ਕੌਮਾਂਤਰੀ ਮਈ ਦਿਵਸ ਨੂੰ ਮੁੱਖ ਰੱਖਦੇ ਹੋਏ ਡਾਕਟਰ ਮਨਦੀਪ ਸਿੰਘ ਸਰਾਂ ਵੱਲੋਂ ਮਜਦੂਰ ਵਰਕਰਾਂ ਨੂੰ ਸੈਨੇਟਾਈਜ਼ਰ ਅਤੇ ਦਵਾਈਆਂ ਦਿੱਤੀਆਂ

ਜਗਰਾਉਂ/ਲੁਧਿਆਣਾ, ਮਈ 2020 (ਰਾਣਾ ਸ਼ੇਖਦੌਲਤ) ਇੱਕ ਪਾਸੇ ਕਰੋਨਾ ਵਾਇਰਸ ਦੀ ਮਹਾਂਮਾਰੀ ਦਾ ਕਾਰੋਪ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਪਰ ਦੂਜੇ ਪਾਸੇ ਹਰੇਕ ਅਦਾਰੇ ਵੱਲੋਂ ਅੱਗੇ ਆ ਕੇ ਸੇਵਾ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਇਸ ਤਰ੍ਹਾਂ ਅੱਜ ਲੈਂਬਰ ਦਾ ਦਿਨ  ਸਾਰੇ ਭਾਰਤ ਵਿੱਚ ਮਨਾਇਆ ਜਾਦਾ ਹੈ ਕਿਉਂਕਿ ਇਹ ਉਹ ਮਜਦੂਰਾਂ ਦਾ ਦਿਨ ਹੁੰਦਾ ਹੈ ਜੋ ਦਿਨ ਰਾਤ ਇੱਕ ਕਰਕੇ ਆਪਣਾ ਘਰ ਮੁਸ਼ਕਿਲ ਨਾਲ ਚਲਾ ਰਹੇ ਹਨ  ਕੋਈ ਸੜਕਾਂ ਨੂੰ ਸਾਫ ਕਰਕੇ ਕਈ ਦਿਹਾੜੀਆਂ ਕਰਕੇ ਇਸ ਘੜੀ ਵਿੱਚ ਆਪਣਾ ਗੁਜ਼ਾਰਾ ਕਰਦੇ ਹਨ ਅੱਜ ਲੈਬਰ ਦੇ ਦਿਨ ਨੂੰ ਵੇਖਦੇ ਹੋਏ ਨੈਚਰੋ ਲਾਈਫ ਕੇਅਰ ਹਸਪਤਾਲ ਦੇ ਡਾਕਟਰ ਮਨਦੀਪ ਸਿੰਘ ਸਰਾਂ ਨੇ ਮਿਊਸੀਂਪਲ ਕਾਮੇਟੀ ਵਿੱਚ ਬਾਲਮੀਕੀ ਪ੍ਰਧਾਨ ਗੇਜ਼ਾ ਰਾਮ ਦੀ ਅਗਵਾਈ ਹੇਠ ਸਾਰੇ ਮਜਦੂਰਾਂ ਨੂੰ ਸੈਨੇਟਾਈਜ਼ਰ ਅਤੇ ਇਮਊਨਟੀ ਪਾਵਰ ਦਵਾਈਆਂ ਦਿੱਤੀਆਂ  ਇਹ ਦਵਾਈਆਂ ਮਜਦੂਰਾਂ ਤੋਂ ਬਿਨ੍ਹਾਂ ਮਿਊਸ਼ੀਪਲ ਕਾਮੇਟੀ ਦੇ ਸਾਰੇ ਵਰਕਰਾਂ ਅਤੇ ਮੈਂਬਰਾਂ ਨੂੰ ਵੀ ਦਵਾਈਆਂ ਦਿੱਤੀਆਂ ਪ੍ਰਧਾਨ ਗੇਜ਼ਾ ਰਾਮ ਨੇ ਕਿਹਾ ਕਿ ਡਾਕਟਰ ਮਨਦੀਪ ਸਿੰਘ ਸਰਾਂ ਦੀ ਬਹੁਤ ਵੱਡੀ ਸੇਵਾ ਹੈ ਜੋ ਇਨ੍ਹਾਂ ਗਰੀਬ ਪਰਿਵਾਰਾਂ ਬਾਰੇ ਬਹੁਤ ਵਧੀਆ ਸੋਚ ਰੱਖਦੇ ਹਨ ਅੱਜ ਦੀ ਇਸ ਮਹਾਂਮਾਰੀ ਕਰੋਨਾ ਵਾਇਰਸ ਵਿੱਚ ਸਾਨੂੰ ਅਜਿਹੇ ਇਨਸਾਨਾਂ ਦੀ ਲੋੜ ਹੈ ਜੋ ਹਰ ਇੱਕ ਇਨਸਾਨ ਦੀ ਮੱਦਦ ਕਰਨ ਲਈ ਅੱਗੇ ਆਉਣ ਇਸ ਮੌਕੇ ਆਤਮਜੀਤ ਸਿੰਘ, ਪੱਤਰਕਾਰ ਸੱਤਪਾਲ ਦੇਹੜਕਾ,ਪੱਤਰਕਾਰ ਸੁੱਖ ਜਗਰਾਉਂ , ਰਮਨ ਅਰੌੜਾ,ਭਰਤ ਖੰਨਾ,ਜਗਜੀਤ ਸਿੰਘ ਜੱਗੀ, ਪ੍ਰਭਦੀਪ ਸਿੰਘ, ਉਪਿੰਦਰ ਸਿੰਘ ਸਰਾਂ, ਜੋਗਿੰਦਰ ਸਿੰਘ ਚੌਹਾਨ ਸਾਰੇ ਸੀ.ਡੀ.ਏ ਦੇ ਮੈਂਬਰ ਹਾਜ਼ਰ ਸਨ