਦਾ ਜਾਇਜ਼ਾ

ਲੁਧਿਆਣਾ,  ਜੂਨ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)  

ਹਲਵਾਰਾ ਹਵਾਈ ਅੱਡੇ 'ਤੇ ਸ਼ੁਰੂ ਹੋਏ ਅੰਤਰਰਾਸ਼ਟਰੀ ਸਿਵਲ ਟਰਮੀਨਲ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਲਈ ਹਲਕਾ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਅੱਜ ਪਿੰਡ ਐਤੀਆਣਾ ਦਾ ਦੌਰਾ ਕੀਤਾ ਅਤੇ ਸੰਬੰਧਤ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਨਾਂ ਨਾਲ ਰਾਏਕੋਟ ਦੇ ਐੱਸ. ਡੀ. ਐੱਮ. ਸ੍ਰੀ ਹਿਮਾਂਸ਼ੂ ਗੁਪਤਾ, ਸੀਨੀਅਰ ਯੂਥ ਕਾਂਗਰਸੀ ਆਗੂ ਸ੍ਰ. ਕਾਮਿਲ ਬੋਪਾਰਾਏ, ਓ. ਐੱਸ. ਡੀ. ਸ੍ਰ. ਜਗਪ੍ਰੀਤ ਸਿੰਘ ਬੁੱਟਰ ਅਤੇ ਹੋਰ ਹਾਜ਼ਰ ਸਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਮਰ ਸਿੰਘ ਨੇ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਨਾਲ ਵਿਧਾਨ ਸਭਾ ਹਲਕਾ ਰਾਏਕੋਟ ਸਮੁੱਚੇ ਪੰਜਾਬ ਵਿੱਚ ਇੱਕ ਵਪਾਰਕ ਹੱਬ ਵਜੋਂ ਵਿਕਸਤ ਹੋਵੇਗਾ, ਜਿਸ ਦਾ ਸੂਬੇ ਦੀ ਆਰਥਿਕਤਾ ਨੂੰ ਵੱਡਾ ਲਾਭ ਹੋਵੇਗਾ। ਉਨਾਂ ਕਿਹਾ ਕਿ ਇਹ ਹਵਾਈ ਅੱਡਾ ਸ਼ੁਰੂ ਹੋਣ ਨਾਲ ਇਥੇ ਪ੍ਰਵਾਸੀ ਪੰਜਾਬੀਆਂ ਅਤੇ ਹੋਰ ਵਪਾਰਕ ਘਰਾਣਿਆਂ ਵੱਲੋਂ ਨਿਵੇਸ਼ ਕੀਤਾ ਜਾਵੇਗਾ, ਜਿਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।ਉਨਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਇਲਾਕੇ ਨੂੰ ਸੈਰ-ਸਪਾਟਾ ਇਲਾਕੇ ਵਜੋਂ ਵੀ ਵਿਕਸਤ ਕਰਵਾਇਆ ਜਾਵੇ। ਇਸ ਲਈ ਉਹ ਜਲਦ ਹੀ ਸੈਰ ਸਪਾਟਾ ਵਿਭਾਗ ਨਾਲ ਮੀਟਿੰਗ ਕਰਕੇ ਬਕਾਇਦਾ ਖਾਕਾ ਤਿਆਰ ਕਰਵਾਉਣਗੇ। ਇਸ ਮੌਕੇ ਉਨਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਇਸ ਇਤਿਹਾਸਕ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਦਾ ਸੁਪਨਾ ਜਲਦ ਸੱਚ ਹੋਣ ਜਾ ਰਿਹਾ ਹੈ। ਇਸ ਟਰਮੀਨਲ ਦੇ ਨਿਰਮਾਣ ਲਈ ਲੋੜੀਂਦੀ 161.2703 ਏਕੜ ਜ਼ਮੀਨ ਨੂੰ ਅਧਿਗ੍ਰਹਿਣ ਕਰ ਲਿਆ ਗਿਆ ਹੈ ਅਤੇ ਇਸ ਸੰਬੰਧੀ ਗਲਾਡਾ ਵੱਲੋਂ ਮੌਕੇ ਦਾ ਕਬਜ਼ਾ ਵੀ ਲੈ ਲਿਆ ਗਿਆ ਹੈ। ਉਨਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਟਰਮੀਨਲ ਦਾ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਨਾਲ-ਨਾਲ ਹਵਾਈ ਪੱਟੀ ਦਾ ਨਿਰਮਾਣ ਪਹਿਲ ਦੇ ਆਧਾਰ 'ਤੇ ਕਰਵਾ ਲਿਆ ਜਾਵੇ ਤਾਂ ਜੋ ਇਥੋਂ ਅੰਤਰਰਾਸ਼ਟਰੀ ਉਡਾਣਾਂ ਜਲਦ ਸ਼ੁਰੂ ਕਰਵਾਈਆਂ ਜਾ ਸਕਣ।
ਉਨਾਂ ਦੱਸਿਆ ਕਿ ਅਧਿਗ੍ਰਹਿਣ ਕੀਤੀ ਜ਼ਮੀਨ ਬਦਲੇ ਕਿਸਾਨਾਂ ਨੂੰ 20, 61, 314 ਰੁਪਏ ਪ੍ਰਤੀ ਏਕੜ (ਸਮੇਤ 100 ਫੀਸਦੀ ਸੋਲੇਸ਼ੀਅਮ, 12 ਫੀਸਦੀ ਏ. ਪੀ. ਅਤੇ 1.25 ਗੁਣਾਂਕ) ਮੁਆਵਜ਼ਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੋਗ ਪਾਏ ਜਾਣ ਵਾਲੇ ਪਰਿਵਾਰ ਨੂੰ 5,50,000 ਰੁਪਏ ਰੀਹੈਬੀਲੀਟੇਸ਼ਨ ਐਂਡ ਰੀਸੈਟਲਮੈਂਟ ਭੱਤਾ ਵੀ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਦੇ ਸਾਂਝੇ ਉੱਦਮ ਨਾਲ ਪਿੰਡ ਐਤੀਆਣਾ ਤਹਿਸੀਲ ਰਾਏਕੋਟ ਦੀ ਜ਼ਮੀਨ ਵਿੱਚ ਅੰਤਰਰਾਸ਼ਟਰੀ ਸਿਵਲ ਅਤੇ ਕਾਰਗੋ ਟਰਮੀਨਲ ਵਿਕਸਤ ਕੀਤਾ ਜਾ ਰਿਹਾ ਹੈ। ਇਸ ਅੰਤਰਰਾਸ਼ਟਰੀ ਏਅਰਪੋਰਟ ਦਾ ਵਿਕਾਸ ਸੂਬੇ ਅਤੇ ਇਲਾਕੇ ਦੇ ਆਰਥਿਕ ਵਾਧੇ ਅਤੇ ਖੁਸ਼ਹਾਲੀ ਲਈ ਸਕਾਰਾਤਮਿਕ ਸੰਕੇਤ ਹੈ। ਜਿਸ ਨਾਲ ਇਲਾਕੇ ਵਿੱਚ ਨਿਗਮੀ ਅਤੇ ਵਪਾਰਕ ਕੰਪਨੀਆਂ ਨੂੰ ਆਰਥਿਕ ਗਤੀਵਿਧੀਆਂ ਚਲਾਉਣਾ ਦਾ ਮੌਕਾ ਮਿਲੇਗਾ। ਇਸ ਨਾਲ ਵੱਖ-ਵੱਖ ਖੇਤਰਾਂ ਵਿੱਚ ਖਾਸ ਤੌਰ 'ਤੇ ਰੋਜ਼ਗਾਰ ਦੇ ਮੌਕੇ ਮਿਲਣਗੇ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਲੁਧਿਆਣਾ ਰਾਜ ਦੇ ਕੇਂਦਰੀ ਖੇਤਰ ਵਿੱਚ ਇਹ ਪ੍ਰੋਜੈਕਟ ਭੂਗੋਲਿਕ ਪੱਖੋਂ ਆਦਰਸ਼ਕ ਅਤੇ ਵਾਜ਼ਿਬ ਹੋਵੇਗਾ।ਦੱਸਣਯੋਗ ਹੈ ਕਿ ਇਸ ਟਰਮੀਨਲ ਬਣਨ ਨਾਲ ਸੂਬੇ ਦੀ ਖਾਸ ਕਰਕੇ ਸਨਅਤੀ ਜ਼ਿਲਾ ਲੁਧਿਆਣਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਹਵਾਈ ਅੱਡੇ ਨੂੰ ਅਗਲੇ ਢਾਈ ਸਾਲ ਪੂਰਨ ਤੌਰ 'ਤੇ ਚਾਲੂ ਕਰਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਲਾਕਾ ਨਿਵਾਸੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਕੰਮ ਜਿਸ ਵਿੱਚ 135.54 ਏਕੜ ਰਕਬੇ ਵਿੱਚ ਕੋਡ-4 ਸੀ ਤਰਾਂ ਦੇ ਜ਼ਹਾਜਾਂ ਦੇ ਓਪਰੇਸ਼ਨ ਲਈ ਪੂਰਨ ਰੂਪ ਵਿੱਚ ਨਵੇਂ ਅੰਤਰਰਾਸ਼ਟਰੀ ਸਿਵਲ ਏਅਰ ਟਰਮੀਨਲ ਦਾ ਨਿਰਮਾਣ ਕਰਨਾ ਸ਼ਾਮਲ ਹੈ, ਤਿੰਨ ਸਾਲ ਦੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਇਹ ਪ੍ਰਾਜੈਕਟ ਇਕ ਜਾਇੰਟ ਵੈਂਚਰ ਕੰਪਨੀ (ਜੇ.ਵੀ.ਸੀ) ਦੇ ਰਾਹੀਂ ਲਾਗੂ ਕੀਤਾ ਜਾਵੇਗਾ ਜਿਸ ਵਿੱਚ ਬਹੁਮਤ ਹਿੱਸੇਦਾਰੀ 51 ਫੀਸਦੀ ਏ.ਏ.ਆਈ ਦੀ ਹੈ ਜਦਕਿ ਗ੍ਰੇਟਰ ਲੁਧਿਆਣਾ ਵਿਕਾਸ ਅਥਾਰਟੀ (ਗਲਾਡਾ) ਦੇ ਰਾਹੀਂ ਸੂਬਾ ਸਰਕਾਰ ਦੀ ਹਿੱਸੇਦਾਰੀ 49 ਫੀਸਦੀ ਹੈ। ਇਹ ਅੰਤਰਰਾਸ਼ਟਰੀ ਹਵਾਈ ਅੱਡਾ ਸਿਰਫ ਵਪਾਰਕ ਉਡਾਨਾਂ ਲਈ ਹੀ ਨਹੀਂ ਹੋਵੇਗਾ ਸਗੋਂ ਸੂਬੇ ਵਿੱਚ ਹਵਾਈ ਯਾਤਰੀਆਂ ਨੂੰ ਹਵਾਈ ਸੰਪਰਕ ਦੀਆਂ ਵਧੀਆ ਸਹੂਲਤਾਂ ਵੀ ਮੁਹੱਈਆ ਕਰਵਾਏਗਾ। ਇਸ ਦੇ ਨਾਲ ਸੂਬੇ ਦੇ ਉਦਯੋਗ ਨੂੰ ਵੀ ਲਾਭ ਪਹੁੰਚੇਗਾ।  

ਪ੍ਰਵਾਸੀ ਮਜ਼ਦੂਰਾਂ ਦੀ ਸਹੂਲਤ ਲਈ ਦੋ ਦਿਨ ਹੋਰ ਹੋਵੇਗੀ ਰਜਿਸਟਰੇਸ਼ਨ

ਮਿਤੀ 2 ਅਤੇ 3 ਜੂਨ ਨੂੰ ਸਵੇਰੇ 11 ਵਜੇ ਸਿੱਧੇ ਤੌਰ 'ਤੇ ਗੁਰੂ ਨਾਨਕ ਸਟੇਡੀਅਮ ਪਹੁੰਚੋਂ-ਡਿਪਟੀ ਕਮਿਸ਼ਨਰ

ਕਿਹਾ! ਪ੍ਰਵਾਸੀ ਮਜ਼ਦੂਰ ਹਾਲੇ ਆਪਣੇ ਨਾਲ ਸਮਾਨ ਨਾ ਲਿਆਉਣ

ਲੁਧਿਆਣਾ,  ਜੂਨ 2020 ( ਇਕਬਾਲ ਸਿੰਘ ਰਸੂਲਪੁਰ / ਚਰਨਜੀਤ ਸਿੰਘ ਚੰਨ / ਮਨਜਿੰਦਰ ਗਿੱਲ )

-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵੀ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਜਾਣਾ ਚਾਹੁੰਦੇ ਹਨ ਪਰ ਉਹ ਪਹਿਲਾਂ ਰਜਿਸਟਰੇਸ਼ਨ ਕਰਾਉਣ ਤੋਂ ਰਹਿ ਗਏ ਸਨ ਜਾਂ ਉਨਾਂ ਦੀ ਹਾਲੇ ਤੱਕ ਵਾਰੀ ਨਹੀਂ ਆਈ, ਉਹ ਮਿਤੀ 2 ਅਤੇ 3 ਜੂਨ, 2020 ਨੂੰ ਸਿੱਧੇ ਤੌਰ 'ਤੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਸਵੇਰੇ 11 ਵਜੇ ਪਹੁੰਚ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।ਉਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਸਟੇਡੀਅਮ ਆਉਣ ਵੇਲੇ ਆਪਣੇ ਨਾਲ ਸਮਾਨ ਆਦਿ ਨਾ ਲੈ ਕੇ ਆਉਣ ਕਿਉਂਕਿ ਫਿਲਹਾਲ ਉਨਾਂ ਦੀ ਰਜਿਸਟ੍ਰੇਸ਼ਨ ਹੀ ਕੀਤੀ ਜਾਣੀ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਮੁਕੰਮਲ ਹੋਣ 'ਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਉਨਾਂ ਦੀ ਗਿਣਤੀ ਮੁਤਾਬਿਕ ਰੇਲਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਉਪਰੰਤ ਉਹ ਆਪਣੇ ਸੂਬਿਆਂ ਨੂੰ ਜਾ ਸਕਣਗੇ। ਪ੍ਰਵਾਸੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਦੋ ਦਿਨ ਵਿਸ਼ੇਸ਼ ਕਾਊਂਟਰ ਲਗਾਏ ਜਾ ਰਹੇ ਹਨ।  

ਪਿੰਡ ਰਾਜਗੜ੍ਹ ਵਿੱਚ ਝਗੜੇ ਦੌਰਾਨ ਇੱਕ ਬੁਜ਼ਰਗ ਨੂੰ ਧੱਕਾ ਮਾਰਨ ਤੇ ਮੌਕੇ ਤੇ ਮੌਤ ,ਮਾਮਲਾ ਦਰਜ

ਜਗਰਾਉਂ/ਸੁਧਾਰ(ਰਾਣਾ ਸ਼ੇਖਦੌਲਤ) ਸੁਧਾਰ ਅੰਦਰ ਪੈਦੇ ਪਿੰਡ ਰਾਜਗੜ੍ਹ ਵਿੱਚ ਇੱਕ ਮਾਮੂਲੀ ਅਜਿਹੇ ਝਗੜੇ ਵਿੱਚ ਇੱਕ ਬੁਜ਼ਰਗ ਨੂੰ ਧੱਕਾ ਮਾਰਨ ਦੌਰਾਨ ਉਸ ਦੀ ਮੌਕੇ ਪਰ ਹੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਿਕ ਜਾਣਕਾਰੀ ਅਨੁਸਾਰ ਏ.ਐਸ. ਆਈ ਰੁਪਿੰਦਰ ਸਿੰਘ ਨੇ ਦੱਸਿਆ ਕਿ ਗੁਰਸ਼ਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਰਾਜਗੜ੍ਹ ਬਿਆਨ ਕੀਤਾ ਕਿ ਰਾਤ ਦੇ 8:30 ਵਜੇ ਅਸੀਂ ਆਪਣੇ ਘਰ ਰੋਟੀ ਖਾ ਰਹੇ ਸੀ।ਤਾਂ ਸਾਡਾ ਗੁਆਂਢੀ ਅਵਤਾਰ ਸਿੰਘ ਪੁੱਤਰ ਬੂਟਾ ਸਿੰਘ ਸਾਡੇ ਦਰਵਾਜ਼ੇ ਮੂਹਰੇ ਲਲਕਾਰੇ ਮਾਰਨ ਲੱਗ ਪਿਆ ਜਦੋਂ ਮੇਰੇ ਪਿਤਾ ਰਣਜੀਤ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਤਾਂ ਅਵਤਾਰ ਸਿੰਘ ਨੇ ਉਸ ਨੂੰ ਧੱਕਾ ਮਾਰਿਆ ਮੈਂ ਉਸ ਨੂੰ ਸਾਂਭਣ ਲੱਗ ਗਿਆ ਪਰ ਮੇਰੇ ਪਿਤਾ ਜੀ ਦੀ ਮੌਕੇ ਪਰ ਮੌਤ ਹੋ ਗਈ ਮੁੱਦਈ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ

ਭੈਣ ਨੂੰ ਦਵਾਈ ਦਵਾਉਣ ਲਈ ਲੈ ਜਾਣ ਤੋਂ ਬਾਅਦ ਘਰ ਵਿੱਚ ਕੀਮਤੀ ਸਮਾਨ ਦੀ ਚੋਰੀ

ਜਗਰਾਉਂ ( ਰਾਣਾ ਸ਼ੇਖਦੌਲਤ) ਇੱਥੋਂ ਨਜ਼ਦੀਕ ਪਿੰਡ ਅੱਚਰਵਾਲ ਵਿੱਚ ਇੱਕ ਪਰਿਵਾਰ ਆਪਣੀ ਭੈਣ ਨੂੰ ਦਵਾਈ ਦਵਾਉਣ ਲਈ ਸਾਰਾ ਪਰਿਵਾਰ ਘਰੋਂ ਚੱਲੇ ਜਾਣ ਤੋਂ ਬਾਅਦ ਘਰ ਵਿੱਚ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ.ਆਈ ਕੁਲਦੀਪ ਕੁਮਾਰ ਨੇ ਕਿਹਾ ਕਿ ਜੀਤ ਕੌਰ ਵਿਧਵਾ ਅਮਰ ਸਿੰਘ ਵਾਸੀ ਅੱਚਰਵਾਲ ਥਾਣਾ ਹਠੂਰ ਨੇ ਦਰਖਾਸਤ ਸਬੰਧੀ ਦੱਸਿਆ ਕਿ ਮੇਰੀ ਭੈਣ ਪ੍ਰੀਤਮ ਕੌਰ ਦੀ ਸ਼ਾਦੀ ਨਹੀਂ ਹੋਈ ਉਹ ਮੇਰੇ ਪਾਸ ਹੀ ਰਹਿੰਦੀ ਹੈ ਅਚਾਨਕ ਮਿਤੀ 14-5-20 ਨੂੰ ਮੇਰੀ ਭੈਣ ਨੂੰ ਹਾਰਟ ਅਟੈਕ ਦੀ ਸ਼ਕਾਇਤ ਹੋ ਗਈ ਮੈਂ ਆਪਣੀ ਭੈਣ ਨੂੰ ਲੈ ਕੇ ਆਪਣੀ ਬੇਟੀ ਕੋਲ ਵਾਸੀ ਗੋਸ਼ਲ ਪਾਸ ਚਲੀ ਗਈ ਜਦੋਂ ਮਿਤੀ 30-5-20  ਘਰ ਵਾਪਿਸ ਆ ਕੇ ਦੇਖਿਆ ਤਾਂ ਮੇਰੇ ਘਰ ਦੇ ਦਰਵਾਜ਼ੇ ਦੇ ਸਾਰੇ ਜ਼ਿੰਦਰੇ ਟੁੱਟੇ ਹੋਏ ਸਨ ਅਤੇ ਘਰ ਵਿਚੋਂ ਕੀਮਤੀ ਸਮਾਨ ਚੋਰੀ ਸੀ ਜਿਸ ਤੇ ਮੌਕਾ ਦੇਖਿਆ ਅਤੇ ਮੁੱਕਦਮਾ ਦਰਜ਼ ਕਰਕੇ ਤਫਤੀਸ਼ ਜਾਰੀ ਕਰ ਦਿੱਤੀ ਹੈ।