You are here

ਲੁਧਿਆਣਾ

ਪੱਤਰਕਾਰ ਮੇਜਰ ਸਿੰਘ ਨਾਲ ਕੀਤਾ ਅਣਮਨੱੁਖੀ ਵਤੀਰਾਂ ਨਿੰਦਣਯੋਗ – ਜੱਥੇਦਾਰ ਡੱਲਾ

ਕਾਉਂਕੇ ਕਲਾਂ  ਮਈ 2020 ( ਜਸਵੰਤ ਸਿੰਘ ਸਹੋਤਾ) ਸ੍ਰੋਮਣੀ ਅਕਾਲੀ ਦਲ (ਅ) ਪਾਰਟੀ ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਤੇ ਉਨਾ ਦੀ ਪੰਥਕ ਪਾਰਟੀ ਦੇ ਸੀਨੀਅਰ ਆਗੂਆਂ ਨੇ ਪਹਿਰੇਦਾਰ ਦੇ ਮੁਹਾਲੀ ਤੋ ਪੱਤਰਕਾਰ ਮੇਜਰ ਸਿੰਘ ਦੀ ਕੀਤੀ ਕੱੁਟਮਾਰ ਤੇ ਕਕਾਰਾਂ ਦੀ ਕੀਤੀ ਬੇਅਦਬੀ ਦਾ ਨੋਟਿਸ ਲੈਂਦਿਆ ਕਿਹਾ ਕਿ ਪੱਤਰਕਾਰ ਤੇ ਕੀਤਾ ਅਣਮਨੱੁਖੀ ਵਤੀਰਾ ਤੇ ਕਕਾਰਾਂ ਦੀ ਬੇਅਦਬੀ ਮੰਦਭਾਗੀ ਘਟਨਾ ਤੇ ਕਿਸੇ ਗਹਿਰੀ ਸਾਜਿਸ ਦਾ ਸਿੱਟਾ ਹੋ ਸਕਦਾ ਹੈ ਜਿਸ ਨੂੰ ਬੇਨਕਾਬ ਕਰਨਾ ਜਰੂਰੀ ਹੈ।ਉਨਾ ਕਿਹਾ ਕਿ ਇਸ ਸਮੇ ਸੂਬੇ ਵਿੱਚ ਜੰਗਲਰਾਜ ਚੱਲ ਰਿਹਾ ਹੈ ਤੇ ਸਰਕਾਰੀ ਅਫਸਰ ਸੂਬੇ ਦਾ ਰਾਜਭਾਗ ਚਲਾ ਰਹੇ ਹਨ ਜਦਕਿ ਸਰਕਾਰ ਦੇ ਆਪਣੇ ਮੰਤਰੀ ,ਵਿਧਾਇਕ ਤੇ ਵਰਕਰ ਆਪਣੀ ਹੀ ਸਰਕਾਰ ਤੋ ਦੁਖੀ ਅਫਸਰਸਾਹੀ ਤੇ ਕੰਮਕਾਜ ਨਾ ਹੋਣ ਦਾ ਰੋਣਾ ਰੋ ਰਹੇ ਹਨ।ਇਸ ਤੋ ਪਹਿਲਾ ਵੀ ਸਮੇ ਦੀਆਂ ਹੁਕਮਰਾਨ ਸਰਕਾਰਾਂ ਨੇ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਅਜਾਦੀ ਨੂੰ ਜਬਰੀ ਕੁਚਲਣ ਦੀਆਂ ਕੋਸਿਸਾਂ ਕੀਤੀਆਂ ਹਨ ਜਿਸ ਦਾ ਮੂੰਹ ਤੋੜ ਜਵਾਬ ਦੇਣ ਲਈ ਸਮੱੁਚੇ ਪੱਤਰਕਾਰ ਭਾਈਚਾਰੇ ਨੂੰ ਇੱਕਮੱੁਠ ਹੋਣਾ ਚਾਹੀਦਾ ਹੈ।ਉਨਾ ਕਿਹਾ ਕਿ ਜਿੱਥੇ ਪੱਤਰਕਾਰ ਮੇਜਰ ਸਿੰਘ ਦੀ ਕੀਤੀ ਕੱੁਟਮਾਰ ਦਾ ਮੁੱਦਾ ਸੂਬੇ ਵਿੱਚ ਚੱਲ ਰਹੇ ਗੁੰਡਾਰਾਜ ਦਾ ਪ੍ਰਤੀਕ ਹੈ ੳੱੁਥੇ ਗੁਰੂ ਸਾਹਿਬਾਨਾਂ ਦੇ ਕਕਾਰਾਂ ਦੀ ਕੀਤੀ ਬੇਅਦਬੀ ਕੌਮ ਲਈ ਖੁੱਲਾ ਕੀਤਾ ਚੈਲੰਿਜ ਵੀ ਹੈ ਜਿਸ ਦੇ ਰੋਸ ਵਜੋ ਸਮੂਹ ਪੰਥਕ ਜੱਥੇਬੰਦੀਆਂ ਨੂੰ ਇੱਕਜੱੁਟ ਹੋ ਕੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਉਨਾ ਕਿਹਾ ਇਸ ਸਮੇ ਪਾਰਟੀ ਦੇ ਸਮੂਹ ਵਰਕਰ ਪੱਤਰਕਾਰ ਮੇਜਰ ਸਿੰਘ ਤੇ ਅਦਾਰਾ ਪਹਿਰੇਦਾਰ ਨਾਲ ਚਟਾਨ ਵਾਂਗ ਖੜੇ ਹਨ। ਇਸ ਮੌਕੇ ਉਨਾ ਨਾਲ ਗੁਰਦੀਪ ਸਿੰਘ ਮੱਲਾ ,ਮਹਿੰਦਰ ਸਿੰਘ ਭੰਮੀਪੁਰਾ,ਗੁਰਦਿਆਲ ਸਿੰਘ ਡਾਗੀਆਂ,ਅਜਮੇਰ ਸਿੰਘ ਡਾਗੀਆਂ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ,ਸਰਦਾਰਾ ਸਿੰਘ ਕਾਉਂਕੇ ,ਗੁਰਨਾਮ ਸਿੰਘ ਡੱਲਾ,ਸਰਬਜੀਤ ਸਿੰਘ ਕਾਉਂਕੇ,ਭਾਈ ਕਰਮਜੀਤ ਸਿੰਘ ਕਾਉਂਕੇ,ਜਗਦੀਪ ਸਿੰਘ ਕਾਲਾ,ਇਕਬਾਲ ਸਿੰਘ ਅਖਾੜਾ,ਗੁਰਸੇਵਕ ਸਿੰਘ ਅਖਾੜਾ ਆਦਿ ਵੀ ਹਾਜਿਰ ਸਨ।

ਹਰ ਪ੍ਰਾਣੀ ਨੂੰ ਦਸਵੰਧ ਕੱਢ ਕੇ ਗੁਰੂ ਦੇ ਲੰਗਰਾਂ ਦੀ ਸੇਵਾ ਕਰਨੀ ਚਾਹੀਦੀ ਹੈ –ਆਗੂ

ਕਾਉਂਕੇ ਕਲਾਂ,  ਮਈ 2020 ( ਜਸਵੰਤ ਸਿੰਘ ਸਹੋਤਾ)-ਯੂਥ ਅਕਾਲੀ ਦਲ ਬਾਦਲ ਦੇ ਸੀਨੀਅਰ ਵਰਕਰ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਅੱਜ ਦੀ ਸੰਕਟ ਦੀ ਘੜੀ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਮਾਨਵਤਾਂ ਦੀ ਸੇਵਾ ਲਈ ਗੁਰੂ ਦੇ ਲੰਗਰਾਂ ਦੀ ਸੇਵਾ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ ਜਿਸ ਨੂੰ ਮੱੁਖ ਰੱਖਦੇ ਹੋਏ ਪਾਰਟੀਬਾਜੀ ਤੋ ੳੱੁੁਠ ਕੇ ਹਰ ਪ੍ਰਾਣੀ ਨੂੰ ਆਪਣੀ ਨੇਕ ਕਮਾਈ ਵਿੱਚੋ ਦਸਵੰਧ ਕੱਢ ਕੇ ਗੁਰੂ ਦੇ ਚੱਲ ਰਹੇ ਲੰਗਰਾਂ ਦੀ ਸੇਵਾ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ।ਉਨਾ ਕਿਹਾ ਕਿ ਇਸ ਤੋ ਪਹਿਲਾ ਵੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਦੇ ਲੰਗਰ ਬਿਨਾ ਕਿਸੇ ਭੇਦਭਾਵ ਨਿਰੰਤਰ ਚੱਲ ਰਹੇ ਹਨ ਜਿਸ ਵਿੱਚ ਸੰਗਤਾਂ ਵਧ ਚੜ ਕੇ ਤਨੋ ਮਨੋ ਤੇ ਧਨੋ ਆਪਣਾ ਯੋਗਦਾਨ ਪਾ ਰਹੀਆਂ ਹਨ।ਉਨਾ ਕਿਹਾ ਕਿ ਸਾਨੂੰ ਸਾਡੇ ਗੁਰੂਆਂ ਨੇ ਵੀ ਵੰਡ ਛਕਣ,ਕਿਰਤ ਕਰਨ,ਤੇ ਨਾਮ ਜਪਣ ਦਾ ਉਪਦੇਸ ਦਿੱਤਾ ਹੈ ਜਿਸ ਲਈ ਹਰ ਪ੍ਰਾਣੀ ਨੂੰ ਆਪਣੀ ਸਰਧਾ ਮੁਤਾਬਿਕ ਸੇਵਾ ਕਰਨੀ ਚਾਹੀਦੀ ਹੈ।

ਸੰਤ ਹਰਪਾਲ ਦਾਸ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ, 23 ਮਈ, ਵਿਕਾਸ ਸਿੰਘ ਮਠਾੜੂ   
ਅੱਜ ਆਲ ਇੰਡੀਆ ਮਨੁੱਖੀ ਅਧਿਕਾਰ ਮੁਹਾਲੀ ਅਤੇ ਚੰਡੀਗੜ੍ਹ ਦੇ ਪ੍ਰਧਾਨ ਕਰਮਜੀਤ ਕੌਰ ਸੈਣੀ ਵੱਲੋਂ ਸੂਬਾਈ ਪ੍ਰਧਾਨ ਜਰਨੈਲ ਸਿੰਘ ਬੁੱਟਰ ਦੀ ਅਗਵਾਈ ਹੇਠ ਉਦਾਸੀਨ ਅਸਥਾਨ ਇਮਾਮਗੜ੍ਹ ਵਿਖੇ ਪਹੁੰਚ ਕੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਹਰਪਾਲ ਦਾਸ ਜੀ ਦਾ ਇੱਕ ਵਿਸ਼ੇਸ਼ ਮਾਣ ਪੱਤਰ ਦੇ ਕੇ ਸਨਮਾਨ ਕੀਤਾ ਗਿਆ, ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਭਰ ਦੇ ਲੋੜਵੰਦ ਲੋਕਾਂ ਨੂੰ ਸਮੇਂ ਸਮੇਂ ਸਿਰ ਰਾਸ਼ਨ, ਮੈਡੀਕਲ ਸਹੂਲਤਾਂ ਅਤੇ ਆਰਥਿਕ ਮੱਦਦ ਕਰਨ ਤੋਂ ਇਲਾਵਾ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਕਰੋਨਾ ਵਾਇਰਸ ਸਬੰਧੀ ਜਾਗਰੂਕਤਾ ਕੈਂਪ ਵੀ ਲਗਾਏ ਗਏ ਹਨ,ਅਤੇ ਉਨ੍ਹਾਂ ਵੱਲੋਂ ਮਾਸਕ ਵੰਡਣ ਦੀ ਨਿਸ਼ਕਾਮ ਰੂਪ ਵਿੱਚ ਸੇਵਾ ਵੀ ਕੀਤੀ ਗਈ ਹੈ।

ਪੰਜਾਬ ਸਰਕਾਰ ਗਰੀਬ ਤੇ ਮੱਧ ਵਰਗੀ ਲੋਕਾਂ ਦੇ ਬਿਜਲੀ ਬਿੱਲ ਮਾਫ ਕਰੇ:ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨੌਵਲ ਕੋਰੋਨਾ ਵਾਇਰ ਕੋਵਿਡ-19 ਨੂੰ ਲੈ ਕੇ ਪਿਛਲੇ 2 ਮਹੀਨਿਆਂ ਤੋ ਕੋਰਨਾ ਕਾਰਨ ਘਰਾਂ ਵਿਚ ਬੈਠੇ ਗਰੀਬ ਅਤੇ ਮੱਧ ਵਰਗੀ ਲੋਕਾਂ ਦਾ ਅਰਥਿਕ ਮੰਦੀ ਨੇ ਲੱਕ ਤੋੜ ਦਿੱਤਾ ਹੈ ਇਸ ਮਾੜੇ ਸਮੇ ਵਿਚ ਸਰਕਾਰ ਨੂੰ ਚਾਹੀਦਾ ਹੈ ਕਿ ਮੱਧ ਵਰਗੀ ਦੀ ਲੋਕਾਂ ਦੀ ਬਾਂਹ ਫੜੇ ਆਮ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਜਾਣ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਦਲ ਦੇ ਵਰਕਰ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਪੱਤਰਕਾਰਾਂ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਪੂਰਤ ਸੰਸਾਰ ਅੱਜ ਵੀ ਕੋਰਨਾ ਵਾਇਰਸ ਦੀ ਮਹਾਂਮਾਰੀ ਦੇ ਖਤਰੇ ਨਾਲ ਜੂਝ ਰਿਹਾ ਹੈ।ਉਨ੍ਹਾਂ ਕਿਹਾ ਕਿ ਵੱਡਾ ਹਿੱਸਾ ਗਰੀਬ ਤੋ ਲੈ ਕੇ ਮੀਡੀਅਮ ਵਰਗ ਪੂਰੀ ਤਰ੍ਹਾਂ ਬੇਰਜ਼ਗਰ ਰਿਹਾ ਹੈ ਤੇ ਉਨ੍ਹਾਂ ਦੀ ਜਿੰਦਗੀ ਆਮ ਦਿਨਾਂ ਵਾਂਗ ਹੋਣ ਲਈ ਲੰਮਾ ਸਮਾਂ ਲੱਗੇਗਾ।ਇਸ ਲਈ ਪੰਜਾਬ ਸਰਕਾਰ ਵਲੋ ਮੱਧ ਵਰਗ ਦਾ ਬਿਜਲੀ ਦਾ ਬਿੱਲ,ਪਾਣੀ ਦਾ ਬਿੱਲ 2 ਮਹੀਨਿਆ ਦਾ ਮਾਫ ਕੀਤਾ ਜਾਵੇ ਅਤੇ ਹਰ ਗਰੀਬ ਦੇ ਖਾਤੇ ਵਿਚ ਪੰਜ ਹਜ਼ਾਰ ਪ੍ਰਤੀ ਮਹੀਨਾ ਪਾਇਆ ਜਾਵੇ

ਅੱਜ ਦੇ ਸੰਕਟ ਸਮੇ ਮਜਬੂਰ ਔਰਤਾਂ ਨੇ ਲਏ ਕਰਜੇ ਦੀਆਂ ਕਿਸਤਾਂ ਨਾਂ ਮੋੜਨ ਦੀ ਅਸਮਰਥਾ ਪ੍ਰਗਟਾਈ

ਕਾਉਂਕੇ ਕਲਾਂ ਮਈ 2020 ( ਜਸਵੰਤ ਸਿੰਘ ਸਹੋਤਾ)- ਨਜਦੀਕੀ ਪੈਂਦੇ ਪਿੰਡ ਰਸੂਲਪੁਰ (ਮੱਲ੍ਹਾ) ਦੀਆ ਔਰਤਾਂ ਨੇ ਵੱਖ-ਵੱਖ ਨਿਜੀ ਕੰਪਨੀਆਂ ਤੋ ਲਏ ਕਰਜੇ ਦੀਆ ਕਿਸਤਾਂ ਨੂੰ ਮੋੜਨ ਲਈ ਦੋ ਜਾਂ ਤਿੰਨ ਮਹੀਨੇ ਹੋਰ ਅੱਗੇ ਵਧਾਉਣ ਦੀ ਕੇਂਦਰ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ।ਇਸ ਸਬੰਧੀ ਵੱਖ ਵੱਖ ਸਕੀਮਾਂ ਤਾਹਿਤ ਕਰਜਾ ਲੈਣ ਵਾਲੀਆਂ ਔਰਤਾਂ ਗੁਰਪ੍ਰੀਤ ਕੌਰ,ਕਰਮਜੀਤ ਕੌਰ,ਅਮਨਦੀਪ ਕੌਰ ਅਤੇ ਸੁਖਵੰਤ ਕੌਰ ਨੇ ਦੱਸਿਆ ਕਿ ਅਸੀ ਪਿੰਡ ਦੀਆ ਲਗਭਗ 60 ਔਰਤਾ ਨੇ ਅਸੀਰਵਾਦ,ਅੱਪ ਮਨੀ,ਐਲ ਐਲ ਟੀ,ਆਰ ਬੀ ਐਲ ਅਤੇ ਸੁੱਭ ਲਛਮੀ ਸਕੀਮ ਅਧੀਨ ਵੱਖ-ਵੱਖ ਨਿਜੀ ਕੰਪਨੀਆਂ ਤੋ ਸਵੈ ਰੁਜਗਾਰ ਚਲਾਉਣ ਲਈ ਫਰਵਰੀ 2020 ਵਿਚ ਕਰਜਾ ਲਿਆ ਸੀ ਅਤੇ ਮਾਰਚ ਵਿਚ ਕੋਰੋਨਾ ਵਾਇਰਸ ਦੇ ਬਚਾਅ ਲਈ ਲੱਗੇ ਲਾਕਡਾਉਨ-ਕਰਫਿਊ ਦੌਰਾਨ ਅਸੀ ਕੋਈ ਵੀ ਕੰਮ ਨਹੀ ਚਲਾ ਸਕੀਆਂ।ਉਨਾ ਕਿਹਾ ਕਿ ਮਹਾਮਾਰੀ ਕਰੋਨਾ ਵਾਇਰਸ ਦੇ ਚਲਦੇ ਇਸ ਸਮੇ ਦੇਸ ਦੇ ਹਾਲਤ ਕਿਸ ਤਰਾਂ ਹਨ ਸਭ ਨੂੰ ਪਤਾਂ ਹੈ ਤੇ ਗਰੀਬ ਪਰਿਵਾਰਾਂ ਨੂੰ ਇਸ ਸਮੇ ਦੋ ਵਕਤ ਦੀ ਰੋਟੀ ਕਮਾਉਣ ਦਾ ਵੀ ਫਿਕਰ ਹੈ, ਫਿਰ ਅਸੀ ਇਸ ਸੰਕਟ ਦੀ ਘੜੀ ਵਿੱਚ ਕਿਸ ਤਰਾਂ ਲਏ ਲੋਨ ਦੀਆਂ ਕਿਸਤਾਂ ਮੋੜ ਸਕਾਗੀਆਂ।ਉਨਾ ਦੋਸ ਲਾਇਆ ਕਿ ਸਾਨੂੰ ਕਰਜਾ ਦੇਣ ਵਾਲੀਆਂ ਕੰਪਨੀਆ ਦੇ ਅਧਿਕਾਰੀ ਤੇ ਕਰਮਚਾਰੀ ਕਰਜੇ ਦੀਆਂ ਕਿਸਤਾਂ ਨਾਂ ਮੋੜਨ ਸਬੰਧੀ ਕਾਨੂੰਨੀ ਕਾਰਵਾਈ ਕਰਵਾਉਣ ਦੀ ਧਮਕੀ ਵੀ ਦੇ ਰਹੇ ਹਨ।ਉਨ੍ਹਾ ਕਿਹਾ ਕਿ ਅਸੀ ਗਰੀਬ ਪਰਿਵਾਰਾਂ ਦੀਆ ਔਰਤਾ ਅੱਜ ਦੇ ਇਸ ਸੰਕਟ ਸਮੇ ਲਏ ਲੋਨ ਦੀਆ ਕਿਸਤਾਂ ਦੇਣ ਤੋ ਅਸਮਰਥ ਹਾਂ ਤੇ ਮੰਗ ਵੀ ਕਰਦੀਆਂ ਹਾਂ ਕਿ ਸਾਨੂੰ ਲਏ ਲੋਨ ਦੀਆਂ ਬਗੈਰ ਕਿਸੇ ਵਾਧੂ ਵਿਆਜ ਤੋ 2 ਜਾਂ 3 ਮਹੀਨੇ ਦਾ ਸਮਾਂ ਦਿੱਤਾ ਜਾਵੇ।ਉਨ੍ਹਾ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ ਦੀਆਂ ਸਮੂਹ ਬੈਕਾ ਅਤੇ ਪ੍ਰਾਈਵੇਟ ਕੰਪਨੀਆ ਨੂੰ ਲਏ ਕਰਜੇ ਨੂੰ ਜਬਰੀ ਨਾਂ ਵਸੂਲਣ ਦੀਆਂ ਹਦਾਇਤਾ ਕੀਤੀਆ ਹੋਈਆ ਹਨ ਅਤੇ ਹੁਣ ਇਨ੍ਹਾ ਕੰਪਨੀਆ ਨੂੰ ਵੀ ਦੇਸ ਦੇ ਪ੍ਰਧਾਨ ਮੰਤਰੀ ਦੇ ਜਾਰੀ ਹੁਕਮਾ ਦੀ ਪਾਲਣਾ ਕਰਨੀ ਚਾਹੀਦੀ ਹੈ।ਉਨ੍ਹਾ ਕਿਹਾ ਕਿ ਇਸ ਸਬੰਧੀ ਅਸੀ ਐਸ. ਡੀ. ਐਮ. ਜਗਰਾਓ ਅਤੇ ਡਿਪਟੀ ਕਮਿਸਨਰ ਲੁਧਿਆਣਾ ਨੂੰ ਵੀ ਜਲਦੀ ਮਿਲ ਕੇ ਇਸ ਸਮੱਸਿਆ ਦਾ ਠੋਸ ਹੱਲ ਕੱਢਣ ਸੰਬੰਧੀ ਮੰਗ ਪੱਤਰ ਦੇਵਾਗੀਆਂ।ਇਸ ਮੌਕੇ ਰਾਣੀ ਕੌਰ,ਜੋਤੀ ਕੌਰ,ਸੁਖਵੰਤ ਕੌਰ,ਕਿਰਨਜੀਤ ਕੌਰ,ਮਨਜੀਤ ਕੌਰ,ਕਰਮਜੀਤ ਕੌਰ,ਕੁਲਵਿੰਦਰ ਕੌਰ, ਦਵਿੰਦਰ ਕੌਰ,ਸੁਰਿੰਦਰ ਕੌਰ ਆਦਿ ਵੀ ਹਾਜ਼ਿਰ ਸਨ।

ਨਿੱਤ ਦਿਨ ਆਮ ਜਨ ਜੀਵਨ ਵੱਲ ਵਧ ਰਿਹੈ ਜ਼ਿਲਾ ਲੁਧਿਆਣਾ

(ਫੋਟੋ:- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ )

ਵੱਡੀ ਗਿਣਤੀ ਵਿੱਚ ਸਨਅਤਾਂ ਚੱਲਣ ਨਾਲ ਲੱਖਾਂ ਲੋਕ ਮੁੜ ਕੰਮ ਨਾਲ ਜੁੜੇ-ਡਿਪਟੀ ਕਮਿਸ਼ਨਰ

ਲੁਧਿਆਣਾ, ਮਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਵਿੱਚ 17 ਮਈ, 2020 ਤੋਂ ਕਰਫਿਊ ਖ਼ਤਮ ਹੋਣ ਨਾਲ ਸਨਅਤਾਂ ਅਤੇ ਹੋਰ ਕਾਰੋਬਾਰਾਂ ਨੂੰ ਚਲਾਉਣ ਲਈ ਵੀ ਖੁੱਲ ਮਿਲ ਗਈ ਹੈ, ਜਿਸ ਨਾਲ ਜ਼ਿਲਾ ਲੁਧਿਆਣਾ ਵਿੱਚ ਜਨ ਜੀਵਨ ਆਮ ਵਾਂਗ ਹੋਣ ਲੱਗਾ ਹੈ। ਦੱਸਣਯੋਗ ਹੈ ਕਿ ਹੁਣ ਸਾਰੀਆਂ ਘਰੇਲੂ ਲੋੜਾਂ ਦੀ ਪੂਰਤੀ ਵਾਲੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕਾਊਂਟਰ ਸੇਲ ਦੀ ਆਗਿਆ ਦਿੱਤੀ ਗਈ ਹੈ, ਜਿਸ ਨਾਲ ਆਮ ਵਿਅਕਤੀ ਅਤੇ ਦੁਕਾਨਦਾਰਾਂ ਨੂੰ ਕਾਫੀ ਢਾਰਸ ਮਿਲਿਆ ਹੈ। ਇਸੇ ਤਰਾਂ, ਸਨਅਤਾਂ ਦੇ ਚੱਲਣ ਨਾਲ ਵੱਡੀ ਗਿਣਤੀ ਵਿੱਚ ਮਜ਼ਦੂਰ ਲੋਕ ਆਪਣੇ ਕੰਮਾਂ ਨਾਲ ਮੁੜ ਜੁੜ ਗਏ ਹਨ, ਜਿਸ ਨਾਲ ਸਨਅਤਕਾਰਾਂ ਅਤੇ ਹੋਰ ਧਿਰਾਂ ਨੂੰ ਆਰਥਿਕ ਤੌਰ 'ਤੇ ਕਾਫੀ ਸਹਾਰਾ ਮਿਲਿਆ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੰਨਟੇਨਮੈਂਟ ਜ਼ੋਨਾਂ ਤੋਂ ਬਿਨਾ ਬਾਕੀ ਸਾਰੇ ਖੇਤਰਾਂ ਵਿੱਚ ਘਰੇਲੂ ਜ਼ਰੂਰੀ ਵਸਤਾਂ ਵੇਚਣ, ਬਿਜਲਈ ਪੱਖੇ, ਏਅਰ ਕੂਲਰ, ਏ. ਸੀ. ਰਿਪੇਅਰ, ਵਾਹਨ ਰਿਪੇਅਰ, ਸਪੇਅਰ ਪਾਰਟਸ, ਕਿਤਾਬਾਂ ਸ਼ਟੇਸ਼ਨਰੀ, ਇਲੈਕਟ੍ਰੀਸ਼ਨ ਸਰਵਿਸ, ਇਲੈਕਟਰੀਕਲ ਅਤੇ ਸੈਨੀਟਰੀ ਵਸਤਾਂ ਦੀ ਸਪਲਾਈ, ਉਸਾਰੀ ਮਟੀਰੀਅਲ, ਇੱਟਾਂ, ਰੇਤਾ, ਪਲਾਈਵੁੱਡ, ਟਿੰਬਰ, ਗਲਾਸ, ਆਈ. ਟੀ. ਰਿਪੇਅਰ, ਇੰਨਵਰਟਰ ਸਪਲਾਈ, ਪਲੰਬਰ ਸਰਵਿਸ, ਲੱਕੜ, ਹਾਰਡਵੇਅਰ, ਪੇਂਟ ਆਦਿ ਦਾ ਕਾਰੋਬਾਰ ਕਰਨ ਲਈ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਆਗਿਆ ਦਿੱਤੀ ਗਈ ਹੈ। ਇਥੋਂ ਤੱਕ ਕਿ ਸ਼ਰਾਬ ਦੇ ਠੇਕੇ ਵੀ ਸ਼ਾਮ 6 ਵਜੇ ਤੱਕ ਖੁੱਲ ਸਕਦੇ ਹਨ। ਰੈਸਟਰਾਂ ਵੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਮ ਡਲਿਵਰੀ ਕਰ ਸਕਦੇ ਹਨ। ਉਨਾਂ ਦੱਸਿਆ ਕਿ ਸਨਅਤੀ ਸ਼ਹਿਰ ਵਜੋਂ ਜਾਣੇ ਜਾਂਦੇ ਲੁਧਿਆਣਾ ਵਿੱਚ 95 ਹਜ਼ਾਰ ਦੇ ਕਰੀਬ ਲਘੂ, ਮੱਧਮ ਅਤੇ ਦਰਮਿਆਨੇ ਉਦਯੋਗ ਹਨ, ਜਿਸ ਨਾਲ 10 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਇਹ ਲੋਕ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਸੰਬੰਧ ਰੱਖਦੇ ਹਨ। ਲੰਮਾ ਸਮਾਂ ਲੌਕਡਾਊਨ ਰਹਿਣ ਕਾਰਨ ਇਹ ਲੋਕ ਕੰਮਾਂ ਤੋਂ ਵਿਹਲੇ ਹੋ ਗਏ ਸਨ, ਜਿਸ ਕਾਰਨ ਇਨਾਂ ਨੂੰ ਕਾਫੀ ਮੁਸ਼ਕਿਲ ਦੌਰ ਵਿੱਚੋਂ ਗੁਜ਼ਰਨਾ ਪਿਆ। ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਮਹੇਸ਼ ਖੰਨਾ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ 50 ਹਜ਼ਾਰ ਫੈਕਟਰੀਆਂ  ਮੁੜ ਚੱਲ ਪਈਆਂ ਹਨ। ਜਿਸ ਕਾਰਨ ਲੱਖਾਂ ਮਜਦੂਰ ਆਪਣੇ ਕੰਮਾਂ 'ਤੇ ਵਾਪਸ ਪਰਤ ਆਏ ਹਨ। ਡਿਪਟੀ ਡਾਇਰੈਕਟਰ ਫੈਕਟਰੀਜ਼ ਸ੍ਰ. ਸੁਖਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਉਨਾਂ ਦੇ ਵਿਭਾਗ ਨਾਲ 5-6 ਲੱਖ ਕਾਮੇ ਰਜਿਸਟਰਡ ਹਨ। ਫੈਕਟਰੀਆਂ ਮੁੜ ਸ਼ੁਰੂ ਹੋਣ ਨਾਲ ਹੁਣ ਕਰੀਬ 3.5 ਲੱਖ ਕਾਮੇ ਮੁੜ ਕੰਮਾਂ 'ਤੇ ਆ ਗਏ ਹਨ ਅਤੇ ਉਨਾਂ ਦੀ ਰੋਜ਼ੀ ਰੋਟੀ ਮੁੜ ਚੱਲ ਪਈ ਹੈ। ਡਿਪਟੀ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਤੋਂ 8 ਲੱਖ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਸੂਬਿਆਂ ਨੂੰ ਜਾਣ ਲਈ ਆਨਲਾਈਨ ਅਪਲਾਈ ਕੀਤਾ ਸੀ। ਇਹ ਇੱਕ ਚੰਗੀ ਖ਼ਬਰ ਹੈ ਕਿ ਹੁਣ ਸਨਅਤਾਂ ਮੁੜ ਸ਼ੁਰੂ ਹੋਣ ਨਾਲ ਉਨਾਂ ਨੇ ਵਾਪਸ ਜਾਣ ਦਾ ਆਪਣਾ ਮਨ ਬਦਲ ਦਿੱਤਾ ਹੈ। ਉਨਾਂ ਕਿਹਾ ਕਿ 5 ਮਈ, 2020 ਤੋਂ 1200 ਯਾਤਰੀ ਪ੍ਰਤੀ ਰੇਲ ਆਪਣੇ ਸੂਬਿਆਂ ਨੂੰ ਜਾ ਰਹੇ ਹਨ, ਜਦਕਿ ਹੁਣ ਇਹ ਸਮਰੱਥਾ 1600 ਕੀਤੀ ਗਈ ਹੈ। ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਦਾ ਹਰ ਅਧਿਕਾਰੀ/ਕਰਮਚਾਰੀ, ਗੈਰ ਸਰਕਾਰੀ ਸੰਗਠਨ ਅਤੇ ਹੋਰ ਧਿਰਾਂ ਇਸ ਮੁਸ਼ਕਿਲ ਘੜੀ ਵਿੱਚ ਲਗਾਤਾਰ ਲੋਕ ਹਿੱਤ ਵਿੱਚ ਕੰਮ ਕਰ ਰਹੇ ਹਨ। ਜ਼ਿਲਾ ਪ੍ਰਸਾਸ਼ਨ ਦੇ ਸਥਿਤੀ ਪੂਰੀ ਤਰਾਂ ਕੰਟਰੋਲ ਵਿੱਚ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਾਲੇ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਯਕੀਨੀ ਬਣਾਉਣ। ਬਹੁਤ ਜਿਆਦਾ ਲੋੜ ਵੇਲੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਤਾਂ ਜੋ ਪੰਜਾਬ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ।

ਕਿਸਾਨਾਂ ਨੂੰ ਕਣਕ ਦਾ ਨਾੜ ਸਾੜਨ ਨਾਲ ਪੈਂਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ 4 ਗੀਤ ਜਾਰੀ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਸਾਂਝੇ ਤੌਰ 'ਤੇ ਤਿਆਰ

ਲੁਧਿਆਣਾ, ਮਈ 2020- ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਕਿਸਾਨਾਂ ਨੂੰ ਕਣਕ ਦਾ ਨਾੜ ਸਾੜਨ ਨਾਲ ਪੈਂਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 4 ਜਿੰਗਲ (ਛੋਟੇ ਗੀਤ) ਤਿਆਰ ਕਰਵਾਏ ਗਏ ਹਨ, ਜਿਨਾਂ ਨੂੰ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣੇ ਦਫ਼ਤਰ ਵਿਖੇ ਰਿਲੀਜ਼ ਕੀਤਾ। ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਕਿਸਾਨਾਂ ਨੂੰ ਕਣਕ ਦਾ ਨਾੜ ਨਾ ਸਾੜਨ ਬਾਰੇ ਜਾਗਰੂਕ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨਾਂ ਯਤਨਾਂ ਦੇ ਸਦਕਾ ਹੀ ਪਿਛਲੇ ਦੋ ਸਾਲਾਂ ਦੌਰਾਨ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਗਈ ਹੈ। ਇਨਾਂ ਮਾਮਲਿਆਂ ਵਿੱਚ ਸਾਲ ਦਰ ਸਾਲ ਕਮੀ ਆ ਰਹੀ ਹੈ, ਜੋ ਕਿ ਇੱਕ ਚੰਗਾ ਸੰਕੇਤ ਹੈ। ਉਨਾਂ ਦੱਸਿਆ ਕਿ 21 ਮਈ, 2018 ਤੱਕ ਇਹ ਮਾਮਲੇ 730 ਸਨ, ਸਾਲ 2019 ਵਿੱਚ 717 ਸਨ, ਜਦਕਿ ਇਸ ਸਾਲ 21 ਮਈ ਤੱਕ ਇਹ ਮਾਮਲੇ ਘਟ ਕੇ 648 ਰਹਿ ਗਏ ਹਨ। ਉਨਂ ਕਿਹਾ ਕਿ ਇਹ ਸਭ ਸਾਰੀਆਂ ਧਿਰਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਹੀ ਸਿੱਟਾ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਗਰਾਨ ਇੰਜੀਨੀਅਰ ਸੰਦੀਪ ਬਹਿਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਹਿੱਤ ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ। ਅੱਗ ਲਗਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋਣ ਦੇ ਨਾਲ-ਨਾਲ ਇਸ ਨਾਲ ਵਾਤਾਵਰਣ ਖ਼ਰਾਬ ਹੁੰਦਾ ਹੈ। ਇਸ ਨਾਲ ਸਾਹ ਦੀ ਬਿਮਾਰੀ ਹੋ ਸਕਦੀ ਹੈ, ਜਿਸ ਕਾਰਨ ਕੋਵਿਡ 19 ਬਿਮਾਰੀ ਦੇ ਸ਼ਿਕਾਰ ਹੋਣ ਦਾ ਵੀ ਖ਼ਤਰਾ ਬਣ ਜਾਂਦਾ ਹੈ। ਉਨਾਂ ਕਿਹਾ ਕਿ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖ਼ਿਲਾਫ਼ ਪੁਲਿਸ ਮਾਮਲੇ ਦਰਜ ਕਰਵਾਏ ਜਾ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਾਇਕ ਡਾਇਰੈਕਟਰ (ਟੈਲੀਵਿਜ਼ਨ) ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਇਹ ਜਿੰਗਲ ਕਿਸਾਨਾਂ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਤਿਆਰ ਕਰਵਾਏ ਗਏ ਹਨ। ਇਨਾਂ ਜਿੰਗਲਾਂ ਨੂੰ ਪੰਜਾਬੀ ਕਵੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਲਿਖਿਆ ਹੈ। ਲੇਖਕ ਅਤੇ ਗੀਤ ਗਾਉਣ ਦੀ ਡਿਊਟੀ ਰਾਜਿੰਦਰ ਮਾਹਲ ਨੇ ਨਿਭਾਈ ਹੈ। ਡਾਇਲਾਗ ਹਰਮੀਤ ਸਿੰਘ ਅਤੇ ਡਾ. ਅਨਿਲ ਸ਼ਰਮਾ (ਖੁਦ) ਨੇ ਲਿਖੇ ਹਨ। ਇਨਾਂ ਗੀਤਾਂ 'ਤੇ ਅਦਾਕਾਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਹਰਜੋਬਨ ਸਿੰਘ, ਅਭਿਸ਼ੇਕ ਵਿਜ, ਸ਼ਰਨ ਔਲਖ, ਪ੍ਰਭ ਧਾਲੀਵਾਲ, ਪਲਵਿੰਦਰ ਬੱਸੀ, ਮਾਸਟਰ ਅਨਹਦ ਪ੍ਰੇਮ ਸਿੰਘ ਅਤੇ ਸੁਰਿੰਦਰ ਸਿੰਘ ਨੇ ਕੀਤੀ ਹੈ। ਉਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਹੋਰ ਵੀ ਸਮਾਜਿਕ ਵਿਸ਼ਿਆਂ 'ਤੇ ਜਿੰਗਲ ਤਿਆਰ ਕੇਤੇ ਜਾ ਰਹੇ ਹਨ ਤਾਂ ਜੋ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਸਕੇ।

ਜ਼ਿਲਾ ਲੁਧਿਆਣਾ ਵਿੱਚ ਅੱਜ 124 ਸੈਂਪਲ ਜਾਂਚ ਲਈ ਭੇਜੇ

(ਫੋਟੋ:-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ)

ਅੱਜ 53 ਵਿਅਕਤੀਆਂ ਨੂੰ ਕੀਤਾ ਘਰਾਂ ਵਿੱਚ ਇਕਾਂਤਵਾਸ, ਲੋਕ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ - ਡਿਪਟੀ ਕਮਿਸ਼ਨਰ

ਲੁਧਿਆਣਾ,ਮਈ  2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰਾਂ ਅੱਜ ਵੀ 124 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਲੇ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ 250 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਕਾਰਨ ਇਹ ਗਿਣਤੀ 131 ਹੋ ਗਈ ਹੈ।ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ। ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 5593 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 5343 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਤੇ 250 ਦੇ ਨਤੀਜੇ ਉਡੀਕੇ ਜਾ ਰਹੇ ਹਨ ਅਤੇ 5085 ਰਿਪੋਰਟਾਂ ਨੈਗੇਟਿਵ ਆਈਆਂ ਹਨ। ਜ਼ਿਲ ਲੁਧਿਆਣਾ ਵਿੱਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 178 ਅਤੇ ਹੋਰ ਜ਼ਿਲਿ•ਆਂ ਦੀ ਗਿਣਤੀ 80 ਹੋ ਗਈ ਹੈ। ਜਦਕਿ ਮੌਤਾਂ ਦੀ ਗਿਣਤੀ 12 ਹੈ, ਜਿਲਾ ਵਿੱਚੋਂ 7 ਜ਼ਿਲਾ ਲੁਧਿਆਣਾ ਨਾਲ ਸੰਬੰਧਤ ਹਨ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 5934 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਮੌਜੂਦਾ ਸਮੇਂ ਵੀ 2659 ਵਿਅਕਤੀ ਘਰਾਂ ਵਿੱਚ ਇਕਾਂਤਵਾਸ ਕੱਟ ਰਹੇ ਹਨ। ਅੱਜ 53 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਲਈ ਭੇਜਿਆ ਗਿਆ।

ਤਹਿਸੀਲ ਕੰਪਲੈਕਸ ਜਗਰਾਉਂ ਵਿਖੇ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ

ਜਗਰਾਉਂ /ਲੁਧਿਆਣਾ ਮਈ 2002  ( ਸਿਮਰਜੀਤ ਸਿੰਘ ਅਖਾੜਾ/ ਮਨਜਿੰਦਰ ਸਿੰਘ ਗਿੱਲ )

ਕੋਰੋਨਾ ਮਹਾਂਮਾਰੀ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਜਗਰਾਉਂ ਸ਼ਹਿਰ ਵਿੱਚ ਸੈਨੇਟਾਈਜ਼ਰ  ਛਿੜਕਾਅ ਕਰਨ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਗੁਰੂ ਆਸਰਾ ਗਰੁੱਪ ਦੇ ਸਹਿਯੋਗ ਨਾਲ ਵਿੱਢੀ ਮੁਹਿੰਮ ਤਹਿਤ ਅੱਜ ਤਹਿਸੀਲ ਕੰਪਲੈਕਸ ਵਿਖੇ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਗਿਆ । ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਲਾਕੇਸ਼ ਟੰਡਨ ,ਸੈਕਟਰੀ ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ  ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਗੁਰੂ ਆਸਰਾ ਗਰੁੱਪ ਦੇ ਸਹਿਯੋਗ ਨਾਲ ਹੁਣ ਤੱਕ ਪ੍ਰੀਤ ਵਿਹਾਰ, ਬਾਂਸਲ ਹਸਪਤਾਲ, ਸੰਜੀਵਨੀ ਹਸਪਤਾਲ ,ਲਾਇਨ ਭਵਨ ,ਗੁਰਦੁਆਰਾ ਭਗਤ ਰਵਿਦਾਸ ਕੱਚਾ ਕਿੱਲਾ , ਆਰ ਕੇ ਸਕੂਲ ,ਪੁਰਾਣੀ ਦਾਣਾ ਮੰਡੀ ,ਗੁਰਦੁਆਰਾ ਮੋਰੀ ਗੇਟ ,ਗੁਰਦੁਆਰਾ ਸਿੰਘ ਸਭਾ ਵਿੱਚ ਅਤੇ ਹੋਰ ਇਲਾਕਿਆਂ ਵਿੱਚ ਸੈਨੇਟਾਈਜ਼ਰ ਦਾ ਛਿੜਕਾਅ ਕਰਵਾਇਆ ਚੁੱਕਾ ਹੈ । ਅੱਜ ਤਹਿਸੀਲ ਕੰਪਲੈਕਸ ਵਿੱਚ   ਸੈਨੇਟਾਈਜ਼ਰ ਦਾ ਛਿੜਕਾਅ ਕਰਵਾਇਆ ਗਿਆ ਹੈ ।ਇਸ ਇਸ ਮੌਕੇ ਤਹਿਸੀਲਦਾਰ ਮਨਮੋਹਨ ਕੋਸ਼ਿਕ ਨੇ ਸੋਸਾਇਟੀ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਜਗਰਾਉਂ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਐਡਵਾਈਜ਼ਰ ਤੇ ਅਮਲ ਕਰਦਿਆਂ ਕਰੋਨਾ ਮਹਾਂਮਾਰੀ ਨੂੰ ਰੋਕਣ ਵਿੱਚ ਪ੍ਰਸ਼ਾਸਨ ਦਾ ਸਾਥ ਦਿੱਤਾ ਇਸ ਮੌਕੇ ਮਨੋਹਰ ਸਿੰਘ ਟੱਕਰ , ਕੈਪਟਨ ਨਰੇਸ਼ ਵਰਮਾ ,ਰਾਜੀਵ ਗੁਪਤਾ, ਐਡਵੋਕੇਟ ਸੁਰਿੰਦਰ ਪਾਲ ਸਿੰਘ ਗਿੰਦਰਾ, ਐਡਵੋਕੇਟ ਵਰੁਣ ਬਾਂਸਲ ਸਮੇਤ ਪਰਮਵੀਰ ਸਿੰਘ ਮੋਤੀ, ਸਿਮਰਨ ਸਿੰਘ ਕੋਹਲੀ, ਰਣਜੋਤ ਸਿੰਘ ,ਅਰਸ਼ਦੀਪ ਸਿੰਘ ,ਸੁਰਿੰਦਰ ਸਿੰਘ ਛਿੰਦਾ, ਗੁਰਪ੍ਰੀਤ ਸਿੰਘ ਮੋਨੂੰ, ਅਮਨਦੀਪ ਸਿੰਘ ਚੀਮਾ ,ਹਰਮਨਪ੍ਰੀਤ ਸਿੰਘ, ਨਿਹਾਲ ਸਿੰਘ ,ਕਰਨਦੀਪ ਸਿੰਘ ਆਦਿ ਹਾਜ਼ਰ ਸਨ ।

ਕਵੀਸ਼ਰ ਜੁਗਰਾਜ ਸਿੰਘ ਮੌੜ ਦੇ ਅਕਾਲ ਚਲਾਣੇ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ:ਬਾਬਾ ਗੁਰਦੇਵ ਸਿੰਘ ਇੰਗਲੈਡ

ਸਿੱਧਵਾਂ ਬੇਟ(ਜਸਮੇਲ ਗਾਲਿਬ) ਅੰਤਰਰਾਸ਼ਟਰੀ ਗੋਲਡ ਮੈਡਲਿਸ਼ਟ ਕਵੀਸ਼ਰ ਭਾਈ ਜੁਗਰਾਜ ਸਿੰਘ ਮੌੜ ਜੋ ਕਿ ਪਿਛਲੇ ਦਿਨੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਕਵੀਸ਼ਰ ਦੇ ਅਕਾਲ ਚਲਾਣੇ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਬਾਬਾ ਗੁਰਦੇਵ ਸਿੰਘ ਇੰਗਲੈਡ ਵਾਲੇ ਨੇ ਕਿਹਾ ਕਿ ਜੁਗਰਾਜ ਸਿੰਘ ਕਵੀਸ਼ਰ ਸੰਤ ਬਾਬਾ ਨਾਹਰ ਸਿੰਘ ਜੀ ਸ਼ਨੇਰਾਂ ਵਾਲਿਆਂ ਦਾ ਹਜੂਰੀ ਕਵੀਸ਼ਰ ਸੀ ਅਤੇ ਇਹਨਾਂ ਨੇ ਧਾਰਮਿਕ ਵਿੱਦਿਆ,ਉੱਘੇ ਸਮਾਜ ਸੇਵਕ ਸੰਤ ਬਾਬਾ ਨਾਹਰ ਸਿੰਘ ਜੀ ਸਨੇਰਾਂ ਵਾਲਿਆ ਤੋ ਲਈ ਸੀ।ਉਨ੍ਹਾਂ ਕਿਹਾ ਕਿ ਮੌੜ 32 ਸਾਲਾਂ ਤੋ ਕਵੀਸ਼ਰੀ ਦੀ ਸੇਵਾ ਨਿਭਾ ਰਿਹਾ ਹੈ ਉਨ੍ਹਾਂ ਦਾ ਸੰਤ ਸੁਨੇਰਾਂ ਵਾਲਿਆ ਨਾਲ ਬਹੁਤ ਪਿਆਂ੍ਰ ਸ਼ੀ ਉਹ ਬਾਬਾ ਗੁਰਦੇਵ ਸਿੰਘ ਜੀ ਨੂੰ ਚਾਚਾ ਜੀ ਆਖਦੇ ਸਨ।ਇਸ ਸਮੇ ਬਾਬਾ ਜੀ ਇੰਗਲੈਡ ਵਾਲਿਆ ਨੇ ਗੁਰੂ ਸਾਹਿਬ ਜੀ ਪੰਗਤੀ ਵਾਰੇ ਆਖਿਆ ਕਿ 'ਸਜਣ ਮੇਰੇ ਰੰਗਲੇ ਸੁਤੇ ਜੀਰਾਣਿ,ਸੇਵਕ ਕੀ ੳੜਕਿ ਨਿਬਹੀ ਪ੍ਰੀਤੀ"॥ਇਸ ਬਾਬਾ ਜੀ ਨੇ ਆਖਿਆ ਕਿ ਇਸ ਦੱੁਖ ਦੀ ਘੜੀ ਵਿੱਚ ਉਹ ਕਵੀਸ਼ਰ ਜੁਗਰਾਜ ਸਿੰਘ ਮੌੜ ਦੇ ਪਰਿਵਾਰ ਦੇ ਨਾਲ ਖੜੇ ਹਨ ਉਨ੍ਹਾਂ ਦਾ ਪਰਿਵਾਰ ਜਦੋ ਵੀ ਸਾਨੂੰ ਯਾਦ ਕਰੇਗਾ ਉਹ ਪਰਿਵਾਰ ਦੇ ਹਰ ਦੱੁਖ ਸੱੁਖ ਵਿਚ ਹਮੇਸ਼ਾ ਉਨ੍ਹਾਂ ਨਾਲ ਖੜਗੇ।ਇਸ ਸਮੇ ਉਨ੍ਹਾ ਕਿਹਾ ਕਿ ਕਵੀਸ਼ਰ ਮੌੜ ਦੀ ਅੰਤਿਮ ਅਰਦਾਸ 24 ਤਰੀਕ ਦਿਨ ਐਤਵਾਰ ਨੂੰ ਪਿੰਡ ਮੌੜ ਵਿੱਚ ਹੋਵੇਗੀ