ਜੰਗ ਤਾਂ ਖੁਦ ਇਕ ਮਸਲਾ ਹੈ, ਇਹ ਮਸਲੇ ਕਾ ਕਿਆ ਹੱਲ਼ ਕਰੇਗੀ

ਮਹਿਲ ਕਲਾਂ/ਬਰਨਾਲਾ ,ਜੂਨ 2020-(ਗੁਰਸੇਵਕ ਸਿੰਘ ਸੋਹੀ)- ਭਾਰਤ ਚੀਨ ਦੀ 15 ਜੂਨ ਨੂੰ ਹੋਈ ਸਿੱਧਮ ਸਿੱਧੀ ਜੰਗ 'ਚ ਮਾਰੇ ਗਏ ਭਾਰਤੀ ਫੋਜੀਆਂ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਹਾਂ ਹਕੂਮਤਾਂ ਤੋਂ ਇਹ ਜੰਗ ਬੰਦ ਕਰਨ ਦੀ ਮੰਗ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਪ੍ਰਧਾਨ ਨਾਰਾਇਣ ਦੱਤ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਕੇਂਦਰ ਦੇ ਜਨਰਲ ਸਕੱਤਰ ਕੰਵਲਜੀਤ ਖੰਨਾਂ ਨੇ ਦੋਹਾਂ ਸਰਕਾਰ ਤੋਂ ਸੀਮਾਂ ਵਿਵਾਦ ਆਪਸੀ ਗੱਲਬਾਤ ਰਾਹੀ ਹੱਲ ਕਰਨ ਦੀ ਮੰਗ ਕੀਤੀ ਹੈ। ਮੀਟਿੰਗ 'ਚ ਆਪਸੀ ਵਿਚਾਰ ਚਰਚਾ ਤੋਂ ਬਾਅਦ ਪਾਇਆ ਗਿਆ ਕਿ ਜੰਗ ਤਾਂ ਖੁਦ ਇਕ ਮਸਲਾ ਹੈ, ਇਹ ਮਸਲਿਆਂ ਦਾ ਹੱਲ਼ ਕਦਾਚਿਤ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਫੋਜੀ ਐਧਰ-ਉਧਰ ਮਰਨ ਜਾਂ ਸਰਹੱਦ ਤੋਂ ਪਾਰ ਦੂਜੇ ਬੰਨ੍ਹੇ ਮਰਨ, ਰੋਜੀ ਰੋਟੀ ਲਈ ਬਨਵਾਸ ਝੱਲਦੇ ਪੁੱਤ ਦਾ ਗਰੀਬਾਂ ਦੇ ਹੀ ਮਰਨੇ ਨੇ, ਨਾ ਕਿ ਕਿਸੇ ਅੰਬਾਨੀ ਅਡਾਨੀ ਜਾਂ ਮੋਦੀ, ਸੋਨੀਆਂ ਦੇ । ਹੱਸਦੇ ਵੱਸਦੇ ਘਰਾਂ 'ਚ ਸੱਥਰ ਵਿਛਾ ਕੇ ਮੌਕਾਪ੍ਰਸਤ ਆਗੂਆਂ ਅਤੇ ਸੰਚਾਰ ਸਾਧਨਾਂ ਵਲੋਂ ਜਿਵੇਂ ਅੰਨੇ ਕੌਮੀ ਜਨੂੰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਇਸ ਪਿੱਛੇ ਕਾਰਨ ਹਰ ਫਰੰਟ ਵਿਸ਼ੇਸ਼ਕਰ ਕਰੋਨਾ ਸਕੰਟ ਨਾਲ ਸਿੱਝਣ ਦੇ ਮਾਮਲੇ 'ਚ ਮਿਲੀ ਅਸਲਫਤਾ ਹੇ, ਜਿਸ ਨੂੰ ਅੰਨ੍ਹੇ ਰਾਸ਼ਟਰਵਾਦ ਦੀ ਹਨੇਰੀ'ਚ ਚੀਨੀ ਵਸਤਾਂ ਦੇ ਬਾਈਕਾਟ ਦੇ ਅੰਡਬਰਾਂ ਰਾਹੀ ਛੁਪਾਇਆ ਜਾ ਰਿਹਾ ਹੈ। ਇਸ ਸਰਹੱਦੀ ਭੇੜ ਦਾ ਦਾ ਅਸਲ ਕਾਰਣ ਭਾਰਤੀ ਹਕੂਮਤ ਦਾ ਕੌਮਾਂਤਰੀ ਭੇੜ 'ਚ ਅਮਰੀਕੀ ਸਾਮਰਾਜੀਆਂ ਦੇ ਪਾਲੇ 'ਚ ਸ਼ੁਮਾਰ ਹੋਣਾ, ਭਾਰਤੀ ਹਕੂਮਤ ਦਾ ਦੱਖਣੀ ਏਸ਼ੀਆ 'ਚ ਚੀਨ ਦੀ ਚੜ੍ਹਤ ਤੋਂ ਖਫਾ ਹੋਣਾ ਵੀ ਹੈ। ਇਸ ਭੇੜ ਦਾ ਫੌਰੀ ਕਾਰਨ ਮੋਦੀ ਹਕੂਮਤ ਵਜੋਂ ਤੋੜੀ ਗਈ ਧਾਰਾ 370 ਹੈ, ਜਿਸ ਅਧੀਨ ਲੱਦਾਖ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾ ਕੇ ਖਤਮ ਕੀਤਾ ਹੈ। ਚੀਨ ਵਰ੍ਹਿਆਂ ਤੋਂ ਲੱਦਾਖ ਨੂੰ ਆਪਣਾ ਹਿੱਸਾ ਮਨਾਉਣ ਲਈ ਤਾਂਘੜਦਾ ਰਿਹਾ ਆ ਰਿਹਾ ਹੈ। ਸੰਸਾਰ ਦੀ ਇੱਕ ਵੱਡੀ ਤਾਕਤ ਬਨਾਣ ਦੇ ਖਵਾਬ ਦੇਖਦੇ ਚੀਨੀ ਤੇ ਭਾਰਤੀ ਹਾਕਮਾਂ ਦੀ ਦੱਖਣੀ ਏਸ਼ੀਆ ਖਿੱਤੇ 'ਚ ਹੋਇਆ ਚੌਧਰ ਭੇੜ ਹੈ । ਜਿਹੜੇ ਦੇਸ਼ ਦਾ ਭਾਰਤੀ ਵਪਾਰ ਦੇ 70 ਪ੍ਰਤੀਸ਼ਤ ਤੇ ਕਬਜਾ ਹੋਵੇ। ਹਰ ਛੋਟੀ ਵੱਡੀ ਵਸਤ ਲਈ ਜਿਸ ਤੇ ਨਿਰਭਰ ਹੋਈਏ, ਉਸ ਸ਼ਕਤੀ ਨੂੰ ਪਾਕਿਸਤਾਨ ਵਾਂਗ 56 ਇੰਚ ਦਾ ਸੀਨਾ ਵੀ ਨਹੀਂ ਦਿਖਾਇਆ ਜਾ ਸਕਦਾ । ਉਨਾਂ ਕਿਹਾ ਕਿ ਭਾਰਤ ਚੀਨ ਸੀਮਾ ਵਿਵਾਦ ਨੂੰ ਗੱਲਬਾਤ ਅਤੇ ਆਪਸੀ ਸੁਹਿਰਦਤਾ ਨਾਲ ਹੱਲ਼ ਕੀਤਾ ਜਾਵੇ ਤੇ ਅਮਰੀਕਾ ਦਾ ਹੱਥ ਠੋਕਾ ਬਨਣ ਤੋਂ ਬਾਜ ਆਇਆ ਜਾਵੇ। ਆਗੂਆਂ ਨੇ ਇਨਸਾਫਪਸੰਦ ਲੋਕਾਂ ਨੂੰ ਇਸ ਜੰਗੀ ਹਾਲਤ ਦਾ ਵਿਰੋਧ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।