You are here

ਲੁਧਿਆਣਾ

ਪਿੰਡ ਬੁਰਜ ਹਰੀ ਸਿੰਘ ਵਿਖੇ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਵੱਲੋਂ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਤਕਸੀਮ

 *ਫੋਟੋ ਕੈਪਸ਼ਨ— ਪਿੰਡ ਬੁਰਜ ਹਰੀ ਸਿੰਘ ਵਿਖੇ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਤਕਸੀਮ ਕਰਨ ਮੌਕੇ ਖੜੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਤੇ ਹੋਰ ਆਗੂ।*

ਰਾਏਕੋਟ/ਲੁਧਿਆਣਾ, ਮਈ 2020 -(ਗੁਰਕੀਰਤ ਸਿੰਘ ਜਗਰਾਓ/ਮਨਜਿੰਦਰ ਗਿੱਲ)—ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਦੋ ਮਹੀਨਿਆਂ ਤੋਂ ਲੋਕਾਂ ਦੀ ਸੇਵਾ ਲਈ ਡੱਟੇ ਯੂਥ ਅਕਾਲੀ ਦਲ ਦੇ ਜ਼ਿਲਾ ਲੁਧਿਆਣਾ ਦਾ ਦਿਹਾਤੀ ਦੇ ਪ੍ਰਧਾਨ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਉਨਾਂ ਦੇ ਸਾਥੀਆਂ ਵੱਲੋਂ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਦੀ ਸੇਵਾ ਦਾ ਸਿਲਸਿਲਾ ਬਾਦਸੂਤ ਜ਼ਾਰੀ ਹੈ। ਇਸੇ ਲੜੀ ਤਹਿਤ ਅੱਜ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਪਿੰਡ ਬੁਰਜ ਹਰੀ ਸਿੰਘ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਜ਼ਿਲਾ ਪ੍ਰਧਾਨ ਧਾਲੀਵਾਲ ਵੱਲੋਂ ਵੱਡੀ ਗਿਣਤੀ 'ਚ ਆਲੇ-ਦੁਆਲੇ ਦੇ ਪਿੰਡਾਂ ਗ੍ਰੰਥੀ-ਪਾਠੀ ਸਿੰਘ ਨੂੰ ਰਾਸ਼ਨ ਦੀਆਂ ਕਿੱਟਾਂ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਆਖਿਆ ਕਿ ਸਿੱਖ ਕੌਮ ਤਾਂ ਕੋਰੋਨਾ ਮਹਾਮਾਰੀ ਦੌਰਾਨ ਬਿਨਾਂ ਕਿਸੇ ਧਰਮ, ਜਾਤ-ਪਾਤ ਦੇ ਦੁਨੀਆ ਭਰ ਵਿਚ ਲੋੜਵੰਦਾਂ ਲਈ ਲੰਗਰ ਲਗਾ ਰਹੀ ਹੈ ਤਾਂ ਫਿਰ ਸਿੱਖ ਕੌਮ ਦਾ ਮਾਣ ਗ੍ਰੰਥੀ-ਪਾਠੀ ਸਿੰਘਾਂ ਦਾ ਸਤਿਕਾਰ ਕਰਨਾ ਸਾਡਾ ਮੁਢਲਾ ਫਰਜ ਬਣਦਾ ਹੈ। ਇਸ ਲਈ ਹਰ ਇੱਕ ਸਿੱਖ ਇਸ ਮੁਸ਼ਕਿਲ ਘੜੀ ਵਿਚ ਆਪਣੇ ਆਲੇ-ਦੁਆਲੇ ਰਹਿੰਦੇ ਗ੍ਰੰਥੀ-ਪਾਠੀ ਸਿੰਘਾਂ ਦੀ ਸੇਵਾ ਕਰੇ। ਇਸ ਮੌਕੇ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਪਾਠੀ ਸਿੰਘ ਨੇ ਸਿਰੋਪਾਓ ਤੇ ਲੋਈ ਦੇ ਕੇ ਪ੍ਰਭਜੋਤ ਸਿੰਘ ਧਾਲੀਵਾਲ ਦੀ ਹੌਸਲਾ ਅਫਜਾਈ ਕੀਤੀ, ਉਥੇ ਹੀ ਜ਼ਿਲਾ ਪ੍ਰਧਾਨ ਧਾਲੀਵਾਲ ਵੱਲੋਂ ਕੀਤੇ ਉਪਰਾਲੇ ਦੀ ਗ੍ਰੰਥੀ ਸਭਾ ਦੇ ਆਗੂ ਅਵਤਾਰ ਸਿੰਘ ਅਕਾਲਗੜ, ਬਲਵਿੰਦਰ ਸਿੰਘ ਤਲਵੰਡੀ ਅਤੇ ਸ਼ਿੰਗਾਰਾ ਸਿੰਘ ਬੁਰਜ ਸਮੇਤ ਸਮੂਹ ਗ੍ਰੰਥੀ-ਪਾਠੀ ਸਿੰਘ ਨੇ ਧੰਨਵਾਦ ਕੀਤਾ ਅਤੇ ਗੁਰੂ ਚਰਨਾਂ ਵਿਚ ਉਨਾਂ ਦੀ ਚੜਦੀ ਕਲਾਂ ਲਈ ਅਰਦਾਸ ਕੀਤੀ। ਇਸ ਸਮੇਂ ਕਰਮਜੀਤ ਸਿੰਘ ਗੋਲਡੀ ਪ੍ਰਧਾਨ ਯੂਥ ਅਕਾਲੀ ਦਲ ਸਰਕਲ ਸੁਧਾਰ, ਕਮਲਜੀਤ ਸਿੰਘ ਬਰਮੀ ਸਾਬਕਾ ਸੰਮਤੀ ਮੈਂਬਰ, ਸਵਰਨਜੀਤ ਸਿੰਘ ਗਿੱਲ, ਸ਼ਨੀ ਗਿੱਲ, ਗਗਨ ਛੰਨਾ, ਸਿਮਰ ਚੀਮਾ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।

 

ਵਿਦੇਸੀ ਗੁਰਦੁਆਰਿਆ ਦੀ ਤਰਜ ਤੇ ਦੇਸ ਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੀ ਸਿਰਸਾ ਦਾ ਬਾਈਕਾਟ ਕਰਨ – ਜੱਥੇਦਾਰ ਡੱਲਾ

ਫੋਟੋ 21 ਏ. ਡੱਲਾ ਪਾਉਣੀ ਹੈ।

ਕਾਉਂਕੇ ਕਲਾਂ 21 ਮਈ ( ਜਸਵੰਤ ਸਿੰਘ ਸਹੋਤਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋ ਜੋ ਬੀਤੇ ਦਿਨੀ ਸਰਕਾਰ ਧਾਰਮਿਕ ਅਸਥਾਨਾ ਦਾ ਸੋਨਾ ਤੇ ਨਕਦੀ ਆਪਣੇ ਕਬਜੇ ਵਿੱਚ ਲੈ ਕੇ ਲੋਕਾ ਦੀ ਭਲਾਈ ਲਈ ਲਈ ਖਰਚਾ ਕਰਨ ਵਾਲਾ ਵਿਵਾਦਿਤ ਬਿਆਨ ਦਿੱਤਾ ਸੀ ਉਸ ਨੂੰ ਲ਼ੈ ਕੇ ਵਿਵਾਦ ਦਿਨੋ ਦਿਨ ਵਧ ਰਿਹਾ ਹੈ।ਅੱਜ ਸ੍ਰੋਮਣੀ ਅਕਾਲੀ ਦਲ (ਅ) ਪਾਰਟੀ ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਤੇ ਉਨਾ ਦੇ ਆਗੂਆਂ ਨੇ ਵੀ ਸਿਰਸਾ ਦੇ ਦਿੱਤੇ ਬਿਆਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੋ ਬੀਤੇ ਦਿਨੀ ਅਮਰੀਕਾ ਦੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋ ਸਿਰਸਾ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆਂ ਹੈ ਉਸ ਦੀ ਤਰਜ ਤੇ ਦੇਸ ਦੀਆਂ ਵੱਖ ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੀ ਸਿਰਸਾ ਦਾ ਮੁਕੰਮਲ ਬਾਈਕਾਟ ਕਰਨ ਦਾ ਮਤਾ ਅਮਲ ਵਿੱਚ ਲਿਆਉਣ।ਉਨਾ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਪੈਸਾ ਤੇ ਸੋਨਾ ਸੰਗਤਾ ਦੀ ਸਰਧਾ ਤੇ ਸਤਿਕਾਰ ਦਾ ਪ੍ਰਮਾਣ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਹਿੰਦੂਤਵੀ ਹੱਥਾਂ ਵਿੱਚ ਨਹੀ ਜਾਣ ਦਿਤਾ ਜਾਵੇਗਾ ਤੇ ਅੱਜ ਵੀ ਸਿੱਖ ਸੰਗਤਾਂ ਤਾਂ ਜਮੀਰ ਜਿੰਦਾ ਹੈ ਜਿਸ ਲਈ ਉਹ ਕਿਸੇ ਵੀ ਤਰਾਂ ਦੀ ਕੌਮ ਹਿੱਤ ਕੁਰਬਾਨੀ ਦੇਣ ਲਈ ਤਿਆਰ ਹੈ।ਉਨਾ ਕਿਹਾ ਕਿ ਸਿਰਸਾ ਬਾਦਲ ਜੁੰਡਲੀ ਦਾ ਉਹ ਨੇਤਾ ਹੈ ਜੋ ਸਿੱਖ ਕੌਮ ਦੀ ਕਿਸੇ ਵੀ ਹੱਦ ਤੱਕ ਜਾ ਕੇ ਪਿੱਠ ਲਵਾਉਣ ਨੂੰ ਤਿਆਰ ਰਹਿੰਦਾ ਹੈ ਜਿਸ ਦਾ ਮਕਸਦ ਆਪਣੇ ਵਿਵਾਦਤ ਬਿਆਨਾ ਰਾਹੀ ਆਪਣੇ ਸਿੱਖ ਕੌਮ ਵਿਰੋਧੀ ਆਕਾਵਾਂ ਨੂੰ ਖੁਸ ਕਰਨਾ ਹੈ।ਉਨਾ ਕਿਹਾ ਕਿ ਸਿਰਸਾ ਅਨੁਸਾਰ ਧਾਰਮਿਕ ਅਸਥਾਨਾ ਦਾ ਪੈਸਾ ਤੇ ਸੋਨਾ ਸਰਕਾਰ ਆਪਣੇ ਹੱਥਾਂ ਵਿੱਚ ਲੈ ਕੇ ਲੋਕਾਂ ਦੇ ਭਲੇ ਲਈ ਖਰਚ ਕਰੇ ਪਰ ਸਿਰਸਾਂ ਖੁਦ ਦੱਸੇ ਕਿ ਉਨਾ ਨੇ ਦਿੱਲੀ ਵਿੱਚ ਕਿੰਨੇ ਲੋਕ ਭਲਾਈ ਕਾਰਜ ਕੀਤੇ ਹਨ ਤੇ ਉਨਾ ਤੇ ਕਿਉ ਗੁਰੂ ਦੀ ਗੋਲਕ ਦੀ ਦੁਰਵਰਤੋ ਕਰਨ ਦੇ ਇਲਜਾਮ ਲੱਗ ਰਹੇ ਹਨ।ਉਨਾ ਕਿਹਾ ਕਿ ਸਿਰਸਾ ਇਹ ਵੀ ਦੱਸਣ ਕਿ ਉਸ ਨੇ ਇਸ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਕਾਰਨ ਦੇਸ ਭਰ ਵਿੱਚ ਫੈਲੇ ਸੰਕਟ ਨੂੰ ਲੈ ਕੇ ਉਨਾ ਆਪਣੀ ਨਿੱਜੀ ਸੰਪਤੀ ਵਿੱਚੋ ਕਿੰਨੀ ਲੋੜਵੰਦਾ ਦੀ ਮੱਦਦ ਕੀਤੀ ਹੈ।ਉਨਾ ਕਿਹਾ ਕਿ ਗੁਰਦਆਰਾ ਸਾਹਿਬ ਦੀ ਸੰਪਤੀਆਂ ਤੇ ਐਸ ਕਰਨ ਵਾਲਾ ਸਿਰਸਾ ਆਪਣਾ ਜਮੀਰ ਭਗਵੀਂ ਹਿੰਦੂਤਵੀ ਜਮਾਤ ਨੂੰ ਵੇਚ ਚੱੁਕਾ ਹੈ ਜਿਸ ਦਾ ਹੁਣ ਮਕਸਦ ਗੁਰਦੁਆਰਾ ਸਾਹਿਬ ਦੀਆਂ ਸੰਪਤੀਆਂ ਤੇ ਭਗਵੀਂ ਸਰਕਾਰ ਦਾ ਕਬਜਾ ਕਰਵਾਉਣਾ ਹੈ।ਇਸ ਮੌਕੇ ਉਨਾ ਨਾਲ ਗੁਰਦੀਪ ਸਿੰਘ ਮੱਲਾ ,ਮਹਿੰਦਰ ਸਿੰਘ ਭੰਮੀਪੁਰਾ,ਗੁਰਦਿਆਲ ਸਿੰਘ ਡਾਗੀਆਂ,ਅਜਮੇਰ ਸਿੰਘ ਡਾਗੀਆਂ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ,ਸਰਦਾਰਾ ਸਿੰਘ ਕਾਉਂਕੇ ,ਗੁਰਨਾਮ ਸਿੰਘ ਡੱਲਾ,ਸਰਬਜੀਤ ਸਿੰਘ ਕਾਉਂਕੇ,ਭਾਈ ਕਰਮਜੀਤ ਸਿੰਘ ਕਾਉਂਕੇ,ਜਗਦੀਪ ਸਿੰਘ ਕਾਲਾ,ਇਕਬਾਲ ਸਿੰਘ ਅਖਾੜਾ,ਗੁਰਸੇਵਕ ਸਿੰਘ ਅਖਾੜਾ ਆਦਿ ਵੀ ਹਾਜਿਰ ਸਨ।

ਸੰਗਤਾਂ ਹੱਥ ਮਿਲਾਉਣ ਦੀ ਥਾਂ ਦੋਵੇਂ ਹੱਥਾਂ ਨਾਲ ‘ਫਤਹਿ’ ਬਲਾਉਣ ਨੂੰ ਤਰਜੀਹ ਦੇਣ- ਬਾਬਾ ਜਰਨੈਲ ਸਿੰਘ

ਫੋਟੋ 21 ਬੀ ਬਾਬਾ ਜਰਨੈਲ ਪਾਉਣੀ ਹੈ।

ਕਾਉਂਕੇ ਕਲਾਂ,  ਮਈ 2020 ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੂੰ ਮੱੁਖ ਰੱਖਦਿਆਂ ਬਾਬਾ ਜਰਨੈਲ ਸਿੰਘ ਅਖਾੜਾ ਵਾਲਿਆਂ ਨੇ ਜਿੱਥੇ ਸਮੱੁਚੀ ਸੰਗਤ ਨੂੰ ਸਰਕਾਰਾਂ ਵੱਲੋ ਲਾਕਾਡਾਉਨ ਦੌਰਾਨ ਚਲਾਏ ਅਭਿਆਨਾਂ ਤੇ ਨਿਰਦੇਸਾਂ ਦੀ ਜਿੰਮੇਵਾਰ ਨਾਗਰਿਕ ਤੌਰ ਤੇ ਪਾਲਣਾ ਕਰਨ ਦਾ ਸੰਦੇਸ ਦਿੱਤਾ ਉੱਥੇ ਉਨਾ ਸੰਗਤਾਂ ਨੂੰ ਇਹ ਵੀ ਕਿਹਾ ਕਿ ਉਹ ਗੁਰੂ ਸਾਹਿਬਾਨਾਂ ਵੱਲੋ ਬਖਸਿਸ ਨਾਅਰੇ ਦੋਵੇਂ ਹੱਥਾਂ ਜੋੜ ਕੇ ਸਤਿਕਾਰ ਨਾਲ ‘ਫਤਿਹ’ਬਲਾਉਣ ਨੂੰ ਤਰਜੀਹ ਦੇਣ।ਉਨਾ ਕਿਹਾ ਕਿ ਮਿਲਣ ਸਮੇ ‘ਫਤਿਹ’ ਬਲਾਉਣ ਦਾ ਨਾਅਰਾਂ ਸਾਡੇ ਗੁਰੂ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਹੀ ਸਾਨੂੰ ਦੇ ਦਿੱਤਾ ਸੀ ਜਿਸ ਨੂੰ ਇਸ ਸੰਕਟ ਦੀ ਘੜੀ ਵਿੱਚ ਅਮਲ ਵਿੱਚ ਲਿਆਉਣਾ ਬੇਹੱਦ ਜਰੂਰੀ ਹੈ।ਉਨਾ ਕਿਹਾ ਕਿ ਸੰਗਤਾਂ ਇਸ ਸੰਕਟ ਤੇ ਦੱੁਖ ਦੀ ਘੜੀ ਵਿੱਚ ਵਾਹਿਗੁਰੂ ਦਾ ਜਾਪ ਕਰਨ ਤੇ ਸਮੱੁਚੀ ਲੋਕਾਈ ਦੇ ਭਲੇ ਲਈ ਅਰਦਾਸ ਵੀ ਸੇਵੇਰੇ ਸਾਮ ਕਰਨ।ਉਨਾ ਇਹ ਵੀ ਕਿਹਾ ਕਿ ਇਸ ਮਹਾਮਾਰੀ ਤੋ ਘਬਰਾਉਣ ਦੀ ਥਾਂ ਸੁਚੇਤ ਹੋਣ ਦੀ ਲੋੜ ਹੈ ਜਿਸ ਤਾਹਿਤ ਸਾਨੂੰ ਵੱਧ ਤੋ ਵੱਧ ਘਰਾਂ ਵਿੱਚ ਹੀ ਰਹਿਣ ਚਾਹੀਦਾ ਹੈ।ਭੀੜ ਭੜੱਕੇ ਵੱਲੀ ਥਾਂ ਤੇ ਜਾਣ ਤੋ ਗੁਰੇਜ ਕਰਨ,ਮੂੰਹ ਉਪਰ ਮਾਸਕ ਲਾ ਕੇ ਰੱਖਣ,ਵਾਰ ਵਾਰ ਸਾਬਣ ਨਾਲ ਹੱਥ ਧੋਣ,ਹੱਥਾਂ ਉਪਰ ਸੈਨੇਟਾਈਜਰ ਲਾਉਣ ਤੇ ਵਾਇਰਸਗ੍ਰਸਤ ਵਿਅਕਤੀ ਤੋ ਦੂਰ ਰਹਿਣ ਦੇ ਨਿਰਦੇਸਾ ਦਾ ਸਹੀ ਪਾਲਣ ਕਰਕੇ ਅਸੀ ਇਸ ਮਾਹਮਾਰੀ ਤੋ ਬਚ ਸਕਦੇ ਹਾਂ।

ਪੁਲਿਸ ਮੁਲਾਜ਼ਮ ਨਾਲ ਥਾਣੇ ਵਿੱਚ ਹੱਥਾਂ-ਪਾਈ ਹੋਣ ਤੇ ਦੋਸ਼ੀ ਖਿਲਾਫ ਮਾਮਲਾ ਦਰਜ

ਜਗਰਾਉਂ/ਰਾਏਕੋਟ(ਰਾਣਾ ਸ਼ੇਖਦੌਲਤ) ਥਾਣਾ ਸਿਟੀ ਰਾਏਕੋਟ ਅੰਦਰ ਇਕ ਪੁਲਿਸ ਮੁਲਾਜ਼ਮ ਨਾਲ ਥਾਣੇ ਵਿੱਚ ਹੀ ਹੱਥਾਂ-ਪਾਈ ਹੋਣ ਤੇ ਦੋਸ਼ੀ ਖਿਲਾਫ ਮੁੱਕਦਮਾ ਦਰਜ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਐਸ. ਆਈ ਗੁਰਤਾਰ ਸਿੰਘ ਥਾਣਾ ਸਿਟੀ ਰਾਏਕੋਟ  ਨੇ ਦੱਸਿਆ ਕਿ ਪੰਜਾਬ ਪੁਲਿਸ ਮੁਲਾਜ਼ਮ ਸਿਪਾਹੀ ਗੁਰਪ੍ਰੀਤ ਸਿੰਘ ਜੋ ਥਾਣਾ ਸਿਟੀ ਰਾਏਕੋਟ ਤਾਇਨਾਤ ਸੀ ਮਿਤੀ20-5-20 ਨੂੰ ਸਵੇਰੇ2:45 ਤੇ ਥਾਣੇ ਦਾ ਮੇਨ ਗੇਟ ਜ਼ੋਰ ਜ਼ੋਰ ਨਾਲ ਖੜਕਣ ਦੀ ਆਵਾਜ਼ ਆਈ।ਜਦੋਂ ਮੈਂ ਗੇਟ ਖੋਲ੍ਹਿਆ ਤਾਂ ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਜ਼ੋਆਣਾ ਸੁਧਾਰ ਮੈਨੂੰ ਗਲਤ ਸ਼ਬਦਾਵਲੀ ਬੋਲਣ ਲੱਗ ਪਿਆ ਅਤੇ ਕਿਹਾ ਕਿ ਮੇਰੇ ਡੈਡੀ ਨੂੰ ਕੌਣ ਲੈ ਕੇ ਆਇਆ ਇਸ ਤੋਂ ਬਾਅਦ ਉਸ ਨੇ ਮੇਰੇ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ।ਜਦੋਂ ਨੂੰ ਦੂਜੇ ਮੁਲਾਜ਼ਮਾਂ ਨੇ ਆ ਕੇ ਉਸ ਨੂੰ ਮੌਕੇ ਤੇ ਕਾਬੂ ਕੀਤਾ।ਅਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਡੀ.ਡੀ.ਪੰਜਾਬੀ ਚੈਨਲ ਤੇ ਪਾਠਕ੍ਰਮ ਸੁਰੂ ਹੋਣ ਨਾਲ ਬੱਚਿਆਂ ਦਾ ਪੜਾਈ ‘ਚ ਹੋਰ ਰੁਝਾਨ ਵਧਿਆਂ

ਕੈਪਸਨ- ਡੀ.ਡੀ. ਪੰਜਾਬੀ ਤੇ ਪ੍ਰੋਗਰਾਮ ਵੇਖ ਕੇ ਪੜਾਈ ਕਰਦੇ ਸਕੂਲੀ ਵਿਿਦਆਰਥੀ।

ਕਾਉਂਕੇ ਕਲਾਂ, 20 ਮਈ ( ਜਸਵੰਤ ਸਿੰਘ ਸਹੋਤਾ)-ਲਕਾਡਾਉਨ ਦੌਰਾਨ ਸਰਕਾਰ ਵੱਲੋ ਸਕੂਲੀ ਬੱਚਿਆਂ ਦੀ ਪੜਾਈ ਦਾ ਨੁਕਸਾਨ ਨਾ ਹੋਣ ਵਜੋ ਜਿੱਥੇ ਆਨਲਾਈਨ ਪੜਾਈ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉੱਥੇ ਡੀ.ਡੀ ਪੰਜਾਬੀ ਚੈਨਲ ਤੇ ਪਾਠਕ੍ਰਮ ਪ੍ਰੌਗਾਰਮ ਪ੍ਰਸਾਰਿਤ ਕਰਨ ਦਾ ਉਪਰਾਲਾ ਵੀ ਵਿਿਦਅਰਾਥੀਆਂ ਲਈ ਕਾਰਗਰ ਸਾਬਿਤ ਹੋ ਰਿਹਾ ਹੈ ਜਿਸ ਦੇ ਚਲਦੇ ਵਿਿਦਆਰਥੀਆਂ ਦਾ ਘਰ ਬੈਠੇ ਵੀ ਪੜਾਈ ਵਿੱਚ ਹੋਰ ਰੁਝਾਨ ਵਧਿਆਂ ਹੈ।ਸਵੇਰੇ 9 ਵਜੇ ਤੋ ਰੌਜਾਨਾ ਡੀ.ਡੀ ਪੰਜਾਬੀ ਤੋ ਸੁਰੂ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਹਰ ਕਲਾਸ ਦੇ ਵਿਿਦਆਰਥੀ ਤੇ ਉਨਾ ਦੇ ਮਾਪੇ ਬੜੀ ਬੇਸਵਰੀ ਨਾਲ ਉਡੀਕਦੇ ਹਨ ਤੇ ਮਨ ਲਾ ਕੇ ਪੜਾਈ ਕਰਦੇ ਹਨ।ਕਈ ਗਰੀਬ ਪਰਿਵਾਰਾਂ ਕੋਲ ਮਹਿੰਗੇ ਸਮਾਰਟਫੋਨ ਨਾ ਹੋਣ ਕਾਰਨ ਉਹ ਆਨਲਾਈਨ ਪੜਾਈ ਤੋ ਬਾਂਝੇ ਰਹਿ ਜਾਂਦੇ ਸਨ ਪਰ ਡੀ.ਡੀ ਪੰਜਾਬੀ ਤੇ ਇਸ ਪਾਠਕ੍ਰਮ ਪ੍ਰੋਗਰਾਮ ਦੇ ਚੱਲਣ ਨਾਲ ਹਰ ਵਿਿਦਆਰਥੀ ਪੜਾਈ ਨਾਲ ਆਪ ਮੁਹਾਰੇ ਜੁੜ ਰਿਹਾ ਹੈ।ਲਕਾਡਾਉਨ ਦੇ ਚਲਦੇ ਸਕੂਲ ਬੰਦ ਹੋਣ ਕਾਰਨ ਵਿਿਦਅਰਾਥੀਆ ਦਾ ਪੜਾਈ ਦੇ ਮਾੜਾ ਪ੍ਰਭਾਵ ਪੈ ਰਿਹਾ ਹੈ ਤੇ ਬੇਸੱਕ ਅਨਾਲਾਈਨ ਤੇ ਪੰਜਾਬੀ ਚੈਨਲ ਦੁਆਰਾ ਬੱਚਿਆਂ ਨੂੰ ਪੜਾਈ ਕਰਵਾਈ ਜਾ ਰਹੀ ਹੈ ਪਰ ਜੋ ਸਕੂਲ ਵਿੱਚ ਪੜਾਈ ਕਰਵਾਈ ਜਾਂਦੀ ਸੀ ਉਸ ਨਾਲ ਵਿਿਦਆਰਥੀਆਂ ਦੇ ਗਿਆਨ ਵਿੱਚ ਝੋਖਾ ਵਾਧਾ ਹੁੰਦਾ ਸੀ।ਹੁਣ ਤਾਂ ਕਈ ਵਿਿਦਆਰਥੀ ਵੀ ਸਕੂਲ ਦੀ ਆਪਣੀ ਚਹਿਲ ਪਹਿਲ ਨੂੰ ਉਡੀਕ ਰਹੇ ਹਨ ਤੁ ਜਲਦੀ ਸਕੂਲ ਖੁੱਲਣ ਦੀ ਕਾਮਨਾ ਵੀ ਕਰ ਰਹੇ ਹਨ।

ਗਰੀਬ ਪਰਿਵਾਰਾਂ ਨੇ ਨੀਲੇ ਰਾਸਨ ਕਾਰਡਾਂ ਵਿੱਚੋ ਨਾਂ ਕੱਟਣ ਨੂੰ ਲੈ ਕੇ ਕੀਤਾ ਰੋਸ ਮੁਜਾਹਰਾ

ਕਾਉਂਕੇ ਕਲਾਂ  ਮਈ 2020 ( ਜਸਵੰਤ ਸਿੰਘ ਸਹੋਤਾ)- ਪਿੰਡ ਰਸੂਲਪੁਰ ਦੇ ਕਈ ਗਰੀਬ ਲੋੜਵੰਦ ਪਰਿਵਾਰਾ ਦੇ ਨੀਲੇ ਕਾਰਡਾਂ ਵਿੱਚੋ ਨਾਂ ਕੱਟਣ ਦੇ ਖਿਲਾਫ ਰੋਸ ਵਜੋ ਗਰੀਬ ਪਰਿਵਾਰਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ ਜਿਸ ਵਿੱਚ ਪਿੰਡ ਦੇ ਗਰੀਬ ਲੋੜਵੰਦ ਪਰਿਵਾਰਾਂ ਤੇ ਅਤੇ ਮਜਦੂਰਾ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ।ਇਸ ਮੌਕੇ ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆ ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਲੱਗੇ ਲਾਕਡਾਉਨ ਦੌਰਾਨ ਲੋਕਾਂ ਨੂੰ ਅਨੇਕਾ ਮੁਸਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਸੰਕਟ ਮਈ ਦੌਰ ਵਿਚ ਭਾਵੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋ ਆਮ ਲੋਕਾ ਦੀ ਸਹੂਲਤ ਲਈ ਕਈ ਯੋਜਨਾਵਾ ਦੇ ਐਲਾਨ ਕੀਤੇ ਗਏ ਹਨ ਪਰ ਇਹ ਐਲਾਨ ਜਮੀਨੀ ਪੱਧਰ ਤੇ ਲਾਗੂ ਹੋਏ ਨਜਰ ਨਹੀ ਆਏ।ਉਨਾ ਕਿਹਾ ਕਿ ਸਰਕਾਰ ਵੱਲੋ ਪਹਿਲਾ ਹਰ ਗਰੀਬ ਲੋੜਵੰਦ ਪਰਿਵਾਰ ਨੂੰ ਕਣਕ,ਚੌਲ,ਦਾਲ,ਘਿਓ ਆਦਿ ਰਾਸਨ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਕੇਵਲ ਨੀਲੇ ਕਾਰਡ ਧਾਰਕਾ ਨੂੰ ਹੀ ਕਣਕ ਤੇ ਦਾਲ ਹੀ ਦਿੱਤੀ ਜਾ ਰਹੀ ਹੈ ਤੇ ਜਿਸ ਦੌਰਾਨ ਵੀ ਵੰਡ ਸਮੇ ਵੇਖਣ ਵਿੱਚ ਆਇਆਂ ਕਿ ਬਹੁਤੇ ਗਰੀਬ ਲੋੜਵੰਦ ਨੀਲੇ ਕਾਰਡ ਧਾਰਕਾ ਦੇ ਕਾਰਡਾਂ ਵਿੱਚੋ ਨਾਂ ਹੀ ਕੱਟ ਦਿੱਤੇ ਗਏ ਹਨ ਜਾਂ ਫਿਰ ਕਈ ਪਰਿਵਾਰਾ ਦੇ ਜੀਆ ਦੇ ਨਾਮ ਹੀ ਕੱਟ ਦਿੱਤੇ ਗਏ ਹਨ।ਉਨਾ ਕਿਹਾ ਕਿ ਕੱਟੇ ਗਏ ਨੀਲੇ ਕਾਰਡਾ ਦੇ ਕਈ ਵਿਅਕਤੀ ਇਸ ਸੰਕਟ ਦੀ ਘੜੀ ਵਿੱਚ ਇਸ ਮਿਲਣ ਵਾਲੀ ਸਰਕਾਰੀ ਸੂਹਲਤ ਤੋ ਬਾਂਝੇ ਹੋ ਕੇ ਰਹਿ ਗਏ ਹਨ ਜਿੰਨਾ ਦੇ ਸਬਰ ਦਾ ਅੱਜ ਬੰਨ ਟੱੁਟ ਗਿਆ ਤੇ ਜਿੰਨਾ ਮਜਬੂਰਨ ਸਰਕਾਰ ਖਿਲਾਫ ਸੰਘਰਸ ਕਰਨਾ ਪਿਆ।ਉਨਾ ਮੰਗ ਕੀਤੀ ਕਿ ਕੱਟੇ ਹੋਏ ਨੀਲੇ ਕਾਰਡ ਮੁੜ ਸੁਰੂ ਕੀਤੇ ਜਾਣ ਤੇ ਕੱਟੇ ਨੀਲੇ ਕਾਰਡ ਧਾਰਕਾ ਨੂੰ ਵੀ ਸਰਕਾਰੀ ਰਾਸਨ ਦਿੱਤਾ ਜਾਵੇ॥ਇਸ ਮੌਕੇ ਉਨ੍ਹਾ ਨਾਲ ਨਿਰਮਲ ਸਿੰਘ,ਅਵਤਾਰ ਸਿੰਘ,ਭਾਗ ਸਿੰਘ,ਕਰਮ ਸਿੰਘ,ਕਰਤਾਰ ਸਿੰਘ,ਸੁਖਮਿੰਦਰ ਸਿੰਘ,ਗਰਚਰਨ ਸਿੰਘ,ਹਰਦੇਵ ਸਿੰਘ,ਮੋਰ ਸਿੰਘ,ਗੁਰਮੇਲ ਸਿੰਘ ਆਦਿ ਵੀ ਹਾਜ਼ਰ ਸਨ।ਇਸ ਸਬੰਧੀ ਫੂਡ ਸਪਲਾਈ ਵਿਭਾਗ ਦੇ ਇਸਪੈਕਟਰ ਰੋਹਿਤ ਸ਼ਰਮਾਂ ਦਾ ਕਹਿਣਾ ਹੈ ਕਿ ਉਹ ਇਸ ਮੱੁਦੇ ਤੇ ਸੋਮਵਾਰ ਨੂੰ ਪਤਾ ਕਰਨਗੇ ।

ਪਲਾਂਟ ਤੇ ਨਜਾਇਜ਼ ਕਬਜ਼ਾ ਕਰਨ ਗਏ 5 ਵਿਅਕਤੀਆਂ ਖਿਲਾਫ਼ ਮੁੱਕਦਮਾ ਦਰਜ਼

ਜਗਰਾਉਂ (ਰਾਣਾ ਸ਼ੇਖਦੌਲਤ) ਜਗਰਾਉਂ ਕਰਨੈਲ ਗੇਟ ਵਿੱਚ ਇੱਕ ਪਲਾਂਟ ਤੇ ਨਜਾਇਜ਼ ਕਬਜ਼ਾ ਕਰਨ ਆਏ 5 ਵਿਅਕਤੀਆਂ ਵਿਰੁੱਧ ਮੁੱਕਦਮਾ ਦਰਜ਼ ਕੀਤਾ ਗਿਆ ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ.ਆਈ ਦਰਸ਼ਨ ਸਿੰਘ ਚੌਕੀ ਬੱਸ ਸਟੈਂਡ ਨੇ ਦੱਸਿਆ ਕਿ ਵਿਨੇ ਕੱਕੜ ਪੁੱਤਰ ਪਵਨ ਕੁਮਾਰ ਵਾਸੀ ਕਰਨੈਲ ਗੇਟ ਗਲੀ ਨੰਬਰ 5 ਨੇ ਦਰਖਾਸਤ ਦਿੰਦੇ ਹੋਏ ਕਿਹਾ ਕਿ ਮੇਰਾ ਪਲਾਂਟ ਕਰਨੈਲ ਗੇਟ ਵਿੱਚ ਹੈ ਜਦੋਂ।ਮੈਂ ਅੱਜ ਆਪਣੇ ਪਲਾਂਟ ਚ ਗੇੜਾ ਮਾਰਨ ਗਿਆ ਤਾਂ ਮੇਰੇ ਪਲਾਂਟ ਵਿੱਚ 5 ਵਿਅਕਤੀ ਬੈਠੇ ਸਨ ਜੋ ਮੈਨੂੰ ਪਲਾਂਟ ਵਿੱਚ ਵੜਨ ਮੌਕੇ ਕਹਿਣ ਲੱਗੇ ਬਾਹਰ ਚਲਾ ਜਾ ਇਹ ਪਲਾਂਟ ਸਾਡਾ ਹੈ ਪਰ ਮੈਂ ਕਿਹਾ ਇਹ ਪਲਾਂਟ ਮੇਰਾ ਹੈ ਰਜਿਸਟਰੀ ਮੇਰੇ ਕੋਲ ਹੈ ਪਰ ਉਨ੍ਹਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ ।ਮੇਰੇ ਇਕੱਠ ਕਰਨ ਤੇ ਉਹ ਭੱਜ ਗਏ।ਏ.ਐਸ. ਆਈ ਦਰਸ਼ਨ ਸਿੰਘ ਨੇ ਕਿਹਾ ਕਿ ਤਫਤੀਸ਼ ਕਰਕੇ ਗੁਰਤੇਜ਼ ਸਿੰਘ ਪੁਤਰ ਮਨਜੀਤ ਸਿੰਘ ਵਾਸੀ ਅੱਡਾ ਰਾਏਕੋਟ,ਗੁਰਪ੍ਰੀਤ ਸਿੰਘ ਪੁਤਰ ਗੁਰਜੰਟ ਸਿੰਘ ਵਾਸੀ ਅੱਡਾ ਰਾਏਕੋਟ, ਜਗਜੀਤ ਸਿੰਘ ਉਰਫ ਜੱਗਾ ਪੁਤਰ ਸੰਤੋਖ ਸਿੰਘ ਵਾਸੀ ਅਮਰਗੜ੍ਹ ਕਲੇਰ, ਬਲਕਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਾਸਤਰੀ ਨਗਰ ਜਗਰਾਉਂ ਇਨ੍ਹਾਂ ਸਾਰਿਆਂ ਦੇ ਖਿਲਾਫ਼ ਮੁੱਕਦਮਾ ਦਰਜ ਕਰ ਦਿੱਤਾ ਹੈ।

ਮਾਨਯੋਗ ਅਦਾਲਤ ਵੱਲੋਂ ਸਟੇਟ ਆਡਰ ਹੋਣ ਤੋਂ ਬਾਅਦ ਜ਼ਮੀਨ ਉੱਪਰ ਕਬਜ਼ਾ ਕਰਨ ਦੀ ਉਪਰੰਤ ਮੁੱਕਦਮਾ ਦਰਜ਼

ਜਗਰਾਉਂ/ਰਾਏਕੋਟ( ਰਾਣਾ ਸ਼ੇਖਦੌਲਤ) ਪਿੰਡ ਬੁਰਜ ਹਰੀ ਸਿੰਘ ਵਿੱਚ ਇੱਕ ਪਾਰਟੀ ਨੇ ਮਾਨਯੋਗ ਅਦਾਲਤ ਵੱਲੋਂ ਸਟੇਟ ਲੈਣ ਤੋਂ ਬਾਅਦ ਦੂਜੀ ਪਾਰਟੀ ਨੇ ਗਲਤ ਤੱਥਾਂ ਦੇ ਅਧਾਰ ਤੇ ਕਬਜਾ ਕਰ ਲਿਆ ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ.ਆਈ ਜਸਵਿੰਦਰ ਸਿੰਘ ਥਾਣਾ ਸਦਰ ਰਾਏਕੋਟ ਨੇ ਦੱਸਿਆ ਕਿ ਦਰਸ਼ਨ ਸਿੰਘ ਪੁੱਤਰ ਬਲਵੰਤ ਸਿੰਘ ਪਿੰਡ ਠੱਕਰਵਾਲ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਮੇਰੇ ਭਰਾ ਦਵਿੰਦਰ ਸਿੰਘ ਨੇ ਗੁਰਦਿਆਲ ਸਿੰਘ,ਸੁਖਵਿੰਦਰ ਸਿੰਘ ਅਤੇ ਜਸਪਾਲ ਸਿੰਘ ਵਾਸੀ ਬੁਰਜ ਹਰੀ ਸਿੰਘ ਪਾਸੋ ਮਸ਼ਤਰਕ ਖਾਤੇ ਵਿਚੋਂ 43 ਕਨਾਲਾਂ 4 ਮਰਲੇ ਦੀ ਬੈ ਦੀ ਰਜਿਸਟਰੀ ਕਰਵਾ ਲਈ ਸੀ ਪਰ 2017 ਵਿੱਚ  ਮਸਤਰਕਾ ਖਾਤਾ ਹੋਣ ਕਰਕੇ ਸਵਰਨ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਹਰਪ੍ਰੀਤ ਕੌਰ ਪੁੱਤਰੀ ਸਵਰਨ ਸਿੰਘ ਨੇ ਧੱਕੇ ਨਾਲ 7 ਕਨਾਲਾਂ ਆਪਣੀ ਜਮੀਨ ਵਿੱਚ ਰਲਾ ਲਈਆਂ ਜਦੋਂ ਬਲਕਿ ਅਸੀਂ ਪਹਿਲਾਂ ਹੀ ਮਾਨਯੋਗ ਅਦਾਲਤ ਵਿਚੋਂ ਜਗਰਾਉਂ ਕੋਰਟ ਵਿਚੋਂ ਸਟੇਟ ਦੇ ਆਡਰ ਲੈ ਲਏ ਸੀ ਇਹ ਕਾਗਜ਼ ਵੇਖ ਕੇ ਦੋਸ਼ੀਆਂ ਵਿਰੁੱਧ ਮੁੱਕਦਮਾ ਦਰਜ਼ ਕਰ ਦਿੱਤਾ ਗਿਆ ਹੈ।

ਗਾਲਿਬ ਕਲਾਂ 'ਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਸੋਨੀ ਗਾਲਿਬ ਨੇ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਵੰਡਣ ਦੀ ਕੀਤੀ ਸੁਰੂਆਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਕਲਾਂ ਵਿਖੇ ਕੇਂਦਰ ਸਰਕਾਰ ਵਲੋਂ ਨੀਲੇ ਕਾਰਡ ਧਾਰਕਾਂ ਨੂੰ ਭੇਜੇ ਗਏ ਰਾਸ਼ਨ ਦੀ ਵੰਡ ਕੀਤੀ ਗਈ।ਰਾਸਨ ਵੰਡਣ ਦੀ ਸ਼ੁਰੂਆਤ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਸੋਨੀ ਗਾਲਿਬ ਵਲੋਂ ਕੀਤੀ ਗਈ।ਇਸ ਸਮੇਂ ਸੋਨੀ ਗਾਲਿਬ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਕਰ ਕੇ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ,ਜਿਸ ਕਰਾਣ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ।ਇਸ ਔਖੇ ਸਮੇਂ ਕੇਂਦਰ ਵਲੋਂ ਭੇਜਿਆ ਰਾਸ਼ਨ ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਦੇ ਘਰਾਂ ਤੱਕ ਡਿੱਪੂ ਹੋਲਡਰਾਂ ਰਾਹੀਂ ਪਹੁੰਚਦਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਰਾਸ਼ਨ ਦੇਣ ਸਮੇਂ ਦੀ ਮੁੱਖ ਲੋੜ ਸੀ।ਇਸ ਸਮੇਂ ਡਿੱਪੂ ਹੋਲਡਰ ਪਰਮਿੰਦਰ ਸਿੰਘ ਚਾਹਲ,ਸੁਖਜੀਤ ਕੁਮਾਰ ਸੋਨੀ ਤੇ ਗੁਰਮੁੱਖ ਸਿੰਘ ਨੇ ਦੱਸਿਆ ਕਿ ਬਾਇੳਮੈਟ੍ਰਿਕ ਮਸ਼ੀਨ ਰਾਹੀਂ ਲਾਭਪਾਤਰੀ ਨੂੰ ਪ੍ਰਤੀ ਮੈਂਬਰ 15 ਕਿਲੋ ਕਣਕ ਅਤੇ ਇਸ ਕਾਰਡ 'ਤੇ 3 ਕਿਲੋ ਦਾਲ ਦੇ ਹਿਸਾਬ ਨਾਲ ਰਾਸ਼ਨ ਦਿੱਤਾ ਜਾ ਰਿਹਾ ਹੈ।ਇਸ ਤੋਂ ਪਹਿਲਾ ਆਫਤ ਦੀ ਘੜੀ ਵਿਚ ਪਿੰਡ ਦੇ 1200 ਦੇ ਕਰੀਬ ਲੋੜਵੰਦ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਦੇਣ ਲਈ ਉਨ੍ਹਾਂ ਨੇ ਸੋਨੀ ਗਾਲਿਬ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।ਇਸ ਮੌਕੇ ਜਰਨੈਲ ਸਿੰਘ ਏ.ਐੱਸ.ਆਈ.,ਆਤਮਾ ਸਿੰਘ ਮੈਂਬਰ ਬਾਲਕ ਸੰਮਤੀ,ਪੰਚ ਗੁਰਚਰਨ ਸਿੰਘ ਗਿਆਨੀ ,ਮੇਜਰ ਸਿੰਘ ਸਾਬਕਾ ਸਰਪੰਚ ,ਅਮਰੀਕ ਸਿੰਘ ਆਦਿ ਹਾਜ਼ਰ ਸਨ।

ਜਗਰਾਉਂ ਪੁਲਿਸ ਵੱਲੋਂ ਭਾਰੀ ਮਾਤਰਾਂ ਵਿੱਚ ਭੁੱਕੀ ਚੂਰਾ ਪੋਸਤ ਦਾ ਟਰੱਕ ਬਰਾਮਦ

ਜਗਰਾਉਂ/ਲੁਧਿਆਣਾ, ਮਈ 2020-(ਰਾਣਾ ਸ਼ੇਖਦੌਲਤ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਜਗਰਾਉਂ ਪੁਲਿਸ ਦੇ ਮੁਖੀ ਐਸ.ਐਸ.ਪੀ ਸ੍ਰੀ ਵਿਵੇਕਸ਼ੀਲ ਸੋਨੀ ਜੀ ਦੀ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਅੱਜ ਸੀ.ਆਈ.ਏ ਸਟਾਫ਼ ਦੇ ਇੰਚਾਰਜ਼ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਏ.ਐਸ. ਆਈ ਗੁਰਸ਼ੇਵਕ ਸਿੰਘ ਅਤੇ ਐਸ.ਆਈ ਪਿਆਰਾ ਸਿੰਘ ਨੇ ਦੱਸਿਆ ਕਿ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਮੇਲ ਸਿੰਘ ਉਰਫ਼ ਫੌਜੀ ਪੁੱਤਰ ਸੁਦਾਗਰ ਸਿੰਘ ਪਿੰਡ ਭੰਮੀਪੁਰਾ ਹੈ ਜਿਸ ਪਾਸ ਟਰੱਕ ਨੰਬਰੀ PB 23 J 0595 ਹੈ ਉਸ ਤੇ ਡਰਾਈਵਰ ਅਵਜ਼ਿੰਦਰ ਸਿੰਘ ਉਰਫ ਮਿੰਟੂ ਪੁੱਤਰ ਤਰਲੋਕ ਸਿੰਘ ਵਾਸੀ ਸਿੱਧਵਾਂ ਬੇਟ ਟਰੱਕ ਚਲਾ ਰਿਹਾ ਹੈ।ਅਤੇ ਦੂਜਾ ਟਰੱਕ ਨੰਬਰੀ PB 13 Z 0936 ਬਲਜੀਤ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਭੰਮੀਪੁਰਾ ਚਲਾ ਰਿਹਾ ਹੈ ਇਹ ਦੋਨੋਂ ਬਾਹਰਲੀਆਂ ਸਟੇਟਾਂ ਵਿਚੋਂ ਨਸ਼ਾ ਭੁੱਕੀ ਚੂਰਾ ਪੋਸਤ ਸਪਲਾਈ ਕਰਦੇ ਹਨ ਇਹ ਅੱਜ ਫਿਰ ਭੁੱਕੀ ਚੂਰਾ ਨਾਲ ਟਰੱਕ ਲੋਡ ਕਰਕੇ ਸੁਧਾਰ ਸਪਲਾਈ ਕਰਨਗੇ ਅਸੀਂ ਨਾਕੇਬੰਦੀ ਕਰਕੇ ਟਰੱਕ ਦੀ ਤਲਾਸ਼ੀ ਲਈ ਤਾਂ ਭਾਰੀ ਮਾਤਰਾਂ ਵਿੱਚ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਮੁੱਕਦਮਾ ਦਰਜ਼ ਕਰ ਲਿਆ ਹੈ