You are here

ਕਿਸਾਨ ਦੀ ਕਣਕ ਦਾ ਨਾੜ ਸੜਿਆ

ਕਾਉਂਕੇ ਕਲਾਂ  ਮਈ2020 ਜਸਵੰਤ ਸਿੰਘ ਸਹੋਤਾ)- ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਕਿਸਾਨ ਦੀ ਕਣਕ ਦਾ ਨਾੜ ਸੜਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਿੰਡ ਰਸੂਲਪੁਰ ਵਿਖੇ ਅਰਜਨ ਸਿੰਘ ਵਾਲੇ ਟਰਾਸਫਾਰਮਰ ਦੇ ਨਜਦੀਕ ਬਿਜਲੀ ਦੀਆ ਢਿੱਲੀਆ ਤਾਰਾ ਹੋਣ ਕਰਕੇ ਇਥੇ ਅਕਸਰ ਹੀ ਬਿਜਲੀ ਦੀ ਸਪਾਰਕਿੰਗ ਹੁੰਦੀ ਰਹਿੰਦੀ ਹੈ ਅਤੇ ਅੱਜ ਸਵੇਰੇ ਬਿਜਲੀ ਦੀ ਸਪਾਰਕਿੰਗ ਹੋਣ ਕਰਕੇ ਕਿਸਾਨ ਕਰਨੈਲ ਸਿੰਘ ਅਤੇ ਕਿਸਾਨ ਗੁਰਚਰਨ ਸਿੰਘ ਦਾ ਅੱਧਾ-ਅੱਧਾ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ।ਉਨ੍ਹਾ ਦੱਸਿਆ ਕਿ ਇਸ ਟਰਾਸਫਾਰਮਰ ਨੂੰ ਆ ਰਹੀਆਂ ਬਿਜਲੀ ਦੀਆਂ ਢਿੱਲੀਆ ਤਾਰਾ 1970 ਵਿਚ ਬਿਜਲੀ ਬੋਰਡ ਵੱਲੋ ਪਾਈਆ ਗਈਆ ਸਨ ਅਤੇ ਹੁਣ ਇਹ ਤਾਰਾ ਕੰਡਮ ਹੋਣ ਕਰਕੇ ਅਕਸਰ ਹੀ ਟੁੱਟ ਜਾਦੀਆਂ ਹਨ।ਉਨ੍ਹਾ ਦੱਸਿਆ ਕਿ ਇਨ੍ਹਾ ਤਾਰਾਂ ਨੂੰ ਬਦਲਣ ਸਬੰਧੀ ਸਬੰਧੀ ਕਿਸਾਨਾ ਨੇ ਅਨੇਕਾ ਵਾਰ ਪਾਵਰਕਾਮ ਦਫਤਰ ਰੂੰਮੀ ਨੂੰ ਲਿਖਤੀ ਪੱਤਰ ਵੀ ਦਿੱਤਾ ਸੀ ਪਰ ਅਜੇ ਤੱਕ ਕੋਈ ਸੁਣਵਾਈ ਨਹੀ ਹੋਈ ।