ਮੰਡੀਆਂ ‘ਚ ਕਿਸਾਨਾਂ ਮਜਦੂਰਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਥਾਂ ਕੈਪਟਨ ਨੂੰ ਸਰਾਬ ਦੇ ਠੇਕੇ ਖੋਲਣ ਦੀ ਕਾਹਲੀ - ਜੱਥੇਦਾਰ ਡੱਲਾ ।

ਕਾਉਂਕੇ ਕਲਾਂ,  ਮਈ  2020 ( ਜਸਵੰਤ ਸਿੰਘ ਸਹੋਤਾ)-ਇਸ ਸਮੇ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ ਬਾਰਦਾਨੇ ਤੇ ਖਰੀਦੀ ਕਣਕ ਦੀ ਚੁਕਾਈ ਦੀਆਂ ਸਮੱਸਿਆ ਵੱਡੀ ਪੱਧਰ ਤੇ ੳੱੁਭਰ ਕੇ ਸਾਹਮਣੇ ਆ ਰਹੀਆਂ ਹਨ ਤੇ ਕਿਸਾਨ ਮਜਦੂਰ ਤੇ ਆੜਤਈਆਂ ਵਰਗ ਇੰਨਾ ਸਮੱਸਿਆਵਾਂ ਤੋ ਪੀੜਤ ਮੰਡੀਆਂ ਵਿੱਚ ਰੁਲਣ ਨੂੰ ਮਜਬੂਰ ਹੈ ਜਦਕਿ ਕੈਪਟਨ ਸਰਕਾਰ ਵੱਲੋ ਇੰਨਾ ਸਮੱਸਿਆਵਾਂ ਨੂੰ ਹੱਲ ਕਰਨ ਦੀ ਥਾਂ ਸਰਾਬ ਦੇ ਠੇਕੇ ਖੋਲਣ ਦੀ ਕਾਹਲੀ ਹੈ ਜਿਸ ਦਾ ਲਿਆਂ ਇਹ ਫੈਸਲਾ ਗੈਰ-ਜਿੰਮੇਵਾਰ ਹੈ।ਇਸ ਮੱੁਦੇ ਸਬੰਧੀ ਗੱਲਬਾਤ ਕਰਦਿਆ ਅਕਾਲੀ ਦਲ (ਅ) ਦੇ ਸੀਨੀਅਰ ਆਗੂਆਂ ਜੱਥੇਦਾਰ ਤ੍ਰਲੋਕ ਸਿੰਘ ਡੱਲਾ , ਮਹਿੰਦਰ ਸਿੰਘ ਭੰਮੀਪੁਰਾ ,ਗੁਰਦੀਪ ਸਿੰਘ ਮੱਲਾ,ਗੁਰਨਾਮ ਸਿੰਘ ਡੱਲਾ ਨੇ ਕਿਹਾ ਕਿ ਸੂਬੇ ਦੀਆਂ ਅਨਾਜ ਮੰਡੀਆਂ ਦੀ ਹਾਲਤ ਇਸ ਸਮੇ ਬਾਰਦਾਨੇ ਤੇ ਲਿਫਟਿੰਗ ਨੂੰ ਲੈ ਕੇ ਤਰਸਯੋਗ ਬਣੀ ਹੋਈ ਹੈ ਜਦਕਿ ਕੈਪਟਨ ਸਰਕਾਰ ਸਰਾਬ ਨੂੰ ਘਰ ਘਰ ਪਹਚਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ।ਉਨਾ ਕਿਹਾ ਕਿ ਇਸ ਸਮੇ ਸੂਬੇ ਦੀ ਜਨਤਾਂ ਨੂੰ ਕਰੋਨਾ ਵਾਇਰਸ ਕਾਰਨ ਲੱਗੇ ਲਾਕਡਾਉਨ ਦੇ ਚੱਲਦਿਆ ਦੋ ਵਕਤ ਦੀ ਰੋਟੀ ਦਾ ਫਿਕਰ ਤੇ ਜਿੰਨਾ ਲਈ ਰਾਸਨ ਤੇ ਹੋਰ ਲੋੜੀਦੀਆਂ ਸੂਹਲਤਾਂ ਦੀ ਇਸ ਸਮੇ ਪੂਰੀ ਲੋੜ ਹੈ ਜਦਕਿ ਸਰਕਾਰ ਜਨਤਾ ਨੂੰ ਸੁਹਲਤਾਂ ਦੇਣ ਦੀ ਥਾਂ ਸਰਾਬ ਮੁਹੱਈਆਂ ਕਰਵਾਉਣ ਲਈ ਉਤਾਵਲੀ ਹੈ।ਇਸ ਸਮੇ ਆਗੂਆਂ ਨੇ ਇਹ ਵੀ ਦੋਸ ਲਾਇਆ ਕਿ ਸਰਕਾਰ ਵੱਲੋ ਸੱਚਖੰਡ ਸ੍ਰੀ ਹਜੂਰ ਸਾਹਿਬ ਤੋ ਆਏ ਸਰਧਾਲੂਆਂ ਲਈ ਵੀ ਕੋਈ ਢੁਕਵੇਂ ਪ੍ਰਬੰਧ ਨਹੀ ਕੀਤੇ ਜਿਸ ਸਬੰਧੀ ਸਰਧਾਲੂਆਂ ਵਿੱਚ ਵੱਖਰੇ ਤੌਰ ਤੇ ਸਰਕਾਰ ਪ੍ਰਤੀ ਭਾਰੀ ਰੋਸ ਹੈ।ਇਸ ਸਮੇ ਉਨਾ ਕੇਂਦਰ ਦੀ ਅਗਵਾਈ ਵਾਲੀ ਮੋਦੀ ਸਰਕਾਰ ਵੱਲੋ ਤੇਲ ਕੀਮਤਾਂ ਵਿੱਚ ਕੀਤੇ ਵਾਧੇ ਦੀ ਵੀ ਨਿੰਦਾ ਕਰਦਿਆ ਕਿਹਾ ਕਿ ਇਸ ਸੰਕਟ ਸਮੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲਾਕਡਾਉਨ ਤੋ ਪੀੜਤ ਜਨਤਾ ਦੀ ਮੱਦਦ ਕਰੇ ਜਦਕਿ ਕੇਂਦਰ ਸਰਕਾਰ ਇਸ ਸੰਕਟ ਸਮੇ ਜਨਤਾ ਤੇ ਹੋਰ ਬੇਲੋੜਾ ਬੋਝ ਥੋਪ ਰਹੀ ਹੈ ਜਿਸ ਨੂੰ ਬਰਦਾਸਤ ਕਰਨਾ ਇਸ ਸਮੇ ਜਨਤਾ ਦੇ ਵੱਸ ਵਿੱਚ ਨਹੀ ਹੈ।ਇਸ ਤੋ ਇਲਾਵਾ ਉਨਾ ਇਸ ਸੰਕਟ ਸਮੇ ਵੀ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਤੇ ਦੱੁਖ ਪ੍ਰਗਟ ਕੀਤਾ ਤੇ ਬਰਗਾੜੀ ਕਾਂਡ ਦੇ ਦੋਸੀ ਵਿਅਕਤੀਆਂ ਨੂੰ ਅਜੇ ਤੱਕ ਸਜਾ ਨਾ ਮਿਲਣ ਤੇ ਵੀ ਸਰਕਾਰ ਦੀ ਨਿਖੇਧੀ ਕੀਤੀ।