You are here

ਜਨਵਾਦੀ ਨੌਜਵਾਨ ਸਭਾ ਨੇ ਵੱਖ ਵੱਖ ਪਿੰਡਾਂ ਵਿੱਚ ਕੀਤੇ ਰੋਸ ਮੁਜਾਹਰੇ

ਕਾਉਂਕੇ ਕਲਾਂ  ਮਈ 2020 ( ਜਸਵੰਤ ਸਿੰਘ ਸਹੋਤਾ)-ਸੁਬਾਈ ਪੱਧਰ ਤੇ ਉਲੀਕੇ ਪ੍ਰੋਗਰਾਮ ਤਾਹਿਤ ਅੱਜ ਜਨਵਾਦੀ ਨੌਜਵਾਨ ਸਭਾ ਵੱਲੋ ਵੱਖ ਵੱਖ ਪਿੰਡਾ ਵਿੱਚ ਪ੍ਰਧਾਨ ਬਲਰਾਜ ਸਿੰਘ ਦੀ ਅਗਵਾਈ ਹੇਠ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰੇ ਕੀਤੇ।ਰੋਸ ਮੁਜਾਹਰੇ ਦੀ ਸੁਰੂਆਤ ਪਿੰਡ ਭੰਮੀਪੁਰਾ ਤੋ ਕਰਦਿਆਂ ਪ੍ਰਧਾਨ ਬਲਰਾਜ ਸਿੰਘ ਨੇ ਕਿਹਾ ਕਿ ਮਹਾਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਲੱਗੇ ਲਾਕਡਾਉਨ –ਕਰਫਿਉ ਦੌਰਾਨ ਕੰਮਕਾਜ ਬੰਦ ਹੋਣ ਦੇ ਚਲਦੇ ਬੇਰੁਜਗਾਰੀ ਵਿੱਚ ਅਥਾਹ ਵਾਧਾ ਹੋਇਆ ਹੈ।ਲੱਖਾ ਨੌਜਵਾਨ ਬੇਰੁਜਗਾਰ ਹੋ ਗਏ ਹਨ ਜਿੰਨਾ ਦੀ ਮੱਦਦ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਨਾ ਲਈ ਬੇਰੁਜਗਾਰੀ ਭੱਤੇ ਵਜੋ 10 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ।ਹਰ ਨੌਜਵਚਾਨ ਦੇ ਖਾਤੇ ਵਿੱਚ ਲਕਾਡਾਉਨ ਦੇ ਚਲਦੇ 7000 ਰੁਪਏ ਮਹੀਨਾ ਦੀ ਨਕਦ ਰਾਸੀ ਭੇਜੀ ਜਾਵੇ।ਜੋ ਵਿਿਦਆਰਥੀ ਪੜਾਈ ਕਰਦੇ ਹਨ ਉਨਾ ਲਈ ਫਰੀ ਬੱਸ ਪਾਸ ਬਣਾ ਕੇ ਦਿੱਤੇ ਜਾਣ ਤੇ ਆਨਲਾਈਨ ਪੜਾਈ ਲਈ ਸਮਾਰਟਫੋਨ ਵੀ ਦੇਣੇ ਯਕੀਨੀ ਬਨਾਉਣ। ਇਸ ਮੌਕੇ ਪਰਮਜੀਤ ਸਿੰਘ ਪੰਮਾ,ਪਾਲ ਸਿੰਘ ਕਮਾਰੇਡ,ਹਾਕਮ ਸਿੰਘ ਡੱਲਾ,ਰਣਜੀਤ ਸਿੰਘ,ਦੀਪ ਭੰਮੀਪੁਰਾ,ਲਵਪ੍ਰੀਤ ਸਿੰਘ,ਹਰਪ੍ਰੀਤ ਸਿੰਘ,ਪ੍ਰਗਟ ਸਿੰਘ,ਜੈਪਾਲ ਸਿੰਘ,ਕੇਵਲ ਸਿੰਘ,ਗੁਰਜੋਤ ਸਿੰਘ,ਗੁਰੇਤਜ ਸਿੰਘ,ਗੁਰਪ੍ਰੀਤ ਸਿੰਘ,ਬੰਟੀ ਸਿੰਘ,ਕੁਲਦੀਪ ਸਿੰਘ,ਜੱਸਾ ਸਿੰਘ,ਗੁਰਚਰਨ ਸਿੰਘ,ਟੀਟੂ ਸਿੰਘ,ਪਵਨਦੀਪ ਸਿੰਘ,ਅਮਨਦੀ ਸਿੰਘ,ਸਤਿਨਾਮ ਸਿੰਘ,ਮਨਜਿੰਦਰ ਸਿੰਘ,ਅਜੇ ਸਿੰਘ,ਜਗਪ੍ਰੀਤ ਸਿੰਘ,ਦਵਿੰਦਰ ਸਿੰਘ,ਲਵਪ੍ਰੀਤ ਸਿੰਘ,ਜਸਵਿੰਦਰ ਸਿੰਘ,ਕੁਲਦੀਪ ਸਿੰਘ,ਅਰਸਦੀਪ ਸਿੰਘ,ਹਰਪ੍ਰੀਤ ਸਿੰਘ,ਕਰਮ ਸਿੰਘ,ਹਰਸਦੀਪ ਸਿੰਘ,ਸੁਖਪ੍ਰੀਤ ਸਿੰਘ,ਜਸਕਰਨ ਸਿੰਘ,ਅਰਸਦੀਪ ਸਿੰਘ ਆਦਿ ਵੀ ਹਾਜਿਰ ਸਨ।