ਰੋਡਵੇਜ਼ ਮੁਲਾਜ਼ਮਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜ਼ਲੀ

ਜਗਰਾਓਂ, 21 ਫਰਵਰੀ (ਰਛਪਾਲ ਸਿੰਘ ਸ਼ੇਰਪੁਰੀ)। ਪੰਜਾਬ ਸਟੇਟ ਮਨਿਸਟਰੀਅਲ ਸਟਾਫ ਯੂਨੀਅਨ ਸੈਂਟਰ ਬਾਡੀ ਦੇ ਸੱਦੇ ਤੇ ਸ਼ੁਰੂ ਕੀਤੀ 13 ਫਰਵਰੀ ਤੋਂ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਨੂੰ 21 ਫਰਵਰੀ ਜਾਰੀ ਰੱਖਣ ਦਾ ਅੈਲਾਨ ਕੀਤਾ ਗਿਆ ਸੀ। ਇਸ ਹੜਤਾਲ ਦੇ ਅੱਜ ਅੱਠਵੇਂ ਦਿਨ ਜਗਰਾਓਂ ਰੋਡਵੇਜ਼ ਦੇ ਦਫਤਰੀ ਮੁਲਜ਼ਮਾਂ ਨੇ ਬੱਸ ਅੱਡੇ ਦੀ ਪਾਰਕ ਵਿਖੇ ਸਭ ਤੋਂ ਪਹਿਲਾਂ ਪੁਲਵਾਮਾ ਵਿਖੇ ਸ਼ਹੀਦ ਹੋਏ ਜਵਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੋਕੇ ਸੰਬੋਧਨ ਕਰਦਿਆਂ ਹਰਵਿੰਦਰ ਸਿੰਘ ਖਾਲਸਾ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਦੇ ਡੀ. ਏ ਦੀਆਂ ਕਿਸ਼ਤਾਂ ਵਿੱਚ 3 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਪਹਿਲਾਂ ਤੋਂ ਹੀ ਰਹਿੰਦੇ ਡੀ.ਏ ਦੇਣ ਤੋਂ ਪਾਸਾ ਵੱਟ ਰਹੀ ਹੈ। ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਜਿਵੇਂ ਕਿ 2017 ਤੋਂ ਡੀਏ ਦੀਆਂ ਕਿਸ਼ਤਾਂ ਦਾ ਭੁਗਤਾਨ ਤੁਰੰਤ ਜਾਰੀ ਕੀਤਾ ਜਾਵੇ, 2016 ਤੋਂ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਨੂੰ ਜਲਦ ਤੋਂ ਜਲਦ ਲਾਗੂ ਕਰਕੇ ਉਸ ਉੱਪਰ 20 ਪ੍ਰਤੀਸ਼ਤ ਅੰਤਰਿਮ ਰਲੀਫ ਦਿੱਤੀ ਜਾਵੇ, 2004 ਤੋਂ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਆਦਿ ਮੰਗਾਂ ਪੰਜਾਬ ਸਰਕਾਰ ਲਾਗੂ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ ਜਿਸ ਕਰਕੇ ਇਹ ਕਲਮ ਛੋੜ ਹੜਤਾਲ 21 ਫਰਵਰੀ ਤੱਕ ਜਾਰੀ ਰੱਖੀ ਗਈ ਹੈ। ਇਸ ਕਲਮ ਛੋੜ ਹੜਤਾਲ 'ਚ ਜੂਨੀਅਰ ਸਹਾਇਕ ਪਰਮਜੀਤ ਸਿੰਘ, ਅਵਤਾਰ ਸਿੰਘ ਗਗੜਾ, ਸਰਬਜੀਤ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਇੰਦਰਜੀਤ ਸਿੰਘ, ਕਲਰਕ ਅਮਰਜੋਤ ਸਿੰਘ, ਜਤਿੰਦਰ ਸਿੰਘ, ਦਲਜੀਤ ਸਿੰਘ, ਕਮਲਜੀਤ ਸਿੰਘ, ਨਵਦੀਪ ਸਿੰਘ ਬੈਂਸ, ਕਿਰਨਪਾਲ ਕੌਰ, ਗੁਰਵਿੰਦਰ ਕੌਰ ਸਮੇਤ ਹੋਰ ਦਫਤਰੀ ਕਾਮਿਆਂ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਸਾਥ ਦਿੱਤਾ ਗਿਆ।