You are here

ਲੁਧਿਆਣਾ

ਪੰਜਾਬ ਸਰਕਾਰ ਸੂਬੇ ਵਿਚ ਫੋਕਲ ਪੁਆਇੰਟਜ਼ ਦੇ ਬੁਨਿਆਦੀ ਢਾਂਚੇ ਨੂੰ ਕੀਤਾ ਜਾਵੇਗਾ ਅਪਗ੍ਰੇਡ:ਸੁੰਦਰ ਸ਼ਾਮ ਅਰੋੜਾ

ਖੰਨਾ ਦੇ ਫੋਕਲ ਪੁਆਇੰਟ ਦੀ ਅਪਗ੍ਰੇਡੇਸ਼ਨ ਅਤੇ ਸੁੰਦਰੀਕਰਨ ਸਬੰਧੀ ਕੰਮਾਂ ਦਾ ਰੱਖਿਆ ਨੀਂਹ ਪੱਥਰ, 400 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ ਅਪਗ੍ਰੇਡੇਸ਼ਨ ਦਾ ਕੰਮ

ਖੰਨਾ/ਲੁਧਿਆਣਾ, ਜੂਨ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਕਿਹਾ ਹੈ ਕਿ ਰਾਜ ਦੇ ਸਾਰੇ ਫੋਕਲ ਪੁਆਇੰਟਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਸੁੰਦਰ ਬਣਾਇਆ ਜਾਵੇਗਾ ਅਤੇ ਇਸ ਪ੍ਰਾਜੈਕਟ ਲਈ 400 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਇਹ ਗੱਲ ਉਨ੍ਹਾਂ ਅੱਜ ਫੋਕਲ ਪੁਆਇੰਟ ਖੰਨਾ ਦੇ ਅਪਗ੍ਰੇਡੇਸ਼ਨ ਅਤੇ ਸੁੰਦਰੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕਹੀ। ਇਸ ਮੌਕੇ ਉਨ੍ਹਾਂ ਦੇ ਨਾਲ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ: ਅਮਰ ਸਿੰਘ, ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ, ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ। ਇੰਡਸਟਰੀਅਲ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ, ਖੰਨਾ ਵੱਲੋਂ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਖੰਨਾ ਦਾ ਫੋਕਲ ਪੁਆਇੰਟ ਖਸਤਾ ਹਾਲਤ ਵਿਚ ਸੀ। ਉਨ੍ਹਾਂ ਕਿਹਾ ਕਿ ਸਨਅੱਤਕਾਰਾਂ ਦੀ ਇਹ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਸੀ ਕਿ ਫੋਕਲ ਪੁਆਇੰਟ ਖੰਨਾ ਦੇੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਖੰਨਾ ਦੇ ਬੁਨਿਆਦੀ ਢਾਂਚੇ, ਜਿਵੇਂ ਕਿ ਸੜਕਾਂ, ਸਟ੍ਰੀਟ ਲਾਈਟਾਂ, ਸੀਵਰੇਜ ਆਦਿ ਨੂੰ 10.65 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦੇ  ਹਿੱਸੇ 2.65 ਕਰੋੜ ਰੁਪਏ (ਪ੍ਰਾਜੈਕਟ ਦੀ ਕੁਲ ਲਾਗਤ ਵਿਚੋਂ) ਦਾ ਭੁਗਤਾਨ ਵੀ  ਪੀਐਸਆਈਈਸੀ ਦੁਆਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਖੰਨਾ ਅਜਿਹਾ ਪਹਿਲਾ ਸਥਾਨ ਹੈ ਜਿਥੇ ਇਹ ਕੰਮ ਸ਼ੁਰੂ ਹੋਇਆ ਹੈ ਅਤੇ ਜਲਦੀ ਹੀ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਸਨਅਤੀ ਅਤੇ ਕਾਰੋਬਾਰੀ ਕੇਂਦਰ ਵਜੋਂ ਉਤਸ਼ਾਹਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਦਯੋਗ ਸਾਡੀ ਆਰਥਿਕਤਾ ਲਈ ਰੀੜ ਦੀ ਹੱਡੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਤਕਰੀਬਨ 2.55 ਲੱਖ ਉਦਯੋਗ ਹਨ, ਜਿਨ੍ਹਾਂ ਵਿਚੋਂ 2.32 ਲੱਖ ਉਦਯੋਗਾਂ ਨੂੰ ਤਾਲਾਬੰਦੀ ਦੌਰਾਨ ਚਲਾਉਣ ਦੀ ਛੋਟ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਇਹ ਸਾਰੇ ਉਦਯੋਗ ਸਰਕਾਰੀ ਨਿਰਦੇਸ਼ਾਂ ਅਤੇ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਨ ਅਤੇ ਇਸੇ ਕਰਕੇ ਉਦਯੋਗਾਂ ਵੱਲੋਂ ਕੋਈ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਖਰੀਦ ਸੀਜ਼ਨ ਦੌਰਾਨ ਵੀ, ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਸਨ ਕਿ ਮੰਡੀਆਂ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਤੋਂ ਕੋਈ ਹੋਰ ਕੋਵਿਡ 19 ਦਾ ਸ਼ਿਕਾਰ ਨਾ ਬਣ ਜਾਵੇ। ਉਨ੍ਹਾਂ ਦੱਸਿਆ ਕਿ 27 ਲੱਖ ਦੇ ਕਰੀਬ ਕਿਸਾਨ ਕਣਕ ਦੇ ਖਰੀਦ ਸੀਜ਼ਨ ਦੌਰਾਨ ਮੰਡੀਆਂ ਵਿਚ ਜਾ ਚੁੱਕੇ ਹਨ, ਪਰ ਇਕ ਵੀ ਟੈਸਟ ਪਾਜ਼ੇਟਿਵ ਨਹੀਂ ਹੈ ਜੋ ਕਿ ਪੰਜਾਬ ਸਰਕਾਰ ਲਈ ਇਕ ਪ੍ਰਾਪਤੀ ਹੈ। ਮੰਤਰੀ ਨੇ ਦੱਸਿਆ ਕਿ ਉਨ੍ਹਾਂ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਉਹ ਪਰਵਾਸੀ ਕਾਮਿਆਂ ਨੂੰ ਲਿਆਉਣ ਲਈ ਰੇਲ ਗੱਡੀਆਂ ਦਾ ਪ੍ਰਬੰਧ ਕਰਨ ਜੋ ਕਿ ਕੰਮ ਕਰਨ ਲਈ ਆਪਣੇ ਗ੍ਰਹਿ ਰਾਜਾਂ ਤੋਂ ਵਾਪਸ ਆਉਣਾ ਚਾਹੁੰਦੇ ਹਨ ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮਜ਼ਦੂਰਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਬੱਸਾਂ ਭੇਜੀਆਂ ਸਨ। ਪੀਪੀਈਜ਼ ਦੇ ਨਿਰਮਾਣ ਵਿੱਚ ਪੰਜਾਬ ਦੀ ਸਮਰੱਥਾ ਨੂੰ ਪੂਰਨ ਰੂਪ ਵਿੱਚ ਵਰਤਣ ਦੇ ਮੱਦੇਨਜ਼ਰ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਲੋੜ ਅਨੁਸਾਰ ਦੂਜੇ ਦੇਸ਼ਾਂ ਨੂੰ ਇਸ ਦੇ ਨਿਰਯਾਤ ਦੀ ਆਗਿਆ ਦੇਣ ਬਾਰੇ ਵਿਚਾਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਵੇਲੇ ਰਾਜ ਵਿੱਚ ਪੀਪੀਈ ਕਿੱਟਾਂ ਅਤੇ ਮਾਸਕ ਨੂੰ ਮਨਜ਼ੂਰੀ ਦੇਣ ਵਾਲੀਆਂ 131 ਯੂਨਿਟਾਂ ਵਿੱਚੋਂ 121 ਇਕੱਲੇ ਲੁਧਿਆਣਾ ਨਾਲ ਸਬੰਧਤ  ਹਨ। ਉਨ੍ਹਾਂ ਕਿਹਾ ਕਿ ਲੋੜ ਦੀ ਇਸ ਘੜੀ ਵਿਚ ਉਦਯੋਗ ਦੀ ਸਹਾਇਤਾ ਲਈ, ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਹ ਵੀ ਲਿਖਿਆ ਹੈ ਕਿ ਉਹ ਇਕ ਹੋਰ ਕਰਜ਼ੇ ਦੀ ਬਜਾਏ, ਘੱਟੋ-ਘੱਟ ਛੇ ਮਹੀਨਿਆਂ ਲਈ ਉਦਯੋਗਪਤੀਆਂ ਦੁਆਰਾ ਲਏ ਗਏ ਮੌਜੂਦਾ ਕਰਜ਼ਿਆਂ ਦਾ ਬੈਂਕ ਵਿਆਜ ਮੁਆਫ ਕਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਉਦਯੋਗ ਜਗਤ ਦੇ ਲਾਭ ਲਈ 135 ਏਕੜ ਵਿਚ ਮੰਡੀ ਗੋਬਿੰਦਗੜ ਨੇੜੇ ਪਿੰਡ ਵਜ਼ੀਰਾਬਾਦ ਵਿਖੇ 1100 ਏਕੜ ਵਿਚ ਮੱਤੇਵਾੜਾ (ਲੁਧਿਆਣਾ), ਰਾਜਪੁਰਾ (ਪਟਿਆਲਾ), ਮੁਹਾਲੀ ਅਤੇ ਬਠਿੰਡਾ ਨੇੜੇ ਨਵੇਂ ਸਨਅਤੀ ਪਾਰਕ ਸਥਾਪਤ ਕੀਤੇ ਜਾ ਰਹੇ ਹਨ। ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਖੰਨਾ ਦੀਆਂ ਮੰਗਾਂ 'ਤੇ ਕੰਮ ਕਰਦਿਆਂ ਉਨ੍ਹਾਂ ਨੇ ਇਹ ਮੁੱਦਾ ਐਮਐਸਐਮਈ ਮੰਤਰੀ ਨਿਤਿਨ ਗਡਕਰੀ ਅਤੇ ਸੱਕਤਰ ਐਮਐਸਐਮਈ ਭਾਰਤ ਸਰਕਾਰ ਕੋਲ ਉਠਾਇਆ ਸੀ। "ਐਸੋਸੀਏਸ਼ਨ ਨੇ ਉਦਯੋਗਿਕ ਫੋਕਲ ਪੁਆਇੰਟ ਖੰਨਾ ਵਿਖੇ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਬੇਹੱਦ ਮਾੜੀ ਸਥਿਤੀ ਬਾਰੇ ਚਾਨਣਾ ਪਾਇਆ। ਸ੍ਰੀ ਨਿਤਿਨ ਗਡਕਰੀ ਨੇ 9 ਮਾਰਚ 2020 ਨੂੰ ਲਿਖੇ ਇੱਕ ਪੱਤਰ ਵਿੱਚ ਉਦਯੋਗਿਕ ਫੋਕਲ ਪੁਆਇੰਟ ਖੰਨਾ ਦੇ ਨਵੀਨੀਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟ ਖੰਨਾ ਨੂੰ ਐਮਐਸਐਮਈ ਮੰਤਰਾਲੇ ਦੇ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਫੰਡ ਪ੍ਰਾਪਤ ਹੋਣਗੇ। ਡਾ: ਅਮਰ ਸਿੰਘ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਸਾਰੇ ਮੁੱਦੇ ਸਮੇਂ ਸਮੇਂ ਤੇ ਉੱਚ ਅਧਿਕਾਰੀਆਂ ਕੋਲ ਚੁੱਕੇ ਜਾਣਗੇ। ਵਿਧਾਇਕ ਸ੍ਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਖੰਨਾ ਹਲਕੇ ਦਾ ਵਿਕਾਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਖੰਨਾ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਵੱਲੋਂ 35 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖੰਨਾ ਵਿਚ ਸੀਵਰੇਜ ਪਾਉਣ ਲਈ 200 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਦੋਂ ਖੰਨਾ ਦੇ ਸਰਵਪੱਖੀ ਵਿਕਾਸ ਨੂੰ ਲਿਆਉਣ ਦੀ ਗੱਲ ਆਉਂਦੀ ਹੈ ਤਾਂ ਸੂਬਾ ਸਰਕਾਰ ਕੋਲ ਫੰਡਾਂ ਦੀ ਘਾਟ ਨਹੀਂ ਹੈ। ਇਸ ਮੌਕੇ ਮੌਜੂਦ ਸਨਅਤਕਾਰਾਂ ਨੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸੰਸਦ ਮੈਂਬਰ ਡਾ: ਅਮਰ ਸਿੰਘ, ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੂੰ ਇਸ ਪ੍ਰਾਜੈਕਟ ਨੂੰ ਪਹਿਲ ਦੇ ਅਧਾਰ 'ਤੇ ਮਨਜ਼ੂਰੀ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਮੁੱਖ ਪਤਵੰਤਿਆਂ ਵਿੱਚ ਪੀਐਸਆਈਈਸੀ ਦੇ ਐਮ.ਡੀ ਸੁਮਿਤ ਜਾਰੰਗਲ, ਪੀਐਸਆਈਈਸੀ ਦੇ ਚੀਫ ਇੰਜੀਨੀਅਰ ਆਰ.ਐਸ ਬੈਂਸ, ਜੀਐਮਡੀਆਈਸੀ (ਲੁਧਿਆਣਾ) ਸ੍ਰੀ ਮਹੇਸ਼ ਖੰਨਾ, ਡਾ ਵਾਸੂ ਬੱਤਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਨਅਤਕਾਰ ਸ਼ਾਮਲ ਸਨ।

ਡਿਪਟੀ ਕਮਿਸ਼ਨਰ ਵੱਲੋਂ ਆਤਮ ਨਿਰਭਰ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ

ਜ਼ਿਲਾ ਲੁਧਿਆਣਾ ਦੇ 5.86 ਲੱਖ ਸਮਾਰਟ ਰਾਸ਼ਨ ਧਾਰਕਾਂ ਨੂੰ ਵੀ ਮਿਲ ਰਿਹੈ ਮੁਫ਼ਤ ਰਾਸ਼ਨ

ਲੁਧਿਆਣਾ, ਜੂਨ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ  )-ਕੋਵਿਡ 19 ਮਹਾਂਮਾਰੀ ਦੇ ਚੱਲਦਿਆਂ ਗੈਰ-ਸਮਾਰਟ ਕਾਰਡ ਧਾਰਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਾਉਣ ਲਈ ਸਰਕਾਰ ਵੱਲੋਂ 'ਆਤਮ ਨਿਰਭਰ ਯੋਜਨਾ' ਦੀ ਸ਼ੁਰੂਆਤ ਕੀਤੀ ਹੋਈ ਹੈ, ਜਿਸ ਤਹਿਤ ਜ਼ਿਲਾ ਲੁਧਿਆਣਾ ਦੇ 5.86 ਲੱਖ ਲੋੜਵੰਦ ਲੋਕਾਂ ਨੂੰ ਕਵਰ ਕੀਤਾ ਜਾ ਰਿਹਾ ਹੈ।ਇਸ ਯੋਜਨਾ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਸਮੂਹ ਉਪ ਮੰਡਲ ਮਜਿਸਟਰੇਟ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸ਼ਰਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਆਤਮ ਨਿਰਭਰ ਸਕੀਮ ਤਹਿਤ ਅਜਿਹੇ ਲੋੜਵੰਦ ਵਿਅਕਤੀ/ਲੇਬਰ/ਪ੍ਰਵਾਸੀ ਮਜ਼ਦੂਰਾਂ ਨੂੰ ਵੀ ਮੁਫਤ ਰਾਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜੋ ਸਮਾਰਟ ਰਾਸ਼ਨ ਕਾਰਡ ਧਾਰਕ ਨਹੀਂ ਹਨ।ਇਨਾਂ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਆਤਮ ਨਿਰਭਰ ਸਕੀਮ ਅਧੀਨ ਇਨ•ਾਂ ਲੋੜਵੰਦਾਂ ਨੂੰ 10 ਕਿਲੋ ਆਟਾ, ਇੱਕ ਕਿਲੋ ਦਾਲ, ਇੱਕ ਕਿਲੋ ਖੰਡ ਪ੍ਰਤੀ ਜੀਅ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਸਕੀਮ ਅਧੀਨ ਪ੍ਰਵਾਸੀ ਮਜ਼ਦੂਰਾਂ ਤੋਂ ਇਲਾਵਾ ਰਜਿਸਟਰਡ ਕਾਮੇ/ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰ ਵੀ ਸ਼ਾਮਿਲ ਕੀਤੇ ਗਏ ਹਨ।ਲੁਧਿਆਣਾ ਸ਼ਹਿਰ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਬਹੁਤਾਤ ਹੋਣ ਕਰਕੇ ਜ਼ਿਲਾ ਲੁਧਿਆਣਾ ਵਿੱਚ ਲਗਭਗ 5.86 ਲੱਖ ਮਜ਼ਦੂਰਾਂ ਨੂੰ ਇਸ ਸਕੀਮ ਅਧੀਨ ਕਵਰ ਕੀਤਾ ਜਾਵੇਗਾ। ਸਰਕਾਰ ਵੱਲੋਂ ਕੋਵਿਡ 19 ਮਹਾਂਮਾਰੀ ਦੌਰਾਨ ਰਾਜ ਵਿੱਚ ਲੱਗੇ ਲਾਕਡਾਊਨ/ਕਰਫਿਊ ਵਿੱਚ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ 15 ਕਿਲੋ ਕਣਕ ਪ੍ਰਤੀ ਜੀਅ ਅਤੇ 3 ਕਿਲੋ ਦਾਲ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ 3 ਮਹੀਨੇ ਦਾ ਮੁਫਤ ਰਾਸ਼ਨ ਦਿੱਤਾ ਗਿਆ ਹੈ। ਸ਼ਰਮਾ ਨੇ ਸਾਰੇ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਕਿ ਜ਼ਮੀਨੀ ਪੱਧਰ 'ਤੇ ਇਹ ਕੰਮ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ ਕੀਤਾ ਜਾਵੇਗਾ, ਜਿਸ ਦੀ ਨਿਗਰਾਨੀ ਉਨਾਂ ਨੂੰ ਨਿੱਜੀ ਤੌਰ 'ਤੇ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵਿਅਕਤੀ ਰਾਸ਼ਨ ਤੋਂ ਵਾਂਝਾ ਨਾ ਰਹਿ ਸਕੇ। ਇਸ ਲਈ ਚੁਣੇ ਹੋਏ ਲੋਕ ਨੁਮਾਇੰਦਿਆਂ ਨੂੰ ਵੀ ਭਰੋਸੇ ਵਿੱਚ ਲਿਆ ਜਾਵੇ। ਇਹ ਵੰਡ 5 ਜੁਲਾਈ ਤੋਂ ਪਹਿਲਾਂ-ਪਹਿਲਾਂ ਕੀਤੀ ਜਾਣੀ ਹੈ।

''ਐਸੇ ਵੀ ਪਿਆਸੇ ਦੇਖੇ ਹੈਂ ਜੋ ਪਨਘਟ ਪੇ ਪਿਆਸੇ ਖੜੇ ਰਹੇ''

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਜਦ ਆਤਮ ਨਿਰਭਰ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈ ਰਹੇ ਸਨ ਤਾਂ ਉਨਾਂ ਨੇ ਮਹਿਸੂਸ ਕੀਤਾ ਕਿ ਕਿਤੇ ਨਾ ਕਿਤੇ ਹਾਲੇ ਵੀ ਲੋੜਵੰਦ ਲੋਕ ਰਾਸ਼ਨ ਤੋਂ ਵਿਰਵੇ ਜਾਂ ਵਾਂਝੇ ਹਨ, ਜਿਨਾਂ ਨੂੰ ਪਹਿਲ ਦੇ ਆਧਾਰ 'ਤੇ ਇਹ ਰਾਸ਼ਨ ਮੁਹੱਈਆ ਕਰਾਇਆ ਜਾਣਾ ਜ਼ਰੂਰੀ ਹੈ। ਇਸ ਮੌਕੇ ਇੱਕ ਫਿਲਮੀ ਗੀਤ ਨਾਲ ਆਪਣੀ ਭਾਵੁਕ ਅਪੀਲ ਕਰਦਿਆਂ ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ''ਐਸੇ ਵੀ ਪਿਆਸੇ ਦੇਖੇ ਹੈਂ ਜੋ ਪਨਘਟ ਪੇ ਪਿਆਸੇ ਖੜੇ ਰਹੇ''। ਇਸ ਗੀਤ ਦਾ ਭਾਵ ਸੀ ਕਿ ਕਈ ਵਾਰ ਇਸ ਤਰਾਂ ਹੁੰਦਾ ਹੈ ਕਿ ਲੋੜੀਂਦੀਆਂ ਵਸਤਾਂ ਦੀ ਬਹੁਤਾਤ ਹੁੰਦੀ ਹੈ ਪਰ ਫਿਰ ਵੀ ਕਈ ਸਹੀ ਮਾਅਨਿਆਂ ਵਿੱਚ ਲੋੜਵੰਦ ਵਿਅਕਤੀ ਇਹ ਵਸਤਾਂ ਤੋਂ ਉਸੇ ਤਰਾਂ ਵਾਂਝੇ ਰਹਿ ਜਾਂਦੇ ਹਨ, ਜਿਵੇਂ ਕਿ ਕੋਈ ਵਿਅਕਤੀ ਨਹਿਰ ਕਿਨਾਰੇ ਖੜਾ ਵੀ ਪਿਆਸਾ ਰਹਿ ਜਾਂਦਾ ਹੈ। ਉਨਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਥਿਤੀ ਵਿੱਚ ਖੁਦ ਲੋਕਾਂ ਵਿੱਚ ਜਾ ਕੇ ਇਹ ਬਣਾਉਣ।

ਕੋਰੋਨਾ ਮਾਹਾਮਾਰੀ ਦੋਰਾਨ ਵਧੀਆ ਸੇਵਾਵਾਂ ਨਿਭਾਉਣ ਵਾਲਿਆ ਨੂੰ ਸਨਮਾਨਿਤ ਕੀਤਾ

ਜਗਰਾਉਂ/ਲੁਧਿਆਣਾ, ਜੂਨ 2020 - (ਰਛਪਾਲ ਸਿੰਘ ਸ਼ੇਰਪੁਰੀ/ਮਨਜਿੰਦਰ ਗਿੱਲ) -ਗਰੀਨ ਪੰਜਾਬ ਮਿਸਨ ਟੀਮ ਅਤੇ ਸ੍ਰੀ ਅਗਰਸੈਨ ਸੰਮਤੀ, ਜਗਰਾਉਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਦੀ ਲੜੀ ਤਹਿਤ ਅੱਜ ਸ੍ਰੀ ਮਨਮੋਹਨ ਕੌਸਿਕ, ਤਹਿਸੀਲਦਾਰ, ਜਗਰਾਉਂ ਦਾ ਵਿਸੇਸ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਚੌਕਰਸੀਆ ਦਾ ਪੌਦਾ ਵੀ ਭੇਟ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਪ੍ਰਦੂਸਿਤ ਹੋ ਰਹੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਘਰਾਂ ਵਿੱਚ ਮੈਡੀਸਨ ਪੌਦੇ ਲਗਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੌਦੇ ਵੰਡਣ ਸਮੇਂ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਉਹ ਬੂਟੇ ਦੀ ਸਾਂਭ_ਸੰਭਾਲ ਕਰਨ ਅਤੇ ਮੈਡੀਸਨ ਪੌਦਿਆਂ ਤੋਂ ਲਾਭ ਪ੍ਰਾਪਤ ਕਰਨ। ਇਸ ਮੌਕੇ ਸ੍ਰੀ ਕੌਸਿਕ ਨੇ ਜਥੇਬੰਦੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਭੇਟ ਕੀਤੇ ਪੌਦੇ ਨੂੰ ਆਪਣੇ ਘਰ ਵਿੱਚ ਲਗਾਉਣ ਅਤੇ ਉਸ ਦੀ ਦੇਖਭਾਲ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਅਮਨਜੀਤ ਸਿੰਘ ਖਹਿਰਾ, ਪ੍ਰੋ: ਕਰਮ ਸਿੰਘ ਸੰਧੂ, ਡਾ: ਨਰਿੰਦਰ ਸਿੰਘ ਬੀ. ਕੇ. ਗੈਸ ਏਜੰਸੀ, ਹਰਨਰਾਇਣ ਸਿੰਘ ਮੱਲੇਆਣਾ, ਰਾਜਿੰਦਰ ਸਿੰਘ ਧੀਰਾ, ਜਿੰਦਰ ਸਿੰਘ ਖਾਲਸਾ, ਸਤਪਾਲ ਸਿੰਘ ਦੇਹੜਕਾ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਕੁਲਦੀਪ ਸਿੰਘ ਤਲਵੰਡੀ ਧਾਮ ਹਾਜਰ ਸਨ।

ਜਸਵਿੰਦਰ ਭੱਲਾ ਦਾ ਪੈਨਸਲ ਨਾਲ ਖੂਬਸੂਰਤ ਸਕਿਚ ਬਣਾਇਆ

(ਫੋਟੋਗ੍ਰਾਫਰ ਕੁਲਦੀਪ ਸਿੰਘ ਕੋਮਲ)

ਜਗਰਾਉ/ ਲੁਧਿਆਣਾ , ਜੂਨ 2020 - ( ਮੋਹਿਤ ਗੋਇਲ)-

ਪੰਜਾਬੀ ਫ਼ਿਲਮਾਂ ਦੇ ਸੁਪਰ-ਸਟਾਰ ਜਸਵਿੰਦਰ ਭੱਲਾ ਦਾ ਪੈਨਸਲ ਨਾਲ ਸਕੈਚ ਬਣਾ ਕੇ ਹਰਸਿਮਰਨ ਕੌਰ ਨੇ ਭੇਟ ਕੀਤਾ ਪ੍ਰੈਸ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਜਸ ਵਿੰਦਰ ਭੱਲਾ ਨੇ ਕਿਹਾ ਕਿ ਮੈਂ ਇਸ ਪੈਨਸ਼ਲ ਸਹਿਤ ਆਰਟ ਤੋਂ ਬਹੁਤ ਪ੍ਰਭਾਵਤ ਹੋਇਆ ਹਾ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਆਰਟ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਇਸ ਨੂੰ ਕਿਨੀ ਮੇਹਨਤ ਨਾਲ ਤਿਆਰ ਕੀਤਾ ਉਸ ਸਮੇ ਭੱਲਾ ਸਾਹਿਬ ਨੇ ਵੀਡਿਓ ਵੀ ਦਿਖਾਈ ਅਤੇ ਉਨਾ ਨੇ ਕਿਹਾ ਕਿ ਇਸ ਸਕਿਚ ਨੂੰ ਬਣਾਉਣ ਵਾਲੀ ਬੇਟੀ ਹਰਸਿਮਰਨ ਮੋਗਾ ਸ਼ਹਿਰ ਦੀ ਵਸਨੀਕ ਹੈ ਅਤੇ ਪਹਿਲਾਂ ਵੀ ਉਹ ਕਈ ਵੱਡੀਆਂ ਹਸਤੀਆਂ ਦੇ ਸਕੈਚ ਬਣਾ ਕੇ ਕਾਫ਼ੀ ਨਾਮ ਕਮਾ ਚੁੱਕੀ ਹੈ।  ਉਸ ਸਮੇ ਹਰਸਿਮਰਨ ਮੋਗਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਆਖਿਆ ਕਿ ਇਹ ਉਸ ਦਾ ਸੁਪਨਾ ਸੀ ਕਿ ਉਹ ਜਸਵਿੰਦਰ ਭੱਲਾ ਜੀ ਦਾ ਸਕਿਚ ਬਣਾ ਕੇ ਖੁਦ ਉਹਨਾਂ ਨੂੰ ਭੇਟ ਕਰੇ ਅਤੇ ਅੱਜ ਓਹਨਾ ਆਪਣਾ ਇਹ ਸੁਪਨਾ ਪੈਨਸਿਲ ਸਕਿਚ ਨੂੰ ਲੈ ਕੇ ਜਸਵਿੰਦਰ ਭੱਲਾ ਜੀ ਦੇ ਘਰ ਜਾ ਕੇ ਭੇਟ ਕਰਕੇ ਪੁਰਾ ਕੀਤਾ।

ਸਿੱਧਵਾਂ ਬੇਟ ਦੇ ਇੱਕ ਵਿਅਕਤੀ ਦੀ ਕਰੋਨਾ ਰਿਪੋਰਟ ਆਈ ਪਾਜ਼ੇਟਿਵ 

ਜਗਰਾਉਂ/ ਲੁਧਿਆਣਾ, ਜੂਨ 2020 -(  ਜਸਮੇਲ ਗਾਲਿਬ/ ਮਨਜਿੰਦਰ ਗਿੱਲ )- ਦੁੱਖ ਭਰੀ ਖ਼ਬਰ ਸਿੱਧਵਾਂ ਬੇਟ ਸਬ ਤਹਿਸੀਲ  ਤੋਂ ਜ਼ਿਲ੍ਹਾ ਲੁਧਿਆਣਾ ਤੋਂ ਇੱਕ ਵਿਅਕਤੀ ਕਰੋਨਾ ਫੌਜ ਤੇ ਪਾਇਆ ਗਿਆ ਕਸਬੇ ਵਿੱਚ ਕਰੋਨਾ  ਦਾ ਖੌਫ  ਲੋਕਾਂ ਵਿੱਚ ਮੱਚਿਆ  ਹੜ੍ਹਕੰਪ 

 

ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਮਦਦ ਹਮੇਸ਼ਾ ਤਿਅਾਰ, ਪ੍ਭਜੋਤ ਸਿੰਘ ਧਾਲੀਵਾਲl

(ਫੋਟੋ ਕੈਪਸ਼ਨ - ਹਰਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ ਨੂੰ ੲਿੰਸਾਫ ਦਵਾਓੁਣ ਸੰਬੰਧੀ ਵਿਸ਼ਵਾਸ਼ ਦਿੰਦੇ ਹੋੲੇ ਯੂਥ-ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਜ਼ਿਲਾ ਪ੍ਰਧਾਨ ਪ੍ਰਭਜੋਤ ਧਾਲੀਵਾਲ)

ਰਾਏਕੋਟ/ਲੁਧਿਆਣਾ- ਜੂਨ 2020 - ( ਗੁਰਕੀਰਤ ਸਿੰਘ / ਗੁਰਦੇਵ ਗਾਲਿਬ) ਖਬਰ ਪਿੰਡ ਬੁਰਜ ਹਰੀ ਸਿੰਘ ਤਹਿਸੀਲ ਰਾੲੇਕੋਟ ਜਿਲਾ ਲੁਧਿਅਾਣਾ ਤੋਂ ਹੈ। ਜਿਥੇ ਕੁੱਝ ਦਿਨ ਪਹਿਲਾਂ ਹਰਪ੍ਰੀਤ ਕੌਰ (ਪੁੱਤਰੀ- ਸਵਰਨ ਸਿੰਘ) ਵਲੋਂ ਅਾਪਣੀ ਜ਼ਮੀਨ ਦੂਜੀ ਪਾਰਟੀ ਨੂੰ ਵਾਹਦੇਂ ਦੇਖ ਕੁੜੀ ਅਾਪਣਾ ਫੋਨ ਲੈ ਕੇ ਵੀਡੀਓ ਬਣਾੳੁਣ ਜਾਂਦੀ ਹੈ ਤਾਂ ਦੂਜੀ ਪਾਰਟੀ ਦੇ 25 ਬੰਦਿਅਾਂ ਵਲੋਂ ਕੁੜੀ ਦਾ ਫੋਨ ਖੋਹ ਕੇ ਓਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਓਹਦੇ ਕੱਪੜੇ ਤੱਕ ਪਾੜ ਦਿੱਤੇ ਜਾਂਦੇ ਹਨ । ਹਰਪ੍ਰੀਤ ਕੌਰ (ਪੁੱਤਰੀ- ਸਵਰਨ ਸਿੰਘ) ੲਿੰਨਸਾਫ ਲੲੀ ਧੱਕੇ ਖਾ ਰਹੀ ਹੈ । ਪਰ ਪੁਲਿਸ ਵਲੋਂ ਦੋਸ਼ੀਅਾਂ ਵਿਰੁੱਧ ਕੋੲੀ ਕਾਰਵਾੲੀ ਨਹੀ ਕੀਤੀ ਗੲੀ। nੲਿਸ ਸੰਬੰਧੀ ਅੱਜ ਇਸ ਪੀੜਤ ਭੈਣ ਅਤੇ ਉਸ ਦੇ ਪਰਿਵਾਰ ਨੂੰ ਮਿਲ ਕੇ ਯੂਥ-ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਜ਼ਿਲਾ ਪ੍ਰਧਾਨ ਪ੍ਰਭਜੋਤ ਧਾਲੀਵਾਲ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਇਸ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਇਸ ਪਰਿਵਾਰ ਨੂੰ ਹਰ ਹਾਲਤ ਵਿਚ ਇਨਸਾਫ ਦਵਾਇਆ ਜਾਵੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਏਗੀ।
ੲਿਸ ਮੌਕੇ ਸੁਖਵਿੰਦਰ ਸਿੰਘ ਹਲਵਾਰਾ,ਹਰਜੀਤ ਸਿੰਘ ਬੁਰਜ ਹਰੀ ਸਿੰਘ,ਜਗਦੇਵ ਸਿੰਘ ਹਲਵਾਰਾ ,ਬਲਬੀਰ ਸਿੰਘ ਚੌਕੀਮਾਨ,ਬੂਟਾ ਖਾਲਸਾ,ਅਮਨ ਹਲਵਾਰਾ,ਕੁਲਜੀਤ ਹਲਵਾਰਾ,ਜਸਪਾਲ ਦਾਖਾ ਤੇ ਹੋਰ ਅਕਾਲੀ ਅਾਗੂ ਮੌਜੂਦ ਸਨ।

ਸੂਫੀ ਰੰਗ ਯਾਰ ਮਦਾਰੀ ਲੈਕੇ ਹਾਜ਼ਿਰ ਹੋ ਰਿਹਾ ਹਾਕਮ ਮਾਜਰੀ

ਮਾਜਰੀ /ਮੋਗਾ - ਜੂਨ 2020 -(ਗੁਰਦੇਵ ਗਾਲਿਬ / ਗੁਰਕੀਰਤ ਸਿੰਘ)-ਬਹੁਤ ਸਮੇਂ ਤੋਂ ਪੰਜਾਬੀ ਗੀਤਕਾਰੀ ਵਿੱਚ ਸੰਘਰਸ਼ ਕਰਦੇ ਅਾ ਰਹੇ ਹਾਕਮ ਮਾਜਰੀ ਅੱਜ-ਕੱਲ ਨਵੇਂ ਗੀਤ ਸੂਫੀ ਰੰਗ ਯਾਰ ਮਦਾਰੀ ਨਾਲ ਚਰਚਾ ਵਿੱਚ ਹਨ। ਮਿੱਸ ਪੂਜਾ ਤੋਂ ਲੈ ਕੇ ਕਈ ਨਵੇਂ ਪੁਰਾਣੇ ਗਾਇਕਾਂ ਨੂੰ ਆਪਣੇ ਗੀਤ ਰਿਕਾਰਡ ਕਰਵਾ ਚੁੱਕੇ ਹਾਕਮ ਮਾਜਰੀ ਨੇ ਕਿਹਾ ਕਿ ਓੁਸਨੇ ਗੁਲਾਮ ਜੁਗਨੀ ਦੇ ਪਹਿਲੇ ਹਿੱਟ ਗੀਤ ਤੇਰਾ ਪਿਆਰ ਸਾਡੇ ਜੀਣ ਦੀ ਵਜ੍ਹਾ ਹੋ ਗਈ ਨਾਲ ਗੀਤਕਾਰੀ ਵਿੱਚ ਆਪਣੀ ਖਾਸ ਜਗਾ ਬਣਾਈ ਸੀ।
ਹੁਣ ਰਾਣਾ ਬਰਾੜ ,ਗੋਪੀ ਵਿਰਕ ਦੀ ਹੱਲਾਸ਼ੇਰੀ ਨਾਲ ਇੱਕ ਵਾਰ ਫਿਰ ਮਾਲਕ ਦੇ ਰੰਗਾਂ ਨੂੰ ਲੈ ਕੇ ਹਾਜ਼ਿਰ ਹੋੲਿਅਾ ਹਾਂ।
ਹਾਕਮ ਮਾਜਰੀ ਨੇ ਕਿਹਾ ਕਿ ੲਿਸ ਗੀਤ ਵਿੱਚ ੲਿਹ ਬਿਅਾਂ ਕੀਤਾ ਗਿਅਾ ਹੈ ਕਿ ਕਰੋਨਾ ਜਿਹੀ ੲਿਸ ਮਹਾਂਮਾਰੀ ਵਿੱਚ ਕਿਸ-ਕਿਸ ਨੇ ਆਪਣਿਅਾਂ ਦੀ ਮੱਦਦ ਕੀਤੀ ਅਤੇ ਕਿਸਨੇ ਕਰੋਨਾ ਮਹਾਂਮਾਰੀ ਨਾਲ ਫੈਲੀ ਭੁੱਖਮਰੀ ਵਿੱਚ ਗਰੀਬਾਂ ਦੀ ਬਾਂਹ ਫੜੀ ਹੈ। ਸੋ ਏਸੇ ਸੱਚ ਨੂੰ ਬਿਆਨ ਕਰ ਰਿਹਾ ਯਾਰ ਮਦਾਰੀ ੲਿਹ ਗੀਤ। 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਚ ਵਿਚਾਰੇ ਅਹਿਮ ਮਸਲੇ

25 ਸਾਲ ਪ੍ਰੈਕਟਿਸਕਰਨ ਵਾਲੇ ਪੇਂਡੂ ਡਾਕਟਰਾਂ ਨੂੰ ਜਥੇਬੰਦੀ ਵਿਸੇਸ਼ ਸਨਮਾਨ-ਰਮੇਸ਼ ਬਾਲੀ

ਮਹਿਲ ਕਲਾਂ/ਬਰਨਾਲਾ-ਜੂਨ 2020   ( ਗੁਰਸੇਵਕ ਸਿੰਘ ਸੋਹੀ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਨਾਲਾ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਕਮੇਟੀ ਮੈਂਬਰ ਡਾ ਕੇਸਰ ਖਾਨ ਮਾਂਗੇਵਾਲ ਦੀ ਪ੍ਰਧਾਨਗੀ ਹੇਠ ਡਾ ਗਗਨਦੀਪ ਸ਼ਰਮਾ ਦੇ ਹਸਪਤਾਲ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ  ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਐੱਮ. ਪੀ. ਏ .ਪੀ .ਨੇ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅਤੇ ਸਾਰੇ ਬਲਾਕਾਂ ਵਿੱਚ  ਜਥੇਬੰਦੀ ਦੇ ਪੱਚੀ ਸਾਲ ਪੂਰੇ ਹੋਣ ਤੇ ਸਿਲਵਰ ਜੁਬਲੀ ਮਨਾਈ ਹੈ ।ਇਸ ਤੋਂ ਅੱਗੇ ਸਾਡੇ ਜਿਹੜੇ ਵੀ ਮੈਂਬਰਾਂ ਦੇ ਪੱਚੀ ਸਾਲ ਪ੍ਰੈਕਟਿਸ ਕਰਦਿਆਂ ਨੂੰ ਹੋ ਚੁੱਕੇ ਹਨ, ਉਨ੍ਹਾਂ ਨੂੰ ਸਿਲਵਰ ਜੁਬਲੀ ਵਾਲਾ ਪ੍ਰੋਗਰਾਮ ਦਿੰਦੇ ਹੋਏ, ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਪੱਤਰ ਅਤੇ ਮੈਡਲਾਂ ਨਾਲ ਜਥੇਬੰਦੀ ਵੱਲੋਂ ਸਨਮਾਨਿਤ ਕਰਾਂਗੇ ।ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:-295) ਨੇ ਹਮੇਸ਼ਾਂ ਪੰਜਾਬ ਪੰਜਾਬ ਦੇ ਮਿਹਨਤਕਸ਼ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਹੈ। ਪਿਛਲੇ ਦਿਨੀਂ ਹੜ੍ਹ ਪੀੜਤਾਂ ਲਈ ਫਰੀ  ਮੈਡੀਕਲ ਕੈਂਪ ਕਰੋਨਾ ਮਹਾਂਮਾਰੀਆਂ ਚ ਵਿੱਚ ਰਾਸ਼ਨ ਵੰਡਣਾ,.ਮਾਸਕ ਵੰਡਣਾ ,,ਸੈਨੇਟਾਈਜ਼ਰ ਵੰਡਣਾ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਮੇਂ ਸਮੇਂ ਤੇ ਕੈਂਪਾਂ ਰਾਹੀਂ ਜਾਗਰੂਕ ਕਰਨਾ, ਜਥੇਬੰਦੀ ਦਾ ਮੁੱਢਲਾ ਫ਼ਰਜ਼ ਰਿਹਾ ਹੈ।

ਡਾ ਸੁਰਜੀਤ ਸਿੰਘ ਛਾਪਾ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਪੰਜਾਬ ਸਰਕਾਰ ਨੂੰ ਮਸਲਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਸਲੇ ਨੂੰ ਹੱਲ ਕਰਨ ਦੀ ਬਜਾਏ ਜਾਣਬੁੱਝ ਕੇ  ਹੀ ਲਮਕਾ ਰਹੀ ਹੈ । ਡਾ ਗਗਨਦੀਪ ਸ਼ਰਮਾ ਬਰਨਾਲਾ ਨੇ ਕਿਹਾ ਕਿ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਰਨਾਲਾ ਬਲਾਕ ਦੀ ਚੋਣ ਕੀਤੀ ਗਈ। ਜਿਸ ਵਿੱਚ ਡਾ. ਸੁਖਦੀਪ ਸਿੰਘ,ਡਾ. ਗਗਨਦੀਪ ਸ਼ਰਮਾ ,ਡਾ. ਪਰਮਜੀਤ ਸਿੰਘ ਪਾਲੀ ,ਡਾ. ਛੋਟੇ ਲਾਲ ਪ੍ਰਤਾਪ,ਡਾ.ਰਾਮਦਾਸ ਸਿੰਘ ਨੂੰ ਜ਼ਿਲ੍ਹਾ ਕੁਆਰਡੀਨੇਟਰ ਚੁਣਿਆ ਅਤੇ ਫ਼ੈਸਲਾ ਕੀਤਾ ਗਿਆ ਕਿ ਜੁਲਾਈ ਦੇ ਆਖਰੀ ਹਫਤੇ ਵਿੱਚ ਬਲਾਕ ਬਰਨਾਲਾ ਦੀ ਚੋਣ ਕੀਤੀ ਜਾਵੇਗੀ। ਜਿਸ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਵਿੱਚ ਪੈਂਦੇ ਵੱਖ ਵੱਖ ਬਲਾਕਾਂ ਚੋਂ ਵੱਡੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਪਹੁੰਚਣਗੇ ਡਾ ਸੁਖਦੀਪ ਸਿੰਘ ਬਰਨਾਲਾ ਨੇ ਕਿਹਾ ਕਿ ਜੁਲਾਈ ਦੇ ਅਖੀਰਲੇ ਹਫਤੇ ਵਿੱਚ ਹੋਣ ਵਾਲੀ ਭਰਮੀ ਮੀਟਿੰਗ ਸਬੰਧੀ ਹੁਣੇ ਤੋਂ ਹੀ ਤਿਆਰੀਆਂ ਵਿੱਢ ਦਿੱਤੀਆਂ ਹਨ। ਮੈਡੀਕਲ ਪ੍ਰੈਕਟੀਸ਼ਨਰ ਨੂੰ ਲਾਮਬੰਦ ਕਰਨ ਲਈ ਡੋਰ ਟੂ ਡੋਰ ਮੁਹਿੰਮ ਚਲਾਈ ਜਾਵੇਗੀ ।

ਲੁਧਿਆਣਾ-ਰਾਏਕੋਟ ਸੜਕ ਦਾ ਨਾਂ 'ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ' ਰੱਖਿਆ

ਜਗਰਾਓਂ ਤੋਂ ਅਖਾੜਾ ਪੁਲ ਤੱਕ 10 ਮੀਟਰ ਚੌੜੀ ਬਣੇ ਗੀ ਸੜਕ

38 ਕਿਲੋਮੀਟਰ ਲੰਮੀ ਸੜਕ ਦਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਉਦਘਾਟਨ

ਪਿੰਡ ਸਰਾਭਾ/ਲੁਧਿਆਣਾ, ਜੂਨ 2020( ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ  )- ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਲੁਧਿਆਣਾ ਤੋਂ ਪੱਖੋਵਾਲ ਸੜਕ ਦਾ ਉਦਘਾਟਨ ਅਤੇ ਇਸ ਸੜਕ ਦਾ ਨਾਮ 'ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ' ਰੱਖਣ ਦਾ ਐਲਾਨ ਕੀਤਾ। ਇਹ 38 ਕਿਲੋ ਮੀਟਰ ਲੰਮੀ ਸੜਕ ਲੁਧਿਆਣਾ ਦੇ ਭਾਈ ਬਾਲਾ ਚੌਕ ਤੋਂ ਸ਼ੁਰੂ ਹੋ ਕੇ ਰਾਏਕੋਟ ਸ਼ਹਿਰ ਤੱਕ ਜਾਂਦੀ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ, ਹਲਕਾ ਗਿੱਲ ਦੇ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਅਤੇ ਹੋਰ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਗਲਾ ਨੇ ਦੱਸਿਆ ਕਿ ਇਹ ਸੜਕ ਦੇਸ਼ ਦੀ ਆਜ਼ਾਦੀ ਲਈ ਮਹਾਨ ਯੋਗਦਾਨ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿੱਚੋਂ ਦੀ ਲੰਘਦੀ ਹੈ, ਇਸੇ ਕਰਕੇ ਸਥਾਨਕ ਲੋਕਾਂ ਦੀ ਇਹ ਲੰਮੇ ਸਮੇਂ ਦੀ ਮੰਗ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਪੂਰਾ ਕੀਤਾ ਹੈ। ਹੁਣ ਇਹ ਸ਼ੜਕ 'ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ' ਵਜੋਂ ਜਾਣੀ ਜਾਵੇਗੀ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਬਕਾਇਦਾ ਅਧਿਸੂਚਨਾ ਵੀ ਜਾਰੀ ਕਰ ਦਿੱਤੀ ਗਈ ਹੈ। ਉਨਾਂ ਇਹ ਸੜਕ ਸੰਬੰਧੀ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਉਣ ਲਈ ਕੈਪਟਨ ਸੰਦੀਪ ਸਿੰਘ ਸੰਧੂ ਦਾ ਵੀ ਧੰਨਵਾਦ ਕੀਤਾ। ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ 'ਸ਼ਹੀਦ ਕਰਤਾਰ ਸਿੰਘ ਸਰਾਭਾ' ਦੇ ਨਾਮ 'ਤੇ ਰੱਖਣ ਬਾਰੇ ਪੁੱਛੇ ਜਾਣ 'ਤੇ ਸਿੰਗਲਾ ਨੇ ਦੱਸਿਆ ਕਿ ਇਸ ਸੰਬੰਧੀ ਪੰਜਾਬ ਸਰਕਾਰ ਬਹੁਤ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਨਗੇ ਕਿ ਉਹ ਇਸ ਸੰਬੰਧੀ ਕੇਂਦਰ ਸਰਕਾਰ ਨਾਲ ਗੱਲ ਕਰਨ। ਇਸ ਮੌਕੇ ਉਨਾਂ ਪਿੰਡ ਦੇ ਮੁੱਖ ਚੌਕ ਵਿੱਚ ਲੱਗੇ ਸ਼ਹੀਦ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਸ਼ਹੀਦ ਦੇ ਜੱਦੀ ਘਰ ਦਾ ਵੀ ਦੌਰਾ ਕੀਤਾ।  ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਦਾਖਾ ਦੇ ਅੰਦਰ ਅਤੇ ਬਾਹਰ ਕਰੀਬ 58 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ। 34 ਕਰੋੜ ਰੁਪਏ ਦੀ ਲਾਗਤ ਵਾਲੇ ਸੜਕਾਂ ਦੀ ਮੁਰੰਮਤ ਨਾਲ ਸੰਬੰਧਤ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ। 12 ਕਰੋੜ ਰੁਪਏ ਲਾਗਤ ਵਾਲੇ ਜਾਰੀ ਹਨ, ਜਦਕਿ 12 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਜਲਦ ਹੀ ਸ਼ੁਰੂ ਹੋਣ ਜਾ ਰਹੇ ਹਨ। ਉਨਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਵੇਲੇ ਜਿਨਾਂ ਸੜਕਾਂ ਦੀ ਬਿਲਕੁਲ ਵੀ ਸਾਰ ਨਹੀਂ ਲਈ ਗਈ, ਉਹ ਵੀ ਮੁਰੰਮਤ ਕਰ ਦਿੱਤੀਆਂ ਗਈਆਂ ਹਨ। ਉਨਾਂ ਵਚਨਬੱਧਤਾ ਦੁਹਰਾਈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਦ੍ਰਿੜ ਸੰਕਲਪ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 4500 ਅਧਿਆਪਕਾਂ ਦੀ ਭਰਤੀ ਸੰਬੰਧੀ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 4500 ਹੋਰ ਅਸਾਮੀਆਂ ਲਈ ਵੀ ਇਸ਼ਤਿਹਾਰ ਜਲਦ ਜਾਰੀ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਨਿੱਜੀ ਸਕੂਲਾਂ ਵੱਲੋਂ ਲੌਕਡਾਊਨ ਦੌਰਾਨ ਫੀਸਾਂ ਦੀ ਵਸੂਲੀ ਸੰਬੰਧੀ ਮਾਮਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਿਚਾਰਅਧੀਨ ਹੈ, ਜਿਸ ਬਾਰੇ ਮਿਤੀ 18 ਜੂਨ, 2020 ਨੂੰ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ। ਉਨਾਂ ਦੁਹਰਾਇਆ ਕਿ ਪੰਜਾਬ ਸਰਕਾਰ ਮਾਪਿਆਂ ਅਤੇ ਨਿੱਜੀ ਸਕੂਲ ਪ੍ਰਬੰਧਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਪਰ ਫਿਰ ਵੀ ਕਿਸੇ ਵੀ ਹੀਲੇ ਨਿੱਜੀ ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ ਤੋਂ ਗੈਰ-ਜ਼ਰੂਰੀ ਫੀਸਾਂ ਉਗਰਾਉਣ ਦੀ ਇਜਾਜ਼ਤ ਨਹੀਂ ਦੇਣਗੇ। ਇਸ ਤੋਂ ਬਾਅਦ ਸਿੰਗਲਾ ਨੇ ਰਾਏਕੋਟ-ਜਗਰਾਂਉ ਸੜਕ ਦਾ ਉਦਘਾਟਨ ਕੀਤਾ, ਜਿਸ ਦੀ 14 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਗਈ ਹੈ। ਉਨਾਂ ਕਿਹਾ ਕਿ ਸਾਲ 2012 ਤੋਂ ਬਾਅਦ ਇਸ ਸੜਕ ਦੀ ਕਦੇ ਵੀ ਮੁਰੰਮਤ ਨਹੀਂ ਕਰਵਾਈ ਗਈ ਸੀ। ਪਿਛਲੀ ਸਰਕਾਰ ਵੱਲੋਂ ਇਸ ਸੜਕ ਨੂੰ ਪੂਰੀ ਤਰਾਂ ਅਣਦੇਖਾ ਕੀਤਾ ਗਿਆ। ਉਨਾਂ ਦੱਸਿਆ ਕਿ ਪਿੰਡ ਅਖ਼ਾੜਾ ਪੁੱਲ ਤੋਂ ਜਗਰਾਂਉ ਸ਼ਹਿਰ ਤੱਕ 2.77 ਕਿਲੋਮੀਟਰ ਦਾ ਹਿੱਸਾ 7 ਮੀਟਰ ਤੋਂ ਵਧਾ ਕੇ 10 ਮੀਟਰ ਚੌੜਾ ਕੀਤਾ ਗਿਆ ਹੈ। ਇਸ ਮੌਕੇ ਉਨਾਂ ਐਲਾਨ ਕੀਤਾ ਕਿ 5.5 ਕਰੋੜ ਰੁਪਏ ਦੀ ਲਾਗਤ ਨਾਲ ਅਖ਼ਾੜਾ ਪੁੱਲ ਚੌੜਾ ਅਤੇ ਮੁਰੰਮਤ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਚੇਅਰਮੈਨ ਕੇ. ਕੇ. ਬਾਵਾ, ਕਰਨਜੀਤ ਸਿੰਘ ਗਾਲਿਬ,  ਗੁਰਦੇਵ ਸਿੰਘ ਲਾਪਰਾਂ ਅਤੇ ਹੋਰ ਹਾਜ਼ਰ ਸਨ।

ਕੋਰਨਾ ਮਹਾਂਮਰੀ ਦੋਰਾਨ ਵਧੀਆ ਸੇਵਾਵਾਂ ਦੇਣ ਤੇ ਪੱਤਰਕਾਰ ਜਸਮੇਲ ਗਾਲਿਬ ਨੂੰ ਗਰੀਨ ਮਿਸ਼ਨ ਪੰਜਾਬ ਵੱਲੋ ਕੀਤਾ ਮਾਣ ਸਨਮਾਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਰੋਨਾ ਵਾਇਰਸ ਮਹਾਂਮਰੀ ਦੌਰਾਨ ਲਾਕਡਾਊਨ ਕਰਫਿਊ ਵਿਚ ਸਮੇ-ਸਮੇ ਤੇ ਕੋਰਨਾ ਵਾਇਰਸ ਦੀ ਸੱਚੀਆਂ ਖਬਰਾਂ ਸਮਾਜ ਨੂੰ ਦੇਣ ਲਈ ਅੱਜ ਜਗਰਾਉ ਦੇ ਸਰਕਾਰੀ ਹਸਪਾਤਲ 'ਚ ਗਰੀਨ ਮਿਸ਼ਨ ਟੀਮ ਦੇ ਪ੍ਰਧਾਨ ਸਤਪਾਲ ਸਿੰਘ ਦੇਹੜਕਾ ਅਤੇ ਡਾਕਟਰ ਸੁਰਿੰਦਰ ਸਿਘ ਵਲੋ 'ਜਨ ਸ਼ਕਤੀ ਨਿਊਜ਼ ਪੰਜਾਬ ਦੇ ਪੱਤਰਕਰ ਜਸਮੇਲ ਗਾਲਿਬ ਨੂੰ ਸਨਮਾਨ ਚਿੰਨ ਤੇ ਬੂਟਾ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਸਮੇ ਦੇਹੜਕਾ ਨੇ ਕਿਹਾ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਤੁਸੀ ਵੱਧ ਤੋ ਵੱਧ ਖਾਲੀ ਥਾਵਾਂ ਤੇ ਜਾਂ ਆਪਣੇ ਬੱਚਿਆਂ ਦੇ ਜੁਨਮ ਦਿਨ ਤੇ ਐਨਵਸੀਰੀ,ਕਿਸੇ ਖੁਸ਼ੀ ਵਿਚ ਬੂਟੇ ਲਗਾਵਉ।ਤਾਂ ਪੰਜਾਬ ਹਰਾ-ਭਰਾ ਬਣ ਸਕੇ।ਪਿਛਲੇ ਦਿਨੀ ਕੋਰਨਾ ਵਾਇਰਸ ਵਿੱਚ ਗਰੀਨ ਮਿਸ਼ਨ ਪੰਜਾਬ ਦੀ ਟੀਮ ਨੇ ਲੋਕਾਂ ਦੀ ਜੰਗੀ ਪੱਧਰ ਸੇਵਾ ਕੀਤੀ ਅਤੇ ਜਗ੍ਹਾਂ-ਜਗ੍ਹਾ ਲੰਗਰ ਵੰਡ ਕੇ ਲੋੜਵੰਦ ਪਰਿਵਾਰਾਂ ਦੇ ਸੇਵਾ ਕੀਤੀ ਅਤੇ ਆਪਣਾ ਸਮਾਜ ਵਿੱਚ ਵਿਸ਼ਵਾਸ਼ ਪੈਦਾ ਕੀਤਾ।ਕੋਰਨਾ ਮਹਾਂਮਰੀ ਦੀ ਇਸ ਲੜਾਈ ਦੇ ਵਿੱਚ ਗਰੀx ਮਿਸ਼ਨ ਪੰਜਾਬ ਨੇ ਲੋਕਾਂ ਨੂੰ ਤਕੜੇ ਕਰਨ ਲਈ ਬਹੁਤ ਵੱਡਾ ਸਹਿਯੋਗ ਪਾਇਆ।ਇਸ ਸਮੇ ਪੱਤਰਕਾਰ ਗਾਲਿਬ ਨੇ ਨੇ ਕਿਹਾ ਗਰੀਨ ਮਿਸ਼ਨ ਪੰਜਾਬ ਵੱਲੋ ਮੇਰੀਆਂ ਵਧੀਆ ਸੇਵਾਵਾਂ ਦੇਣ ਬਦਲੇ ਮੈਨੂੰ ਮਾਣ ਸਨਮਾਨ ਕੀਤਾ ਮੈ ਇੰਨ੍ਹਾਂ ਸੰਸਥਾਵਾਂ ਦਾ ਤਹਿ ਦਿੱਲੋ ਧੰਨਵਾਦੀ ਹਾਂ।ਇਸ ਸਮੇ ਮਨਜਿੰਦਰ ਸਿੰਘ ਗਿੱਲ,ਸੁਰਿੰਦਰਪਾਲ ਸਿੰਘ ਫੌਜੀ ਆਦਿ ਹਾਜ਼ਰ ਸਨ।