ਕੌਮਾਂਤਰੀ ਮਈ ਦਿਵਸ ਤੇ ਪੀ.ਆਰ.ਟੀ.ਸੀ ਲੁਧਿਆਣਾ ਦੇ ਵਰਕਰਾਂ ਵੱਲੋਂ ਝੰਡਾ ਲਹਿਰਾਇਆਂ

ਜਗਰਾਉਂ /ਲੁਧਿਆਣਾ ,ਮਈ 2020 -(ਰਾਣਾ ਸ਼ੇਖਦੌਲਤ)- ਅੱਜ ਸਾਰੀ ਦੁਨੀਆਂ ਵਿੱਚ ਕੌਮਾਂਤਰੀ ਮਈ ਦਿਵਸ  ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਅੱਜ ਪੀ.ਆਰ.ਟੀ.ਸੀ ਲੁਧਿਆਣਾ ਦੇ ਵਰਕਰਾਂ ਨੇ ਆਪਣੇ ਦਫਤਰ ਦੇ ਬਾਹਰ ਝੰਡਾ ਲਹਿਰਾਉਣ ਦੀ ਰਸ਼ਮ ਕੀਤੀ ਇਨ੍ਹਾਂ ਵਰਕਰਾਂ ਨੇ ਕਰੋਨਾ ਵਾਇਰਸ ਕਰਕੇ ਸਰਕਾਰ ਦੇ ਹੁਕਮਾਂ ਦੀ ਪਾਲਣਾਂ ਕਰਦਿਆਂ ਸ਼ੋਸ਼ਲ ਡਿਸ਼ਡੈਂਟ ਬਣਾ ਕੇ ਇਹ ਝੰਡਾ ਲਹਿਰਾਇਆਂ ਇਸ ਮੌਕੇ ਜਰਨਲ ਸਕੱਤਰ ਦਲਜੀਤ ਸਿੰਘ ਮੋਗਾ ਨੇ ਦੱਸਿਆ ਕਿ ਮਜਦੂਰ ਇੱਕ ਬਿਲਕੁਲ ਵੱਖਰੀ ਕਿਸਮ ਦੇ ਹਾਲਤਾਂ ਦਾ ਟਾਕਰਾ ਕਰਦਾ ਆ ਰਿਹਾ ਹੈ ਉਂਝ ਵੀ ਪਿਛਲੇ 10 ਸਾਲਾਂ ਤੋਂ ਦੁਨੀਆਂ ਵਿੱਚ ਭਿਆਨਕ ਮੰਦੀ ਦਾ ਦੌਰ ਖਤਮ ਨਹੀਂ ਹੋਇਆ। ਉਤੋਂ ਕਰੋਨਾ ਵਾਇਰਸ ਵਰਗੀ ਬੀਮਾਰੀ ਨੇ ਤਬਾਹੀ ਲੈ ਆਂਦੀ।ਪੂੰਜੀਵਾਦ ਨੇ ਆਪਣੇ ਮੁਨਾਫਿਆਂ ਦੇ ਵਾਧੇ ਅਤੇ ਸੰਸਾਰ ਦੀਆਂ ਮੰਡੀਆਂ ਤੇ ਕਾਬਜ ਰਹਿਣ ਅਤੇ ਲੁੱਟ ਖਸੁੱਟ ਨੂੰ ਸਦੀਵੀ ਬਣਾਉਣ ਵਾਸਤੇ ਕੁਦਰਤੀ ਸਾਧਨਾਂ ਅਤੇ ਵਾਤਾਵਰਣ ਨੂੰ ਏਨਾ ਬਰਬਾਦ ਕਰ ਦਿੱਤਾ ਹੈ ਕਿ ਜਿਸ ਦੇ ਨਤੀਜੇ ਬੇਮੌਸਮੀਆਂ ਬਰਸਾਤਾਂ, ਹੜ੍ਹਾਂ,ਗਰਮੀ ਅਤੇ ਵੱਡੇ ਵੱਡੇ ਤੂਫਾਨਾਂ ਦੇ ਰੂਪ ਵਿੱਚ ਨਿਕਲ ਰਿਹਾ ਹੈ। ਇਸ ਮੌਕੇ ਸ੍ਰੀ ਸੰਤ ਸਿੰਘ ਪ੍ਰਧਾਨ ਏਟਕ, ਸੁਨੀਲ ਦੱਤ ਪ੍ਰਚਾਰਕ ਸਕੱਤਲ, ਜੈ ਪ੍ਰਕਾਸ਼ ਮੀਤ ਪ੍ਰਧਾਨ, ਲਾਲ ਸਿੰਘ ਪ੍ਰੈੱਸ ਸਕੱਤਰ, ਹਰਪ੍ਰੀਤ ਸਿੰਘ ਜਰਨਲ ਸਕੱਤਰ, ਜਗਦੇਵ ਸਿੰਘ ਪ੍ਰਧਾਨ, ਸੰਦੀਪ ਸਿੰਘ ਚੇਅਰਮੈਨ, ਪਰਵਿੰਦਰ ਸਿੰਘ ਸਕੱਤਰ , ਦਰਸ਼ਪ੍ਰੀਤ ਸਿੰਘ ,ਰਣਦੇਵ ਰਾਣਾ, ਟਹਿਲ ਸਿੰਘ ਸਕਿਓਰਿਟੀ ਗਾਰਡ ਅਤੇ ਸੀਨੀਅਰ ਵਰਕਰਾਂ ਨੇ ਵੀ ਝੰਡਾ ਲਹਿਰਾਉਣ ਮੌਕੇ ਭਾਗ ਲਿਆ।