You are here

ਪੰਜਾਬ ਰੋਡਵੇਜ਼ ਲੁਧਿਆਣਾ ਦੇ ਵਰਕਰਾਂ ਨੇ ਕੌਮਾਂਤਰੀ ਮਈ ਦਿਵਸ ਚਣੌਤੀਆਂ ਨੂੰ ਮਜਬੂਤ ਕਰਨ ਦੇ ਦਿਨ ਨਾਲ ਮਨਾਇਆ

ਜਗਰਾਉਂ/ਲੁਧਿਆਣਾ , ਮਈ 2020 -(ਰਾਣਾ ਸ਼ੇਖਦੌਲਤ) ਅੱਜਪੰਜਾਬ ਰੋਡਵੇਜ਼ ਲੁਧਿਆਣਾ ਦੇ ਵਰਕਰਾਂ ਨੇ ਕੌਮਾਂਤਰੀ ਮਈ ਦਿਵਸ ਚਣੌਤੀਆਂ ਨੂੰ ਮਜਬੂਤ ਕਰਨ ਦੇ ਸਕੰਲਪ ਦਿਨ ਨਾਲ ਮਨਾਇਆ।ਇਸ ਮੌਕੇ ਵਰਕਰਾਂ ਨੇ ਦੱਸਿਆ ਕਿ ਕੌਮਾਂਤਰੀ ਮਜਦੂਰ ਦਿਹਾੜਾ ਅਸੀਂ ਸ਼ਿਕਾਗੋ ਦੇ ਮਹਾਨ ਸਹੀਦਾਂ ਦੇ ਜ਼ਜਬੇ ਅਤੇ ਕੁਰਬਾਨੀਆਂ ਨੂੰ ਸਨਮੁੱਖ ਨਤਮਸਤਕ ਹੁੰਦੇ ਹੋਏ ਆਪਣੇ ਵੱਲੋਂ ਸਰਧਾਂਜਲੀਆਂ ਅਰਪਿਤ ਕਰਦੇ ਹਾਂ।ਇਸ ਵਾਰ ਇਸ ਦਿਹਾੜੇ ਨੂੰ ਅਸੀਂ ਸੀਮਤ ਤਰੀਕੇ ਨਾਲ ਮਨਾਂ ਰਹੇ ਹਾਂ ਕਿਉਂਕਿ ਕਰੋਨਾ ਵਾਇਰਸ ਕਰਕੇ 24 ਮਾਰਚ ਤੋਂ ਲੈ ਕੇ ਪੂਰੇ ਦੇਸ਼ ਵਿੱਚ 17 ਅਪ੍ਰੈਲ ਤੱਕ ਲੌਕਡਾਉਨ ਕੀਤਾ  ਹੋਇਆ ਹੈ ਅੱਜ ਤੋਂ 134  ਸਾਲ ਪਹਿਲਾਂ ਸ਼ਿਕਾਗੋ ਦੀ ਹੇਅ ਮਾਰਕੀਟ ਦੇ ਸਾਕੇ ਉਪਰੰਤ ਮਜਦੂਰਾਂ ਦੇ ਲੀਡਰਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਅਦਾਲਤੀ ਇਨਸਾਫ ਦੇ ਢੌਂਗ ਦੀ ਜ਼ਾਬਤਾ ਕਾਰਵਾਈ ਪੂਰੀ ਕਰਨ ਉਪਰੰਤ ਮਜਦੂਰਾਂ ਦੀ ਲਹਿਰ ਦੇ ਨਾਇਕਾ ਨੂੰ 11 ਨਵੰਬਰ1887 ਨੂੰ ਨੂੰ ਫਾਂਸੀ ਦੇ ਕੇ ਅਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।ਇਸ ਮੌਕੇ ਉਨ੍ਹਾਂ ਨੇ ਜਿਹੜੇ ਕੱਚੇ ਵਰਕਰ ਸੀ ਉਨ੍ਹਾਂ ਨੂੰ ਪੱਕੇ ਕਰਨ ਦੀ ਅਪੀਲ ਵੀ ਕੀਤੀ ਅਤੇ ਕਰੋਨਾ ਵਾਇਰਸ ਕਰਕੇ ਜੋ ਮਹਾਂਮਾਰੀ ਫੈਲੀ ਹੋਈ ਹੈ ਸਰਕਾਰ ਦੇ ਹੁਕਮਾਂ ਵਿੱਚ ਰਹਿ ਕੇ ਸ਼ੋਸ਼ਲ ਡਿਸ਼ਡੈਂਟ ਬਣਾ ਕੇ ਝੰਡਾ ਲਹਿਰਾਇਆ ਇਸ ਮੌਕੇ ਆਜਾਦ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ,ਡੀਪੂ ਪ੍ਰਧਾਨ ਸਰਬਜੀਤ ਸਿੰਘ, ਤਰਸ਼ੇਮ ਸਿੰਘ,ਜਤਿੰਦਰ ਸਿੰਘ,ਅਮਰਜੀਤ ਸਿੰਘ, ਸੁਖਵਿੰਦਰ ਸਿੰਘ ,ਅਤੇ ਪੀ.ਆਰ.ਟੀ. ਸੀ ਦੇ ਜਰਨਲ ਸਕੱਤਰ ਦਲਜੀਤ ਸਿੰਘ ਮੋਗਾ ਆਦਿ ਹਾਜ਼ਰ ਸਨ