ਸ਼ਵੱਛਤਾ ਪੰਦਰਵਾੜੇ ਤਹਿਤ ਸਕੂਲ ਵੱਲੋਂ ਰੈਲੀ ਕੱਢੀ ਗਈ

ਹਠੂਰ,5,ਸਤੰਬਰ-(ਕੌਸ਼ਲ ਮੱਲ੍ਹਾ)-ਸਫਾਈ ਦਾ ਮਨੁੱਖੀ ਜੀਵਨ ਵਿੱਚ ਬਹੁਤ ਹੀ ਜਿਆਦਾ ਮਹੱਤਵ ਹੈ।ਸਫਾਈ ਨਾਲ ਜਿੱਥੇ  ਸਾਡਾ ਤਨ ਸਵੱਛ ਰਹਿੰਦਾ ਹੈ ਓਥੇ ਮਨ ਵੀ ਹਮੇਸਾ ਖੁਸ ਰਹਿੰਦਾ ਹੈ ਅਤੇ ਪ੍ਰਮਾਤਮਾਂ ਦੇ ਨੇੜੇ ਰਹਿੰਦਾ ਹੈ ,ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਿੱਥੇ ਸਫਾਈ ,ਓਥੇ ਖੁਦਾਈ । ਉਪ੍ਰੋਕਤ ਸਬਦਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾਂ ਜੱਟਪੁਰਾ ਦੇ ਵਿਿਦਆਰਥੀਆਂ ਦੁਆਰਾ ਕੱਢੀ ਗਈ ਸਵੱਛਤਾ ਜਾਗਰੂਕ ਰੈਲੀ ਵਿੱਚ ਬੋਲਦਿਆਂ ਪ੍ਰਿੰਸੀਪਲ ਮੈਡਮ ਪ੍ਰਵੀਨ ਸਹਿਜਪਾਲ ਨੇ ਕੀਤਾ।ਉਹਨਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਚੰਗੇ ਕੰਮ ਦੀ ਸੁਰੂਆਤ ਆਪਣੇ ਆਪ ਜਾਂ ਆਪਣੇ ਘਰ ਜਾਂ ਪਿੰਡ ਤੋਂ ਕਰਨੀ ਚਾਹੀਦੀ ਹੈ।ਇਸ ਸਮੇਂ ਬੋਲਦਿਆਂ ਸਰਪੰਚ ਅਮਨਦੀਪ ਸਿੰਘ ਲੰਮਾ ਨੇ ਕਿਹਾ ਕਿ ਸਵੱਛਤਾ ਦੀ ਅੱਜ ਸਾਡੇ ਜੀਵਨ ਵਿੱਚ ਬਹੁਤ ਹੀ ਜਿਆਦਾ ਲੋੜ ਹੈ ,ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਚਾਹੀਦੇ ਹਨ।ਅੱਜ ਲੋਕਾਂ ਦੁਆਰਾ ਫਾਲਤੂ ਮਟੀਰੀਅਲ ਦਾ ਸਹੀ ਨਿਪਟਾਰਾ ਨਹੀਂ ਕੀਤਾ ਜਾਂਦਾ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।ਇਸ ਮੌਕੇ ਜੀ ਓ ਜੀ ਜਗਤਾਰ ਸਿੰਘ ਜੱਟਪੁਰਾ ਨੇ ਕਿਹਾ ਕਿ ਕਿਸੇ ਵੀ ਕੰਮ ਦੀ ਸੁਰੂਆਤ ਅਤੇ ਸਮਾਜ ਵਿੱਚ ਬਦਲਾਵ ਲਈ ਨੌਜੁਆਨਾ ਨੂੰ ਹਮੇਸਾ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਉਨ੍ਹਾ ਨਾਲ ਮੈਡਮ ਕੁਲਦੀਪ ਕੌਰ,ਅਮਰਜੀਤ ਕੌਰ,ਸਤਵਿੰਦਰ ਕੌਰ,ਸਤਵੀਰ ਕੌਰ,ਨਰੰਿਦਰ ਕੁਮਾਰ ਜੱਟਪੁਰਾ,ਦੀਕਸਾ ਅਰੋੜਾ,ਵਰਿੰਦਰ ਕੌਰ,ਰਮਨਦੀਪ ਕੌਰ,ਸੰਦੀਪ ਕੌਰ,ਸਤਪਾਲ ਸਿੰਘ, ਕੁਲਦੀਪ ਸਿੰਘ ਛਾਪਾ,ਜਰਨੈਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਸਵੱਛਤਾ ਜਾਗਰੂਕ ਰੈਲੀ ਕੱਢਣ ਸਮੇਂ ਸਕੂਲ ਦਾ ਸਟਾਫ ਅਤੇ ਵਿਿਦਆਰਥੀ