You are here

ਲੁਧਿਆਣਾ

ਪਿੰਡ ਦੀਵਾਨਾ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਲਾਈ ਗਈ। 

ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ) -ਹਲਕਾ ਮਹਿਲ ਕਲਾਂ ਦੇ ਅਧੀਨ ਪੈਦੇ ਪਿੰਡ ਦੀਵਾਨਾ ਵਿਖੇ ਪਚਾਇਤੀ ਜ਼ਮੀਨ ਦੇ ਚਾਰੇ ਟੱਕ 24 ਕਿੱਲੇ ਦੀ ਬੋਲੀ ਲਾਈ ਗਈ ਹੈ। ਇਹ ਬੋਲੀ ਪੰਚਾਇਤ ਸੈਕਟਰੀ ਸੁਖਦੀਪ ਸਿੰਘ ਦੀਵਾਨਾ ਅਤੇ ਸਰਪੰਚ ਰਣਧੀਰ ਸਿੰਘ ਦੀਵਾਨਾ ਦੀ ਅਗਵਾਈ ਹੇਠ 24 ਕਿੱਲੇ ਅਲੱਗ-ਅਲੱਗ ਰੇਟਾਂ ਤੇ 1163000 ਵਿੱਚ ਗਈ ਹੈ। ਇਸ ਸਮੇਂ ਉਨ੍ਹਾਂ ਨਾਲ ਪੰਚ ਗੋਰਾ ਸਿੰਘ, ਪੰਚ ਮੱਘਰ ਸਿੰਘ ਦੀਨਾ, ਪੰਚ ਅਮਰਜੀਤ ਕੌਰ, ਜੀ ਓ ਜੀ ਵਿਸਾਖਾ ਸਿੰਘ ਦੀਵਾਨਾਂ ਦੀ ਹਾਜ਼ਰੀ ਵਿੱਚ ਬੋਲੀ ਹੋਈ ਹੈ।

ਕੱਪੜੇ ਦੇ ਬਣਾਏ ਮਾਸਕ ਜਗਰਾਓਂ ਪ੍ਰਸ਼ਾਸਨ ਨੂੰ ਭੇਟ

(ਫੋਟੋ:- ਤਸਲੀਦਾਰ ਮਨਮੋਹਨ ਕੌਸਕ ਨੂੰ ਮਾਸਕ ਭੇਟ ਕਰਦੇ ਹੋਏ ਗੁਰਜੀਤ ਕੌਰ ਮਜੂਦ ਨਾਇਬ ਤਹਿਸੀਲਦਾਰ ਨਵਦੀਪ)

ਜਗਰਾਓਂ/ਲੁਧਿਆਣਾ,ਮਈ 2020 -( ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ)-
ਮਾਨਯੋਗ ਡਾ. ਬਲਜਿੰਦਰ ਸਿਘ ਢਿੱਲੋਂ ਉਪ ਮੰਡਲ ਮੈਜਿਸਰਟਰ ਜਗਰਾਉ ਦੇ ਦਿਸ਼ਾ ਨਿਰੇਦਸ਼ਾ ਤੇ ਆਈ.ਟੀ.ਆਈ ਕਾਲਜ (ਇਸਤਰੀਆ ) ਨਾਨਕਸਰ ਜਗਰਾਉਂ ਦੀ ਵਾਈਸ ਪਿੰ੍ਰਸੀਪਲ ਗੁਰਜੀਤ ਕੌਰ ਨੇ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਕੱਪੜੇ ਦੇ ਬਣਾਏ ਮਾਸਕ ਤਹਿਸੀਲਦਾਰ ਜਗਰਾਉਂ ਸ੍ਰੀ ਮਨਮੋਹਨ ਕੌਸਕ ਨੂੰ ਦਿੱਤੇ। ਇਸ ਮੌਕੇ ਸ੍ਰੀ ਮਨਮੋਹਨ ਕੌਸਕ ਨੇ ਗੁਰਜੀਤ ਕੌਰ ਵੱਲੋਂ ਕੀਤੇ ਇਸ ਕਾਰਜ਼ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਾ ਨੂੰ ਬਾਹਰ ਜਾਣ ਸਮੇਂ ਮੂੰਹ ਤੇ ਮਾਸਕ ਲਗਾ ਕੇ ਰੱਖਣ।ਉਨ੍ਹਾ ਕਿਹਾ ਕਿ ਲੋਕਾ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਦਿੱਤੀਆ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਨਾਇਬ ਤਹਿਸੀਲਦਾਰ ਨਵਦੀਪ, ਸੁਖਦੇਵ ਸਿੰਘ ਰੀਡਰ ਵੀ ਹਜ਼ਾਰ ਸਨ।

ਜੋ ਸਗੰਤ ਸ੍ਰੀ ਹਜੂਰ ਸਾਹਿਬ ਤੋ ਆਈ ਹੈ ਉਨ੍ਹਾਂ ਨੂੰ ਨਿਸ਼ਾਨੇ ਤੇ ਲਿਆ ਜਾਣਾ ਸਿੱਖਾਂ ਨਾਲ ਸਰਾਸਰ ਧੱਕਾ ਹੈ:ਭਾਈ ਸੁਖਦੇਵ ਸਿੰਘ ਨਸਰਾਲੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੇਵਾ,ਸਿਮਰਨ,ਲੰਗਰ ਅਤੇ ਪੰਗਤ ਸਿੱਖੀ ਦੇ ਬੁਨਿਆਦੀ ਅਸੂਲ ਹਨ ਇਨ੍ਹਾਂ ਨੂੰ ਸਿੱਖੀ ਤੋਂ ਕਿਸੇ ਵੀ ਕੀਮਤ ਤੇ ਵੱਖ ਨਹੀਂ ਕੀਤਾ ਜਾ ਸਕਦਾ।ਪਰ ਸਿੱਖ ਵਿਰੋਧੀ ਤਾਕਤਾ ਕਿਸੇ ਨਾ ਕਿਸੇ ਬਹਾਨੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਕਹਿੰਦੀਆਂ ਹਨ ਤੇ ਸਿੱਖ ਕੌਮ ਇਨ੍ਹਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੰਦੀ ਰਹੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਨੇ ਆਖਿਆ ਕਿ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਕਦੇ ਵੀ ਬਿਪਤਾ ਆਵੇ ਤਾਂ ਵੀ ਵੀ ਸਿੱਖ ਉਥੋਂ ਦੇ ਲੋਕਾਂ ਦੀ ਮੱਦਦ ਲਈ ਹਮੇਸ਼ਾ ਪਹਿਲਾਂ ਬਹੁੜਦੇ ਹਨ ਤੇ ਦੁਨੀਆਂ ਦੇ ਲੋਕਾਂ ,ਇਥੋਂ ਤੱਕ ਕਿ ਦੁਨੀਆਂ ਦੇ ਵੱਡੇ ਦੇਸ਼' ਦੇ ਮੁਖੀਆਂ ਨੇ ਵੀ ਸਿੱਖਾਂ ਦੇ ਗੁਰਦਆਰੇ ਤੇ ਲੰਗਰ ਦੀ ਪ੍ਰਸ਼ੰਸਾ ਕੀਤਾ ਹੈ ਤੇ ਇੱਥੋਂ ਤੱਕ ਅਖਿਆ ਕਿ ਹਰ ਖਿੱਤੇ ਵਿੱਚ ਗੁਰਦੁਆਰਾ ਤੇ ਸਿੱਖ ਹੋਣੇ ਚਾਹੀਦੇ ਹਨ ਤੇ ਸਿੱਖ ਵਿਰੋਧੀ ਤਾਕਤਾਂ ਜੋ ਸਿੱਖਾਂ ਤੇ ਕੁਝੇ ਹਮਲੇ ਕਰਦੀਆਂ ਹਨ।ਦੇਸ਼ ਵਿਚ ਫੈਲੀ ਕਰੋੋਨਾ ਮਹਾਂਮਰੀ ਕਰਕੇ ਜਿੱਥੇਂ ਦੁਨੀਆਂ ਦੇ ਲੋਕ ਲਾਕਡਾਉਨ ਕਰਕੇ ਅੰਦਰ ਵੜੇ ਹੋਏ ਹਨ ਉਥੇਂ ਵੀ ਸਿੱਖਾਂ ਹੋਰਨਾਂ ਸਮਾਜ ਸੇਵੀ ਜਥੇਬੰਦੀਆਂ ਦੀ ਤਰ੍ਹਾਂ ਅੱਗੇ ਹੋ ਕੇ ਲੋਕਾਂ ਦੀ ਸੇਵਾ ਵਿੱਚ ਰੁੱਝੇ ਹੋਏ ਹਨ।ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਜੋ ਸੰਗਤ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਹੈ ਉਨ੍ਹਾਂ ਨੂੰ ਨਿਸ਼ਾਨੇ ਤੇ ਲਿਆ ਜਾਣਾ ਸਿੱਖਾਂ ਨਾਲ ਸਰਾਸਰ ਧੱਕਾ ਹੈ।ਗਲਤੀਆਂ ਸਰਕਾਰ ਕਰਦਿਆਂ ਹਨ ਤੇ ਉਸ ਦਾ ਖਮਿਆਜ਼ਾਂ ਸਿੱਖਾਂ ਨੂੰ ਭੁਗਤਣਾ ਪੈਂਦਾ ਹੈ।ਉਨ੍ਹਾਂ ਮਹਾਂਰਾਸ਼ਟਰ ਦੇ ਮੰਤਰੀ ਦੀ ਵੀ ਨਿਖੇਧੀ ਕੀਤੀ ਜੋ ਕਹਿ ਰਿਹਾ ਹੈ ਕਿ ਮਹਾਂਰਾਸ਼ਟਰ ਵਿੱਚ ਕਰੋਨਾ ਪੰਜਾਬ ਤੋਂ ਆਇਆ ਹੈ।ਦੁਨੀਆਂ ਦੇ ਹਰ ਸ਼ਹਿਰ,ਕਸਬੇ ਵਿੱਚ ਕਰੋਨਾ ਫੈਲਿਆਂ ਹੋਇਆ ਹੈ ਫਿਰ ਇਹ ਕਹਿਣਾ ਕਿ ਮਹਾਂਰਾਸ਼ਟਰ ਵਿੱਚ ਕਰੋਨਾ ਸਿੱਖਾਂ ਕਰਕੇ ਆਇਆ ਹੈ ਕਿਸੇ ਸਾਜਿਸ਼ ਵਲ ਹੀ ਸੰਕੇਤ ਕਰਦਾ ਹੈ।ਸਿੱਖ ਤਾਂ ਹਮੇਸ਼ਾ ਰੋਜ਼ਾਨਾਂ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਦਾ ਹੈ।ਉਨ੍ਹਾਂ ਸਿੱਖ ਵਿਰੋਧੀ ਤਾਕਤਾਂ ਨੂੰ ਆਖਿਆ ਕਿ ਉਹ ਸਿੱਖਾਂ ਤੇ ਆਜਿਹਾਂ ਕੋਝੇ ਦੋਸ਼ ਲਾਉਣ ਬੰਦ ਕਰਨ।

ਬਿਜਲੀ ਬੋਰਡ ਦੇ ਜੇਈ ਮਨਜੀਤ ਸਿੰਘ ਵਿਰਕ ਦਾ ਵਧੀਆ ਸੇਵਾਵਾਂ ਦੇਣ ਤੇ ਕੀਤਾ ਸਨਮਾਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਰੋਨਾ ਵਾਇਰਸ ਦੇ ਖਾਤਮੇ ਲਈ ਜਿਥੇ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਸੇਵਾ ਕਰ ਰਿਹਾ ਉਥੇ ਬਿਜਲੀ ਮੁਲਜ਼ਮ ਵੀ ਡਿਊਟੀ ਆਪਣੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।ਪਤਾ ਹੋਣ ਦੇ ਬਾਵਜੂਦ ਕਿ ਇਹ ਬਹੁਤ ਖਤਰਨਾਕ ਵਾਇਰਸ ਹੈ ਫਿਰ ਲੋਕਾਂ ਨੂੰ ਪੂਰੀਆ ਸੇਵਾਵਾਂ ਦੇ ਰਹੇ ਹਨ।ਇਹਨਾਂ ਦੇ ਕੰਮ ਨੂੰ ਦੇਖਦਿਆਂ ਅੱਜ ਵਾਰਡ ਨੰਬਰ 23 ਜੀ.ਟੀ.ਰੋਡ ਜਗਰਾਉ (ਕੋਠੇ ਸ਼ੇਰਜੰਗ) ਵਿੱਚ ਬਿਜਲੀ ਬੋਰਡ ਦੇ ਜੇਈ ਮਨਜੀਤ ਸਿੰਘ ਵਿਰਕ ਨੂੰ ਵਧੀਆ ਕੰਮ ਕਰਨ ਲਈ ਉਸ ਦਾ ਸਨਮਾਨ ਕੀਤਾ ਗਿਆ।ਇਸ ਸਮੇ ਦਲਜੀਤ ਤਲਵੰਡੀ ਨੇ ਕਿਹਾ ਜਿੱਥੇ ਦੇਸ਼ ਭਰ ਲਾਕਡਾਊਨ ਲੱਗਾ ਹੈ ਉੱਥੇ ਜੇਈ ਮਨਜੀਤ ਸਿੰਘ ਵਿਰਕ ਦੇ ਕੰਮਾਂ ਦੀ ਅਸੀ ਸਾਰੇ ਵਾਰਡ ਵਾਲੇ ਸ਼ਲਾਘਾ ਕਰਦੇ ਹਾਂ। ਇਸ ਸਮੇ ਤੇਜਿੰਦਰ ਸਿੰਘ ਨੰਨੀ,ਦਲਜੀਤ ਸਿੰਘ ਤਲਵੰਡੀ ਮੋਟਰ ਗੈਰਜ,ਗੁਰਪ੍ਰੀਤ ਸਿੰਘ ਗੋਪੀ,ਮਾਸਟਰ ਅਮਰਜੀਤ ਸਿੰਘ ਕੋਠੇ ਸ਼ੇਰ ਜੰਗ,ਮੋਹਣ ਸਿੰਘ ਅਲੀਗੜ੍ਹ,ਕੁਲਦੀਪ ਸਿੰਘ ਅਲੀਗੜ੍ਹ,ਦੀਪ ਸਿੰਘ ਬੱਧਨੀ,ਬੌਬੀ ਗਾਲਿਬ,

ਹੀਰੋ ਪੱਤਰਕਾਰ ਨੂੰ ਸਦਮਾ ਮਾਮੇ ਦੇ ਲੜਕੇ ਦਾ ਦੇਹਾਂਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਧਰਮਕੋਟ ਤੋਂ ਮਾਲਵਾ ਯੂੂਨੀਅਨ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਹੀਰੋ ਕਿਸ਼ਨਪੁਰੀ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਮੇ ਦੇ ਪੱੁਤਰ ਸਰਦਾਰ ਗੁਰਦੇਵ ਸਿੰਘ ਸੱਗੂ ਭਿੰਡਰਾਂ ਕਲਾਂ(ਕਿਰਪਾਨਾਂ ਵਾਲੇ) ਦਾ ਦਿਹਾਂਤ ਹੋ ਗਿਆ।ਗੁਰਮੀਤ ਸਿੰਘ ਪੱਪੂ ਅਤੇ ਹਰਪ੍ਰੀਤ ਸਿੰਘ ਦੇ ਪਿਤਾ ਕੁਝ ਸਮਾਂ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦੇ ਰਹੇ ਪਰ ਤਿੰਨ ਮਈ ਦੀ ਸ਼ਾਮ ਨੂੰ ਸਾਢੇ ਪੰਜ ਵਜੇ ਇਹ ਮਹਾਨ ਰੂਹ ਸੰਸਾਰ ਨੂੰ ਅਲਵਿਦਾ ਆਖ ਗਈ।81 ਵਰ੍ਹਿਆਂ ਦੇ ਗੁਰਦੇਵ ਸਿੰਘ ਸੱਗੂ ਦਾ ਸਰਕਾਰ ਪਿੰਡ ਭਿੰਡਰ ਕਲਾਂ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਇਸ ਸਮੇਂ ਵਿਸ਼ਵ ਭਰ ਵਿੱਚ ਚੱਲ ਰਹੀ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਪਰਿਵਾਰਕ ਮੈਂਬਰ ਨੇ ਚੋਣਵੇਂ ਹੀ ਸਾਕ ਸਬੰਧੀਆਂ ਸਮੇਤ ਮ੍ਰਿਤਕ ਗੁਰਦੇਵ ਸਿੰਘ ਸੱਗੂ ਦੀਆਂ ਅੰਤਿਮ ਰਸਮਾਂ ਨਿਭਾਈਆਂ।

ਪਿੰਡ ਗਹੋਰ ਵਿੱਚ ਇੱਕ ਔਰਤ ਨਾਲ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ਼

ਮੁੱਲਾਂਪੁਰ/ਲੁਧਿਆਣਾ, ਮਈ 2020 - (ਰਾਣਾ ਸ਼ੇਖਦੌਲਤ/ ਮਨਜਿੰਦਰ ਗਿੱਲ)- ਮੁਲਾਂਪੁਰ ਵਿੱਚ ਪਿੰਡ ਗਹੋਰ ਦੀ ਇੱਕ ਔਰਤ ਨਾਲ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਥਾਣਾ ਮੁਲਾਂਪੁਰ ਵਿੱਚ ਮੁੱਕਦਮਾ ਦਰਜ਼ ਕਰ ਲਿਆ ਹੈ। ਏ.ਐਸ. ਆਈ ਨਿਰਮਲ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸੁਰਿੰਦਰ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਗਹੋਰ ਨੇ ਆਪਣੇ ਬਿਆਨਾਂ ਰਾਹੀਂ ਦੱਸਿਆ ਕਿ ਰਾਤ ਦੇ 9 ਵਜੇ ਗੁਰਬਚਨ ਸਿੰਘ ਦੇ ਘਰ ਉਸਦੇ ਲੜਕੇ ਆਪਸ ਵਿੱਚ ਉੱਚੀ ਉੱਚੀ ਬੋਲ ਬੁਲਾਰਾ ਕਰ ਰਿਹੇ ਸਨ ਮੈਂ ਉਨ੍ਹਾਂ ਦਾ ਰੌਲਾ ਸੁਣ ਕੇ ਉਨ੍ਹਾਂ ਦੇ ਘਰ ਸਮਝਾਉਣ ਲਈ ਚਲੀ ਗਈ ਜਦੋਂ ਰੋਲਾ ਹੱਟਣ ਤੋਂ ਬਾਅਦ ਮੈਂ ਆਪਣੇ ਘਰ ਤੁਰਨ ਲੱਗੀ ਤਾਂ ਉਨ੍ਹਾਂ ਦੇ ਗੁਆਂਢੀ ਦਰਸ਼ਨ ਸਿੰਘ ਅਤੇ ਨਵਦੀਪ ਕੌਰ ਆ ਗਏ ਉਨ੍ਹਾਂ ਨੇ ਆ ਕੇ ਬਿਨਾਂ ਕਿਸੇ ਗੱਲ ਤੋਂ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਅਤੇ ਦਰਸ਼ਨ ਸਿੰਘ ਨੇ ਮੇਰੇ ਸਾਰੇ ਕੱਪੜੇ ਪਾੜ ਦਿੱਤੇ ।ਅਸੀਂ ਸੁਰਿੰਦਰ ਕੌਰ ਦੇ ਬਿਆਨਾਂ ਤੇ ਤਫਤੀਸ਼ ਕਰਕੇ ਨਵਦੀਪ ਕੌਰ ਤੇ ਦਰਸ਼ਨ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ।

ਪਿੰਡ ਚਕਰ ਵਿੱਚ ਸਰਾਬ ਦੇ ਠੇਕੇ ਦੀ ਗਰਿੱਲ ਪੁੱਟ ਕੇ ਸਰਾਬ ਚੋਰੀ

ਜਗਰਾਉਂ/ ਲੁਧਿਆਣਾ , ਮਈ 2020 -( ਰਾਣਾ ਸ਼ੇਖਦੌਲਤ / ਮਨਜਿੰਦਰ ਗਿੱਲ)- ਇੱਥੋਂ ਨਜ਼ਦੀਕ ਪਿੰਡ ਚਕਰ ਵਿੱਚ ਸਰਾਬ ਦੇ ਠੇਕੇ ਦੀ ਗਰਿੱਲ ਪੁੱਟ ਕੇ ਕੀਮਤੀ ਸਰਾਬ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮੁਤਾਬਿਕ ਜਾਣਕਾਰੀ ਅਨੁਸਾਰ ਤਾਰਾ ਸਿੰਘ ਪੁੱਤਰ ਬਖਸ਼ੀ ਰਾਮ ਨੇ ਦੱਸਿਆ ਕਿ ਮੈਂ ਹਠੂਰ ਸ਼ਰਕਲ ਦੇ ਸਰਾਬ ਦੇ ਠੇਕਿਆਂ ਦਾ ਇੰਚਾਰਜ਼ ਹਾਂ।ਕਰੋਨਾ ਵਾਇਰਸ ਕਰਕੇ ਸਾਰੇ ਸਰਾਬ ਦੇ ਠੇਕੇ ਬੰਦ ਪਏ ਹਨ ਪਰ ਠੇਕੇ ਦੀ ਦੇਖ ਰੇਖ ਵਾਸਤੇ ਕਰਿੰਦੇ ਰੱਖੇਂ ਹੋਏ ਹਨ ਅੱਜ ਸਵੇਰੇ ਮੈਨੂੰ  ਪਿੰਡ ਚਕਰ ਸਰਾਬ ਦੇ ਠੇਕੇ ਤੇ ਰੱਖੇ ਕਰਿੰਦੇ ਬਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਬਿਲਾਸਪੁਰ ਦਾ ਫੋਨ ਆਇਆ ਕਿ ਰਾਤ ਘਰ ਚਲਾ ਗਿਆ ਸੀ ਪਰ ਠੇਕੇ ਤੇ ਰਾਤ ਚੋਰੀ ਹੋ ਗਈ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਤਾਂ ਬਹੁਤ ਸਾਰੀ ਸਰਾਬ ਜੋ ਕੀਮਤੀ ਬੋਤਲਾਂ ਸਨ ਚੋਰੀ ਹੋ ਗਈਆ।  ਥਾਣਾ ਹਠੂਰ ਨੂੰ  ਸ਼ਕਾਇਤ ਕੀਤੀ ਅਤੇ ਥਾਣਾ ਹਠੂਰ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ 

ਸਰਕਾਰ ਗਰੀਬਾ ਨਾਲ ਕਰ ਰਹੀ ਹੈ ਮਜ਼ਾਕ

ਹਠੂਰ, ਮਈ 2020 -(ਕੌਸ਼ਲ ਮੱਲ੍ਹਾ)-ਕੋਰੋਨਾ ਵਾਇਰਸ ਤੋ ਬਚਣ ਲਈ ਦੇਸ ਵਿਚ ਕਰਫਿਊ ਲੱਗਾ ਹੋਣ ਕਰਕੇ ਇਥੋ ਦਾ ਹਰ ਵਰਗ ਆਪਣੇ ਕੰਮ ਛੱਡ ਕੇ ਘਰਾ ਵਿਚ ਬੈਠਾ ਹੈ।ਜਿਨ੍ਹਾ ਨੂੰ ਦੋ ਵਕਤ ਦੀ ਰੋਟੀ ਦੇਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਰੋਜਾਨਾ ਅਨੇਕਾ ਦਾਅਵੇ ਕਰ ਰਹੀਆ ਹਨ ਪਰ ਇਹ ਦਾਅਵੇ ਸਭ ਝੂਠ ਦਾ ਪਲੰਦਾ ਹਨ।ਇਸ ਸਬੰਧੀ ਗੱਲਬਾਤ ਕਰਦਿਆ ਅੱਜ ਸਰਪੰਚ ਜਸਵਿੰਦਰ ਕੌਰ ਸਿੱਧੂ ਅਤੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਸਾਨੂੰ ਪਿਛਲੇ ਕਈ ਦਿਨਾ ਤੋ ਪ੍ਰਸਾਸਨ ਦੇ ਉੱਚ ਅਧਿਕਾਰੀ ਫੋਨ ਕਰ ਰਹੇ ਸਨ ਕਿ ਪਿੰਡ ਡੱਲਾ ਦੇ ਗਰੀਬ ਘਰਾ ਲਈ ਰਾਸਨ ਦੀਆ ਕਿੱਟਾ ਲੈ ਜਾਓ ਪਰ ਅੱਜ ਜਦੋ ਅਸੀ ਰਾਸਨ ਕਿੱਟਾ ਲੈਣ ਗਏ ਤਾਂ ਸਾਨੂੰ ਸਿਰਫ ਦੋ ਸੌ ਹੀ ਰਾਸਨ ਕਿੱਟਾ ਦਿੱਤੀਆ ਗਈਆ,ਜਿਨ੍ਹਾ ਵਿਚ ਦਸ ਕਿਲੋਗ੍ਰਾਮ ਆਟਾ,ਦੋ ਕਿਲੋਗ੍ਰਾਮ ਖੰਡ ਅਤੇ ਦੋ ਕਿਲੋਗ੍ਰਾਮ ਦਾਲ ਹੈ।ਉਨ੍ਹਾ ਦੱਸਿਆ ਕਿ ਸਾਡੇ ਪਿੰਡ ਡੱਲਾ ਵਿਚ ਛੇ ਸੌ ਘਰ ਗਰੀਬ ਪਰਿਵਾਰਾ ਦੇ ਹਨ।ਅਸੀ ਹੁਣ ਆਪਣੇ ਤੌਰ ਤੇ ਇਹ ਸਰਕਾਰ ਦੀਆ ਭੇਜੀਆ ਦੋ ਸੌ ਕਿਟਾ ਨੂੰ ਛੇ ਸੋ ਘਰਾ ਵਿਚ ਵੰਡ ਰਹੇ ਹਾਂ।ਉਨ੍ਹਾ ਦੱਸਿਆ ਕਿ ਹੁਣ ਅਸੀ ਇੱਕ ਘਰ ਨੂੰ ਸਵਾ ਤਿੰਨ ਕਿਲੋਗ੍ਰਾਮ ਆਟਾ ਇੱਕ ਘਰ ਨੂੰ ਦੋ ਕਿਲੋਗ੍ਰਾਮ ਖੰਡ ਅਤੇ ਦੂਜੇ ਘਰ ਨੂੰ ਦੋ ਕਿਲੋਗ੍ਰਾਮ ਦਾਲ ਵੰਡ ਰਹੇ ਹਾਂ।ਉਨ੍ਹਾ ਕਿਹਾ ਕਿ ਅਸੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਗਰੀਬ ਘਰਾ ਨੂੰ ਰਾਸਨ ਦੇਣਾ ਹੈ ਤਾਂ ਪਿੰਡਾ ਦੇ ਸਾਰੇ ਗਰੀਬ ਘਰਾ ਨੂੰ ਰਾਸਨ ਦਿੱਤਾ ਜਾਵੇ।ਇਸ ਤਰ੍ਹਾ ਤਾਂ ਗਰੀਬਾ ਨਾਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਜਾਕ ਕਰ ਰਹੀ ਹੈ।ਉਨ੍ਹਾ ਦੱਸਿਆ ਕਿ ਕਰਫਿਊ ਦੌਰਾਨ ਅਸੀ ਗ੍ਰਾਮ ਪੰਚਾਇਤ ਡੱਲਾ ਵੱਲੋ ਗਰੀਬ ਅਤੇ ਲੋੜਵੰਦ 735 ਘਰਾ ਨੂੰ ਤਿੰਨ ਲੱਖ 35 ਹਜਾਰ ਰੁਪਏ ਦਾ ਰਾਸਨ ਪਹਿਲਾ ਹੀ ਵੰਡ ਚੁੱਕੇ ਹਾਂ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ,ਗੁਰਮੀਤ ਕੌਰ,ਪਰਮਜੀਤ ਕੌਰ,ਗੁਰਮੀਤ ਕੌਰ,ਚਰਨ ਕੌਰ,ਛਿੰਦਰਪਾਲ ਕੌਰ,ਰਾਜਵਿੰਦਰ ਸਿੰਘ,ਪਰਿਵਾਰ ਸਿੰਘ,ਪ੍ਰੀਤ ਸਿੰਘ,ਗੁਰਮੇਲ ਸਿੰਘ,ਰਾਡੂ ਸਿੰਘ,ਗੁਰਚਰਨ ਸਿੰਘ ਸਰਾਂ,ਅਵਤਾਰ ਸਿੰਘ,ਇਕਬਾਲ ਸਿੰਘ,ਨਛੱਤਰ ਸਿੰਘ,ਕਮਲਜੀਤ ਸਿੰਘ ਜੀਓਜੀ,ਕਰਮਜੀਤ ਸਿੰਘ,ਹਾਕਮ ਸਿੰਘ,ਪਾਲ ਸਿੰਘ,ਇਕਬਾਲ ਸਿੰਘ ਸਮੂਹ ਗ੍ਰਾਮ ਪੰਚਾਇਤ ਡੱਲਾ ਹਾਜ਼ਰ ਸਨ।
 

ਮਜਦੂਰਾ ਨੇ ਕੀਤੀ ਰਾਸਨ ਕਿੱਟਾ ਦੀ ਮੰਗ

ਹਠੂਰ,ਮਈ 2020 -(ਕੌਸ਼ਲ ਮੱਲ੍ਹਾ)-ਤਾਲਾਬੰਦੀ ਤੋ ਤੰਗ ਅਤੇ ਕੰਮਾ ਕਾਰਾ ਤੋ ਵਾਝੇ ਕਿਰਤੀਆ ਨੇ ਅੱਜ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਰਾਸਨ ਕਿੱਟਾ ਅਤੇ ਆਰਥਿਕ ਮੱਦਦ ਜਾਰੀ ਕਰਵਾਉਣ ਲਈ ਜੱਥੇਬੰਦੀ ਵੱਲੋ ਚਲਾਈ ਜਾ ਰਹੀ ਮੁਹਿੰਮ ਤਹਿਤ ਐਤਵਾਰ ਨੂੰ ਪਿੰਡ ਮੱਲ੍ਹਾ ਅਤੇ ਲੱਖਾ ਵਿਖੇ ਸਮਾਜਿਕ ਦੂਰੀ ਬਣਾ ਕੇ ਪ੍ਰਦਰਸਨ ਕਰਦਿਆ ਮੰਗ ਕੀਤੀ ਕਿ ਮਜਦੂਰਾ ਨੂੰ ਤਿੰਨ ਮਹੀਨੇ ਲਈ ਕਣਕ,ਖੰਡ,ਦਾਲਾ,ਘਿਓ,ਤੇਲ ਆਦਿ ਜਰੂਰੀ ਵਸਤਾ ਮਹੁੱਈਆ ਕਰਵਾਈਆ ਜਾਣ ਅਤੇ ਹਰ ਮਜਦੂਰਾ ਨੂੰ 15 ਹਜਾਰ ਰੁਪਏ ਦੀ ਆਰਥਿਕ ਮੱਦਦ ਕੀਤੀ ਜਾਵੇ।ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਕੋਰੋਨਾ ਸੰਕਟ ਨੂੰ ਦੇਸ਼ ਦੇ ਹਾਕਮ ਧਾਰਮਿਕ ਅਤੇ ਸਿਆਸੀ ਰੰਗਤ ਦੇ ਕੇ ਆਪਣੀ ਕੁਰਸੀ ਨੂੰ ਮਜਬੂਤ ਕਰ ਰਹੇ ਹਨ।ਉਨ੍ਹਾ ਕਿਹਾ ਕਿ ਕੋਰੋਨਾ ਦੇ ਨਾਮ ਉੱਪਰ ਜਿਥੇ ਧਾਰਮਿਕ ਤੌਰ ਤੇ ਸਿੱਖਾ ਅਤੇ ਮੁਸਲਿਮ ਘੱਟ ਗਿਣਤੀਆ ਨੂੰ ਬਦਨਾਮ ਕੀਤਾ ਜਾ ਰਿਹਾ ਹੈ।ਉਥੇ ਸਰਕਾਰੀ ਰਾਸਨ ਕਿੱਟਾ ਤੇ ਫੋਟੋ ਲਾ ਕੇ ਲੋੜਵੰਦ ਦੀ ਜਰੂਰਤ ਪੂਰੀ ਕਰਨ ਦੀ ਥਾ ਵੋਟਬੰਦੀ ਲਈ ਰਾਸਨ ਦੇਣਾ ਘਟੀਆ ਰਾਜਨੀਤੀ ਦੀ ਸਿੱਖਰ ਹੈ।ਉਨ੍ਹਾ ਕਿਹਾ ਕਿ ਹਾਕਮ ਵਾਇਰਸ ਕਾਬੂ ਕਰਨ ਦੇ ਨਾਮ ਥੱਲੇ ਅਸਲੀ ਮੁੱਦੇ ਕਾਬੂ ਕਰ ਰਹੇ ਹਨ।ਉਨ੍ਹਾ ਕਿਹਾ ਕਿ ਅੱਜ ਜਦੋ ਦੇਸ ਗਹਿਰੇ ਸੰਕਟ ਵਿਚੋ ਗੁਜਰ ਰਿਹਾ ਹੈ ਤਾਂ ਅਮੀਰ ਘਰਾਣਿਆ ਨੂੰ 68 ਹਜਾਰ 06 ਸੌ ਕਰੋੜ ਦੀ ਕਰਜਾ ਮਾਫੀ ਕਈ ਸਵਾਲ ਖੜ੍ਹੇ ਕਰਦੀ ਹੈ।ਅੰਤ ਵਿਚ ਉਨ੍ਹਾ ਪ੍ਰਸਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਜਲਦੀ ਰਾਸਨ ਕਿੱਟਾ ਨਹੀ ਦਿੰਦੀ ਤਾਂ ਜੱਥੇਬੰਦੀ ਵੱਲੋ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਗੁਰਮੇਲ ਸਿੰਘ,ਨਿਰਮਲ ਸਿੰਘ,ਗੁਰਚਰਨ ਸਿੰਘ,ਅਵਤਾਰ ਸਿੰਘ,ਹਰਦੇਵ ਸਿੰਘ,ਅਜੈਬ ਸਿੰਘ,ਸਤਨਾਮ ਸਿੰਘ,ਜੰਗੀਰ ਸਿੰਘ,ਪ੍ਰਮਜੀਤ ਸਿੰਘ,ਪ੍ਰਿਤਾ ਸਿੰਘ,ਬਿੱਲਾ ਸਿੰਘ,ਪੰਮਾ ਸਿੰਘ,ਚਰਨਜੀਤ ਕੌਰ,ਅਮਰਜੀਤ ਕੌਰ ਆਦਿ ਹਾਜ਼ਰ ਸਨ।

ਲੋੜਵੰਦ ਪਰਿਵਾਰਾ ਨੂੰ ਦੂਜੀ ਵਾਰ ਸਹਾਇਤਾ ਰਾਸੀ ਵੰਡੀ

ਹਠੂਰ, ਮਈ 2020-(ਕੌਸ਼ਲ ਮੱਲ੍ਹਾ)-ਇਲਾਕੇ ਦੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਚਾਹਲ ਕੈਨੇਡਾ,ਸਿਮਰਨਜੀਤ ਕੌਰ ਚਾਹਲ ਕੈਨੇਡਾ ਅਤੇ ਕੁਲਦੀਪ ਕੌਰ ਚਾਹਲ ਕੈਨੇਡਾ ਵੱਲੋ ਪਿੰਡ ਭੰਮੀਪੁਰਾ ਕਲਾਂ ਦੇ ਗਰੀਬ ਅਤੇ ਲੋੜਵੰਦ ਪਰਿਵਾਰਾ ਨੂੰ ਸਹਾਇਤਾ ਰਾਸੀ ਦਿੱਤੀ ਗਈ।ਇਸ ਮੌਕੇ ਗੱਲਬਾਤ ਕਰਦਿਆ ਸਮਾਜ ਸੇਵਕ ਅਮਰਜੀਤ ਸਿੰਘ ਚਾਹਲ ਕੈਨੇਡਾ ਅਤੇ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਕਰਫਿਊ ਲੱਗਾ ਹੋਣ ਕਾਰਨ ਲੋਕ ਘਰਾ ਵਿਚ ਬੈਠੇ ਹਨ। ਗਰੀਬ ਅਤੇ ਮਜਦੂਰ ਲੋਕ ਦੋ ਵਕਤ ਰੋਟੀ ਤੋ ਵੀ ਮੁਥਾਜ ਹੋ ਚੁੱਕੇ ਹਨ ਇਸ ਗੱਲ ਨੂੰ ਮੁੱਖ ਰੱਖਦਿਆ ਚਾਹਲ ਪਰਿਵਾਰ ਵੱਲੋ ਪਹਿਲਾ ਅਪ੍ਰੈਲ ਮਹੀਨੇ ਵਿਚ ਲੋੜਵੰਦ ਪਰਿਵਾਰਾ ਨੂੰ ਘਰ ਦਾ ਰਾਸਨ ਅਤੇ ਨਗਦ ਰਾਸੀ ਵੰਡੀ ਗਈ ਸੀ ਅਤੇ ਹੁਣ ਚਾਹਲ ਪਰਿਵਾਰ ਵੱਲੋ ਦੂਜੀ ਵਾਰ ਪਿੰਡ ਭੰਮੀਪੁਰਾ ਕਲਾਂ ਦੇ 200 ਪਰਿਵਾਰਾ ਨੂੰ 500-500 ਰੁਪਏ,15 ਪਰਿਵਾਰਾ ਨੂੰ 1000-1000 ਹਜਾਰ ਰੁਪਏ ਅਤੇ 10 ਪਰਿਵਾਰਾ ਨੂੰ 1500-1500 ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ ਹੈ।ਉਨ੍ਹਾ ਕਿਹਾ ਕਿ ਇਹ ਸੇਵਾ ਕਰਫਿਊ ਦੇ ਦਿਨਾ ਵਿਚ ਜਾਰੀ ਰਹੇਗੀ।ਉਨ੍ਹਾ ਦੱਸਿਆ ਕਿ ਚਾਹਲ ਪਰਿਵਾਰ ਵੱਲੋ ਪਿੰਡ ਭੰਮੀਪੁਰਾ ਕਲਾਂ ਦੇ ਅੱਖਾ ਤੋ ਮਨਾਖੇ ਤਿੰਨ ਨੌਜਵਾਨਾ ਨੂੰ ਹਰ ਮਹੀਨੇ ਸਾਰੀ ਜਿੰਦਗੀ ਇੱਕ-ਇੱਕ ਹਜਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।ਇਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਚਾਹਲ ਪਰਿਵਾਰ ਵੱਲੋ ਪਿੰਡ ਭੰਮੀਪੁਰਾ ਦੇ ਵਿਕਾਸ ਕਾਰਜਾ ਲਈ ਪਿਛਲੀ ਗ੍ਰਾਮ ਪੰਚਾਇਤ ਨੂੰ ਅੱਠ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਸੀ।ਅੰਤ ਵਿਚ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਨੇ ਸਮੂਹ ਚਾਹਲ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਰਾਜ ਸਿੰਘ ਚਾਹਲ,ਬਲਵਿੰਦਰ ਕੌਰ ਚਾਹਲ,ਕਰਨਲ ਮੁਖਤਿਆਰ ਸਿੰਘ,ਹਾਕਮ ਸਿੰਘ ਧਾਲੀਵਾਲ,ਜਸਵਿੰਦਰ ਸਿੰਘ ਹਾਂਸ,ਜਗਜੀਤ ਸਿੰਘ,ਕਬੱਡੀ ਖਿਡਾਰੀ ਗੋਰੀ ਭੰਮੀਪੁਰਾ ਆਦਿ ਹਾਜਰ ਸਨ।