ਜਗਰਾਉਂ/ਰਾਏਕੋਟ(ਰਾਣਾ ਸ਼ੇਖਦੌਲਤ) ਥਾਣਾ ਸਿਟੀ ਰਾਏਕੋਟ ਅੰਦਰ ਇਕ ਪੁਲਿਸ ਮੁਲਾਜ਼ਮ ਨਾਲ ਥਾਣੇ ਵਿੱਚ ਹੀ ਹੱਥਾਂ-ਪਾਈ ਹੋਣ ਤੇ ਦੋਸ਼ੀ ਖਿਲਾਫ ਮੁੱਕਦਮਾ ਦਰਜ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਐਸ. ਆਈ ਗੁਰਤਾਰ ਸਿੰਘ ਥਾਣਾ ਸਿਟੀ ਰਾਏਕੋਟ ਨੇ ਦੱਸਿਆ ਕਿ ਪੰਜਾਬ ਪੁਲਿਸ ਮੁਲਾਜ਼ਮ ਸਿਪਾਹੀ ਗੁਰਪ੍ਰੀਤ ਸਿੰਘ ਜੋ ਥਾਣਾ ਸਿਟੀ ਰਾਏਕੋਟ ਤਾਇਨਾਤ ਸੀ ਮਿਤੀ20-5-20 ਨੂੰ ਸਵੇਰੇ2:45 ਤੇ ਥਾਣੇ ਦਾ ਮੇਨ ਗੇਟ ਜ਼ੋਰ ਜ਼ੋਰ ਨਾਲ ਖੜਕਣ ਦੀ ਆਵਾਜ਼ ਆਈ।ਜਦੋਂ ਮੈਂ ਗੇਟ ਖੋਲ੍ਹਿਆ ਤਾਂ ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਜ਼ੋਆਣਾ ਸੁਧਾਰ ਮੈਨੂੰ ਗਲਤ ਸ਼ਬਦਾਵਲੀ ਬੋਲਣ ਲੱਗ ਪਿਆ ਅਤੇ ਕਿਹਾ ਕਿ ਮੇਰੇ ਡੈਡੀ ਨੂੰ ਕੌਣ ਲੈ ਕੇ ਆਇਆ ਇਸ ਤੋਂ ਬਾਅਦ ਉਸ ਨੇ ਮੇਰੇ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ।ਜਦੋਂ ਨੂੰ ਦੂਜੇ ਮੁਲਾਜ਼ਮਾਂ ਨੇ ਆ ਕੇ ਉਸ ਨੂੰ ਮੌਕੇ ਤੇ ਕਾਬੂ ਕੀਤਾ।ਅਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।