ਗਾਲਿਬ ਕਲਾਂ 'ਚ ਕਾਂਗਰਸ ਦੇ ਜ਼ਿਲਾ ਪ੍ਰਧਾਨ ਸੋਨੀ ਗਾਲਿਬ ਨੇ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਵੰਡਣ ਦੀ ਕੀਤੀ ਸੁਰੂਆਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਕਲਾਂ ਵਿਖੇ ਕੇਂਦਰ ਸਰਕਾਰ ਵਲੋਂ ਨੀਲੇ ਕਾਰਡ ਧਾਰਕਾਂ ਨੂੰ ਭੇਜੇ ਗਏ ਰਾਸ਼ਨ ਦੀ ਵੰਡ ਕੀਤੀ ਗਈ।ਰਾਸਨ ਵੰਡਣ ਦੀ ਸ਼ੁਰੂਆਤ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਸੋਨੀ ਗਾਲਿਬ ਵਲੋਂ ਕੀਤੀ ਗਈ।ਇਸ ਸਮੇਂ ਸੋਨੀ ਗਾਲਿਬ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਕਰ ਕੇ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ,ਜਿਸ ਕਰਾਣ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ।ਇਸ ਔਖੇ ਸਮੇਂ ਕੇਂਦਰ ਵਲੋਂ ਭੇਜਿਆ ਰਾਸ਼ਨ ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਦੇ ਘਰਾਂ ਤੱਕ ਡਿੱਪੂ ਹੋਲਡਰਾਂ ਰਾਹੀਂ ਪਹੁੰਚਦਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਰਾਸ਼ਨ ਦੇਣ ਸਮੇਂ ਦੀ ਮੁੱਖ ਲੋੜ ਸੀ।ਇਸ ਸਮੇਂ ਡਿੱਪੂ ਹੋਲਡਰ ਪਰਮਿੰਦਰ ਸਿੰਘ ਚਾਹਲ,ਸੁਖਜੀਤ ਕੁਮਾਰ ਸੋਨੀ ਤੇ ਗੁਰਮੁੱਖ ਸਿੰਘ ਨੇ ਦੱਸਿਆ ਕਿ ਬਾਇੳਮੈਟ੍ਰਿਕ ਮਸ਼ੀਨ ਰਾਹੀਂ ਲਾਭਪਾਤਰੀ ਨੂੰ ਪ੍ਰਤੀ ਮੈਂਬਰ 15 ਕਿਲੋ ਕਣਕ ਅਤੇ ਇਸ ਕਾਰਡ 'ਤੇ 3 ਕਿਲੋ ਦਾਲ ਦੇ ਹਿਸਾਬ ਨਾਲ ਰਾਸ਼ਨ ਦਿੱਤਾ ਜਾ ਰਿਹਾ ਹੈ।ਇਸ ਤੋਂ ਪਹਿਲਾ ਆਫਤ ਦੀ ਘੜੀ ਵਿਚ ਪਿੰਡ ਦੇ 1200 ਦੇ ਕਰੀਬ ਲੋੜਵੰਦ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਦੇਣ ਲਈ ਉਨ੍ਹਾਂ ਨੇ ਸੋਨੀ ਗਾਲਿਬ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।ਇਸ ਮੌਕੇ ਜਰਨੈਲ ਸਿੰਘ ਏ.ਐੱਸ.ਆਈ.,ਆਤਮਾ ਸਿੰਘ ਮੈਂਬਰ ਬਾਲਕ ਸੰਮਤੀ,ਪੰਚ ਗੁਰਚਰਨ ਸਿੰਘ ਗਿਆਨੀ ,ਮੇਜਰ ਸਿੰਘ ਸਾਬਕਾ ਸਰਪੰਚ ,ਅਮਰੀਕ ਸਿੰਘ ਆਦਿ ਹਾਜ਼ਰ ਸਨ।