You are here

ਲੁਧਿਆਣਾ

ਜ਼ਿਲ੍ਹਾ ਲੁਧਿਆਣਾ 'ਚ 2 ਹੋਰ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ

\ਲੁਧਿਆਣਾ, ਜੂਨ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਬਿਮਾਰੀ ਤੋਂ ਪੀੜਤ 2 ਹੋਰ ਮਾਮਲੇ ਸਾਹਮਣੇ ਆਏ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 7463 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 6853 ਦੀ ਰਿਪੋਰਟ ਪ੍ਰਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 6569 ਨਤੀਜੇ ਨੈਗੇਟਿਵ ਆਏ ਹਨ, ਜਦਕਿ 610 ਰਿਪੋਰਟਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 194 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 90 ਮਰੀਜ਼ ਹੋਰ ਜ਼ਿਲਿ੍ਹਆਂ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 8 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 6 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ। ਹੁਣ ਤੱਕ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 149 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਹੁਣ 6865 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 1897 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 118 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 541 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਮਾਸਕ ਨਾ ਪਹਿਨਣ ਵਾਲੇ ਵਿਅਕਤੀ ਨੂੰ ਹੁਣ 500 ਰੁਪਏ, ਜੇਕਰ ਕੋਈ ਬੱਸ ਮਾਲਕ, ਕਾਰ ਮਾਲਕ ਜਾਂ ਆਟੋ ਮਾਲਕ ਜਾਂ ਦੋਪਹੀਆ ਮਾਲਕ ਸਮਾਜਿਕ ਦੂਰੀ ਦੀ ਉਲੰਘਣਾ ਕਰਦਾ ਹੈ ਤਾਂ ਬੱਸ ਮਾਲਕ ਨੂੰ 3000 ਰੁਪਏ, ਕਾਰ ਮਾਲਕ ਨੂੰ 2000 ਰੁਪਏ, ਆਟੋ ਰਿਕਸ਼ਾ ਅਤੇ ਦੋਪਹੀਆ ਚਾਲਕ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ 2000 ਰੁਪਏ ਅਤੇ ਜਨਤਕ ਥਾਵਾਂ 'ਤੇ ਥੁੱਕਣ ਵਾਲੇ ਲੋਕਾਂ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਗ੍ਰੰਥੀ ਸਿੰਘ ਵਲੋ ਨਸ਼ਾਂ ਤਸਕਰਾਂ ਖਿਲਾਫ ਪੁਲਿਸ ਵਲੋ ਕਾਰਵਾਈ ਨਾ ਕਰਨ ਦੇ ਖਿਲਾਫ ਗ੍ਰੰਥੀ ਸਿੰਘਾਂ ਵਲੋ ਪੁਲਿਸ ਥਾਣਾ ਸਿਟੀ ਖਿਲਾਫ ਕੀਤਾ ਰੋਸ਼ ਜਾਹਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿਛਲੇ ਦਿਨੀ ਨਸ਼ਾਂ ਤਸਕਰਾਂ ਖਿਲਾਫ ਦਿਤੀ ਸ਼ਿਕਾਇਤ ਤੇ ਕਾਰਵਾਈ ਨਾ ਕਰਨ ਦੇ ਰੋਸ਼ ਵਜੋ ਗ੍ਰੰਥੀ ਸਿੰਘਾਂ ਨੇ ਥਾਣਾ ਸਿਟੀ ਖਿਲਾਫ ਰੋਸ ਜ਼ਾਹਿਰ ਕੀਤਾ।ਵੱਡੀ ਗਿਣਤੀ 'ਚ ਗੰ੍ਰਥੀ ਸਿੰਘਾਂ ਪਹੰੁਚੇ ਸਨ।ਪੁਲਿਸ ਨੇ ਤਰੰੁਤ ਹੀ ਐਕਸ਼ਨ ਲੈਦਿਆਂ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।ਇਸ ਸਮੇ ਗੁਰਮਤਿ,ਗੰ੍ਰਥੀ,ਰਾਗੀ,ਢਾਡੀ ਇੰਟਰਨੈਸ਼ਨਲ ਜੱਥੇਬੰਦੀ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਮੁਹੱਲਾ ਮੁਕੰਦਪੁਰੀ ਦੇ ਗੰ੍ਰਥੀ ਵਜੋ ਸੇਵਾ ਕਰਦਾ ਹੈ ਤੇ ਉਸ ਦੇ ਘਰ ਦੇ ਨੇੜੇ ਕੁਝ ਨੌਜਵਾਨ ਨਸ਼ਾਂ ਕਰਨ ਤੇ ਵੇਚਣ ਦਾ ਕੰਮ ਕਰਦੇ ਹਨ ਜਿਸ ਕਾਰਨ ਗ੍ਰੰਥੀ ਬਲਜਿੰਦਰ ਸਿੰਘ ਉਨ੍ਹਾਂ ਨੂੰ ਨਸ਼ਾ ਵੇਚਣ ਤੋ ਵਾਰ-ਵਾਰ ਰੋਕਦਾ ਸੀ।ਇਨ੍ਹਾਂ ਨੋਜਵਾਨਾਂ ਨੇ ਗ੍ਰੰਥੀ ਬਲਜਿੰਦਰ ਸਿੰਘ ਘਰ ਚੋਰੀ ਵੀ ਕਰ ਲਈ ਸੀ ਤੇ ਘਰ ਵਿਚ ਪਿਆ ਸਮਾਨ ਵੀ ਚੋਰੀ ਕਰ ਲਿਆ ਸੀ ਜਦੋ ਗੰ੍ਰਥੀ ਨੇ ਉਨ੍ਹਾਂ ਨੰੁ ਰੋਕ ਤਾਂ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੰ੍ਰਥੀ ਨੂੰ ਗਾਲੀ-ਗੋਲਚ ਕੀਤੀ ਤੇ ਗੰ੍ਰਥੀ ਤੇ ਹਮਲਾ ਕਰ ਦਿੱਤਾ।ਗ੍ਰੰਥੀ ਸਿੰਘ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ।ਕੁਝ ਦਿਨ ਪਹਿਲਾਂ ਗ੍ਰੰਥੀ ਸਿੰਘ ਨੇ ਥਾਣਾ ਸਿਟੀ 'ਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀ ਕੀਤੀ ਸੀ ਜਿਸ ਕਾਰਨ ਨਸ਼ਾਂ ਤਸਕਰਾਂ ਦੇ ਹੋਸਲੇ ਬੁਲੰਦ ਹੋ ਗਏ ਸਨ।ਭਾਈ ਪਾਰਸ ਨੇ ਦਸਿਆ ਕਿ ਨਸ਼ਾਂ ਤਸਕਰਾਂ ਨੇ ਸਾਡੇ ਗੰ੍ਰਥੀ ਸਿੰਘ ਨੂੰ ਧਮਕੀ ਦਿੱਤੀ ਕਿ ਜੇਕਰ ਗੁਰਦੁਆਰਾ ਗਿਆ ਤਾਂ ਅਸੀ ਤੈਨੂੰ ਮਾਰ ਦੇਵਾਗੇ।ਮੁਹੱਲਾ ਵਾਸੀਆਂ ਨੇ ਵੀ ਪੁਲਸ ਦਸਿਆਂ ਕਿ ਸਾਡੇ ਮੁਹੱਲੇ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ ਜਿਸ ਕਰ ਅਸੀ ਸਾਰੇ ਮੁਹੱਲਾ ਵਾਸੀ ਬਹੁਤ ਪ੍ਰੇਸ਼ਾਨ ਹਾਂ।ਇਸ ਸਮੇ ਪੁਲਿਸ ਨੇ ਦੱਸਿਆ ਕਿ ਇਕ ਨੌਜਵਾਨ ਨੂੰ ਫੜ ਲਿਆ ਹੈ ਦੂਸਰੇ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆਂ ਜਾਵੇਗਾ।ਇਸ ਸਮੇ ਭਾਈ ਬਲਜਿੰਦਰ ਸਿੰਘ ਦੀਵਾਨਾ,ਭਾਓੀ ਗੁਰਚਰਨ ਸਿੰਘ ਦਲੇਰ,ਭਾਈ ਜਸਵਿੰਦਰ ਸਿੰਘ,ਭਾਈ ਹਰਦੀਪ ਸਿੰਘ ਖੁਸ਼ਦਿਲ,ਭਾਈ ਸਤਿਨਾਮ ਸਿੰਘ ਲੋਪੋ,ਭਾਈ ਬਲਦੇਵ ਸਿੰਘ,ਭਾਈ ਪਾਲਾ ਸਿੰਘ,ਭਾਈ ਉਕਾਂਰ ਸਿੰਘ,ਭਾਈ ਅਮਨਦੀਪ ਸਿੰਘ ਡਾਂਗੀਆਂ,ਭਾਈ ਮੋੜੀ ਸਿੰਘ,ਭਾਈ ਦਲਜੀਤ ਸਿੰਘ,ਭਾਈ ਅਵਤਾਰ ਸਿੰਘ ਰਾਜੂ,ਬਲਜਿੰਦਰ ਸਿੰਘ,ਭਾਈ ਜਗਵਿੰਦਰ ਸਿੰਘ ਆਦਿ ਹਾਜ਼ਰ 

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ – ਬਾਵਾ

ਬਲਵੀਰ ਸਿੰਘ ਸੀਨੀਅਰ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਰਤਨ ਦੇਣ ਦੀ ਕੀਤੀ ਗਈ ਮੰਗ

ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਸਿੱਖਿਆ ਦੇ ਨਾਲ ਨਾਲ ਧਾਰਮਿਕ ਗਤੀਵਿਧੀਆਂ ਦੇ ਖੇਤਰ ਵਿੱਚ ਮੋਹਰੀ ਸੰਸਥਾ ਬਣ ਚੁੱਕੀ ਹੈ, ਵਿਖੇ ਅੱਜ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਸਿੱਖ ਬਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਲੀਦਾਨ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਇਸ ਮੌਕੇ ਸਕੂਲ ਵਿਖੇ ਬਾਬਾ ਬੰਦਾ ਸਿੰਘ ਅੰਤਰਰਾਸ਼ਟਰੀ ਫਾਉਂਡੇਸ਼ਨ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ ਅਤੇ ਉਨਾਂ ਦੇ ਨਾਲ ਅਮਨਦੀਪ ਬਾਵਾ, ਅਰਜੁਨ ਬਾਵਾ ਅਤੇ ਬਲਵੰਤ ਧਨੋਆ ਵੀ ਖਾਸ ਤੌਰ ਤੇ ਹਾਜਰ ਹੋਏ ।

ਇਸ ਮੌਕੇ ਸਕੂਲ ਵਿਖੇ ਬਾਬਾ ਬੰਦਾ ਸਿੰਘ ਬਾਹਾਦਰ ਜੀ ਦੇ ਪਵਿੱਤਰ ਸਰੂਪਾਂ ਅੱਗੇ ਫੁੱਲ ਅਰਪਣ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਜੀ ਨੇ ਭਾਰਤ ਸਰਕਾਰ ਤੋਂ ਬਲਵੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਕੂਲ ਵਿਖੇ ਛਬੀਲ ਵੀ ਲਗਾਈ ਗਈ।

ਇਸ ਮੌਕੇ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ ਨੇ ਬਾਬਾ ਜੀ ਦੇ ਜੀਵਨ ਤੇ ਝਾਤ ਪਾਉਦਿਆਂ ਦੱਸਿਆ ਕਿ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ। ਬਾਬਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਹੋਇਆ ਸੀ "ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ, ਯਾਵਤ ਅਜ ਨਾਨਕ ਗੁਰੂ ਗੋਬਿੰਦ ਸਿੰਘ" ਅਤੇ ਬਾਅਦ ਵਿੱਚ ਉਹਨਾਂ ਨੂੰ ਮੁਗਲਾਂ ਵੱਲੋਂ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਇਸ ਸਮੇਂ ਕ੍ਰਿਸ਼ਨ ਕੁਮਾਰ ਬਾਵਾ ਜੀ ਨੇ ਦੱਸਿਆ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 304ਵਾਂ ਸ਼ਹੀਦੀ ਦਿਹਾੜਾ ਰਕਬਾ ਭਵਨ ਵਿਖੇ 9 ਜੂਨ ਨੂੰ ਸੋਸ਼ਲ ਡਿਸਟੈਂਸ ਨੂ ਧਿਆਨ ਵਿੱਚ ਰੱਖਦੇ ਹੋਏ ਮਨਾਇਆ ਜਾਵੇਗਾ ਅਤੇ ਇਸ ਸੰਬੰਧੀ ਫਾੳੇੂਡੇਸ਼ਨ ਵੱਲੋਂ 31 ਸਮਾਗਮ ਅਯੋਜਿਤ ਕੀਤੇ ਜਾ ਰਹੇ ਹਨ।

ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਦੁਆਰਾ ਆਪਣੇ ਭਾਸ਼ਣ ਵਿੱਚ ਬਾਬਾ ਜੀ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਇਹਨਾਂ ਮਹਾਂਪੁਰਖਾ ਨੇ ਸਾਡੇ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ ਸੋ ਸਾਨੂੰ ਇਹਨਾਂ ਵੱਲੋਂ ਦਰਸਾਏ ਸੱਚ ਦੇ ਮਾਰਗ ਉਪਰ ਚੱਲਣਾ ਚਾਹੀਦਾ ਹੈ।

ਇਸ ਮੌਕੇ ਸਕੂਲ ਚੇਅਰਮੈਨ ਸਤੀਸ਼ ਕਾਲੜਾ ਨੇ ਆਪਣੇ ਸੰਬੋਧਕੀ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਲੀਦਾਨ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਸੱਚ ਦੇ ਮਾਰਗ ਉੱਪਰ ਚੱਲਣਾ ਚਾਹੀਦਾ ਹੈ। ਉਹਨਾਂ ਸਕੂਲ ਪ੍ਰਿੰਸੀਪਲ ਮੈਡਮ ਮਿਿਸਜ ਅਨੀਤਾ ਕੁਮਾਰੀ ਜੀ ਦਾ ਵੀ ਸਕੂਲ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਤੇ ਧੰਨਵਾਦ ਕੀਤਾ ਅਤੇ ਭਵਿਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਦੀ ਕਾਮਨਾ ਕੀਤੀ। ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਉੱਪ ਪ੍ਰਧਾਨ ਸਨੀ ਅਰੋੜਾ ਅਤੇ ਡਾਇਰੈਕਟਰ ਰਾਜੀਵ ਸੱਗੜ ਹਾਜਰ ਸਨ।

ਸਰਕਾਰੀ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ ਬਹੁਤੇ ਪੇਂਡੂ ਲੋਕ

ਕਾਉਂਕੇ ਕਲਾਂ, ਮਈ 2020 ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਸਮੱੁਚੇ ਦੇਸ ਇਸ ਮਹਾਮਾਰੀ ਕੋਰੋਨਾ ਵਾਇਰਸ ਤੋ ਬਚਣ ਲਈ ਆਪਣੇ ਆਪਣੇ ਦੇਸ ਦੀ ਜਨਤਾ ਤੋ ਜਿੱਥੇ ਸਹਿਯੋਗ ਮੰਗ ਰਹੇ ਹਨ ਉੱਥੇ ਆਪਣੇ ਪੱਧਰ ਤੇ ਸੁਚੇਤ ਤੇ ਸਾਵਧਾਨੀਆ ਵਰਤਣ ਤੇ ਵੀ ਜੋਰ ਦੇ ਰਹੇ ਹਨ।ਦੇਸ ਭਰ ਵਿੱਚ ਜਾਰੀ ਲਾਕਡਾਉਨ 5 ਦੇ ਮੱਦੇਨਜਰ ਸਰਕਾਰ ਵੱਲੋ ਜਨਤਾ ਦੀ ਭਲਾਈ ਲਈ ਕਈ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ ਹਰ ਵਿਅਕਤੀ ਦੇ ਘਰੋ ਬਾਹਰ ਜਾਣ ਸਮੇ ਮਾਸਕ ਪਾਇਆ ਹੋਣਾ ਜਰੂਰੀ ਹੈ।ਪਰ ਸਰਕਾਰੀ ਨਿਯਮਾ ਤੇ ਹਦਾਇਤਾ ਦੀ ਕਈ ਪੇਂਡੂ ਲੋਕ ਅਣਦੇਖੀ ਕਰ ਰਹੇ ਹਨ ਜੋ ਖੁੱਲੇਆਮ ਬਿਨਾ ਕਿਸੇ ਭੈਅ ਬਾਹਰ ਤੁਰ ਫਿਰ ਰਹੇ ਹਨ ।ਸਰਕਾਰ ਵੱਲੋ ਮਾਸਕ ਨਾ ਪਾਏ ਵਿਅਕਤੀ ਦਾ ਚਲਾਨ ਕੱਟਣ ਦੀ ਤਜਵੀਜ ਹੈ ਪਰ ਫਿਰ ਵੀ ਕਈ ਲੋਕਾ ਤੇ ਇਸ ਨਿਯਮ ਦਾ ਵੀ ਅਸਰ ਨਹੀ ਹੋ ਰਿਹਾ ।ਪਿੰਡ ਦੌਧਰ ਦੀ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ.ਦਾ ਕਹਿਣਾ ਹੈ ਕਿ ਸਰਕਾਰ ਵੱਲੋ ਜੋ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਜਾਰੀ ਹਦਾਇਤਾ ਪਾਲਣ ਕਰਨ ਦੀ ਐਡਵਾਇਜਰੀ ਜਾਰੀ ਕੀਤੀ ਹੈ ਉਸ ਦੀ ਹਰ ਵਿਅਕਤੀ ਨੂੰ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਪਾਲਣਾ ਕਰਨੀ ਚਾਹੀਦੀ ਹੈ ।ਉਨਾ ਕਿਹਾ ਕਿ ਕਈ ਵਿਅਕਤੀ ਜੋ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਸਹੀ ਅਰਥਾਂ ਵਿੱਚ ਪਾਲਣਾ ਨਹੀ ਕਰਦੇ ਉਹ ਖੁਦ ਆਪਣੇ ਸਮੇਤ ਪੂਰੇ ਸਮਾਜ ਲਈ ਵੀ ਮੁਸੀਬਤਾਂ ਖੜੀਆਂ ਕਰ ਰਹੇ ਹਨ।ਉਨਾ ਕਿਹਾ ਕਿ ਇਸ ਮਹਾਮਾਰੀ ਤੋ ਘਬਰਾਉਣ ਦੀ ਥਾਂ ਸੁਚੇਤ ਤੇ ਪੂਰੀਆਂ ਸਾਵਧਾਨੀਆ ਵਰਤ ਕੇ ਸਰਕਾਰ ਨੂੰ ਬਣਦਾ ਪੂਰਾ ਸਹਿਯੋਗ ਦਿੱਤਾ ਜਾ ਸਕਦਾ ਹੈ ਤੇ ਜਿੰਨਾ ਹੋ ਸਕੇ ਘਰ ਵਿੱਚ ਸਮਾ ਬਤੀਤ ਕੀਤਾ ਜਾਵੇ ਤੇ ਲੋੜ ਪੈਣ ਤੇ ਬਾਹਰ ਜਾਣ ਸਮੇ ਮੂੰਹ ਤੇ ਮਾਸਕ ਲਾਇਆ ਜਾਵੇ ਤੇ ਸੋਸਲ ਡਿਸਟੈਂਸ ਨੂੰ ਤਰਜੀਹ ਦਿੱਤੀ ਜਾਵੇ।

ਪੇਡੂ ਡਾਕਟਰ ਲੋਕਾਂ ਦੇ ਬਣੇ ਮਸੀਹਾ 

ਕੋਰੋਨਾ 'ਮਹਾਂਮਾਰੀ' ਨੇ ਦੁਨੀਆਂ ਵਿੱਚ ਦਹਿਸ਼ਤ ਫੈਲਾ ਦਿੱਤੀ ਕਿ ਇਸ ਸੰਬੰਧੀ ਸੁਪਨੇ 'ਚ  ਕਦੇ ਵੀ ਨਹੀਂ ਸੀ ਸੋਚਿਆ,  ਕਿ ਕਦੇ  ਅੱਖ ਦੇ ਝਮਕਣ ਤੇ ਹੀ ਲੋਕ  ਆਪਣੇ ਹੀ ਘਰਾਂ ਵਿੱਚ ਕੈਦ ਕਰ ਦਿੱਤੇ ਜਾਣਗੇ ।

 ਇਸ ਸੰਬੰਧੀ ਜੋ ਵੀ ਉਪਰਾਲੇ  ਸਿਹਤ ਵਿਭਾਗ ਵਲੋਂ ਕੀਤੇ ਗਏ, ਬੜੀ ਮਹੱਤਵਪੂਰਣ ਥਾਂ ਰੱਖਦੇ ਹਨ।

 ਪਰ ਪੁਲਿਸ ਵਿਭਾਗ ਦਾ ਦਰਜਾ ਵੀ ਕਿਤੇ ਘੱਟ ਨਹੀਂ, ਜਿਨ੍ਹਾਂ ਨੇ ਦਿਨ ਰਾਤ ਜਾਗ ਕੇ ਕੰਮ ਕੀਤਾ।

 ਸਿਹਤ ਵਿਭਾਗ ਚ ਜੋ ਸਿਹਰਾ ਡਾਕਟਰਾਂ ਸਿਰ ਬੰਨਿਆ ਜਾ ਸਕਦਾ ਹੈ ,ਓਸ ਤੋਂ ਵੀ ਭੋਰਾ ਘੱਟ ਯੋਗਦਾਨ ਨਰਸਿੰਗ ਸਟਾਫ਼ ਨਹੀਂ ਕਿਹਾ ਜਾ ਸਕਦਾ, ਜਿਨ੍ਹਾਂ ਨੇ ਆਪਣੇ ਨੰਨੇ ਬੱਚਿਆਂ ਦੀ ਪ੍ਰਵਾਹ ਨਾ ਕਰਦੇ ਹੋਏ, ਲੋਕਾਂ ਦੀਆਂ ਜਾਨਾਂ ਬਚਾਉਣ ਲਈ ਰਾਤ ਦਿਨ ਇੱਕ ਕਰਕੇ ਦਿਖਾਇਆ।

 ਦੂਸਰੇ ਪਾਸੇ ਪਾ੍ਈਵੇਟ ਹਸਪਤਾਲਾਂ ਨੇ ਆਪਣੇ  ਆਪ ਨੂੰ ਬਚਾਉਣ ਲਈ ਘਰਾਂ "ਚ ਹੀ ਰੱਖਿਆ। ਸਰਕਾਰ ਨੇ ਹੁਕਮ ਵੀ ਜਾਰੀ ਕੀਤੇ ਕਿ ਜੋ ਡਾਕਟਰ ਹਸਪਤਾਲ ਨਹੀਂ ਖੋਲਣਗੇ , ਉਹਨਾਂ ਦੀਆਂ ਰਜਿਸਟ੍ਰੇਸ਼ਨ ਰੱਦ ਕੀਤੀਆਂ ਜਾਣਗੀਆਂ ।

ਸਰਕਾਰ ਦੇ ਹੁਕਮਾਂ ਦਾ ਅਸਰ ਨਾ ਮਾਤਰ ਹੀ ਹੋਇਆ ।ਪਰ ਜੇ ਕੁਝ ਡਾਕਟਰਾਂ ਨੇ ਕੰਮ ਸ਼ੁਰੂ ਕੀਤਾ ਤਾਂ ਇਹ ਦੇਖਿਆ ਗਿਆ ਕਿ ਜੇ ਸਕੈਨਿੰਗ 700  ਰੁਪਏ ਚ ਕੀਤੀ ਜਾਂਦੀ ਸੀ, ਉਹ 1400 ਰੁਪਏ ਚ ਕੀਤੀ ਗਈ ਹੈ।

 ਕੋਰੋਨਾ ਵਿੱਚ ਜੋ ਕੰਮ ਪਿੰਡਾਂ ਦੇ ਡਾਕਟਰਾਂ ਨੇ ਕੀਤਾ, ਉਸ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ । 

ਜਦੋਂ 1984 'ਚ ਖਾਲਿਸਤਾਨੀ ਦੌਰ ਸੀ ,ਲੋਕ ਡਰਦੇ ਮਾਰੇ ਸੂਰਜ ਛੁਪਣ ਤੋਂ ਪਹਿਲਾਂ ਘਰੀ ਚਲੇ ਜਾਂਦੇ ਸੀ ,ਤਾਂ ਪੇਂਡੂ ਡਾਕਟਰਾਂ ਨੇੇ ਦਿਨ ਰਾਤ ਕਰਕੇ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦਿੱਤੀਆਂ, ਤੇ ਕਿਸੇ ਗਰੀਬ ਕੋਲ ਪੈਸੇ ਨਾ ਹੋਣ ਤੇ ਕਦੇ ਵੀ ਨਾਹ ਨਹੀਂ ਕੀਤੀ ।

ਉਸ ਸਮੇਂ ਵੀ ਇਹ ਹਸਪਤਾਲ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤੇ ਜਾਂਦੇ ਸੀ । 

ਕੋਰੋਨਾ "ਚ ਪੇਂਡੂ ਡਾਕਟਰਾਂ ਨੇ ਮੁਢਲੀਆਂ ਸਿਹਤ ਸਹੂਲਤਾਂ ਤਾਂ ਦਿਤੀਆਂ ਹੀ ਹਨ, ਉਸ ਦੇ ਨਾਲ ਲੋਕਾਂ ਨੂੰ ਮੁਫ਼ਤ ਮਾਸਕ ਵੀ ਵੰਡੇ ਗਏ। ਪੇਟੋਂ ਭੁੱਖੇ ਤੇ ਲੋੜਮੰਦ ਲੋਕਾਂ ਨੂੰ ਰਾਸ਼ਨ ਵੀ ਦਿੱਤਾ ਗਿਆ।

 ਉਂਜ ਇਹ ਸੇਵਾ ਭਾਵਨਾ ਨਾਲ ਜੁੜੇ ਹੋਏ ਹਨ। ਇਹ ਅਕਸਰ ਖੂਨਦਾਨ ਕੈਂਪ,, ਫਰੀ ਮੈਡੀਕਲ ਕੈਂਪ,, ਅੱਖਾਂ ਦਾਨ ਕਰਨ, ,ਅੱਖਾਂ ਦੇ ਅਪੇ੍ਸ਼ਨ ਕੈਂਪ ,, ਲਗਵਾ ਕੇ ਸੇਵਾ ਕਰਦੇ ਰਹਿੰਦੇ ਹਨ। ਇਸ ਸਮੇਂ ਲੋਕਾਂ ਨੂੰ ਘਰ ਘਰ  ਜਾ ਕੇ ਦਵਾਈਆਂ ਦੇ ਕੇ ਠੀਕ ਕਰਨਾ, ਲੋਕਾਂ ਵਲੋਂ ਸਲਾਹਿਆ ਗਿਆ । 

ਪੁਲਿਸ ਵਲੋਂ ਕਲੀਨਕਾਂ  ਬੰਦ ਕਰਨ ਲਈ ਕਿਹਾ ਗਿਆ, ਪਰ ਪਿੰਡਾਂ ਦੇ ਲੋਕਾਂ ਨੇ ਆਪਣੇ ਇਹਨਾਂ ਡਾਕਟਰਾਂ ਦੀ ਵਕਾਲਤ ਕਰਕੇ ਘਰਾਂ 'ਚ ਦਵਾਈਆਂ ਦੇ ਕੇ ਮਰੀਜ਼ਾਂ ਨੂੰ ਠੀਕ ਕਰਨ  ਵਾਲੇ ਪੇਂਡੂ ਡਾਕਟਰਾਂ ਨਾਲ ਚੱਟਾਨ ਵਾਂਗ ਖੜ੍ਹਨ ਦਾ ਪ੍ਰਣ ਲਿਆ । 

 ਤਰਨਤਾਰਨ ਤੋਂ ਕਾਗਰਸ ਵਿਧਾਇਕ  ਨੇ  ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਕੇ ਮੰਗ ਕੀਤੀ ਕਿ ਇਸ ਸਮੇਂ ਵਿੱਚ ਲੋਕਾਂ ਪ੍ਤੀ ਇਹਨਾਂ ਡਾਕਟਰਾਂ ਦੀਆਂ ਵੀ ਡਿਊਟੀਅਾਂ ਲਗਾਈਆਂ ਜਾਣ।

 ਹਲਕਾ ਖਡੂਰ ਸਾਹਿਬ ਤੋਂ ਵੀ ਐਮ ਐਲ ਏ ਨੇ ਵੀ ਮੰਗ ਕੀਤੀ ਹੈ। 

ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ  ਕਿ ਡਾਕਟਰਾਂ ਨੂੰ ਮਾਨਤਾ ਦੇ ਸਿਹਤ ਸਹੂਲਤਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ।

 ਨਵਾਂ ਸ਼ਹਿਰ ਤੋਂ ਐਮ ਐਲ ਏ ਸੈਣੀ ਜੀ ਨੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿੱਖ ਕੇ ਮੰਗ ਕੀਤੀ ਹੈ ਕਿ ਪੇਂਡੂ ਡਾਕਟਰਾਂ ਦੀਆਂ ਮੰਗਾਂ ਮੰਨ ਕੇ ਪੈ੍ਕਟਿਸ ਦਾ ਅਧਿਕਾਰ ਦਿੱਤਾ ਜਾਵੇ। 

ਪੰਜਾਬ ਵਿੱਚ ਡਾਕਟਰਾਂ ਦੀ ਤਾਦਾਦ 1 ਲੱਖ 25  ਹਜ਼ਾਰ  ਦੇ ਕਰੀਬ ਦੱਸੀ ਜਾਂਦੀ ਹੈ ।

 ਇਹਨਾਂ ਨੂੰ ਪੇਂਡੂ ਡਾਕਟਰ ਕਿਹਾ ਜਾਦਾ ਹੈ।

 ਉਂਝ 70% ਦੇ ਕਰੀਬ ਪਿੰਡਾਂ ਚ ਹਨ ਤੇ 30% ਦੇ ਕਰੀਬ ਸਹਿਰਾਂ 'ਚ ਹਨ।

 ਇਹਨਾਂ ਦੀ ਇੱਕ ਸੂਬਾ ਪੱਧਰੀ ਐਸੋਸੀਏਸ਼ਨ ਹੈ ।ਜਿਸ ਦਾ ਨਾਂ   "ਮੈਡੀਕਲ ਪੈ੍ਕਟੀਸਨਰਜਂ ਐਸੀਏਸ਼ਨ ਪੰਜਾਬ ਰਜਿਸਟਰਡ ਨੰ:295  "ਹੈ ।

ਜੋ 30 ਮਈ 1996 ਨੂੰ ਗੌਰਮਿੰਟ ਆਫ ਇੰਡੀਆ ਸੁਸਾਇਟੀ ਤੇ ਰਜਿਸਟਰੇਸ਼ਨ ਐਕਟ 1860 ਦੇ ਅਧੀਨ ਪੰਜਾਬ ਤੋਂ ਰਜਿਸਟਰਡ ਹੋਈ ਹੈ ।

ਐਮ. ਪੀ .ਏ .ਪੀ .295 ਦੀਆਂ ਮੰਗਾਂ ਹਨ ਕਿ ਯੋਗਤਾ ਤੈਅ ਕਰਕੇ ਰੀਫਰੈਸ਼ਰ ਕੋਰਸ ਕਰਵਾ ਕੇ ਰਜਿਸਟਰੇਸ਼ਨ ਕੀਤੀ ਜਾਵੇ। 

ਤਜਰਬੇ ਦੇ ਆਧਾਰ ਤੇ ਰਜਿਸਟ੍ਰੇਸ਼ਨ  ਕੀਤੀ  ਜਾਵੇ ।

ਕੋਰੋਨਾ ਦੇ ਦੌਰ ਚੋ ਵਿਹਲੇ ਹੋ ਕੇ ਦੇਖਦੇ ਹਾਂ ਕਿ  ਸਰਕਾਰ ਇਸ ਪਾਸੇ ਕਿਨਾ ਕੁ ਧਿਆਨ ਦਿੰਦੀ ਹੈ  ।

ਸੂਬਾ ਪ੍ਰਧਾਨ:- ਡਾ ਰਮੇਸ਼ ਕੁਮਾਰ ਬਾਲੀ ।

 .........6280957136....

ਕੁੱਝ ਕੁ ਮਿੰਟਾਂ ਦੇ ਮੀਂਹ ਨੇ ਦਿੱਖਾ ਦਿੱਤਾ ਜਗਰਾਉਂਂ ਸ਼ਹਿਰ ਦਾ ਵਿਕਾਸ।

ਜਗਰਾਉਂ ਮਈ 2020 (ਗੁਰਕੀਰਤ ਸਿੰਘ, ਮਨਜਿੰਦਰ ਸਿੰਘ ਗਿੱਲ)  ਕੁੱਝ ਕੁ ਮਿੰਟਾਂ ਦੇ ਮੀਂਹ ਨੇ ਅੱਜ ਜਗਰਾਉਂ ਸ਼ਹਿਰ ਵਿੱਚ ਸਰਕਾਰਾਂ ਵਲੋਂ ਹੌਏ ਵਿਕਾਸ ਕਾਰਜਾਂ ਤੇ ਸਵਾਲ ਖੜਾ ਕਰ ਦਿੱਤਾ ਹੈ। ਪਿਛਲੇ ਕਾਫੀ ਲੰਮੇ ਸਮੇਂ ਤੋਂ ਕਮਲ ਚੋਂਕ ਵਿੱਚ ਮੀਂਹ ਤੋਂ ਬਾਅਦ ਪਾਣੀ ਖ਼ੜ ਜਾਣ ਦੀ ਸਮੱਸਿਆ ਦਾ ਅੱਜ ਤੱਕ ਕੋਈ ਵੀ ਹੱਲ ਨਹੀ ਕੀਤਾ ਗਿਆ। ਕੁੱਝ ਕੁ ਮਿੰਟਾਂ ਦੇ ਮੀਂਹ ਨਾਲ ਹੀ ਜਗਰਾਉਂਂ ਸ਼ਹਿਰ ਦੇ ਅੱਧੇ ਤੋ ਵੱਧ ਹਿੱਸਾ ਪਾਣੀ ਵਿੱਚ ਡੁੱਬ ਜਾਂਦਾ ਹੈ। ਪਰ ਸਰਕਾਰਾਂ ਵਲੋਂ ਤਾਂ ਹਮੇਸ਼ਾ ਦਾਅਵੇ ਕੀਤੇ ਜਾਂਦੇ ਹਨ ਕਿ ਜਗਰਾਉਂਂ ਸ਼ਹਿਰ ਦਾ ਪੂਰਨ ਵਿਕਾਸ ਹੋ ਰਿਹਾ ਹੈ। ਪਰ ਕਮਲ ਚੋਂਕ ਵਿੱਚ ਮੀਂਹ ਤੋਂ ਬਾਅਦ ਪਾਣੀ ਦੇ ਨਿਕਾਸ ਦੀ ਸਮੱਸਿਆ ਅੱਜ ਵੀ ਬਰਕਰਾਰ ਹੈ। ਹੁੱਣ ਤੁਸੀ ਦੱਸਣਾ ਇਹ ਹੈ ਕਿ ਸੱਚਮੁੱਚ ਹੀ ਜਗਰਾਉਂਂ ਸ਼ਹਿਰ ਵਿੱਚ ਕੌਈ ਵਿਕਾਸ ਹੌਇਆ ਹੈ ਜਾਂ ਇਹ ਵਿਕਾਸ ਸਿਰਫ ਤੇ ਸਿਰਫ ਸਰਕਾਰੀ ਦਸਤਾਵੇਜਾਂ ਵਿੱਚ ਹੀ ਹੋਇਆ ਹੈ ਅਸਲ ਵਿੱਚ ਨਹੀ।
ਫੋਟੋ ਕੈਪਸ਼ਨ- ਕੁੱਝ ਕੁ ਮਿੰਟਾਂ ਦੇ ਮੀਂਹ ਤੋਂ ਬਾਅਦ ਜਗਰਾਉਂਂ ਸ਼ਹਿਰ ਦੇ ਹਾਲਾਤ।

ਕੈਪਟਨ ਨੇ ਅੱਜ ਦੇ ਸੰਕਟ ਸਮੇ ਵੀ ਗਰੀਬ ਵਰਗ ਦੀ ਬਾਂਹ ਫੜੀ –ਆਗੂ

ਕਾਉਂਕੇ ਕਲਾਂ, ਮਈ 2020 ( ਜਸਵੰਤ ਸਿੰਘ ਸਹੋਤਾ)-ਪਿੰਡ ਕਾਉਂਕੇ ਕਲਾਂ ਦੇ ਸੀਨੀਅਰ ਕਾਂਗਰਸੀ ਆਗੂਆ ਡਾ ਬਿੱਕਰ ਸਿੰਘ ਕਾਉਂਕੇ ਤੇ ਸਾਬਕਾ ਸਰਪੰਚ ਗੁਰਨਾਮ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਮਹਾਮਰੀ ਕਾਰਨ ਵਿਸਵ ਪੱਧਰ ਤੇ ਫੈਲੇ ਸੰਕਟ ਸਮੇ ਸੂਬੇ ਦੇ ਗਰੀਬ ਵਰਗ ਦੀ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਂਹ ਫੜ ਕੇ ਦਲਿਤ ਪੱਖੀ ਮੱੁਖ ਮੰਤਰੀ ਹੋਣ ਦਾ ਸਬੂਤ ਦਿੱਤਾ ਹੈ।ਆਗੂਆ ਨੇ ਕਿਹਾ ਕਿ ਸੂਬੇ ਵਿੱਚ ਸੰਕਟ ਸਮੇ ਜਿਸ ਤਰਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਲੋਕਪੱਖੀ ਤੇ ਦੂਰਅੰਦੇਸੀ ਸੋਚ ਸਦਕਾ ਸੂਬੇ ਨੂੰ ਆਰਥਿਕ ਮੰਦਹਾਲੀ ਵਿੱਚੋ ਕੱਢ ਕੇ ਹਰ ਵਰਗ ਦਾ ਖਿਆਲ ਰੱਖਿਆਂ ਉਹ ਵੀ ਸਲਾਘਾਯੌਗ ਕਦਮ ਹੈ।ਉਨਾ ਕਿਹਾ ਕਿ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਪੱਖੋ ਵੀ ਸਲਾਘਾ ਕਰਨੀ ਬਣਦੀ ਹੈ ਕਿ ਉਨਾ ਨੇ ਮਹਾਮਾਰੀ ਵਰਗੇ ਸੰਕਟ ਸਮੇ ਲੱਗੇ ਕਰਫਿਉ ਦੌਰਾਨ ਵੀ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਬਿਨਾ ਕਿਸੇ ਰੁਕਾਵਟ ਖਰੀਦਿਆਂ ਜਿਸ ਕਾਰਨ ਕਿਸਾਨ ਵਰਗ ਵਿੱਚ ਵੀ ਸਰਕਾਰ ਪ੍ਰਤੀ ਭਰਵਾਂ ਵਿਸਵਾਸ ਹੈ।ਉਨਾ ਕਿਹਾ ਕਿ ਜਿਲਾ ਲੁਧਿਆਣਾ ਦਿਹਾਤੀ ਪ੍ਰਧਾਨ ਸੋਨੀ ਗਾਲਿਬ ਦੀ ਪ੍ਰੇਰਨਾ ਸਦਕਾ ਵੀ ਹਲਕੇ ਵਿੱਚ ਵੱਡੀ ਪੱਧਰ ਤੇ ਵਿਕਾਸ ਹੋਏ ਹਨ ਤੇ ਨੌਜਵਾਨਾਂ ਵਿੱਚ ਵੀ ਸੋਨੀ ਗਾਲਿਬ ਦੀ ਦੇਖ ਰੇਖ ਹੇਠ ਪਾਰਟੀ ਪ੍ਰਤੀ ਵੱਡਾ ਝੁਕਾਅ ਵੇਖਣ ਵਿੱਚ ਮਿਿਲਆ ਹੈ।

ਕੈਪਟਨ ਸਰਕਾਰ ਪੰਜਾਬ ਦੇ ਗਰੀਬ ਅਤੇ ਮੱਧ ਵਰਗ ਦੇ ਪਿਛਲੇ 2 ਮਹੀਨੇ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣ:ਪ੍ਰਧਾਨ ਮਨਜਿੰਦਰ ਸਿੰਘ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰਨਾ ਮਹਾਂਮਰੀ ਦੇ ਚਲਦੇ ਪੂਰੀ ਦੁਨੀਆਂ ਦੇ ਪਿਛਲੇ ਦੋ ਮਹੀਨੇ ਤੋ ਕਾਰੋਬਾਰ ਠੱਪ ਪਏ ਹਨ।ਹਰ ਇਕਲ ਗਰੀਬ ਵਰਗ ਅਤੇ ਮੱਧ ਵਰਗ ਵਿਚ ਕੋਈ ਪੈਸਾ ਜੇਬ ਵਿਚ ਨਹੀ ਅਤੇ ਦੋ ਟਾਈਮ ਦੀ ਰੋਟੀ ਲਈ ਗਰੀਬ ਅਤੇ ਮੱਧ ਵਰਗ ਜੱਦੋ ਜਹਿਦ ਹੋ ਰਿਹਾ ਹੈ ਉਪਰ ਬਿਜਲੀ ਮਹਿਕਮੇ ਵਲੋ ਖਪਤਕਰ ਨੂੰ ਬਿੱਲ ਭੇਜੇ ਜਾ ਰਿਹਾ ਹੈ ਜੋ ਕਿ ਬੁਹਤ ਭਾਰੀ ਬੋਜ ਹੈ ਇਸ ਲਈ ਕੈਪਟਨ ਸਰਕਾਰ ਗਰੀਬ ਅਤੇ ਮੱਧ ਵਰਗ ਦਾ ਬਿਜਲੀ ਦੇ ਬਿੱਲ 2 ਮਹੀਨੇ ਦਾ ਮੁਆਫ ਕਰੇ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਿਸਾਨ ਸੈਲ ਜਿਲ੍ਹਾਂ(ਮੋਗਾ) ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮਨਜਿੰਦਰ ਸਿੰਘ ਔਲਖ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ।ਪ੍ਰਧਾਨ ਅਲੌਖ ਨੇ ਕਿਹਾ ਕਿ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਪੰਜਾਬ ਦਾ ਗਰੀਬ ਅਤੇ ਮੱਧ ਵਰਗ ਬਿਜਲੀ ਦੇ ਪਿਛਲੇ 2 ਮਹੀਨੇ ਦੇ ਬਿੱਲ ਭਰਨ ਤੋ ਅਸਮਰਥ ਹੈ।ਇਸ ਲਈ ਬਿੱਲ ਮੁਆਫ ਕੀਤੇ ਜਾਣ।

ਗੁਰੂ ਘਰ ਦੇ ਵਜੀਰਾਂ ਤੇ ਹੋ ਰਹੇ ਹਮਲੇ ਮੰਦਭਾਗੇ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਦੀ ਮੀਟਿੰਗ ਗੁਰਦੁਆਰਾ ਗੋਬਿੰਦਪੁਰਾ ਮਾਈ ਦਾ ਜਗਰਾਉ ਵਿਖੇ ਭਾਈ ਪਿਰਤਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਥ ਦੀਆਂ ਸਿਰਮੋਰ ਹਸਤੀਆਂ ਨੇ ਭਾਗ ਲਿਆ।ਭਾਈ ਪਾਰਸ ਨੇ ਕਿਹਾ ਕਿ ਪਿਛਲੇ ਦਿਨੇ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਅਤੇ ਜਗਰਾਉ ਵਿਖੇ ਸ਼ਰਾਰਤੀ ਅਨਸਰਾਂ ਨੇ ਗੁਰੂ ਘਰ ਦੇ ਵਜੀਰਾ ਤੋ ਬਿਨਾ ਕਿਸੇ ਵਜਾ ਹਮਲੇ ਕੀਤੇ ਜੋ ਅਤੀ ਨਿੰਦਣਯੋਗ ਕਰਵਾਈ ਹੈ ਉੁਨ੍ਹਾਂ੍ ਕਿਹਾ ਕਿ ਇਹੋ ਜਿਹੇ ਸ਼ਰਾਰਤੀ ਆਪਣੀਆਂ ਆਦਤ ਤੋ ਬਾਜ ਆਉਣ ਨਹੀ ਤਾਂ ਕਿਸੇ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਦੀ ਨਿਰਾਦਰੀ ਕਰਨ ਵਾਲੇ ਨਾਲ ਸਕਤੀ ਨਾਲ ਪੇਸ਼ ਆਵਾਂਗੇ।ਭਾਈ ਪਾਰਸ ਨੇ ਸਮੂਹ ਸਿੰਘਾਂ ਨੂੰ ਬੇਨਤੀ ਕੀਤੀ ਹੈ ਕਿ ਗੁਰੂ ਘਰ ਦੇ ਵਜੀਰ ਅਤੇ ਪ੍ਰਬੰਧਕ ਕਮੇਟੀਆਂ ਗੁਰੂ ਸਾਹਿਬ ਜੀ ਦੇ ਸੇਵਾ ਦਾ ਧਿਆਨ ਰੱਖਣ ਤਾਂ ਕੋਈ ਬਿਜਲੀ ਸਰਕਟ ਨਾਲ ਕੋਈ ਮੰਦਭਾਗੀ ਘਟਨਾ ਨਾ ਵਾਪਰੇ ਅਤੇ ਰਹਿਤ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾਵੇ।ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ,ਭਾਈ ਗੁਰਚਰਨ ਸਿੰਘ ਦਲੇਰ,ਭਾਈ ਭੋਲਾ ਸਿੰਘ,ਭਾਈ ਜਸਵਿੰਦਰ ਸਿੰਘ ਖਾਲਸਾ,ਭਾਈ ਗੁਰਮੇਲ ਸਿੰਘ ਬੰਸੀ,ਭਾਈ ਉਕਾਂਰ ਸਿੰਘ ਉਮੀ,ਭਾਈ ਹਰਦੀਪ ਸਿੰਘ ਖੁਸ਼ਦਿਲ,ਭਾਈ ਅਮਨਦੀਪ ਸਿੰਘ ਡਾਂਗੀਆਂ,ਭਾਈ ਮੋੜੀ ਸਿੰਘ,ਭਾਈ ਦਲਜੀਤ ਸਿੰਘ,ਭਾਈ ਪਾਲਾ ਸਿੰਘ,ਭਾਈ ਜਗਵਿੰਦਰ ਸਿੰਘ ਬੱਬੂ ਅਤੇ ਹੋਰ ਮੋਹਤਬਰ ਵਿਆਕਤੀ ਹਾਜ਼ਰ ਸਨ।

ਕਾਂਗਰਸੀ ਆਗੂ ਸਾਬਕਾ ਸਰਪੰਚ ਆਤਮਾ ਸਿੰਘ ਸ਼ੇਖਕੁਤਬ ਦੀ ਮੌਤ ਤੇ ਦੱੁਖ ਪ੍ਰਗਟਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਲਾਕੇ ਦੇ ਸੀਨੀਅਰ ਕਾਗਰਸੀ ਆਗੂ ਅਤੇ ਪਿੰਡ ਸ਼ੇਖਕੁਤਬ ਦੇ ਸਾਬਕਾ ਸਰਪੰਚ ਆਤਮਾ ਸਿੰਘ ਜਿੰਨਾਂ ਦਾ ਇਕ ਸੰਖਪੇ ਬਿਮਾਰੀ ਦੌਰਾਨ ਮੌਤ ਹੋ ਗਈ ਸੀ ।ਅੱਜ ਪਿੰਡ ਦੀ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਇਸ ਤੋ ਪਹਿਲਾਂ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਕੈਪਟਨ ਸੰਦੀਪ ਸੰਧੂ ਨੇ ਸਰਪੰਚ ਆਤਮਾ ਸਿੰਘ ਦੀ ਮ੍ਰਿਤਕ ਦੇਹ ਨੂੰ ਪਾਰਟੀ ਝੰਡਾ ਪਾਇਆ।ਇਸ ਸਮੇ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ,ਚੇਅਰਮੈਨ ਰਛਪਾਲ ਸਿੰਘ ਤਲਵਾੜਾ,ਸੰਮਤੀ ਮੈਬਰ ਗੁਰਜੀਤ ਸਿੰਘ ਜੰਡੀ,ਸਰਪੰਚ ਗੁਲਵੰਤ ਸਿੰਘ ਜੰਡੀ,ਤੋ ਇਲਾਵਾ ਵੱਡੀ ਗਿੱਣਤੀ ਵਿਚ ਪਿੰਡਾਂ ਦੇ ਸਰਪੰਚਾਂ,ਪੰਚਾਂ ਅਤੇ ਪਾਰਟੀ ਵਰਹਰ ਹਾਜ਼ਰ ਸਨ।ਇਸ ਸਮੇ ਸਾਬਕਾ ਸਰਪੰਚ ਆਤਮਾ ਸਿੰਘ ਸ਼ੇਖਕੁਤਬ ਦੇ ਆਕਲ ਚਲਾਣੇ ਤੇ ਪਰਿਵਾਰ ਨਾਲ ਨੰਬਰਦਾਰ ਹਰਦੇਵ ਸਿੰਘ ਸਿਵੀਆਂ, ਕਾਂਗਰਸੀ ਪਾਰਟੀ ਲੁਧਿਆਣਾ ਦੇ ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਵੀਆਂ,ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਸਰਪੰਚ ਸਰਬਜੀਤ ਸਿੰਘ ਸ਼ੇਰਪੁਰਾ ਕਲਾ,ਸਰਪੰਚ ਕਰਨੈਲ ਸਿੰਘ ਕਲੇਰ,ਸਰਪੰਚ ਗੁਰਪ੍ਰੀਤ ਸਿੰਘ ਪੀਤਾ,ਸਰਪੰਚ ਜਗਦੀਸ਼ ਚੰਦ ਸ਼ਰਮਾ,ਦਰਸ਼ਨ ਦੇਸ਼ ਭਗਤ,ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਹਰਬੰਸ ਸਿੰਘ ਆਦਿ ਨੇ ਦੱੁਖ ਪ੍ਰਗਟਾਇਆ।