ਸਰਕਾਰ ਗਰੀਬਾ ਨਾਲ ਕਰ ਰਹੀ ਹੈ ਮਜ਼ਾਕ

ਹਠੂਰ, ਮਈ 2020 -(ਕੌਸ਼ਲ ਮੱਲ੍ਹਾ)-ਕੋਰੋਨਾ ਵਾਇਰਸ ਤੋ ਬਚਣ ਲਈ ਦੇਸ ਵਿਚ ਕਰਫਿਊ ਲੱਗਾ ਹੋਣ ਕਰਕੇ ਇਥੋ ਦਾ ਹਰ ਵਰਗ ਆਪਣੇ ਕੰਮ ਛੱਡ ਕੇ ਘਰਾ ਵਿਚ ਬੈਠਾ ਹੈ।ਜਿਨ੍ਹਾ ਨੂੰ ਦੋ ਵਕਤ ਦੀ ਰੋਟੀ ਦੇਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਰੋਜਾਨਾ ਅਨੇਕਾ ਦਾਅਵੇ ਕਰ ਰਹੀਆ ਹਨ ਪਰ ਇਹ ਦਾਅਵੇ ਸਭ ਝੂਠ ਦਾ ਪਲੰਦਾ ਹਨ।ਇਸ ਸਬੰਧੀ ਗੱਲਬਾਤ ਕਰਦਿਆ ਅੱਜ ਸਰਪੰਚ ਜਸਵਿੰਦਰ ਕੌਰ ਸਿੱਧੂ ਅਤੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਸਾਨੂੰ ਪਿਛਲੇ ਕਈ ਦਿਨਾ ਤੋ ਪ੍ਰਸਾਸਨ ਦੇ ਉੱਚ ਅਧਿਕਾਰੀ ਫੋਨ ਕਰ ਰਹੇ ਸਨ ਕਿ ਪਿੰਡ ਡੱਲਾ ਦੇ ਗਰੀਬ ਘਰਾ ਲਈ ਰਾਸਨ ਦੀਆ ਕਿੱਟਾ ਲੈ ਜਾਓ ਪਰ ਅੱਜ ਜਦੋ ਅਸੀ ਰਾਸਨ ਕਿੱਟਾ ਲੈਣ ਗਏ ਤਾਂ ਸਾਨੂੰ ਸਿਰਫ ਦੋ ਸੌ ਹੀ ਰਾਸਨ ਕਿੱਟਾ ਦਿੱਤੀਆ ਗਈਆ,ਜਿਨ੍ਹਾ ਵਿਚ ਦਸ ਕਿਲੋਗ੍ਰਾਮ ਆਟਾ,ਦੋ ਕਿਲੋਗ੍ਰਾਮ ਖੰਡ ਅਤੇ ਦੋ ਕਿਲੋਗ੍ਰਾਮ ਦਾਲ ਹੈ।ਉਨ੍ਹਾ ਦੱਸਿਆ ਕਿ ਸਾਡੇ ਪਿੰਡ ਡੱਲਾ ਵਿਚ ਛੇ ਸੌ ਘਰ ਗਰੀਬ ਪਰਿਵਾਰਾ ਦੇ ਹਨ।ਅਸੀ ਹੁਣ ਆਪਣੇ ਤੌਰ ਤੇ ਇਹ ਸਰਕਾਰ ਦੀਆ ਭੇਜੀਆ ਦੋ ਸੌ ਕਿਟਾ ਨੂੰ ਛੇ ਸੋ ਘਰਾ ਵਿਚ ਵੰਡ ਰਹੇ ਹਾਂ।ਉਨ੍ਹਾ ਦੱਸਿਆ ਕਿ ਹੁਣ ਅਸੀ ਇੱਕ ਘਰ ਨੂੰ ਸਵਾ ਤਿੰਨ ਕਿਲੋਗ੍ਰਾਮ ਆਟਾ ਇੱਕ ਘਰ ਨੂੰ ਦੋ ਕਿਲੋਗ੍ਰਾਮ ਖੰਡ ਅਤੇ ਦੂਜੇ ਘਰ ਨੂੰ ਦੋ ਕਿਲੋਗ੍ਰਾਮ ਦਾਲ ਵੰਡ ਰਹੇ ਹਾਂ।ਉਨ੍ਹਾ ਕਿਹਾ ਕਿ ਅਸੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਗਰੀਬ ਘਰਾ ਨੂੰ ਰਾਸਨ ਦੇਣਾ ਹੈ ਤਾਂ ਪਿੰਡਾ ਦੇ ਸਾਰੇ ਗਰੀਬ ਘਰਾ ਨੂੰ ਰਾਸਨ ਦਿੱਤਾ ਜਾਵੇ।ਇਸ ਤਰ੍ਹਾ ਤਾਂ ਗਰੀਬਾ ਨਾਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਜਾਕ ਕਰ ਰਹੀ ਹੈ।ਉਨ੍ਹਾ ਦੱਸਿਆ ਕਿ ਕਰਫਿਊ ਦੌਰਾਨ ਅਸੀ ਗ੍ਰਾਮ ਪੰਚਾਇਤ ਡੱਲਾ ਵੱਲੋ ਗਰੀਬ ਅਤੇ ਲੋੜਵੰਦ 735 ਘਰਾ ਨੂੰ ਤਿੰਨ ਲੱਖ 35 ਹਜਾਰ ਰੁਪਏ ਦਾ ਰਾਸਨ ਪਹਿਲਾ ਹੀ ਵੰਡ ਚੁੱਕੇ ਹਾਂ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ,ਗੁਰਮੀਤ ਕੌਰ,ਪਰਮਜੀਤ ਕੌਰ,ਗੁਰਮੀਤ ਕੌਰ,ਚਰਨ ਕੌਰ,ਛਿੰਦਰਪਾਲ ਕੌਰ,ਰਾਜਵਿੰਦਰ ਸਿੰਘ,ਪਰਿਵਾਰ ਸਿੰਘ,ਪ੍ਰੀਤ ਸਿੰਘ,ਗੁਰਮੇਲ ਸਿੰਘ,ਰਾਡੂ ਸਿੰਘ,ਗੁਰਚਰਨ ਸਿੰਘ ਸਰਾਂ,ਅਵਤਾਰ ਸਿੰਘ,ਇਕਬਾਲ ਸਿੰਘ,ਨਛੱਤਰ ਸਿੰਘ,ਕਮਲਜੀਤ ਸਿੰਘ ਜੀਓਜੀ,ਕਰਮਜੀਤ ਸਿੰਘ,ਹਾਕਮ ਸਿੰਘ,ਪਾਲ ਸਿੰਘ,ਇਕਬਾਲ ਸਿੰਘ ਸਮੂਹ ਗ੍ਰਾਮ ਪੰਚਾਇਤ ਡੱਲਾ ਹਾਜ਼ਰ ਸਨ।