ਪੰਜਾਬ ਦੀ ਆਪ ਸਰਕਾਰ ਮਸਲੇ ਨੂੰ ਹਰ ਹੀਲੇ ਹੱਲ ਕਰੇਗੀ : ਕੈਬਨਿਟ ਮੰਤਰੀ  ਸ੍ ਹਰਪਾਲ ਸਿੰਘ ਚੀਮਾਂ

ਐਸੋਸੀਏਸ਼ਨ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਰਾਬਤਾ ਜਾਰੀ...ਡਾ.ਬਾਲੀ...

ਲੱਖਾਂ ਲੋਕਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ ਜਥੇਬੰਦੀ ਬਚਨਬੱਧ...ਡਾ ਕਾਲਖ ... 

ਚੰਡੀਗੜ੍ਹ  26 ਜੁਲਾਈ (ਡਾ ਸੁਖਵਿੰਦਰ ਬਾਪਲਾ ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ 295) ਪੰਜਾਬ ਦੇ  ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਜੀ ਬਾਲੀ ਦੀ ਅਗਵਾਈ ਹੇਠ ਇਕ ਵਫ਼ਦ  ਕੈਬਨਿਟ ਮੰਤਰੀ ਪੰਜਾਬ ਸ੍. ਹਰਪਾਲ ਸਿੰਘ ਜੀ ਚੀਮਾਂ ਨੂੰ  ਸਿਵਲ ਸੈਕਟਰੀਏਟ ਚੰਡੀਗੜ੍ਹ ਵਿਚ ਮਿਲਿਆ । ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ  ਜਰੂਰੀ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਕੈਬਨਿਟ ਮੰਤਰੀ ਚੀਮਾਂ ਜੀ ਵਲੋਂ  ਐਸੋਸੀਏਸ਼ਨ ਦੇ ਸੂਬਾਈ ਆਗੂਆਂ  ਨੂੰ ਵਿਸਵਾਸ ਦਿਵਾਉਦੇ ਹੋਏ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਹਲ ਕਰਨ ਲਈ ਪੂਰਨ ਤੌਰ ਤੇ ਇਮਾਨਦਾਰੀ ਨਾਲ ਵਚਨਬੱਧ ਹੈ। ਸਰਦਾਰ ਚੀਮਾ ਨੇ ਵਿਸ਼ਵਾਸ ਦਿਵਾਇਆ   ਕਿ ਐਸੋਸੀਏਸ਼ਨ ਦੀ  ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਵੱਡੀ ਮੀਟਿੰਗ ਸਿਵਲ  ਸੈਕਟਰੀਏਟ ਵਿੱਚ ਕਰਵਾਈ ਜਾਵੇਗੀ। ਇਸ ਵਫਦ ਵਿੱਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਨਰਲ ਸਕੱਤਰ ਡਾ.ਜਸਵਿੰਦਰ ਕਾਲਖ , ਚੇਅਰਮੈਨਡਾ ਠਾਕੁਰਜੀਤ ਮੁਹਾਲੀ ,ਡਾ ਰਣਜੀਤ ਸਿੰਘ ਰਾਣਾ ਵਾਈਸ ਚੇਅਰਮੈਨ, ਡਾ ਮਾਘ ਸਿੰਘ ਸੂਬਾ ਕੈਸ਼ੀਅਰ, ਡਾ ਰਾਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਬਲਕਾਰ ਸਿੰਘ ਜੀ ਸੇਰਗਿਲ ਪਟਿਆਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ ਸਾਮਲ ਸਨ। 
  ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ   ਮਹਿਲ ਕਲਾਂ ਨੇ ਦੱਸਿਆ ਕਿ  ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਾਡੇ ਮਸਲੇ ਨੂੰ ਹਮੇਸ਼ਾ ਅਣਗੌਲਿਆਂ ਕੀਤਾ ਹੈ । ਕੈਬਨਿਟ ਮੰਤਰੀ ਚੀਮਾਂ ਜੀ ਨੇ ਵਿਸਵਾਸ ਦੁਆਇਆ ਹੈ ਕਿ ਮੈਡੀਕਲ ਪ੍ਰੈਕਟੀਸ਼ਨਰਾਂ  ਦਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ। ਐਸੋਸੀਏਸ਼ਨ ਵਲੋਂ ਮੰਤਰੀ ਚੀਮਾਂ ਜੀ ਨਾਲ ਲੰਮਾ ਸਮਾਂ ਖੁਸਨੁਮਾ ਮਾਹੌਲ ਵਿੱਚ ਗਲਬਾਤ ਹੋਈ ਅਤੇ ਉਹਨਾਂ ਨੂੰ ਮੰਗ ਪੱਤਰ ਵੀ ਦਿਂਤਾ ਗਿਆ।
ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ  ਜਥੇਬੰਦੀ ਲੱਖਾਂ ਲੋਕਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ ਹਮੇਸ਼ਾ  ਯਤਨਸ਼ੀਲ ਰਹੇਗੀ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਪੰਜਾਬ ਦੇ ਅੱਸੀ ਪਰਸੈਂਟ ਲੋਕਾਂ ਨਾਲ ਸਿੱਧੇ ਤੌਰ ਤੇ ਜੁੜਿਆ ਮਸਲਾ ਹੈ। 
  ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਧਰਮਪਾਲ ਸਿੰਘ  ਭਵਾਨੀਗੜ੍ਹ, ਡਾ ਸਰਬਜੀਤ ਸਿੰਘ ਜੀ ਅਮਿੰਤਰਸਰ, ਡਾ ਮਲਕੀਤ ਸਿੰਘ ਰਈਆ, ਡਾ  ਗੁਰਮੁਖ ਸਿੰਘ ਮੋਹਾਲੀ, ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ ਫਤਿਹਗੜ੍ਹ ਸਾਹਿਬ, ਡਾ ਗੁਰਮੀਤ ਸਿੰਘ ਰੋਪੜ ਡਾ ਬਲਕਾਰ ਕਟਾਰੀਆ ਜਿਲ੍ਹਾ ਪ੍ਰਧਾਨ ਨਵਾਂ ਸਹਿਰ, ਡਾ ਬਲਜਿੰਦਰ ਸਿੰਘ, ਡਾ ਸੁਖਰਾਜ ਜਿਲ੍ਹਾ ਤਰਨਤਾਰਨ,  ਡਾ ਪਰੇਮ ਸਲੋਹ ਜਿਲ੍ਹਾ  ਕੈਸ਼ੀਅਰ ਨਵਾਂ ਸਹਿਰ,  ਡਾ ਕਸਮੀਰ ਸਿੰਘ ਡਾ ਜਤਿੰਦਰ ਸਹਿਗਲ ਆਦਿ ਹਾਜ਼ਰ ਸਨ।