You are here

ਮਜਦੂਰਾ ਨੇ ਕੀਤੀ ਰਾਸਨ ਕਿੱਟਾ ਦੀ ਮੰਗ

ਹਠੂਰ,ਮਈ 2020 -(ਕੌਸ਼ਲ ਮੱਲ੍ਹਾ)-ਤਾਲਾਬੰਦੀ ਤੋ ਤੰਗ ਅਤੇ ਕੰਮਾ ਕਾਰਾ ਤੋ ਵਾਝੇ ਕਿਰਤੀਆ ਨੇ ਅੱਜ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਰਾਸਨ ਕਿੱਟਾ ਅਤੇ ਆਰਥਿਕ ਮੱਦਦ ਜਾਰੀ ਕਰਵਾਉਣ ਲਈ ਜੱਥੇਬੰਦੀ ਵੱਲੋ ਚਲਾਈ ਜਾ ਰਹੀ ਮੁਹਿੰਮ ਤਹਿਤ ਐਤਵਾਰ ਨੂੰ ਪਿੰਡ ਮੱਲ੍ਹਾ ਅਤੇ ਲੱਖਾ ਵਿਖੇ ਸਮਾਜਿਕ ਦੂਰੀ ਬਣਾ ਕੇ ਪ੍ਰਦਰਸਨ ਕਰਦਿਆ ਮੰਗ ਕੀਤੀ ਕਿ ਮਜਦੂਰਾ ਨੂੰ ਤਿੰਨ ਮਹੀਨੇ ਲਈ ਕਣਕ,ਖੰਡ,ਦਾਲਾ,ਘਿਓ,ਤੇਲ ਆਦਿ ਜਰੂਰੀ ਵਸਤਾ ਮਹੁੱਈਆ ਕਰਵਾਈਆ ਜਾਣ ਅਤੇ ਹਰ ਮਜਦੂਰਾ ਨੂੰ 15 ਹਜਾਰ ਰੁਪਏ ਦੀ ਆਰਥਿਕ ਮੱਦਦ ਕੀਤੀ ਜਾਵੇ।ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਕੋਰੋਨਾ ਸੰਕਟ ਨੂੰ ਦੇਸ਼ ਦੇ ਹਾਕਮ ਧਾਰਮਿਕ ਅਤੇ ਸਿਆਸੀ ਰੰਗਤ ਦੇ ਕੇ ਆਪਣੀ ਕੁਰਸੀ ਨੂੰ ਮਜਬੂਤ ਕਰ ਰਹੇ ਹਨ।ਉਨ੍ਹਾ ਕਿਹਾ ਕਿ ਕੋਰੋਨਾ ਦੇ ਨਾਮ ਉੱਪਰ ਜਿਥੇ ਧਾਰਮਿਕ ਤੌਰ ਤੇ ਸਿੱਖਾ ਅਤੇ ਮੁਸਲਿਮ ਘੱਟ ਗਿਣਤੀਆ ਨੂੰ ਬਦਨਾਮ ਕੀਤਾ ਜਾ ਰਿਹਾ ਹੈ।ਉਥੇ ਸਰਕਾਰੀ ਰਾਸਨ ਕਿੱਟਾ ਤੇ ਫੋਟੋ ਲਾ ਕੇ ਲੋੜਵੰਦ ਦੀ ਜਰੂਰਤ ਪੂਰੀ ਕਰਨ ਦੀ ਥਾ ਵੋਟਬੰਦੀ ਲਈ ਰਾਸਨ ਦੇਣਾ ਘਟੀਆ ਰਾਜਨੀਤੀ ਦੀ ਸਿੱਖਰ ਹੈ।ਉਨ੍ਹਾ ਕਿਹਾ ਕਿ ਹਾਕਮ ਵਾਇਰਸ ਕਾਬੂ ਕਰਨ ਦੇ ਨਾਮ ਥੱਲੇ ਅਸਲੀ ਮੁੱਦੇ ਕਾਬੂ ਕਰ ਰਹੇ ਹਨ।ਉਨ੍ਹਾ ਕਿਹਾ ਕਿ ਅੱਜ ਜਦੋ ਦੇਸ ਗਹਿਰੇ ਸੰਕਟ ਵਿਚੋ ਗੁਜਰ ਰਿਹਾ ਹੈ ਤਾਂ ਅਮੀਰ ਘਰਾਣਿਆ ਨੂੰ 68 ਹਜਾਰ 06 ਸੌ ਕਰੋੜ ਦੀ ਕਰਜਾ ਮਾਫੀ ਕਈ ਸਵਾਲ ਖੜ੍ਹੇ ਕਰਦੀ ਹੈ।ਅੰਤ ਵਿਚ ਉਨ੍ਹਾ ਪ੍ਰਸਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਜਲਦੀ ਰਾਸਨ ਕਿੱਟਾ ਨਹੀ ਦਿੰਦੀ ਤਾਂ ਜੱਥੇਬੰਦੀ ਵੱਲੋ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਨਾਲ ਗੁਰਮੇਲ ਸਿੰਘ,ਨਿਰਮਲ ਸਿੰਘ,ਗੁਰਚਰਨ ਸਿੰਘ,ਅਵਤਾਰ ਸਿੰਘ,ਹਰਦੇਵ ਸਿੰਘ,ਅਜੈਬ ਸਿੰਘ,ਸਤਨਾਮ ਸਿੰਘ,ਜੰਗੀਰ ਸਿੰਘ,ਪ੍ਰਮਜੀਤ ਸਿੰਘ,ਪ੍ਰਿਤਾ ਸਿੰਘ,ਬਿੱਲਾ ਸਿੰਘ,ਪੰਮਾ ਸਿੰਘ,ਚਰਨਜੀਤ ਕੌਰ,ਅਮਰਜੀਤ ਕੌਰ ਆਦਿ ਹਾਜ਼ਰ ਸਨ।