You are here

ਲੁਧਿਆਣਾ

ਸੋਹਤਾ ਪਰਿਵਾਰ ਨੂੰ ਸਦਮਾ,ਭਰਾ ਪੁਲਿਸ ਮੁਲਜ਼ਮ ਜਗਰੂਪ ਸਿੰਘ ਚੜਿਕ ਦਾ ਸੰਖੇਪ ਬਿਮਾਰੀ ਪਿੱਛੋ ਦਿਹਾਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮਹਾਕਵੀ ਬਾਬੂ ਰਜ਼ਬ ਅਲੀ ਦੇ ਲਾਡਲੇ ਸ਼ਗਿਰਦ ਅਤੇ ਪੰਥ ਪ੍ਰਸਿੱਧ ਕਵੀਸ਼ਰ ਭਾਈ ਗੁਰਦੇਵ ਸਿੰਘ ਸੋਹਤਾ ਚੜਿਕ ਵਾਲਿਆਂ ਛੋਟੇ ਭਰਾ ਪ੍ਰਸਿੱਧ ਕਵੀਸਰ ਅਤੇ ਪੰਜਾਬ ਪੁਲਿਸ ਮੁਲਾਜ਼ਮ ਭਾਈ ਜਗਰੂਪ ਸਿੰਘ ਰਾਜਾ ਦਾ ਸੰਖੇਪ ਬਿਮਾਰੀ ਪਿੱਛੋ ਦਿਹਾਂਤ ਹੋ ਗਿਆ।ਉਹ 53 ਵਰਿਆਂ ਦੇ ਸਨ।ਮ੍ਰਿਤਕ ਦੇਹ ਨੂੰ ਪੰਜਾਬ ਪੁਲਿਸ ਵਲੋ ਸਲਾਮੀ ਦਿੱਤੀ ਗਈ।ਭਾਈ ਜਗਰੂਪ ਸਿੰਘ ਦੀ ਚਿਖਾ ਨੂੰ ਉਨ੍ਹਾਂ ਦੇ ਸਪੱੁਤਰ ਸੁਖਜੀਤ ਸਿੰਘ ਨੇ ਅਗਨੀ ਦਿਖਾਈ।ਉਹ ਪਿਛਲੇ ਤਿੰਨ ਮਹੀਨਾਂ ਤੋ ਬੀਮਾਰ ਚੱਲੇ ਆ ਰਹੇ ਸਨ।ਉਹ ਆਪਣੇ ਪਿੱਛੇ ਦੋ ਬੇਟੀਆਂ ਨਵਜੋਤ ਕੌਰ,ਸੁਮਨਪ੍ਰੀਤ ਕੋਰ ਤੇ ਬੇਟਾ ਸੁਖਜੀਤ ਸਿੰਘ ਨੂੰ ਪਿੱਛੇ ਛੱਡ ਗਏ ਹਨ।ਇਸ ਦੱੁਖ ਦੀ ਘੜੀ ਢਾਡੀ ਕਵੀਸਰ ਮਾਲਵਾ ਕਵੀਸ਼ਰ ਢਾਡੀ ਸਹਿਤ ਜਿਲ੍ਹਾਂ ਪ੍ਰਧਾਨ ਮੋਗਾ ਭੂਪਿੰਦਰ ਸਿੰਘ,ਭਾਈ ਮੁੱਖਤਿਆਰ ਸਿੰਘ ਦੱੁਨਕੇ ਕਵੀਸ਼ਰ ਭੂਪਿੰਦਰ ਸਿੰਘ ਦੱੁਨਕੇ ਸਾਬਕਾ ਚੇਅਰਮੈਨ ਵੀਰਭਾਨ ਰਾਮ ਸਿੰਘ ਨੱਥੋਕੇ ਨਿਰਮਲ ਸਿੰਘ ਨੱਥੋਕੇ ਕਵੀਸ਼ਰ ਚਮਕੌਰ ਸਿੰਘ ਚੜਿਕ ਢਾਡੀ ਨਿਸ਼ਾਨ ਸਿੰਘ ਕੋਰੋਵਾਲਾ ਢਾਡੀ ਹਰਜੀਤ ਸਿੰਘ ਮਾਣੰੂਕੇ ਢਾਡੀ ਸੁਖਦੇਵ ਸਿੰਘ ਸੋਹਤਾ ਕਵੀਸ਼ਰ ਸਿੰਦਰ ਸਿੰਘ ਤਾਰੇ ਵਾਲੇ ਆਦਿ ਨੇ ਪਰਿਵਾਰ ਦੱੁਖ ਸਾਂਝਾ ਕੀਤਾ।ਉਨ੍ਹਾਂ ਨਮਿਤ ਅੰਤਿਮ ਅਰਦਾਸ 5 ਤਰੀਕ ਦਿਨ  ਐਤਵਾਰ ਨੂੰ ਸੋ੍ਰਮਣੀ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਪਿੰਡ ਚੜਿਕ ਬਸਤੀ ਰਾਮੂੰਵਾਲਾ ਰੋੜ ਵਿਖੇ ਹੋਵੇਗੀ

ਖੇਤੀ ਸੁਧਾਰ ਆਰਡੀਨੈਸ ਨੂੰ ਕੀਤਾ ਜਾਵੇ ਰੱਦ:ਪ੍ਰਧਾਨ ਮਨਜਿੰਦਰ ਸਿੰਘ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਸਰਕਾਰ ਵਲੋ ਸੁਧਾਰਾਂ ਲਈ ਲਿਆਂਦੇ ਗਏ ਆਰਡੀਨੈਸ਼ ਨੂੰ ਮੋਗਾ ਜ਼ਿਲਾ ਦੇ ਕਿਸਾਨ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਔਲਖ ਨੇ ਪੈ੍ਰਸ ਬਿਆਨ ਜਾਰੀ ਕਰਕੇ ਰੱਦ ਕਰਨ ਦੀ ਮੰਗਾ ਕੀਤੀ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋ ਖੇਤੀ ਸੁਧਾਰ ਲਈ ਲਿਆਂਦਾ ਗਿਆ ਆਰਡੀਨੈਸ ਕਿਸਾਨ ਵਿਰੋਧੀ ਹੈ ਜਦਕਿ ਪੰਜਾਬ ਵਿੱਚ ਮੰਡੀ ਬੋਰਡ ਵਲੋ ਪਹਿਲਾਂ ਹੀ ਵਧੀਆ ਢੰਗ ਨਾਲ ਮੰਡੀਆਂ ਵਿਚ ਪ੍ਰਬੰਧ ਕਰਕੇ ਕਿਸਾਨਾਂ ਦੀ ਫਸਲ ਖਰੀਦੀ ਜਾ ਰਹੀ ਹੈ। ਇਸ ਆਰਡੀਨੈਸ ਨਾਲ ਪ੍ਰਾਈਵੇਟ ਸੈਕਟਰਾਂ ਵਲੋ ਕਿਸਾਨਾਂ ਦੀ ਖੂਬ ਲੱੁਟ ਕੀਤੀ ਜਾਵੇਗੀ ਅਤੇ ਵਾਪਰੀ ਵੀ ਆਪਣੀ ਮਰਜ਼ੀ ਨਾਲ ਖਰੀਦ ਕਰੇਗਾ।ਉਨ੍ਹਾਂ ਕਿਹਾ ਅਕਾਲੀ ਦਲ ਪਾਰਟੀ ਅਤੇ ਕਾਂਗਰਸ ਜਿਹੜੀ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਦੀ ਹੈ ਉਸ ਨੇ ਇਸ ਆਰਡੀਨੈਸ਼ ਦੇ ਹੱਕ ਵਿੱਚ ਭੁਗਤ ਕੇ ਕਿਸਾਨ ਵਿਰੋਧੀ ਆਪਣਾ ਚਿਹਰਾ ਨੰਗਾ ਕਰ ਲਿਆ ਹ 

ਲੁਧਿਆਣਾ 'ਚ ਕੋਰੋਨਾ ਮਹਾਮਾਰੀ ਦੇ 49 ਮਾਮਲੇ ਆਏ ਸਾਹਮਣੇ

 

ਲੁਧਿਆਣਾ,ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

 ਲੁਧਿਆਣਾ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ 49 ਮਾਮਲੇ ਸਾਹਮਣੇ ਆਏ ਹਨ।ਡੀ ਸੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ 28 ਜੂਨ 2020 ਤਕ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 545 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ 'ਚ ਹੁਣ ਤਕ ਕੁੱਲ 31542 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 30509 ਦੀ ਰਿਪੋਰਟ ਪ੍ਰਰਾਪਤ ਹੋਈ ਹੈ, ਜਿਨ੍ਹਾਂ 'ਚੋਂ 29533 ਨਤੀਜੇ ਨੈਗੇਟਿਵ ਆਏ ਹਨ, ਜਦਕਿ 1033 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 790 ਮਾਮਲੇ ਪਾਜ਼ੇਟਿਵ ਪਾਏ ਗਏ ਹਨ, ਜਦਕਿ 186 ਮਰੀਜ਼ ਹੋਰ ਜ਼ਿਲਿ੍ਹਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 19 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਅਤੇ 23 ਹੋਰ ਜ਼ਿਲਿਆਂ ਨਾਲ ਸਬੰਧਤ ਹੋਈਆਂ ਹਨ। ਹੁਣ ਤਕ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 545 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਹੁਣ 13357 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 3149 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 112 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ 'ਚ ਹੈ। ਇਸੇ ਤਰ੍ਹਾਂ ਅੱਜ ਵੀ 1005 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖ਼ੁਦ ਵੀ ਇਸ ਬਿਮਾਰੀ ਤੋਂ ਬਚਣਗੇ ਤੇ ਨਾਲ ਹੀ ਹੋਰਨਾਂ ਲੋਕਾਂ ਨੂੰ ਵੀ ਬਚਾਉਣ 'ਚ ਮਦਦ ਕਰਨਗੇ।

ਮਿਸ਼ਨ ਫ਼ਤਿਹ ਤਹਿਤ ਸਰਪੰਚਾਂ ਅਤੇ ਪੰਚਾਂ ਨੇ ਸੰਭਾਲੀ ਪਿੰਡਾਂ ਵਿੱਚ ਕੋਵਿਡ ਪ੍ਰਤੀ ਜਾਗਰੂਕਤਾ ਦੀ ਕਮਾਨ

ਸਾਵਧਾਨੀਆਂ ਰੱਖ ਕੇ ਕੋਵਿਡ 19 ਬਿਮਾਰੀ ਨੂੰ ਰੱਖ ਸਕਦੇ ਹਾਂ ਆਪਣੇ ਤੋਂ ਦੂਰ, ਮਗਨਰੇਗਾ ਮਜ਼ਦੂਰਾਂ ਤੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਕੋਵਿਡ ਦੇ ਖਤਰੇ ਪ੍ਰਤੀ ਖਬਰਦਾਰ

ਲੁਧਿਆਣਾ, ਜੂਨ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )—ਪੰਜਾਬ ਸਰਕਾਰ ਵੱਲੋਂ ਕੋਵਿਡ 19 ਬਿਮਾਰੀ ਪ੍ਰਤੀ ਜਨ ਜਾਗਰੂਕਤਾ ਲਈ ਆਰੰਭੇ ਮਿਸ਼ਨ ਫ਼ਤਿਹ ਤਹਿਤ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲੇ ਵਿਚ ਸਰਪੰਚਾਂ, ਪੰਚਾਂ ਦੇ ਸਹਿਯੋਗ ਨਾਲ ਜਮੀਨੀ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਘਰ-ਘਰ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਓ ਸਬੰਧੀ ਜਾਗਰੂਕ ਕੀਤਾ। ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਸਰਪੰਚਾਂ, ਪੰਚਾਂ ਅਤੇ ਜੀ ਓ ਜੀਜ਼ ਨੇ ਆਪੋ-ਆਪਣੇ ਪਿੰਡਾਂ 'ਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਕੋਵਿਡ-19 ਬਿਮਾਰੀ ਨੂੰ ਆਪਣੇ ਤੋਂ ਦੂਰ ਰੱਖਣਾ ਅਸਾਨ ਹੈ ਜੇਕਰ ਅਸੀਂ ਕੁਝ ਸਾਵਧਾਨੀਆਂ ਰੱਖੀਏ। ਉਨਾਂ ਨੇ ਕਿਹਾ ਕਿ ਜੇਕਰ ਅਸੀਂ ਬਾਹਰ ਜਾਣ ਸਮੇਂ ਮਾਸਕ ਲਾਈਏ, ਸਮਾਜਿਕ ਦੂਰੀ ਰੱਖੀਏ ਅਤੇ ਵਾਰ ਵਾਰ ਹੱਥ ਧੌਂਦੇ ਰਹੀਏ ਤਾਂ ਇਸ ਬਿਮਾਰੀ ਤੇ ਸਾਡੀ ਫ਼ਤਿਹ ਨਿਸ਼ਚਿਤ ਹੈ। ਸਰਪੰਚਾਂ ਪੰਚਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਪੰਚਾਇਤ ਅਤੇ ਆਂਗਨਵਾੜੀ ਵਰਕਰਾਂ ਦੀ ਮੌਜੂਦਗੀ 'ਚ ਕੋਰਨਾ ਦੇ ਖਤਰੇ ਤੋਂ ਸੁਚੇਤ ਕੀਤਾ ਗਿਆ। ਉਨਾਂ ਕਿਹਾ ਕਿ ਅੱਜ ਜੋ ਹਾਲਾਤ ਵਿਸ਼ਵ ਅਤੇ ਦੇਸ਼ ਪੱਧਰ 'ਤੇ ਬਣ ਰਹੇ ਹਨ, ਉਨਾਂ ਨੂੰ ਆਪਣੇ ਰਾਜ/ਜ਼ਿਲੇ 'ਚ ਬਣਨ ਤੋਂ ਰੋਕਣ ਲਈ ਸਾਡਾ ਜਾਗਰੂਕ ਹੋਣਾ ਜ਼ਰੂਰੀ ਹੈ ਅਤੇ ਤਿੰਨ ਚੀਜ਼ਾਂ ਮਾਸਕ, ਸਮਾਜਿਕ ਦੂਰੀ ਤੇ ਹੱਥ ਧੋਣ ਨੂੰ ਨਿਯਮਿਤ ਤੌਰ 'ਤੇ ਕੀਤਾ ਜਾਵੇ। ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਪੀਯੂਸ਼ ਚੰਦਰ ਨੇ ਦੱਸਿਆ ਕਿ ਅੱਜ 920 ਤੋਂ ਵਧੇਰੇ ਪੰਚਾਇਤਾਂ ਵਿਚ ਸਰਪੰਚਾਂ, ਪੰਚਾਂ ਜੀ ਓ ਜੀਜ਼ ਨੇ ਲੋਕਾਂ ਨੂੰ ਘਰ ਘਰ ਜਾ ਕੇ ਜ਼ਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਸੇਸ਼ ਤੌਰ 'ਤੇ ਮਗਨਰੇਗਾ ਮਜਦੂਰਾਂ ਨੂੰ ਵੀ ਜਾਣਕਾਰੀ ਦਿੱਤੀ ਕਿ ਉਹ ਕੰਮ ਦੇ ਸਥਾਨ 'ਤੇ ਇਕ ਦੂਜੇ ਤੋਂ 6 ਗਜ ਦੀ ਦੂਰੀ ਬਣਾ ਕੇ ਰੱਖਣ ਅਤੇ ਹਮੇਸ਼ਾਂ ਮਾਸਕ ਜਾਂ ਕਪੜੇ ਨਾਲ ਆਪਣਾ ਨੱਕ ਅਤੇ ਮੁੰਹ ਢੱਕ ਕੇ ਰੱਖਣ, ਆਪਣੇ ਬਰਤਨ ਇਕ ਦੂਜੇ ਨਾਲ ਸਾਂਝੇ ਨਾ ਕਰਨ ਅਤੇ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਨ। ਓਹਨਾ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲੇ ਦੀਆਂ ਪੰਚਾਇਤਾਂ ਨੇ ਇਸ ਬਿਮਾਰੀ ਦੇ ਪਿੰਡਾਂ ਵਿਚ ਦਾਖਲੇ ਨੂੰ ਰੋਕਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਪਿੰਡਾਂ ਵਿਚ ਚੌਕਸੀ ਰੱਖੀ ਸੀ। ਉਨਾਂ ਦੱਸਿਆ ਕਿ ਬੀ ਡੀ ਪੀ ਓਜ਼ ਵੱਲੋਂ ਅੱਜ ਦੀ ਮੁਹਿੰਮ ਨੂੰ ਨੇਪਰੇ ਚਾੜਨ 'ਚ ਵਿਸ਼ੇਸ਼ ਭੂਮਿਕਾ ਨਿਭਾਈ ਗਈ।ਉਨਾਂ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜਦ ਵੀ ਪਿੰਡ ਵਿਚ ਕੋਈ ਬਾਹਰੀ ਵਿਅਕਤੀ ਆਵੇ ਤਾਂ ਇਸਦੀ ਸੂਚਨਾ ਬਲਾਕ ਦਫ਼ਤਰ ਤੇ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕੋਵਾ ਐਪ 'ਤੇ ਕੋਵਿਡ ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ/ਸੰਸਥਾ ਦੀ ਚੋਣ ਸੂਬਾਈ ਪੱਧਰ 'ਤੇ ਕੀਤੀ ਜਾ ਰਹੀ ਹੈ, ਜਿਸ ਦੀ ਸੂਚੀ ਜ਼ਿਲਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ ਤਾਂ ਜੋ ਉਨਾਂ ਨੂੰ ਬੈਜ ਅਤੇ ਟੀ-ਸ਼ਰਟ ਰਾਹੀਂ ਹੌਂਸਲਾ ਅਫ਼ਜ਼ਾਈ ਕੀਤੀ ਜਾ ਸਕੇ। ਇਸ ਮੁਕਾਬਲੇ ਵਿਚ ਭਾਗ ਲੈਣ ਲਈ ਲੋਕ ਕੋਵਾ ਐਪ ਆਪਣੇ ਮੋਬਾਇਲ ਵਿਚ ਡਾਊਨਲੋਡ ਕਰਨ ਅਤੇ ਇਸ ਤਹਿਤ ਕੋਵਾ ਐਪ ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਬਿਨਾਂ ਲੋਕ 94653-39933 'ਤੇ ਮਿਸ ਕਾਲ ਕਰਕੇ ਵੀ ਮਿਸ਼ਨ ਫਤਿਹ ਨਾਲ ਜੁੜ ਸਕਦੇ ਹਨ।

ਭਾਰਤ ਭੂਸ਼ਣ ਆਸ਼ੂ ਵੱਲੋਂ ਸਰਾਭਾ ਨਗਰ ਮਾਰਕੀਟ ਦੇ ਨਵੀਨੀਕਰਨ ਕੰਮ ਦੀ ਪ੍ਰਗਤੀ ਦਾ ਜਾਇਜ਼ਾ

ਮਾਰਕੀਟ ਦੀਆਂ ਸਾਰੀਆਂ ਬਿਜਲੀ ਤਾਰਾਂ ਜ਼ਮੀਨਦੋਜ਼ ਕੀਤੀਆਂ ਜਾਣਗੀਆਂ-ਆਸ਼ੂ

ਅਧਿਕਾਰੀਆਂ ਨੂੰ ਮਾਰਕੀਟ ਵਿੱਚ ਪਾਰਕਿੰਗ ਸਮਰੱਥਾ ਵਿੱਚ ਵਾਧਾ ਕਰਨ ਦੀ ਹਦਾਇਤ

ਕਿਹਾ! ਸਰਾਭਾ ਨਗਰ ਮਾਰਕੀਟ ਸੂਬੇ ਦੀਆਂ ਸਰਬੋਤਮ ਮਾਰਕੀਟਾਂ ਵਿੱਚ ਇੱਕ ਹੋਵੇਗੀ

ਲੁਧਿਆਣਾ, ਜੂਨ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਥਾਨਕ ਸਰਾਭਾ ਨਗਰ ਮਾਰਕੀਟ ਦੇ ਨਵੀਨੀਕਰਨ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨਾਲ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਲੁਧਿਆਣਾ ਸਮਾਰਟ ਸਿਟੀ ਲਿਮਿਟਡ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਹਾਜ਼ਰ ਸਨ।  ਆਸ਼ੂ ਨੇ ਦੱਸਿਆ ਕਿ ਕਰੀਬ 38.62 ਕਰੋੜ ਰੁਪਏ ਦੀ ਲਾਗਤ ਨਾਲ ਇਸ ਮਾਰਕੀਟ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।ਇਸ ਸਮੇਂ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ 'ਸਮਾਰਟ ਸਿਟੀ ਪ੍ਰੋਜੈਕਟ' ਦਾ ਮੁੱਖ ਨਿਸ਼ਾਨਾ ਲੁਧਿਆਣਾ ਵਾਸੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਜ਼ਿੰਦਗੀ ਜੀਣ ਦੇ ਮਿਆਰ ਵਿੱਚ ਸੁਧਾਰ ਲਿਆਉਣਾ ਹੈ ਤੇ ਲੋੜੀਦੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਪ੍ਰੋਜੈਕਟ ਤਹਿਤ ਸ਼ਹਿਰ ਵਾਸੀਆਂ ਨੂੰ ਸਾਫ-ਸੁੱਥਰਾ ਵਾਤਾਵਰਣ ਮੁਹੱਈਆ ਕਰਵਾਉਣਾ, ਸਮਾਰਟ ਫੀਚਰਜ਼ ਅਤੇ ਜ਼ਰੂਰੀ ਸਹੂਲਤਾਂ ਦੇਣੀਆਂ ਹਨ। ਉਨਾਂ ਕਿਹਾ ਕਿ ਇਸ ਮਾਰਕੀਟ ਦੀ ਨਕਸ਼ੇ, ਲੈਂਡਸਕੇਪ ਕੰਮ ਦੀ ਸਪਲਾਈ ਅਤੇ ਸਥਾਪਤੀ ਵਿੱਚ ਅਪਗ੍ਰੇਡੇਸ਼ਨ ਦੇ ਨਾਲ-ਨਾਲ ਬਿਜਲੀ ਤਾਰਾਂ ਨੂੰ ਜ਼ਮੀਨਦੋਜ਼ ਕਰਨਾ ਸ਼ਾਮਿਲ ਹੈ। ਉਨਾਂ ਕਿਹਾ ਕਿ ਜਲਦੀ ਹੀ ਬਿਜਲੀ ਦੀਆਂ ਸਾਰੀਆਂ ਤਾਰਾਂ ਜ਼ਮੀਨਦੋਜ਼ ਕਰ ਦਿੱਤੀਆਂ ਜਾਣਗੀਆਂ ਅਤੇ ਇਸ ਦੀ ਬਹੁਤ ਵਧੀਆ ਦਿੱਖ ਮਿਲੇਗੀ।

ਉਨਾਂ ਦੱਸਿਆ ਕਿ ਇਸ ਮਾਰਕੀਟ ਦੇ ਬੁਨਿਆਦੀ ਢਾਂਚੇ ਵਿੱਚ ਮਿਸਾਲੀ ਸੁਧਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤਾਂ ਮਿਲਣਗੀਆਂ। ਲੋਕ ਹਿੱਤ ਸਹੂਲਤਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਅੱਗ ਬੁਝਾਊ ਸੇਵਾਵਾਂ, ਅੰਡਰਗ੍ਰਾਂਊਂਡ ਵਾਟਰ ਰੀਚਾਰਜ ਅਤੇ ਪਾਰਕਿੰਗ ਸਥਾਨ ਦੀ ਰੈਗੂਲਰਾਈਜੇਸ਼ਨ ਕੀਤੀ ਜਾਣੀ ਪ੍ਰਸਤਾਵਿਤ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਤਹਿਤ ਮੌਜੂਦਾ ਪਾਰਕਿੰਗ ਸਮਰੱਥਾ ਵਿੱਚ ਵਾਧਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਜਿਆਦਾ ਤੋਂ ਜਿਆਦਾ ਲੋਕ ਇਸ ਮਾਰਕੀਟ ਦਾ ਲਾਭ ਲੈ ਸਕਣ।ਆਸ਼ੂ ਨੇ ਭਰੋਸਾ ਦਿੱਤਾ ਕਿ ਜਦੋਂ ਇਸ ਮਾਰਕੀਟ ਦਾ ਕੰਮ ਮੁਕੰਮਲ ਹੋ ਜਾਵੇਗਾ ਤਾਂ ਇਹ ਸੂਬੇ ਦੀ ਸਭ ਤੋਂ ਵਧੀਆ ਮਾਰਕੀਟ ਸਾਬਿਤ ਹੋਵੇਗੀ। ਉਨਾਂ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਵਾਸੀਆਂ ਲਈ ਬਹੁਤ ਲਾਭਦਾਇਕ ਹੋਵੇਗਾ। ਇਸ ਮੌਕੇ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ।

ਗੁਰਪਿੰਦਰ ਸਿੰਘ ਖਾਲਸਾ ਨੇ ਗਰੀਬ ਲੜਕੀ ਦੇ ਵਿਆਹ ਤੇ ਦਿੱਤੀ ਆਰਥਿਕ ਸਹਾਇਤਾ

ਗਰੀਬਾ ਲਈ ਮਸੀਹਾ ਬਣਿਆ ਖਾਲਸਾ

ਹਠੂਰ 28 ਜੂਨ (ਨਛੱਤਰ ਸੰਧੂ)ਨੇੜਲੇ ਪਿੰਡ ਮੱਲ੍ਹਾ ਦੇ ਅਗਾਹਵਧੂ ਸੋਚ ਦੇ ਮਾਲਕ ਅੰਮ੍ਰਿਤਧਾਰੀ ਗੁਰਸਿੱਖ ਨੋਜਵਾਨ ਗੁਰਪਿੰਦਰ ਸਿੰਘ ਖਾਲਸਾ ਵੱਲੋ ਵਿਦੇਸਾ ਵਿੱਚ ਵਸੇ ਐਨ[ਆਰ[ਆਈ ਵੀਰਾ ਦੇ ਸਹਿਯੋਗ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾ ਦੀ ਆਰਥਿਕ ਮਦਦ ਕਰਨ ਦਾ ਜੋ ਉਪਰਾਲਾ ਕੀਤਾ ਗਿਆ ਹੈ,ਉਸ ਦੀ ਅੱਜ ਦੇਸਾ-ਵਿਦੇਸਾ ਵਿੱਚ ਖੂਬ ਚਰਚਾ ਹੋ ਰਹੀ ਹੈ।ਬੀਤੇ ਦਿਨੀ ਗੁਰਪਿੰਦਰ ਸਿੰਘ ਖਾਲਸਾ ਨੇ ਫਰੀਦਕੋਟ ਜਿਲ੍ਹੇ ਦੇ ਪਿੰਡ ਜਿਉਣ ਸਿੰਘ ਵਾਲਾ ਦੇ ਇੱਕ ਗਰੀਬ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਤੇ ਰਾਸਨ ਅਤੇ ਫਰਨੀਚਰ ਦਿੱਤਾ ਹੈ।ਇਥੇ ਜਿਕਰਯੋਗ ਹੈ ਕਿ ਇਹ ਲੜਕੀ ਨਾ ਬੋਲ ਸਕਦੀ ਹੈ ਅਤੇ ਨਾ ਹੀ ਸੁਣ ਸਕਦੀ ਹੈ ਤੇ ਪਿਤਾ ਦੀ ਮੌਤ ਤੋ ਬਾਅਦ ਦਾਦਾ ਨੂੰ ਵੀ ਅਧਰੰਗ ਦਾ ਅਟੈਕ ਹੋਣ ਤੇ ਵੀ ਮੰਜੇ ਤੇ  ਬੈਠਾ ਹੈ।ਇਸ ਸਮੇ ਖਾਲਸਾ ਨਾਲ ਗੱਲਬਾਤ ਕਰਨ ਤੇ ਉਨ੍ਹਾ ਕਿਹਾ ਕਿ ਸਾਡੇ ਗੁਰੂ ਸਹਿਬਾਨਾ ਦੀ ਇਹ ਪ੍ਰੇਰਨਾ ਹੈ ਕਿ ਗਰੀਬ ਦਾ ਮੂੰਹ,ਗੁਰੁ ਦੀ ਗੋਲਕ ਹੁੰਦਾ ਹੈ ।ਭਾਵ ਕਿ ਹਰ ਇੱਕ ਸਿੱਖ ਦਾ ਫਰਜ ਹੈ ਕਿ ਹਰ ਇਨਸਾਨ ਦੀ ਔਖੀ ਘੜੀ ਵਿੱਚ ਉਸ ਦਾ ,ਸਾਥ ਦੇ ਕੇ ਇਨਸਾਨੀਅਤ ਦੀਆ ਕਦਰਾ-ਕੀਮਤਾ ਨੂੰ ਸਮਾਜ ਵਿੱਚ ਹਮੇਸਾ ਉੱਚਾ ਰੱਖਣਾ।ਇਸ ਸਮੇ ਉਨ੍ਹਾ ਨਾਲ ਕਮਲਜੀਤ ਕੌਰ ਖਾਲਸਾ,ਗੁਰਵਿੰਦਰ ਸਿੰਘ,ਕੁਲਜੀਤ ਸਿੰਘ,ਬਲਵਿੰਦਰ ਸਿੰਘ,ਚਮਕੌਰ ਸਿੰਘ,ਗੁਰਬਚਨ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਹਾਜਰ ਸਨ। 

ਖੁਦ ਨਸਿਆ ਦਾ ਸੇਵਨ ਕਰਨ ਵਾਲੇ ਲੀਡਰ ਕੀ ਪੰਜਾਬ ਦਾ ਸੰਵਾਰਨਗੇ-ਗੁਰਸੇਵਕ ਮੱਲਾ੍ਹ

ਸਰਵਜਨਸੇਵਾ ਪਾਰਟੀ ਵੋਟਾ ਸਮੇ ਆਪਣੇ ਉਮੀਦਵਾਰਾ ਦਾ ਕਰਵਾਏਗੀ ਡੋਪ ਟੈਸਟ

ਹਠੂਰ (ਨਛੱਤਰ ਸੰਧੂ)--ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਪੱਤਰਕਾਰਾˆ ਨਾਲ਼ ਗੱਲਬਾਤ ਕਰਦਿਆˆ ਕਿਹਾ ਕਿ ਪੰਜਾਬ ਅੰਦਰ ਸਿਆਸੀ ਲੋਕਾˆ ਵੱਲੋ ਫੈਲਾਇਆ ਨਸ਼ੇ ਦਾ ਕੌੜ ਜੋ ਕਿ ਕੌਈ ਬਹੁਤੀ ਵੱਡੀ ਚਣੌਤੀ ਨਹੀˆ ਇਸ ਨੂੰ ਚੰਦ ਦਿਨਾˆ ਵਿੱਚ ਖਤਮ ਕੀਤਾ ਜਾ ਸਕਦਾ ਹੈ।ਕਾˆਗਰਸੀ ਮੁੱਖ ਮੰਤਰੀ ਨਸ਼ੇ ਨੂੰ ਖਤਮ ਕਰਨ ਲਈ ਗੁੱਟਕਾ ਸਾਹਿਬ ਹੱਥ ਵਿੱਚ ਚੁੱਕਕੇ ਖਾਦੀ ਸਹੁੰ ਚੁੱਕਣ ਤੋˆ ਬਾਅਦ ਆਪਣੇ ਵਾਅਦੇ ਭੁੱਲ ਗਏ,ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਨੂੰ ਨਸ਼ਾ ਮੁੱਕਤ ਕਰਵਾਉਣ ਦਾ ਢੋਲ ਬਜਾਇਆ ਤੇ ਬਾਅਦ ਵਿੱਚ ਮਜੀਠੀਏ ਤੋˆ ਮੁਆਫੀ ਮੰਗਕੇ ਪੰਜਾਬੀਆˆ ਦੀਆˆ ਉਮੀਦਾˆ ਤੇ ਪਾਣੀ ਫੇਰਿਆ।ਭਾˆਵੇ ਆਪ ਦੀ ਸਰਕਾਰ ਨਹੀˆ ਬਣ ਸਕੀ ਸੀ ਪਰ ਪੰਜਾਬੀਆˆ ਨੇ ਇਸਨੂੰ ਵਿਰੋਧੀ ਧਿਰ ਬਣਨ ਦਾ ਮੋਕਾ ਤਾˆ ਦਿੱਤਾ ਪਰੰਤੂ ਇਹ ਪਾਰਟੀ ਵੀ ਆਪਣੇ ਅਸਲ ਮੁੱਦੇ ਤੋˆ ਕਿਨਾਰਾ ਕਰ ਗਈ।ਇਹ ਗੱਲ ਵੀ ਸਪੱਸ਼ਟ ਹੈ ਕਿ ਜਿਹੜੇ ਲੀਡਰ ਖੁਦ ਨਸ਼ਿਆˆ ਦੀ ਵਰਤੋˆ ਕਰਦੇ ਭਾˆਵੇ ਅਫੀਮ ਹੋਵੇ ਤੇ ਭਾˆਵੇ ਹੋਵੇ ਪੋਸਤ ਆਖਿਰ ਨਸ਼ਾ ਤਾˆ ਨਸ਼ਾ ਹੀ ਹੈ ਉਹ ਕੀ ਪੰਜਾਬ ਨੂੰ ਨਸ਼ਾ ਮੁੱਕਤ ਕਰਵਾਉਣਗੇ ਇਸੇ ਕਰਕੇ ਸਰਵਜਨ ਸੇਵਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਪੰਜਾਬ ਵਿੱਚ 2022 ਦੀਆˆ ਚੌਣਾˆ ਲੜਨ ਦੇ ਦਾਅਵੇਦਾਰ ਟਿਕਟਾˆ ਦੀ ਮੰਗ ਕਰ ਰਹੇ ਨੇ ਉਹਨਾˆ ਉਮੀਦਵਾਰਾˆ ਦਾ ਚੌਣਾˆ ਤੋˆ ਪਹਿਲਾˆ ਡੋਪ ਟੈਸਟ ਕਰਵਾਇਆ ਜਾਵੇਗਾ ਜਿਹੜਾ ਟੈਸਟ ਕਲੀਅਰ ਕਰੇਗਾ ਉਸ ਨੂੰ ਹੀ ਚੌਣ ਲੜਾਈ ਜਾਵੇਗ

ਵਾਤਾਵਰਣ ਪੱਖੀ ਹੋਵੇਗਾ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ-ਭਾਰਤ ਭੂਸ਼ਣ ਆਸ਼ੂ

ਕਿਹਾ! ਪ੍ਰੋਜੈਕਟ ਦੀਆਂ ਸਾਰੀਆਂ ਲਾਈਟਾਂ ਹੋਰ ਸੋਲਰ ਊਰਜਾ ਯੁਕਤ

ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਅਤੇ ਹਦਾਇਤਾਂ ਜਾਰੀ

ਕਿਹਾ! ਇਸ ਪ੍ਰੋਜੈਕਟ ਨੂੰ ਸ਼ਹਿਰਵਾਸੀਆਂ ਲਈ ਪਿਕਨਿਕ ਸਪਾਟ ਵਜੋਂ ਵਿਕਸਤ ਕਰਨ ਦੀ ਯੋਜਨਾ

ਲੁਧਿਆਣਾ , ਜੂਨ 2020 -( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)--ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਅਤੇ ਵਾਤਾਵਰਣ ਨੂੰ ਬਚਾਉਣ ਤਹਿਤ ਸ਼ਹਿਰ ਵਿੱਚ ਵਿਕਸਤ ਕੀਤਾ ਜਾਣ ਵਾਲਾ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ ਪੂਰੀ ਤਰਾਂ ਵਾਤਾਵਰਣ ਪੱਖੀ ਤਿਆਰ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ 'ਤੇ ਲੱਗਣ ਵਾਲੀਆਂ ਸਾਰੀਆਂ ਲਾਈਟਾਂ ਸੋਲਰ ਊਰਜਾ ਯੁਕਤ ਹੋਣਗੀਆਂ। ਇਸ ਤੋਂ ਇਲਾਵਾ ਪ੍ਰੋਜੈਕਟ ਸਥਾਨ 'ਤੇ ਫਲਾਂ ਅਤੇ ਦਵਾਈਆਂ ਦੀ ਮਹੱਤਤਾ ਵਾਲੇ ਦਰੱਖ਼ਤ ਲਗਾਏ ਗਏ ਹਨ। ਇਸ ਤੋਂ ਇਲਾਵਾ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹ ਅੱਜ ਇਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈ ਰਹੇ ਸਨ। ਇਸ ਮੌਕੇ ਉਨਾਂ ਨਾਲ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਲੁਧਿਆਣਾ ਸਮਾਰਟ ਸਿਟੀ ਲਿਮਿਟਡ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਆਮ ਲੋਕਾਂ ਲਈ ਸੈਰਗਾਹ ਵਜੋਂ ਸਿੱਧਵਾਂ ਨਹਿਰ ਨਾਲ ਲੱਗਦੇ ਪੂਰੇ ਖੇਤਰ ਪੱਖੋਵਾਲ ਸੜਕ ਤੋਂ ਲੈ ਕੇ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਦਫਤਰ ਤੱਕ ਨੂੰ ਵਿਕਸਤ ਕੀਤਾ ਜਾਣਾ ਹੈ। ਇਸ ਪ੍ਰੋਜੈਕਟ ਦੀ ਲਾਗਤ 4.75 ਕਰੋੜ ਰੁਪਏ ਹੈ, ਜਦਕਿ ਇਸ ਦੀ ਲੰਬਾਈ 1100 ਮੀਟਰ ਅਤੇ ਚੌੜਾਈ 22-22 ਮੀਟਰ ਹੋਵੇਗੀ। ਇਸ ਪ੍ਰੋਜੈਕਟ ਨੂੰ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪਿਕਨਿਕ ਸਪਾਟ ਵਜੋਂ ਵਿਕਸਤ ਕੀਤਾ ਜਾਵੇਗਾ।ਉਨਾਂ ਕਿਹਾ ਕਿ 1.15 ਕਿਲੋਮੀਟਰ ਦਾ ਇਹ ਖੇਤਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਲੈਂਡਸਕੇਪਿੰਗ ਨਾਲ ਵਿਕਸਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਪਹਿਲੇ ਗੇੜ ਵਿੱਚ ਗਰੀਨ ਬੈੱਲਟ, ਸਾਈਕਲਿੰਗ ਟਰੈਕ, ਖੇਡ ਖੇਤਰ, ਪੈਦਲ ਰਸਤਾ, ਬੈਠਣ ਲਈ ਖੇਤਰ, ਕੰਧ 'ਤੇ ਚੜਨ ਲਈ ਗਤੀਵਿਧੀਆਂ ਆਦਿ ਵਿਕਸਤ ਕੀਤੀਆਂ ਜਾਣਗੀਆਂ। ਦੂਜੇ ਗੇੜ ਵਿੱਚ ਸਿੱਧਵਾਂ ਨਹਿਰ ਦੇ ਨਾਲ-ਨਾਲ ਪੱਖੋਵਾਲ ਸੜਕ ਤੋਂ ਲੈ ਕੇ ਦੁੱਗਰੀ ਤੱਕ ਇਲਾਕਾ ਵਿਕਸਤ ਕੀਤਾ ਜਾਵੇਗਾ। ਉਕਤ ਸੁਵਿਧਾਵਾਂ ਨਹਿਰ ਦੇ ਦੋਵੇਂ ਪਾਸੇ ਵਿਕਸਤ ਕੀਤੀਆਂ ਜਾਣਗੀਆਂ।

ਪੈਟਰੌਲ ਤੇ ਡੀਜਲ ਦੀਅਾਂ ਵੱਧ ਰਹੀਅਾਂ ਕੀਮਤਾਂ ਨੇ ਅਾਮ ਜਨਤਾ ਦੀਅਾਂ ਵਧਾੲੀਅਾਂ ਪਰੇਸ਼ਾਨੀਅਾਂ

ਨਾਨਕਸਰ ਜੂਨ 2020 - ( ਗੁਰਦੇਵ ਗਾਲਿਬ/ਗੁਰਕੀਰਤ ਸਿੰਘ) ਪੈਟਰੌਲ ਤੇ ਡੀਜਲ ਦੀਆਂ ਪਿਛਲੇ 17-18 ਦਿਨਾਂ ਤੋਂ ਵੱਧ ਰਹੀਆਂ ਕੀਮਤਾਂ ਨਾਲ ਗਰੀਬ ਵਰਗ ਤੇ ਬਹੁਤ ਮਾੜਾ ਪ੍ਭਾਵ ਪਿਆ ਹੈ। ਇਸ ਸੰਬੰਧ ਅੱਜ ਗਾਲਿਬ ਰਣ ਸਿੰਘ ਦੀ ਸਮੂਹ ਪੰਚਾਇਤ ਵਲੋਂ ਇਸ ਦਾ ਵਿਰੋਧ ਕੀਤਾ ਗਿਆ। ਪਿੰਡ ਦੇ ਸਰਪੰਚ ਜਗਦੀਸ਼ ਸ਼ਰਮਾ ਨੇ ਕਿਹਾ ਕਿ ਸੈਂਟਰ ਸਰਕਾਰ ਦੀਆਂ ਇਹ ਮਾਰੂ ਨਿੱਤੀਆਂ ਦਾ ਟਰਾਂਸਪੋਰਟ, ਕਿਸਾਨ ਵਰਗ ਅਤੇ ਆਮ ਜਨ-ਜੀਵਨ ਤੇ ਬਹੁਤ ਮਾੜਾ ਪ੍ਭਾਵ ਪਿਆ ਹੈ। ਕਰੋਨਾ ਮਹਾ-ਮਾਰੀ ਦੇ ਦੋਰਾਨ ਲੋਕਡਾਊਨ ਦੇ ਇਸ ਸਮੇਂ ਵਿੱਚ ਸੈਂਟਰ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦੀ ਬਜਾਏ ਪੈਟਰੌਲ ਤੇ ਡੀਜਲ ਦੀਆਂ ਕੀਮਤਾਂ ਵਧਾ ਕੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆ ਗਈਆਂ ਹਨ। ਇਸ ਸੰਬੰਧੀ ਅੱਜ ਗਾਲਿਬ ਰਣ ਸਿੰਘ ਦੀ ਸਮੂਹ ਪੰਚਾਇਤ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਸੈਂਟਰ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ ਗਈ। ਇਸ ਮੋਕੇ ਸਰਪੰਚ ਜਗਦੀਸ਼ ਸ਼ਰਮਾ, ਦਿਲਬਾਗ ਸਿੰਘ, ਰਣਜੀਤ ਸਿੰਘ, ਜਗਸੀਰ ਸਿੰਘ ਕਾਲਾ, ਹਰਮੰਦਰ ਸਿੰਘ ਫੋਜੀ,ਕੁਲਵਿੰਦਰ ਸਿੰਘ ਬਰਾੜ ਆਦਿ ਮੋਜੂਦ ਸਨ।

ਖੁਰਾਕ ਸਪਲਾਈ ਵਿਭਾਗ 'ਚ ਹੋਇਆ ਮਹਾਘਪਲਾ, ਜਿਸ ਜਾਚ ਹੋਵੇ -ਭਾਜਪਾ

ਲੁਧਿਆਣਾ, ਜੂਨ 2020 -(ਪ੍ਰਦੂਮਣ ਬਾਂਸਲ/ਮਨਜਿੰਦਰ ਗਿੱਲ )- ਭਾਰਤੀ ਜਨਤਾ ਪਾਰਟੀ ਨੇ ਸੂਬੇ ਦੇ ਖੁਰਾਕ ਸਪਲਾਈ ਵਿਭਾਗ ਦੀ ਜਨਤਕ ਵੰਡ ਪ੍ਰਣਾਲੀ ’ਚ ਕਰੋੜਾਂ ਦੇ ਮਹਾ ਘਪਲੇ ਦਾ ਦੋਸ਼ ਲਾਉਂਦਿਆਂ ਇਸ ਘਪਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਪਿਛਲੇ ਦਿਨੀ ਭਾਜਪਾ ਦਫਤਰ ’ਚ ਆਯੋਜਿਤ ਪੱਤਰਕਾਰ ਸੰਮੇਲਨ ’ਚ ਜਗਰਾਓਂ ਵਿਧਾਨ ਸਭਾ ਖੇਤਰ ਦੇ ਸੀਨੀਅਰ ਭਾਜਪਾ ਨੇਤਾ ਗੌਰਵ ਖੁੱਲਰ, ਮੰਡਲ ਪ੍ਰਧਾਨ ਹਨੀ ਗੋਇਲ ਨੇ ਦੋਸ਼ ਲਾਇਆ ਕਿ ਇਸ ਘਪਲੇ ਵਿਚ ਪੂਰੇ ਪੰਜਾਬ ’ਚ ਆਟਾ, ਦਾਲ ਯੋਜਨਾ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 66,870 ਮੀਟ੍ਰਿਕ ਟਨ ਕਣਕ ਅਤੇ 3000 ਮੀਟ੍ਰਿਕ ਟਨ ਦਾਲ ਦਾ ਇਕ ਵੱਡਾ ਹਿੱਸਾ ਖੁਰਦ-ਬੁਰਦ ਕਰ ਦਿੱਤਾ ਹੈ। ਭਾਜਪਾ ਨੇਤਾਵਾਂ ਨੇ ਕਿਹਾ ਕਿ ਕੋਰੋਨਾ ਕਾਲ ’ਚ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਦਾਇਰੇ ਵਿਚ ਆਉਣ ਵਾਲੇ ਪੰਜਾਬ ਦੇ 1.41 ਕਰੋੜ ਜ਼ਰੂਰਤਮੰਦਾਂ ਲਈ ਅਨਾਜ ਭੇਜਿਆ ਗਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਹ ਅਨਾਜ ਜਨਤਕ ਵੰਡ ਪ੍ਰਣਾਲੀ ’ਚ ਘਪਲੇ ਜ਼ਰੀਏ ਖੁਰਦ-ਬੁਰਦ ਕਰ ਦਿੱਤਾ ਗਿਆ। ਇਸ ਘਪਲੇ ਨੂੰ ਲੈ ਕੇ ਲੁਧਿਆਣਾ ਨਾਲ ਸਬੰਧਤ ਪੰਜਾਬ ਦੇ ਖੁਰਾਕ ਸਪਲਾਈ ਵਿਭਾਗ ਦੇ ਸਾਰੇ ਅਧਿਕਾਰੀ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹਨ। ਭਾਜਪਾ ਨੇਤਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਕਣਕ ਅਤੇ ਦਾਲ ਪੰਜਾਬ ਦੀ ਪੂਰੀ ਆਬਾਦੀ ਦੇ ਲਗਭਗ 50 ਫੀਸਦੀ ਲੋਕਾਂ ਨੂੰ ਮਿਲਣੀ ਚਾਹੀਦੀ ਸੀ ਪਰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਅਨਾਜ ਦੀ ਗਲਤ ਵੰਡ ਕੀਤੇ ਜਾਣ ਕਾਰਨ ਪ੍ਰਦੇਸ਼ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਲਾਭ ਤੋਂ ਵਾਂਝੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦ ਨੀਲੇ ਕਾਰਡਧਾਰਕ ਲੋਕਾਂ ਨਾਲ ਕਾਰਡ ਕੱਟ ਕੇ ਧੱਕਾ ਕੀਤਾ ਜਾ ਰਿਹਾ ਹੈ ਅਤੇ ਗੈਰ ਜੁਮੇਵਾਰ ਲੋਕਾਂ ਵਲੋਂ ਸਰਕਾਰੀ ਰਾਸ਼ਨ ਦੀ ਜੋ ਵੰਡ ਕੀਤੀ ਜਾ ਰਹੀ ਹੈ ਉਹ ਸਰਾਸਰ ਗਲਤ ਹੈ। ਅਸੀਂ ਮੰਗ ਕਰਦੇ ਹਾਂ ਕਿ ਇਸ ਦੀ ਜਾਚ ਹੋਵੇ ਅਤੇ ਜੁਮੇਵਾਰ ਲੋਕਾਂ ਨਊ ਸਜਾ ਦਿੱਤੀ ਜਾਵੇ।