You are here

ਲੁਧਿਆਣਾ

ਪੰਜਾਬ ਸਰਕਾਰ ਵੈਦਾਂ ਅਤੇ ਆਰ ਐਮ ਪੀ ਡਾਕਟਰਾਂ ਨੂੰ ਮਾਨਤਾ ਦਿੱਤੀ ਜਾਵੇ:ਵਿਧਾਇਕਾ ਸਰਬਜੀਤ ਕੋਰ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਜਿਥੇ ਸੂਬਾ ਕਰਫਿਉ ਅਤੇ ਲਾਕਡਾਊਡ ਦੇ ਕਾਰਨ ਕੋਰਨਾ ਵਾਇਰਸ ਦੀ ਲੜਾਈ ਨਾਲ ਝੂਜ ਰਿਹਾ ਹੈ।ਉਥੇ ਪਿਛਲੇ ਦਿਨੀ ਜੋ ਵਿਧਾਇਕ ਮੈਡਮ ਸਰਬਜੀਤ ਕੌਰ ਮਾਣੰੂਕੇ ਨੇ ਡਾਕਟਰਾਂ ਦੀ ਹੋਸਲਾ ਵਧਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਰ.ਐਮ.ਪੀ ਡਾਕਟਰਾਂ ਨੂੰ ਵੀ ਮਾਨਤਾ ਦੇਣੀ ਚਾਹੀਦੀ ਹੈ।ਵਿਧਾਇਕਾ ਮਾਣੰੂਕੇ ਨੇ ਕਿਹਾ ਕਿ ਜੋ ਚਾਹੇ ਪੰਜਾਬ ਸਰਕਾਰ ਨੇ ਪ੍ਰਾਈਵੇਟ ਡਾਕਟਰਾਂ ਦੇ ਹਸਪਾਤਲ ਸੇਵਾਵਾਂ ਚਾਲੂ ਕਰਨ ਦੀ ਆਗਿਆ ਦੇ ਦਿੱਤੀ ਹੈ ਉਥੇ ਇਕ ਸਚਾਈ ਹੈ ਕਿ ਗਰੀਬਾਂ ਲਈ ਪ੍ਰਾਈਵੇਟ ਹਸਪਾਤਲਾਂ ਵਿੱਚ ਮਹਿੰਗਾ ਇਲਾਜ ਕਰਵਾਉਣ ਬਹੁਤ ਮੁਸ਼ਕਲ ਹੈ ਕਿਉਕਿ ਗਰੀਬਾਂ ਦੇ ਲਾਕਡਾਊਨ ਕਾਰਨ ਕੰਮਕਾਜ ਠੱਪ ਹਨ ਗਰੀਬਾਂ ਨੂੰ ਤਾਂ ਦੋ ਡੰਗ ਦੀ ਰੋਟੀ ਨਸੀਬ ਨਹੀ ਹੋ ਰਹੀ ਤਾਂ ਉਹ ਆਪਣਾ ਮਹਿੰਗਾ ਇਲਾਜ ਕਿਵੇ ਕਰਵਾ ਲੈਣਗੇ।ਜਿਥੇ ਵੈਦ ਤੇ ਆਰ ਐਮ ਪੀ ਡਾਕਟਰ ਪਿੰਡ-ਪਿੰਡ,ਗਲੀ,ਮੁਹੱਲਿਆਂ ਅਤੇ ਕਸਬਿਆਂ ਵਿੱਚ ਬੈਠੇ ਹਨ ਉਥੇ ਉਹ ਡਾਕਟਰਾਂ ਘੱਟ ਖਰਚ ਨਾਲ ਮਰੀਜਾਂ ਨੂੰ ਮੁਢਲੀਆਂ ਸਿਹਤ ਸੈਵਾਵਾਂ ਦੇ ਰਹੇ ਹਨ।ਵਿਧਾਇਕ ਮਾਣੰੂਕੇ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਜਰਬਾ ਰੱਖਣ ਵਾਲੇ ਵੈਦ ਅਤੇ ਆਰ ਐਮ ਪੀ ਡਾਕਟਰਾਂ ਨੂੰ ਮਾਨਤਾ ਦਿੱਤੀ ਜਾਵੇ।ਇਸ ਸਮੇ "ਮਾਲਵਾ ਆਯੁਰਵੈਦਿਕ ਮੰਡਲ" ਜਗਰਾਉ ਦੇ ਸਮੂਹ ਵੈਦਾਂ ਨੇ ਵਿਧਾਇਕਾ ਮੈਡਮ ਮਾਣੰੂਕੇ ਦਾ ਧੰਨਵਾਦ ਕੀਤਾ।ਇਸ ਸਮੇ ਵੈਦਾਂ ਨੇ ਕਿਹਾ ਕਿ ਜਦੋ ਦਾ ਪੰਜਾਬ ਵਿੱਚ ਲਾਕਡਾਊਨ ਅਤੇ ਕਰਫਿਊ ਲੱਗਾ ਹੈ ਉਸ ਸਮੇ ਤੋ ਗਰੀਬ ਮਰੀਜ਼ਾਂ ਨੰੁ ਦਵਾਈ ਫਰੀ ਦਿੱਤੀ ਜਾ ਰਹੀ ਤੇ ਕੇ ਵੈਦਾਂ ਦਾ ਬਹੁਤ ਵੱਡਾ ਉਪਰਾਲਾ ਹੈ।ਇਸ ਸਮੇ ਪ੍ਰਧਾਨ ਕਮਲਜੀਤ ਸਿੰਘ ਭਿੰਡਰ,ਜਰਨਲ ਸੈਕਟਰੀ ਜੀਤ ਸਿੰਘ,ਬਾਬਾ ਜਗਮੋਹਣ ਸਿਂੰਘ,ਵੈਦਪਾਲ ਸਿੰਘ,ਦਰਸਨ ਸਿੰਘ,ਹਰਵਿੰਦਰ ਸਿੰਘ ਮੋਹੀ,ਪਰਮਜੀਤ ਸਿੰਘ,ਗਰਦੇਵ ਸਿੰਘ ਗਾਲਿਬ,ਜੋਗਿੰਦਰ ਸਿੰਘ,ਜਗਦੇਵ ਸਿੰਘ,ਸਰਦਰਾਮ,ਬਲਵਿੰਦਰ ਸਿੰਘ,ਜਸਵਿੰਦਰ ਸਿੰਘ,ਮਨਦੀਪ ਸ਼ਰਾਂ,ਗੁਰਮੀਤ ਸਿੰਘ ਬੱਧਨੀ ਕਲਾਂ,ਇਕਬਾਲ ਸਿੰਘ,ਜਰਨੈਲ ਸਿਘ,ਰਜਿੰਦਰ ਕੁਮਾਰ,ਸੁਧਗਾਰ ਸਿੰਘ ਭਿੰੰਡਰ,ਰਣਜੀਤ ਸਿੰਘ ਖਾਲਸਾ,ਸਤਪਾਲ ਸਿੰਘ ਦੋਦਾ,ਸਿਵਰਾਜ ਗਰਗ,ਗੁਰਮੀਤ ਸਿੰਘ ਭਵਨੀਗੜ੍ਹ,ਸੰਤੋਖ ਸਿੰਘ ਧੂਰਕੋਟ,ਰਣਜੀਤ ਸਿੰਘ ਭਗਤ,ਸੁਰਜੀਤ ਸਿੰਘ ਰਾਏਕੋਟ,ਬੂਟਾ ਖਾਨ ਘੋਨਰੀ ਕਲਾਂ,ਭੋਲਾ ਦਾਸ ਅੰਬਾਲਾ,ਨਿਰਮਲ ਸਿੰਘ ਮੁਕਤਸਰ,ਐਜਬ ਸਿੰਘ ਮੋੜ ਮੰਡੀ,ਬਲਵੰਤ ਰਾਏ ਸ਼ੇਰਪੁਰੀ,ਮੁਖਤਾਰ ਸਿੰਘ,ਭੂਸਨ ਗੁਪਤਾ ਚੰਡੀਗੜ੍ਹ,ਹਰਜੀਤ ਸਿੰਘ ਖਾਲਸਾ,ਵੈਦ ਹਨੀ ਬਾਬਾ,ਇਦਰਪਾਲ ਸਿੰਘ ਮੋਗਾ,ਜੁਗਰਾਜ ਸਿੰਘ,ਨਰਿਜਨ ਦਾਸ ਭਟੀਆ,ਰਣਜਤਿ ਭਗਤ,ਬੂਟਾ ਸਿੰਘ ਰੋਤਾਂ,ਜਗਤਾਰ ਸਿੰਘ ਚੀਤਾ,ਬੋਹੜ ਸਿੰਘ ਮੋਗਾ,ਕੇਵਲ ਸਿੰਘ ਨਿਹਾਲ ਸਿੰਘ ਵਾਲਾ ਆਦਿ ਨੇ ਵਿਧਾਇਕਾ ਦਾ ਧੰਨਵਾਦ ਕੀਤਾ।

ਪਿੰਡ ਮਾਨੀਏਵਾਲ ਵਿੱਚ ਕਣਕ ਦੇ ਨਾੜ,ਨੂੰ ਅੱਗ ਲਾਉਣ ਤੇ ਕਿਸਾਨ ਵਿਰੁੱਧ ਮੁਕੱਦਮਾ ਦਰਜ਼

ਲੁਧਿਆਣਾ ਮਈ 2020, (ਰਾਣਾ ਸ਼ੇਖਦੌਲਤ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ) ਇੱਥੋਂ ਨਜ਼ਦੀਕ ਪਿੰਡ ਮਾਨੀਏਵਾਲ ਵਿੱਚ ਇੱਕ ਕਿਸਾਨ ਨੇ ਕਣਕ ਵੱਢਣ ਤੋਂ ਬਾਅਦ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ਅਤੇ ਬਾਅਦ ਵਿੱਚ ਮਾਨਯੋਗ ਡੀ.ਸੀ ਦੇ ਹੁਕਮਾਂ ਦੀ ਪਾਲਣਾਂ ਨਾ ਕਰਨ ਤੇ ਮੁੱਕਦਮਾ ਦਰਜ਼ ਹੋ ਗਿਆ। ਮੁਤਾਬਿਕ ਜਾਣਕਾਰੀ ਅਨੁਸਾਰ ਐਸ. ਆਈ ਅੰਮ੍ਰਿਤਪਾਲ ਸਿੰਘ ਥਾਣਾ ਮੁਲਾਂਪੁਰ ਨੇ ਦੱਸਿਆ ਕਿ ਸ਼ਿੰਦਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਾਨੀਏਵਾਲ ਨੇ ਦੱਸਿਆ ਕਿ ਮੇਰੇ ਘਰਵਾਲੀ ਰਾਜਿੰਦਰ ਕੌਰ ਪਿੰਡ ਦੀ ਮੋਜੂਦਾ ਸਰਪੰਚ ਹੈ ਸਰਕਾਰ ਦੇ ਹੁਕਮਾਂ ਅਨੁਸਾਰ ਅਸੀਂ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਅਨਾਊਸਮੈਂਟ ਕਰਵਾਈ ਸੀ ਕਿਉਂਕਿ ਕਰਫਿਊ ਹੋਣ ਕਰਕੇ ਸਾਰਾ ਵਾਤਾਵਰਨ ਸਾਫ ਹੋ ਰਿਹਾ ਹੈ ਅਸੀਂ ਮਾਨਯੋਗ ਡੀ. ਸੀ ਦੇ ਹੁਕਮਾਂ ਦੀ ਪਾਲਣਾਂ ਕਰਦਿਆਂ ਸਭ ਨੂੰ ਨਾੜ ਨੂੰ ਅੱਗ ਨਾ ਲਾਉਣ ਬਾਰੇ ਜਾਣੂੰ  ਕਰਵਾ ਚੁੱਕੇ ਸੀ।ਪਰ ਅਮਰਿੰਦਰ ਸਿੰਘ ਉਰਫ ਸਾਬੀ ਪੁੱਤਰ ਸੁਖਵਿੰਦਰ ਸਿੰਘ  ਵਾਸੀ ਵਲੀਪੁਰ ਦੀ ਜ਼ਮੀਨ ਸਾਡੇ ਪਿੰਡ ਹੈ ਉਸਨੇ ਕਣਕ ਦੇ ਨਾੜ ਨੂੰ ਅੱਗ ਲਾ ਰੱਖੀ ਸੀ ਅਸੀਂ ਰੋਕਿਆ ਤਾਂ ਉਸ ਨੇ ਸਾਨੂੰ ਬੁਰਾ ਭਲਾ ਕਿਹਾ ਅਸੀਂ ਉਸ ਦੀ ਸ਼ਕਾਇਤ ਪ੍ਰਸ਼ਾਸਨ ਨੂੰ ਕੀਤੀ ਤਾਂ ਅਸੀਂ ਮੌਕੇ ਪਰ ਜਾ ਕੇ ਵੇਖਦੇ ਹੋਏ ਅਮਰਿੰਦਰ ਸਿੰਘ ਤੇ ਕਣਕ ਦੇ ਨਾੜ ਨੂੰ ਅੱਗ ਲਾਉਣ ਤੇ ਮੁੱਕਦਮਾ ਦਰਜ਼ ਕਰ ਲਿਆ ।

ਲੋੜ ਵੰਦ ਬਜ਼ੁਰਗ ਜੋੜੇ ਨੂੰ ਸੀ ਡੀ ਏ ਨੇ ਚੌਂਕੀ ਇੰਚਾਰਜ ਦੀ ਮੱਦਦ ਨਾਲ ਰਾਸ਼ਨ ਪਹੁੰਚ ਦਾ ਕੀਤਾ

ਜਗਰਾਓਂ/ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)-

ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਵਿੱਚ ਕੋਈ ਵੀ ਇਨਸਾਨ ਭੁੱਖਾ ਨਹੀਂ ਸੌਵੇਗਾ ਹੋਵੇਗਾ ਇਸ ਦੇ ਤਹਿਤ ਅੱਜ ਸਥਾਨਕ ਪਸ਼ੂ ਮੰਡੀ ਦੇ ਕੋਲ ਇੱਕ ਝੁੱਗੀ ਨੁਮਾ ਘਰ ਦੇ ਵਿੱਚ ਰਹਿ ਰਹੇ ਬਜ਼ੁਰਗ ਜੋੜੇ ਨੂੰ ਸੀ ਡੀ ਏ ਨੇ ਰਾਸ਼ਨ ਪਹੁੰਚਾਇਆ ਜਿਸ ਦੇ ਵਿੱਚ ਘਰ ਵਿੱਚ ਵਰਤਣ ਵਾਲੀਆਂ ਜ਼ਰੂਰੀ ਚੀਜ਼ਾਂ ਦਾ ਸਮਾਨ ਸੀ। ਇਹ ਰਾਸ਼ਨ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਚੌਕੀ ਇੰਚਾਰਜ ਸਬ ਇੰਸਪੈਕਟਰ ਹੀਰਾ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਕੀਤੀ। ਚੌਂਕੀ ਇੰਚਾਰਜ ਹੀਰਾ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੋਈ ਵੀ ਲੋੜਵੰਦ ਪਰਿਵਾਰ ਜਿਨ੍ਹਾਂ ਦੀ ਮਦਦ ਸਾਡੇ ਦੁਆਰਾ ਕੀਤੀ ਜਾਂਦੀ ਹੈ ਉਹਨਾਂ ਨੂੰ ਜ਼ਰੂਰਤ ਦੇ ਮੁਤਾਬਕ  ਘਰ ਦਾ ਸਾਮਾਨ ਇਨ੍ਹਾਂ ਤੱਕ ਪਹੁੰਚਾਇਆ ਜਾਂਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਵੀ ਇਨ੍ਹਾਂ ਗਰੀਬਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਨਸਾਨੀਅਤ ਸਾਡਾ ਧਰਮ ਹੈ ਅਤੇ ਇਨਸਾਨੀ ਦੇ ਤਹਿਤ ਗਰੀਬਾਂ ਦੀ ਮਦਦ ਕਰਨਾ ਸਾਡਾ ਸਭ ਤੋਂ ਵੱਡਾ ਫਰਜ ਬਣਦਾ ਹੈ। ਇਸ ਸਮੇਂ ਏ ਐੱਸ ਆਈ ਨਰਿੰਦਰ ਸ਼ਰਮਾ, ਰਜਿੰਦਰ ਸਿੰਘ , ਜਿੰਦਰ ਸਿੰਘ ਖਾਲਸਾ, ਆਤਮਜੀਤ ਸਿੰਘ ਸੱਤਪਾਲ ਸਿੰਘ ਦੇਹੜਕਾ,  ਦੀਪਕ ਅਰੋੜਾ ਅਤੇ ਸੁੱਖ ਜਗਰਾਉਂ ਹਾਜ਼ਰ ਸਨ।

ਡੀ.ਐਸ.ਪੀ ਸ੍ਰੀ ਰਛਪਾਲ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਅਤੇ ਸਲਾਘਾਯੋਗ ਸੇਵਾਵਾਂ ਨਿਭਾਅ ਲਈ ਡੀ.ਜੀ.ਪੀ.ਡਿਸਕ ਨਾਲ ਨਵਾਜਿਆਂ

ਜਗਰਾਉਂ/ ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾ/ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ) ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੈਦਾ ਹੋਏ ਹਲਾਤਾਂ ਦੌਰਾਨ ਆਪਣੀਆਂ ਨਿਸ਼ਕਾਮ ਸੇਵਾਵਾਂ ਪ੍ਰਦਾਨ ਕਰਨ ਬਦਲੇ ਡੀ.ਐਸ. ਪੀ ਸ੍ਰੀ ਰਛਪਾਲ ਸਿੰਘ ਪੀ.ਪੀ.ਐਸ ਨੂੰ ਮਾਨਯੋਗ ਐਸ. ਐਸ. ਪੀ ਸ੍ਰੀ ਵਿਵੇਕਸ਼ੀਲ ਸੋਨੀ ਲੁਧਿਆਣਾ ਦਿਹਾਤੀ ਵੱਲੋਂ ਕਮਿਊਨਿਟੀ ਪ੍ਰਤੀ ਮਿਸਾਲੀ ਸੇਵਾ ਪ੍ਰਦਾਨ ਕਰਨ ਲਈ ਡੀ.ਜੀ.ਪੀ ਡਿਸਕ ਵਾਸਤੇ ਨਾਮਜ਼ਦ ਕੀਤਾ ਗਿਆ ਜਿਕਰਯੋਗ ਹੈ ਕਿ ਡੀ.ਐਸ. ਪੀ ਰਛਪਾਲ ਸਿੰਘ ਨੇ ਕਰੋਨਾ ਕਰਕੇ ਚੱਲ ਰਹੇ ਕਰਫਿਊ ਦੌਰਾਨ ਜਰੂਰਤਮੰਦ ਲੋਕਾਂ ਲਈ ਰਾਸ਼ਨ ,ਖਾਣਾ ਅਤੇ ਜਾਰੂਰੀ ਦਵਾਈਆਂ ਆਦਿ ਪਹੁਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਅਗਾਂਹਵਧੂ ਸੋਚ ਵਾਲੇ ਲੋਕਾਂ ਨੂੰ ,ਜਗਰਾਉਂ ਅਲਾਇੰਸ, ਗਰੁੱਪ ਰਾਹੀਂ ਇਕੱਠੇ ਕਰਕੇ ਰੋਜਾਨਾ 8000-9000 ਵਿਅਕਤੀਆਂ ਨੂੰ ਰਾਸ਼ਨ/ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਏਰੀਏ ਵਿੱਚ ਕੋਈ ਰਾਸ਼ਨ/ਖਾਣਾ ਆਦਿ ਤੋਂ ਵਾਂਝਾ ਨਹੀਂ ਰਿਹਾ ਇਸ ਤੋਂ ਬਿਨਾਂ ਉਨ੍ਹਾਂ ਨੇ ਘਰਾਂ ਵਿੱਚ ਮਾਸਕ ਤਿਆਰ ਕਰਵਾ ਕੇ 15000 ਮਾਸਕ ਵੰਡੇ।ਅਤੇ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋੜੀਂਦੀਆਂ ਦਵਾਈਆਂ ਵੰਡੀਆਂ ਜਾ ਸਕਣ। ਇਹ ਸਾਰੀਆਂ ਸੇਵਾਵਾਂ ਵੇਖਦੇ ਹੋਏ ਮਾਨਯੋਗ ਡੀ.ਜੀ.ਪੀ.ਨੇ ਸ੍ਰੀ ਡੀ.ਐਸ. ਪੀ ਰਛਪਾਲ ਸਿੰਘ ਨੂੰ ਡੀ.ਜੀ.ਪੀ ਡਿਸਕ ਨਾਲ ਨਵਾਜਿਆਂ

ਲੁਧਿਆਣਾ ਤੋਂ ਪਹਿਲੀ ਰੇਲ ਅੱਜ

ਪੰਜਾਬ ਤੋਂ ਹੋਰ ਰਾਜਾਂ ਨੂੰ ਪ੍ਰਵਾਸੀਆਂ ਨੂੰ ਭੇਜਣ ਦੀ ਪ੍ਰਕਿਰਿਆ ਸ਼ੁਰੂ

ਲੁਧਿਆਣਾ,  ਮਈ 2020 -(ਸਤਪਾਲ ਸਿੰਘ ਦੇਹੜਕਾ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-

ਕਰਫਿਊ/ਲੌਕਡਾਊਨ ਦੇ ਚੱਲਦਿਆਂ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਫਸੇ ਹੋਰ ਰਾਜਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਭੇਜਣ ਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ। ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ ਅੱਜ ਪਹਿਲੀ ਰੇਲ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਜਾ ਰਹੀ ਹੈ, ਜਿਸ ਰਾਹੀਂ ਕਰੀਬ 900 ਪ੍ਰਵਾਸੀ ਲੋਕ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਹੋਰਾਂ ਰਾਜਾਂ ਦੇ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਉਨ੍ਹਾਂ ਦੇ ਰਾਜਾਂ ਨੂੰ ਭੇਜਣ ਦੀ ਪ੍ਰਕਿਰਿਆ ਆਰੰਭੀ ਹੋਈ ਹੈ, ਇਸ ਤਹਿਤ ਅੱਜ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਆਪਣੇ ਲੋਕਾਂ ਨੂੰ ਵਾਪਸ ਭੇਜਣ ਲਈ ਬੇਨਤੀ ਭੇਜੀ ਗਈ ਹੈ, ਜਿਸ ਤਹਿਤ ਭਾਰਤੀ ਰੇਲਵੇ ਵੱਲੋਂ ਇੱਕ ਰੇਲ ਅੱਜ ਪ੍ਰਯਾਗਰਾਜ ਨੂੰ ਜਾ ਰਹੀ ਹੈ, ਜਿਸ ਵਿੱਚ 900 ਦੇ ਕਰੀਬ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ। ਰੇਲਾਂ ਰਾਹੀਂ ਹੋਰ ਰਾਜਾਂ ਨੂੰ ਭੇਜੇ ਜਾਣ ਦੀ ਇਸ ਸਹੂਲਤ ਦਾ ਲਾਭ ਸਿਰਫ ਉਨ੍ਹਾਂ ਪ੍ਰਵਾਸੀ ਲੋਕਾਂ ਨੂੰ ਹੀ ਮਿਲੇਗਾ, ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਤਿਆਰ ਵੈੱਬ ਪੋਰਟਲ 'ਤੇ ਆਪਣੇ ਸੂਬੇ ਨੂੰ ਵਾਪਸ ਜਾਣ ਲਈ ਅਪਲਾਈ ਕੀਤਾ ਹੈ, ਉਨ੍ਹਾਂ ਦੀ ਅੱਜ ਦੁਪਹਿਰ ਤੱਕ ਗਿਣਤੀ 5.10 ਲੱਖ ਤੋਂ ਵਧੇਰੇ ਬਣਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਇਸ ਸੰਬੰਧੀ ਹਰੇਕ ਸੂਬੇ ਵੱਲੋਂ ਆਪਣੇ ਨੋਡਲ ਅਧਿਕਾਰੀ ਲਗਾਏ ਗਏ ਹਨ, ਉਨ੍ਹਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜਿਹੜੇ ਲੋਕਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਮੋਬਾਈਲ ਰਾਹੀਂ ਮੈਸੇਜ਼ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਬਿਨ੍ਹਾ ਰਜਿਸਟ੍ਰੇਸ਼ਨ ਜਾਣ ਦੇ ਚਾਹਵਾਨ ਲੋਕਾਂ ਨੂੰ ਪ੍ਰਸਾਸ਼ਨ ਵੱਲੋਂ ਨਹੀਂ ਜਾਣ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਭੇਜੇ ਜਾਣ ਵਾਲੇ ਲੋਕਾਂ ਨੂੰ ਮੈਸੇਜ਼ ਰਾਹੀਂ ਸੂਚਿਤ ਕੀਤਾ ਜਾਵੇਗਾ ਕਿ ਉਹ ਰੇਲ ਰਾਹੀਂ ਜਾਣ ਲਈ ਦੱਸੀ ਜਗ੍ਹਾਂ 'ਤੇ ਪਹੁੰਚ ਜਾਣ। ਉਨ੍ਹਾਂ ਦੱਸਿਆ ਕਿ ਭੇਜੇ ਜਾਣ ਵਾਲੇ ਵਿਅਕਤੀਆਂ ਦੀ ਬਕਾਇਦਾ ਮੈਡੀਕਲ ਸਕਰੀਨਿੰਗ ਕੀਤੀ ਜਾ ਰਹੀ ਹੈ। ਜੋ ਵਿਅਕਤੀ ਮੈਡੀਕਲੀ ਫਿੱਟ ਆਉਣਗੇ ਉਨ੍ਹਾਂ ਨੂੰ ਹੀ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਰੇਲ ਸਫਰ ਦੌਰਾਨ ਵੀ ਇਨ੍ਹਾਂ ਯਾਤਰੀਆਂ ਨੂੰ ਇੱਕ ਦੂਜੇ ਨਾਲ ਜਿਆਦਾ ਮਿਲਣ ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਪ੍ਰਵਾਸੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਸਹਿਯੋਗ ਕਰਨ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਭੇਜਿਆ ਜਾ ਸਕੇ। ਜੇਕਰ ਉਨ੍ਹਾਂ ਵੱਲੋਂ ਸਹਿਯੋਗ ਨਹੀਂ ਕੀਤਾ ਜਾਵੇਗਾ ਤਾਂ ਉਨ੍ਹਾਂ ਦੇ ਜਾਣ ਵਿੱਚ ਹੋਰ ਵੀ ਦੇਰੀ ਹੋ ਸਕਦੀ ਹੈ। ਉਨ੍ਹਾਂ ਨੂੰ ਆਪਣੀ ਵਾਰੀ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ।

ਇਸ ਮੌਕੇ ਪ੍ਰਯਾਗਰਾਜ ਜਾਣ ਵਾਲੇ ਵਿਕਾਸ ਕੁਮਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਲੌਕਡਾਊਨ ਕਾਰਨ ਆਪਣੇ ਰਾਜ ਜਾਣ ਲੱਗਾ ਹੈ। ਉਸਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਜਿਸ ਨੇ ਉਨ੍ਹਾਂ ਨੂੰ ਵਾਪਸ ਭੇਜਣ ਲਈ ਇਹ ਸਾਰੇ ਸੁਚੱਜੇ ਪ੍ਰਬੰਧ ਕੀਤੇ ਹਨ। ਉਸਨੇ ਕਿਹਾ ਕਿ ਉਹ ਲੌਕਡਾਊਨ ਖੁੱਲਣ 'ਤੇ ਮੁੜ ਲੁਧਿਆਣਾ ਆਵੇਗਾ, ਕਿਉਂਕਿ ਇਹ ਉਸਦਾ ਦੂਜਾ ਘਰ ਹੈ ਅਤੇ ਉਸਦੀ ਅਤੇ ਉਸਦੇ ਪਰਿਵਾਰ ਦੀ ਰੋਜ਼ੀ ਰੋਟੀ ਇਥੋਂ ਹੀ ਚੱਲਦੀ ਹੈ। ਇਸ ਤੋਂ ਇਲਾਵਾ ਹੋਰ ਪ੍ਰਵਾਸੀ ਲੋਕਾਂ ਨੇ ਵੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।

ਦੱਸਣਯੋਗ ਹੈ ਕਿ ਅੱਜ ਜਾਣ ਵਾਲੀ ਰੇਲ ਲਈ 1200 ਦੇ ਕਰੀਬ ਲੋਕਾਂ ਨੂੰ ਮੈਸੇਜ਼ ਭੇਜਿਆ ਗਿਆ ਸੀ ਪਰ ਇਨ੍ਹਾਂ ਵਿੱਚੋਂ 900 ਦੇ ਕਰੀਬ ਹੀ ਪ੍ਰਵਾਸੀ ਅੱਜ ਰਵਾਨਾ ਹੋਏ। ਬਾਕੀ ਲੋਕਾਂ ਨੇ ਲੁਧਿਆਣਾ ਵਿੱਚ ਸਨਅਤਾਂ ਮੁੜ ਚੱਲਣ ਕਾਰਨ ਇਥੋਂ ਜਾਣ ਦਾ ਮਨ ਬਦਲ ਲਿਆ ਹੈ। ਅਜਿਹੇ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਮੁੜ ਤੋਂ ਰੋਜ਼ਗਾਰ ਨਾਲ ਜੋੜ ਦਿੱਤਾ ਹੈ।

ਜਗਰਾਓ ਵਿੱਚ ਮਾਣੂੰਕੇ ਦਾ ਇਕ ਵਿਅਕਤੀ ਕੋਰੋਨਾ ਪਾਜੇਟਿਵ 

ਰਾਏਕੋਟ 'ਚ  ਆਏ 5 ਕੋਰੋਨਾ ਪਾਜ਼ੇਟਿਵ ਸਾਮਣੇ

5 ਚੋ 4 ਇਕੋ ਪਰਿਵਾਰ ਦੇ

ਜਗਰਾਓਂ/ਰਾਏਕੋਟ/ਲੁਧਿਆਣਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਅੱਜ ਕੋਰੋਨਾ ਵਾਇਰਸ ਨਾਲ ਪੀੜ੍ਹਤ ਜਗਰਾਓਂ ਵਿਖੇ 1 ਅਤੇ ਰਾਏਕੋਟ ਵਿਖੇ 5 ਪਾਜੇਟਿਵ ਆਏ। ਜਦ ਕਿ ਸੱਚਖੰਡ ਸਾਹਿਬ ਸ਼੍ਰੀ ਹਜੂਰ ਸਾਹਿਬ ਤੋਂ ਆਏ 9 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਈ। ਰਾਏਕੋਟ ਵਿਖੇ ਪਾਜੇਟਿਵ ਆਏ 5 ਵਿਚੋਂ 4 ਇੱਕ ਪਰਿਵਾਰ ਦੇ ਮੈਂਬਰ ਹਨ, ਜਿਨ੍ਹਾਂ ਨੂੰ ਇਲਾਜ ਲਈ ਜਗਰਾਓਂ ਸਿਵਲ ਹਸਪਤਾਲ ਲਿਆਂਦਾ ਗਿਆ, ਜਦ ਕਿ 5ਵਾਂ ਪੀੜ੍ਹਤ ਲੁਧਿਆਣਾ ਵਿਖੇ ਜੇਰੇ ਇਲਾਜ ਹੈ। ਰਾਏਕੋਟ ਦੇ ਐੱਸ ਡੀ ਐੱਮ ਡਾ. ਹਿਮਾਂਸ਼ੂ ਗੁਪਤਾ ਅਨੁਸਾਰ ਸੰਦੀਪ ਸਿੰਘ ਸਮੇਤ ਉਸ ਦੇ ਪੂਰੇ ਪਰਿਵਾਰ ਦੀ ਕੋਰੋਨਾ ਵਾਇਰਸ ਸਬੰਧੀ ਸੈਂਪਲ ਲੈਣ ਤੋਂ ਪਹਿਲਾਂ ਡਾਕਟਰਾਂ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਇਨ੍ਹਾਂ ਸਾਰਿਆਂ ਵਿਚ ਕੋਰੋਨਾ ਦੇ ਕੋਈ ਵੀ ਲੱਛਣ ਨਹੀਂ ਪਾਏ ਗਏ ਸਨ।

ਪ੍ਰਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਸਿਵਲ ਹਸਪਤਾਲ ਵਿਖੇ ਬੀਤੇ ਦਿਨੀਂ ਸ਼੍ਰੀ ਹਜੂਰ ਸਾਹਿਬ ਤੋਂ 10 ਸ਼ਰਧਾਲੂ ਜਗਰਾਓਂ ਪੁੱਜੇ ਸਨ, ਜਿਨ੍ਹਾਂ ਨੂੰ ਏਕਾਂਤਵਾਸ ਵਾਰਡ ਵਿਚ ਦਾਖਲ ਕਰਕੇ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਜਿਨ੍ਹਾਂ ਵਿਚੋਂ ਗੁਰਦੀਪ ਸਿੰਘ ਪੁੱਤਰ ਹਰਬੰਸ ਸਿੰਘ 54 ਸਾਲ ਵਾਸੀ ਪਿੰਡ ਮਾਣੂੰਕੇ ਦੀ ਰਿਪੋਰਟ ਪਾਜੇਟਿਵ ਆਈ ਹੈ। ਉਨ੍ਹਾਂ ਨਾਲ ਹੀ ਆਏ ਹੋਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਜਗਰਾਓਂ ਸਿਵਲ ਹਸਪਤਾਲ ਵਿਚ ਪੰਜਾਬ ਰੋਡਵੇਜ਼ ਦੇ ਜੀਐੱਮ ਸਮੇਤ 4 ਮੁਲਾਜ਼ਮਾਂ ਦੇ ਕੋਰੋਨਾ ਵਾਇਰਸ ਸਬੰਧੀ ਸੈਂਪਲ ਲੈਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਹੀ ਏਕਾਂਤਵਾਸ ਵਾਰਡ ਵਿਚ ਭਰਤੀ ਕੀਤਾ ਗਿਆ ਪਰ ਹਸਪਤਾਲ ਵਿਚ ਇਕੱਲੇ ਰਹਿਣ ਤੋਂ ਦੁਖੀ ਹੋਏ ਜੀਐੱਮ ਸਮੇਤ ਚਾਰੇ ਏਕਾਂਤਵਾਸ ਵਾਰਡ ਵਿਚੋਂ ਘਰੋਂ ਘਰੀ ਚਲੇ ਗਏ। ਅੱਜ ਜਦੋਂ ਇਨ੍ਹਾਂ ਚਾਰਾਂ ਦੀ ਰਿਪੋਰਟ ਨੈਗੇਟਿਵ ਆਈ ਤਾਂ ਜਗਰਾਓਂ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ।

ਕਿਵੇਂ ਟੁਟ ਦਾ ਹੈ ਕੋਰੋਨਾ ਦਾ ਕਹਿਰ , ਕਾਲਸਾਂ ਚ ਇਕੋ ਪਰਿਵਾਰ ਦੇ 4 ਜੀਅ ਪਾਜ਼ੇਟਿਵ

ਰਾਏਕੋਟ ਦੇ ਪਿੰਡ ਕਾਲਸਾਂ ਵਾਸੀ ਸੰਦੀਪ ਸਿੰਘ ਜੋ ਕਿ ਮੱਧਪ੍ਰਦੇਸ਼ ਤੋਂ ਆਇਆ ਸੀ, ਦੀ ਰਿਪੋਰਟ ਪਾਜੇਟਿਵ ਆਉਣ 'ਤੇ ਸਿਹਤ ਵਿਭਾਗ ਵੱਲੋਂ ਉਸ ਦੇ ਪਰਿਵਾਰ ਦੇ ਸੈਂਪਲ ਲਏ ਗਏ ਤਾਂ ਉਨ੍ਹਾਂ ਚਾਰਾਂ ਦੇ ਜਿਨ੍ਹਾਂ ਵਿਚ ਚਮਕੌਰ ਸਿੰਘ 67 ਸਾਲਾਂ, ਸ਼ਿੰਦਰ ਕੌਰ, ਜੈਸਮੀਨ ਕੌਰ 11 ਸਾਲਾਂ ਅਤੇ ਰਣਦੀਪ ਕੌਰ 34 ਸਾਲਾਂ ਸ਼ਾਮਲ ਹਨ, ਦੀ ਰਿਪੋਰਟ ਪਾਜੇਟਿਵ ਆਈ। ਉਕਤ ਪਰਿਵਾਰ ਦੀ ਰਿਪੋਰਟ ਪਾਜੇਟਿਵ ਆਉਣ 'ਤੇ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆ ਨੇ ਬਾਲ ਕਲਾਕਾਰ ਨੂਰ ਦਾ ਨਵਾਂ ਘਰ ਬਣਾਉਣ ਦਾ ਬੀੜਾ ਚੱੁਕਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼ੋਸ਼ਲ ਮੀਡੀਆਂ ਦੇ ਮਾਧਿਅਮ ਰਾਹੀ ਲੋਕ ਦਿਲਾਂ 'ਤੇ ਰਾਜ ਕਰਨ ਵਾਲੀ ਬਾਲ ਕਲਾਕਾਰ ਨੂਰ ਦਾ ਨਵਾਂ ਘਰ ਬਣਾਉਣ ਦਾ ਬੀੜਾ ਗੁਰਦਆਰਾ ਸ੍ਰੀ ਗੁਰੂ ਤੇਗ ਬਹਾਦਰ ਗੋਬਿੰਦਰਪੁਰਾ ਚੈਰੀਟੇਬਲ ਟਰੱਸਟ ਦੇ ਸੇਵਾਦਾਰ ਬਾਬਾ ਜਸਦੀਪ ਸਿੰਘ ਜਗਾਧਾਰੀ ਵਾਲਿਆਂ ਨੇ ਚੱੁਕ ਲਿਆ ਹੈ।ਜ਼ਿਕਰਨਯੋਗ ਹੈ ਕਿ ਇਸ ਬਾਲ ਕਲਾਕਾਰ ਨੂਰ ਦਾ ਪਿੱਤਾ ਭੱਠੇ 'ਤੇ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਤੇ ਉਹ ਆਪਣਾ ਚੰਗਾ ਘਰ ਬਣਾਉਣ ਤੋਂ ਅਸਮਰੱਥ ਸੀ।ਅੱਜ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਬਾਲ ਕਲਾਕਾਰ ਨੂਰ ਦੇ ਘਰ ਪਿੰਡ ਭਿੰਡਰ ਕਲਾਂ ਵਿਖੇ ਪਹੁੰਚੇ ,ਜਿੱਥੇ ਉਨ੍ਹਾਂ ਕਿਹਾ ਕਿ ਸਾਡੇ ਸਿੲ ਟਰੱਸਟ ਵੱਲੋਂ ਪਹਿਲਾ ਵੀ ਅਨੇਕਾਂ ਹੀ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ ਹਨ ਅਤੇ ਅੱਜ ਇਸ ਬੱਚੀ ਨੂਰ ਦੇ ਘਰ ਨੂੰ ਬਣਾਉਣ ਦਾ ਬੀੜਾ ਵੀ ਚੁਕਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਬਾਲ ਕਲਾਕਾਰ ਨੂਰ ਦੀ ਪੜਾਈ 'ਤੇ ਜਿੰਨ੍ਹਾਂ ਵੀ ਖਰਚ ਹੋਵੇਗਾ,ਉਹ ਵੀ ਸਾਡੇ ਵੱਲੋਂ ਕੀਤਾ ਜਾਵੇਗਾ।ਇਸ ਮੌਕੇ 'ਤੇ ਨੂਰ ਨਾਲ ਕੰਮ ਕਰਦੇ ਬਾਕੀ ਕਲਾਕਾਰ ਜਸ਼ਨ ਭਿੰਡਰ ,ਸੰਦੀਪ ਤੂਰ, ਵਰੁਣ ਭਿੰਡਰ ,ਡਾਕਟਰ ਕੇਵਲ ਸਿੰਘ ਸੰਦੀਪ ਨਾਗੀ ਦਾ ਵੀ ਬਾਬਾ ਜੀ ਵੱਲੋਂ ਬਣਦਾ ਮਾਨ ਸਨਮਾਨ ਕੀਤਾ ਗਿਆ।

ਭਾਈ ਪਾਰਸ ਅਤੇ ਜੱਥੇਬੰਦੀ ਵੱਲੋ ਲੋਗੋਵਾਲ ਅਤੇ ਗਰੇਵਾਲ ਨਾਲ ਦੱੁਖ ਸਾਂਝਾ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਧਾਨ ਭਾਈ ਗੋਬਿੰਦ ਸਿੰਘ ਲੌਂਗੇਵਾਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨਾਲ ਸ.ਗੋਬਿੰਦ ਸਿੰਘ ਜੀ ਲੌਂਗੇਵਾਲ ਦੀ ਧਰਮ ਪਤਨੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ ਉਨ੍ਹਾਂ ਕਿਹਾ ਕਿ ਲੌਗੇਂਵਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਨਾ ਪੂਰਾ ਹੋਣ ਵਾਲਾ ਹੈ।ਭਾਈ ਪਾਰਸ ਨੇ ਕਿਹਾ ਕਿ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪ੍ਰਮਾਤਮਾ ਦੇ ਚਰਨਾ 'ਚ ਅਰਦਾਸ ਕਰਦੇ ਹਾਂ ਕਿ ਵਾਹਿਗੂਰ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਇਸ ਮੋਕੇ ਭਾਈ ਸੁਖਦੇਵ ਸਿੰਘ ਲੋਪੋਂ ਭਾਈ ਦਵਿੰਦਰ ਸਿੰਘ ਕਮਾਲਪੁਰੀ ਭਾਈ ਸ਼ੇਰ ਸਿੰਘ ,ਭਾਈ ਬਲਜਿੰਦਰ ਸਿੰਘ ਦੀਵਾਨ,ਭਾਈ ਰਾਜਪਾਲ ਸਿੰਘ ਰੋਸ਼ਨ ,ਭਾਈ ਗੁਰਚਰਨ ਸਿੰਘ ਦਲੇਰ ,ਭਾਈ ਬੱਗਾ ਸਿੰਘ ਨਾਨਕਸਰ ,ਭਾਈ ਅਮਰ ਸਿੰਘ ਸਿਵੀਆਂ ਯੂ.ਕੇ ,ਭਾਈ ਜਗਸੀਰ ਸਿੰਘ ਸੋਨੀ ਯੂ ਐਸ ਏ ,ਭਾਈ ਜਸਵਿੰਦਰ ਸਿੰਘ ਖਾਲਸਾ ,ਭਾਈ ਗੁਰਮੇਲ ਸਿੰਘ ਬੰਸੀ, ਭਾਈ ਉਕਾਂਰ ਸਿੰਘ ਉਮੀ, ਤਰਸੇਮ ਸਿੰਘ ਭਰੋਵਾਲ, ਹਰਦੀਪ ਸਿੰਘ ਖੁਸ਼ਦਿਲ ,ਭਾਈ ਭੋਲਾ ਸਿੰਘ,ਭਾਈ ਪਰਮੀਰ ਸਿੰਘ ਮੋਤੀ ਭਾਈ,ਭਾਈ ਅਵਤਾਰ ਸਿੰਘ,ਭਾਈ ਸੁਖਪਾਲ ਸਿੰਘ,ਭਾਈ ਮੱਖਣ ਸਿੰਘ ,ਭਾਈ ਰਾਜਾ ਸਿੰਘ ਮੱਲੀ ,ਭਾਈ ਇੰਦਰਜੀਤ ਸਿੰਘ ਬੋਦਲ ਵਾਲਾ ,ਭਾਈ ਜਗਵਿੰਦਰ ਸਿੰਘ ਜਗਰਾਉਂ ਸਤਪਾਲ ਸਿੰਘ ਲੋਪੋ, ਭਾਈ ਕੁਲਵੰਤ ਸਿੰਘ ਦੀਵਾਨਾ, ਨਛੱਤਰ ਸਿੰਘ ਗਾਲਿਬ ,ਭਾਈ ਭਗਵੰਤ ਸਿੰਘ ਗਾਲਿਬ ਨੇ ਦੁੱਖ ਸਾਝਾਂ ਕੀਤਾ।

ਜਗਰਾਓਂ ਚ ਹੋਰਹੀ ਵੱਡੀ ਕਾਲਾਬਾਜ਼ਾਰੀ ਦਾ ਪਰਦਾਫਾਸ਼ 

ਬਰਦਾਨਾ ਬਣਾਉਣ ਵਾਲੀ ਫੈਕਟਰੀ 'ਚੋਂ ਸਰਕਾਰੀ ਬਾਰਦਾਨਾ ਬਰਾਮਦ

ਪਰਚਾ ਦਰਜ 4200 ਸਰਕਾਰੀ ਬੋਰੀਆ ਜ਼ਬਤ

ਜਗਰਾਓਂ/ਲੁਧਿਆਣਾ, ਮਈ 2020 -(ਜਨ ਸਕਤੀ ਨਿਊਜ)- ਜਦੋਂ ਪੂਰੇ ਪੰਜਾਬ ਵਿੱਚ ਬਾਰਦਾਨੇ ਦੀ ਕਿੱਲਤ ਕਾਰਨ ਕਣਕ ਦੀ ਖਰੀਦ ਰੁਕੀ ਹੋਈ ਹੈ ਅਜਿਹੇ ਵਿਚ ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਜਗਰਾਉਂ ਸਿੱਧਵਾਂ ਬੇਟ ਰੋਡ ਪਿੰਡ ਸਵੱਦੀ ਨੇੜੇ ਦੀ ਇੱਕ ਪ੍ਰਾਈਵੇਟ ਬਾਰਦਾਨਾ ਫੈਕਟਰੀ ਵਿੱਚੋਂ ਸਰਕਾਰੀ ਬਾਰਦਾਨਾ ਦੀ ਕਾਲਾਬਾਜ਼ਾਰੀ ਦੇ ਇਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।

ਪੁਲਿਸ ਨੇ ਬਾਰਦਾਨਾ ਫੈਕਟਰੀ ਦੇ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਗਿਣਤੀ ਵਿੱਚ ਸਰਕਾਰੀ ਬਾਰਦਾਨਾ ਬਰਾਮਦ ਕੀਤਾ ਹੈ । ਜ਼ਿਲ੍ਹੇ ਦੇ ਐਸ ਐਸ ਪੀ ਵਿਵੇਕਸ਼ੀਲ ਸੋਨੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਗਰਾਉਂ ਸਿੱਧਵਾਂ ਬੇਟ ਰੋਡ ਪਿੰਡ ਸਬੰਧੀ ਨੇੜੇ ਸਥਿਤ ਬਾਰਦਾਨੇ ਦੀ ਪੀ ਡੀ ਪੈਕ ਫੈਕਟਰੀ ਵਿੱਚ ਸਰਕਾਰੀ ਬਾਰਦਾਨਾਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਇਸ ਤੇ ਜਗਰਾਓਂ ਸੀਆਈਏ ਸਟਾਫ ਦੇ ਮੁਖੀ ਸਿਮਰਜੀਤ ਸਿੰਘ ਦੀ ਅਗਵਾਈ ਵਿੱਚ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਸਮੇਤ ਟੀਮ ਨੇ ਛਾਪਾ ਮਾਰਿਆ ਤਾਂ ਉੱਥੇ ਵੱਡੀ ਗਿਣਤੀ ਵਿੱਚ ਸਰਕਾਰੀ ਬਾਰਦਾਨਾ ਪ੍ਰਾਪਤ ਹੋਇਆ ।ਇਸ ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਫੈਕਟਰੀ ਮਾਲਕ ਅਨਿਲ ਬਾਂਸਲ ਨੂੰ ਗ੍ਰਿਫਤਾਰ ਕਰਕੇ ਉਥੇ ਪਈਆਂ 4200 ਬੋਰੀ ਸਰਕਾਰੀ ਬਾਰਦਾਨਾ ਬਰਾਮਦ ਕੀਤਾ । ਪੁਲਿਸ ਫੈਕਟਰੀ ਵਿੱਚ ਇਸ ਮਾਮਲੇ ਵਿੱਚ ਪੂਰੀ ਜਾਂਚ ਕਰ ਰਹੀ ਹੈ ।

ਇਸ ਮਾਮਲੇ ਵਿੱਚ ਸੀਆਈਏ ਸਟਾਫ਼ ਦੇ ਮੁਖੀ ਸਿਮਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਥਾਣਾ ਸਦਰ ਜਗਰਾਓਂ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ । ਦੂਜੇ ਪਾਸੇ ਪੁਲੀਸ ਦੀ ਇਸ ਕਾਰਵਾਈ ਨਾਲ ਸਰਕਾਰੀ ਵਿਭਾਗ ਦੇ ਕਈ ਅਧਿਕਾਰੀਆਂ ਦੀ ਨੀਂਦ ਉਡ ਗਈ ਹੈ । ਕਿਉਂਕਿ ਸਰਕਾਰੀ ਬਾਰਦਾਨਾ ਜੋ ਮੰਡੀਆਂ ਵਿਚ ਖ਼ਰੀਦ ਏਜੰਸੀਆਂ ਨੂੰ ਕਣਕ ਭਰਨ ਲਈ ਆਇਆ ਸੀ, ਉਹ ਇਸ ਪ੍ਰਾਈਵੇਟ ਬਾਰਦਾਨਾ ਫੈਕਟਰੀ ਵਿੱਚ ਕਿਵੇਂ ਪੁੱਜਾ ਇਹ ਮਾਮਲਾ ਅਜੇ ਤੱਕ ਚਾਹੇ ਪਹੇਲੀ ਬਣਿਆ ਹੋਇਆ ਹੈ ਪਰ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਸਰਕਾਰੀ ਵਿਭਾਗ ਦੇ ਅਧਿਕਾਰੀਆਂ ਜਾਂ ਅਮਲੇ ਦੀ ਬਿਨਾਂ ਮਿਲੀਭੁਗਤ ਤੋਂ ਇਹ ਮੁਮਕਿਨ ਨਹੀਂ ਹੈ । ਪੁਲਿਸ ਇਸ ਮਾਮਲੇ ਵਿੱਚ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਵੀ ਸ਼ੱਕੀ ਨਜ਼ਰ ਨਾਲ ਦੇਖ ਰਹੀ ਹੈ ਅਤੇ ਸੂਤਰਾਂ ਅਨੁਸਾਰ ਪੁਲੀਸ ਨੇ ਇਸ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ । 

ਬੈਂਕ ਆਫ ਬੜੌਦਾ ਰਾਏਕੇਟ ਰੋਡ ਜਗਰਾਉਂ ਬ੍ਰਾਂਚ ਦੇ ਮੁਲਾਜ਼ਮਾਂ ਦਾ ਸਨਮਾਨ

ਜਗਰਾਓਂ ,ਮਈ  2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਬੈਂਕ ਆਫ ਬੜੌਦਾ ਰਾਏਕੇਟ ਰੋਡ ਜਗਰਾਉਂ ਬ੍ਰਾਂਚ ਦੇ ਮੁਲਾਜ਼ਮਾਂ ਵੱਲੋਂ ਕੋਰੋਨਾ ਵਾਇਰਸ ਦੀ ਕਰੋਪੀ ਦੇ ਦੌਰਾਨ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਬੈਂਕ ਸਹੂਲਤਾਂ ਕਾਰਨ ਉਨ੍ਹਾਂ ਦਾ ਸਨਮਾਨ ਜਗਰਾਉਂ ਦੇ ਉੱਘੇ ਸਮਾਜ ਸੇਵੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਹਰਮੀਤ ਸਿੰਘ ਬਜਾਜ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅੱਜ ਕੀਤਾ ਗਿਆ ਇਸ ਮੌਕੇ ਬੈਂਕ ਦੀ ਬ੍ਰਾਂਚ ਹੈੱਡ ਸੁਨੰਦਾ ਖੋਸਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿੱਚ ਤਬਾਹੀ ਮਚਾਈ ਹੋਈ ਹੈ ਅਤੇ ਬੈਂਕ ਦੀਆਂ ਹਦਾਇਤਾਂ ਮੁਤਾਬਕ ਗਾਹਕਾਂ ਨੂੰ ਬੈਂਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ ਜਿੱਥੇ ਸੋਸ਼ਲ ਡਿਸੈਸ ਦਾ ਖਿਆਲ ਰੱਖਿਆ ਜਾ ਰਿਹਾ ਹੈ ਉੱਥੇ ਬੈਂਕ ਵਿਚ ਆਉਣ ਵਾਲੇ ਹਰੇਕ ਵਿਅਕਤੀ ਦੇ ਹੱਥਾਂ ਨੂੰ ਸੈਨਾਟਾਈਜਰ ਨਾਲ ਸਾਫ਼ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਬੈਂਕ ਮੁਲਾਜ਼ਮ ਪੂਰੀ ਤਨਦੇਹੀ ਦੇ ਨਾਲ ਇਸ ਕਰੋਪੀ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ ਇਸ ਮੌਕੇ ਹਰਮੀਤ ਬਜਾਜ ਜਗਤਾਰ ਸਿੰਘ ਚਾਵਲਾ ਅਤੇ ਹਰਜੀਤ ਸਿੰਘ ਸੋਨੂੰ ਨੇ ਬੈਂਕ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਇਸ ਮੌਕੇ ਸਹਾਇਕ ਮੈਨੇਜਰ ਪ੍ਰਭਜੋਤ ਸਿੰਘ ਆਫੀਸਰ ਰਾਜਕਮਲ ਕੈਸ਼ੀਅਰ ਓਮਾ ਸ਼ੰਕਰ ਪ੍ਰਸਾਦ ਗਾਰਡ ਅਵਤਾਰ ਸਿੰਘ ਗੁਰਦੀਪ ਸਿੰਘ ਹਰਪ੍ਰੀਤ ਸਿੰਘ ਵੀ ਹਾਜ਼ਰ ਹਨ ਇੱਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਸਮਾਜ ਸੇਵੀ ਸੱਜਣਾਂ ਵੱਲੋਂ ਲਾਕਡਾਊਨ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਜਿੱਥੇ ਲੋੜਵੰਦ ਬੱਚਿਆਂ ਨੂੰ ਲਈ ਬਿਸਕੁਟ ਦੁੱਧ ਬਰੈੱਡ ਅਤੇ ਹੋਰ ਖਾਣ ਪੀਣ ਦਾ ਸਾਮਾਨ ਦਿੱਤਾ ਜਾ ਰਿਹਾ ਹੈ ਉੱਥੇ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਲਈ ਦੁੱਧ ਅਤੇ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ