You are here

ਲੁਧਿਆਣਾ

ਪਿੰਡ ਭੈਣੀ ਦਰੇੜਾ ਵਿੱਚ ਨੀਲੇ ਕਾਰਡ,ਵਾਲਿਆਂ ਨੂੰ ਕਣਕ ਵੰਡਣ ਤੇ ਹੋਈ ਲੜਾਈ ਮਾਮਲਾ ਦਰਜ

ਰਾਏਕੋਟ/ਲੁਧਿਆਣਾ ,ਮਈ 2020 -(ਰਾਣਾ ਸ਼ੇਖਦੌਲਤ/ ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-)ਰਾਏਕੋਟ ਦੇ ਪਿੰਡ ਭੈਣੀ ਦਰੇੜਾ ਵਿੱਚ ਕਣਕ ਵੰਡਣ ਤੇ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ।ਏ.ਐਸ. ਆਈ ਹਰਪ੍ਰੀਤ ਸਿੰਘ ਥਾਣਾ ਸਦਰ ਰਾਏਕੋਟ ਨੇ ਦੱਸਿਆ ਕਿ ਬਲਜਿੰਦਰ ਸਿੰਘ ਉਰਫ ਬਿੱਟੂ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਮੈ ਪਿੰਡ ਦਾ ਡੀਪੂ ਹੋਲਡਰ ਹਾਂ ਜਦੋਂ ਵੀ ਨੀਲੇ ਕਾਰਡਾਂ ਵਾਲੀ ਕਣਕ ਆਉਂਦੀ ਹੈ ਜਾਂ ਕੋਈ ਹੋਰ ਚੀਜ਼ ਆਉਂਦੀ ਹੈ ਤਾਂ ਮੈਂ ਉਸ ਦਿਨ ਹੀ ਕਿ ਪੰਚ ਜਾਂ ਸਰਪੰਚ ਦੀ ਹਾਜ਼ਰੀ ਵਿੱਚ ਗਰੀਬਾਂ ਨੂੰ ਵੰਡ ਦਿੰਦਾ ਹਾਂ ਇਸ ਵਾਰ ਜਦੋਂ ਕਣਕ ਆਈ ਤਾਂ ਮੈਂ ਇੱਕ ਪੰਚ ਨੂੰ ਨਾਲ ਲੈ ਕੇ ਕਣਕ ਵੰਡ ਰਿਹਾ ਸੀ ਉਸ ਟਾਈਮ ਹਰਪਾਲ ਸਿੰਘ ਪੁੱਤਰ ਬਚਿੱਤਰ ਸਿੰਘ ਤੇ ਸੁਰਮੁੱਖ ਸਿੰਘ ਪੁਤਰ ਬਚਨ ਸਿੰਘ ਵਾਸੀ ਭੈਣੀ ਦਰੇੜਾ ਨੇ ਆ ਕੇ ਕਿਹਾ ਕਿ ਸਾਨੂੰ ਕਿਉ ਨਹੀਂ ਬੁਲਾਇਆ ਕਣਕ ਵੰਡਣ ਮੌਕੇ ਮੈਂ ਕਿਹਾ ਕਿ ਮੇਰੇ ਕੋਲ ਬੂਟਾ ਸਿੰਘ ਮੈਂਬਰ ਮੌਜੂਦ ਸਨ ਪਰ ਉਨ੍ਹਾਂ ਨੇ ਗੱਲ ਕਰਨ ਤੋਂ ਬਾਅਦ ਮੇਰੇ ਨਾਲ ਕੁੱਟਮਾਰ ਕੀਤੀ ਏ.ਐਸ. ਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੌਕੇ ਦੀ ਤਫਤੀਸ਼ ਕਰਨ ਤੋਂ ਬਾਅਦ ਸੁਰਮੁੱਖ ਸਿੰਘ ਤੇ ਹਰਪਾਲ ਸਿੰਘ ਤੇ ਮੁੱਕਦਮਾ ਦਰਜ਼ ਕਰ ਦਿੱਤਾ।

ਜਗਰਾਉਂ ਦੇ ਇੱਕ ਪਰਿਵਾਰ ਨਾਲ ਹੋਈ 2200000 ਰਪਏ ਦੀ ਠੱਗੀ

ਜਗਰਾਉਂ/ਲੁਧਿਆਣਾ , ਮਈ 2020 -(ਰਾਣਾ ਸ਼ੇਖਦੌਲਤ/ਸਤਪਾਲ ਸਿੰਘ ਦੇਹੜਕਾ/  ਮਨਜਿੰਦਰ ਗਿੱਲ)-) ਜਗਰਾਉਂ ਦੇ ਇੱਕ ਪਰਿਵਾਰ ਨਾਲ ਕਨੇਡਾ ਲੈ ਜਾਣ ਦਾ ਝਾਸਾਂ ਦੇ ਕੇ 2200000 ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਏ.ਐਸ. ਆਈ ਦਵਿੰਦਰ ਕੁਮਾਰ ਥਾਣਾ ਸਿਟੀ ਨੇ ਦੱਸਿਆ ਕਿ ਇੰਦਰਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਅਗਵਾੜ ਲੋਪੋ ਜਗਰਾਉਂ ਨੇ ਦਰਖਾਸਤ ਦਿੱਤੀ ਕਿ ਮੇਰੇ ਲੜਕੇ ਦਾ ਵਿਆਹ ਮਨਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਕੋਠੇ ਗੁਰੂ ਕਾ,ਭਾਈ ਭਗਤਾ,ਬਠਿੰਡਾ ਦੇ ਨਾਲ ਹੋਇਆ ਸੀ ਮਨਪ੍ਰੀਤ ਕੌਰ ਨੇ ਕਨੇਡਾ ਜਾਣ ਵਾਸਤੇ ਮੇਰੇ ਤੋਂ ਸਾਰੀ ਸਟੂਡੈਂਟਸ ਵੀਜ਼ੇ ਲਈ ਫੀਸ ਜਮ੍ਹਾਂ ਕਰਵਾ ਦਿੱਤੀ ਤੇ ਬਾਅਦ ਵਿੱਚ ਜੋ ਵੀ ਖਰਚਾ ਆਇਆ।ਮੈਂ ਹੀ ਕੀਤਾ ਸੀ ਜੋ ਕੁੱਲ ਰਕਮ 22,34,244ਰੁਪਏ ਬਣਦੀ ਹੈ ਕਨੇਡਾ ਜਾਣ ਤੋਂ ਬਾਅਦ ਉਸ ਨੇ ਸਾਡੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਜਦੋਂ ਅਸੀਂ ਪੈਸਿਆਂ ਦੀ ਮੰਗ ਕੀਤੀ ਤਾਂ ਮੇਰੇ ਰੁਪਏ ਆਪਣੇ ਘਰ ਭੇਜ ਦਿੱਤੇ ਜਦੋਂ ਮੈਨੂੰ ਲਾਰਾ ਲਾ ਦਿੰਦੀ ਸੀ ਏ.ਐਸ. ਆਈ ਦਵਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਮੈਂ ਇਸ ਦੀ ਤਫਤੀਸ਼ ਕਰਨ ਤੋਂ ਬਾਅਦ ਪਤਾ ਲੱਗਾ ਕਿ ਇੰਦਰਜੀਤ ਸਿੰਘ ਨਾਲ ਠੱਗੀ ਹੋਈ ਹੈ ।ਅਤੇ ਦੋਸ਼ੀਆਂ ਤੇ 420,406 ਦਾ ਮੁੱਕਦਮਾ ਦਰਜ ਕਰ ਦਿੱਤਾ ਹੈ।

ਰਜਿਸਟਰੀਆਂ ਦਾ ਕੰਮ ਸ਼ੁਰੂ ਕਰਨ ਸਬੰਧੀ ਮੀਟਿੰਗ 

ਜਗਰਾਓਂ/ਲੁਧਿਆਣਾ, ਮਈ 2020 -( ਜਨ ਸ਼ਕਤੀ ਨਿਉਜ)

ਪੰਜਾਬ ਸਰਕਾਰ ਵੱੱਲੋਂ ਰਜਿਸਟਰੇਸ਼ਨ ਦਾ ਕੰਮ ਮਿਤੀ 08-05-2020 ਤੋਂ ਸ਼ੁਰੂ ਕਰਨ ਸਬੰਧੀ ਜਾਰੀ ਕੀਤ GC ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਤਹਿਸੀਲਦਾਰ, ਜਗਰਾਉਂ ਸ੍ਰੀ ਮਨਮੋਹਨ ਕੁਮਾਰ ਨੇ ਅੱਜ ਸਮੂਹ ਵਸੀਕਾ ਨਵੀਸਾਂ ਅਤੇ ਆਪਣੇ ਦਫਤਰ ਦੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ।ਮੀਟਿੰਗ ਵਿੱਚ ਉਨਾਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਜਾਣਕਾਰੀ ਦਿੱਤੀ। ਇਸ ਤਂ ਇਲਾਵਾ ਵਸੀਕਾ ਨਵੀਸ਼ਾਂ ਨੂੰ ਹਦਾਇਤਾ ਕੀਤੀ ਕਿ ਉਹ ਆਪਣੇ ਦਫਤਰਾਂ ਦੀ ਸਾਫ-ਸਫਾਈ ਰੱਖਣ ਤੇ ਖੁਦ ਦਾ ਰਜਿਸਟਰੀ ਕਰਵਾਉਣ ਲਈ ਆੳੇੁਣ ਵਾਲੇ ਵਿਅਕਤੀਆ ਨੂੰ ਮਾਸਕ, ਦਸਤਾਨੇ ਆਦਿ ਸੁਰੱਖਿਆ ਦੇ ਇੰਤਜਾਮ ਕਰਵਾਉਣ ਅਤੇ ਸੋਸਲ ਡਿਸਟੈਨਸਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾ ਦੇ ਬੈਠਣ ਦਾ ਇੰਤਜਾਮ ਕੀਤਾ ਜਾਵੇ ਅਤੇ ਉਨ੍ਹਾ ਪਾਸ ਆਉਣ ਵਾਲੇ ਹਰ ਵਿਅਕਤੀ ਦੇ ਹੱਥ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ ਕਰਵਾਉਣ ਦੇ ਇੰਤਜ਼ਾਮ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਰਜਿਸਟਰੀ ਦਫਤਰ ਵਿੱਚ ਪੂਰਾ ਇੰਤਜ਼ਾਮ ਕੀਤਾ ਗਿਆ। ਇਸ ਸਮੇਂ ਨਾਇਬ ਤਹਿਸੀਲਦਾਰ ਵਿਕਾਸ ਦੀਪ, ਗੁਰਮੇਲ ਸਿੰਘ ਪ੍ਰਧਾਨ ਵਸੀਕਾ ਨਵੀਸ ਯੂਨੀਅਨ, ਐਸ.ਐਸ. ਛਾਬੜਾ , ਪਰਮਜੀਤ ਸਿੰਘ ਕਾਮਰੇਡ, ਅਵਤਾਰ ਸਿੰਘ ਕੈਂਥ, ਜਗਰੂਪ ਸਿੰਘ ਲੱਖਾ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।

ਗ੍ਰੰਥੀ ਸਭਾ ਵਲੋ ਮਾਤਾ ਪ੍ਰਤੀਮ ਕੌਰ ਦੇ ਅਕਾਲ ਚਲਾਣੇ ਤੇ ਦੁਖ ਦਾ ਪ੍ਰਗਟਾਵਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਚਾਰ ਸਕਤਰ ਬਾਬਾ ਹੰਸ ਰਾਜ ਸਿੰਘ ਜਗਰਾਉਂ ਨੂੰ ਉਸ ਸਮੇਂ ਗਹਿਰਾ ਸਦਮਾ ਪੁਜਾ ਜਦੋਂ ਉਨ੍ਹਾਂ ਦੇ ਮਾਤਾ ਜੀ ਪ੍ਰੀਤਮ ਕੋਰ ਪ੍ਰੀਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ।ਉਹ ਕਰੀਬ 64 ਵਰ੍ਹਿਆਂ ਦੇ ਸਨ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ ਹੈ।ਉਨ੍ਹਾਂ ਦੇ ਅਕਾਲ ਚਲਾਣੇ ਤੇ ਸ੍ਰੋਮਣੀ ਗੁਰਮੀਤ ਗ੍ਰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ,ਚੇਅਰਮੈਨ ਭਾਈ ਕੁਲਦੀਪ ਸਿੰਘ ਰਣੀਆਂ ,ਚੀਵ ਜਨਰਲ ਅਵਤਾਰ ਸਿੰਘ ਰਾਜੂ,ਰਾਗੀ ਭਾਈ ਕੁਲਜੀਤ ਸਿੰਘ ਭਜਨਗੜ,ਭਾਈ ਸਤਨਾਮ ਸਿੰਘ ਦਦੇਹਰ ,ਭਾਈ ਨਿਰਮਲ ਸਿੰਘ ਖਾਲਸਾ ,ਭਾਈ ਨਰਿੰਜਣ ਸਿੰਘ ਹਾਂਸ,ਭਾਈ ਲਾਲ ਸਿੰਘ,ਭਾਈ ਜਸਵੀਰ ਸਿੰਘ ਚੋਂਕੀਮਾਨ ,ਭਾਈ ਜਸਬੀਰ ਸਿੰਘ ਬੈਰਾਗੀ,ਭਾਈ ਕੁਲਦੀਪ ਸਿੰਘ ਮਾਹਲਾ ,ਭਾਈ ਹਰੀ ਸਿੰਘ,ਭਾਈ ਬਖਸ਼ੀਸ਼ ਸਿੰਘ ਆਦਿ ਨੇ ਬਾਬਾ ਹੰਸ ਰਾਜ ਸਿੰਘ ਨਾਲ ਦੁਖ ਦਾ ਪ੍ਰਗਟਾਵਾ ਕੀਤਾ।

ਮੁਨੱਖਤਾ ਨੂੰ ਕੁਦਰਤ ਦਾ ਸਾਫ ਸੰਦੇਸ਼ ਹੈ,ਸੰਭਲ ਜਾਓ,ਕੁਦਰਤ ਮਹਾਨ ਹੈ ਡਾਕਟਰ ਮਨਦੀਪ ਸਿੰਘ ਸਰਾਂ

ਜਗਰਾਉਂ (ਰਾਣਾ ਸ਼ੇਖਦੌਲਤ)ਅੱਜ ਦੁਨੀਆਂ ਦੇ ਹਰ ਪਾਸੇ ਕਰੋਨਾ ਮਹਾਂਮਾਰੀ ਦਾ ਰੋਲਾ ਪੈ ਰਿਹਾ ਹੈ ਮੁਨੱਖ ਨੂੰ ਬਚਾਉਣ ਲਈ ਅਸੀਂ ਨਕਲੀ ਸਾਹਾਂ ਲਈ ਲੱਖਾਂ ਕਰੋੜਾਂ ਰੁਪਏ ਖਰਚ ਕਰ ਰਹੇ ਹਾਂ ਵੈਟੀਂਲੈਟਰਾਂ ਦੀ ਘਾਟ ਦਾ ਰੋਲਾ ਪੈ ਰਿਹਾ ਹੈ ਪਰ ਕੁਦਰਤ ਵੱਲੋਂ ਮੁਨੱਖ ਨੂੰ ਪੂਰੀ ਜਿੰਦਗੀ ਮਿਲੇ ਬੇਸ਼ ਕੀਮਤੀ ਬੇਮੁੱਲੇ ਕਰੋੜਾਂ ਸਾਹਾਂ ਦੀ ਕੋਈ ਚਰਚਾ ਨਹੀਂ। ਕੀ ਅਸੀਂ ਕਦੇ ਸੋਚਿਆ ਕਿ ਕੁਦਰਤ ਨੇ ਸਾਨੂੰ ਕੀ ਕੀ ਬੇ-ਮੁੱਲੇ ਕੀਮਤੀ ਤੋਹਫੇ ਦਿੱਤੇ ਹਨ ਤੇ ਉਨ੍ਹਾਂ ਨੂੰ ਅਸੀਂ ਬਰਬਾਦ ਕਰਨ ਲਈ ਕੀ ਕੀ ਨਹੀਂ ਕੀਤਾ ਕੁਦਰਤ ਨੂੰ ਬਚਾਉਣ ਲਈ ਮੁਨੱਖ ਨੇ ਕਦੇ ਨਹੀਂ ਸੋਚਿਆ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਕੁਦਰਤੀ ਇਲਾਜ ਨਾਲ ਬੰਦਾ ਕਦੇ ਵੀ ਕਿਸੇ ਬੀਮਾਰੀ ਦਾ ਸ਼ਿਕਾਰ ਨਹੀਂ ਹੁੰਦਾ ਇਹ ਸਾਰੀਆਂ ਗੱਲਾਂ ਡਾਕਟਰ ਮਨਦੀਪ ਸਿੰਘ ਸਰਾਂ (ਨੈਚਰੋ ਲਾਈਫ ਕੇਅਰ ਹਸਪਤਾਲ ਜਗਰਾਉਂ) ਵਾਲਿਆਂ ਨੇ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸੈਨੇਟਾਈਜ਼ਰ ਅਤੇ ਇਮਿਊਨਟੀ ਪਾਵਰ ਦਵਾਈਆਂ ਦੇਣ ਮੌਕੇ ਕੀਤੀਆਂ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਨਾਲ ਸਨ।ਅਸੀਂ ਹਰ ਬੀਮਾਰੀ ਦਾ ਇਲਾਜ ਕੁਦਰਤੀ ਪ੍ਰਣਾਲੀ ਅਤੇ ਆਯੂਰਵੈਦਿਕ ਵਿਧੀ ਨਾਲ ਕਰਦੇ ਹਾਂ

ਕੋਰੋਨਾ ਵਾਇਰਸ ਦੇ ਚਲਦਿਆਂ ਰਾਜਸਥਾਨ ਤੋਂ ਆਏ 17 ਨੂੰ ਏਕਾਂਤਵਾਸ ਕਰਦਿਆਂ ਲਏ ਸੈਂਪਲ

ਜਗਰਾਓ/ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-

ਜਗਰਾਓਂ ਸਿਵਲ ਹਸਪਤਾਲ ਵਿਖੇ ਬੀਤੀ ਦੇਰ ਰਾਤ ਰਾਜਸਥਾਨ ਤੋਂ ਪੁੱਜੇ 17 ਹੋਰ ਵਿਅਕਤੀਆਂ ਨੂੰ ਏਕਾਂਤਵਾਸ ਕਰਦਿਆਂ ਉਨ੍ਹਾਂ ਦੇ ਨੋਵਲ ਕੋਰੋਨਾ ਵਾਇਰਸ ਕੋਵਿਡ-19 ਦੀ ਜਾਂਚ ਲਈ ਸੈਂਪਲ ਲਏ ਗਏ। ਪਹਿਲਾਂ ਵੀ ਜਗਰਾਓਂ ਸਿਵਲ ਹਸਪਤਾਲ ਵਿਖੇ 5 ਮਰੀਜ਼ ਪਾਜੇਟਿਵ ਹਨ,ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਚਾਰਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਹੁਣ ਹਸਪਤਾਲ ਵਿਚ 5 ਪਾਜੇਟਿਵ ਸਮੇਤ 26 ਵਿਅਕਤੀ ਏਕਾਂਤਵਾਸ ਕੀਤੇ ਗਏ ਹਨ। ਇਨ੍ਹਾਂ 17 ਵਿਅਕਤੀਆਂ ਵਿਚੋਂ 16 ਪਿੰਡ ਮਾਣੂੰਕੇ ਅਤੇ 1 ਪਿੰਡ ਗਾਲਿਬ ਰਣ ਸਿੰਘ ਦਾ ਰਹਿਣ ਵਾਲਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜਗਰਾਓਂ ਵਿਖੇ ਸਰਕਾਰ ਵੱਲੋਂ ਰਾਜਸਥਾਨ 'ਚ ਫਸੇ ਉਕਤ ਪਿੰਡਾਂ ਦੇ ਵਿਅਕਤੀਆਂ ਜੋ ਕਿ ਲੇਬਰ ਦਾ ਕੰਮ ਕਰਦੇ ਹਨ, ਨੂੰ ਲਿਆਂਦਾ ਗਿਆ। ਇਨ੍ਹਾਂ 17 ਵਿਅਕਤੀਆਂ ਨੂੰ ਸਿਵਲ ਹਸਪਤਾਲ ਦੇ ਏਕਾਂਤਵਾਸ ਵਿਭਾਗ ਦੇ ਨੋਡਲ ਅਫਸਰ ਡਾ. ਸੰਗੀਨਾ ਗੁਪਤਾ ਦੀ ਅਗਵਾਈ ਹੇਠ ਅੱਜ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ।  

ਮਾਂ  ਚਿਨਤਪੁਰਨੀ ਜੀ ਦਾ ਜਨਮ ਦਿਨ ਮਨਾਇਆ 

ਜਗਰਾਓ, ਮਈ 2020-(ਪ੍ਦਿੳਮ ਬਾਂਸਲ)-
 ਮਾਂ ਚਿਨਤਪੁਰਨੀ ਜੀ ਦੇ ਜਨਮ ਦਿਨ ਦੇ ਪਾਵਨ ਅਵਸਰ ਤੇ  ਜਗਰਾਉਂ ਚਿਨਤਪੁਰਨੀ ਮੰਦਿਰ ਵਿਚ ਮਾਤਾ ਰਾਣੀ ਦਾ ਜਨਮ ਦਿਨ ਮਨਾਇਆ ਗਿਆ । ਇਸ ਮੌਕੇ ਤੇ ਮਾਤਾ ਰਾਣੀ ਗੁਣਗਾਨ  ਕੀਤਾ ਗਿਆ ਅਤੇ ਸਾਰੇ ਭਗਤਾ ਨੇ ਇਸ ਦੁਨਿਆ ਚੌ ਕੋਰੋਨਾ  ਰੂਪੀ ਮਹਾਮਾਰੀ ਤੋ ਮੁਕਤੀ ਲਈ ਪ੍ਰਾਥਨਾ ਕੀਤੀ । ਇਸ ਮੌਕੇ ਤੇ  ਸ਼੍ਰੀ ਗੌਰਵ ਖਨਾ ਜੀ , ਜਤਿੰਦਰ ਗਰਗ ਜੀ , ਸ਼ਿਵਦੀਪ ਅਰੋੜਾ ਜੀ, ਅਮਨ ਬਾਂਸਲ, ਸੰਜੀਵ ਬਾਂਸਲ ਜੀ , ਪਰਦੁਮ ਬਾਂਸਲ ਜੀ , ਗੋਲਡੀ ਜੀ  ਹਾਜਰ ਸਨ ।

ਮੰਡੀਆਂ ‘ਚ ਕਿਸਾਨਾਂ ਮਜਦੂਰਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਥਾਂ ਕੈਪਟਨ ਨੂੰ ਸਰਾਬ ਦੇ ਠੇਕੇ ਖੋਲਣ ਦੀ ਕਾਹਲੀ - ਜੱਥੇਦਾਰ ਡੱਲਾ ।

ਕਾਉਂਕੇ ਕਲਾਂ,  ਮਈ  2020 ( ਜਸਵੰਤ ਸਿੰਘ ਸਹੋਤਾ)-ਇਸ ਸਮੇ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਬਾਰਦਾਨੇ ਤੇ ਖਰੀਦੀ ਕਣਕ ਦੀ ਚੁਕਾਈ ਦੀਆਂ ਸਮੱਸਿਆ ਵੱਡੀ ਪੱਧਰ ਤੇ ੳੱੁਭਰ ਕੇ ਸਾਹਮਣੇ ਆ ਰਹੀਆਂ ਹਨ ਤੇ ਕਿਸਾਨ ਮਜਦੂਰ ਤੇ ਆੜਤਈਆਂ ਵਰਗ ਇੰਨਾ ਸਮੱਸਿਆਵਾਂ ਤੋ ਪੀੜਤ ਮੰਡੀਆਂ ਵਿੱਚ ਰੁਲਣ ਨੂੰ ਮਜਬੂਰ ਹੈ ਜਦਕਿ ਕੈਪਟਨ ਸਰਕਾਰ ਵੱਲੋ ਇੰਨਾ ਸਮੱਸਿਆਵਾਂ ਨੂੰ ਹੱਲ ਕਰਨ ਦੀ ਥਾਂ ਸਰਾਬ ਦੇ ਠੇਕੇ ਖੋਲਣ ਦੀ ਕਾਹਲੀ ਹੈ ਜਿਸ ਦਾ ਲਿਆਂ ਇਹ ਫੈਸਲਾ ਗੈਰ-ਜਿੰਮੇਵਾਰ ਹੈ।ਇਸ ਮੱੁਦੇ ਸਬੰਧੀ ਗੱਲਬਾਤ ਕਰਦਿਆ ਅਕਾਲੀ ਦਲ (ਅ) ਦੇ ਸੀਨੀਅਰ ਆਗੂਆਂ ਜੱਥੇਦਾਰ ਤ੍ਰਲੋਕ ਸਿੰਘ ਡੱਲਾ , ਮਹਿੰਦਰ ਸਿੰਘ ਭੰਮੀਪੁਰਾ ,ਗੁਰਦੀਪ ਸਿੰਘ ਮੱਲਾ,ਗੁਰਨਾਮ ਸਿੰਘ ਡੱਲਾ ਨੇ ਕਿਹਾ ਕਿ ਸੂਬੇ ਦੀਆਂ ਅਨਾਜ ਮੰਡੀਆਂ ਦੀ ਹਾਲਤ ਇਸ ਸਮੇ ਬਾਰਦਾਨੇ ਤੇ ਲਿਫਟਿੰਗ ਨੂੰ ਲੈ ਕੇ ਤਰਸਯੋਗ ਬਣੀ ਹੋਈ ਹੈ ਜਦਕਿ ਕੈਪਟਨ ਸਰਕਾਰ ਸਰਾਬ ਨੂੰ ਘਰ ਘਰ ਪਹਚਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ।ਉਨਾ ਕਿਹਾ ਕਿ ਇਸ ਸਮੇ ਸੂਬੇ ਦੀ ਜਨਤਾਂ ਨੂੰ ਕਰੋਨਾ ਵਾਇਰਸ ਕਾਰਨ ਲੱਗੇ ਲਾਕਡਾਉਨ ਦੇ ਚੱਲਦਿਆ ਦੋ ਵਕਤ ਦੀ ਰੋਟੀ ਦਾ ਫਿਕਰ ਤੇ ਜਿੰਨਾ ਲਈ ਰਾਸਨ ਤੇ ਹੋਰ ਲੋੜੀਦੀਆਂ ਸੂਹਲਤਾਂ ਦੀ ਇਸ ਸਮੇ ਪੂਰੀ ਲੋੜ ਹੈ ਜਦਕਿ ਸਰਕਾਰ ਜਨਤਾ ਨੂੰ ਸੁਹਲਤਾਂ ਦੇਣ ਦੀ ਥਾਂ ਸਰਾਬ ਮੁਹੱਈਆਂ ਕਰਵਾਉਣ ਲਈ ਉਤਾਵਲੀ ਹੈ।ਇਸ ਸਮੇ ਆਗੂਆਂ ਨੇ ਇਹ ਵੀ ਦੋਸ ਲਾਇਆ ਕਿ ਸਰਕਾਰ ਵੱਲੋ ਸੱਚਖੰਡ ਸ੍ਰੀ ਹਜੂਰ ਸਾਹਿਬ ਤੋ ਆਏ ਸਰਧਾਲੂਆਂ ਲਈ ਵੀ ਕੋਈ ਢੁਕਵੇਂ ਪ੍ਰਬੰਧ ਨਹੀ ਕੀਤੇ ਜਿਸ ਸਬੰਧੀ ਸਰਧਾਲੂਆਂ ਵਿੱਚ ਵੱਖਰੇ ਤੌਰ ਤੇ ਸਰਕਾਰ ਪ੍ਰਤੀ ਭਾਰੀ ਰੋਸ ਹੈ।ਇਸ ਸਮੇ ਉਨਾ ਕੇਂਦਰ ਦੀ ਅਗਵਾਈ ਵਾਲੀ ਮੋਦੀ ਸਰਕਾਰ ਵੱਲੋ ਤੇਲ ਕੀਮਤਾਂ ਵਿੱਚ ਕੀਤੇ ਵਾਧੇ ਦੀ ਵੀ ਨਿੰਦਾ ਕਰਦਿਆ ਕਿਹਾ ਕਿ ਇਸ ਸੰਕਟ ਸਮੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲਾਕਡਾਉਨ ਤੋ ਪੀੜਤ ਜਨਤਾ ਦੀ ਮੱਦਦ ਕਰੇ ਜਦਕਿ ਕੇਂਦਰ ਸਰਕਾਰ ਇਸ ਸੰਕਟ ਸਮੇ ਜਨਤਾ ਤੇ ਹੋਰ ਬੇਲੋੜਾ ਬੋਝ ਥੋਪ ਰਹੀ ਹੈ ਜਿਸ ਨੂੰ ਬਰਦਾਸਤ ਕਰਨਾ ਇਸ ਸਮੇ ਜਨਤਾ ਦੇ ਵੱਸ ਵਿੱਚ ਨਹੀ ਹੈ।ਇਸ ਤੋ ਇਲਾਵਾ ਉਨਾ ਇਸ ਸੰਕਟ ਸਮੇ ਵੀ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਤੇ ਦੱੁਖ ਪ੍ਰਗਟ ਕੀਤਾ ਤੇ ਬਰਗਾੜੀ ਕਾਂਡ ਦੇ ਦੋਸੀ ਵਿਅਕਤੀਆਂ ਨੂੰ ਅਜੇ ਤੱਕ ਸਜਾ ਨਾ ਮਿਲਣ ਤੇ ਵੀ ਸਰਕਾਰ ਦੀ ਨਿਖੇਧੀ ਕੀਤੀ।

ਕਿਸਾਨਾਂ ਮਜਦੂਰਾਂ ਨੇ ਬਾਰਦਾਨੇ ਅਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਖਿਲਾਫ ਕੀਤਾ ਰੋਸ ਮੁਜਾਹਰਾ।

ਕਾਉਂਕੇ ਕਲਾਂ  ਮਈ 2020 ( ਜਸਵੰਤ ਸਿੰਘ ਸਹੋਤਾ)- ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਆਗੂ ਗੁਰਚਰਨ ਸਿੰਘ ਰਸੂਲਪੁਰ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਅੱਜ ਇੱਥੋ ਨਜਦੀਕੀ ਪੈਂਦੇ ਪਿੰਡਾਂ ਮੱਲ੍ਹਾ ਅਤੇ ਰਸੂਲਪੁਰ ਦੀਆਂ ਅਨਾਜ ਮੰਡੀਆ ਵਿਚ ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ।ਇਸ ਮੌਕੇ ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ ਅਤੇ ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਇਲਾਕੇ ਦੀਆਂ ਅਨਾਜ ਮੰਡੀਆ ਵਿਚ ਬਾਰਦਾਨੇ ਅਤੇ ਲਿਫਟਿੰਗ ਦੀ ਭਾਰੀ ਕਮੀ ਹੋਣ ਕਰਕੇ ਕਿਸਾਨ ,ਮਜਦੂਰ ਤੇ ਆੜਤਈਆਂ ਵਰਗ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰ ਰਹੇ ਹਨ।ਉਨਾ ਕਿਹਾ ਕਿ ਇਸ ਸਮੇ ਮਹਾਮਾਰੀ ਕੋਰੋਨਾ ਵਾਇਰਸ ਦੇ ਚਲਦੇ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਮੰਡੀਆਂ ਦੇ ਕੰਮਕਾਜ ਨੂੰ ਬਿਨਾ ਦੇਰੀ ਕੀਤੇ ਨਪੇਰੇ ਚਾੜੇ ਤਾਂ ਜੋ ਮੰਡੀਆਂ ਵਿੱਚ ਬੈਠੇ ਕਿਸਾਨਾਂ ਮਜਦੂਰਾਂ ਕਾਰਨ ਮਹਾਮਾਰੀ ਦਾ ਕਹਿਰ ਹੋਰ ਅੱਗੇ ਨਾ ਵਧ ਸਕੇ।ਇਸ ਸਮੇ ਪਿੰਡ ਮੱਲ੍ਹਾ ਦੀ ਅਨਾਜ ਮੰਡੀ ਵਿਚ ਬੈਠੇ ਮਜ਼ਦੂਰ ਸੇਵਾ ਸਿੰਘ,ਬਲਵੀਰ ਸਿੰਘ,ਕਾਕਾ ਸਿੰਘ,ਕਾਲਾ ਸਿੰਘ,ਨਿਰਮਲ ਸਿੰਘ,ਮਨਦੀਪ ਸਿੰਘ ਨੇ ਦੱਸਿਆ ਕਿ ਅਸੀ ਦਾਣਾ ਮੰਡੀਆ ਵਿਚ ਜਿਨਸ ਦੀ ਸਾਭ ਸੰਭਾਲ ਦੇ ਨਾਲ-ਨਾਲ ਪਿਛਲੇ 20 ਦਿਨਾ ਤੋ ਜਿਨਸ ਦੀਆ ਭਰੀਆ ਬੋਰੀਆ ਦੀ ਮੁਫਤ ਵਿਚ ਰਾਖੀ ਕਰ ਰਹੇ ਹਾਂ,ਉਲਟਾ ਜਿਨਸ ਦੀ ਤੇਜ ਧੱੁਪ ਤੇ ਗਰਮੀ ਕਾਰਨ ਹੋ ਰਹੀ ਸੌਟਜ ਵੀ ਸਾਡੇ ਉੱਪਰ ਪਾਈ ਜਾ ਰਹੀ ਹੈ।ਉਨ੍ਹਾ ਮੰਗ ਕੀਤੀ ਕਿ ਜਿਨਸ ਦੀ ਲੋਡ ਕੀਤੀ ਗੱਡੀ ਦਾ ਨਾਪਤੋਲ ਲੁਹਾਈ ਤੋਂ ਪਹਿਲਾ ਪਿਛਲੇ ਸਾਲਾ ਦੀ ਤਰ੍ਹਾ ਕਾਉਕੇ ਕਲਾਂ ਸੈਲਰ ਦੇ ਕੰਡੇ ਤੋ ਕਰਵਾਇਆ ਜਾਵੇ ਅਤੇ ਮੰਡੀਆ ਵਿਚ ਕਣਕ ਦੀਆ ਭਰੀਆ ਹੋਈਆ ਬੋਰੀਆ ਦੀ ਲਿਫਟਿੰਗ ਕਰਨ ਲਈ ਗੱਡੀਆਂ ਦਾ ਵਿਸੇਸ ਪ੍ਰਬੰਧ ਕੀਤਾ ਜਾਵੇ।ਉਨਾ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਇੰਨਾ ਸਮੱਸਿਆਵਾਂ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਉਹ ਮਜਬੂਰਨ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਣਗੇ॥ਇਸ ਮੌਕੇ ਉਨ੍ਹਾਂ ਨਾਲ ਮੋਰ ਸਿੰਘ,ਨਿਰਮਲ ਸਿੰਘ,ਗੁਰਚਰਨ ਸਿੰਘ,ਅਵਤਾਰ ਸਿੰਘ,ਹਰਦੇਵ ਸਿੰਘ,ਅਜੈਬ ਸਿੰਘ,ਪਿਆਰਾ ਸਿੰਘ,ਅਮਰਜੀਤ ਸਿੰਘ,ਭਗਵਾਨ ਸਿੰਘ,ਜੱਗੀ ਸਿੰਘ,ਪ੍ਰਿਤਪਾਲ ਸਿੰਘ,ਗੁਰਮੀਤ ਸਿੰਘ ਆਦਿ ਵੀ ਹਾਜ਼ਰ ਸਨ।

ਕਿਸਾਨ ਦੀ ਕਣਕ ਦਾ ਨਾੜ ਸੜਿਆ

ਕਾਉਂਕੇ ਕਲਾਂ  ਮਈ2020 ਜਸਵੰਤ ਸਿੰਘ ਸਹੋਤਾ)- ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਕਿਸਾਨ ਦੀ ਕਣਕ ਦਾ ਨਾੜ ਸੜਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਿੰਡ ਰਸੂਲਪੁਰ ਵਿਖੇ ਅਰਜਨ ਸਿੰਘ ਵਾਲੇ ਟਰਾਸਫਾਰਮਰ ਦੇ ਨਜਦੀਕ ਬਿਜਲੀ ਦੀਆ ਢਿੱਲੀਆ ਤਾਰਾ ਹੋਣ ਕਰਕੇ ਇਥੇ ਅਕਸਰ ਹੀ ਬਿਜਲੀ ਦੀ ਸਪਾਰਕਿੰਗ ਹੁੰਦੀ ਰਹਿੰਦੀ ਹੈ ਅਤੇ ਅੱਜ ਸਵੇਰੇ ਬਿਜਲੀ ਦੀ ਸਪਾਰਕਿੰਗ ਹੋਣ ਕਰਕੇ ਕਿਸਾਨ ਕਰਨੈਲ ਸਿੰਘ ਅਤੇ ਕਿਸਾਨ ਗੁਰਚਰਨ ਸਿੰਘ ਦਾ ਅੱਧਾ-ਅੱਧਾ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ।ਉਨ੍ਹਾ ਦੱਸਿਆ ਕਿ ਇਸ ਟਰਾਸਫਾਰਮਰ ਨੂੰ ਆ ਰਹੀਆਂ ਬਿਜਲੀ ਦੀਆਂ ਢਿੱਲੀਆ ਤਾਰਾ 1970 ਵਿਚ ਬਿਜਲੀ ਬੋਰਡ ਵੱਲੋ ਪਾਈਆ ਗਈਆ ਸਨ ਅਤੇ ਹੁਣ ਇਹ ਤਾਰਾ ਕੰਡਮ ਹੋਣ ਕਰਕੇ ਅਕਸਰ ਹੀ ਟੁੱਟ ਜਾਦੀਆਂ ਹਨ।ਉਨ੍ਹਾ ਦੱਸਿਆ ਕਿ ਇਨ੍ਹਾ ਤਾਰਾਂ ਨੂੰ ਬਦਲਣ ਸਬੰਧੀ ਸਬੰਧੀ ਕਿਸਾਨਾ ਨੇ ਅਨੇਕਾ ਵਾਰ ਪਾਵਰਕਾਮ ਦਫਤਰ ਰੂੰਮੀ ਨੂੰ ਲਿਖਤੀ ਪੱਤਰ ਵੀ ਦਿੱਤਾ ਸੀ ਪਰ ਅਜੇ ਤੱਕ ਕੋਈ ਸੁਣਵਾਈ ਨਹੀ ਹੋਈ ।