You are here

ਲੁਧਿਆਣਾ

ਜੀ ਐਨ ਈ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਸੈਨੇਟਾਇਜਰ ਯੂਨਟ ਲਾਏ

(ਫੋਟੋ:-ਆਪਣੇ ਹੱਥੀਂ ਤਿਆਰ ਕੀਤਾ ਸੈਨੇਟਾਇਜਰ ਯੂਨਿਟ)

ਲੁਧਿਆਣਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਅੱਜ ਕੋਵਿਡ-19 ਦੀ ਮਹਾਮਾਰੀ ਜਿਥੇ ਦੁਨੀਆ ਵਿੱਚ ਆਪਣਾ ਖੂੰਖਾਰ ਰੂਪ ਧਾਰਨ ਕਰ ਚੁੱਕੀ ਹੈ ਓਥੇ ਇਸ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਸਿਖਿਆ ਦੇ ਖੇਤਰ ਵਿਚ ਦੁਨੀਆ ਦੀ ਨਾਮਵਾਰ ਸੰਸਥਾ ਗੁਰੂ ਨਾਨਕ ਜੀ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਡਾ ਸਹਿਜਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚੀਫ ਵਾਡਨਰ ਡਾ ਮਨਪ੍ਰੀਤ ਸਿੰਘ ਜੀ ਦੇ ਸਹਿਯੋਗ ਨਾਲ ਸ ਜਗਮੇਲ ਸਿੰਘ ਖਹਿਰਾ ਮੈਂਟਿਨਸ ਅਫਸਰ ਇੰਸਕਟਰ  ਵਰੀਦਰ ਸਿੰਘ ਜੀ ਨੇ ਸਖਤ ਮਿਹਨਤ ਦੇ ਨਾਲ ਆਪਣੇ ਹੱਥੀ 2 ਸੈਨੇਟਾਇਜਰ ਯੂਨਟ ਤਿਆਰ ਕਰਕੇ ਸਟੂਡੈਂਟਸ , ਸਟਾਫ ਅਤੇ ਹਰੇਕ ਬਾਹਰੋਂ ਆਉਣ ਵਾਲੇ ਵਿਅਕਤੀ  ਦੀ ਸਿਹਤ ਸਹੂਲਤਾਂ ਲਈ ਫਿੱਟ ਕੀਤੇ ਗਏ ਹਨ।ਉਸ ਸਮੇ ਪ੍ਰਿਸੀਪਲ ਡਾ ਸਹਿਜਪਾਲ ਸਿੰਘ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਲਾਤਾਂ ਨੂੰ ਦੇਖਦੇ ਹੋਏ ਅੱਜ ਕੋਰੋਨਾ ਵਾਇਰਸ ਦੇ ਕਹਿਰ ਤੋਂ ਵਿਦਿਆਰਥੀ, ਸਟਾਫ ਅਤੇ ਹੋਰ ਕੰਮਕਾਰ ਲਈ ਕਾਲਜ ਅੰਦਰ ਆਉਣ ਵਾਲੇ ਲਈ ਇਹ ਆਪਣੇ ਆਪ ਨੂੰ ਸੈਨੇਟਾਇਜਰ ਕਰਕੇ ਕਾਲਜ ਵਿੱਚ ਦਾਖਲ ਹੋਣ ਨਾਲ ਕਿਸੇ ਹੱਦ ਤੱਕ ਇਸ ਭਿਆਨਕ ਬਿਮਾਰੀ ਤੋਂ ਬਚਾਓ ਲਈ ਉਪਰਾਲਾ ਕੀਤਾ ਗਿਆ ਹੈ।

ਝੋਨੇ ਦਾ ਨਕਲੀ ਬੀਜ ਵੇਚਣ ਵਾਲੇ ਸਟੋਰ ’ਤੇ ਛਾਪਾ

ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)-
ਡਿਪਟੀ ਕਮਿਸ਼ਨਰ ਲੁਧਿਆਣਾ ਕੋਲ ਇਕ ਕਿਸਾਨ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਨੇ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 1 ਸਾਹਮਣੇ ਪੈਂਦੇ ਬਰਾੜ ਬੀਜ ਸਟੋਰ ’ਤੇ ਛਾਪਾ ਮਾਰਿਆ। ਇਸ ਦੌਰਾਨ ਟੀਮ ਨੇ ਬੀਜ ਦੇ ਨਮੂਨੇ, ਬਿੱਲ ਬੁੱਕਾਂ ਅਤੇ ਹੋਰ ਦਸਤਾਵੇਜ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲੀਸ ਕੋਲ ਕੇਸ ਦਰਜ ਵੀ ਦਰਜ ਕਰਵਾਇਆ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਇਸ ਸਟੋਰ ਮਾਲਕ ਵੱਲੋਂ ਕਿਸਾਨਾਂ ਨੂੰ ਵੱਧ ਰੇਟ ’ਤੇ ਜਾਅਲੀ ਬੀਜ ਵੇਚੇ ਜਾ ਰਹੇ ਹਨ। ਇਸ ਸਬੰਧੀ ਇੱਕ ਕਿਸਾਨ ਵੱਲੋਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੂੰ ਲਿਖ਼ਤੀ ਸ਼ਿਕਾਇਤ ਵੀ ਕੀਤੀ ਗਈ ਸੀ ਕਿ ਉਸ ਨੂੰ ਪੀਆਰ 128 ਕਿਸਮ 200 ਰੁਪਏ ਪ੍ਰਤੀ ਕਿਲੋ ਵੇਚੀ ਗਈ ਹੈ।  

ਲਾਕਡਾੳੂਨ ਦੌਰਾਨ ਬਜ਼ਾਰ ਖੁੱਲਣ ਤੋ ਬਾਅਦ ਪੰਜਾਬ ਸਰਕਾਰ ਵਲੋਂ ਜਗਰਾਓਂ ਦੇ ਲੋਕਾਂ ਲੲੀ ਰਾਹਤਕਾਰਜ ਬੰਦ

ਜਗਰਾਓਂ/ਲੁਧਿਆਣਾ, ਮਈ 2020 -(ਗੁਰਕੀਰਤ ਸਿੰਘ ਜਗਰਾਓਂ)- ਪਰ ਗੁਰੂ ਦੇ ਸਿੱਖਾਂ ਵਲੋਂ ਹਜੇ ਵੀ VB ਜਾਰੀ ਹੈ ਗਰੀਬਾਂ ਅਤੇ ਬੇਰੋਜਗਾਰਾਂ ਲੲੀ ਲੰਗਰ ਦੀ ਸੇਵਾ। ਜਗਰਾਓਂ- ਬੀਤੇ ਦਿਨੀ ਪੰਜਾਬ ਸਰਕਾਰ ਵਲੋਂ ਲਾਕਡਾੳੂਨ ਨੂੰ ਵਧਾੳੁਣ ਦਾ ਫੈਸਲਾ ਲਿਅਾ ਗਿਅਾ ਸੀ । ਪਰ ਜਗਰਾਓਂ ਸ਼ਹਿਰ ਵਿੱਚ ਪ੍ਸ਼ਾਸ਼ਨ ਵਲੋਂ ਕੁੱਝ ਹਦਾੲਿਤਾਂ ਜਾਰੀ ਕਰਕੇ ਦੁਕਾਨਾਂ ਖੋਲਣ ਦੀ ਅਾਗਿਅਾ ਦੇ ਦਿੱਤੀ ਗੲੀ ਹੈ। ਬਜ਼ਾਰ ਖੁੱਲਣ ਦੇ ਨਾਲ ਹੀ ਜਿਵੇਂ ਪੰਜਾਬ ਸਰਕਾਰ ਅਪਣੇ ਫਰਜਾਂ ਤੋ ਪਿੱਛੇ ਹੱਟਦੀਅਾਂ ਦਿਖਾੲੀ ਦੇ ਰਹੀਅਾਂ ਹਨ।  ਬਜ਼ਾਰ ਖੁੱਲਣ ੳੁਪਰੰਤ ਹੀ ਪੰਜਾਬ ਸਰਕਾਰ ਵਲੋਂ ਜਗਰਾਓਂ ਵਿੱਚ ਲੰਗਰ ਦੀ ਸੇਵਾ ਬੰਦ ਕਰ ਦਿੱਤੀਅਾਂ ਗੲੀਅਾਂ।  ੳੁਥੇ ਹੀ ਸਿੱਖਾਂ ਅਤੇ ਸ਼ਹਿਰੀ ਸੰਸਥਾਵਾਂ ਵਲੋਂ ਅੱਜ ਵੀ ਗਰੀਬਾਂ ਅਤੇ ਬੇਰੋਜਗਾਰਾਂ ਲੲੀ ਲੰਗਰ ਦੀ ਸੇਵਾ ਚਾਲੂ ਹੈ। ਸਮਝ ਨਹੀ ਅਾ ਰਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ  ਜਾਂ ਫਿਰ ਗੁਰੂ ਦੇ ਸਿੰਘਾਂ ਦੀ। ਜੋ ਕੰਮ ਕਾਂਗਰਸ ਸਰਕਾਰ ਨੂੰ ਪੰਜਾਬ ਲੲੀ ਕਰਨੇ ਚਾਹੀਦੇ ਹਨ । ੳੁਹ ਕੰਮ ਸਿੱਖਾਂ ਅਤੇ ਸ਼ਹਿਰੀ ਸੰਸਥਾਵਾਂ ਵਲੋਂ ਰਲ ਕੇ ਨਿਭਾੲਿਅਾ ਜਾ ਰਿਹਾ ਹੈ ਅੱਜ ਦੇ ੲਿਸ ਅੌਖੇ ਸਮੇ ਵਿੱਚ ਜਿੱਥੇ ਪੰਜਾਬ ਸਰਕਾਰ ਅਪਣੇ ਫ਼ਰਜਾਂ ਤੋਂ ਭੱਜਦੀ ਦਿਖਾੲੀ ਦੇ ਰਹੀ ਹੈੳੁਥੇ ਗੁਰੂ ਦੇ ਸਿੱਖ ਅਤੇ ਸ਼ਹਿਰੀ ਸੰਸਥਾਵਾਂ ਪੁਰੇ ਤਨ ਅਤੇ ਮਨ ਨਾਲ ਗਰੀਬਾਂ ਅਤੇ ਬੇਰੋਜਗਾਰਾਂ ਦੀ ਸੇਵਾ ਵਿੱਚ ਜੁਟੇ ਹੋੲੇ ਹਨ ।

ਖੰਨਾ 'ਚ 13 ਸਾਲ ਦੀ ਬੱਚੀ ਕੋਰੋਨਾ ਪਾਜ਼ੇਟਿਵ

ਖੰਨਾ/ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਖੰਨਾ ਦੇ ਆਹਲੂਵਾਲੀਆ ਮੁਹੱਲੇ ਦੀ 13 ਸਾਲ ਦੀ ਕੁੜੀ ਕੋਰੋਨਾ ਪਾਜ਼ੇਟਿਵ ਆਈ ਹੈ। ਜਿਸ ਦੇ ਬਾਅਦ ਸਿਹਤ ਵਿਭਾਗ ਸੋਮਵਾਰ ਦੀ ਸਵੇਰੇ ਹੀ ਹਰਕਤ 'ਚ ਆ ਗਿਆ ਪਰ ਇਸ ਕੇਸ ਨੂੰ ਲੈ ਕੇ ਵਿਭਾਗ ਦੀ ਵੱਡੀ ਫਿਕਰ ਇਹ ਹੈ ਕਿ ਬੱਚੀ ਦੇ ਕੋਰੋਨਾ ਪੀੜ੍ਹਤ ਹੋਣ ਦੇ ਸੰਪਰਕ ਦਾ ਪਤਾ ਨਹੀਂ ਲੱਗਿਆ। ਬੱਚੀ ਦੇ ਮਾਪਿਆਂ ਅਨੁਸਾਰ ਬੱਚੀ ਲਾਕਡਾਊਨ ਦੇ ਬਾਅਦ ਘਰ ਤੋਂ ਬਾਹਰ ਹੀ ਨਹੀਂ ਨਿਕਲੀ ਸੀ ਤੇ ਜਿਆਦਾਤਰ ਸਮ੍ਹਾਂ ਘਰ 'ਚ ਪਹਿਲੀ ਮੰਜਿਲ 'ਤੇ ਕਮਰੇ 'ਚ ਹੀ ਗੁਜ਼ਾਰਦੀ ਸੀ।

ਸਿਹਤ ਵਿਭਾਗ ਦੀ ਟੀਮ ਸੋਮਵਾਰ ਨੂੰ ਕੁੜੀ ਦੇ ਘਰ ਪਹੁੰਚੀ ਤੇ ਪਰਿਵਾਰ ਦੇ ਮੈਂਬਰਾਂ ਨਾਲ ਸਿਵਲ ਹਸਪਤਾਲ ਲੈ ਕੇ ਪਹੁੰਚੇ। ਬੱਚੀ ਦੇ ਦਾਦੇ, ਦਾਦੀ, ਪਿਤਾ, ਮਾਂ ਤੇ ਛੋਟੇ ਭਰਾ ਦੇ ਸੈਂਪਲ ਇਕੱਠੇ ਕਰਨ ਦੇ ਬਾਅਦ ਸਾਰੇ ਪੰਜੇ ਮੈਂਬਰਾਂ ਨੂੰ ਸਿਵਲ ਹਸਪਤਾਲ 'ਚ ਹੀ ਆਈਸੋਲੇਟ ਕੀਤਾ ਗਿਆ ਹੈ। ਇਸਦੇ ਇਲਾਵਾ ਪਰਿਵਾਰ ਦੇ ਸੰਪਰਕ 'ਚ ਆਏ 10 ਹੋਰ ਲੋਕਾਂ ਨੂੰ ਵੀ ਘਰਾਂ 'ਚ ਹੀ ਕੁਆਰੰਟਾਇਨ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬੱਚੀ ਨੂੰ ਸਕੂਲ 'ਚ ਪੜ੍ਹਦੇ ਸਮੇਂ ਹੀ ਕਰੀਬ ਚਾਰ ਮਹੀਨੇ ਪਹਿਲਾਂ ਸਾਹ ਦੀ ਤਕਲੀਫ਼ ਹੋਈ ਸੀ, ਉਸਦਾ ਕਈ ਡਾਕਟਰਾਂ ਕੋਲ ਇਲਾਜ ਕਰਵਾਇਆ ਸੀ। ਉਸਦੇ ਬਾਅਦ ਉਹ ਠੀਕ ਰਹੀ ਪਰ ਤਿੰਨ ਦਿਨ ਪਹਿਲਾਂ ਹੀ ਉਸਨੂੰ ਫਿਰ ਤੋਂ ਸਾਹ ਲੈਣ ਦੀ ਤਕਲੀਫ਼ ਹੋਈ ਤਾਂ ਖੰਨਾ ਦੇ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ। ਡਾਕਟਰ ਦੀ ਸਲਾਹ ਦੇ ਬਾਅਦ ਹੀ ਉਸਨੂੰ ਕੋਰੋਨਾ ਟੈਸਟ ਲਈ ਲੁਧਿਆਣਾ ਲੈ ਕੇ ਗਏ। ਜਿੱਥੇ ਉਹ ਕੋਰੋਨਾ ਪਾਜ਼ੇਟਿਵ ਆਈ।

ਸੋਮਵਾਰ ਨੂੰ ਖੰਨਾ ਪੁਲਿਸ ਨੇ ਕੁੜੀ ਦੇ ਘਰ ਜਾਣ ਵਾਲੀ ਗਲੀ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ। ਦੋਵੇਂ ਪਾਸਿਆਂ ਤੋਂ ਦਾਖ਼ਲੇ 'ਤੇ ਰੋਕ ਲਗਾ ਦਿੱਤੀ। ਫਾਇਰ ਅਫਸਰ ਯਸ਼ਪਾਲ ਰਾਏ ਗੋਮੀ ਦੀ ਅਗਵਾਈ 'ਚ ਟੀਮ ਨੇ ਗਲੀਨੂੰ ਸੈਨੇਟਾਇਜ ਕੀਤਾ।

ਪਰਿਵਾਰ ਦੀ ਰਿਪੋਰਟ ਆਉਣ ਵਿਚ ਦੇਰੀ-ਐੱਸਐੱਮਓ

ਸਿਵਲ ਹਸਪਤਾਲ ਖੰਨਾ ਦੇ ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਕਿਹਾ ਕਿ ਪਰਿਵਾਰ ਦੇ ਹੋਰ ਮੈਂਬਰਾਂ ਦੀ ਰਿਪੋਰਟ ਹਾਲੇ ਨਹੀਂ ਆਈ, ਜਿਸ ਤੋਂ ਬਾਅਦ ਹੀ ਬੱਚੀ ਦੇ ਕੋਰੋਨਾ ਪੀੜ੍ਹਤ ਹੋਣ ਦੇ ਕਾਰਨਾਂ ਦਾ ਪਤਾ ਲੱਗੇਗਾ। ਸੰਭਵ ਹੈ ਕਿ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੀ ਇਫੈਕਸ਼ਨ ਹੋਈ ਹੋਵੇ ਤੇ ਇਮੀਊਨਿਟੀ ਸਿਸਟਮ ਤਾਕਤਵਰ ਹੋਣ ਕਰਕੇ ਅਸਰ ਨਾ ਹੋਇਆ ਹੋਵੇ ਤੇ ਬੱਚੀ ਨੂੰ ਇਸ ਦਾ ਅਸਰ ਹੋ ਗਿਆ ਹੋਵੇ।

ਜਗਰਾਓਂ ਵਿੱਚ ਮੰਡਰਾ ਰਿਹਾ ਕਰੋਨਾ ਦਾ ਖਤਰਾ

ਪਰ ਜਗਰਾਓਂ ਦੇ ਲੋਕਾਂ ਵਿੱਚ ਕੋਈ ਕਰੌਨਾ ਦਾ ਕੋਈ ਖੋਫ ਨਹੀ

ਜਗਰਾਓਂ/ਲੁਧਿਆਣਾ, ਮਈ 2020 -( ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-
ਬਿਤੇ ਦਿਨ ਜਗਰਾਓਂ ਸ਼ਹਿਰ ਨੇੜੇ ਲਗਦੇ ਪਿੰਡ ਮਾਣੂੰਕੇ ਵਿੱਚ ਕਰੋਨਾ ਕਾਰਨ ਵਿਅਕਤੀ ਦੀ ਮੋਤ ਹੋ ਗਈ ਸੀ । ਜਿਸ ਕਾਰਨ ਪਿੰਡ ਮਾਣੂੰਕੇ ਨੂੰ ਸੀਜ ਕਰ ਦਿੱਤਾ ਗਿਆ ਸੀ। ਪਰ ਕਰੋਨਾ ਕਾਰਨ ਹੋਈ ਇਸ ਮੌਤ ਦਾ ਜਗਰਾਓਂ ਸ਼ਹਿਰ ਅਤੇ ਸ਼ਹਿਰ ਵਾਸੀਆਂ ਤੇ ਕੋਈ ਖਾਸ ਡਰ ਦੇਖਣ ਨੂੰ ਨਹੀ ਮਿਿਲਆ। ਜਗਰਾਓਂ ਸ਼ਹਿਰ ਦੇ ਲੋਕ ਅੱਜ ਵੀ ਬਾਕੀ ਦਿਨਾਂ ਵਾਂਗ਼ ਸੜਕਾਂ ਓਪਰ ਫਾਲਤੂ ਘੁੰਮਦੇ ਦਿਖਾਈ ਦੇ ਰਹੇ ਹਨ। ਕੀ ਇਹਨਾਂ ਨੂੰ ਕਰੋਨਾ ਦੇ ਫੈਲਣ ਦਾ ਕੋਈ ਡਰ ਨਹੀ ਹੈ। ਜ਼ਾਂ ਫਿਰ ਪ੍ਸ਼ਾਸ਼ਨ ਵਲੌਂ ਦਿੱਤੀ ਗਈ ਢਿੱਲ ਦਾ ਜਗਰਾਓਂ ਸ਼ਹਿਰ ਦੇ ਲੋਕ ਨਾਜਾਇਜ ਫਾਇਦਾ ਚੱਕ ਰਹੇ ਹਨ। ਸਰਕਾਰ ਵਲੌਂ ਦਿੱਤੀ ਗਈ ਇਸ ਢਿੱਲ ਅਤੇ ਜਗਰਾਓਂ ਸ਼ਹਿਰ ਦੇ ਲੋਕਾਂ ਵਲੌਂ ਇਸ ਢਿੱਲ ਦਾ ਨਾਜਾਇਜ ਫਾਇਦਾ ਚੱਕਣ ਦਾ ਭਾਰੀ ਖੁਮਿਆਜਾ ਜਗਰਾਓਂ ਸ਼ਹਿਰ ਨੂੰ ਭੁਗਤਣਾ ਪੈ ਸਕਦਾ ਹੈ।

ਪਿਛਲੀ  ਰਾਤ ਜਗਰਾਓਂ ਵਿੱਚ ਪੁਲਿਸ ਵਲੋਂ ਕੀਤੀ ਕੁਟਮਾਰ ਦੇ ਜੁਮੇਵਾਰ ਮੁਲਾਜਮ ਸਸਪੈਂਡ

ਜਾਂਚ 'ਚ ਦੋਸ਼ੀ ਪਾਏ ਗਏ ਮੁਲਾਜ਼ਮ ਨੂੰ ਐਸ ਐਸ ਪੀ ਜਗਰਾਓਂ ਨੇ ਕੀਤਾ ਸਸਪੈਂਡ

ਜਗਰਾਓਂ/ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਐਸ ਐਸ ਪੀ ਜਗਰਾਓਂ ਸ਼੍ਰੀ ਵਿਵੇਕਸ਼ੀਲ ਸੋਨੀ ਜੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੀ ਪੁਲਿਸ ਚੌਂਕੀ ਬੱਸ ਸਟੈਂਡ ਦੇ ਮੁਲਾਜ਼ਮ ਥਾਣੇਦਾਰ ਜੀਤ ਸਿੰਘ ਅਤੇ ਮੁਲਾਜਮ ਬਲਜੀਤ ਸਿੰਘ ਨੂੰ ਨੌਜੁਆਨ ਨੀਰਜ ਕੁਮਾਰ ਦੀ ਕੁਟ ਮਾਰ ਕਰਨ ਤੇ ਸਸਪੈਂਡ ਕਰ ਦਿਤਾ ਗਿਆ। ਉਹਨਾਂ ਦੇ ਦਸਣ ਮੁਤਾਬਕ ਇਹ ਦੋਨੋ ਮੁਲਾਜਮ ਦੋਸ਼ੀ ਪਾਏ ਗਏ।ਜਿਸ ਦੀ ਪੁਸ਼ਟੀ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕੀਤੀ।

ਪਿਆਰਾ ਸਿੰਘ ਦੇਹੜਕਾ ਨੂੰ ਨੰਬਰਦਾਰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰ ਯੂਨੀਅਨ(ਮਾਨ ਗਰੁਪ) ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ,ਜਨਰਲ ਸਕੱਤਰ ਰਣ ਸਿੰਘ ਮਹਿਲਾ ਤੇ ਹਰਬੰਸ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਨੰਬਰਦਾਰ ਯੂਨੀਅਨ ਲੁਧਿਆਣਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਪਹਿਲਾਂ ਤੋ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਚਲੇ ਆ ਰਹੇ ਨੰਬਰਦਾਰ ਪਿਆਰਾ ਸਿੰਘ ਦੇਹੜਕਾ ਨੂੰ ਕਾਰਜ਼ਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਸੁਖਵਿੰਦਰ ਸਿੰਘ ਗਿੱਲ ਨੰੁ ਜਨਰਲ ਸਕੱਤਰ ਚੁਣਿਆ ਗਿਆ ਹੈ।ਬਾਕੀ ਅਹੁਦੇ ਦਾਰਾਂ ਦੀ ਵੀ ਚੋਣ ਕਰਨ ਦੇ ਅਧਿਕਾਰ ਨਵ-ਨਿਯੁਕਤ ਪ੍ਰਧਾਨ ਤੇ ਜਨਰਲ ਸਕੱਤਰ ਨੂੰ ਦਿੱਤੇ ਗਏ ਹਨ।

ਫੋਜੀ ਗੁਰਦਰਸਨ ਸਿੰਘ ਨੂੰ ਫੋਜ ਨੇ ਸੁਲਾਮੀ ਦੇ ਕੇ ਦਿੱਤੀ ਅੰਤਿਮ ਵਿਦਾਇਗੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ 'ਚ ਫੋਜੀ(ਏਰ ਫੋਰਸ) ਗੁਰਦਰਸਨ ਸਿੰਘ ਗਰੇਵਾਲ ਦਾ ਲੁਧਿਆਣਾ ਦੇ ਹਸਪਾਤਲ ਵਿਚ ਦੇਹਾਂਤ ਹੋ ਗਿਆ।ਫੋਜੀ ਗਰੇਵਾਲ ਪਿਛਲੇ ਕਾਫੀ ਦਿਨਾਂ ਤੋ ਬੀਮਾਰ ਸਨ ਤੇ ਕਈ ਦਿਨਾਂ ਤੋ ਹਸਪਤਾਲ ਵਿਚ ਦਾਖਲ ਸਨ।ਅੱਜ ਗੁਰਦਰਸਨ ਸਿੰਘ ਨੂੰ ਫੋਜੀ ਦੀ ਟੁਕੜੀ ਵਲੋ ਸੁਲਾਮੀ ਦਿਤੀ ਗਈ।ਇਸ ਸਮੇ ਪਿੰਡ ਦੇ ਸਰਪੰਚ ਜਗਦੀਸ਼ ਚੰਦ ਸ਼ਰਮਾ ਤੇ ਫੋਜ ਵਲੋ ਸ਼ਰਧਾਂਜਲੀ ਦੇ ਕੇ ਅੰਤਿਮ ਰਸਮਾਂ ਨਿਭਾਈਆਂ ।ਅੱਜ ਉਨ੍ਹਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਇਸ ਸਮੇ ਸਮੂਹ ਪੰਚਾਇਤ ਤੇ ਨਗਰ ਨਿਵਾਸੀ ਹਾਜ਼ਰ ਸਨ।

ਪੰਜਾਬ ਸਰਕਾਰ ਦੇ ਸ਼ਰਾਬ ਦੀ ਹੋਮ ਡਲਿਵਰੀ ਦੇ ਫੈਸਲੇ ਖਿਲਾਫ ਕੀਤਾ ਰੋਸ ਮੁਜਾਹਰਾ

ਕਾਉਂਕੇ ਕਲਾਂ ਮਈ 2020 ( ਜਸਵੰਤ ਸਿੰਘ ਸਹੋਤਾ) ਪੰਜਾਬ ਸਰਕਾਰ ਵੱਲੋ ਸਰਾਬ ਦੀ ਹੋਮ ਡਲਿਵਰੀ ਦੇ ਫੈਸਲੇ ਖਿਲਾਫ ਕੁੱਲ ਹਿੰਦ ਜਨਵਾਦੀ ਇਸਤਰੀ ਸਭਾ ਤਹਿਸੀਲ ਜਗਰਾਓ ਦੀ ਪ੍ਰਧਾਨ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਹਲਕੇ ਦੇ ਵੱਖ ਵੱਖ ਪਿੰਡਾਂ ਡੱਲਾ,ਭੰਮੀਪੁਰਾ ਕਲਾਂ ਅਤੇ ਮਾਣੂੰਕੇ ਆਦਿ ਵਿਖੇ ਰੋਸ ਮੁਜਾਹਰਾ ਕੀਤਾ।ਰੋਸ ਮੁਜਾਹਰੇ ਦੀ ਅਗਵਾਈ ਕਰਦੀ ਹੋਈ ਪ੍ਰਧਾਨ ਸੁਖਵਿੰਦਰ ਕੌਰ ਨੇ ਕਿਹਾ ਕਿ ਅੱਜ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਲੱਗੇ ਲਾਕਡਾਉਨ-ਕਰਫਿਊ ਦੌਰਾਨ ਪੰਜਾਬ ਦੇ ਬਹੁਤੇ ਲੋੜਵੰਦ ਲੋਕ ਰਾਸਨ ਤੇ ਹੋਰ ਲੋੜੀਦੀਆ ਸੂਹਲਤਾਂ ਤੋ ਬਾਂਝੇ ਹਨ ਜਿੰਨਾ ਦੀ ਆਰਥਿਕ ਸਥਿੱਤੀ ਸੁਧਾਰਨ ਲਈ ਸਰਕਾਰ ਨੂੰ ਪਹਿਲ ਦੇਣੀ ਚਾਹੀਦੀ ਹੈ ਨਾਂ ਕਿ ਘਰ ਘਰ ਸਰਾਬ ਪਹੰੁਚਾਉਣ ਦੇ ਫੈਸਲੇ ਲੈਣੇ ਚਾਹੀਦੇ ਹਨ।ਉਨਾ ਕਿਹਾ ਕਿ ਘਰ ਘਰ ਸਰਾਬ ਪੱੁਜਣ ਨਾਲ ਘਰੇਲੂ ਹਿੰਸਾ ਵਧੇਗੀ ਤੇ ਅਪਰਾਧ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਵੇਗਾ ।ਉਨ੍ਹਾ ਕਿਹਾ ਕਿ ਅਜੇ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਲਕਾਡਾਉਨ ਦੇ ਚਲਦੇ ਗਰੀਬ ਤਬਕੇ ਦੀ ਹਾਲਤ ਬਦਤਰ ਬਣੀ ਹੋਈ ਹੈ ਜਿੰਨਾਂ ਨੂੰ ਸਰਾਬ ਨਹੀ ਰਾਸਨ ਚਾਹੀਦਾ ਹੈ ਜਿਸ ਨਾਲ ਪੂਰੇ ਪਰਿਵਾਰ ਦਾ ਪੇਟ ਭਰਦਾ ਹੈ। ਉਨ੍ਹਾ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਫੈਸਲਾ ਜਲਦੀ ਵਾਪਿਸ ਨਾ ਲਿਆ ਤਾਂ ਕੁੱਲ ਹਿੰਦ ਜਨਵਾਦੀ ਇਸਤਰੀ ਸਭਾ ਵੱਲੋ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਹਾਕਮ ਸਿੰਘ ਡੱਲਾ,ਪਰਮਜੀਤ ਸਿੰਘ ਭੰਮੀਪੁਰਾ,ਪਾਲ ਸਿੰਘ ਭੰਮੀਪੁਰਾ,ਨਿਰਮਲ ਸਿੰਘ ਧਾਲੀਵਾਲ,ਨਰਿੰਦਰ ਕੌਰ,ਬਲਵਿੰਦਰ ਕੌਰ,ਨੀਲਮ ਰਾਣੀ,ਪਰਮਜੀਤ ਕੌਰ,ਕਰਮਜੀਤ ਕੌਰ,ਸਰਬਜੀਤ ਕੌਰ,ਬਲਜੀਤ ਕੌਰ,ਜਸਪਾਲ ਕੌਰ,ਗੁਰਮੇਲ ਕੌਰ,ਵੀਰਪਾਲ ਕੌਰ,ਅਮਰਜੀਤ ਕੌਰ,ਗੁਰਮੀਤ ਕੌਰ,ਭੋਲੀ ਕੌਰ ਆਦਿ ਹਾਜਰ ਸਨ।

ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਭਗਵਾਨ ਸਿੰਘ ਨੂੰ ਨਿਰਮਲ ਸੰਪਰਦਾਇ ਨੇ  ਸੰਤ ਸਮਾਜ਼ ਚੋਂ ਖਾਰਜ਼ ਕੀਤਾ 

ਕਨੂੰਨ ਨੂੰ ਬਣਦੀ ਕਾਰਵਾਈ ਕਰਨ ਲਈ ਕੀਤੀ ਬੇਨਤੀ

ਜਗਰਾਓਂ/ਲੁਧਿਆਣਾ, ਮਈ 2020- ( ਸਤਪਾਲ ਸਿੰਘ ਦੇਹੜਕਾ/ਰਾਣਾ ਸੇਖਦੌਲਤ/ਮਨਜਿੰਦਰ ਗਿੱਲ)-

 ਪੰਚਾਇਤੀ ਅਖਾੜ੍ਹਾ ਨਿਰਮਲ ਹਰਿਦੁਆਰ ਅਤੇ ਨਿਰਮਲ ਮਾਲਵਾ ਮੰਡਲ ਦੇ  ਮਹੰਤ ਪੰਡਤ ਗਿਆਨ ਦੇਵ ਸਿੰਘ ਮੁੱਖੀ ਨਿਰਮਲ ਅਖਾੜ੍ਹਾ ਅਤੇ ਮਹੰਤ ਕਮਲਜੀਤ ਸਿੰਘ ਸ਼ਾਸਤਰੀ  ਦੀ ਅਗਵਾਈ ਹੇਠ ਹੋਈ ਸੰਤਾਂ ਦੀ ਮੀਟਿੰਗ ਦੌਰਾਨ ਬੀਤੇ ਦਿਨੀ ਲੁਧਿਆਣਾ ਪੁਲੀਸ ਵੱਲੋਂ ਨਸ਼ਾ ਤਸਕਰੀ 'ਚ ਗਿਜ਼ਫਤਾਰ ਕੀਤੇ ਭਗਵਾਨ ਸਿੰਘ ਜੋ ਕਿ ਨਿਰਮਲ ਆਸ਼ਰਮ ਜਗਰਾਉਂ 'ਚ ਰਹਿੰਦਾ ਸੀ ਬਾਰੇ ਪੰਚਾਇਤੀ ਅਖਾੜ੍ਹਾ ਨਿਰਮਲ ਅਤੇ ਨਿਰਮਲ ਮਾਲਵਾ ਮੰਡਲ ਵੱਲੋਂ ਸਪੱਸਟ ਕੀਤਾ ਕਿ ਨਿਰਮਲੇ ਭੇਖ'ਚ ਭਗਵਾਨ ਸਿੰਘ ਨੇ ਜੋ ਸਮਾਜ਼ ਵਿਰੋਧੀ ਕੰਮ ਕੀਤਾ ਹੈ, ਇਸ ਨਾਲ ਸਾਡੇ ਸਾਰਿਆਂ ਦੇ ਅਕਸ ਨੂੰ  ਡੂੰਘੀ ਸੱਟ ਵੱਜ਼ੀ ਹੈ । ਅਸੀਂ ਸਾਰੇ ਮਹਾਂਪੁਰਖ ਇਕੱਤਰ ਹੋ ਕਿ ਇਸ ਸਖਸ਼ ਨੂੰ ਦਿੱਤੀਆਂ ਸੇਵਾਵਾਂ ਵਾਪਸ ਲੈਂਦੇ ਹਾਂ ਅਤੇ ਕਨੂੰਨ ਨੂੰ ਬਣਦੀ ਕਾਰਵਾਈ ਅਮਲ'ਚ ਲਿਆਉਣ ਦੀ ਬੇਨਤੀ ਕਰਦੇ ਹਾਂ । ਉਨ੍ਹਾਂ ਆਖਿਆ ਕਿ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਸਾਜ਼ੀ ਵਿਦਵਾਨ ਅਤੇ ਬੁੱਧੀਜੀਵੀ ਜਮਾਤ ਹੈ ਇਸ'ਚ ਰਹਿੰਦਿਆਂ ਸੇਵਾ ਕਰਦਿਆਂ ਅਜਿਹੇ ਅਪਰਾਧ ਕਰਨ ਵਾਲੇ ਲਈ ਕੋਈ ਥਾਂ ਨਹੀਂ ਹੈ ।ਇਸ ਮੌਕੇ ਮਹੰਤ ਜਗਰੂਪ ਸਿੰਘ ਬੁੱਗਰ ਬਠਿੰਡਾ,ਮਹੰਤ ਬਾਬੂ ਸਿੰਘ ਬਰਨਾਲਾ ਮਾਨਸਾ,ਮਹੰਤ ਸਤਨਾਮ ਸਿੰਘ ਦਿਆਲਪੁਰਾ ਮਿਰਜ਼ਾ,ਮਹੰਤ ਦੀਪਕ ਸਿੰਘ ਦੌਧਰ,ਮਹੰਤ ਚਰਨਜੀਤ ਸਿੰਘ ਬੱਧਨੀ,ਮਹੰਤ ਸੁਖਵਿੰਦਰ ਸਿੰਘ ਕੋਟਫੱਤਾ ਬਠਿੰਡਾ,ਮਹੰਤ ਸਤਨਾਮ ਸਿੰਘ ਮੋਗਾ,ਮਹੰਤ ਅਨੂਪ ਸਿੰਘ ,ਮਹੰਤ ਗੁਰਪਜ਼ੀਤ ਸਿੰਘ ਕੈਲਪੁਰ,ਸੰਤ ਬਾਬਾ ਰੇਸ਼ਮ ਸਿੰਘ ਖੁਖਰਾਨਾ,ਮਹੰਤ ਅੰਗਰੇਜ਼ ਸਿੰਘ ਔਲਖ,ਮਹੰਤ ਰਾਮ ਸਿੰਘ ਆਦਿ ਮਹਾਂਪੁਰਖ ਹਾਜ਼ਰ ਸਨ । ਜਿਕਰਯੋਗ ਹੈ ਕਿ ਭਗਵਾਨ ਸਿੰਘ ਲੁਧਿਆਣਾ ਪੁਲੀਸ ਨੇ ਆਰਤੀ ਚੌਂਕ ਤੋਂ ਹੈਰੋਇਨ ਦੀ ਖੇਪ ਸਮੇਤ ਕਾਬੂ ਕੀਤਾ ਸੀ ।