ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆ ਨੇ ਬਾਲ ਕਲਾਕਾਰ ਨੂਰ ਦਾ ਨਵਾਂ ਘਰ ਬਣਾਉਣ ਦਾ ਬੀੜਾ ਚੱੁਕਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼ੋਸ਼ਲ ਮੀਡੀਆਂ ਦੇ ਮਾਧਿਅਮ ਰਾਹੀ ਲੋਕ ਦਿਲਾਂ 'ਤੇ ਰਾਜ ਕਰਨ ਵਾਲੀ ਬਾਲ ਕਲਾਕਾਰ ਨੂਰ ਦਾ ਨਵਾਂ ਘਰ ਬਣਾਉਣ ਦਾ ਬੀੜਾ ਗੁਰਦਆਰਾ ਸ੍ਰੀ ਗੁਰੂ ਤੇਗ ਬਹਾਦਰ ਗੋਬਿੰਦਰਪੁਰਾ ਚੈਰੀਟੇਬਲ ਟਰੱਸਟ ਦੇ ਸੇਵਾਦਾਰ ਬਾਬਾ ਜਸਦੀਪ ਸਿੰਘ ਜਗਾਧਾਰੀ ਵਾਲਿਆਂ ਨੇ ਚੱੁਕ ਲਿਆ ਹੈ।ਜ਼ਿਕਰਨਯੋਗ ਹੈ ਕਿ ਇਸ ਬਾਲ ਕਲਾਕਾਰ ਨੂਰ ਦਾ ਪਿੱਤਾ ਭੱਠੇ 'ਤੇ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਤੇ ਉਹ ਆਪਣਾ ਚੰਗਾ ਘਰ ਬਣਾਉਣ ਤੋਂ ਅਸਮਰੱਥ ਸੀ।ਅੱਜ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਬਾਲ ਕਲਾਕਾਰ ਨੂਰ ਦੇ ਘਰ ਪਿੰਡ ਭਿੰਡਰ ਕਲਾਂ ਵਿਖੇ ਪਹੁੰਚੇ ,ਜਿੱਥੇ ਉਨ੍ਹਾਂ ਕਿਹਾ ਕਿ ਸਾਡੇ ਸਿੲ ਟਰੱਸਟ ਵੱਲੋਂ ਪਹਿਲਾ ਵੀ ਅਨੇਕਾਂ ਹੀ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ ਹਨ ਅਤੇ ਅੱਜ ਇਸ ਬੱਚੀ ਨੂਰ ਦੇ ਘਰ ਨੂੰ ਬਣਾਉਣ ਦਾ ਬੀੜਾ ਵੀ ਚੁਕਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਬਾਲ ਕਲਾਕਾਰ ਨੂਰ ਦੀ ਪੜਾਈ 'ਤੇ ਜਿੰਨ੍ਹਾਂ ਵੀ ਖਰਚ ਹੋਵੇਗਾ,ਉਹ ਵੀ ਸਾਡੇ ਵੱਲੋਂ ਕੀਤਾ ਜਾਵੇਗਾ।ਇਸ ਮੌਕੇ 'ਤੇ ਨੂਰ ਨਾਲ ਕੰਮ ਕਰਦੇ ਬਾਕੀ ਕਲਾਕਾਰ ਜਸ਼ਨ ਭਿੰਡਰ ,ਸੰਦੀਪ ਤੂਰ, ਵਰੁਣ ਭਿੰਡਰ ,ਡਾਕਟਰ ਕੇਵਲ ਸਿੰਘ ਸੰਦੀਪ ਨਾਗੀ ਦਾ ਵੀ ਬਾਬਾ ਜੀ ਵੱਲੋਂ ਬਣਦਾ ਮਾਨ ਸਨਮਾਨ ਕੀਤਾ ਗਿਆ।