You are here

ਲੁਧਿਆਣਾ

ਕੋਰੋਨਾ ਦੀ ਜੰਗ ਚ ਲੋਕਾਂ ਦੀ ਸੁਰੱਖਿਆ ਲਈ ਜਾਨ ਜੋਖਮ ਚ ਪਾਉਣ ਵਾਲੇ ਯੋਧਿਆਂ ਦਾ ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਵੱਲੋਂ ਵਿਸੇਸ਼ ਸਨਮਾਨ

ਸਰੀਰਕ ਸਕਤੀ ਪ੍ਰਦਾਨ ਕਰਨ ਵਾਲੀਆਂ ਹੋਮਿਓਪੈਥਿਕ ਦਵਾਈਆਂ ਦੀ ਕੀਤੀ ਵੰਡ

ਮਹਿਲ ਕਲਾਂ / ਬਰਨਾਲਾ, ਮਈ 2020 (ਗੁਰਸੇਵਕ ਸਿੰਘ ਸੋਹੀ)-ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਅਮਨ ਮੁਸਲਿਮ ਵੈੱਲਫੇਅਰ ਕਮੇਟੀ ਅਤੇ ਚੰਡੀਗੜ੍ਹ ਹੋਮਿਓ ਮਹਿਲ ਕਲਾਂ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਕੋਵਿਡ 19ਦੀ ਜੰਗ ਵਿੱਚ ਦਿਨ ਰਾਤ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਡਿਊਟੀਆਂ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣ ਵਾਲੇ ਪੁਲਿਸ ਅਧਿਕਾਰੀਆ-ਕਰਮਚਾਰੀਆਂ,ਸਿਹਤ ਵਿਭਾਗ,ਸਿਹਤ ਸਫਾਈ ,ਬਿਜਲੀ ਕਰਮਚਾਰੀਆਂ ਅਤੇ ਪੱਤਰਕਾਰ ਭਾਈਚਾਰੇ ਅਤੇ ਪਿਛਲੇ 2 ਮਹੀਨੇ ਤੋਂ ਲੋੜਵੰਦਾਂ ਦੀ ਸੇਵਾ ਕਰਦੀ ਆ ਰਹੀ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਆਗੂਆਂ ਦਾ ਵਿਸ਼ੇਸ਼ ਸਨਮਾਨ ਕਰਕੇ ,ਉਨ੍ਹਾਂ ਨੂੰ ਬਿਮਾਰੀਆਂ ਨਾਲ ਲੜਨ ਅਤੇ ਸਰੀਰਕ ਸਮਰੱਥਾ ਵਧਾਉਣ ਲਈ ਹੋਮਿਓਪੈਥਿਕ ਦਵਾਈਆਂ ਵੰਡੀਆਂ ਗਈਆਂ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਡਾ ਮਿੱਠੂ ਮੁਹੰਮਦ ,ਪੱਤਰਕਾਰ ਸ਼ੇਰ ਸਿੰਘ ਰਵੀ ,ਪੱਤਰਕਾਰ ਨਿਰਮਲ ਸਿੰਘ ਪੰਡੋਰੀ ਅਤੇ ਪੱਤਰਕਾਰ ਭੁਪਿੰਦਰ ਸਿੰਘ ਧਨੇਰ ਨੇ ਕਿਹਾ ਕਿ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਗੋਇਲ ਦੇ ਹੁਕਮਾਂ ਅਨੁਸਾਰ ਪੁਲਿਸ ਵਿਭਾਗ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖ ਕੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਚੌਵੀ ਘੰਟੇ ਆਪਣੀ ਡਿਊਟੀ ਵਿੱਚ ਤੱਤਪਰ ਹੈ।ਪੱਤਰਕਾਰ ਗੁਰਭਿੰਦਰ ਸਿੰਘ ਗੁਰੀ,ਪੱਤਰਕਾਰ ਗੁਰਸੇਵਕ ਸਿੰਘ ਸਹੋਤਾ, ਪੱਤਰਕਾਰ ਫਿਰੋਜ਼ ਖਾਨ ਤੇ ਪੱਤਰਕਾਰ ਪ੍ਰੇਮ ਕੁਮਾਰ ਪਾਸੀ ਨੇ ਕਿਹਾ ਕਿ ਸਿਹਤ ਵਿਭਾਗ ਦੇ ਸਮੁੱਚੇ ਡਾਕਟਰ ਸਾਹਿਬਾਨ ਦਿਨ ਰਾਤ ਇੱਕ ਕਰਕੇ ਕੋੋੋਰੋਨਾ ਦੀ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਨ੍ਹਾਂ ਦਾ ਇਲਾਜ ਅਤੇ ਬਚਾਅ ਸਬੰਧੀ ਜਾਗਰੂਕ ਕਰ ਰਹੇ ਹਨ।ਪੱਤਰਕਾਰ ਅਵਤਾਰ ਸਿੰਘ ਅਣਖੀ ,ਪੱਤਰਕਾਰ ਨਰਿੰਦਰ ਸਿੰਘ ਢੀਂਡਸਾ ਅਤੇ ਪ੍ਰੀਤਮ ਸਿੰਘ ਦਰਦੀ ਨੇ ਕਿਹਾ ਕਿ ਪੁਲੀਸ, ਸਿਹਤ ਵਿਭਾਗ ਤੇ ਪੱਤਰਕਾਰ ਭਾਈਚਾਰੇ ਸਮੇਤ ਸਫਾਈ ਕਰਮਚਾਰੀਆਂ ਦਾ ਵੀ ਕੋਰੋਨਾ ਦੀ ਲੜਾਈ ਵਿੱਚ ਵੱਡਾ ਯੋਗਦਾਨ ਹੈ।ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਹਰ ਗਲੀ-ਮੁਹੱਲਾ,ਹਸਪਤਾਲ ਸਾਫ ਸੁਥਰੇ ਰੱਖੇ ਹਨ।ਡੀਐਸਪੀ ਮਹਿਲ ਕਲਾਂ ਪਰਮਿੰਦਰ ਸਿੰਘ ਗਰੇਵਾਲ ਅਤੇ ਐੱਸ ਐੱਚ ਓ ਹਰਬੰਸ ਸਿੰਘ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਵਜੋਂ ਲੋਕਾਂ ਚ ਵਿਚਰ ਰਹੇ ਪੱਤਰਕਾਰ ਭਾਈਚਾਰਾ ਜਿਸ ਦਿਨ ਤੋਂਂ 

ਲਾੱਕ ਡਾਊਨ ਹੋਇਆ ਹੈ,ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਸਹੀ ਖ਼ਬਰ ਲੋਕਾਂ ਤੱਕ ਪਹੁੰਚਾਉਂਦੇ ਹਨ।ਜਿਸ ਲਈ ਸਮੁੱਚਾ ਪੱਤਰਕਾਰ ਭਾਈਚਾਰਾ ਵਧਾਈ ਦਾ ਪਾਤਰ ਹੈ।ਸੀ ਐੱਚ ਸੀ ਮਹਿਲ ਕਲਾਂ ਦੇ ਐਸਐਮਓ ਡਾ ਹਰਜਿੰਦਰ ਸਿੰਘ ਆਂਡਲੂ ਅਤੇ ਕਰੋਨਾ ਨੋਡਲ ਅਫਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੋਰੋਨਾ ਬਿਮਾਰੀ ਦੀ ਰੋਕਥਾਮ ਲਈ ਮੂਹਰਲੀਆਂ ਕਤਾਰਾਂ ਚ ਕੰਮ ਕਰ ਰਹੇ ਲੋਕਾਂ ਲਈ ਜੋ ਹੋਮਿਓਪੈਥੀ ਦਵਾਈ ਅੱਜ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸਹਿਯੋਗ ਨਾਲ ਚੰਡੀਗੜ੍ਹ ਹੋਮਿਓ ਕਲੀਨਿਕ ਮਹਿਲ ਕਲਾਂ ਵੱਲੋਂ ਦਿੱਤੀ ਗਈ ਹੈ।ਉਹ ਕੋਰੋਨਾ ਦੀ ਜੰਗ ਵਿੱਚ ਲੜ ਰਹੇ ਜੋਧਿਆਂ ਲਈ ਵਰਦਾਨ ਸਿੱਧ ਹੋਵੇਗੀ।ਅਖੀਰ ਵਿੱਚ ਪੱਤਰਕਾਰ ਗੁਰਸੇਵਕ ਸਿੰਘ ਸੋਹੀ ਅਤੇ ਅਜੇ ਟੱਲੇਵਾਲ ਜਗਜੀਤ ਸਿੰਘ ਕੁਤਬਾ,ਲੋਕ ਭਲਾਈ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਨੇ ਸਭਨਾਂ ਆਏ ਹੋਇਆ ਦਾ ਧੰਨਵਾਦ ਕੀਤਾ ।

ਇਸ ਮੌਕੇ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪੱਤਰਕਾਰ ਪ੍ਰੀਤਮ ਸਿੰਘ ਦਰਦੀ,ਪੱਤਰਕਾਰ ਸੁਖਬੀਰ ਸਿੰਘ ਜਗਦੇ ,ਪੱਤਰਕਾਰ ਗੁਰਪ੍ਰੀਤ ਸਿੰਘ ਅਣਖੀ,ਪੱਤਰਕਾਰ ਜਗਸੀਰ ਸਿੰਘ ਸਹਿਜੜਾ,ਪੱਤਰਕਾਰ ਸੋਨੀ ਮਾਂਗੇਵਾਲ,ਪੱਤਰਕਾਰ ਸੁਖਬੀਰ ਸਿੰਘ ਜਗਦੇ ,ਆਜ਼ਾਦ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਪੱਤਰਕਾਰ ਜਸਵੀਰ ਸਿੰਘ ਵਜੀਦਕੇ ,ਪੱਤਰਕਾਰ ਜਸਵੰਤ ਸਿੰਘ ਲਾਲੀ,ਪੱਤਰਕਾਰ ਗੁਰਪ੍ਰੀਤ ਸਿੰਘ ਬਿੱਟੂ,ਪੱਤਰਕਾਰ  ਸੰਦੀਪ ਗਿੱਲ ,ਪੱਤਰਕਾਰ ਲਕਸ਼ਦੀਪ ਗਿੱਲ,ਪੱਤਰਕਾਰ ਗੁਰਮੁੱਖ ਸਿੰਘ ਹਮੀਦੀ,ਏਮੈਓ ਨਵਨੀਤ ਬਾਂਸਲ, ਸਰਪੰਚ ਬਲੌਰ ਸਿੰਘ ਤੋਤੀ 

ਹਾਜ਼ਰ ਸਨ ।

ਗੁਰਦਾਸ ਬਾਦਲ ਦੀ ਮੌਤ ਤੇ ਪ੍ਰਗਟਾਇਆ ਦੱੁਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੱੁਖ ਮੰਤਰੀ ਪੰਜਾਬ ਪ੍ਰਕਾਸ਼ ਬਾਦਲ ਦੇ ਛੋਟੇ ਭਰਾ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਗ ਬਾਦਲ ਦੇ ਚਾਚਾ ਗੁਰਦਾਸ ਸਿੰਘ ਬਾਦਲ ਦੀ ਅਚਾਨਕ ਮੌਤ ਤੇ ਦੱੁਖ ਪ੍ਰਗਟਾੳਦਿਆਂ ਸੀਨੀਅਰ ਅਕਾਲੀ ਆਗੂ ਤੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਕਿਹਾ ਕਿ ਗੁਰਦਾਸ ਸਿੰਘ ਬਾਦਲ ਦੀ ਮੌਤ ਨਾਲ ਸਮੱੁਚੇ ਪਾਰਟੀ ਵਰਕਰਾਂ ਤੇ ਉਨ੍ਹਾਂ ਦੇ ਨੇੜਲਿਆ ਦੇ ਦਿਲਾਂ ਤੇ ਡੰੂਘੀ ਸੱਟ ਵੱਜੀ ਹੈ।ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਨਾ ਘਾਟਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।ਇਸ ਸਮੇ ਸਰਪੰਚ ਜਗਦੀਸ਼ ਚੰਦ ਸ਼ਰਮਾ,ਹਰਮਿੰਦਰ ਸਿੰਘ,ਨਿਰਮਲ ਸਿੰਘ,ਜਗਸੀਰ ਸਿੰਘ,ਰਣਜੀਤ ਸਿੰਘ,ਜਸਵਿੰਦਰ ਸਿੰਘ(ਸਾਰੇ ਮੈਂਬਰ) ਕੁਲਵਿੰਦਰ ਸਿੰਘ ਛਿੰਦਾ,ਬਲਵਿੰਦਰ ਸਿੰਘ,ਗੁਰਮੇਲ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਆਦਿ ਨੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ।

ਪ੍ਰਸਿੱਧ ਕਵੀਸ਼ਰ ਜੁਗਰਾਜ ਸਿੰਘ ਮੌੜ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪ੍ਰਸਿੱਧ ਕਵੀਸ਼ਰੀ ਜੱਥਾ ਦੇ ਭਾਈ ਜੁਗਰਾਜ ਸਿੰਘ ਮੌੜ(58 ਸਾਲ) ਦੇਰ ਰਾਤ 9 ਵਜੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।ਭਾਈ ਜੁਗਰਾਜ ਸਿੰਘ ਮੌੜ ਦਾ ਕਵੀਸ਼ਰੀ ਜੱਥਾ ਆਪਣੇ ਪ੍ਰਚਾਰ ਤੇ ਸ਼ੁਰੀਲੀ ਅਵਾਜ਼ ਸਦਕਾ ਵਿਦੇਸਾਂ ਵਿੱਚ ਵੀ ਕਵੀਸ਼ਰੀ ਕਰਨ ਅਕਸਰ ਜਾਂਦੇ ਸਨ।ਭਾਈ ਜੁਗਰਾਜ ਸਿੰਘ ਮਾਰਕੀਟ ਵਿਚ ਇਹਨਾਂ ਦੀਆਂ ਸਫਲ ਕੈਸਿਟਾਂ ਤਾਰਨਹਾਰੇ ਗੁਰੂ,ਸਾਜੇ ਪੰਜ ਪਿਆਰੇ ਸਫਲਤਾ ਪੂਰਵਕ ਚੱਲ ਰਹੀਆ ਹਨ।ਭਾਈ ਜੁਗਰਾਜ ਸਿੰਘ ਮੌੜ ਜਿੱਥੇ ਇੱਕ ਚੰਗਾ ਕਵੀਸ਼ਰ ਹੈ ਉੱਥੇ ਇਕ ਚੰਗਾ ਲੇਖਕ ਵੀ ਸੀ।ਅੱਜ ਉਨ੍ਹਾਂ ਦਾ ਪਿੰਡ ਮੌੜ(ਬਾਘਾਪੁਰਾਣਾ) ਵਿੱਚ ਪਿੰਡ ਦੀ ਸ਼ਮਸਾਨਘਾਟ ਵਿਚ ਸੰਸਕਾਰ ਕਰ ਦਿੱਤਾ ਗਿਆ।ਭਾਈ ਜੁਗਰਾਜ ਸਿੰਘ ਦੀ ਅਚਨਾਕ ਮੌਤ ਨਾਲ ਸਾਰੇ ਕਵੀਸ਼ਰੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।ਇਹ ਆਪਣੇ ਪਿੱਛੇ ਧਰਮ ਪਤਨੀ ਤੋ ਇਲਾਵਾ 2 ਬੇਟੀਆਂ ਤੇ ਇਕ ਬੇਟਾ ਸਤਿਨਾਮ ਸਿੰਘ ਨੰੁ ਰੋਦਿਆਂ ਛੱਡੇ ਕੇ ਸਦਾ ਲਈ ਸਦੀਵੀ ਵਿਛੋੜਾ ਦੇ ਗਏ।ਇਸ ਸਮੇ ਦੱੁਖ ਦੀ ਘੜੀ ਵਿੱਚ ਪ੍ਰਸਿੱਧ ਢਾਡੀ ਗਿਆਨੀ ਜਸਪਾਲ ਸਿੰਘ ਉਦਾਸੀ (ਸਮਾਲਸਰ),ਇੰਟਰਨੈਸ਼ਨਲ ਢਾਡੀ ਜੱਥੇ ਦੇ ਪ੍ਰਧਾਨ ਪਿਰਤਪਾਲ ਸਿੰਘ ਪਾਰਸ,ਢਾਡੀ ਰਾਜਵਿੰਦਰ ਕੌਰ ਅੰਨਦਪੁਰਵਾਲੇ, ਢਾਡੀ ਗੁਰਪ੍ਰੀਤ ਕੌਰ ਖਾਲਸਾ ਸਮਾਧ ਭਾਈਕੇ,ਢਾਡੀ ਮਨਿੰਦਰ ਕੋਰ ਖਾਲਸਾ ਆਦਿ ਵਲੋ ਦੱੁਖ ਦਾ ਪ੍ਰਗਟਾਵਾ ਕੀਤਾ ਗਿਆ।

ਨਾਨਕਸਰ ਠਾਠ ਪਿੰਡ ਬੜੂੰਦੀ ਵਿਖੇ ਵਿਅਕਤੀ ਚੋਰੀ ਕਰਦਾ ਰੰਗੇ ਹੱਥੀਂ ਕਾਬੂ,ਮਾਮਲਾ ਦਰਜ

ਜਗਰਾਉਂ/ਰਾਏਕੋਟ(ਰਾਣਾ ਸ਼ੇਖਦੌਲਤ) ਪਿੰਡ ਬੜੂੰਦੀ ਵਿੱਚ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਣੀ ਨਾਨਕਸਰ ਠਾਠ ਵਿਖੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ. ਆਈ ਪਰਵਿੰਦਰ ਸਿੰਘ ਚੌਕੀ ਇੰਚਾਰਜ਼ ਲੋਹਟਬੰਦੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਾਬਾ ਧੰਨਾ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਨੇ ਆਪਣੀ ਦਰਖਾਸਤ ਵਿੱਚ ਦੱਸਿਆ ਕਿ ਦੀਵਾਨ ਹਾਲ ਦੇ ਅੰਦਰ ਬਣੇ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਮਿਤੀ 14-05-2020 ਨੂੰ ਰਾਤ11:50 pm ਤੇ ਮਨਜਿੰਦਰ ਸਿੰਘ ਉਰਫ ਮਣੀ ਪੁੱਤਰ ਬਲਵੀਰ ਸਿੰਘ ਵਾਸੀ ਬੜੂੰਦੀ ਨੇ ਗੁਰਦੁਆਰੇ ਦੇ ਪਿਛਲੇ ਪਾਸੇ ਜੰਗਲਾਂ ਟੱਪ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਵਾਲਾ  ਸਾਰਾ ਸਮਾਨ ਚੋਰੀ ਕਰਨ ਤੋਂ ਬਾਅਦ ਸੀ.ਸੀ.ਟੀ.ਵੀ ਕੈਮਰੇ ਵਿੱਚ ਆਉਣ ਤੋਂ ਬਾਅਦ ਉਸ ਨੂੰ ਫੜ ਕੇ ਚੋਰੀ ਦਾ ਮੁਕੱਦਮਾ ਦਰਜ ਕਰ ਦਿੱਤਾ ਹੈ

ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ,1500 ਰੁਪਏ ਦੀਆਂ ਕਿਤਾਬਾਂ 5300 ਰੁਪਏ ਵਿੱਚ

ਜਗਰਾਉਂ(ਰਾਣਾ ਸ਼ੇਖਦੌਲਤ) ਜਗਰਾਉਂ ਲੁਧਿਆਣਾ ਜੀ.ਟੀ ਰੋਡ ਤੇ ਚੱਲ ਰਿਹਾ ਸਕੂਲ ਸੈਕਰਟ ਹਾਰਟ ਕੰਨਵੈਟ ਸਕੂਲ ਵਿੱਚ ਭਾਰੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਕਰੋਨਾ ਵਾਇਰਸ ਨੂੰ ਲੈ ਕੇ ਸੂਬੇ ਦੇ ਸਕੂਲ ਨੂੰ ਦਾਖਲਾ ਕਿਤਾਬਾਂ ਨਾ ਵੇਚਣ ਦੀਆਂ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾ ਰਹੇ ਹਨ ਜਗਰਾਉਂ ਦੇ ਪ੍ਰਾਈਵੇਟ ਸਕੂਲ ਸੈਕਰਟ ਹਾਰਟ ਕੰਨਵੈਟ ਸਕੂਲ ਨੇ ਕਿਤਾਬਾਂ ਦੀਆਂ ਦੁਕਾਨਾਂ ਸਜਾ ਦਿੱਤੀਆਂ ਹਨ। ਇਹ ਸਕੂਲ ਵਿੱਚ ਦੁਕਾਨਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਕਿਤਾਬਾਂ ਦੇ ਇੱਕ ਸੈੱਟ ਮਗਰ 5 ਤੋਂ 6 ਹਜ਼ਾਰ ਰੁਪਏ ਵਿੱਚ ਲੁੱਟਿਆ ਜਾ ਰਿਹਾ ਹੈ। ਨਿਯਮਾਂ ਦੇ ਉਲਟ ਸਕੂਲ ਵੱਲੋਂ ਇੱਕ ਰੂਮ ਨੂੰ ਹੀ ਕਿਤਾਬਾਂ ਦੀ ਦੁਕਾਨ ਬਣਾਇਆ ਗਿਆ। ਇਸ ਕਾਰਨਾਮੇ ਨੂੰ ਐਂਟੀ ਕਾਰਪੋਰੇਸ਼ਨ ਫਾਊਡੇਸ਼ਨ ਆਫ ਇੰਡੀਆ ਦੇ ਮੈਂਬਰ ਕਪਿਲ ਬਾਂਸਲ ਨੇ ਉਜਾਗਰ ਕੀਤਾ। ਕਪਿਲ ਬਾਂਸਲ ਖੁਦ ਗਾਹਕ ਬਣ ਕੇ ਸਕੂਲ ਗਏ। ਉਸ ਨੇ ਕਲਾਸਰੂਮ ਬਣੀ ਕਿਤਾਬਾਂ ਦੀ ਦੁਕਾਨ ਤੇ ਬੈਠੇ ਵਿਅਕਤੀ ਉਸ ਨੂੰ 9 ਕਲਾਸ ਦੀਆਂ ਕਿਤਾਬਾਂ ਦੇ ਸੈੱਟ ਦੀ ਕੀਮਤ 5300 ਰੁਪਏ ਦੱਸ ਰਹੇ ਹਨ।ਬਲਕਿ ਇਨ੍ਹਾਂ ਦੀ ਬਾਜ਼ਾਰ ਦੀ ਕੀਮਤ 1500 ਰੁਪਏ ਹੈ ਅਤੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਸੁਨੇਹਾ ਲਾ ਰਹੇ ਸਨ ਕਿ ਕਿਤਾਬਾਂ ਲੈ ਕੇ ਜਾਓ। ਸਕੂਲ ਵੱਲੋਂ ਇੱਕ ਤਾਂ ਸਰਕਾਰੀ ਨਿਯਮਾਂ ਦੀ ਉਲੰਘਣਾ ਦੂਜਾ ਕਿਸੇ ਚੀਜ਼ ਦੀ ਕੀਮਤ ਬਜ਼ਾਰ ਨਾਲੋਂ 400 ਗੁਣਾਂ ਵੱਧ ਲੈਣ ਤੇ ਇਨ੍ਹਾਂ ਤੇ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ।

ਲਾਕਡਾਊਨ ਦੌਰਾਨ ਖਾਣੇ ਲਈ ਤਰਸ ਰਹੇ ਹਨ ਲੋਕ ..!

ਤੇ ਪੰਜਾਬ ਸਰਕਾਰ ਘਰ-ਘਰ ਪਹੁੰਚਾ ਰਹੀ ਹੈ ਸ਼ਰਾਬ

ਜਗਰਾਓਂ/ਲੁਧਿਆਣਾ,ਮਈ 2020 (ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)

ਪੁਰਾਤਨ ਸਮੇ ਤੋਂ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਮੰਨਿਆ ਜਾਂਦਾ ਹੈ ਪਰ ਅੱਜ ਪੰਜਾਬ ਵਿੱਚ ਨਸ਼ਾ ਛੇਵਾਂ ਦਰਿਆ ਬਣ ਵਹਿ ਰਿਹਾ ਹੈ । ਅੱਜ ਜਿੱਥੇ ਪੰਜਾਬ ਇਸ ਭਿਆਨਕ ਮਹਾਮਾਰੀ ਨਾਲ ਲੜਦਾ ਹੋਏ ਭੁੱਖਾ ਮਰ ਰਿਹਾ ਹੈ। ਓਥੇ ਸਾਡੀ ਪੰਜਾਬ ਸਰਕਾਰ ਘਰ-ਘਰ ਭੋਜਨ ਪਹੁੰਚਾਉਣ ਦੀ ਬਜਾਏ ਘਰ ਘਰ ਨਸ਼ਾ ਪਹੁੰਚਾ ਰਹੀ ਹੈ।ਬਿਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਵਲੋਂ ਘਰ ਘਰ ਸ਼ਰਾਬ ਪਹੁੰਚਾੳਣ ਦਾ ਫੈਸਲਾ ਗਿਆ ਸੀ । ਪਰ ਸ਼ਾਇਦ ਸਾਡੇ ਮਾਣਯੋਗ ਮੁੱਖ ਮੰਤਰੀ ਇਹ ਭੁੱਲ ਗਏ ਹਨ ਕਿ ਇਸ ਔਖੇ ਸਮੇਂ ਵਿੱਚ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਨਸ਼ੇ ਦੀ ਨਹੀ ਬਲਕਿ ਓਹਨਾਂ ਦੇ ਸਾਥ ਦੀ ਜਰੂਰਤ ਹੈ । ਪੰਜਾਬ ਦੇ ਗਰੀਬਾਂ ਅਤੇ ਬੇਰੋਜਗਾਰਾਂ ਨੂੰ ਭੋਜਨ ਦੀ ਲੋੜ ਹੈ। ਸ਼ਾਇਦ ਸਾਡੇ ਮਾਣਯੋਗ ਮੁੱਖ ਮੰਤਰੀ ਇਹ ਭੁੱਲ ਗਏ ਹਨ ਕਿ ਓਹਨਾ ਨੇ ਗੁਟਕਾ ਸਾਹਿਬ ਦੀ ਸੌਂਹ ਖਾਂਦਿਆ ਇਕ ਮਹੀਨੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਹੀ ਸੀ। ਪਰ ਅੱਜ ਇਸ ਦੇ ਉਲਟ ਸਾਡੇ ਮਾਣਯੋਗ ਮੁੱਖ ਮੰਤਰੀ ਆਪ ਹੀ ਘਰ ਘਰ ਨਸ਼ਾ ਪਹੁੰਚਾ ਰਹੇ ਹਨ। ਫਿਰ ਓਹ ਸਮਾਂ ਵੀ ਦੂਰ ਨਹੀ ਜਦੋਂ ਪੰਜਾਬ ਵਿੱਚ ਕੇਵਲ ਤੇ ਕੇਵਲ ਨਸ਼ਾ ਹੀ ਰਹਿ ਜਾਵੇਗਾ। ਹੁੱਣ ਦੇਖਣਾ ਇਹ ਹੋਵੇਗਾ ਕਿ ਕੀ ਪੰਜਾਬ ਸਰਕਾਰ ਨਸ਼ੇ ਦੇ ਖਾਤਮੇ ਲਈ ਕੋਈ ਠੋਸ ਕਦਮ ਚੱਕਦੀ ਹੈ ਜਾਂ ਨਸ਼ੇ ਦਾ ਇਹ ਸਿਲਸਿਲਾ ਪੰਜਾਬ ਵਿੱਚ  ਛੇਵਾਂ ਦਰਿਆ ਬਣ ਵਹਿੰਦਾ ਰਹੇਗਾ?

ਵੱਤ ਮੰਤਰੀ ਬਾਦਲ ਨਾਲ ਵੱਖ ਵੱਖ ਸਖਸੀਅਤਾਂ ਨੇ ਕੀਤਾ ਦੱੁਖ ਪ੍ਰਗਟ

ਕਾਉਂਕੇ ਕਲਾਂ,  ਮਈ 2020 ( ਜਸਵੰਤ ਸਿੰਘ ਸਹੋਤਾ)-ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੇ ਦਿਹਾਂਤ ਤੇ ਵੱਖ ਵੱਖ ਸਖਸੀਅਤਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਸਮੱੁਚੇ ਪਰਿਵਾਰ ਨਾਲ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ।ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਜਿਲਾ ਦਿਹਾਤੀ ਪ੍ਰਧਾਨ ਸੋਨੀ ਗਾਲਿਬ,ਬਲਾਕ ਸੰਮਤੀ ਮੈਂਬਰ ਕਾਕਾ ਗਰੇਵਾਲ,ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਸਰਪੰਚ ਜਗਜੀਤ ਸਿੰਘ ਕਾਉਂਕੇ,ਸਰਪੰਚ ਦਰਸਨ ਸਿੰਘ ਬਿੱਲੂ ਡਾਗੀਆਂ,ਸਾਬਕਾ ਸਰਪੰਚ ਜਗਦੀਸਰ ਸਿੰਘ ਡਾਗੀਆਂ,ਕਾਗਰਸੀ ਆਗੂ ਜਸਦੇਵ ਸਿੰਘ ਕਾਉਂਕੇ,ਡਾ.ਬਿੱਕਰ ਸਿੰਘ ਕਾਉਂਕੇ,ਸਾਬਕਾ ਪੰਚ ਗੁਰਨਾਮ ਸਿੰਘ,ਰਛਪਾਲ ਸਿੰਘ ਬੱਲ ਡਾਗੀਆਂ,ਜਗਜੀਤ ਸਿੰਘ ਪੰਚ ਡਾਗੀਆਂ,ਜਗਸੀਰ ਸਿੰਘ ਪੰਚ ਡਾਗੀਆਂ, ਨੇ ਕਿਹਾ ਕਿ ਮਰਹੂਮ ਗੁਰਦਾਸ ਸਿੰਘ ਬਾਦਲ ਦੇ ਇਸ ਫਾਨੀ ਸੰਸਾਰ ਤੋ ਤੁਰ ਜਾਣ ਨਾਲ ਸਮਾਜ ਤੇ ਪਰਿਵਾਰ ਨੂੰ ਵੱਡਾ ਘਾਟਾ ਪਿਆਂ ਹੈ।ਇਸ ਸਮੇ ੳੱੁਕਤ ਸਖਸੀਅਤਾਂ ਨੇ ਵਿੱਤ ਮੰਤਰੀ ਬਾਦਲ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਤੇ ਵਿੱਛੜੀ ਰੂਹ ਦੀ ਆਤਮਿਕ ਸਾਂਤੀ ਦੀ ਕਾਮਨਾ ਵੀ ਕੀਤੀ

ਪਿੰਡ ਡਾਗੀਆਂ ਵਿਖੇ ਗਰੀਬ ਪਰਿਵਾਰਾਂ ਨੂੰ ਵੰਡੀ ਕਣਕ ਦਾਲ

ਕਾਉਂਕੇ ਕਲਾਂ, ਮਈ 2020 ( ਜਸਵੰਤ ਸਿੰਘ ਸਹੋਤਾ)-ਪਿੰਡ ਡਾਗੀਆ ਵਿਖੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਾਹਿਤ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵੱਲੋ ਸਰਪੰਚ ਦਰਸਨ ਸਿੰਘ ਬਿੱਲੂ ਤੇ ਸਮੱੁਚੀ ਪੰਚਾਇਤ ਦੀ ਮੌਜੂਦਗੀ ਵਿੱਚ ਗਰੀਬ ਨੀਲੇ ਕਾਰਡ ਹੋਲਡਰਾਂ ਨੂੰ ਪ੍ਰਤੀ ਮੈਂਬਰ 15 ਕਿੱਲੋ ਕਣਕ ਤੇ ਤਿੰਨ ਤਿੰਨ ਕਿਲੋ ਦੀ ਦਾਲ ਦੀ ਮੁਫਤ ਵੰਡ ਕੀਤੀ ਗਈ।ਇਸ ਮੌਕੇ ਸਾਬਕਾ ਮੰਤਰੀ ਦਾਖਾ ਨੇ ਕਿਹਾ ਕਿ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਲੱਗੇ ਲਾਕਡਾਉਨ-ਕਰਫਿਉ ਦੇ ਚਲਦੇ ਜਿੱਥੇ ਕੇਂਦਰ ਸਰਕਾਰ ਵੱਲੋ ਗਰੀਬ ਰੋਜਮਰਾਂ ਦਿਹਾੜੀਦਾਰ ਪਰਿਵਾਰਾਂ ਦੀ ਅਨਾਜ ਵੰਡ ਦੁਆਰਾ ਮੱਦਦ ਕੀਤੀ ਜਾ ਰਹੀ ਹੈ ੳੱੁਥੇ ਪੰਜਾਬ ਸਰਕਾਰ ਵੱਲੋ ਗਰੀਬ ਪਰਿਵਾਰਾਂ ਦੀ ਆਪਣੇ ਪੱਧਰ ਤੇ ਮੱਦਦ ਕੀਤੀ ਜਾ ਰਹੀ ਹੈ।ਉਨਾ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋ ਰਾਸਨ ਪੈਕਟ ਵੰਡੇ ਜਾ ਰਹੇ ਹਨ।ਇਸ ਮੌਕੇ ਉਨਾ ਨਾਲ ਪਿਸੌਰਾ ਸਿੰਘ,ਦੀਦਾਰ ਸਿੰਘ,ਜਗਸੀਰ ਸਿੰਘ,ਜਸਵੰਤ ਸਿੰਘ,ਜਗਜੀਤ ਸਿੰਘ,ਬਲਜੀਤ ਕੌਰ,ਜਸਮੇਲ ਕੌਰ,ਅਮਰਜੀਤ ਕੌਰ,ਕੁਲਦੀਪ ਕੌਰ (ਸਾਰੇ ਪੰਚ) ਤੋ ਇਲਾਵਾ ਸਾਬਕਾ ਸਰਪੰਚ ਜਗਦੀਸਰ ਸਿੰਘ ਸਮੇਤ ਹੋਰ ਸਖਸੀਅਤਾਂ ਵੀ ਹਾਜਿਰ ਸਨ।

ਅਕਾਲੀ ਦਲ (ਅ) ਦੇ ਆਗੂਆਂ ਨੇ ਜੱਥੇਦਾਰ ਸੰਘੇੜਾ ਦੀ ਮੌਤ ਤੇ ਕੀਤਾ ਦੱੁਖ ਪ੍ਰਗਟ

ਕਾਉਂਕੇ ਕਲਾਂ  ਮਈ 2002 ( ਜਸਵੰਤ ਸਿੰਘ ਸਹੋਤਾ)-ਜਿਲਾ ਬਰਨਾਲਾ ਤੋ ਸ੍ਰੋਮਣੀ ਅਕਾਲੀ ਦਲ (ਅ) ਪਾਰਟੀ ਦੇ ਜਿਲਾ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਸੰਘੇੜਾ ਦੀ ਬੀਤੇ ਦਿਨੀ ਹੋਈ ਅਚਨਚੇਤ ਮੌਤ ਤੇ ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਸਮੇਤ ਅਕਾਲੀ ਦਲ (ਅ) ਦੇ ਸਮੂਹ ਆਗੂਆ ਨੇ ਗਹਿਰੇ ਦੱੁਖ ਦਾ ਪ੍ਰਗਟਾਵਾ ਕੀਤਾ।ਜੱਥੇਦਾਰ ਡੱਲਾ ਸਮੇਤ ਗੁਰਦੀਪ ਸਿੰਘ ਮੱਲਾ ,ਮਹਿੰਦਰ ਸਿੰਘ ਭੰਮੀਪੁਰਾ,ਗੁਰਦਿਆਲ ਸਿੰਘ ਡਾਗੀਆਂ,ਅਜਮੇਰ ਸਿੰਘ ਡਾਗੀਆਂ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ,ਸਰਦਾਰਾ ਸਿੰਘ ਕਾਉਂਕੇ ,ਗੁਰਨਾਮ ਸਿੰਘ ਡੱਲਾ,ਸਰਬਜੀਤ ਸਿੰਘ ਕਾਉਂਕੇ,ਭਾਈ ਕਰਮਜੀਤ ਸਿੰਘ ਕਾਉਂਕੇ,ਜਗਦੀਪ ਸਿੰਘ ਕਾਲਾ,ਇਕਬਾਲ ਸਿੰਘ ਅਖਾੜਾ,ਗੁਰਸੇਵਕ ਸਿੰਘ ਅਖਾੜਾ ਆਦਿ ਨੇ ਸੋਕਗ੍ਰਸਤ ਪਰਿਵਾਰ ਨਾਲ ਦੱੁਖ ਪ੍ਰਗਟ ਕਰਦਿਆ ਕਿਹਾ ਕਿ ਜੱਥੇਦਾਰ ਸੰਘੇੜਾ ਦੇ ਇਸ ਫਾਨੀ ਸੰਸਾਰ ਤੋ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆਂ ਹੈ ਉਥੇ ਪਾਰਟੀ ਤੇ ਸਮਾਜ ਨੂੰ ਵੀ ਵੱਡਾ ਘਾਟਾ ਪਿਆਂ ਹੈ।ਇਸ ਸਮੇ ਉਨਾ ਪਰਿਵਾਰ ਨੂੰ ਗੁਰੂ ਸਾਹਿਬ ਦਾ ਭਾਣਾ ਮੰਨਣ ਤੇ ਵਿੱਛੜੀ ਰੂਹ ਦੀ ਆਤਮਿਕ ਸਾਂਤੀ ਦੀ ਕਾਮਨਾ ਵੀ ਕੀਤੀ।

ਜਨਵਾਦੀ ਨੌਜਵਾਨ ਸਭਾ ਨੇ ਵੱਖ ਵੱਖ ਪਿੰਡਾਂ ਵਿੱਚ ਕੀਤੇ ਰੋਸ ਮੁਜਾਹਰੇ

ਕਾਉਂਕੇ ਕਲਾਂ  ਮਈ 2020 ( ਜਸਵੰਤ ਸਿੰਘ ਸਹੋਤਾ)-ਸੁਬਾਈ ਪੱਧਰ ਤੇ ਉਲੀਕੇ ਪ੍ਰੋਗਰਾਮ ਤਾਹਿਤ ਅੱਜ ਜਨਵਾਦੀ ਨੌਜਵਾਨ ਸਭਾ ਵੱਲੋ ਵੱਖ ਵੱਖ ਪਿੰਡਾ ਵਿੱਚ ਪ੍ਰਧਾਨ ਬਲਰਾਜ ਸਿੰਘ ਦੀ ਅਗਵਾਈ ਹੇਠ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰੇ ਕੀਤੇ।ਰੋਸ ਮੁਜਾਹਰੇ ਦੀ ਸੁਰੂਆਤ ਪਿੰਡ ਭੰਮੀਪੁਰਾ ਤੋ ਕਰਦਿਆਂ ਪ੍ਰਧਾਨ ਬਲਰਾਜ ਸਿੰਘ ਨੇ ਕਿਹਾ ਕਿ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਲੱਗੇ ਲਾਕਡਾਉਨ –ਕਰਫਿਉ ਦੌਰਾਨ ਕੰਮਕਾਜ ਬੰਦ ਹੋਣ ਦੇ ਚਲਦੇ ਬੇਰੁਜਗਾਰੀ ਵਿੱਚ ਅਥਾਹ ਵਾਧਾ ਹੋਇਆ ਹੈ।ਲੱਖਾ ਨੌਜਵਾਨ ਬੇਰੁਜਗਾਰ ਹੋ ਗਏ ਹਨ ਜਿੰਨਾ ਦੀ ਮੱਦਦ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨਾ ਲਈ ਬੇਰੁਜਗਾਰੀ ਭੱਤੇ ਵਜੋ 10 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ।ਹਰ ਨੌਜਵਚਾਨ ਦੇ ਖਾਤੇ ਵਿੱਚ ਲਕਾਡਾਉਨ ਦੇ ਚਲਦੇ 7000 ਰੁਪਏ ਮਹੀਨਾ ਦੀ ਨਕਦ ਰਾਸੀ ਭੇਜੀ ਜਾਵੇ।ਜੋ ਵਿਿਦਆਰਥੀ ਪੜਾਈ ਕਰਦੇ ਹਨ ਉਨਾ ਲਈ ਫਰੀ ਬੱਸ ਪਾਸ ਬਣਾ ਕੇ ਦਿੱਤੇ ਜਾਣ ਤੇ ਆਨਲਾਈਨ ਪੜਾਈ ਲਈ ਸਮਾਰਟਫੋਨ ਵੀ ਦੇਣੇ ਯਕੀਨੀ ਬਨਾਉਣ। ਇਸ ਮੌਕੇ ਪਰਮਜੀਤ ਸਿੰਘ ਪੰਮਾ,ਪਾਲ ਸਿੰਘ ਕਮਾਰੇਡ,ਹਾਕਮ ਸਿੰਘ ਡੱਲਾ,ਰਣਜੀਤ ਸਿੰਘ,ਦੀਪ ਭੰਮੀਪੁਰਾ,ਲਵਪ੍ਰੀਤ ਸਿੰਘ,ਹਰਪ੍ਰੀਤ ਸਿੰਘ,ਪ੍ਰਗਟ ਸਿੰਘ,ਜੈਪਾਲ ਸਿੰਘ,ਕੇਵਲ ਸਿੰਘ,ਗੁਰਜੋਤ ਸਿੰਘ,ਗੁਰੇਤਜ ਸਿੰਘ,ਗੁਰਪ੍ਰੀਤ ਸਿੰਘ,ਬੰਟੀ ਸਿੰਘ,ਕੁਲਦੀਪ ਸਿੰਘ,ਜੱਸਾ ਸਿੰਘ,ਗੁਰਚਰਨ ਸਿੰਘ,ਟੀਟੂ ਸਿੰਘ,ਪਵਨਦੀਪ ਸਿੰਘ,ਅਮਨਦੀ ਸਿੰਘ,ਸਤਿਨਾਮ ਸਿੰਘ,ਮਨਜਿੰਦਰ ਸਿੰਘ,ਅਜੇ ਸਿੰਘ,ਜਗਪ੍ਰੀਤ ਸਿੰਘ,ਦਵਿੰਦਰ ਸਿੰਘ,ਲਵਪ੍ਰੀਤ ਸਿੰਘ,ਜਸਵਿੰਦਰ ਸਿੰਘ,ਕੁਲਦੀਪ ਸਿੰਘ,ਅਰਸਦੀਪ ਸਿੰਘ,ਹਰਪ੍ਰੀਤ ਸਿੰਘ,ਕਰਮ ਸਿੰਘ,ਹਰਸਦੀਪ ਸਿੰਘ,ਸੁਖਪ੍ਰੀਤ ਸਿੰਘ,ਜਸਕਰਨ ਸਿੰਘ,ਅਰਸਦੀਪ ਸਿੰਘ ਆਦਿ ਵੀ ਹਾਜਿਰ ਸਨ।