ਪਿੰਡ ਗਾਲਿਬ ਰਣ ਸਿੰਘ ਵਿਚ ਦੁੱਧ ਉਤਪਾਦਕਾ ਦੀ ਇਕ ਹੰਗਾਮੀ ਮੀਟਿੰਗ ਹੋਈ, ਦੁੱਧ ਵਿੱਚ ਵਾਧਾ ਕਰਨ ਲਈ ਵੇਰਕਾ ਦੀ ਫੀਡ ਦੀ ਵਰਤੋਂ ਕਰੋ: ਡਾਕਟਰ ਨਿਤਨ

ਸਿਧਵਾਂ ਬੇਟ (ਜਸਮੇਲ ਗਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਰਣ ਸਿੰਘ ਦੁੱਧ ਉਤਪਾਦਕਾਂ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਵੇਰਕਾ ਡੇਅਰੀ ਲੁਧਿਆਣਾ ਤੋ ਡਾਕਟਰਾਂ ਦੀ ਟੀਮ ਪਹੁੰਚੀ। ਇਸ ਮੀਟਿੰਗ ਵਿੱਚ ਵੇਰਕਾ ਡੇਅਰੀ ਵੱਲੋਂ ਆਏ ਡਾਕਟਰ ਨਿਤਨ ਨੇ ਦੁੱਧ ਉਤਪਾਦਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਤੁਸੀਂ ਜੋ ਪਸ਼ੂਆਂ ਦਾ ਦੁੱਧ ਵਿਚ ਵਾਧਾ ਕਰਨਾ ਹੈ ਤਾਂ ਜਿਹੜੀ ਨਵੀਂ ਫੀਡ ਹੈ ਉਸ ਦੀ ਵਰਤੋਂ ਕਰੋ ਤੇ ਇਸ ਦੇ ਨਾਲ ਦੁੱਧ ਵਿਚ ਵਾਧਾ ਹੋ ਸਕਦਾ ਹੈ। ਡਾਕਟਰ ਨਿਤਨ ਨੇ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ। ਏਸ ਸਮੇਂ ਦੁੱਧ ਉਤਪਾਦਕਾਂ ਨੇ ਆਪਣੀਆਂ ਮੁਸ਼ਕਲਾਂ ਵੀ ਦੱਸੀਆਂ।ਡਾਕਟਰ ਨਿਤਨ ਨੇ ਦੁੱਧ ਉਤਪਾਦਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਬਾਰੇ ਵੀ ਜਾਣਕਾਰੀ ਦਿੱਤੀ।ਏਸ ਸਮੇਂ ਡਾਕਟਰ ਨਿਤਨ ਨੇ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਦੁੱਧ ਦੀ ਵੱਧ ਤੋ ਵੱਧ ਪੈਦਾਵਾਰ ਕਰੋ। ਇਸ ਸਮੇਂ  ਰਛਪਾਲ ਸਿੰਘ ਐਮ,ਪੀ ਏ,ਸਾਬਕਾ ਸਰਪੰਚ ਹਰਬੰਸ ਸਿੰਘ, ਸਾਬਕਾ ਮੈਂਬਰ ਕਰਮਜੀਤ ਸਿੰਘ, ਸਾਬਕਾ ਮੈਂਬਰ ਬਲਜੀਤ ਸਿੰਘ, ਦਰਸਨ ਸਿੰਘ,ਡਾਕਟਰ ਸਤਨਾਮ ਸਿੰਘ, ਇੰਦਰਜੀਤ ਸਿੰਘ ਭੋਲਾ ਪ੍ਰਧਾਨ, ਤੇਜਿੰਦਰ ਸਿੰਘ ਤੇਜੀ, ਹਿੰਮਤ ਸਿੰਘ,ਮਨਦੀਪ ਸਿੰਘ, ਪਵਨ,ਗਗਨ,ਕਾਲਾ, ਗੁਰਦੀਪ ਸਿੰਘ, ਸਤਨਾਮ ਸਿੰਘ, ਹਰਿੰਦਰ ਸਿੰਘ ਹਾਜਰ ਸਨ।