ਮਾਲੇਰਕੋਟਲਾ ਤੋਂ ਆਉਂਦੀ ਅੱਪ ਲਸਾੜਾ ਡਰੇਨ ਦੀ ਸਫਾਈ ਨਾ ਹੋਣ ਕਰਕੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਕਿਸਾਨਾਂ ਦੀਆਂ ਫਸਲਾਂ ਲਈ ਵੱਡਾ ਖ਼ਤਰਾ ਬਣਿਆ   

ਮਹਿਲ ਕਲਾਂ/ਬਰਨਾਲਾ, 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਵੱਲੋਂ ਬਰਸਾਤ ਦੇ ਮੱਦੇਨਜ਼ਰ ਜਿੱਥੇ ਰਾਜ ਅੰਦਰ ਡਰੇਨਾਂ ਦੀ ਸਫਾਈ ਕਰਵਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਕੁਝ ਅਜਿਹੀਆਂ ਡਰੇਨਾਂ ਵੀ ਹਨ ਜਿਨ੍ਹਾਂ ਦੀ ਸਫਾਈ ਨਾ ਹੋਣ ਕਾਰਨ ਡਰੇਨਾ ਵਿੱਚ ਗਾਜਰ ਬੂਟੀ ਘਾਹ ਅਤੇ ਝਾੜ ਫੂਸ ਇਕੱਠਾ ਹੋਣ ਕਰਕੇ ਪਾਣੀ ਦਾ ਵਹਾਅ ਅੱਗੇ ਨਾ ਨਿਕਲਣ ਕਾਰਨ ਬਰਸਾਤ ਦੇ ਮੌਸਮ ਦੌਰਾਨ ਡਰੇਨਾ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਜਾ ਰਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ ਅਜਿਹਾ ਮਾਮਲਾ ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਠੁੱਲੀਵਾਲ ਹਮੀਦੀ ਕਰਮਗੜ੍ਹ  ਗੁਰਮ ਅਮਲਾ ਸਿੰਘ ਵਾਲਾ ਭੱਦਲਵਡ ਠੀਕਰੀਵਾਲਾ ਵਿਚਕਾਰ ਦੀ ਲੰਘਦੀ ਆਪ ਲਸਾੜਾ ਡਰੇਨ ਦੀ ਸਫਾਈ ਨਾ ਹੋਣ ਕਰਕੇ ਡਰੇਨ ਵਿੱਚ ਉੱਗਿਆ ਗਾਜਰ ਬੂਟੀ ਘਾਹ ਅਤੇ ਝਾੜ ਫੂਸ ਇਕੱਠਾ ਹੋਣ ਕਰਕੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਦਾ ਵਹਾਅ ਅੱਗੇ ਨਾ ਨਿਕਲਣ ਕਾਰਨ ਡਰੇਨ ਵਿਚਲੇ ਪਾਣੀ ਦੇ ਓਵਰ ਲੋਡ ਹੋਣ ਕਰਕੇ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਹੋਈਆਂ ਫਸਲਾਂ ਵਿੱਚ ਪਾਣੀ ਵੜਨ ਨਾਲ ਭਾਰੀ ਨੁਕਸਾਨ ਹੋਣ ਦਾ ਕਿਸਾਨਾਂ ਵਿੱਚ ਡਰ ਬਣਿਆ ਹੋਇਆ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਾਨ ਸਿੰਘ ਗੁਰਮ ਮੇਜਰ ਸਿੰਘ ਗੁਰਮ ਬਲਾਕ ਆਗੂ ਨਾਜਰ ਸਿੰਘ ਠੁੱਲੀਵਾਲ ਵਾਲਾ ਹਰਤੇਜ ਸਿੰਘ ਠੁੱਲੀਵਾਲ ਮੇਵਾ ਸਿੰਘ ਭੱਟੀ ਬੀ ਕੇ ਯੂ ਡਕੌਂਦਾ ਦੇ ਆਗੂ ਪੰਡਤ ਗੋਪਾਲ ਸ਼ਰਮਾ ਹਮੀਦੀ ਰਾਜ ਸਿੰਘ ਰਾਣੂ ਸਮੇਤ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਮਲੇਰਕੋਟਲਾ ਤੋਂ ਆਉਂਦੀ ਅੱਪ ਲਸਾੜਾ ਡਰੇਨ ਦੀ ਸਫਾਈ ਨਾ ਹੋਣ ਕਾਰਨ ਉੱਗਿਆ ਗਾਜਰ ਬੂਟੀ ਘਾਹ ਅਤੇ ਇਕੱਠਾ ਹੋਇਆ ਝਾੜ ਫੂਸ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੇ ਵਹਾਅ ਨੂੰ ਅੱਗੇ ਨਾ ਨਿਕਲ ਨਾ ਦੇਣ ਕਰਕੇ ਪਿਛੋ ਡਰੇਨ ਵਿੱਚ ਆ ਰਹੇ ਬਰਸਾਤਾਂ ਦੇ ਪਾਣੀ ਨਾਲ ਡਰੇਨ ਦਾ ਪਾਣੀ ਓਵਰ ਲੋਡ ਹੋਣ ਕਰਕੇ ਹਰ ਸਾਲ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਹੋਈਆਂ ਫਸਲਾਂ ਵਿੱਚ ਪੈਣ ਕਰਕੇ ਫ਼ਸਲਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਪਾਣੀ ਨਾਲ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਕਪਾਹ ਨਰਮਾ ਅਤੇ ਹੋਰ ਫਸਲਾਂ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਪ੍ਰਭਾਵਿਤ ਹੋ ਜਾਂਦੇ ਹਨ ਉਕਤ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਅੱਪ ਲਸਾੜਾ ਡਰੇਨ ਦੀ ਸਫ਼ਾਈ ਕਰਵਾ ਕੇ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਣ ਤੋਂ ਪਹੁੰਚਾਇਆ ਜਾਵੇ ਉਧਰ ਦੂਜੇ ਪਾਸੇ ਡਰੇਨ ਵਿਭਾਗ ਦੇ ਜੇਈ ਹਰਦੀਪ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਮਹਿਕਮੇ ਵੱਲੋਂ ਆਪ ਲਸਾੜਾ ਡਰੇਨ ਦੀ ਸਫਾਈ ਕਰਵਾਉਣ ਲਈ ਸਰਕਾਰ ਨੂੰ ਫੰਡ ਜਾਰੀ ਕਰਨ ਸਬੰਧੀ ਲਿਖ ਕੇ ਭੇਜਿਆ ਗਿਆ ਹੈ ਪਰ ਸਰਕਾਰ ਵੱਲੋਂ ਕੋਈ ਫੰਡ ਜਾਰੀ ਨਾ ਕੀਤੇ ਜਾਣ ਕਰਕੇ ਇਹ ਸਮੱਸਿਆ ਆਈ ਹੋਈ ਹੈ ਜਦੋਂ ਸਰਕਾਰ ਕੋਈ ਫੰਡ ਜਾਰੀ ਕਰੇਗੀ ਤਾਂ ਇਸ ਡਰੇਨ ਦੀ ਸਫਾਈ ਪਹਿਲ ਦੇ ਆਧਾਰ ਤੇ ਕਰਵਾਈ ਜਾਵੇਗੀ