You are here

ਕਿਸਾਨਾਂ ਮਜਦੂਰਾਂ ਨੇ ਬਾਰਦਾਨੇ ਅਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਸਰਕਾਰ ਖਿਲਾਫ ਕੀਤਾ ਰੋਸ ਮੁਜਾਹਰਾ।

ਕਾਉਂਕੇ ਕਲਾਂ  ਮਈ 2020 ( ਜਸਵੰਤ ਸਿੰਘ ਸਹੋਤਾ)- ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਆਗੂ ਗੁਰਚਰਨ ਸਿੰਘ ਰਸੂਲਪੁਰ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਅੱਜ ਇੱਥੋ ਨਜਦੀਕੀ ਪੈਂਦੇ ਪਿੰਡਾਂ ਮੱਲ੍ਹਾ ਅਤੇ ਰਸੂਲਪੁਰ ਦੀਆਂ ਅਨਾਜ ਮੰਡੀਆ ਵਿਚ ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ।ਇਸ ਮੌਕੇ ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ ਅਤੇ ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਇਲਾਕੇ ਦੀਆਂ ਅਨਾਜ ਮੰਡੀਆ ਵਿਚ ਬਾਰਦਾਨੇ ਅਤੇ ਲਿਫਟਿੰਗ ਦੀ ਭਾਰੀ ਕਮੀ ਹੋਣ ਕਰਕੇ ਕਿਸਾਨ ,ਮਜਦੂਰ ਤੇ ਆੜਤਈਆਂ ਵਰਗ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰ ਰਹੇ ਹਨ।ਉਨਾ ਕਿਹਾ ਕਿ ਇਸ ਸਮੇ ਮਹਾਮਾਰੀ ਕੋਰੋਨਾ ਵਾਇਰਸ ਦੇ ਚਲਦੇ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਮੰਡੀਆਂ ਦੇ ਕੰਮਕਾਜ ਨੂੰ ਬਿਨਾ ਦੇਰੀ ਕੀਤੇ ਨਪੇਰੇ ਚਾੜੇ ਤਾਂ ਜੋ ਮੰਡੀਆਂ ਵਿੱਚ ਬੈਠੇ ਕਿਸਾਨਾਂ ਮਜਦੂਰਾਂ ਕਾਰਨ ਮਹਾਮਾਰੀ ਦਾ ਕਹਿਰ ਹੋਰ ਅੱਗੇ ਨਾ ਵਧ ਸਕੇ।ਇਸ ਸਮੇ ਪਿੰਡ ਮੱਲ੍ਹਾ ਦੀ ਅਨਾਜ ਮੰਡੀ ਵਿਚ ਬੈਠੇ ਮਜ਼ਦੂਰ ਸੇਵਾ ਸਿੰਘ,ਬਲਵੀਰ ਸਿੰਘ,ਕਾਕਾ ਸਿੰਘ,ਕਾਲਾ ਸਿੰਘ,ਨਿਰਮਲ ਸਿੰਘ,ਮਨਦੀਪ ਸਿੰਘ ਨੇ ਦੱਸਿਆ ਕਿ ਅਸੀ ਦਾਣਾ ਮੰਡੀਆ ਵਿਚ ਜਿਨਸ ਦੀ ਸਾਭ ਸੰਭਾਲ ਦੇ ਨਾਲ-ਨਾਲ ਪਿਛਲੇ 20 ਦਿਨਾ ਤੋ ਜਿਨਸ ਦੀਆ ਭਰੀਆ ਬੋਰੀਆ ਦੀ ਮੁਫਤ ਵਿਚ ਰਾਖੀ ਕਰ ਰਹੇ ਹਾਂ,ਉਲਟਾ ਜਿਨਸ ਦੀ ਤੇਜ ਧੱੁਪ ਤੇ ਗਰਮੀ ਕਾਰਨ ਹੋ ਰਹੀ ਸੌਟਜ ਵੀ ਸਾਡੇ ਉੱਪਰ ਪਾਈ ਜਾ ਰਹੀ ਹੈ।ਉਨ੍ਹਾ ਮੰਗ ਕੀਤੀ ਕਿ ਜਿਨਸ ਦੀ ਲੋਡ ਕੀਤੀ ਗੱਡੀ ਦਾ ਨਾਪਤੋਲ ਲੁਹਾਈ ਤੋਂ ਪਹਿਲਾ ਪਿਛਲੇ ਸਾਲਾ ਦੀ ਤਰ੍ਹਾ ਕਾਉਕੇ ਕਲਾਂ ਸੈਲਰ ਦੇ ਕੰਡੇ ਤੋ ਕਰਵਾਇਆ ਜਾਵੇ ਅਤੇ ਮੰਡੀਆ ਵਿਚ ਕਣਕ ਦੀਆ ਭਰੀਆ ਹੋਈਆ ਬੋਰੀਆ ਦੀ ਲਿਫਟਿੰਗ ਕਰਨ ਲਈ ਗੱਡੀਆਂ ਦਾ ਵਿਸੇਸ ਪ੍ਰਬੰਧ ਕੀਤਾ ਜਾਵੇ।ਉਨਾ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਇੰਨਾ ਸਮੱਸਿਆਵਾਂ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਉਹ ਮਜਬੂਰਨ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਣਗੇ॥ਇਸ ਮੌਕੇ ਉਨ੍ਹਾਂ ਨਾਲ ਮੋਰ ਸਿੰਘ,ਨਿਰਮਲ ਸਿੰਘ,ਗੁਰਚਰਨ ਸਿੰਘ,ਅਵਤਾਰ ਸਿੰਘ,ਹਰਦੇਵ ਸਿੰਘ,ਅਜੈਬ ਸਿੰਘ,ਪਿਆਰਾ ਸਿੰਘ,ਅਮਰਜੀਤ ਸਿੰਘ,ਭਗਵਾਨ ਸਿੰਘ,ਜੱਗੀ ਸਿੰਘ,ਪ੍ਰਿਤਪਾਲ ਸਿੰਘ,ਗੁਰਮੀਤ ਸਿੰਘ ਆਦਿ ਵੀ ਹਾਜ਼ਰ ਸਨ।