ਗਰੀਬ ਪਰਿਵਾਰਾਂ ਨੇ ਨੀਲੇ ਰਾਸਨ ਕਾਰਡਾਂ ਵਿੱਚੋ ਨਾਂ ਕੱਟਣ ਨੂੰ ਲੈ ਕੇ ਕੀਤਾ ਰੋਸ ਮੁਜਾਹਰਾ

ਕਾਉਂਕੇ ਕਲਾਂ  ਮਈ 2020 ( ਜਸਵੰਤ ਸਿੰਘ ਸਹੋਤਾ)- ਪਿੰਡ ਰਸੂਲਪੁਰ ਦੇ ਕਈ ਗਰੀਬ ਲੋੜਵੰਦ ਪਰਿਵਾਰਾ ਦੇ ਨੀਲੇ ਕਾਰਡਾਂ ਵਿੱਚੋ ਨਾਂ ਕੱਟਣ ਦੇ ਖਿਲਾਫ ਰੋਸ ਵਜੋ ਗਰੀਬ ਪਰਿਵਾਰਾਂ ਨੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ ਜਿਸ ਵਿੱਚ ਪਿੰਡ ਦੇ ਗਰੀਬ ਲੋੜਵੰਦ ਪਰਿਵਾਰਾਂ ਤੇ ਅਤੇ ਮਜਦੂਰਾ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ।ਇਸ ਮੌਕੇ ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆ ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਲੱਗੇ ਲਾਕਡਾਉਨ ਦੌਰਾਨ ਲੋਕਾਂ ਨੂੰ ਅਨੇਕਾ ਮੁਸਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਸੰਕਟ ਮਈ ਦੌਰ ਵਿਚ ਭਾਵੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋ ਆਮ ਲੋਕਾ ਦੀ ਸਹੂਲਤ ਲਈ ਕਈ ਯੋਜਨਾਵਾ ਦੇ ਐਲਾਨ ਕੀਤੇ ਗਏ ਹਨ ਪਰ ਇਹ ਐਲਾਨ ਜਮੀਨੀ ਪੱਧਰ ਤੇ ਲਾਗੂ ਹੋਏ ਨਜਰ ਨਹੀ ਆਏ।ਉਨਾ ਕਿਹਾ ਕਿ ਸਰਕਾਰ ਵੱਲੋ ਪਹਿਲਾ ਹਰ ਗਰੀਬ ਲੋੜਵੰਦ ਪਰਿਵਾਰ ਨੂੰ ਕਣਕ,ਚੌਲ,ਦਾਲ,ਘਿਓ ਆਦਿ ਰਾਸਨ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਕੇਵਲ ਨੀਲੇ ਕਾਰਡ ਧਾਰਕਾ ਨੂੰ ਹੀ ਕਣਕ ਤੇ ਦਾਲ ਹੀ ਦਿੱਤੀ ਜਾ ਰਹੀ ਹੈ ਤੇ ਜਿਸ ਦੌਰਾਨ ਵੀ ਵੰਡ ਸਮੇ ਵੇਖਣ ਵਿੱਚ ਆਇਆਂ ਕਿ ਬਹੁਤੇ ਗਰੀਬ ਲੋੜਵੰਦ ਨੀਲੇ ਕਾਰਡ ਧਾਰਕਾ ਦੇ ਕਾਰਡਾਂ ਵਿੱਚੋ ਨਾਂ ਹੀ ਕੱਟ ਦਿੱਤੇ ਗਏ ਹਨ ਜਾਂ ਫਿਰ ਕਈ ਪਰਿਵਾਰਾ ਦੇ ਜੀਆ ਦੇ ਨਾਮ ਹੀ ਕੱਟ ਦਿੱਤੇ ਗਏ ਹਨ।ਉਨਾ ਕਿਹਾ ਕਿ ਕੱਟੇ ਗਏ ਨੀਲੇ ਕਾਰਡਾ ਦੇ ਕਈ ਵਿਅਕਤੀ ਇਸ ਸੰਕਟ ਦੀ ਘੜੀ ਵਿੱਚ ਇਸ ਮਿਲਣ ਵਾਲੀ ਸਰਕਾਰੀ ਸੂਹਲਤ ਤੋ ਬਾਂਝੇ ਹੋ ਕੇ ਰਹਿ ਗਏ ਹਨ ਜਿੰਨਾ ਦੇ ਸਬਰ ਦਾ ਅੱਜ ਬੰਨ ਟੱੁਟ ਗਿਆ ਤੇ ਜਿੰਨਾ ਮਜਬੂਰਨ ਸਰਕਾਰ ਖਿਲਾਫ ਸੰਘਰਸ ਕਰਨਾ ਪਿਆ।ਉਨਾ ਮੰਗ ਕੀਤੀ ਕਿ ਕੱਟੇ ਹੋਏ ਨੀਲੇ ਕਾਰਡ ਮੁੜ ਸੁਰੂ ਕੀਤੇ ਜਾਣ ਤੇ ਕੱਟੇ ਨੀਲੇ ਕਾਰਡ ਧਾਰਕਾ ਨੂੰ ਵੀ ਸਰਕਾਰੀ ਰਾਸਨ ਦਿੱਤਾ ਜਾਵੇ॥ਇਸ ਮੌਕੇ ਉਨ੍ਹਾ ਨਾਲ ਨਿਰਮਲ ਸਿੰਘ,ਅਵਤਾਰ ਸਿੰਘ,ਭਾਗ ਸਿੰਘ,ਕਰਮ ਸਿੰਘ,ਕਰਤਾਰ ਸਿੰਘ,ਸੁਖਮਿੰਦਰ ਸਿੰਘ,ਗਰਚਰਨ ਸਿੰਘ,ਹਰਦੇਵ ਸਿੰਘ,ਮੋਰ ਸਿੰਘ,ਗੁਰਮੇਲ ਸਿੰਘ ਆਦਿ ਵੀ ਹਾਜ਼ਰ ਸਨ।ਇਸ ਸਬੰਧੀ ਫੂਡ ਸਪਲਾਈ ਵਿਭਾਗ ਦੇ ਇਸਪੈਕਟਰ ਰੋਹਿਤ ਸ਼ਰਮਾਂ ਦਾ ਕਹਿਣਾ ਹੈ ਕਿ ਉਹ ਇਸ ਮੱੁਦੇ ਤੇ ਸੋਮਵਾਰ ਨੂੰ ਪਤਾ ਕਰਨਗੇ ।