ਜਗਰਾਓਂ/ਲੁਧਿਆਣਾ, ਮਈ 2020- ( ਸਤਪਾਲ ਸਿੰਘ ਦੇਹੜਕਾ/ਰਾਣਾ ਸੇਖਦੌਲਤ/ਮਨਜਿੰਦਰ ਗਿੱਲ)-
ਪੰਚਾਇਤੀ ਅਖਾੜ੍ਹਾ ਨਿਰਮਲ ਹਰਿਦੁਆਰ ਅਤੇ ਨਿਰਮਲ ਮਾਲਵਾ ਮੰਡਲ ਦੇ ਮਹੰਤ ਪੰਡਤ ਗਿਆਨ ਦੇਵ ਸਿੰਘ ਮੁੱਖੀ ਨਿਰਮਲ ਅਖਾੜ੍ਹਾ ਅਤੇ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਦੀ ਅਗਵਾਈ ਹੇਠ ਹੋਈ ਸੰਤਾਂ ਦੀ ਮੀਟਿੰਗ ਦੌਰਾਨ ਬੀਤੇ ਦਿਨੀ ਲੁਧਿਆਣਾ ਪੁਲੀਸ ਵੱਲੋਂ ਨਸ਼ਾ ਤਸਕਰੀ 'ਚ ਗਿਜ਼ਫਤਾਰ ਕੀਤੇ ਭਗਵਾਨ ਸਿੰਘ ਜੋ ਕਿ ਨਿਰਮਲ ਆਸ਼ਰਮ ਜਗਰਾਉਂ 'ਚ ਰਹਿੰਦਾ ਸੀ ਬਾਰੇ ਪੰਚਾਇਤੀ ਅਖਾੜ੍ਹਾ ਨਿਰਮਲ ਅਤੇ ਨਿਰਮਲ ਮਾਲਵਾ ਮੰਡਲ ਵੱਲੋਂ ਸਪੱਸਟ ਕੀਤਾ ਕਿ ਨਿਰਮਲੇ ਭੇਖ'ਚ ਭਗਵਾਨ ਸਿੰਘ ਨੇ ਜੋ ਸਮਾਜ਼ ਵਿਰੋਧੀ ਕੰਮ ਕੀਤਾ ਹੈ, ਇਸ ਨਾਲ ਸਾਡੇ ਸਾਰਿਆਂ ਦੇ ਅਕਸ ਨੂੰ ਡੂੰਘੀ ਸੱਟ ਵੱਜ਼ੀ ਹੈ । ਅਸੀਂ ਸਾਰੇ ਮਹਾਂਪੁਰਖ ਇਕੱਤਰ ਹੋ ਕਿ ਇਸ ਸਖਸ਼ ਨੂੰ ਦਿੱਤੀਆਂ ਸੇਵਾਵਾਂ ਵਾਪਸ ਲੈਂਦੇ ਹਾਂ ਅਤੇ ਕਨੂੰਨ ਨੂੰ ਬਣਦੀ ਕਾਰਵਾਈ ਅਮਲ'ਚ ਲਿਆਉਣ ਦੀ ਬੇਨਤੀ ਕਰਦੇ ਹਾਂ । ਉਨ੍ਹਾਂ ਆਖਿਆ ਕਿ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਸਾਜ਼ੀ ਵਿਦਵਾਨ ਅਤੇ ਬੁੱਧੀਜੀਵੀ ਜਮਾਤ ਹੈ ਇਸ'ਚ ਰਹਿੰਦਿਆਂ ਸੇਵਾ ਕਰਦਿਆਂ ਅਜਿਹੇ ਅਪਰਾਧ ਕਰਨ ਵਾਲੇ ਲਈ ਕੋਈ ਥਾਂ ਨਹੀਂ ਹੈ ।ਇਸ ਮੌਕੇ ਮਹੰਤ ਜਗਰੂਪ ਸਿੰਘ ਬੁੱਗਰ ਬਠਿੰਡਾ,ਮਹੰਤ ਬਾਬੂ ਸਿੰਘ ਬਰਨਾਲਾ ਮਾਨਸਾ,ਮਹੰਤ ਸਤਨਾਮ ਸਿੰਘ ਦਿਆਲਪੁਰਾ ਮਿਰਜ਼ਾ,ਮਹੰਤ ਦੀਪਕ ਸਿੰਘ ਦੌਧਰ,ਮਹੰਤ ਚਰਨਜੀਤ ਸਿੰਘ ਬੱਧਨੀ,ਮਹੰਤ ਸੁਖਵਿੰਦਰ ਸਿੰਘ ਕੋਟਫੱਤਾ ਬਠਿੰਡਾ,ਮਹੰਤ ਸਤਨਾਮ ਸਿੰਘ ਮੋਗਾ,ਮਹੰਤ ਅਨੂਪ ਸਿੰਘ ,ਮਹੰਤ ਗੁਰਪਜ਼ੀਤ ਸਿੰਘ ਕੈਲਪੁਰ,ਸੰਤ ਬਾਬਾ ਰੇਸ਼ਮ ਸਿੰਘ ਖੁਖਰਾਨਾ,ਮਹੰਤ ਅੰਗਰੇਜ਼ ਸਿੰਘ ਔਲਖ,ਮਹੰਤ ਰਾਮ ਸਿੰਘ ਆਦਿ ਮਹਾਂਪੁਰਖ ਹਾਜ਼ਰ ਸਨ । ਜਿਕਰਯੋਗ ਹੈ ਕਿ ਭਗਵਾਨ ਸਿੰਘ ਲੁਧਿਆਣਾ ਪੁਲੀਸ ਨੇ ਆਰਤੀ ਚੌਂਕ ਤੋਂ ਹੈਰੋਇਨ ਦੀ ਖੇਪ ਸਮੇਤ ਕਾਬੂ ਕੀਤਾ ਸੀ ।