ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਅੱਜ ਖੁਦ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਲਈ ਮਜਬੂਰ ਹੋ ਰਿਹਾ ਹੈ:ਹਰਵਿੰਦਰ ਸਿੰਘ ਖੇਲਾ ਅਮਰੀਕਾ

ਸਿਧਵਾਂ ਬੇਟ (ਜਸਮੇਲ ਗਾਲਿਬ)

ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਅੱਜ ਖੁਦ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਉਹ ਦੀਆਂ ਠੰਢੀਆਂ ਰਾਤਾਂ ਵਿੱਚ ਸੜਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਹੋ ਰਿਹਾ ਹੈ ਮੋਦੀ ਸਰਕਾਰ ਅਤੇ ਹਕੂਮਤੀ ਨਸ਼ਾ ਛੱਡਣ ਲਈ ਤਿਆਰ ਨਹੀਂ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਮਰੀਕਾ ਤੋਂ ਹਰਵਿੰਦਰ ਸਿੰਘ ਖੇਲਾ ਸ਼ੇਰਪੁਰ ਕਲਾਂ ਨੇ ਟੈਲੀਫ਼ੋਨ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਹੈ ਕਿ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਆਪਣੇ ਬੱਚਿਆਂ ਤੇ ਬਜ਼ੁਰਗਾਂ ਸਮੇਤ ਬੈਠੇ ਕਿਸਾਨਾਂ ਨੂੰ ਇਨਸਾਫ  ਦੇਣ ਦੀ ਬਜਾਏ ਸਗੋਂ ਸਰਕਾਰ ਉਲਾਝਣ ਵਿਚ ਲੱਗੀ ਹੋਈ ਹੈ ਪਹ ਦੇਸ਼ ਦਾ ਕਿਸਾਨ ਹੁਣ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਹੀ ਆਪਣੇ ਘਰਾਂ ਦਾ ਰਾਸਤਾ ਵੇਖੇਗਾ।ਕਿਉ ਕੇ ਕਿਸਾਨ ਅੰਦੋਲਨ ਇਨ੍ਹਾਂ ਭਖ ਚੁੱਕਾ ਹੈ ਕਿ ਵਿਦੇਸ਼ ਦੀਆਂ ਸਰਕਾਰਾਂ ਵੀ ਮੋਦੀ ਨੂੰ ਲਾਹਣਤਾਂ ਪਾ ਰਹੀਆਂ ਹਨ। ਉਹਨਾਂ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਕਿਸੇ ਵੀ ਕਿਸਾਨ ਦੀ  ਸ਼ਹੀਦੀ ਅਜਾਈਂ ਨਹੀਂ ਜਾਵੇਗੀ ਕਿਉ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਜਾਨਾਂ ਤੋਂ ਬਿਨਾ ਆਪਣੀ ਕੁਰਸੀ ਪਿਆਰੀ ਹੈ ਇਸ ਲਈ ਔਦੰਲਨਾ ਵਿਚ ਸ਼ਹੀਦ ਹੋ ਰਹੇ ਇਕ-ਇਕ ਕਿਸਾਨ ਦੀ ਮੌਤ ਦਾ ਸਰਕਾਰ ਨੂੰ ਹਿਸਾਬ ਦੇਣਾ ਪਵੇਗਾ।ਉਨ੍ਹਾਂ ਕਿਹਾ ਕਿ ਸਰਕਾਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੇ ਜਿਸ ਨਾਲ ਕਿਸਾਨਾਂ ਦਾ ਸਹੀ ਰੂਪ ਵਿੱਚ ਭਲਾ ਹੋ ਸਕੇ ਪਰ ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨ ਚੰਗੀ ਕਮਾਈ ਕਰ ਕੇ ਸੁਖੀ ਜੀਵਨ ਬਸਰ ਕਰ ਸਕਣ ਕਿਉ ਕਿ ਮੋਦੀ ਸਰਕਾਰ ਨੂੰ  ਇਕ ਬਹੁਤ ਵੱਡਾ ਭੁਲੇਖਾ ਹੈ ਕਿ ਜੇਕਰ ਕਿਸਾਨ ਨੂੰ ਸਾਰੀਆਂ ਸਹੂਲਤਾਂ ਦੇ ਦਿੱਤੀਆਂ ਤਾਂ ਫੇਰ ਸਾਨੂੰ ਵੋਟ ਨਹੀਂ ਪਵੇਗਾ। ਨੌਜਵਾਨ ਖੇਲਾ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੇ ਕਾਲੇ ਕਾਨੂੰਨਾਂ ਨੂੰਜਲਦੀ ਤੋਂ ਜਲਦੀ ਰੱਦ ਕੀਤੇ ਜਾਣ।