You are here

ਲੁਧਿਆਣਾ

ਕਿਸਾਨ ਮਜਦੂਰ ਦੇ ਆਪਸੀ ਰਿਸਤੇ ‘ਚ ਤਰੇੜਾ ਪਾਉਣ ਤੋ ਗੁਰੇਜ ਕਰਨ ਸਰਾਰਤੀ ਅਨਸਰ–ਆਗੂ

ਕਾਉਂਕੇ ਕਲਾਂ,  ਜੂਨ 2020 ( ਜਸਵੰਤ ਸਿੰਘ ਸਹੋਤਾ)-ਇਸ ਵਾਰ ਝੋਨੇ ਦੀ ਲੁਆਈ ਦੀ ਮਜਦੂਰੀ ਦੇ ਰੇਟ ਨੂੰ ਲੈ ਕੇ ਕੁਝ ਸਰਾਰਤੀ ਅਨਸਰ ਕਿਸਾਨਾਂ ਮਜਦੂਰਾਂ ਦੇ ਆਪਸੀ ਭਾਈਚਾਰਕ ਰਿਸਤੇ ਵਿੱਚ ਤਰੇੜਾ ਪਾਉਣ ਵਿੱਚ ਲੱਗੇ ਹੋਏ ਹੋਏ ਹਨ ਜਿੰਨਾ ਨੂੰ ਆਪਣੀਆਂ ਇੰਨਾ ਹਰਕਤਾਂ ਤੋ ਬਾਝ ਆਉਣਾ ਚਾਹੀਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆ ਵੱਖ ਵੱਖ ਖੇਤਰਾਂ ਦੀਆਂ ਪ੍ਰਮੱੁਖ ਸਖਸੀਅਤਾਂ ਸਰਪੰਚ ਜਗਜੀਤ ਸਿੰਘ mਕਾਉਂਕੇ,ਜੱਥੇਦਾਰ ਤ੍ਰਲੋਕ ਸਿੰਘ ਡੱਲਾ,ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਗੁਰਪ੍ਰੀਤ ਸਿੰਘ ਗੋਪੀ,ਜਸਦੇਵ ਸਿੰਘ ਕਾਉਂਕੇ,ਜੱਗਾ ਸਿੰਘ ਸੇਖੋ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜਰ ਲੱਗੇ ਲਾਕਡਾਉਨ ਦੌਰਾਨ ਪੰਜਾਬ ਵਿੱਚੋ ਬਹੁਤੇ ਮਜਦੂਰ ਆਪਣੇ ਆਪਣੇ ਰਾਜਾਂ ਵਿੱਚ ਜਾ ਚੱੁਕੇ ਹਨ ਜਿਸ ਕਾਰਨ ਹੁਣ ਝੋਨੇ ਦੀ ਬਿਜਾਈ ਨੂੰ ਲੈ ਕੇ ਕਿਸਾਨਾ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨਾ ਕਿਹਾ ਕਿ ਕਿਸਾਨਾਂ ਤੇ ਲੋਕਲ ਮਜਦੂਰਾਂ ਦਾ ਆਪਸੀ ਪਰਿਵਾਰਿਕ ਰਿਸਤਾ ਹੈ ਜਿਸ ਵਿੱਚ ਕੁਝ ਸਰਾਰਤੀ ਅਨਸਰ ਬੇਵਜਾ ਤੂਲ ਦੇ ਕੇ ਕਿਸਾਨਾਂ ਮਜਦੂਰਾਂ ਦੇ ਰਿਸਤੇ ਵਿੱਚ ਤਰੇੜਾ ਲਿਆ ਰਹੇ ਹਨ।ਆਪਣੇ ਰਾਜਾ ਵਿੱਚ mਜਾ ਚੱੁਕੇ ਪ੍ਰਵਾਸੀ ਮਜਦੂਰਾਂ ਤੋ ਬਾਅਦ ਹੁਣ ਕਿਸਾਨਾਂ ਨੂੰ ਆਪਣੇ ਲੋਕਲ ਮਜਦੂਰਾਂ ਤੇ ਹੀ ਝੋਨੇ ਦੀ ਲੁਆਈ ਦੀ ਆਸ ਹੈ ਜਾਂ ਫਿਰ ਸਿੱਧੀ ਬਿਜਾਈ ਕਰਨ ਦਾ ਹੀ ਉਨਾ ਕੋਲ ਢੁਕਵਾਂ ਰਸਤਾ ਹੈ।ਉਨਾ ਕਿਹਾ ਕਿ ਪੰਜਾਬ ਦੇ ਬਹੁਤੇ ਹਿੱਸਿਆ ਵਿੱਚ ਕਿਸਾਨ ਮਜਦੂਰਾਂ ਨੂੰ ਝੋਨੇ ਦੀ ਲੁਆਈ ਦਾ 3000 ਤੋ 3500 ਰੁਪਏ ਪ੍ਰਤੀ ਏਕੜ ਦੇਣ ਨੂੰ ਤਿਆਰ ਹਨ ਜੋ ਸਮੇ ਤੇ ਮਹਿੰਗਾਈ ਅਨੁਸਾਰ ਠੀਕ ਵੀ ਹੈ ਪਰ ਕੁਝ ਸਰਾਰਤੀ ਅਨਸਰ ਝੋਨੇ ਦੀ ਲੁਆਈ ਪ੍ਰਤੀ ਏਕੜ 5000 ਤੋ 6000 ਮੰਗ ਕੇ ਹੋਰਨਾਂ ਕਿਸਾਨਾਂ ਮਜਦੂਰਾ ਦੇ ਰਿਸਤਿਆਂ ਨੂੰ ਖਰਾਬ ਕਰ ਰਹੇ ਹਨ।ਅੱਤ ਦੀ ਮਹਿੰਗਾਈ ਕਾਰਨ ਬਹੁਤੇ ਗਰੀਬ ਕਿਸਾਨ ਇੰਨਾ ਝੋਨੇ ਦੀ ਲੁਆਈ ਦਾ ਰੇਟ ਦੇਣ ਤੋ ਅਸਮਰਥ ਹਨ।ਉਨਾ ਕਿਹਾ ਕਿ ਲੱਗੇ ਲਕਾਡਾਉਨ –ਕਰਫਿਉ ਦੌਰਾਨ ਗਰੀਬ ਵਰਗ ਦੀ ਕਿਸਾਨਾਂ ਤੇ ਹੋਰਨਾ ਸਮਾਜ ਸੇਵੀ ਸੰਸਥਾਵਾਂ ਨੇ ਹੀ ਬਾਂਹ ਫੜੀ ਸੀ ਤੇ ਮਜਦੂਰਾਂ ਨੂੰ ਘਰ ਬੈਠਿਆਂ ਹੀ ਰਾਸਨ ਮੁਹੱਈਆਂ ਕਰਵਾਇਆ ਸੀ ਤੇ ਹੁਣ ਮਜਦੂਰ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਹੁਣ ਸੰਕਟ ਦੇ ਸਮੇ ਕਿਸਾਨ ਵਰਗ ਦਾ ਸਾਥ ਦੇਣ।ਉਨਾ ਕਿਹਾ ਕਿ ਕਿਸਾਨਾ ਮਜਦੂਰਾਂ ਦਾ ਆਪਸੀ ਪਰਿਵਾਰਿਕ ਰਿਸਤਾ ਹੈ ਤੇ ਕਿਸੇ ਭੀੜ ਪੈਣ ਦੇ ਸਮੇ ਗਰੀਬ ਵਰਗ ਦੀ ਮੱਦਦ ਕਿਸਾਨ ਵਰਗ ਹੀ ਕਰਦਾ ਹੈ ਤੇ ਹੁਣ ਮਜਦੂਰ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਬਣਦੀ ਜਾਇਜ ਮਜਦੂਰੀ ਲਵੇ ਤੇ ਕਿਸੇ ਗਲਤ ਅਨਸਰ ਦੇ ਬਹਿਕਾਵੇ ਵਿੱਚ ਨਾ ਆਵੇ 

ਮੋਟਰਸਾਈਕਲ ਸਮੇਤ 250 ਨਸ਼ੀਲੀਆਂ ਗੋਲੀਆਂ ਬਰਾਮਦ,ਮੁੱਕਦਮਾ ਦਰਜ

ਸਿੱਧਵਾਂ ਬੇਟ/ਜਗਰਾਉਂ/ ਲੁਧਿਆਣਾ, ਜੂਨ 2020 - ( ਰਾਣਾ ਸ਼ੇਖਦੌਲਤ/ ਮਨਜਿੰਦਰ ਗਿੱਲ )-

ਇੱਥੋਂ ਨਜਦੀਕ ਸਿੱਧਵਾਂ ਬੇਟ ਪੁਲਿਸ ਨੇ ਇੱਕ ਮੋਟਰਸਾਈਕਲ ਸਮੇਤ 250 ਨਸ਼ੀਲੀਆਂ ਗੋਲੀਆਂ ਕਾਬੂ ਕਰਕੇ ਮੁੱਕਦਮਾ ਦਰਜ਼ ਕੀਤਾ ਹੈ । ਏ.ਐਸ.ਆਈ ਸੁਖਦੇਵ ਸਿੰਘ ਥਾਣਾ ਸਿੱਧਵਾਂ ਬੇਟ ਨੇ ਦੱਸਿਆ ਕਿ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮਨਦੀਪ ਸਿੰਘ ਉਰਫ ਮਨਦੀਪੀ ਪੁੱਤਰ ਰੇਸ਼ਮ ਸਿੰਘ ਵਾਸੀ ਹੁਜ਼ਰਾ ਸਿੱਧਵਾਂ ਬੇਟ ਆਪਣੇ ਇੱਕ ਸੀ. ਟੀ100 ਮੋਟਰਸਾਈਕਲ ਨੰਬਰ PB-25-F-6794 ਸਮੇਤ 250 ਨਸ਼ੀਲੀਆਂ ਗੋਲੀਆਂ ਸਮੇਤ ਸਿੱਧਵਾਂ ਬੇਟ ਨੂੰ ਆ ਰਿਹਾ ਹੈ ਮੌਕੇ ਪਰ ਜਾ ਕੇ ਕਾਬੂ ਕਰਕੇ ਮੁੱਕਦਮਾ ਦਰਜ਼ ਕਰ ਦਿੱਤਾ ਹੈ।

ਮੋਟਰਸਾਈਕਲ ਸਮੇਤ 4 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦਗੀ,ਮੁੱਕਦਮਾ ਦਰਜ਼

ਸਿੱਧਵਾਂ ਬੇਟ/ਜਗਰਾਉਂ/ ਲੁਧਿਆਣਾ, ਜੂਨ 2020 - ( ਰਾਣਾ ਸ਼ੇਖਦੌਲਤ/ ਮਨਜਿੰਦਰ ਗਿੱਲ )-

ਇੱਥੋਂ ਨਜਦੀਕ ਸਿੱਧਵਾਂ ਬੇਟ ਪੁਲਿਸ ਨੇ ਇੱਕ ਮੋਟਰਸਾਈਕਲ ਸਮੇਤ 4 ਕਿੱਲੋ ਭੁੱਕੀ ਚੂਰਾ ਪੋਸਤ ਕਾਬੂ ਕਰਕੇ ਮੁੱਕਦਮਾ ਦਰਜ਼ ਕੀਤਾ ਹੈ । ਏ.ਐਸ.ਆਈ ਤੀਰਥ ਸਿੰਘ ਥਾਣਾ ਸਿੱਧਵਾਂ ਬੇਟ ਨੇ ਦੱਸਿਆ ਕਿ  ਨਾਕਾਬੰਦੀ ਦੌਰਾਨ ਮਹਿੰਦਰ ਸਿੰਘ ਪੁੱਤਰ ਪਰਸਾ ਸਿੰਘ ਵਾਸੀ ਮਲਸੀਹਾਂ ਬਾਂਜਣ ਨੂੰ ਰੋਕਣ ਤੇ ਚੈਕਿੰਗ ਕੀਤੀ ਤਾਂ ਇੱਕ ਬੈਗ ਮੋਟਰਸਾਈਕਲ ਹੀਰੋ ਡੀਲਿਕਸ ਨੰਬਰ PB10GS 8668ਰੱਖਿਆ ਹੋਇਆ ਸੀ ਜਿਸ ਵਿੱਚ 4 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਮੁੱਕਦਮਾ ਦਰਜ ਕਰ ਲਿਆ।

 

ਮੋਟਰਸਾਈਕਲ ਸਮੇਤ 40 ਬੋਤਲਾਂ ਨਜਾਇਜ਼ ਸ਼ਰਾਬ ਕਾਬੂ

ਸਿੱਧਵਾਂ ਬੇਟ/ਜਗਰਾਉਂ/ ਲੁਧਿਆਣਾ, ਜੂਨ 2020 - ( ਰਾਣਾ ਸ਼ੇਖਦੌਲਤ/ ਮਨਜਿੰਦਰ ਗਿੱਲ )-

ਇੱਥੋਂ ਨਜਦੀਕ ਸਿੱਧਵਾਂ ਬੇਟ ਪੁਲਿਸ ਨੇ ਇੱਕ ਮੋਟਰਸਾਈਕਲ ਸਮੇਤ 40 ਬੋਤਲਾਂ ਨਜਾਇਜ਼ ਸ਼ਰਾਬ ਕਾਬੂ ਕਰਕੇ ਮੁੱਕਦਮਾ ਦਰਜ਼ ਕੀਤਾ ਹੈ । ਏ.ਐਸ.ਆਈ ਪਵਨ ਕੁਮਾਰ ਅਬਕਾਰੀ ਵਿਭਾਗ ਲੁਧਿਆਣਾ ਨੇ ਸਿੱਧਵਾਂ ਬੇਟ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਦੀਵਾਨ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਅੱਬੂਪੁਰਾ ਨੂੰ ਇੱਕ ਸੀ. ਟੀ100 ਮੋਟਰਸਾਈਕਲ ਨੰਬਰ PB-10-GD-1184 ਸਮੇਤ 40 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਮੁੱਕਦਮਾ ਦਰਜ਼ ਕਰ ਦਿੱਤਾ ਹੈ।

ਝਗੜੇ ਦੁਰਾਨ ਨੌਜਵਾਨ ਦੀ ਮੌਤ

(ਫਾਈਲ ਫੋਟੋ ਮਨਵੀਰ ਸਿੰਘ)

ਅਜੀਤਵਾਲ, ਜੂਨ 2020 -(ਬਲਬੀਰ ਸਿੰਘ ਬਾਠ/ਮਨਜਿੰਦਰ ਗਿੱਲ)-

ਇੱਥੋਂ ਨਜ਼ਦੀਕੀ ਪਿੰਡ ਚੂਹੜ ਚੱਕ ਦੇ 21 ਸਾਲਾ ਨੌਜਵਾਨ ਮਨਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਜੋ ਕਿ ਦੋ ਦਿਨ ਪਹਿਲਾਂ ਪਿੰਡ ਢੁੱਡੀਕੇ ਵਿਚ  ਨੌਜਵਾਨਾਂ ਦੀ ਆਪਸੀ ਲੜਾਈ ਦੌਰਾਨ ਜ਼ਖ਼ਮੀ ਹੋ ਗਿਆ ਸੀ ਜਿਸਨੂੰ  ਸੀਰੀਅਸ  ਹਾਲਤ ਵਿੱਚ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿੱਚ  ਦਾਖਲ ਕਰਵਾਇਆ ਗਿਆ ਸੀ ਦੀ ਅੱਜ ਮੌਤ ਹੋ ਗਈ। ਮਨਵੀਰ ਸਿੰਘ ਘਰਦਿਆ ਦਾ ਇਕਲੌਤਾ ਲੜਕਾ ਸੀ।ਪੁਲੀਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।  

ਹਥਨੀ ਨੂੰ ਵਿਸਫੋਟਕ ਸਮੱਗਰੀ ਖਵਾਉਣ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ:ਪ੍ਰਧਾਨ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀਤੇ ਦਿਨੀਂ ਕੇਰਲਾ ਵਿਚ ਇਕ ਗਰਭਵਤੀ ਹਥਨੀ ਨੂੰ ਕੁਝ ਸ਼ਰਾਰਤੀ ਲੋਕਾਂ ਨੇ ਪਟਾਕਿਆਂ ਨਾਲ ਭਰਿਆ ਅਨਾਨਾਸ ਖਵਾ ਦਿੱਤਾ ਸੀ।ਪਟਾਕੇ ਫਟਣ ਕਾਰਣ ਹਥਨੀ ਅਤੇ ਉਸਦੇ ਪੇਟ 'ਚ ਪਲ ਰਹੇ ਬੱਚੇ ਦੀ ਮੌਤ ਹੋ ਗਈ ਸੀ।ਇਸ ਮਾਮਲੇ 'ਚ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਕਾਨੂੰਨ ਅਨੁਸਾਰ ਸਖਤ ਤੋਂ ਸ਼ਖਤ ਸ਼ਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ,ਜਿਸ ਕਰ ਕੇ ਅੱਗੇ ਤੋਂ ਬੇਜ਼ੁਬਾਨੇ ਜਾਨਵਰਾਂ ਨੂੰ ਬੇਰਹਿਮੀ ਨਾਲ ਮਾਰਨ ਦਾ ਕਿਸ ਦੀ ਹਿੰਮਤ ਹੀ ਨਾ ਪਵੇ।ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਸਰਤਾਜ ਸਿੰਘ ਗਾਲਿਬ ਨੇ ਕੀਤਾ ਹੈ।

ਇਸ ਔਖੀ ਘੜੀ 'ਚ ਸਰਕਾਰ ਲੋਕਾਂ ਦੀ ਮਦਦ ਕਰੇ:ਪ੍ਰਧਾਨ ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੋਰੋਨਾ ਮਹਾਮਾਰੀ ਕਾਰਨ ਲੋਕਾਂ ਦੇ ਕੰਮ ਕਾਜ਼ ਬਿਲਕੁੱਲ ਬੰਦ ਹੋ ਗਏ ਸਨ,ਜਿਸ ਕਾਰਨ ਆਪ ਆਦਮੀ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾ ਹੋ ਰਿਹਾ ਹੈ।ਪੰਜਾਬ ਸਰਕਾਰ ਨੂੰ ਤਿੰਨਤਿੰਨ ਮਹੀਨਿਆਂ ਦੇ ਬਿਜਲੀ ਦੇ ਬਿੱਲ ,ਪਾਣੀ ਦੇ ਬਿੱਲ ,ਇੱਕਠੇ ਲੈਣੇ ਬਹੁਤ ਮੰਦਭਾਗੀ ਹਨ।ਇਨ੍ਹਾਂ ਬਿੱਲਾਂ ਨੂੰ ਸਰਕਾਰ ਵਲੋਂ ਬਿਲਕੁੱਲ ਮਾਫ ਕਰਨੇ ਚਾਹੀਦੇ ਹਨ,ਪਰ ਪੰਜਾਬ ਸਰਕਾਰ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮਤਿ ਗ੍ਰੰਥੀ ਰਾਗੀ ਢਾਡੀ ਸਭਾ ਦੇ ਪ੍ਰਧਾਨ ਪਿਰਤਪਾਲ ਸਿੰਘ ਪਾਰਸ ਨੇ ਜਨ ਸ਼ਕਤੀ ਨਾਲ ਵਿਸ਼ੇਸ਼ ਮੁਲਾਕਾਤ ਮੌਕੇ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਵੱਲੋਂ ਚਣੀ ਹੰੁਦੀ ਤੇ ਔਖੇ ਸਮੇਂ ਲੋਕਾਂ ਦੇ ਕੰਮ ਆਉਂਦੀ ਹੈ ਤਾਂ ਹੀ ਲੋਕਾਂ ਆਪਣੀ ਪਸੰਦ ਦੀ ਸਰਕਾਰ ਵਲੋਂ ਬਿਜਲੀ ਦੀਆਂ ਦਰਾਂ 25 ਪੈਸੇ ਘਟਾ ਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ,ਜਦ ਕਿ ਪੰਜਾਬ ਸੂਬੇ ਅੰਦਰ ਬਿਜਲੀ ਬਣਦੀ ਹੈ,ਜਿਸ ਕਾਰਨ ਮੁੱਖ ਮੰਤਰੀ ਪੰਜਾਬ ਨੂੰ ਗਰੀਬ ਦੇ ਮੱਧਵਰਗ ਲੋਕਾਂ ਦੇ ਤਿੰਨ ਮਹੀਨੇ ਦੇ ਬਿੱਲ ਮਾਫ ਕਰਨੇ ਚਾਹੀਦੇ ਹਨ ਤੇ ਪਾਣੀ ਦੇ ਬਿੱਲ ਮਾਫ ਵਿਚ ਵੀ ਮਾਫੀ ਕਾਰਨੀ ਚਾਹੀਦੀ ਹੈ ,ਕਿਉਂਕਿ ਇਨ੍ਹਾਂ ਚੀਜ਼ਾਂ ਦੀ ਵਰਤੋਂ ਤੋਂ ਬਿਨ੍ਹਾਂ ਜਿੰਦਗੀ ਔਖੀ ਹੈ।

17 ਸਾਲ ਦੀ ਲੜਕੀ ਨੂੰ ਸਾਲੇ ਦਾ ਲੜਕਾ ਹੀ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ,ਮੁੱਕਦਮਾ ਦਰਜ

 ਜਗਰਾਉਂ/ਲੁਧਿਆਣਾ, ਜੂਨ 2020( ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ) ਜਗਰਾਉਂ ਵਿੱਚ ਇੱਕ17 ਸਾਲ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਸਾਲੇ ਦਾ ਲੜਕਾ ਹੀ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਏ.ਐਸ. ਆਈ ਨਰਿੰਦਰ ਸ਼ਰਮਾ ਬੱਸ ਸਟੈਂਡ ਚੌਕੀ ਨੇ ਦੱਸਿਆ ਕਿ ਸ਼ੌਕੀਨ ਖਾਨ ਪੁੱਤਰ ਅਲੀ ਹਸਨ ਵਾਸੀ ਗਲੀ ਨੰਬਰ 1 ਕਰਨੈਲ ਗੇਟ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਮੇਰੀ ਲੜਕੀ ਖੁਸ਼ਨਮਾ ਜੋ ਦਸਵੀਂ ਕਲਾਸ ਵਿੱਚ ਪੜ੍ਹਦੀ ਹੈ ਜਿਸ ਦੀ ਉਮਰ ਕਰੀਬ17 ਸਾਲ ਹੈ ਲੌਕਡਾਊਨ ਹੋਣ ਕਰਕੇ ਸਕੂਲ ਬੰਦ ਹਨ ਮੇਰੀ ਲੜਕੀ ਘਰ ਵਿੱਚ ਹੀ ਰਹਿੰਦੀ ਸੀ ਕੱਲ੍ਹ ਜਦੋਂ ਘਰ ਕੋਈ ਨਹੀਂ ਸੀ ਤਾਂ ਮੇਰੇ ਸਾਲੇ ਦਾ ਲੜਕਾ ਮਹੁੰਦਮ ਆਰੀਫ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਲੈ ਗਿਆ।ਮੁੱਦਈ ਦੇ ਬਿਆਨਾਂ ਤੇ ਮੁੱਕਦਮਾ ਦਰਜ ਕਰ ਦਿੱਤਾ ਗਿਆ

ਜਗਰਾਉਂ,ਸ਼ੇਰਪੁਰ ਚੌਕ ਚੋਂ ਇੱਕ ਵਿਅਕਤੀ ਤੋਂ ਨਜਾਇਜ਼ ਪਿਸਟਲ 3 ਮੈਗਜ਼ੀਨ ਅਤੇ 2 ਜਿੰਦਾਂ ਕਾਰਤੂਸ ਬਰਾਮਦ       

ਜਗਰਾਉਂ/ਲੁਧਿਆਣਾ -(ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ) -ਜਗਰਾਉਂ,ਸ਼ੇਰਪੁਰ ਚੌਕ ਚੋਂ ਇੱਕ ਵਿਅਕਤੀ ਤੋਂ ਨਜਾਇਜ਼ ਪਿਸਟਲ ਅਤੇ ਕਾਰਤੂਸ ਕੋਈ ਵਾਰਦਾਤ ਕਰਨ ਲਈ ਬੈਠੇ ਨੂੰ ਮੌਕੇ ਤੇ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਿਕ ਜਾਣਕਾਰੀ ਅਨੁਸਾਰ ਐਸ. ਆਈ ਸੁਰਜੀਤ ਸਿੰਘ ਸੀ.ਆਈ.ਏ ਸਟਾਫ਼ ਨੇ ਦੱਸਿਆ ਕਿ ਇਤਲਾਹ ਮਿਲੀ ਕਿ ਅੱਜ ਹਰਪ੍ਰੀਤ ਸਿੰਘ ਪੁੱਤਰ ਲੇਟ ਗੁਰਦੀਪ ਸਿੰਘ ਵਾਸੀ ਬਿੱਲਾ ਛੱਪੜੀ,ਖੰਨਾ ਜਗਰਾਉਂ ਸ਼ੇਰਪੁਰ ਚੌਂਕ ਨੇੜੇ ਨਜਾਇਜ਼ ਪਿਸਟਲ ਤੇ ਮੈਗਜ਼ੀਨ ਅਤੇ ਕਾਰਤੂਸ ਲੈ ਕੇ ਕੋਈ ਵਾਰਦਾਤ ਕਰਨ ਲਈ ਬੈਠਾ ਹੈ ਮੌਕੇ ਪਰ ਜਾ ਕੇ ਕਾਬੂ ਕੀਤਾ ਜਿਸ ਕੋਲੋਂ 32 ਬੋਰ ਪਿਸਟਲ 3 ਮੈਗਜ਼ੀਨ 2 ਜਿੰਦਾ ਕਾਰਤੂਸ ਬਰਾਮਦ ਕਰਕੇ ਮੁੱਕਦਮਾ ਦਰਜ ਕਰ ਲਿਆ

ਪਿੰਡ ਮਲਸੀਹਾਂ ਬਾਂਜਣ ਇੱਕ ਪਰਿਵਾਰ ਦੇ ਘਰ ਰਾਤ ਨੂੰ ਕੀਮਤੀ ਸਮਾਨ ਅਤੇ ਨਗਦੀ ਰੁਪਏ ਚੋਰੀ।                 

ਸਿੱਧਵਾਂ ਬੇਟ/ਲੁਧਿਆਣਾ, ਜੂਨ 2020- (ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ)-ਇੱਥੋਂ ਨਜ਼ਦੀਕ ਪਿੰਡ ਮਲਸੀਹਾਂ ਵਿੱਚ ਇੱਕ ਪਰਿਵਾਰ ਦੇ ਘਰ ਰਾਤ ਨੂੰ ਚੋਰੀ ਹੋ ਗਈ ਜਿਸ ਵਿੱਚ ਕੀਮਤੀ ਸਮਾਨ ਅਤੇ ਨਗਦੀ ਰੁਪਏ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਿਕ ਜਾਣਕਾਰੀ ਅਨੁਸਾਰ ਏ.ਐਸ.ਆਈ ਗੁਰਸੇਵਕ ਸਿੰਘ ਚੌਂਕੀ ਇੰਚਾਰਜ਼ ਗਿੱਦੜਵਿੰਡੀ ਨੇ ਦੱਸਿਆ ਕਿ ਮਹਿੰਦਰ ਕੌਰ ਪਤਨੀ ਮੱਖਣਜੀਤ ਸਿੰਘ ਵਾਸੀ ਮਲਸੀਹਾਂ ਬਾਂਜਣ ਬਿਆਨ ਦਰਜ ਕਰਵਾਏ ਮਿਤੀ 3-6-20 ਨੂੰ ਰਾਤ ਨੂੰ ਕਰੀਬ 12:30 ਵਜੇ ਨਾਮਾਲੂਮ ਵਿਅਕਤੀ ਨੇ ਸਾਡੇ ਘਰ ਆ ਕੇ 20,000 ਰੁਪਏ ਨਗਦੀ ਅਤੇ ਮੋਬਾਈਲ ਫ਼ੋਨ, ਅਤੇ 22 ਗ੍ਰਾਮ ਜ਼ਿਊਵਲ਼ਰੀ,ਸੋਨਾ ਅਤੇ ਹੋਰ ਕਈ ਕੀਮਤੀ ਚੀਜ਼ਾਂ ਦੀ ਚੋਰੀ ਹੋ ਗਈ ਹੈ। ਮੁੱਦਈ ਦੇ ਬਿਆਨਾਂ ਤੇ ਮੁੱਕਦਮਾ ਦਰਜ ਕਰਕੇ ਤਫਤੀਸ਼ ਜ਼ਾਰੀ ਕਰ ਦਿੱਤੀ ਹੈ