ਪਿੰਡ ਪੋਨਾ ਵਿਖੇ ਨੀਲੇ ਕਾਰਡ ਕੱਟੇ ਜਾਣ 'ਤੇ ਪਿੰਡ ਵਾਸੀਆਂ ਵੱਲੋਂ ਪ੍ਰਦਰਸ਼ਨ

ਜਗਰਾਉਂ /ਲੁਧਿਆਣਾ,ਜੂਨ 2020 -(ਰਛਪਾਲ ਸਿੰਘ ਸ਼ੇਰਪੁਰੀ/ ਜਸਮੇਲ ਗਾਲਿਬ/ ਮਨਜਿੰਦਰ ਗਿੱਲ )- ਨਜ਼ਦੀਕੀ ਪਿੰਡ ਪੋਨਾ ਵਿਖੇ ਨੀਲੇ ਕਾਰਡ ਕੱਟੇ ਜਾਣ 'ਤੇ ਸਰਕਾਰ ਖਿਲਾਫ ਪਿੰਡ ਦੇ ਸੈਂਕੜੇ ਮਰਦ-ਔਰਤਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰਾਜ ਸਿੰਘ, ਪਾਲ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਸੁਖਮਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਨੀਲੇ ਕਾਰਡਾਂ 'ਤੇ ਸਾਨੂੰ ਕਣਕ ਮਿਲਦੀ ਸੀ। ਪਰ ਹੁਣ ਸਾਡੇ ਕੁਝ ਪਰਿਵਾਰ ਦੇ ਮੈਂਬਰਾਂ ਦੇ ਨੀਲੇ ਕਾਰਡਾਂ ਬਿਨਾਂ ਕਿਸੇ ਵਜ੍ਹਾ ਤੋਂ ਕੱਟ ਦਿੱਤੇ ਗਏ ਹਨ। ਜਿਸ ਕਾਰਨ ਉਨ੍ਹਾਂ ਨੂੰ ਨੀਲੇ ਕਾਰਡਾਂ ਤੋਂ ਮਿਲਣ ਵਾਲਾ ਸਹੂਲਤ ਨਹੀਂ ਮਿਲ ਰਹੀ। ਅੱਜ ਜਦੋਂ ਕਿ ਕੋਰੋਨਾ ਦੇ ਕਹਿਰ ਤੋਂ ਹਰ ਵਰਗ ਪੀੜਤ ਹੈ। ਮਿਹਨਤ ਮਜ਼ਦੂਰੀ ਕਰਨ ਵਾਲੇ ਦਲਿਤ ਵਰਗ ਦੇ ਘਰ ਖਾਣ ਲਈ ਆਟਾ ਨਹੀਂ ਜਿਸ ਕਾਰਨ ਉਹ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ। ਇਸ ਮੌਕੇ ਪੀੜਤ ਪਰਿਵਾਰਾਂ ਨੇ ਕਿਹਾ ਕਿ ਨਵੀਂ ਪੰਚਾਇਤ ਵੱਲੋਂ ਭਰੇ ਗਏ ਨਵੇਂ ਫਾਰਮਾਂ ਨੂੰ ਇਕ ਸਾਲ ਹੋ ਗਿਆ ਹੈ ਪਰ ਹਾਲੇ ਤੱਕ ਨੀਲੇ ਕਾਰਡ ਬਣ ਕੇ ਨਹੀਂ ਆਏ। ਜੋ ਕਿ ਸਰਕਾਰ ਵੱਲੋਂ ਗਰੀਬਾਂ ਨਾਲ ਸਰਾਸਰ ਧੱਕੇਸ਼ਾਹੀ ਹੋ ਰਹੀ ਹੈ। ਗਰੀਬਾਂ ਲਈ ਆਇਆ ਰਾਸ਼ਨ ਵੀ ਧਨਾਢ ਹੜੱਪ ਕਰ ਜਾਂਦੇ ਹਨ। ਜਿਸ ਕਾਰਨ ਅਮੀਰ ਹੋ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ। ਸਾਡੇ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਗਰੀਬ ਵਰਗ ਨੂੰ ਨੀਲੇ ਕਾਰਡਾਂ ਦੀ ਸਹੂਲਤ ਤੋਂ ਬੰਚਿਤ ਨਾ ਕੀਤਾ ਜਾਵੇ, ਨਹੀਂ ਤਾਂ ਸਾਡਾ ਵਫਦ ਜਲਦੀ ਹੀ ਇਸ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲੇਗਾ। ਇਸ ਮੌਕੇ ਬਲਵੀਰ ਕੌਰ, ਗੁਰਜੀਤ ਕੌਰ, ਕਮਲਜੀਤ ਕੌਰ, ਬਲਵੀਰ ਸਿੰਘ ਵੀਰਪਾਲ ਕੌਰ, ਰੂਪ ਕੌਰ, ਗੁਰਨਾਮ ਕੌਰ, ਸਰਦਾਰਾ ਸਿੰਘ, ਵਰਿੰਦਰ ਸਿੰਘ, ਸਰਬਜੀਤ ਕੌਰ, ਚਰਨਜੀਤ ਸਿੰਘ, ਦਰਸ਼ਨ ਸਿੰਘ, ਭਾਗ ਸਿੰਘ, ਜੋਗਿੰਦਰ ਸਿੰਘ, ਹਰਬੰਸ ਸਿੰਘ, ਰਾਜਬਿੰਦਰ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।