You are here

ਪੱਤਰਕਾਰ ਮੇਜਰ ਸਿੰਘ ਨਾਲ ਕੀਤਾ ਅਣਮਨੱੁਖੀ ਵਤੀਰਾਂ ਨਿੰਦਣਯੋਗ – ਜੱਥੇਦਾਰ ਡੱਲਾ

ਕਾਉਂਕੇ ਕਲਾਂ  ਮਈ 2020 ( ਜਸਵੰਤ ਸਿੰਘ ਸਹੋਤਾ) ਸ੍ਰੋਮਣੀ ਅਕਾਲੀ ਦਲ (ਅ) ਪਾਰਟੀ ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਤੇ ਉਨਾ ਦੀ ਪੰਥਕ ਪਾਰਟੀ ਦੇ ਸੀਨੀਅਰ ਆਗੂਆਂ ਨੇ ਪਹਿਰੇਦਾਰ ਦੇ ਮੁਹਾਲੀ ਤੋ ਪੱਤਰਕਾਰ ਮੇਜਰ ਸਿੰਘ ਦੀ ਕੀਤੀ ਕੱੁਟਮਾਰ ਤੇ ਕਕਾਰਾਂ ਦੀ ਕੀਤੀ ਬੇਅਦਬੀ ਦਾ ਨੋਟਿਸ ਲੈਂਦਿਆ ਕਿਹਾ ਕਿ ਪੱਤਰਕਾਰ ਤੇ ਕੀਤਾ ਅਣਮਨੱੁਖੀ ਵਤੀਰਾ ਤੇ ਕਕਾਰਾਂ ਦੀ ਬੇਅਦਬੀ ਮੰਦਭਾਗੀ ਘਟਨਾ ਤੇ ਕਿਸੇ ਗਹਿਰੀ ਸਾਜਿਸ ਦਾ ਸਿੱਟਾ ਹੋ ਸਕਦਾ ਹੈ ਜਿਸ ਨੂੰ ਬੇਨਕਾਬ ਕਰਨਾ ਜਰੂਰੀ ਹੈ।ਉਨਾ ਕਿਹਾ ਕਿ ਇਸ ਸਮੇ ਸੂਬੇ ਵਿੱਚ ਜੰਗਲਰਾਜ ਚੱਲ ਰਿਹਾ ਹੈ ਤੇ ਸਰਕਾਰੀ ਅਫਸਰ ਸੂਬੇ ਦਾ ਰਾਜਭਾਗ ਚਲਾ ਰਹੇ ਹਨ ਜਦਕਿ ਸਰਕਾਰ ਦੇ ਆਪਣੇ ਮੰਤਰੀ ,ਵਿਧਾਇਕ ਤੇ ਵਰਕਰ ਆਪਣੀ ਹੀ ਸਰਕਾਰ ਤੋ ਦੁਖੀ ਅਫਸਰਸਾਹੀ ਤੇ ਕੰਮਕਾਜ ਨਾ ਹੋਣ ਦਾ ਰੋਣਾ ਰੋ ਰਹੇ ਹਨ।ਇਸ ਤੋ ਪਹਿਲਾ ਵੀ ਸਮੇ ਦੀਆਂ ਹੁਕਮਰਾਨ ਸਰਕਾਰਾਂ ਨੇ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਅਜਾਦੀ ਨੂੰ ਜਬਰੀ ਕੁਚਲਣ ਦੀਆਂ ਕੋਸਿਸਾਂ ਕੀਤੀਆਂ ਹਨ ਜਿਸ ਦਾ ਮੂੰਹ ਤੋੜ ਜਵਾਬ ਦੇਣ ਲਈ ਸਮੱੁਚੇ ਪੱਤਰਕਾਰ ਭਾਈਚਾਰੇ ਨੂੰ ਇੱਕਮੱੁਠ ਹੋਣਾ ਚਾਹੀਦਾ ਹੈ।ਉਨਾ ਕਿਹਾ ਕਿ ਜਿੱਥੇ ਪੱਤਰਕਾਰ ਮੇਜਰ ਸਿੰਘ ਦੀ ਕੀਤੀ ਕੱੁਟਮਾਰ ਦਾ ਮੁੱਦਾ ਸੂਬੇ ਵਿੱਚ ਚੱਲ ਰਹੇ ਗੁੰਡਾਰਾਜ ਦਾ ਪ੍ਰਤੀਕ ਹੈ ੳੱੁਥੇ ਗੁਰੂ ਸਾਹਿਬਾਨਾਂ ਦੇ ਕਕਾਰਾਂ ਦੀ ਕੀਤੀ ਬੇਅਦਬੀ ਕੌਮ ਲਈ ਖੁੱਲਾ ਕੀਤਾ ਚੈਲੰਿਜ ਵੀ ਹੈ ਜਿਸ ਦੇ ਰੋਸ ਵਜੋ ਸਮੂਹ ਪੰਥਕ ਜੱਥੇਬੰਦੀਆਂ ਨੂੰ ਇੱਕਜੱੁਟ ਹੋ ਕੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਉਨਾ ਕਿਹਾ ਇਸ ਸਮੇ ਪਾਰਟੀ ਦੇ ਸਮੂਹ ਵਰਕਰ ਪੱਤਰਕਾਰ ਮੇਜਰ ਸਿੰਘ ਤੇ ਅਦਾਰਾ ਪਹਿਰੇਦਾਰ ਨਾਲ ਚਟਾਨ ਵਾਂਗ ਖੜੇ ਹਨ। ਇਸ ਮੌਕੇ ਉਨਾ ਨਾਲ ਗੁਰਦੀਪ ਸਿੰਘ ਮੱਲਾ ,ਮਹਿੰਦਰ ਸਿੰਘ ਭੰਮੀਪੁਰਾ,ਗੁਰਦਿਆਲ ਸਿੰਘ ਡਾਗੀਆਂ,ਅਜਮੇਰ ਸਿੰਘ ਡਾਗੀਆਂ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ,ਸਰਦਾਰਾ ਸਿੰਘ ਕਾਉਂਕੇ ,ਗੁਰਨਾਮ ਸਿੰਘ ਡੱਲਾ,ਸਰਬਜੀਤ ਸਿੰਘ ਕਾਉਂਕੇ,ਭਾਈ ਕਰਮਜੀਤ ਸਿੰਘ ਕਾਉਂਕੇ,ਜਗਦੀਪ ਸਿੰਘ ਕਾਲਾ,ਇਕਬਾਲ ਸਿੰਘ ਅਖਾੜਾ,ਗੁਰਸੇਵਕ ਸਿੰਘ ਅਖਾੜਾ ਆਦਿ ਵੀ ਹਾਜਿਰ ਸਨ।