ਸਰਕਾਰ ਡਰਾਈਵਰ ਮਨਜੀਤ ਸਿੰਘ ਨੂੰ 50 ਲੱਖ ਰੁਪਏ ਤੇ ਪਰਿਵਾਰ ਦੇ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ: ਵਿਧਾਇਕ ਸਰਵਜੀਤ ਕੌਰ ਮਾਣੰੂਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮਜਦੂਰ ਦਿਵਸ ਤੇ ਸਾਰਾ ਕੁਝ ਬੰਦ ਪਿਆ ਹੈ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਗਰੀਬ ਹੋਰ ਪਿਸਦਾ ਜਾ ਰਿਹਾ ਹੈ।ਅੱਜ ਆਪ ਪਾਰਟੀ ਵੱਲੋ ਮੈ ਮਨਜੀਤ ਸਿੰਘ ਹਾਂ ਦੀ ਮੁਹਿੰਮ ਸੁਰੂ ਕੀਤੀ ਹੈ ਜਿੱਥੇ ਪਾਰਟੀ ਪ੍ਰਧਾਨ ਭਗਵੰਤ ਮਾਨ ਮੈ ਵੀ ਮਨਜੀਤ ਸਿੰਘ ਹਾਂ ਦਾ ਟੈਗ ਲਾਕੇ ਡੀ.ਸੀ ਦਫਤਰ ਦੇ ਬਾਹਰ ਬੈਠਣਗੇ ਤੇ ਅਸੀ ਸਾਰਿਆਂ ਆਪਣੇ ਹਲਕੇ 'ਚ ਕਾਲੀ ਪੱਟੀਬ ਬੰਨ ਕੇ ਹੱਥਾਂ ਵਿੱਚ ਪੋਸਟਰ ਫੜਕੇ ਰੋਸ਼ ਪ੍ਰਦਰਸ਼ਨ ਕੀਤਾ।ਇਸ ਦੀ ਜਾਣਕਾਰੀ ਵਿਰੋਧੀ ਧਿਰ ਦੀ ਉਪ ਨੇਤਾ ਅਤੇ ਵਿਧਾਇਕ ਮੈਡਮ ਸਰਵਜੀਤ ਕੌਰ ਮਾਣੰੂਕੇ ਨੇ ਦਿੱਤੀ।ਮੇਡਮ ਮਾਣੰੂਕੇ ਨੇ ਕਿਹਾ ਕਿ ਮਨਜੀਤ ਸਿੰਘ ਜੋ ਪੰਜਾਬ ਰੋਡਵੇਜ਼ ਦਾ ਇੱਕ ਡਰਾਈਵਰ ਸੀ ਜੋ ਕਿ ਹਜ਼ੂਰ ਸਾਹਿਬ ਤੋ ਸੰਗਤ ਲੈ ਕੇ ਵਾਪਸ ਆ ਰਿਹਾ ਸੀ ਜੋ ਕਿ ਉਸ ਡਿਊਟੀ ਦੌਰਾਨ ਮੌਤ ਹੋ ਗਈ ਸਰਕਾਰ ਉਸ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਰਾਸ਼ੀ ਅਤੇ ਪਰਿਵਾਰ ਦੇ ਇਕ ਮੈਬਰ ਨੂੰ ਨੌਕਰੀ ਦਿੱਤੀ ਜਾਵੇ।ਉਨ੍ਹਾਂ ੋਿਕਹਾ ਕਿ ਪਮਜਾਬ ਸਰਕਾਰ ਅੱਜ ਆਪਣੇ ਵਾਅਦੇ ਤੋ ਭੱਜ ਰਹੀ ਹੈ ਜਦੋ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਕੋਰਨਾ ਸ਼ਹੀਦ ਨੂੰ 50 ਲੱਖ ਰਾਸ਼ੀ ਦਿੱਤੀ ਜਾਵੇਗੀ।ਇਸ ਮੌਕੇ ਪੋ੍ਰ: ਸੁਖਵਿੰਦਰ ਸਿੰਘ ਸੱੁਖੀ,ਗੋਪੀ ਸ਼ਰਮਾ ਆਦਿ ਹਾਜ਼ਰ ਸਨ।