ਸਰਕਾਰੀ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ ਬਹੁਤੇ ਪੇਂਡੂ ਲੋਕ

ਕਾਉਂਕੇ ਕਲਾਂ, ਮਈ 2020 ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਸਮੱੁਚੇ ਦੇਸ ਇਸ ਮਹਾਮਾਰੀ ਕੋਰੋਨਾ ਵਾਇਰਸ ਤੋ ਬਚਣ ਲਈ ਆਪਣੇ ਆਪਣੇ ਦੇਸ ਦੀ ਜਨਤਾ ਤੋ ਜਿੱਥੇ ਸਹਿਯੋਗ ਮੰਗ ਰਹੇ ਹਨ ਉੱਥੇ ਆਪਣੇ ਪੱਧਰ ਤੇ ਸੁਚੇਤ ਤੇ ਸਾਵਧਾਨੀਆ ਵਰਤਣ ਤੇ ਵੀ ਜੋਰ ਦੇ ਰਹੇ ਹਨ।ਦੇਸ ਭਰ ਵਿੱਚ ਜਾਰੀ ਲਾਕਡਾਉਨ 5 ਦੇ ਮੱਦੇਨਜਰ ਸਰਕਾਰ ਵੱਲੋ ਜਨਤਾ ਦੀ ਭਲਾਈ ਲਈ ਕਈ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ ਹਰ ਵਿਅਕਤੀ ਦੇ ਘਰੋ ਬਾਹਰ ਜਾਣ ਸਮੇ ਮਾਸਕ ਪਾਇਆ ਹੋਣਾ ਜਰੂਰੀ ਹੈ।ਪਰ ਸਰਕਾਰੀ ਨਿਯਮਾ ਤੇ ਹਦਾਇਤਾ ਦੀ ਕਈ ਪੇਂਡੂ ਲੋਕ ਅਣਦੇਖੀ ਕਰ ਰਹੇ ਹਨ ਜੋ ਖੁੱਲੇਆਮ ਬਿਨਾ ਕਿਸੇ ਭੈਅ ਬਾਹਰ ਤੁਰ ਫਿਰ ਰਹੇ ਹਨ ।ਸਰਕਾਰ ਵੱਲੋ ਮਾਸਕ ਨਾ ਪਾਏ ਵਿਅਕਤੀ ਦਾ ਚਲਾਨ ਕੱਟਣ ਦੀ ਤਜਵੀਜ ਹੈ ਪਰ ਫਿਰ ਵੀ ਕਈ ਲੋਕਾ ਤੇ ਇਸ ਨਿਯਮ ਦਾ ਵੀ ਅਸਰ ਨਹੀ ਹੋ ਰਿਹਾ ।ਪਿੰਡ ਦੌਧਰ ਦੀ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ.ਦਾ ਕਹਿਣਾ ਹੈ ਕਿ ਸਰਕਾਰ ਵੱਲੋ ਜੋ ਕੋਰੋਨਾ ਵਾਇਰਸ ਦੀ ਰੋਕਥਾਮ ਵਜੋ ਜਾਰੀ ਹਦਾਇਤਾ ਪਾਲਣ ਕਰਨ ਦੀ ਐਡਵਾਇਜਰੀ ਜਾਰੀ ਕੀਤੀ ਹੈ ਉਸ ਦੀ ਹਰ ਵਿਅਕਤੀ ਨੂੰ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਪਾਲਣਾ ਕਰਨੀ ਚਾਹੀਦੀ ਹੈ ।ਉਨਾ ਕਿਹਾ ਕਿ ਕਈ ਵਿਅਕਤੀ ਜੋ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਸਹੀ ਅਰਥਾਂ ਵਿੱਚ ਪਾਲਣਾ ਨਹੀ ਕਰਦੇ ਉਹ ਖੁਦ ਆਪਣੇ ਸਮੇਤ ਪੂਰੇ ਸਮਾਜ ਲਈ ਵੀ ਮੁਸੀਬਤਾਂ ਖੜੀਆਂ ਕਰ ਰਹੇ ਹਨ।ਉਨਾ ਕਿਹਾ ਕਿ ਇਸ ਮਹਾਮਾਰੀ ਤੋ ਘਬਰਾਉਣ ਦੀ ਥਾਂ ਸੁਚੇਤ ਤੇ ਪੂਰੀਆਂ ਸਾਵਧਾਨੀਆ ਵਰਤ ਕੇ ਸਰਕਾਰ ਨੂੰ ਬਣਦਾ ਪੂਰਾ ਸਹਿਯੋਗ ਦਿੱਤਾ ਜਾ ਸਕਦਾ ਹੈ ਤੇ ਜਿੰਨਾ ਹੋ ਸਕੇ ਘਰ ਵਿੱਚ ਸਮਾ ਬਤੀਤ ਕੀਤਾ ਜਾਵੇ ਤੇ ਲੋੜ ਪੈਣ ਤੇ ਬਾਹਰ ਜਾਣ ਸਮੇ ਮੂੰਹ ਤੇ ਮਾਸਕ ਲਾਇਆ ਜਾਵੇ ਤੇ ਸੋਸਲ ਡਿਸਟੈਂਸ ਨੂੰ ਤਰਜੀਹ ਦਿੱਤੀ ਜਾਵੇ।