ਜਗਰਾਉਂ 20 ਦਸੰਬਰ (ਜਸਮੇਲ ਗ਼ਾਲਿਬ)ਦੇਸ਼ ਦੀ ਅਜ਼ਾਦੀ ਤੋਂ ਬਾਅਦ ਚੱਲੇ ਸਭ ਤੋਂ ਵੱਡੇ ਕਿਸਾਨੀ ਅੰਦੋਲਨ ਦੀ ਜਿੱਤ ਨੇ ਇਕ ਨਵਾਂ ਇਤਿਹਾਸ ਸਿਰਜਿਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਸ਼ੇਰਪੁਰ ਕਲਾਂ ਦੇ ਡਾ ਹਰਚੰਦ ਸਿੰਘ ਤੂਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ।ਡਾ ਹਰਚੰਦ ਸਿੰਘ ਤੂਰ ਨੇ ਕਿਹਾ ਹੈ ਕਿ ਇਹ ਹੱਕ ਸੱਚ ਅਤੇ ਆਖ਼ਰੀ ਸਾਂਝ ਤੇ ਭਾਈਚਾਰੇ ਦੀ ਜਿੱਤ ਹੋਈ ਹੈ ਕਿਉਂਕਿ ਇਹ ਸੰਘਰਸ਼ ਸੰਯੁਕਤ ਕਿਸਾਨ ਮੋਰਚੇ ਦੇ ਦੂਰਅੰਦੇਸ਼ੀ ਆਗੂਆਂ ਵੱਲੋਂ ਦਿੱਤੀ ਗਈ ਅਗਵਾਈ ਅਤੇ ਸੱਚ ਦੀ ਲੜਾਈ ਤਹਿਤ ਸ਼ਾਂਤੀ ਪੂਰਬਕ ਲਡ਼ਿਆ ਗਿਆ ਉਨ੍ਹਾਂ ਕਿਹਾ ਹੈ ਕਿ ਇਕ ਸਾਲ ਤੋਂ ਵੱਧ ਸਮਾਂ ਚੱਲਿਆ ਇਹ ਸ਼ਾਂਤੀਪੂਰਕ ਅਦੋਲਨ ਇਤਿਹਾਸਕ ਦੇ ਸੁਨਹਿਰੀ ਪੰਨਿਆਂ ਤੇ ਦਰਜ ਹੋ ਚੁੱਕਾ ਹੈ ਇਸ ਸੰਘਰਸ਼ ਚ ਕਿਸਾਨ ਮਜ਼ਦੂਰ ਅਤੇ ਹੋਰ ਵਰਗ ਦੇ ਇਨਸਾਨਾਂ ਨੇ ਸੱਚੇ ਦਿਲੋਂ ਸੇਵਾ ਨਿਭਾਈਆਂ ਹਨ ਇਹ ਸੰਘਰਸ ਇਤਨਾ ਸਿਰੜੀ ਸੀ ਕਿ ਇਸ ਅੰਦੋਲਨ ਵਿੱਚ ਬੈਠੇ ਹਰ ਧਰਮ ਦੇ ਵਿਅਕਤੀਆਂ ਕਿਸਾਨ ਮਜ਼ਦੂਰ ਭਾਵ ਹਰ ਵਿਅਕਤੀ ਨੇ ਗਰਮੀ ਸਰਦੀ ਮੀਂਹ ਹਨ੍ਹੇਰੀ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ ਵਡਮੁੱਲੇ ਯੋਗਦਾਨ ਪਾਏ ਹਨ ।ਉਨ੍ਹਾਂ ਕਿਹਾ ਹੈ ਕਿ ਕਿਸਾਨੀ ਸੰਘਰਸ਼ ਵਿੱਚ 700 ਤੋਂ ਵੱਧ ਕਿਸਾਨਾਂ ਦੀ ਜਾਨਾਂ ਗਈਆਂ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਸੰਘਰਸ਼ ਜਿੱਤਿਆ ਤੇ ਮੈਂ ਉਨ੍ਹਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿੱਚ ਸਾਰੇ ਸੰਸਾਰ ਵਿੱਚ ਵਸਦੇ ਸਿੱਖਾਂ ਤੇ ਪੰਜਾਬੀਆਂ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਅਤੇ ਇਹ ਸੰਘਰਸ਼ ਪੂਰੇ ਅਮਨ ਚੱਲਿਆ ਜੋ ਸੁਨਹਿਰੀ ਪੰਨਿਆਂ ਚ ਲਿਖਿਆ ਜਾਵੇਗਾ ।ਇਸ ਕਿਸਾਨੀ ਸੰਘਰਸ਼ ਵਿੱਚ ਪਿੰਡ ਸ਼ੇਰਪੁਰ ਕਲਾਂ ਦਾ ਵੀ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਹੈ ਅਤੇ ਇਸ ਵਿੱਚ ਜੋ ਨੌਜਵਾਨ ਦਿੱਲੀ ਤੋਂ ਪਰਤੇ ਹਨ ਅਸੀਂ ਉਨ੍ਹਾਂ ਨੂੰ ਕਿਸਾਨੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿਚ ਉਨ੍ਹਾਂ ਦਾ ਦਾ ਸਨਮਾਨ ਵੀ ਕੀਤਾ ਗਿਆ ਹੈ ।