ਪਿੰਡ ਡਾਗੀਆਂ ਵਿਖੇ ਗਰੀਬ ਪਰਿਵਾਰਾਂ ਨੂੰ ਵੰਡੀ ਕਣਕ ਦਾਲ

ਕਾਉਂਕੇ ਕਲਾਂ, ਮਈ 2020 ( ਜਸਵੰਤ ਸਿੰਘ ਸਹੋਤਾ)-ਪਿੰਡ ਡਾਗੀਆ ਵਿਖੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਾਹਿਤ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਵੱਲੋ ਸਰਪੰਚ ਦਰਸਨ ਸਿੰਘ ਬਿੱਲੂ ਤੇ ਸਮੱੁਚੀ ਪੰਚਾਇਤ ਦੀ ਮੌਜੂਦਗੀ ਵਿੱਚ ਗਰੀਬ ਨੀਲੇ ਕਾਰਡ ਹੋਲਡਰਾਂ ਨੂੰ ਪ੍ਰਤੀ ਮੈਂਬਰ 15 ਕਿੱਲੋ ਕਣਕ ਤੇ ਤਿੰਨ ਤਿੰਨ ਕਿਲੋ ਦੀ ਦਾਲ ਦੀ ਮੁਫਤ ਵੰਡ ਕੀਤੀ ਗਈ।ਇਸ ਮੌਕੇ ਸਾਬਕਾ ਮੰਤਰੀ ਦਾਖਾ ਨੇ ਕਿਹਾ ਕਿ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਲੱਗੇ ਲਾਕਡਾਉਨ-ਕਰਫਿਉ ਦੇ ਚਲਦੇ ਜਿੱਥੇ ਕੇਂਦਰ ਸਰਕਾਰ ਵੱਲੋ ਗਰੀਬ ਰੋਜਮਰਾਂ ਦਿਹਾੜੀਦਾਰ ਪਰਿਵਾਰਾਂ ਦੀ ਅਨਾਜ ਵੰਡ ਦੁਆਰਾ ਮੱਦਦ ਕੀਤੀ ਜਾ ਰਹੀ ਹੈ ੳੱੁਥੇ ਪੰਜਾਬ ਸਰਕਾਰ ਵੱਲੋ ਗਰੀਬ ਪਰਿਵਾਰਾਂ ਦੀ ਆਪਣੇ ਪੱਧਰ ਤੇ ਮੱਦਦ ਕੀਤੀ ਜਾ ਰਹੀ ਹੈ।ਉਨਾ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋ ਰਾਸਨ ਪੈਕਟ ਵੰਡੇ ਜਾ ਰਹੇ ਹਨ।ਇਸ ਮੌਕੇ ਉਨਾ ਨਾਲ ਪਿਸੌਰਾ ਸਿੰਘ,ਦੀਦਾਰ ਸਿੰਘ,ਜਗਸੀਰ ਸਿੰਘ,ਜਸਵੰਤ ਸਿੰਘ,ਜਗਜੀਤ ਸਿੰਘ,ਬਲਜੀਤ ਕੌਰ,ਜਸਮੇਲ ਕੌਰ,ਅਮਰਜੀਤ ਕੌਰ,ਕੁਲਦੀਪ ਕੌਰ (ਸਾਰੇ ਪੰਚ) ਤੋ ਇਲਾਵਾ ਸਾਬਕਾ ਸਰਪੰਚ ਜਗਦੀਸਰ ਸਿੰਘ ਸਮੇਤ ਹੋਰ ਸਖਸੀਅਤਾਂ ਵੀ ਹਾਜਿਰ ਸਨ।