ਲੋੜਵੰਦ ਪਰਿਵਾਰਾ ਨੂੰ ਦੂਜੀ ਵਾਰ ਸਹਾਇਤਾ ਰਾਸੀ ਵੰਡੀ

ਹਠੂਰ, ਮਈ 2020-(ਕੌਸ਼ਲ ਮੱਲ੍ਹਾ)-ਇਲਾਕੇ ਦੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਚਾਹਲ ਕੈਨੇਡਾ,ਸਿਮਰਨਜੀਤ ਕੌਰ ਚਾਹਲ ਕੈਨੇਡਾ ਅਤੇ ਕੁਲਦੀਪ ਕੌਰ ਚਾਹਲ ਕੈਨੇਡਾ ਵੱਲੋ ਪਿੰਡ ਭੰਮੀਪੁਰਾ ਕਲਾਂ ਦੇ ਗਰੀਬ ਅਤੇ ਲੋੜਵੰਦ ਪਰਿਵਾਰਾ ਨੂੰ ਸਹਾਇਤਾ ਰਾਸੀ ਦਿੱਤੀ ਗਈ।ਇਸ ਮੌਕੇ ਗੱਲਬਾਤ ਕਰਦਿਆ ਸਮਾਜ ਸੇਵਕ ਅਮਰਜੀਤ ਸਿੰਘ ਚਾਹਲ ਕੈਨੇਡਾ ਅਤੇ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਕਰਫਿਊ ਲੱਗਾ ਹੋਣ ਕਾਰਨ ਲੋਕ ਘਰਾ ਵਿਚ ਬੈਠੇ ਹਨ। ਗਰੀਬ ਅਤੇ ਮਜਦੂਰ ਲੋਕ ਦੋ ਵਕਤ ਰੋਟੀ ਤੋ ਵੀ ਮੁਥਾਜ ਹੋ ਚੁੱਕੇ ਹਨ ਇਸ ਗੱਲ ਨੂੰ ਮੁੱਖ ਰੱਖਦਿਆ ਚਾਹਲ ਪਰਿਵਾਰ ਵੱਲੋ ਪਹਿਲਾ ਅਪ੍ਰੈਲ ਮਹੀਨੇ ਵਿਚ ਲੋੜਵੰਦ ਪਰਿਵਾਰਾ ਨੂੰ ਘਰ ਦਾ ਰਾਸਨ ਅਤੇ ਨਗਦ ਰਾਸੀ ਵੰਡੀ ਗਈ ਸੀ ਅਤੇ ਹੁਣ ਚਾਹਲ ਪਰਿਵਾਰ ਵੱਲੋ ਦੂਜੀ ਵਾਰ ਪਿੰਡ ਭੰਮੀਪੁਰਾ ਕਲਾਂ ਦੇ 200 ਪਰਿਵਾਰਾ ਨੂੰ 500-500 ਰੁਪਏ,15 ਪਰਿਵਾਰਾ ਨੂੰ 1000-1000 ਹਜਾਰ ਰੁਪਏ ਅਤੇ 10 ਪਰਿਵਾਰਾ ਨੂੰ 1500-1500 ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ ਗਈ ਹੈ।ਉਨ੍ਹਾ ਕਿਹਾ ਕਿ ਇਹ ਸੇਵਾ ਕਰਫਿਊ ਦੇ ਦਿਨਾ ਵਿਚ ਜਾਰੀ ਰਹੇਗੀ।ਉਨ੍ਹਾ ਦੱਸਿਆ ਕਿ ਚਾਹਲ ਪਰਿਵਾਰ ਵੱਲੋ ਪਿੰਡ ਭੰਮੀਪੁਰਾ ਕਲਾਂ ਦੇ ਅੱਖਾ ਤੋ ਮਨਾਖੇ ਤਿੰਨ ਨੌਜਵਾਨਾ ਨੂੰ ਹਰ ਮਹੀਨੇ ਸਾਰੀ ਜਿੰਦਗੀ ਇੱਕ-ਇੱਕ ਹਜਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।ਇਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਚਾਹਲ ਪਰਿਵਾਰ ਵੱਲੋ ਪਿੰਡ ਭੰਮੀਪੁਰਾ ਦੇ ਵਿਕਾਸ ਕਾਰਜਾ ਲਈ ਪਿਛਲੀ ਗ੍ਰਾਮ ਪੰਚਾਇਤ ਨੂੰ ਅੱਠ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਸੀ।ਅੰਤ ਵਿਚ ਕੈਪਟਨ ਬਲੌਰ ਸਿੰਘ ਸਾਬਕਾ ਸਰਪੰਚ ਨੇ ਸਮੂਹ ਚਾਹਲ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਰਾਜ ਸਿੰਘ ਚਾਹਲ,ਬਲਵਿੰਦਰ ਕੌਰ ਚਾਹਲ,ਕਰਨਲ ਮੁਖਤਿਆਰ ਸਿੰਘ,ਹਾਕਮ ਸਿੰਘ ਧਾਲੀਵਾਲ,ਜਸਵਿੰਦਰ ਸਿੰਘ ਹਾਂਸ,ਜਗਜੀਤ ਸਿੰਘ,ਕਬੱਡੀ ਖਿਡਾਰੀ ਗੋਰੀ ਭੰਮੀਪੁਰਾ ਆਦਿ ਹਾਜਰ ਸਨ।