You are here

ਲੁਧਿਆਣਾ

ਪਿੰਡ ਰਾਮਗੜ੍ਹ ਭੁੱਲਰ ਦੇ ਵਿਅਕਤੀ ਨੇ ਫੇਸਬੁੱਕ ਤੇ ਗਲਤ ਆਈ ਡੀ ਬਣਾ ਗਲਤ ਵੀਡੀਓ ਵਾਈਰਲ ਕਰਨ ਤੇ ਮੁੱਕਦਮਾ ਦਰਜ

ਜਗਰਾਉਂ(ਰਾਣਾ ਸ਼ੇਖਦੌਲਤ)ਅੱਜ ਕੱਲ੍ਹ ਫੇਸਬੁੱਕ ਤੇ ਗਲਤ ਆਈ ਡੀ ਬਣਾਉਣ ਵਾਲੇ ਹੋ ਜਾਓ ਸਾਵਧਾਨ ਬੀਤੇ ਦਿਨੀਂ ਇੱਕ ਵਿਅਕਤੀ ਨੇ ਗਲਤ ਆਈ ਡੀ ਬਣਾ ਕੇ ਫੇਸਬੁੱਕ ਰਾਹੀਂ ਕਿਸੇ ਹੋਰ ਵਿਅਕਤੀ ਨੂੰ ਵੀਡੀਓ ਭੇਜ ਕੇ ਵਾਈਰਲ ਕਰਨ ਤੇ ਮੁੱਕਦਮਾ ਦਰਜ ਹੋ ਗਿਆ ਥਾਣਾ ਸਦਰ ਦੇ ਮੁੱਖ ਅਫਸਰ ਐਸ.ਐਚ.ਓ ਨਿਸ਼ਾਨ ਸਿੰਘ ਨੇ ਦੱਸਿਆ ਕਿ ਜਸਕਰਨ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਰਾਮਗੜ੍ਹ ਭੁੱਲਰ ਜੋ ਫੇਸਬੁੱਕ ਤੇ ਗਲਤ ਤੱਥਾਂ ਨਾਲ ਫੇਕ ਆਈ ਡੀ ਬਣਾ ਕੇ ਗਲਤ ਵੀਡੀਓ ਵਾਈਰਲ ਕਰ ਰਿਹਾ ਸੀ ਸਾਈਬਰ ਟਿੱਪਲਾਈਨ ਵੱਲੋਂ ਦਿੱਤੇ ਗਏ ਰਿਕਾਰਡ ਅਨੁਸਾਰ ਮਿਤੀ 7-05-2019 ਨੂੰ ਜਸਕਰਨ ਸਿੰਘ ਨੇ ਸੁਖਦੇਵ ਸਿੰਘ ਦੀ ਆਈ ਡੀ ਪਰ 5 ਵੀਡੀਓ ਭੇਜੀਆਂ ਸੀ ਇਹ ਵੀਡੀਓ ਪੋਰਨੋਗ੍ਰਾਫੀ ਨਾਲ ਸਬੰਧਤ ਸੀ ਜਿਸ ਦੇ ਆਧਾਰ ਉੱਤੇ ਜਸਕਰਨ ਸਿੰਘ ਖਿਲਾਫ ਮੁੱਕਦਮਾ ਦਰਜ ਕਰ ਲਿਆ ਹੈ

ਵਿਆਹ ਦਾ ਝਾਂਸਾ ਦੇ ਨਬਾਲਗ ਲੜਕੀ ਨੂੰ ਘਰੋਂ ਲੈ ਕੇ ਜਾਣ ਵਾਲੇ ਵਿਅਕਤੀ ਤੇ ਮੁੱਕਦਮਾ ਦਰਜ

ਜਗਰਾਉਂ( ਰਾਣਾ ਸ਼ੇਖਦੌਲਤ) ਜਗਰਾਉਂ ਵਿੱਚ ਇੱਕ ਵਿਅਕਤੀ ਵੱਲੋਂ ਨਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਲੈ ਕੇ ਜਾਣ ਕਰਕੇ ਮੁੱਕਦਮਾ ਦਰਜ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਐਸ.ਆਈ ਕਿਰਨਦੀਪ ਕੌਰ ਥਾਣਾ ਸਿਟੀ ਨੇ ਦੱਸਿਆ ਕਿ ਕੁਲਵਿੰਦਰ ਕੌਰ ਪਤਨੀ ਚੰਦ ਸਿੰਘ ਵਾਸੀ ਝਾਂਸੀ ਰਾਣੀ ਚੌਂਕ ਜਗਰਾਉਂ ਨੇ ਦਰਖਾਸਤ ਸਬੰਧੀ ਦੱਸਿਆ ਕਿ ਮੇਰੀ ਲੜਕੀ ਮੁਸਕਾਨ ਜਿਸ ਦੀ ਉਮਰ 17 ਸਾਲ ਹੈ ਅਸੀਂ ਗਰੀਬ ਪਰਿਵਾਰ ਹਾਂ ਦੀਪੂ ਸਿੰਘ ਪੁੱਤਰ ਰਾਮਾ ਬਾਬਾ ਵਾਸੀ ਰਾਣੀ ਵਾਲਾ ਖੂਹ ਅਕਸਰ ਮੇਰੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਪਰ ਹੁਣ ਕੱਲ੍ਹ ਤੋ ਮੇਰੀ ਲੜਕੀ ਘਰ ਨਹੀਂ ਆਈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਲੜਕੀ ਨੂੰ ਦੀਪੂ ਹੀ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ। ਤਫਤੀਸ਼ ਕਰਕੇ ਮੁੱਕਦਮਾ ਦਰਜ ਕਰ ਲਿਆ

ਕੋਵਿਡ-19 ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਦੇਣ ਤੇ ਕੀਤਾਂ ਮਾਣ ਸਨਮਾਨ 

ਜਗਰਾਉਂ /ਲੁਧਿਆਣਾ, ਜੂਨ 2020 -( ਮਨਜਿੰਦਰ ਗਿੱਲ /ਸਿਮਰਜੀਤ ਸਿੰਘ ਅਖਾੜਾ )-

ਸ਼ੇਰ ਅਗਰਸੈਨ ਸਮਿਤੀ ਅਤੇ ਦਾ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਲਾਕਡਾਊਨ ਅਤੇ ਕਰਫਿਊ ਵਿੱਚ ਸਮਾਜ ਨੂੰ ਵਧੀਆ ਸੇਵਾਵਾਂ ਦੇਣ ਖਾਤਰ ਜਨਸ਼ਕਤੀ ਨਿਊਜ਼ ਪੰਜਾਬ ਦੇ ਮੈਨੇਜਰ ਮਨਜਿੰਦਰ ਸਿੰਘ ਗਿੱਲ ਦਾ ਮਾਣ ਸਨਮਾਨ ਸਰਦਾਰ ਸੱਤਪਾਲ ਸਿੰਘ ਜੀ ਦੇਹੜਕਾ ਵੱਲੋਂ ਆਪਣੇ ਹੱਥੀਂ  ਕੀਤਾ ਗਿਆ । ਉਸ ਸਮੇਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਸਤਪਾਲ ਸਿੰਘ ਦੇਹੜਕਾ ਨੇ ਆਖਿਆ  ਜਿਨ੍ਹਾਂ ਪੰਜਾਬ ਵਾਸੀਆਂ ਦੇ ਲਈ ਹਰ ਕੋਈ ਸੁਨੇਹਾ ਕਿਸੇ ਵੀ ਸੰਸਥਾ ਵੱਲੋਂ ਕੀਤਾ ਗਿਆ ਉਪਰਾਲਾ ਪੰਜਾਬ ਵਾਸੀਆਂ ਦੇ ਸੁਣਨ ਪੜ੍ਹਨ ਅਤੇ ਦੇਖਣ ਲਈ ਵੱਡੇ ਪੱਧਰ ਦੇ ਉੱਤੇ ਨਸ਼ਰ ਕੀਤਾ ਉਹ ਸਤਿਕਾਰਯੋਗ ਸ਼ਖ਼ਸੀਅਤ ਸ ਮਨਜਿੰਦਰ ਸਿੰਘ ਗਿੱਲ  ਦਾ ਮਾਨ ਸਨਮਾਨ ਕਰਕੇ ਬਹੁਤ ਹੀ ਮਾਣ ਮਹਿਸੂਸ ਕਰਦੇ ਹਾਂ ਉਸ ਸਮੇਂ ਗੱਲਬਾਤ ਕਰਦੇ ਮੈਨੇਜਰ ਮਨਜਿੰਦਰ ਗਿੱਲ ਨੇ ਦੱਸਿਆ ਕਿ ਸ਼ੇਰ ਅਗਰਸੈਨ ਸਮਿਤੀ ਅਤੇ ਦਾ ਗਰੀਨ ਮਿਸ਼ਨ ਪੰਜਾਬ ਵੱਲੋਂ ਪਿਛਲੇ 88 ਦਿਨ ਬਹੁਤ ਜੰਗੀ ਪੱਧਰ ਉੱਪਰ ਲੋਕਾਂ ਵਿੱਚ ਸੇਵਾ ਅਤੇ ਵਿਸ਼ਵਾਸ ਪੈਦਾ ਕੀਤਾ ਗਿਆ ਕਰੋਨਾ ਮਹਾਂਮਾਰੀ ਦੀ ਇਸ ਲੜਾਈ ਦੇ ਵਿੱਚ ਲੋਕਾਂ ਨੂੰ ਤਕੜੇ ਕਰਨ ਲਈ ਵੱਡਾ ਸਹਿਯੋਗ ਇਨ੍ਹਾਂ ਵੱਲੋਂ ਦਿੱਤਾ ਗਿਆ। ਅੱਜ ਫੇਰ ਜੋ ਵੀ ਸੇਵਾਵਾਂ ਬਦਲੇ ਇਨ੍ਹਾਂ ਨੇ ਮੇਰਾ ਮਾਣ ਸਨਮਾਨ ਕੀਤਾ ਮੈਂ ਉਸ ਲਈ ਇੰਨਾ ਦੋਵਾਂ ਸੰਸਥਾਵਾਂ ਦਾ ਦਿੱਲੋਂ ਧੰਨਵਾਦੀ ਹਾਂ । ਉਸ ਸਮੇਂ ਉਨ੍ਹਾਂ ਦੇ ਨਾਲ ਸਰਦਾਰ ਸੱਤਪਾਲ ਸਿੰਘ ਦੇਹੜਕਾ ਅਤੇ ਮਾਸਟਰ ਹਰਨਰਾਇਣ ਸਿੰਘ ਮੱਲੇਆਣਾ ਆਦਿ ਹਾਜ਼ਰ ਸਨ 

ਚੌਂਕੀ ਛਪਾਰ ਵੱਲੋਂ ਭਾਰੀ ਮਾਤਰਾਂ ਵਿੱਚ ਭੁੱਕੀ ਚੂਰਾ ਪੋਸਤ ਬਰਾਮਦ,ਮੁੱਕਦਮਾ ਦਰਜ਼

ਜਗਰਾਉਂ/ਰਾਏਕੋਟ (ਰਾਣਾ ਸ਼ੇਖਦੌਲਤ) ਇੱਥੋਂ ਨਜਦੀਕ ਚੌਂਕੀ ਛਪਾਰ ਵੱਲੋਂ ਭਾਰੀ ਮਾਤਰਾਂ ਵਿੱਚ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ.ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਖਾਸ ਮੁਖਬਰ ਦੀ ਇਤਲਾਹ ਸੀ ਕਿ ਹਰਪ੍ਰੀਤ ਸਿੰਘ ਉਰਫ਼ ਗੋਗੀ ਪੁੱਤਰ ਸੁਖਦੇਵ ਸਿੰਘ ਵਾਸੀ ਸੇਖੂਪੁਰਾ,ਚੱਕ ਤਹਿਸੀਲ ਮਲੇਰਕੋਟਲਾ ਦਾ ਰਹਿਣ ਵਾਲਾ ਹੈ ਅਤੇ ਭੁੱਕੀ ਚੂਰਾ ਪੋਸਤ ਵੇਚਣ ਦਾ ਕੰਮ ਕਰਦਾ ਹੈ ਅੱਜ ਭਾਰੀ ਮਾਤਰਾਂ ਵਿੱਚ ਭੁੱਕੀ ਲੈ ਕੇ ਆ ਰਿਹਾ ਹੈ  ਅਸੀਂ ਲਤਾਲਾ ਵਿਖੇ ਨਾਕਾਬੰਦੀ ਕਰਕੇ ਉਸ ਪਾਸੋਂ ਭਾਰੀ ਮਾਤਰਾਂ ਵਿੱਚ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਮੁੱਕਦਮਾ ਦਰਜ ਕਰ ਲਿਆ ਹੈ

ਦਾ ਗਰੀਨ ਮਿਸ਼ਨ ਪੰਜਾਬ ਟੀਮ ਖੂਨਦਾਨ ਦੇ ਨਾਲ ਬਣੇ ਹਰਿਆਲੀ ਦੇ ਪਹਿਰੇਦਾਰ 

ਕੈਂਪ ਦਾ ਉਦਘਾਟਨ ਸਿਵਲ ਹਸਪਤਾਲ ਦੇ ਐੱਸਐੱਮਓ ਡਾ ਸੁਖਜੀਵਨ ਕੱਕੜ ਨੇ ਰੀਬਨ ਕੱਟ ਕੇ ਕੀਤਾ

ਜਗਰਾਓ/ਲੁਧਿਆਣਾ, ਜੂਨ 2020 -(ਮਨਜਿੰਦਰ ਗਿੱਲ / ਸਿਮਰਜੀਤ ਸਿੰਘ)- 

12 ਤਰੀਕ ਵਿਸ਼ਵ ਖ਼ੂਨਦਾਨ ਦਿਹਾੜੇ ਤੇ ਸਿਵਲ ਹਸਪਤਾਲ ਜਗਰਾਉਂ ਦੇ ਬਲੱਡ ਬੈਂਕ  ਵੱਲੋਂ ਗਰੀਨ ਪੰਜਾਬ ਮਿਸ਼ਨ ਟੀਮ ਦੇ ਸਹਿਯੋਗ ਨਾਲ ਲਾਏ ਗਏ ਕੈਂਪ ਚ ਚਾਲੀ ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਖ਼ੂਨਦਾਨੀਆਂ ਤੇ ਪ੍ਰਬੰਧਕਾਂ ਵੱਲੋਂ ਖੂਨਦਾਨ ਦੇ ਨਾਲ ਨਾਲ ਹਰਿਆਲੀ ਦੇ ਪਹਿਰੇਦਾਰ ਬਣਨ ਦਾ ਵੀ ਸੁਨੇਹਾ ਦਿੱਤਾ ਇਸ ਮੌਕੇ ਕੈਂਪ ਦਾ ਉਦਘਾਟਨ ਸਿਵਲ ਹਸਪਤਾਲ ਦੇ ਐੱਸਐੱਮਓ ਡਾ ਸੁਖਜੀਵਨ ਕੱਕੜ ਨੇ ਰੀਬਨ ਕੱਟ ਕੇ ਕੀਤਾ ਡਾ ਸੁਰਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਹਾੜਾ ਸਾਨੂੰ ਸਾਰਿਆਂ ਨੂੰ ਹੀ ਕੀਮਤੀ ਜਾਨਾਂ ਬਚਾਉਣ ਦਾ ਸੁਨੇਹਾ ਦਿੰਦਾ ਹੋਇਆ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ ਦਾ ਗਰੀਨ ਮਿਸ਼ਨ ਪੰਜਾਬ ਟੀਮ ਦੇ ਸੱਤਪਾਲ ਦੇਹੜਕਾ ਨੇ ਕਿਹਾ ਕਿ ਸੰਸਥਾ ਵੱਲੋਂ ਹੁਣ ਤੱਕ ਇਸ ਮੁਹਿੰਮ ਦੌਰਾਨ ਜਿੱਥੇ ਹਜ਼ਾਰਾਂ ਬੂਟੇ ਲਾਏ ਗਏ ਹਨ ਅੱਜ ਖੂਨਦਾਨ ਦਿਨ ਉਪਰ ਜਗਰਾਓਂ ਬਲੱਡ ਬੈਕ ਦੀ ਮੁਖ ਲੋੜ ਨੂੰ ਦੇਖਦੇ ਹੋਏ ਖੂਨ ਦਾਨ ਕੈਂਪ ਵਿੱਚ ਆਪਣਾ ਸਹਿਯੋਗ ਦਿਤਾ ਗਿਆ ਅਤੇ ਨਾਲ ਦੀ ਨਾਲ ਆਪਣਾ ਮੁੱਖ ਮਕਸਦ ਖੂਨ ਦਾਨਿਆ ਨੂੰ ਬੂਟਾ ਤੋਹਫੇ ਵਿੱਚ ਦੇ ਕੇ ਸਨਮਾਨਤ ਕੀਤਾ ਗਿਆ ਹੈ। ਇਸ ਮੌਕੇ ਅਮਨਜੀਤ ਸਿੰਘ ਖਹਿਰਾ, ਸੁਖਵਿੰਦਰ ਸਿੰਘ ਸੁੱਚਾ ਸਿੰਘ ਤਲਵਾੜਾ,  ਜਗਜੀਤ ਸਿੰਘ ਜੱਗੀ, ਸੁੱਖ ਜਗਰਾਓਂ, ਉਮੇਸ਼ ਛਾਬੜਾ , ਜਿੰਦਰ ਸਿੰਘ ਖਾਲਸਾ ,ਕੁਲਦੀਪ ਸਿੰਘ , ਨਿਰਮਲ ਸਿੰਘ,ਅਰਸ਼ਦੀਪ,ਪਾਲ ਸਿੰਘ ਤੇ ਹੋਰ ਬੁੁਹੁਤ ਸਾਰੇ ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ।

ਵੱਖ ਵੱਖ ਥਾਣਿਆਂ ਵਿੱਚ ਭਾਰੀ ਮਾਤਰਾਂ ਵਿੱਚ ਨਜਾਇਜ਼ ਸ਼ਰਾਬ ਬਰਾਮਦ,ਮੁੱਕਦਮੇ ਦਰਜ

ਜਗਰਾਉਂ(ਰਾਣਾ ਸ਼ੇਖਦੌਲਤ) ਜਗਰਾਉਂ ਦੇ ਵੱਖ ਵੱਖ ਥਾਣਿਆਂ ਵਿੱਚ ਭਾਰੀ ਮਾਤਰਾਂ ਵਿੱਚ ਨਜਾਇਜ਼ ਸ਼ਰਾਬ ਦੇ ਮੁੱਕਦਮੇ ਦਰਜ ਕੀਤੇ ਗਏ। ਸੀ.ਆਈ.ਏ.ਸਟਾਫ਼ ਦੇ ਇੰਚਾਰਜ਼ ਸਿਮਰਜੀਤ ਸਿੰਘ ਦੀ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਏ.ਐਸ.ਆਈ ਜਨਕ ਰਾਜ ਨੇ ਮੁਖਬਰ ਦੀ ਇਤਲਾਹ ਸੀ ਕਿ ਰਾਜਨ ਸਿਆਲ ਉਰਫ਼ ਰਾਜਨ ਪੁੱਤਰ ਭਾਰਤ ਭੂਸਣ ਵਾਸੀ ਸ਼ਾਸ਼ਤਰੀ ਨਗਰ,ਗਲੀ ਨੰਬਰ 3 ਜਗਰਾਉਂ ਦੇ ਘਰ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾਂ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈਮੌਕੇ ਪਰ ਰੇਡ ਕਰਕੇ ਸ਼ਰਾਬ ਬਰਾਮਦ ਕਰਕੇ ਮੁੱਕਦਮਾ ਦਰਜ ਕਰ ਲਿਆ ਦੂਸਰਾ ਮੁੱਕਦਮਾ ਗਿੱਦੜਵਿੰਡੀ ਚੌਕੀ ਦੇ ਏ.ਐਸ.ਆਈ ਤੀਰਥ ਸਿੰਘ ਨੇ ਸ਼ੱਕੀ ਸਬੰਧੀ ਪੁਰਸ਼ਾਂ ਨੂੰ ਰੋਕ ਕੇ ਭਾਰੀ ਮਾਤਰਾਂ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕਰਕੇ ਮੁੱਕਦਮਾ ਦਰਜ ਕਰ ਦਿੱਤਾ ਹੈ

ਸਮੂਹ ਪੰਚਾਇਤ ਅਤੇ ਸਰਪੰਚ ਸਿੰਕਦਰ ਸਿੰਘ ਪੈਚ ਦੀ ਅਗਵਾਈ ਵਿਚ ਪਿੰਡ ਗਾਲਿਬ ਕਲਾਂ ਦੇ ਛੱਪੜ ਦੀ ਸਫਾਈ ਦਾ ਕੰਮ ਸੁਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਵਿਖੇ ਛੱਪੜ ਦੀ ਸਫਾਈ ਦਾ ਕੰਮ ਸਮੂਹ ਪੰਚਾਇਤ ਅਤੇ ਸਰਪੰਚ ਸਿਕੰਦਰ ਸਿੰਘ ਪੈਚ ਦੀ ਅਗਵਾਈ ਵਿੱਚ ਜੋਰਾਂ ਤੇ ਚੱਲ ਰਿਹਾ ਹੈ।ਇਸ ਸਮੇ ਸਰਪੰਚ ਨੇ ਦਸਿਆ ਕਿ ਢਾਈ ਏਕੜ ਦੇ ਰਕਬੇ ਵਿੱਚ ਫੈਲਿਆ ਛੱਪੜ ਕਾਫੀ ਪੁਰਾਣਾ ਤੇ ਡੂੰਘਾ ਹੋਣ ਕਾਰਨ ਇਸ ਵਿਚਲਾ ਪਾਣੀ ਖਰਾਬ ਹੋਣ ਕਰਕੇ ਨੇੜਲੇ ਰਿਹਾਇਸੀ ਮਾਕਨਾਂ ਦਾ ਜੀਣਾ ਹਰਾਮ ਹੋ ਚੱੁਕਾ ਸੀ ਜਿਸ ਕਰਕੇ ਬਿਮਾਰੀਆਂ ਫੈਲਣ ਦਾ ਖਤਰਾ ਸੀ।ਇਹ ਛੱਪੜ ਲੁੱਟ-ਖੋਹ ਕਰਨ ਵਾਲਿਆਂ ਚੋਰਾਂ ਦੇ ਦੇ ਘਰ ਬਣ ਗਏ ਸਨ।ਇਸ ਸਮੇ ਸਰਪੰਚ ਨੇ ਦੱਸਿਆ ਕਿ ਇਸ ਛੱਪੜ ਦਾ ਸਾਰ ਗੰਦਾ ਪਾਣੀ ਮਨੇਰਗਾ ਮਜ਼ਦੂਰਾਂ ਦੇ ਸਹਿਯੋਗ ਨਾਲ ਅਤੇ ਜੇ.ਬੀ.ਸੀ ਨਾਲ ਗਾਰ ਕੱਢੀ ਜਾਵੇਗੀ।ਇਸ ਛੱਪੜ ਦੀ ਮਿੱਟੀ ਕੱਢਕੇ ਪਿੰਡ ਦੀ ਬਣੀ ਦਾਣਾ ਮੰਡੀ ਜੋ ਕਿ 1ਏਕੜ ਨੀਵੀ ਜਗ੍ਹਾ ਤੇ ਭਰਤ ਪਾਈ ਜਾਵੇਗੀ।ਜਿਸ ਕਾਰਨ ਕਿਸਾਨਾਂ ਨੂੰ ਹਾੜੀ-ਸਾਉਣੀ ਕੋਈ ਵੀ ਮੁਸ਼ਕਲ ਨਹੀ ਆਵੇਗੀ।ਇਸ ਸਮੇ ਸਰਪੰਚ ਸਿਕੰਦਰ ਸਿੰਘ ਨੇ ਕਿਹਾ ਕਿ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਡਾ ਸਪਨ ਕਿ ਅਸੀ ਪਾਰਟੀਬਾਜ਼ੀ ਉਪਰ ਲੋੜੀਦੇ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।ਇਸ ਸਮੇ ਪੰਚ ਹਰਦੀਪ ਸਿੰਘ,ਪੰਚ ਜਸਵੀਰ ਸਿੰਘ,ਪੰਚ ਲਖਵੀਰ ਸਿੰਘ,ਪੰਚ ਗੁਰਚਰਨ ਸਿੰਘ ਗਿਆਨੀ,ਪੰਚ ਅਵਤਾਰ ਸਿੰਘ,ਪੰਚ ਗੁਰਮੀਤ ਸਿੰਘ ਗੱਗੀ,ਪੰਚ ਪਰਮਜੀਤ ਸਿੰਘ,ਅਵਤਾਰ ਸਿੰਘ ਗਗਨੀ,ਸੂਬੇਦਾਰ ਬਲਦੇਵ ਸਿੰਘ ਜੀੳਜੀ,ਮਲਕੀਤ ਸਿੰਘ ਲੱੁਗਾ ਅਦਿ ਹਾਜ਼ਰ ਸਨ।

ਨਿਂਜੀ ਸਕੂਲਾਂ  ਦੀਆਂ  ਫੀਸਾਂ  ਰਂਦ  ਕਰਨ ਦੀ ਮੰਗ 

ਜਗਰਾਓਂ/ਲੁਧਿਆਣਾ, ਜੂਨ  2020 ( ਰਛਪਾਲ ਸਿਘ ਸ਼ੇਰਪੁਰੀ/ਮਨਜਿੰਦਰ ਗਿੱਲ) 

 ਪੂਰੇ ਦੇਸ਼  ਅੰਦਰ  ਪ੍ਰਾਈਵੇਟ ਸਕੂਲਾਂ  ਵਲੋਂ  ਕਰੋਨਾ  ਕਾਲ ਦੇ ਸਮੇਂ  ਦੀਆਂ  ਵਿਦਿਆਰਥੀਆਂ  ਤੋਂ  ਫੀਸਾਂ  ਉਗਰਾਹੁਣਾ  ਇਂਕ  ਜੁਰਮ ਹੈ।  ਜਿਹੜਾ  ਸਮਾਨ,ਮਾਲ ਜਾਂ  ਵਸਤੂ  ਤੁਸੀਂ  ਬਣਾਈ ਹੀ ਨਹੀਂ, ਦੇਣੀ  ਹੀ ਨਹੀਂ,ਉਸ ਦਾ ਮੁੱਲ  ਮੰਗਣ  ਦਾ ਨਿੱਜੀ  ਸਕੂਲ  ਮੈਨੇਜਮੈਂਟਾਂ  ਨੂੰ  ਕੋਈ  ਅਧਿਕਾਰ ਨਹੀਂ " ਇਸ ਗਂਲ  ਦਾ ਪ੍ਰਗਟਾਵਾ  ਕੁੱਲ  ਸਿੱਖਿਆ  ਅਧਿਕਾਰ ਮੰਚ  ਪੰਜਾਬ  ਕਮੇਟੀ ਦੇ  ਕਨਵੀਨਰ  ਕੰਵਲਜੀਤ ਖੰਨਾ ਨੇ  ਇੰਕ  ਪ੍ਰੈਸ  ਬਿਆਨ  ਰਾਹੀਂ  ਅਂਜ  ਇਥੇ  ਕੀਤਾ।  ਉਨ੍ਹਾਂ ਕਿਹਾ ਕਿ  ਅਜੋਕੇ ਸਮੇਂ 'ਚ ਹਕੂਮਤੀ  ਨੀਤੀਆਂ  ਨੇ  ਪੂਰੇ  ਸੰਸਾਰ  ਸਮੇਤ  ਸਾਡੇ ਦੇਸ਼ 'ਚ ਸਿੱਖਿਆ  ਨੂੰ  ਇਂਕ ਜਿਣਸ ਬਣਾ ਦਿੱਤਾ ਹੈ।  ਇਸੇ ਲਈ  ਸਿਹਤ ਸੇਵਾਵਾਂ  ਵਾਂਗ  ਸਿੱਖਿਆ  ਖੇਤਰ 'ਚ ਵੀ ਸਪੈਸ਼ਲਾਈਜੇਸ਼ਨ ਯਾਨਿ  ਮੁਹਾਰਤ ਦਾ ਮੁੱਲ  ਪੈਂਦਾ  ਹੈ।  ਕਿਉਂਕਿ  ਮੈਡੀਕਲ  ਸਿੱਖਿਆ ਨੂੰ  ਕਮਾਈ ਦਾ ਸਂਭ ਤੋਂ  ਵਂਧ  ਜਰਖੇਜ  ਜਰੀਆ ਮੰਨਿਆਂ  ਗਿਆ ਹੈ,ਇਸੇ ਲਈ  ਮੈਡੀਕਲ ਸਿੱਖਿਆ  ਲਈ  ਨਿਵੇਸ਼  ਮਹਿੰਗਾ  ਕਰਦਿਆਂ  ਸੂਬਾਈ  ਹਕੂਮਤ  ਨੇ ਇਸ  ਖੇਤਰ 'ਚ ਮੈਡੀਕਲ  ਕਾਲਜਾਂ  ਦੀਆਂ ਫੀਸਾਂ 'ਚ 77  ਪ੍ਰਤੀਸ਼ਤ  ਤਂਕ  ਵਾਧਾ  ਕਰ ਦਿੱਤਾ ਹੈ, ਜੋ ਕਿ  ਸਿੱਖਿਆ  ਨੂੰ  ਵੇਚਣ/ ਵਂਟਣ ਵਾਲੀ ਵਸਤ ਮੰਨਣ ਕਾਰਨ  ਹੀ ਹੈ, ਉਨ੍ਹਾਂ  ਕਿਹਾ ਕਿ  ਹਾਈਕੋਰਟ  ਵਲੋਂ 70 ਪ੍ਰਤੀਸ਼ਤ  ਫੀਸਾਂ  ਮਾਪਿਆਂ  ਤੋਂ  ਲੈਣ  ਦਾ ਹੁਕਮ  ਬਿਂਲਕੁਂਲ  ਇਕਤਰਫਾ ਹੈ। ਕਰੋਨਾ  ਕਾਲ 'ਚ ਉਜਰਤ,ਤਨਖਾਹ,ਕਮਾਈ  ਬੰਦ  ਹੋਣ ਕਾਰਨ  ਫੀਸ  ਰਂਦ  ਕਰਨੀ  ਸਰਕਾਰੀ  ਡਿਊਟੀ  ਹੈ।  ਸਕੂਲੀ  ਖੇਤਰ 'ਚ ਨਿੱਜੀ ਮਾਫੀਆ  ਨੇ ਮਾਪਿਆਂ  ਦੀਆਂ  ਜੇਬਾਂ  ਤੇ ਵਂਡੇ  ਡਾਕੇ  ਮਾਰੇ  ਹਨ ਤੇ ਹੁਣ  ਤਿੰਨ  ਮਹੀਨੇ 'ਚ ਕਮਾਈ ਕੰਮਜੋਰ  ਹੋਣ ਕਾਰਨ  ਚੀਕਾਂ  ਨਿਕਲ  ਰਹੀਆਂ  ਹਨ।  ਮੰਚ  ਨੇ ਸੂਬਾਈ  ਹਕੂਮਤ  ਤੋਂ  ਮੰਗ ਕੀਤੀ ਹੈ ਕਿ  ਵਿਸ਼ੇਸ਼  ਆਰਡੀਨੈਂਸ ਜਾਰੀ  ਕਰਕੇ  ਨਿਂਜੀ ਸਕੂਲਾਂ 'ਚ ਪੜਦੇ ਵਿਦਿਆਰਥੀਆਂ  ਦੀਆਂ  ਫੀਸਾਂ ਰਂਦ  ਕੀਤੀਆਂ  ਜਾਣ।  ਮੰਚ ਨੇ  ਆਨਲਾਈਨ  ਪੜਾਈ  ਨੂੰ  ਬਹੁਤਾ  ਲਾਹੇਵੰਦਾ  ਕਰਾਰ  ਨਾਂ  ਦਿੰਦਿਆਂ  ਜਲਦ ਹੀ ਦੂਜੇ  ਮੁਲਕਾਂ  ਵਾਂਗ  ਬਦਲਵੇਂ  ਦਿਨਾਂ  ਦੀ ਨੀਤੀ  ਤਹਿਤ  ਸਕੂਲ  ਖੋਹਲਣ  ਦੀ ਮੰਗ ਕੀਤੀ ਹੈ, ਬਸ਼ਰਤੇ ਕਿ ਵਿਦਿਆਰਥੀਆਂ  ਦੇ ਪੂਰੇ  ਸੂਬੇ 'ਚ ਪਹਿਲ  ਦੇ ਆਧਾਰ ਤੇ  ਕਰੋਨਾ  ਟੈਸਟ  ਕੀਤੇ ਜਾਣ, ਉਹਨਾਂ  ਨਾਲ ਹੀ ਪੁਸਤਕ  ਛਪਾਈ ਨੂੰ  ਸਰਕਾਰੀ  ਕੰਟਰੋਲ 'ਚ ਲੈਣ  ਤੇ ਮਾਪਿਆਂ ਦੀ  ਕਿਤਾਬਾਂ  ਕਾਪੀਆਂ  'ਚ ਹੁੰਦੀ  ਅੰਨੀ ਲੁੱਟ  ਬੰਦ  ਕਰਨ ਦੀ ਮੰਗ ਕੀਤੀ ਹੈ।

ਜਰਨੈਲ ਸਿੰਘ ਦਾ ਕਤਲ ਕਰਨ ਵਾਲਾ ਹਠੂਰ ਪੁਲਿਸ ਨੇ ਦਬੋਚਿੱਆ

ਪੰਜ ਦਿਨ ਦਾ ਲਿਆ ਪੁਲਿਸ ਰਿਮਾਡ

ਹਠੂਰ ਜੂਨ 2020 -(ਨਛੱਤਰ ਸੰਧੂ)-ਬੀਤੀ ਕੱਲ ਸਨੀਵਾਰ ਨੂੰ ਸਵੇਰੇ 7ਵਜੇ ਦੇ ਕਰੀਬ ਆਪਣੀ ਮੋਟਰ ਤੇ ਬੈਠੇ ਪਿੰਡ ਝੋਰੜਾਂ ਦੇ ਨਿਵਾਸੀ ਜਰਨੈਲ ਸਿੰਘ ਦੀ ਪਿੰਡ ਦੇ ਨੌਜਵਾਨ ਗੁਰਵਿੰਦਰ ਸਿੰਘ ਨੇ 12ਬੋਰ ਦੀ ਰਾਈਫਲ ਨਾਲ ਕਤਲ ਕਰ ਦਿੱਤਾ ਸੀ ਅਤੇ ਉਪਰੰਤ ਉਹ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋ ਫਰਾਰ ਹੋ ਗਿਆ ਸੀ,ਪਰ ਥਾਣਾ ਹਠੂਰ ਦੀ ਪੁਲਿਸ ਨੇ ਮੁਸਤੈਦੀ ਨਾਲ ਕੁਝ ਹੀ ਘੰਟਿਆ ਵਿੱਚ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।ਪੁਲਿਸ ਵੱਲੋ ਦਿੱਤੇ ਪ੍ਰੈਸ ਨੋਟ ਵਿੱਚ
ਦੱਸਿਆ ਗਿਆ ਹੈ ਕਿ ਇਹ ਮੁਕੱਦਮਾ ਕਮਲਜੀਤ ਕੌਰ ਪਤਨੀ ਜਤਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਦੇ ਬਿਆਨਾ ਤੇ ਗੁਰਵਿੰਦਰ ਸਿੰਘ ਖਿਲਾਫ ਮੁਕੱਦਮਾ ਨੰਬਰ 34 ਧਾਰਾ ,302ਆਈ ਪੀ ਸੀ ਧਾਰਾ ਤਹਿਤ ਥਾਣਾ ਹਠੂਰ ਵਿਖੇ ਦਰਜ ਕੀਤਾ ਗਿਆ ਹੈ।ਕਮਲਜੀਤ ਕੌਰ ਨੇ ਆਪਣੇ ਬਿਆਨਾ ਵਿੱਚ ਦੱਸਿਆ ਕਿ ਮੇਰੇ ਸੁਹਰਾ ਜਰਨੈਲ ਸਿੰਘ ਨੇ ਗੁਰਵਿੰਦਰ ਸਿੰਘ ਪਾਸੋ ਕੁਝ ਜਮੀਨ ਬੈਅ ਖਰੀਦੀ ਸੀ ਅਤੇ ਕੁਝ ਖਰੀਦਣੀ ਬਾਕੀ ਸੀ ਜਿਸਦੇ ਬਾਰੇ ਗੁਰਵਿੰਦਰ ਸਿੰਘ ਪਹਿਲਾਂ ਹੀ ਪੈਸੇ ਲੈ ਚੁੱਕਾ ਸੀ ਪਰ ਉਹ ਇਸ ਜਮੀਨ ਨੂੰ ਬੈਅ ਨਹੀ ਕਰ ਰਿਹਾ ਸੀ।ਉਨਾਂ੍ਹ ਦੱਸਿਆ ਕਿ ਉਸਦੇ ਸੁਹਰਾ ਵੱਲੋ ਪੈਸੇ ਮੋੜਣ ਜਾਂ ਜਮੀਨ ਬੈਅ ਕਰਵਾਉਣ ਦਾ ਜੋਰ ਪਾਉਣ ਦੀ ਵਜਾ ਕਰਕੇ ਗੁਰਵਿੰਦਰ ਸਿੰਘ ਨੇ ਆਪਣੀ ਲਾਇਸੰਸੀ ਬੰਦੂਕ ਨਾਲ ਸੁਹਰਾ ਜਰਨੈਲ ਸਿੰਘ ਨੂੰ ਫਾਇਰ ਮਾਰ ਕੇ ਮਾਰ ਦਿੱਤਾ।ਇਸ ਸਬੰਧੀ ਥਾਣਾ ਹਠੂਰ ਦੇ ਐਸ[ਐਚ[E[ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਡ ਹਾਸਲ ਕਰ ਲਿਆ ਹੈ ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਾਗਰੂਕਤਾ ਮੁਹਿੰਮ ਦਾ ਅਗਾਜ਼

ਹਰੇਕ ਬਲਾਕ ਅਤੇ ਸ਼ਹਿਰ 'ਚ ਲੋਕਾਂ ਨੂੰ ਕੋਵਿਡ 19 ਤੋਂ ਕੀਤਾ ਜਾ ਰਿਹੈ ਸਾਵਧਾਨ

ਲੁਧਿਆਣਾ, ਜੂਨ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ  )-ਜ਼ਿਲਾ ਲੁਧਿਆਣਾ 'ਚ ਮਿਸ਼ਨ ਫ਼ਹਿਤ ਤਹਿਤ ਕੋਵਿਡ 19 ਤੋਂ ਬਚਾਅ ਲਈ ਅਤੇ ਸੁਰੱਖਿਆ ਲਈ ਜ਼ਰੂਰੀ ਉਪਾਵਾਂ ਸਬੰਧੀ ਜ਼ਮੀਨੀ ਗਤੀਵਿਧੀਆਂ ਵਜੋਂ ਜਾਗਰੂਕਤਾ ਦੀ ਇਕ ਵੱਡੀ ਮੁਹਿੰਮ ਅੱਜ ਸ਼ੁਰੂ ਹੋਈ, ਜਿਸ ਨੂੰ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਸਿੰਘ ਬੈਂਸ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲੇ ਦੇ ਵੱਖ-ਵੱਖ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿਚ ਲੋਕਾਂ ਨੂੰ ਕੋਵਿਡ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਪ੍ਰਤੀ ਖਬਰਦਾਰ ਕੀਤਾ ਜਾਵੇਗਾ ਅਤੇ ਇਹ ਪ੍ਰਚਾਰ ਵਾਹਨ ਜ਼ਿਲੇ ਦੇ ਹਰ ਪਿੰਡ ਤੇ ਸ਼ਹਿਰ 'ਚ ਜਾਣਗੇ। ਪੂਰੇ ਜ਼ਿਲੇ ਨੂੰ ਕਵਰ ਕਰਨ ਲਈ ਅੱਜ 60 ਵੈਨਾਂ ਨੂੰ ਰਵਾਨਾ ਕੀਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਨੂੰ ਕੋਵਿਡ ਤੋਂ ਮੁਕਤ ਕਰਨ ਲਈ ਚਲਾਈ ਗਈ ਜਨ-ਜਾਗਰੂਕਤਾ ਮੁਹਿੰਮ 'ਮਿਸ਼ਨ ਫ਼ਤਿਹ' ਤਹਿਤ ਜ਼ਿਲੇ ਵਿੱਚ ਜ਼ਮੀਨੀ ਗਤੀਵਿਧੀਆਂ ਸਪਤਾਹ 15 ਤੋਂ 21 ਜੂਨ ਤੱਕ ਮਨਾਇਆ ਜਾਵੇਗਾ। ਉਨਾਂ ਦੱਸਿਆ ਕਿ ਮਿਸ਼ਨ ਫ਼ਤਿਹ ਦਾ ਮੰਤਵ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸੁਝਾਈਆਂ ਗਈਆਂ ਸਾਵਧਾਨੀਆਂ ਦਾ ਅਮਲੀ ਰੂਪ ਵਿੱਚ ਪਾਲਣ ਕਰਵਾਉਣ ਲਈ ਜਾਗਰੂਕ ਕਰਨਾ ਹੈ। ਉਨਾਂ ਦੱਸਿਆ ਕਿ 15 ਜੂਨ ਨੂੰ ਅਧਿਕਾਰਿਤ ਤੌਰ 'ਤੇ ਮਿਸ਼ਨ ਫ਼ਤਿਹ ਤਹਿਤ ਹੋਣ ਵਾਲੀਆਂ ਜ਼ਮੀਨੀ ਗਤੀਵਿਧੀਆਂ ਦੀ ਆਰੰਭਤਾ ਕੀਤੀ ਜਾਵੇਗੀ।  ਉਨਾਂ ਸਪਤਾਹਿਕ ਗਤੀਵਿਧੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 15 ਜੂਨ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਕੋਰੋਨਾ ਯੋਧਿਆਂ ਨੂੰ ਸਰਕਾਰ ਵਲੋਂ ਮਿਸ਼ਨ ਫ਼ਤਿਹ ਦਾ ਪ੍ਰਤੀਕ ਬੈਜ ਦੇਣ ਦੀ ਰਸਮ ਨਿਭਾਈ ਜਾਵੇਗੀ। ਕੋਰੋਨਾ ਯੋਧਿਆਂ ਵੱਲੋਂ ਇਹ ਬੈਜ ਲਗਾਕੇ ਅਤੇ ਮਾਸਕ ਪਾ ਕੇ ਆਪਣੀ ਸੈਲਫ਼ੀ ਖਿੱਚ ਕੇ ਕੋਵਾ ਐਪ 'ਤੇ ਅਪਲੋਡ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ। ਇਨਾਂ ਕੋਰੋਨਾ ਯੋਧਿਆਂ ਵਿੱਚ ਪ੍ਰਸ਼ਾਸਨਿਕ, ਪੁਲਿਸ, ਡਾਕਟਰ, ਮੈਡੀਕਲ ਸਟਾਫ਼, ਆਸ਼ਾ ਵਰਕਰ, ਆਂਗਨਵਾੜੀ ਵਰਕਰ, ਸਫ਼ਾਈ ਵਰਕਰ, ਜੀ ਓ ਜੀਜ਼, ਸਰਪੰਚ, ਸਵੈ ਸੇਵੀ ਸੰਗਠਨ ਆਦਿ ਸ਼ਾਮਿਲ ਹੋਣਗੇ। ਇਸ ਤੋਂ ਬਾਅਦ 16 ਜੂਨ ਨੂੰ ਆਂਗਨਵਾੜੀ ਵਰਕਰਾਂ ਵਲੋਂ ਬੈਜ ਲਗਾ ਕੇ ਆਪੋ ਆਪਣੇ ਪਿੰਡ ਦੇ ਆਂਗਨਵਾੜੀਆਂ ਵਿੱਚ ਆਉਣ ਵਾਲੇ ਬੱਚਿਆਂ ਦੇ ਘਰਾਂ ਦਾ ਦੌਰਾ ਕੀਤਾ ਜਾਵੇਗਾ ਅਤੇ ਉਨਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਦੱਸ ਕੇ ਪ੍ਰੇਰਿਤ ਕੀਤਾ ਜਾਵੇਗਾ। 17 ਜੂਨ ਨੂੰ ਪਿੰਡਾਂ ਦੇ ਸਰਪੰਚਾਂ ਵਲੋਂ ਬੈਜ ਲਗਾ ਕੇ ਪਿੰਡ ਦੇ ਲੋਕਾਂ ਨੂੰ ਮਿਲਿਆ ਜਾਵੇਗਾ ਅਤੇ ਕੋਵਿਡ ਦੀ ਰੋਕਥਾਮ ਲਈ ਅਹਿਮ ਬਚਾਅ ਪ੍ਰਬੰਧਾਂ ਬਾਰੇ ਜਾਗਰੂਕ ਕੀਤਾ ਜਾਵੇਗਾ। 18 ਜੂਨ ਨੂੰ ਜ਼ਿਲੇ ਵਿੱਚ ਮੁੜ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਜ਼ਿਲੇ ਦੀਆਂ ਐਨ.ਜੀ.ਓਜ਼. ਵਲੋਂ ਬੈਜ ਲਗਾ ਕੇ ਆਪੋ ਆਪਣੇ ਇਲਾਕੇ ਵਿੱਚ ਅਜਿਹੀਆਂ ਜਾਗਰੂਕ ਗਤੀਵਿਧੀਆਂ 19 ਜੂਨ ਨੂੰ ਕੀਤੀਆਂ ਜਾਣਗੀਆਂ। ਜ਼ਿਲਾ ਪੁਲਿਸ ਵਲੋਂ ਬੈਜ ਲਗਾ ਕੇ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨ ਕਰਨ ਦੀ ਗਤੀਵਿਧੀ ਦਾ ਦਿਨ 20 ਜੂਨ ਮਿਥਿਆ ਗਿਆ ਹੈ, ਜਦਕਿ ਨਗਰ ਕੌਂਸਲਾਂ ਵਲੋਂ ਰੈਜੀਡੈਂਟ ਵੈਲਫੇਅਰ ਕਮੇਟੀਆਂ ਤੇ ਸ਼ਹਿਰੀਆਂ ਰਾਹੀਂ ਜਾਗਰੂਕਤਾ ਮੁਹਿੰਮ 21 ਜੂਨ ਨੂੰ ਚਲਾਈ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕੋਵਾ ਐਪ 'ਤੇ ਕੋਵਿਡ ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ/ਸੰਸਥਾ ਦੀ ਚੋਣ ਸੂਬਾਈ ਪੱਧਰ 'ਤੇ ਕੀਤੀ ਜਾਵੇਗੀ, ਜਿਸ ਦੀ ਸੂਚੀ ਜ਼ਿਲਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ ਤਾਂ ਜੋ ਉਨਾਂ ਨੂੰ ਬੈਜ ਅਤੇ ਟੀ-ਸ਼ਰਟ ਰਾਹੀਂ ਹੌਸਲਾ ਅਫ਼ਜਾਈ ਕੀਤੀ ਜਾ ਸਕੇ। ਉਨਾਂ ਅੱਗੇ ਦੱਸਿਆ ਕਿ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਯੋਧਿਆਂ ਦੀ ਚੋਣ ਹੋਵੇਗੀ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਲੋਕ ਕੋਵਾ ਐਪ ਆਪਣੇ ਮੋਬਾਇਲ ਵਿਚ ਡਾਊਨਲੋਡ ਕਰਨ ਅਤੇ ਇਸ ਤਹਿਤ ਕੋਵਾ ਐਪ 'ਤੇ ਰਜਿਸਟ੍ਰੇਸ਼ਨ 17 ਜੂਨ ਤੋਂ ਸ਼ੁਰੂ ਹੋਵੇਗੀ। ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਨੂੰ ਸਫ਼ਲ ਕਰਨ ਲਈ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਇਸ ਬਿਮਾਰੀ ਤੋਂ ਖੁਦ ਵੀ ਬਚਣ ਅਤੇ ਹੋਰਾਂ ਨੂੰ ਵੀ ਬਚਾਉਣ ਲਈ ਸਹਿਯੋਗ ਕਰਨ।