ਗੁਰੂ ਕੇ ਸਿੱਖਾਂ ਅਤੇ ਮੁਸਲਮਾਨਾਂ ਦੀ ਬਾਬੇ ਨਾਨਕ ਵੇਲੇ ਦੀ ਪਾਈ ਸਾਂਝ ਅੱਜ ਵੀ ਕਾਇਮ

*ਫੋਟੋ ਕੈਪਸ਼ਨ— ਰਾੲੇਕੋਟ ਸ਼ਹਿਰ ਵਿਖੇ ਮੁਸਲ਼ਿਮ ਭਾੲੀਚਾਰੇ ਨੂੰ ਰਾਸ਼ਨ ਤਕਸੀਮ ਕਰਨ ਮੌਕੇ ਖੜੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ।​

ਜ਼ਿਲਾ ਪ੍ਰਧਾਨ ਧਾਲੀਵਾਲ ਨੇ ਗ੍ਰੰਥੀ ਸਿੰਘਾਂ ਤੋਂ ਬਾਅਦ ਮੌਲਵੀਆਂ ਨੂੰ ਦਿੱਤਾ ਰਾਸ਼ਨ।

ਰਾਏਕੋਟ/ਲੁਧਿਆਣਾ, ਮਈ 2020-(ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਦੋ ਮਹੀਨਿਆਂ ਤੋਂ ਲੋਕਾਂ ਦੀ ਸੇਵਾ ਲਈ ਡੱਟੇ ਯੂਥ ਅਕਾਲੀ ਦਲ ਦੇ ਜ਼ਿਲਾ ਲੁਧਿਆਣਾ ਦਾ ਦਿਹਾਤੀ ਦੇ ਪ੍ਰਧਾਨ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਉਨਾਂ ਦੇ ਸਾਥੀਆਂ ਵੱਲੋਂ ਬਿੱਨਾ ਕਿਸੇ ਭੇਦ-ਭਾਵ ਤੋਂ ਰਾਸ਼ਨ ਦੀ ਸੇਵਾ ਦਾ ਸਿਲਸਿਲਾ ਬਾਦਸੂਤ ਜ਼ਾਰੀ ਹੈ। ਇਸੇ ਲੜੀ ਤਹਿਤ ਅੱਜ ਜ਼ਿਲਾ ਪ੍ਰਧਾਨ ਧਾਲੀਵਾਲ ਵੱਲੋਂ ਰਾਏਕੋਟ ਸ਼ਹਿਰ ਦੀ ਜਾਮਾ ਮਸਜਿਦ ਵਿੱਚ ਮੋਲਵੀਆ ਵਾਸਤੇ ਰਾਸਨ ਸੇਵਾ ਕੀਤੀ ਗੲੀ। ਇਸ ਮੌਕੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਆਖਿਆ ਕਿ ਸਿੱਖ ਕੌਮ ਤਾਂ ਕੋਰੋਨਾ ਮਹਾਮਾਰੀ ਦੌਰਾਨ ਬਿਨਾਂ ਕਿਸੇ ਧਰਮ, ਜਾਤ-ਪਾਤ ਦੇ ਦੁਨੀਆ ਭਰ ਵਿਚ ਲੋੜਵੰਦਾਂ ਲਈ ਲੰਗਰ ਲਗਾ ਰਹੀ ਹੈ। ਪ੍ਰਭਜੋਤ ਸਿੰਘ ਧਾਲੀਵਾਲ ਨੇ ਆਖਿਆ ਕਿ ਗੁਰੂ ਕੇ ਸਿੱਖਾਂ ਅਤੇ ਮੁਸਲਮਾਨਾਂ ਦੀ ਬਾਬੇ ਨਾਨਕ ਵੇਲੇ ਦੀ ਪਾਈ ਸਾਂਝ ਅੱਜ ਵੀ ਕਾਇਮ ਹੈ। ਧਾਲੀਵਾਲ ਨੇ ਆਖਿਆ ਕਿ ਓੁਹ ਬਾਬੇ ਨਾਨਕ ਦੇ ਦਖਾੲੇ ਹੌੲੇ ਰਸਤੇ ਤੇ ਚਲਦਿਅਾਂ ਬਿਨਾਂ ਕਿਸੇ ਧਰਮ, ਜਾਤ-ਪਾਤ ਦੇ ਦੁਨੀਆ ਭਰ ਵਿਚ ਲੋੜਵੰਦਾਂ ਦੀ ਮਦਦ ਕਰਨ ਤੋਂ ਪਿੱਛੇ ਨਹੀ ਹੱਟਣਗੇ। 

ਇਥੇ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਦੋ ਮਹੀਨਿਆਂ ਤੋਂ ਲੋਕਾਂ ਦੀ ਸੇਵਾ ਵਿਚ ਲੱਗੇ ਆ ਰਹੇ ਯੂਥ ਅਕਾਲੀ ਆਗੂ ਪ੍ਰਭਜੋਤ ਸਿੰਘ ਧਾਲੀਵਾਲ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਦੇ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਤਕਸੀਮ ਕੀਤਾ ਗਿਆ ਅਤੇ ਅੱਜ ਮੁਸਲਮਾਨ ਭਾਈਚਾਰੇ ਦੇ ਮੌਲਵੀਆਂ ਨੂੰ ਰਾਸ਼ਨ ਦੀ ਸੇਵਾ ਕੀਤੀ ਗਈ ਹੈ। ਇਸ ਮੌਕੇ ਜਾਮਾ ਮਸਜਿਦ ਦੇ ਮੌਲਵੀ ਮੁਹੰਮਦ ਮੁਰਸਲੀਨ ਨੇ ਸਿੱਖ ਨੌਜਵਾਨਾਂ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕੀਤੀ ਹੈ।