ਜਗਰਾਉਂ ( ਰਾਣਾ ਸ਼ੇਖਦੌਲਤ) ਇੱਥੋਂ ਨਜ਼ਦੀਕ ਪਿੰਡ ਅੱਚਰਵਾਲ ਵਿੱਚ ਇੱਕ ਪਰਿਵਾਰ ਆਪਣੀ ਭੈਣ ਨੂੰ ਦਵਾਈ ਦਵਾਉਣ ਲਈ ਸਾਰਾ ਪਰਿਵਾਰ ਘਰੋਂ ਚੱਲੇ ਜਾਣ ਤੋਂ ਬਾਅਦ ਘਰ ਵਿੱਚ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ.ਆਈ ਕੁਲਦੀਪ ਕੁਮਾਰ ਨੇ ਕਿਹਾ ਕਿ ਜੀਤ ਕੌਰ ਵਿਧਵਾ ਅਮਰ ਸਿੰਘ ਵਾਸੀ ਅੱਚਰਵਾਲ ਥਾਣਾ ਹਠੂਰ ਨੇ ਦਰਖਾਸਤ ਸਬੰਧੀ ਦੱਸਿਆ ਕਿ ਮੇਰੀ ਭੈਣ ਪ੍ਰੀਤਮ ਕੌਰ ਦੀ ਸ਼ਾਦੀ ਨਹੀਂ ਹੋਈ ਉਹ ਮੇਰੇ ਪਾਸ ਹੀ ਰਹਿੰਦੀ ਹੈ ਅਚਾਨਕ ਮਿਤੀ 14-5-20 ਨੂੰ ਮੇਰੀ ਭੈਣ ਨੂੰ ਹਾਰਟ ਅਟੈਕ ਦੀ ਸ਼ਕਾਇਤ ਹੋ ਗਈ ਮੈਂ ਆਪਣੀ ਭੈਣ ਨੂੰ ਲੈ ਕੇ ਆਪਣੀ ਬੇਟੀ ਕੋਲ ਵਾਸੀ ਗੋਸ਼ਲ ਪਾਸ ਚਲੀ ਗਈ ਜਦੋਂ ਮਿਤੀ 30-5-20 ਘਰ ਵਾਪਿਸ ਆ ਕੇ ਦੇਖਿਆ ਤਾਂ ਮੇਰੇ ਘਰ ਦੇ ਦਰਵਾਜ਼ੇ ਦੇ ਸਾਰੇ ਜ਼ਿੰਦਰੇ ਟੁੱਟੇ ਹੋਏ ਸਨ ਅਤੇ ਘਰ ਵਿਚੋਂ ਕੀਮਤੀ ਸਮਾਨ ਚੋਰੀ ਸੀ ਜਿਸ ਤੇ ਮੌਕਾ ਦੇਖਿਆ ਅਤੇ ਮੁੱਕਦਮਾ ਦਰਜ਼ ਕਰਕੇ ਤਫਤੀਸ਼ ਜਾਰੀ ਕਰ ਦਿੱਤੀ ਹੈ।