You are here

ਲੁਧਿਆਣਾ

ਪਿਓ-ਪੁੱਤ ਨੂੰ ਥਾਣੇ 'ਚ ਨੰਗਾ ਕਰਨ ਵਾਲੇ ਇੰਸਪੈਕਟਰ ਤੇ ਹੌਲਦਾਰ ਖ਼ਿਲਾਫ਼ ਮਾਮਲਾ ਦਰਜ

ਖੰਨਾ/ਲੁਧਿਆਣਾ, ਜੁਲਾਈ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-ਸਦਰ ਥਾਣਾ ਖੰਨਾ ਦੇ ਸਾਬਕਾ ਐੱਸਐੱਚਓ ਇੰਸਪੈਕਟਰ ਬਲਜਿੰਦਰ ਸਿੰਘ ਖ਼ਿਲਾਫ਼ ਖੰਨਾ ਦੇ ਸਿਟੀ-1 ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇੰਸਪੈਟਕਰ ਦੇ ਨਾਲ ਹੌਲਦਾਰ ਵਰੁਣ ਕੁਮਾਰ 'ਤੇ ਵੀ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਸਦਰ ਥਾਣੇ 'ਚ ਪਿਤਾ-ਪੁੱਤਰ ਸਮੇਤ ਤਿੰਨ ਲੋਕਾਂ ਨੂੰ ਨੰਗਾ ਕਰ ਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ 'ਚ ਏਡੀਜੀਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ਵਾਲੀ ਐੱਸਆਈਟੀ ਨੇ ਦਰਜ ਕੀਤਾ ਹੈ। ਐੱਫਆਈਆਰ ਸ਼ਨਿਚਰਵਾਰ ਦੀ ਰਾਤ ਨੂੰ ਦਰਜ ਕੀਤੀ ਦੱਸੀ ਜਾ ਰਹੀ ਹੈ। ਮਾਮਲੇ ਦੀ ਅਗਲੀ ਜਾਂਚ ਐੱਸਆਈਟੀ ਦੇ ਮੈਂਬਰ ਆਈਜੀ ਲੁਧਿਆਣਾ ਨੌਨਿਹਾਲ ਸਿੰਘ ਕਰਨਗੇ। ਅਪ੍ਰਰੈਲ ਮਹੀਨੇ ਤੋਂ ਬਲਜਿੰਦਰ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਨੂੰ ਲੈ ਕੇ ਚੱਲ ਰਹੇ ਪੀੜਤਾਂ ਦੇ ਸੰਘਰਸ਼ ਦੀ ਅਖ਼ੀਰ ਜਿੱਤ ਹੋ ਗਈ। ਇਸ ਨਾਲ ਇੰਸਪੈਕਟਰ ਬਲਜਿੰਦਰ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਦਿਖਾਈ ਦਿੰਦੀਆਂ ਹਨ। ਜਾਣਕਾਰੀ ਅਨੁਸਾਰ, ਇੰਸਪੈਕਟਰ ਬਲਜਿੰਦਰ ਸਿੰਘ ਤੇ ਹੌਲਦਾਰ ਵਰੁਣ ਕੁਮਾਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਵਰੁਣ ਕੁਮਾਰ ਦੇ ਮੋਬਾਈਲ ਫੋਨ ਨਾਲ ਵੀਡੀਓ ਬਣਾਈ ਗਈ ਤੇ ਬਾਅਦ 'ਚ ਵਾਇਰਲ ਕਰਨ ਦੇ ਇਲਜ਼ਾਮ ਹਨ। ਦਰਜ ਐੱਫਆਈਆਰ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਐੱਸਸੀ-ਐੱਸਟੀ ਐਕਟ, ਮਾਰਕੁੱਟ ਕਰਨ, ਗ਼ੈਰਕਾਨੂੰਨੀ ਹਿਰਾਸਤ 'ਚ ਰੱਖਣ ਤੇ ਆਈਟੀ ਐਕਟ ਦੀਆਂ ਧਾਰਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਐੱਸਐੱਸਪੀ ਖੰਨਾ ਹਰਪ੍ਰੀਤ ਸਿੰਘ ਨੇ ਐੱਫਆਈਆਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਐੱਸਆਈਟੀ ਦੇ ਮੈਂਬਰ ਆਈਜੀ ਲੁਧਿਆਣਾ ਨੌਨਿਹਾਲ ਸਿੰਘ ਮਾਮਲੇ ਦੇ ਜਾਂਚ ਅਧਿਕਾਰੀ ਬਣਾਏ ਗਏ ਹਨ। ਪੂਰੀ ਜਾਣਕਾਰੀ ਉਹ ਹੀ ਦੇ ਸਕਦੇ ਹਨ।

ਕੀ ਸੀ ਮਾਮਲਾ...

ਸਦਰ ਥਾਣਾ ਖੰਨਾ ਦੇ ਐੱਸਐੱਚਓ ਬਲਜਿੰਦਰ ਸਿੰਘ ਵੱਲੋਂ ਪਿਤਾ, ਪੁੱਤਰ ਤੇ ਇਕ ਹੋਰ ਵਿਅਕਤੀ ਨੂੰ ਥਾਣੇ 'ਚ ਆਪਣੇ ਕੈਬਿਨ 'ਚ ਨੰਗਾ ਕਰ ਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਉਸਨੂੰ ਵਾਇਰਲ ਕਰਨ ਦੇ ਦੋਸ਼ 16 ਅਪ੍ਰਰੈਲ 2020 ਨੂੰ ਲੱਗੇ ਸਨ। ਵੀਡੀਓ ਪਿਛਲੇ ਸਾਲ 2019 'ਚ ਬਣਾਈ ਦੱਸੀ ਜਾਂਦੀ ਹੈ। ਪੀੜਤਾਂ 'ਚ ਪਿੰਡ ਦਹਿੜੂ ਦੀ ਸਾਬਕਾ ਸਰਪੰਚ ਦਾ ਪਤੀ ਜਗਪਾਲ ਸਿੰਘ ਜੋਗੀ, ਉਸਦਾ ਪੁੱਤਰ ਗੁਰਵੀਰ ਸਿੰਘ ਤੇ ਐੱਸਸੀ ਸਮਾਜ ਨਾਲ ਸਬੰਧਿਤ ਉਨ੍ਹਾਂ ਦਾ ਨੌਕਰ ਜਸਵੰਤ ਸਿੰਘ ਸ਼ਾਮਲ ਸਨ। ਇਸਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਪੀੜਤਾਂ ਦੇ ਵਕੀਲ ਗੁਨਿੰਦਰ ਸਿੰਘ ਬਰਾੜ ਨੇ ਇਸਦੀ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਕੀਤੀ ਸੀ। ਡੀਜੀਪੀ ਦਿਨਕਰ ਗੁਪਤਾ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਸਨ। ਇੰਸਪੈਕਟਰ ਬਲਜਿੰਦਰ ਸਿੰਘ ਦਾ ਤਬਾਦਲਾ ਫਿਰੋਜ਼ਪੁਰ ਰੇਂਜ ਕਰਨ ਦੇ ਨਾਲ ਹੌਲਦਾਰ ਵਰੁਣ ਕੁਮਾਰ ਨੂੰ ਵੀ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। mਇਸ ਮਗਰੋਂ ਜਦੋਂ ਕਈ ਦਿਨ ਤਕ ਖੰਨਾ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਪੀੜਤਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਹਾਈਕੋਰਟ ਨੇ ਆਪਣੇ ਆਦੇਸ਼ 'ਚ ਮਾਮਲੇ ਨੂੰ ਸ਼ਰਮਨਾਕ ਦੱਸਦੇ ਹੋਏ ਡੀਜੀਪੀ ਨੂੰ ਤੁਰੰਤ ਐੱਸਆਈਟੀ ਬਣਾ ਕੇ 8 ਜੁਲਾਈ ਨੂੰ ਜਵਾਬ ਦੇਣ ਨੂੰ ਕਿਹਾ ਸੀ। ਏਡੀਜੀਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ 'ਚ ਆਈਜੀ ਲੁਧਿਆਣਾ ਤੇ ਐੱਸਐੱਸਪੀ ਜਗਰਾਓਂ ਦੀ ਇਕ ਐੱਸਆਈਟੀ ਬਣਾਈ ਗਈ। ਇਸ ਐੱਸਆਈਟੀ ਦੀ ਜਾਂਚ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ ਹੈ।

ਮੋਦੀ ਖਾਨੇ ਦਾ ਪੂਰਾ ਸਮਰਥਨ ਕਰਦੇ ਹਾਂ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗੰ੍ਰਥੀ ਰਾਗੀ ਢਾਡੀ ਇੰਟਰਨੈਸਨਲ ਪ੍ਰਚਾਰਕ ਸਭਾ(ਰਜਿ.) ਦੀ ਮੀਟਿੰਗ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਬਾਗ ਖੇਤਾ ਰਾਮ ਜਗਰਾਉ ਵਿਖੇ ਭਾਈ ਪਿਰਤਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਥ ਦੀਆਂ ਸਿਰਮੌਰ ਹਸਤੀਆਂ ਨੇ ਭਾਗ ਲਿਆ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਗੁਰੂ ਸਹਿਬਾਨਾਂ ਦੇ ਪਾਏ ਪੂਰਨਿਆਂ ਤੇ ਚਲਣ ਹੀ ਅਸਲੀ ਮਕਸਦ ਹੈ ਜਿੰਦਗੀ ਦਾ ਜੱਥੇਬੰਦੀ ਦੇ ਪ੍ਰਧਾਨ ਭਾਈ ਪਿਰਤ ਪਾਲ ਸਿੰਘ ਪਾਰਸ ਨੇ ਕਿਹਾ ਕਿ ਅੱਜ ਸਾਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਜਰੂਰਤ ਹੈ ਤਾਂ ਕੇ ਸਾਡੀਆ ਆਉਣ ਵਾਲੀਆ ਨਸਲਾਂ ਆਪਣੇ ਤੇ ਫਕਰ ਮਹਿਸੂਸ ਕਰਨ ਭਾਈ ਪਾਰਸ ਨੇ ਕਿਹਾ ਕਿ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਲਾਈ ਮੁਹਿੰਮ ਤਹਿਤ ਬਲਜਿੰਦਰ ਸਿੰਘ ਜਿੰਦੂ ਨੇ ਮੋਦੀ ਖਾਨੇ ਤਹਿਤ ਸੇਵਾ ਆਰੰਭ ਕੀਤੀ ਹੈ ਜਿਸ ਨਾਲ ਆਮ ਜਨਤਾ ਨੂੰ ਰਾਹਤ ਮਿਲੀ ਹੈ ਅਤੇ ਮੈਡੀਕਲ ਦੇ ਨਾ ਤੇ ਰਹੀ ਲੁੱਟ ਨੂੰ ਨੱਥ ਪਾਈ ਹੈ।ਉਹਨਾਂ ਕਿਹਾ ਕਿ ਭਾਈ ਸਾਹਿਬ ਦੀ ਕਾਰਜਕਾਰੀ ਅਤੀ ਸ਼ਲਾਘਾ ਯੋਗ ਹੈ।ਭਾਈ ਪਾਰਸ ਨੇ ਕਿਹਾ ਕਿ ਅਸੀ ਜੱਥੇਬੰਦੀ ਵਲੋਂ ਪੂਰਾ ਸਮਰਥਨਾ ਕਰਦੇ ਹਾਂ ਅਤੇ ਜਗਰਾਉਂ ਵਿਖੇ ਮੋਦੀ ਖਾਨਾ ਖੋਲ੍ਹਣ ਤੇ ਹਰ ਤਰ੍ਹਾਂ ਦਾ ਪੂਰਾ ਸਹਿਯੋਗ ਦੇਵਾਂਗਾ। ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ ,ਭਾਈ ਜਸਵਿੰਦਰ ਸਿੰਘ ਖਾਲਸਾ,ਭਾਈ ਸੁਖਦੇਵ ਸਿੰਘ ਲੋਪੋ, ਭਾਈ ਦਵਿੰਦਰ ਸਿੰਘ ,ਭਾਈ ਭੋਲਾ ਸਿੰਘ,ਭਾਈ ਇਰੰਦਰਜੀਤ ਸਿੰਘ ਬੋਦਲਵਾਲਾ,ਭਾਈ ਹਰਦੀਪ ਸਿੰਘ ਖੁਸ਼ਦਿਲ ,ਭਾਈ ਅਮਨਦੀਪ ਸਿੰਘ ਡਾਗੀਆਂ,ਭਾਈ ਰਾਜਿੰਦਰ ਸਿੰਘ ਰਾਜਾ ਬਰਸਾਲ ,ਭਾਈ ਕੇਵਲ ਸਿੰਘ ਕੋਕਰੀ ਭਾਈ ਨਛੱਤਰ ਸਿੰਘ ਮੱਲ੍ਹਾਂ, ਭਾਈ ਬਲਦੇਵ ਸਿੰਘ ,ਭਾਈ ਹਰਨੇਕ ਸਿੰਘ ਗੁਰੂਸਰ ਭਾਈ ਸਤਨਾਮ ਸਿੰਘ ਲੋਪੋ,ਭਾਈ ਅਵਤਾਰ ਸਿੰਘ ਰਾਜੂ ,ਭਾਈ ਬਲਦੇਵ ਸਿੰਘ ,ਭਾਈ ਹਰਨੇਕ ਸਿੰਘ ,ਭਾਈ ਦਲਜੀਤ ਸਿੰਘ ਭਾਈ ਪਾਲਾ ਸਿੰਘ ਦਰਸ਼ਨ ਸਿੰਘ ਆਦਿ ਬਹੁਤ ਸਾਰੇ ਸਿੰਘਾ ਭਾਗ ਲਿਆ।

ਜ਼ਿਲਾ ਲੁਧਿਆਣਾ ਵਿੱਚ 586 ਮਰੀਜ਼ਾਂ ਦਾ ਚੱਲ ਰਿਹੈ ਇਲਾਜ਼

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ

ਲੁਧਿਆਣਾ,ਜੁਲਾਈ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਡਿਪਟੀ ਕਮਿਸ਼ਨਰ  ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦ ਸਮੇਂ ਵੀ ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 586 ਮਰੀਜ਼ਾਂ ਦਾ ਇਲਾਜ਼ ਜਾਰੀ ਹੈ।ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 36902 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 35725 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨਾਂ ਵਿੱਚੋਂ 34518 ਨਤੀਜੇ ਨੈਗੇਟਿਵ ਆਏ ਹਨ, ਜਦਕਿ 1177 ਰਿਪੋਰਟਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ਨਾਲ ਸੰਬੰਧਤ 993 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 214 ਮਰੀਜ਼ ਹੋਰ ਜ਼ਿਲਿਆਂ ਨਾਲ ਸੰਬੰਧਤ ਹਨ। ਉਨਾਂ ਕਿਹਾ ਕਿ ਬਦਕਿਸਮਤੀ ਨਾਲ 24 ਮੌਤਾਂ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਅਤੇ 25 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ।ਉਨਾਂ ਕਿਹਾ ਕਿ ਹੁਣ 14620 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2724 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 238 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰਾਂ ਅੱਜ ਵੀ 1012 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ।ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।

ਭਰਜਾਈ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਕੀਤਾ ਆਪਣੀ ਹੀ ਨਣਦ ਦਾ ਬੇਰਹਿਮੀ ਨਾਲ ਕਤਲ

ਕਤਲ ਦੇ ਦੋਸ਼ ਵਿਚ ਭਰਜਾਈ ਅਤੇ ਉਸਦਾ ਪ੍ਰੇਮੀ ਗਿਰਫਤਾਰ, ਕਤਲ ਕਰਕੇ ਚੁਰਾਏ ਗਹਿਣੇ ਬਰਾਮਦ

ਜਗਰਾਓਂ/ਲੁਧਿਆਣਾ, ਜੁਲਾਈ 2020 ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ )—ਜਗਰਾਓਂ ਨੇੜੇ ਪਿੰਡ ਅਕਾਲਗੜ ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸਫਲਤਾ ਪੂਰਵਕ ਸੁਲਝਾਉਂਦੇ ਹੋਏ ਆਪਣੀ ਹੀ ਨਣਦ ਦਾ ਆਪਣੇ ਪ੍ਰੇਮੀ ਨਾਲ ਮਿਲਕੇ ਕਤਲ ਕਰਨ ਵਾਲੀ ਭਰਜਾਈ ਨੂੰ ਅਤੇ ਉਸਦੇ ਪ੍ਰੇਮੀ ਨੂੰ ਗਿਰਫਤਾਰ ਕਰ ਲਿਆ। ਐਸ. ਐਸ. ਪੀ ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਅਕਾਲਗੜ੍ਹ, ਥਾਣਾ ਸੁਧਾਰ ਵਿਖੇ ਹੋਏ ਲੜਕੀ ਦੇ ਅੰਨ੍ਹੇ ਕਤਲ ਦੇ ਸਬੰਧ ਸੂਚਨਾ ਮਿਲੀ ਕਿ ਪਿੰਡ ਅਕਾਲਗੜ੍ਹ ਵਿਖੇ ਬਲਵੀਰ ਕੌਰ ਉਰਫ ਚੀਨੂ ਪੁੱਤਰੀ ਮੇਵਾ ਸਿੰਘ ਵਾਸੀ ਨੇੜੇ ਚਰਚ ਅਕਾਲਗੜ੍ਹ ਥਾਣਾ ਸੁਧਾਰ ਜਿਸਦੀ ਉਮਰ ਕਰੀਬ 23 ਸਾਲ ਹੈ ਜੋ ਘਰ ਵਿੱਚ ਇਕੱਲੀ ਸੀ, ਦਾ ਕਿਸੇ ਨਾਮਲੂਮ ਵਿਅਕਤੀ ਵੱਲੋਂ ਘਰ ਵਿੱਚ ਹੀ ਕਤਲ ਕਰਕੇ ਲਾਸ਼ ਛੱਡ ਗਏ ਸਨ। ਜਿਸਤੇ ਫੋਰੀ ਕਾਰਵਾਈ ਕਰਦੇ ਹੋਏ ਰਾਜਵੀਰ ਸਿੰਘ ਕਪਤਾਨ ਪੁਲਿਸ (ਡੀ), ਗੁਰਬੰਸ ਸਿੰਘ ਬੈਂਸ, ਉਪ ਕਪਤਾਨ ਪੁਲਿਸ ਦਾਖਾ, ਅਜੈਬ ਸਿੰਘ ਮੁੱਖ ਅਫਸਰ ਥਾਣਾ ਸੁਧਾਰ, ਸਿਮਰਜੀਤ ਸਿੰਘ ਇੰਚਾਰਜ, ਸੀ.ਆਈ.ਏ ਸਟਾਫ, ਜਗਰਾਉ ਨੂੰ ਮੋਕਾ ਤੇ ਭੇਜਿਆ ਗਿਆ। ਜਿੱਥੇ ਵਿਵੇਕਸ਼ੀਲ ਸੋਨੀ ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ (ਦਿਹਾਤੀ)  ਵੀ ਮੋਕਾ ਪਰ ਪੁੱਜੇ। ਮੋਕਾ ਪਰ ਹੀ ਫਾਰੈਂਸਿਕ/ਐਫ.ਐਸ.ਐਲ ਟੀਮਾਂ ਨੂੰ ਡੂੰਘਾਈ ਨਾਲ ਤਫਤੀਸ਼ ਕਰਨ ਲਈ ਕਿਹਾ ਗਿਆ। ਮ੍ਰਿਤਕ ਦੇ ਪਿਤਾ ਜੋ ਕਿ ਭਾਰਤੀ ਫੋਜ ਵਿੱਚੋਂ ਬਤੋਰ ਆਨਰੇਰੀ ਕੈਪਟਨ ਰਿਟਾਇਰ ਹਨ, ਦੇ ਬਿਆਨ ਤੇ ਮੁਕੱਦਮਾ ਥਾਣਾ ਸੁਧਾਰ ਬਰਖਿਲਾਫ ਨਾਮਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ । ਗੁਰਬੰਸ ਸਿੰਘ ਬੈਂਸ, ਉਪ ਕਪਤਾਨ ਪੁਲਿਸ ਦਾਖਾ ਦੀ ਨਿਗਰਾਨੀ ਹੇਠ ਮੁਕੱਦਮਾ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਤਫਤੀਸ਼ ਆਰੰਭੀ ਗਈ। ਪੁਲਿਸ ਵੱਲੋਂ ਪਿੰਡ ਅਕਾਲਗੜ੍ਹ ਵਿਖੇ ਘਟਨਾ ਸਥਾਨ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਪਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਲਈਆਂ ਗਈਆਂ। ਫੁਟੇਜ਼ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਮੋਟਰਸਾਇਕਲ ਪਰ ਆਉਦੇ ਦਿਖਾਈ ਦਿੱਤੇ। ਜਿੰਨਾ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਦਿਖਾਈ ਦਿੱਤੇ। ਫਿਰ ਟੈਕਨੀਕਲ ਸਹਾਇਤਾ ਲੈਂਦੇ ਹੋਏ ਮੋਟਰਸਾਇਕਲ ਦੇ ਨੰਬਰ ਦੀ ਦਰਿਆਫਤ ਕੀਤੀ ਗਈ ਜੋ ਸ਼ੱਕ ਦੀ ਸੂਈ ਪਰੀਵਾਰਕ ਮੈਂਬਰਾਂ ਵੱਲ ਹੀ ਘੁੰਮੀ। ਸਫਾ ਮਿਸਲ ਪਰ ਸ਼ਹਾਦਤ ਆਉਣ ਤੋਂ ਬਾਅਦ ਮੁਦੱਈ ਮੇਵਾ ਸਿੰਘ ਦੀ ਨੂੰਹ ਚਰਨਜੀਤ ਕੋਰ ਪਤਨੀ ਜਤਿੰਦਰ ਸਿੰਘ ਵਾਸੀ ਹਿਸੋਵਾਲ ਥਾਣਾ ਸੁਧਾਰ ਹਾਲ ਵਾਸੀ ਮੁੱਲਾਂਪਰ ਲਿੰਕ ਰੋਡ ਥਾਣਾ ਦਾਖਾ, ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜੱਸੋਵਾਲ ਥਾਣਾ ਸੁਧਾਰ ਨੂੰ ਉਕਤ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ। ਮੁੱਖ ਅਫਸਰ ਥਾਣਾ ਸੁਧਾਰ ਦੀ ਪਾਰਟੀ ਵੱਲੋਂ ਰੇਡ ਕਰਨ ਉਪਰੰਤ ਮ੍ਰਿਤਕ ਲੜਕੀ ਬਲਵੀਰ ਕੌਰ ਦੀ ਭਾਬੀ ਚਰਨਜੀਤ ਕੋਰ ਪਤਨੀ ਜਤਿੰਦਰ ਸਿੰਘ ਵਾਸੀ ਹਿਸੋਵਾਲ ਥਾਣਾ ਸੁਧਾਰ ਹਾਲ ਵਾਸੀ ਮੁੱਲਾਂਪਰ ਲਿੰਕ ਰੋਡ ਨੂੰ ਕਾਬੂ ਕੀਤਾ ਗਿਆ। ਜਿਸਦੀ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਉਸਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਮ੍ਰਿਤਕਾ ਦੀ ਭਾਬੀ ਚਰਨਜੀਤ ਕੌਰ ਦਾ ਦੋਸਤ ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜੱਸੋਵਾਲ ਥਾਣਾ ਸੁਧਾਰ ਜਿਸ ਨਾਲ ਉਸਦੇ ਸਬੰਧ ਹਨ , ਨੂੰ ਵੀ ਕਾਬੂ ਕਰ ਲਿਆ ਗਿਆ। ਕਾਬੂ ਕਰਨ ਸਮੇਂ ਉਸ ਪਾਸੋ ਘਟਨਾ ਸਮੇ ਵਰਤਿਆ ਮੋਟਰਸਾਇਕਲ ਵੀ ਬ੍ਰਾਮਦ ਕੀਤਾ ਗਿਆ। ਦੋਵਾਂ ਦੀ ਪੁੱਛਗਿੱਛ ਤੋਂ ਬਾਅਦ ਘਟਨਾ ਸਮੇਂ ਲੁੱਟੇ ਗਏ ਸੋਨੇ ਦੇ ਗਹਿਣੇ ਜਿੰਨਾ ਵਿੱਚ 1 ਸੈਟ ਹਾਰ ਸੋਨਾ ਸਮੇਤ ਕੰਨਾ ਦੇ ਕਾਂਟੇ, 2 ਸੋਨੇ ਦੀਆਂ ਚੂੜੀਆਂ, 5 ਜੈਂਟਸ ਮੁੰਦਰੀਆਂ, ਇੱਕ ਸੋਨੇ ਦਾ ਕੜ੍ਹਾ ਜੈਂਟਸ,3 ਲੇਡੀਜ਼ ਮੁੰਦਰੀਆਂ, 1 ਸਿੱਟ ਸਮੇਤ ਨੈਕਲੇਸ ਈਅਰ ਰਿੰਗਸ ਟਿੱਕਾ, ਟਿੱਕਾ ਲੇਡੀਜ਼, ਇੱਕ ਬਾਲੀ ਅਤੇ ਬੱਚੇ ਵਾਲੀ ਰਿੰਗ ਤੇ ਸਿੰਗਲ ਨੱਕ ਵਾਲੀ ਬਾਲੀ, 3 ਚੈਨ, 2 ਸਹਾਰੇ ਸਮੇਤ ਪੈਂਡਲ, ਨੋਜ਼ ਪਿੰਨ ਕੋਕਾ, 1 ਮੰਗਲ ਸੂਤਰ ਮਾਲਾ (14 ਪੀਸ ਸੋਨੇ ਦੇ ਮੋਤੀ) ਕੁੱਲ ਸੋਨੇ ਦੇ ਗਹਿਣਿਆਂ ਦੀ ਕੀਮਤ 7 ਲੱਖ 71 ਹਜ਼ਾਰ ਰੁਪਏ , 2 ਘੜੀਆਂ ਮਾਰਕਾ ਐਚ.ਐਮ.ਟੀ, ਅਤੇ ਚਾਦੀ ਦੇ ਗਹਿਣੇ ਦੋ ਝਾਜਰਾ, 1 ਚੈਨ ਚਾਦੀ ਬ੍ਰਾਮਦ ਕੀਤੀਆਂ ਗਈਆਂ ।   ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਦੱਈ ਕੈਪਟਨ ਮੇਵਾ ਸਿੰਘ ਦੀ ਪਹਿਲਾਂ ਸ਼ਾਦੀ ਸਾਲ 1978 ਵਿੱਚ ਪਰਮਜੀਤ ਕੌਰ ਵਾਸੀ ਰਾਏਕੋਟ ਨਾਲ ਹੋਈ ਸੀ। ਜਿਸਦੀ ਪਹਿਲੀ ਪਤਨੀ ਦੀ ਮੋਤ ਹੋ ਗਈ ਸੀ। ਮੁਦੱਈ ਕੈਪਟਨ ਮੇਵਾ ਸਿੰਘ ਦੇ ਪਹਿਲੇ ਵਿਆਹ ਤੋਂ 3 ਬੱਚੇ ਸਨ। ਵੱਡਾ ਲੜਕਾ ਜਤਿੰਦਰ ਸਿੰਘ, ਉਸਤੋਂ ਛੋਟੀ ਲੜਕੀ ਜਸਵਿੰਦਰ ਕੋਰ ਅਤੇ ਸਭ ਤੋਂ ਛੋਟੀ ਲੜਕੀ ਬਲਜਿੰਦਰ ਕੌਰ ਹੈ। ਇਸਦਾ ਲੜਕਾ ਜਤਿੰਦਰ ਸਿੰਘ ਪਿੰਡ ਮੰਡਿਆਣੀ ਵਿਆਹਿਆ ਹੋਇਆ ਹੈ। ਮੁਦੱਈ ਕੈਪਟਨ ਮੇਵਾ ਸਿੰਘ ਨੇ ਆਪਣੀ ਪਹਿਲੀ ਪਤਨੀ ਦੀ ਮੋਤ ਤੋ ਬਾਅਦ ਸਾਲ 2000 ਵਿੱਚ ਬਲਵਿੰਦਰ ਕੋਰ ਵਾਸੀ ਮਹੇਰਨਾਂ ਕਲ਼ਾਂ ਨਾਲ ਦੂਜੀ ਸ਼ਾਦੀ ਕਰ ਲਈ। ਇਸਦੀ ਦੂਜੀ ਪਤਨੀ ਬਲਵਿੰਦਰ ਕੋਰ ਆਪਣੇ ਪਹਿਲੇ ਵਿਆਹ ਦੀ ਲੜਕੀ ਬਲਵੀਰ ਕੋਰ ਉਰਫ ਚੀਨੂ ਨੂੰ ਨਾਲ ਲੈ ਕੇ ਆਈ ਸੀ। ਜੋ ਕਿ ਮ੍ਰਿਤਕਾ ਹੈ। ਇਸਦੀ ਲੜਕੀ ਦਾ ਪਾਲਣ ਪੋਸ਼ਣ ਕੈਪਟਨ ਮੇਵਾ ਸਿੰਘ ਵੱਲੋਂ ਹੀ ਕੀਤਾ ਗਿਆ। ਪਹਿਲੇ ਵਿਆਹ ਦੇ ਬੱਚਿਆਂ ਦੀ ਸ਼ਾਦੀ ਕਰ ਦਿੱਤੀ ਸੀ। ਇਸਦੇ ਲੜਕੇ ਜਤਿੰਦਰ ਸਿੰਘ ਦੀ ਪਤਨੀ ਚਰਨਜੀਤ ਕੌਰ ਮਹਿਸੂਸ ਕਰਦੀ ਸੀ ਕਿ ਉਸਦੇ ਪਤੀ ਦੀ ਮਤਰੇਈ ਮਾਂ ਇਹਨਾਂ ਨਾਲ ਵਿਤਕਰਾ ਕਰਦੀ ਹੈ ਕਿਉਕਿ ਇਹਨਾਂ ਪਤੀ ਪਤਨੀ ਨੂੰ ਵੱਖ ਕਰ ਦਿੱਤਾ ਗਿਆ ਸੀ। ਜੋ ਦਿਹਾੜੀ ਕਰਕੇ ਬਹੁਤ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਸੀ। ਜਤਿੰਦਰ ਸਿੰੰਘ 3 ਸਾਲ ਤੋਂ ਦੁਬਈ ਕੰਮ ਕਾਰ ਲਈ ਚਲਿਆ ਗਿਆ ਸੀ। ਇਸੇ ਦੋਰਾਨ ਚਰਨਜੀਤ ਕੌਰ ਦੇ ਹਰਜੀਤ ਸਿੰਘ ਵਾਸੀ ਜੱਸੋਵਾਲ ਥਾਣਾ ਸੁਧਾਰ ਨਾਲ ਸਬੰਧ ਬਣ ਗਏ ਸਨ। ਚਰਨਜੀਤ ਕੌਰ ਦਾ ਪਤੀ ਦੁਬਈ ਤੋਂ ਵਾਪਸ ਆ ਗਿਆ ਅਤੇ ਹੁਣ ਇਹ ਤਿੰਨੋ ਹੀ ਆਪਣੀ ਰਜ਼ਾਮੰਦੀ ਨਾਲ ਲਿੰਕ ਰੋਡ, ਮੰਡੀ ਮੁੱਲਾਂਪੁਰ ਜਸਵੰਤ ਸਿੰਘ ਦੇ ਘਰ ਕਿਰਾਏ ਤੇ ਰਹਿੰਦੇ ਹਨ। ਮਿਤੀ 1-7-2020 ਨੂੰ ਚਰਨਜੀਤ ਕੌਰ ਆਪਣੇ ਪਤੀ ਜਤਿੰਦਰ ਸਿੰਘ ਨਾਲ ਉਸਦੇ ਪਿਤਾ ਦੇ ਘਰ ਪਿੰਡ ਅਕਾਲਗੜ੍ਹ ਰਾਤ ਰੁਕੀ ਸੀ। ਜਿੱਥੇ ਉਸਨੂੰ ਪਤਾ ਲੱਗਾ ਕਿ ਮ੍ਰਿਤਕਾ ਬਲਵੀਰ ਕੋਰ ਉਰਫ ਚੀਨੂ ਦੀ ਸਟੱਡੀ ਬੇਸ ਤੇ ਕਨੇਡਾ ਤੋਂ ਆਫਰ ਲੈਟਰ ਆ ਚੁੱਕੀ ਹੈ। ਉਸਨੂੰ ਇਹ ਵੀ ਪਤਾ ਲੱਗਾ ਕਿ ਬਲਵੀਰ ਕੋਰ ਉਰਫ ਚੀਨੂ ਦੇ ਕਨੇਡਾ ਜਾਣ ਤੇ ਕਾਫੀ ਖਰਚ ਹੋਣਾ ਹੈ ਅਤੇ ਇਹ ਵੀ ਪਤਾ ਲੱਗਾ ਕਿ ਘਰ ਵਿੱਚ ਕਾਫੀ ਸੋਨਾ ਤੇ ਕਾਫੀ ਨਗਦ ਰੁਪਏ ਪਏ ਹਨ। ਇਸ ਗੱਲ ਤੇ ਉਸਦੇ ਮਨ ਵਿੱਚ ਖੁੰਦਕ ਅਤੇ ਬਦਨੀਤੀ ਆ ਗਈ। ਫਿਰ ਇਹ ਅਗਲੇ ਦਿਨ ਮਿਤੀ 2 ਜੁਲਾਈ ਨੂੰ ਆਪਣੇ ਘਰ ਵਾਪਸ ਆ ਗਏ। ਇਸਦਾ ਪਤੀ ਜਤਿੰਦਰ ਸਿੰਘ ਜੋ ਜੇਮੋਟੋ ਕੰਪਨੀ ਵਿੱਚ ਡਿਲਵਰੀ ਬੁਆਏ ਦੇ ਤੋਰ ਤੇ ਨੋਕਰੀ ਕਰਦਾ ਹੈ, ਆਪਣੇ ਨੋਕਰੀ ਤੇ ਲੁਧਿਆਣੇ ਚਲਾ ਗਿਆ। ਫਿਰ ਚਰਨਜੀਤ ਕੌਰ ਨੇ ਆਪਣੇ ਦੋਸਤ ਹਰਜੀਤ ਸਿੰਘ ਨਾਲ ਮਿਲਕੇ ਹਮਸ਼ਵਰਾ ਹੋ ਕੇ ਲੁੱਟ ਦੀ ਨੀਅਤ ਨਾਲ ਮ੍ਰਿਤਕਾ ਬਲਵੀਰ ਕੌਰ ਉਰਫ ਚੀਨੂ ਦੇ ਘਰ ਮੋਟਰਸਾਇਕਲ ਪਰ ਆ ਗਏ। ਚਰਨਜੀਤ ਕੌਰ ਨੇ ਮ੍ਰਿਤਕਾ ਬਲਵੀਰ ਕੋਰ ਉਰਫ ਚੀਨੂ ਨਾਲ ਗੱਲ ਕਰਕੇ ਇਹ ਪਤਾ ਕਰ ਲ਼ਿਆ ਸੀ ਉਸਦੇ ਮਾਤਾ ਪਿਤਾ ਘਰ ਨਹੀ ਹਨ। ਫਿਰ ਚਰਨਜੀਤ ਕੌਰ ਇਕੱਲੀ ਹੀ ਘਰ ਅੰਦਰ ਆ ਗਈ ਉਸਦਾ ਸਾਥੀ ਹਰਜੀਤ ਸਿੰਘ ਬਾਹਰ ਖੜ੍ਹਕੇ, ਘੁੰਮਕੇ ਨਿਗਰਾਨੀ ਕਰਨ ਲੱਗਾ। ਜੋ ਕਿ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ। ਮੋਕਾ ਦੇਖਕੇ ਚਰਨਜੀਤ ਕੌਰ ਨੇ ਬਲਵੀਰ ਕੌਰ ਦੇ ਗਲ ਵਿੱਚ ਚੁੰਨੀ ਪਾ ਕੇ ਉਸਦਾ ਗਲਾ ਘੁੱਟ ਦਿੱਤਾ ਅਤੇ ਉੱਥੇ ਪਏ ਸੋਟੇ ਨਾਲ ਉਸਦੇ ਸਿਰ ਵਿੱਚ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਉੱਥੋਂ ਸਾਰਾ ਸੋਨਾ ਲੁੱਟਕੇ ਆਪਣੇ ਦੋਸਤ ਹਰਜੀਤ ਸਿੰਘ ਨਾਲ ਮੋਕਾ ਤੋਂ ਫਰਾਰ ਹੋ ਗਈ ।

ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ 'ਚ ਦੋ ਏਸੀਪੀਜ਼ ਕੋਲੋਂ ਪੁੱਛਗਿੱਛ

ਲੁਧਿਆਣਾ, ਜੁਲਾਈ 2020 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਕਮਿਸ਼ਨਰੇਟ ਪੁਲਿਸ ਦੇ ਦੋ ਏਸੀਪੀਜ਼ ਦਾ ਨਾਂ ਵੀ ਬਹਿਬਲ ਕਲਾਂ 'ਚ ਹੋਈ ਗੋਲ਼ੀਬਾਰੀ 'ਚ ਆ ਸਕਦਾ ਹੈ। ਇਸ ਮਾਮਲੇ ਦੀ ਜਾਂਚ 'ਚ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਉਨ੍ਹਾਂ ਕੋਲੋਂ ਕੋਟਕਪੂਰਾ 'ਚ ਇਕ ਘੰਟੇ ਤਕ ਪੁੱਛਗਿੱਛ ਕੀਤੀ ਪਰ ਕੋਈ ਵੀ ਅਧਿਕਾਰੀ ਇਸ ਸਬੰਧ 'ਚ ਪੁਸ਼ਟੀ ਨਹੀਂ ਕਰ ਰਿਹਾ ਹੈ, ਜਦਕਿ ਇਕ ਸੀਨੀਅਰ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਸਿੱਟ ਕੋਲ ਭੇਜਣ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਤੇ ਸਿੱਟ ਇੰਚਾਰਜ ਵਿਚਾਲੇ ਗੱਲਬਾਤ ਹੋਈ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਗੁਰੂ ਗ੍ੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਅਕਤੂਬਰ 2015 ਨੂੰ ਕੋਟਕਪੂਰਾ 'ਚ ਸਿੱਖ ਸੰਗਤ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਦੀ ਗੋਲ਼ੀ ਨਾਲ ਬਹਿਬਲ ਕਲਾਂ 'ਚ ਜੋ ਨੌਜਵਾਨਾਂ ਦੀ ਮੌਤ ਗਈ ਸੀ, ਜਿਸ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ ਤੇ ਉਨ੍ਹਾਂ ਦਾ ਮੁਖੀ ਕੁੰਵਰ ਵਿਜੇ ਪ੍ਰਤਾਪ ਨੂੰ ਲਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਰੀਦਕੋਟ 'ਚ ਸਰਕਿਟ ਹਾਊਸ 'ਚ ਬਣਾਏ ਗਏ ਰੈਸਟ ਹਾਊਸ 'ਚ ਲੁਧਿਆਣਾ ਕਮਿਸ਼ਨਰੇਟ ਦੇ ਦੋਵਾਂ ਏਸੀਪੀਜ਼ ਕੋਲੋਂ ਸਿੱਟ ਨੇ ਇਕ ਘੰਟੇ ਤਕ ਪੁੱਛਗਿੱਛ ਕੀਤੀ ਹੈ। ਸਬੰਧਤ ਏਸੀਪੀਜ਼ ਕੋਲੋਂ ਜਦੋਂ ਇਸ ਸਬੰਧੀ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਇਸ ਸਬੰਧੀ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।

ਪ੍ਰੇਮ ਵਿਆਹ ਦੇ ਤਿੰਨ ਮਹੀਨੇ ਬਾਅਦ ਪਤਨੀ ਨੇ ਕੀਤੀ ਖ਼ੁਦਕੁਸ਼ੀ

ਮੁੱਲਾਂਪੁਰ /ਦਾਖਾ / ਲੁਧਿਆਣਾ-(ਨਛੱਤਰ ਸਿੰਘ ਸੰਧੂ/ ਮਨਜਿੰਦਰ ਗਿੱਲ)-  ਪ੍ਰੇਮ ਵਿਆਹ ਦੇ 3 ਮਹੀਨੇ ਬਾਅਦ ਪਤਨੀ ਵੱਲੋਂ ਘਰ 'ਚ ਹੀ ਫਾਹਾ ਲੈ ਲਿਆ। ਇਸ ਮਾਮਲੇ ਵਿਚ ਦਾਖਾ ਪੁਲਿਸ ਨੇ ਮਿ੍ਤਕਾ ਦੇ ਪਤੀ ਸਮੇਤ ਸਹੁਰੇ ਪਰਿਵਾਰ ਦੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ। ਮਿ੍ਤਕਾ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਤਿੰਨ ਕੁ ਮਹੀਨੇ ਪਹਿਲਾਂ ਉਨ੍ਹਾਂ ਦੀ ਲੜਕੀ ਅਮਨਦੀਪ ਕੌਰ ਦੀ ਲਵ ਮੈਰਿਜ ਬਜਰੰਗ ਬਾਂਸਲ ਉਰਫ ਰਮਨ ਪੁੱਤਰ ਤਰਸੇਮ ਲਾਲ ਵਾਸੀ ਅਰੀਓ ਕਾਲੋਨੀ ਦੇਤਵਾਲ ਨਾਲ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਈ ਸੀ। ਪਰ ਕੁਝ ਸਮੇਂ ਬਾਅਦ ਹੀ ਲੜਕੇ ਪਰਿਵਾਰ ਵੱਲੋਂ ਦਾਜ ਲਈ ਅਮਨ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਧੀ ਨੇ ਫਾਹਾ ਲੈ ਲਿਆ। ਪੁਲਿਸ ਨੇ ਲੜਕੀ ਦੀ ਮਾਤਾ ਬਲਵਿੰਦਰ ਕੌਰ ਦੇ ਬਿਆਨਾ 'ਤੇ ਬਜਰੰਗ ਬਾਂਸਲ (ਰਮਨ) ਪਤੀ, ਸੱਸ ਸ਼ੀਲਾ ਦੇਵੀ, ਜੇਠ ਪ੍ਰਵੀਨ ਕੁਮਾਰ, ਜੇਠ ਸੰਦੀਪ ਕੁਮਾਰ, ਨਣਾਨ ਪੂਨਮ ਗਰਗ ਤੇ ਨਣਾਨ ਮੋਨਿਕਾ ਜੈਨ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੇ ਪਤੀ ਨੂੰ ਗਿ੍ਫ਼ਤਾਰ ਕਰ ਲਿਆ।  

ਗਰਮੀ ਦੇ ਮੌਸਮ ਵਿੱਚ ਪੰਛੀਆਂ ਅਤੇ ਜੀਵ ਜੰਤੂਆਂ ਦੀ ਦੇਖਭਾਲ ਕਰਨਾ ਮਨੁੱਖ ਦਾ ਫਰਜ਼ ਬਣਦਾ। ਸੰਤ ਬਾਬਾ ਰਾਮ ਮੁਨੀ ਜੀ 

ਹਠੂਰ /ਲੁਧਿਆਣਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਨਾਲ-ਨਾਲ ਕੁਦਰਤ ਵੱਲੋਂ ਸੋਕੇ ਦਾ ਕਹਿਰ ਵੀ ਜਾਰੀ ਹੈ। ਪੇੜ ,ਪੌਦੇ ,ਜੀਵ ਜੰਤੂ ਅਤੇ ਪੰਛੀਆਂ ਨੂੰ ਇਸ ਵੇਲੇ ਇਨਸਾਨ ਦੀ ਬਹੁਤ ਜ਼ਰੂਰਤ ਹੈ। ਇਨਸਾਨੀਅਤ ਦੇ ਨਾਤੇ ਹਰ ਇੱਕ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਬੇਜ਼ਬਾਨ ਪੰਛੀਆਂ ਵੱਲ ਵੀ ਧਿਆਨ ਦੇਣ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੇਰਾ ਪ੍ਰਗਟਸਰ ਰਾਣੀ ਵਾਲਾ ਪਿੰਡ ਲੱਖਾ ਦੇ ਮੁਖੀ ਸੰਤ ਬਾਬਾ ਰਾਮ ਮੁਨੀ ਜੀ ਨੇ ਕਿਹਾ ਕਿ ਕਿਸਾਨ ਵੀਰ ਝੋਨਾ ਪਾਲ ਦੇ ਸਮੇਂ ਧਿਆਨ ਦੇਣ ਜਿਵੇਂ ਕਿ ਯੂਰੀਆ ਰੇਹ ਸੁੱਟਦੇ ਨੇ ਬੋਰੀਆਂ ਦੇ ਧਾਗੇ ਖੇਤ ਵਿੱਚ ਨਹੀਂ ਸੁੱਟਣੇ ਚਾਹੀਦੇ ਦੇਖਿਆ ਜਾਂਦਾ ਹੈ ਕਿ ਪੰਛੀਆਂ ਦੇ ਪੈਰ ਉਨ੍ਹਾਂ ਧਾਗਿਆਂ ਵਿੱਚ ਫਸ ਜਾਂਦੇ ਨੇ ਅਤੇ ਤੜਫ-ਤੜਫ ਕੇ ਉਨ੍ਹਾਂ ਦੀ ਜਾਨ ਚਲੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸਾਨੂੰ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਰੋਜ਼ਾਨਾ ਤਾਜ਼ਾ ਪਾਣੀ ਜ਼ਰੂਰ ਰੱਖ ਦੇਣਾ ਚਾਹੀਦਾ ਹੈ ਕਿ ਬੇਜ਼ਬਾਨ ਕੋਈ ਪੰਛੀ ਪਿਆਸ ਨਾਲ ਨਾ ਮਰੇ ਅਤੇ ਬਾਹਰ ਖੇਤਾਂ ਵਿੱਚ ਪੰਛੀਆਂ ਦੇ ਖਾਣ ਲਈ ਕੋਈ ਭੋਜਨ ਨਹੀਂ ਹੈ ਸਾਡਾ ਫਰਜ਼ ਬਣਦਾ ਹੈ ਕਿ ਸਾਨੂੰ ਆਪਣੇ ਘਰਾਂ ਦੀਆਂ ਛੱਤਾਂ ਜਾਂ ਆਪਣੇ ਆਲੇ-ਦੁਆਲੇ ਵਿਹਲੀ ਥਾਂ, ਜਗ੍ਹਾ ਤੇ ਕਣਕ ਦਾਲ ਜੋ ਵੀ ਪੰਛੀ ਭੋਜਨ ਖਾਂਦੇ ਨੇ ਰੋਜ਼ਾਨਾ ਇੱਕ ਜਾਂ ਦੋ ਵਾਰ ਜ਼ਰੂਰ ਪਾਉਣੇ ਚਾਹੀਦੇ ਹਨ। ਮਨੁੱਖੀ ਜੀਵਨ ਦੇ ਵਿੱਚ ਖ਼ੁਸ਼ੀਆਂ ਪ੍ਰਾਪਤ ਕਰਨ ਦੇ ਲਈ ਪੁੰਨ ਦਾਨ ਕਰਨਾ ਜ਼ਰੂਰੀ ਹੈ।

ਲੋਕਾਂ ਨੂੰ ਘਰਾਂ ਦੇ ਅੰਦਰ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ ਸਬੰਧੀ ਮੁਹਿੰਮ ਚਲਾ ਕੇ ਜਾਗਰੂਕ ਕੀਤਾ ਜਾਵੇ

ਵਧੀਕ ਡਿਪਟੀ  ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਲਾਰਵੇ ਦੀ ਲਗਾਤਾਰ ਚੈਕਿੰਗ ਕਰਨ ਅਤੇ ਚਲਾਨ ਕੱਟਣ ਦੇ ਆਦੇਸ਼ ਦਿੱਤੇ

ਲੁਧਿਆਣਾ, ਜੁਲਾਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਅੰਮ੍ਰਿਤ ਸਿੰਘ ਨੇ ਕਿਹਾ ਕਿ ਅਗਾਮੀ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਸਾਨੂੰ ਕੋਵਿਡ ਦੇ ਨਾਲ ਨਾਲ ਹੋਰ ਬਿਮਾਰੀਆਂ ਤੋਂ ਵੀ ਸਾਵਧਾਨ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਆਪਣੇ ਘਰਾਂ ਅਤੇ ਆਲੇ-ਦੁਆਲੇ ਦੇ ਏਰੀਏ ਵਿੱਚ ਪਾਣੀ ਖੜਾ ਨਾ ਹੋਣ ਦੇਣ ਸਬੰਧੀ ਲੋਕਾਂ ਨੂੰ ਵੱਡੇ ਪੱਧਰ 'ਤੇ ਜਾਗਰੂਕ ਕੀਤਾ ਜਾਵੇ ਤਾਂ ਜੋ ਖੜੇ ਪਾਣੀ ਵਿੱਚ ਮੱਛਰ ਦਾ ਲਾਰਵਾ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਅੱਜ ਸਥਾਨਕ ਬਚਤ ਭਵਨ ਵਿਖੇ ਜ਼ਿਲਾ ਪੱਧਰੀ ਡੇਂਗੂ ਮੋਨੀਟਰਿੰਗ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਉਲੰਘਣਾ ਕਰਨ ਦੇ ਆਦੀ ਵਿਅਕਤੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ।ਉਹਨਾ ਕਿਹਾ ਕਿ ਇਸ ਵਾਰ ਇਸ ਬਿਮਾਰੀ ਨੂੰ ਜਿਆਦਾ ਗੰਭੀਰਤਾ ਨਾਲ ਲਿਆ ਜਾਵੇ। ਓਹਨਾ ਸਥਾਨਕ ਸਰਕਾਰਾਂ ਵਿਭਾਗ ਨੂੰ ਹਦਾਇਤ ਕੀਤੀ 7 ਜੁਲਾਈ ਤੋਂ ਪਹਿਲਾਂ ਪਹਿਲਾਂ ਫੌਗਿੰਗ ਦਾ ਸ਼ਡਿਊਲ ਬਣਾ ਕੇ ਭੇਜਣ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿੱਚ ਹੋਰ ਵਿਭਾਗਾਂ ਨਾਲ ਮਿਲ ਕੇ ਹਾਈ ਰਿਸਕ ਏਰੀਏ ਵਿੱਚ ਚੈਕਿੰਗਾਂ ਕਰਨ ਅਤੇ ਡੇਂਗੂ ਲਾਰਵਾ ਮਿਲਣ ਵਾਲੇ ਸਥਾਨ ਮਾਲਕਾਂ ਦੇ ਚਲਾਨ ਕੱਟਣ ਦਾ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕਿਆ ਜਾਵੇ। ਉਹਨਾਂ ਕਿਹਾ ਕਿ ਚੈਕਿੰਗ ਦੇ ਨਾਲ-ਨਾਲ ਚਲਾਨ ਕੱਟਣ ਦੀ ਵੀ ਗਿਣਤੀ ਵਧਾਈ ਜਾਵੇ ਅਤੇ ਮੱਛਰ ਦੇ ਖਾਤਮੇ ਲਈ ਸ਼ਹਿਰ ਅਤੇ ਲਾਗਲੇ ਇਲਾਕਿਆ ਵਿੱਚ ਫੋਗਿੰਗ ਮੁਹਿੰਮ ਚਲਾਈ ਜਾਵੇ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਨਲਾਈਨ ਕਲਾਸਾਂ ਦੌਰਾਨ ਵਿਦਿਆਰਥੀਆਂ ਨੂੰ ਡੇਗੂ ਅਤੇ ਮਲੇਰੀਆਂ ਤੋਂ ਬਚਾਓ ਸਬੰਧੀ ਲਗਾਤਾਰ ਜਾਗਰੂਕ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ। ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆਂ ਕਿ ਜ਼ਿਲ੍ਹਾ ਲੁਧਿਆਣਾ ਦੇ ਕਈ ਤਲਾਬਾਂ ਵਿੱਚ ਮੱਛਰ ਖਾਣ ਵਾਲੀ ਮੱਛੀ ਛੱਡੀ ਜਾ ਚੁੱਕੀ ਹੈ, ਇਸ 'ਤੇ ਵਧੀਕ ਡਿਪਟੀ ਕਮਿਸ਼ਨਰ ਨੇ  ਕਿਹਾ ਕਿ ਜ਼ਿਲੇ ਦੇ ਬਾਕੀ ਤਲਾਬਾਂ ਵਿੱਚ ਮੱਛੀ ਦੀ ਪੂੰਗ ਛੱਡੀ ਜਾਵੇ ਅਤੇ ਇਸ ਦੀ ਅਚਾਨਕ ਚੈਕਿੰਗ ਕੀਤੀ ਜਾਵੇਗੀ। ਇਸ ਸਬੰਧੀ ਓਹ ਰੋਜ਼ਾਨਾ ਰਿਪੋਰਟ ਭੇਜਣ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਲੇਬਰ ਵਿਭਾਗ ਦੇ ਅਧਿਕਾਰੀਆਂ ਨਿਰਮਾਣ ਅਧੀਨ ਇਮਾਰਤਾਂ ਦੀ ਚੈਕਿੰਗ ਲਈ ਇਸ ਮੁਹਿੰਮ ਦੇ ਨਾਲ ਜੋੜਿਆ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਨਗਰ-ਨਿਗਮ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਦੇ ਸਾਰੇ ਭਾਗਾਂ ਵਿੱਚ ਚੈਕਿੰਗ ਕਰ ਲਈ ਜਾਵੇ, ਇਸ 'ਤੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਲੋੜੀਂਦੀਆਂ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਿੱਥੇ ਵੀ ਮੱਛਰ ਦਾ ਲਾਰਵਾ ਮਿਲਿਆ ਹੈ, ਉਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਐਂਟੀ ਲਾਰਵਾ ਦਵਾਈ ਦਾ ਛਿੜਕਾਅ ਕੀਤਾ ਜਾਣਾ ਹੈ। ਉਹਨਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਂਦਾ ਹੈ ਤਾਂ ਕਿ ਸਰਕਾਰੀ ਦਫ਼ਤਰਾਂ, ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਅਤੇ ਬੈਕਾਂ ਆਦਿ ਦੇ ਪਾਣੀ ਵਾਲੇ ਕੂਲਰਾਂ ਦੀ ਜਾਂਚ ਕੀਤੀ ਜਾਂਦੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ, ਗਮਲੇ, ਬੇਕਾਰ ਟਾਇਰ, ਫ੍ਰਿਜ ਟਰੇਅ, ਪੰਛੀਆਂ ਲਈ ਰੱਖੇ ਪਾਣੀ ਦੇ ਬਰਤਨ ਅਤੇ ਬੇਕਾਰ ਚੀਜ਼ਾਂ ਵਿੱਚ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ ਦੇ ਕੰਟਰੋਲ ਨੰਬਰ  0161-2444193 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ, ਜ਼ਿਲਾ ਮਹਾਂਮਾਰੀ ਰੋਕਥਾਮ ਅਫ਼ਸਰ ਡਾ. ਰਮੇਸ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਵੱਲੋਂ ਪਿੰਡ ਧਨਾਨਸੂ ਸਥਿਤ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਦਾ ਦੌਰਾ

ਪੰਕਜ ਮੂੰਜਾਲ ਅਤੇ ਹੋਰ ਅਧਿਕਾਰੀਆਂ ਨਾਲ ਪ੍ਰਗਤੀ ਬਾਰੇ ਵਿਚਾਰਾ

ਲੁਧਿਆਣਾ, ਜੁਲਾਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ  ਵਰਿੰਦਰ ਸ਼ਰਮਾ ਵੱਲੋਂ ਅੱਜ ਪਿੰਡ ਧਨਾਨਸੂ ਵਿਖੇ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤੀ ਜਾ ਰਹੀ ਹਾਈਟੈੱਕ ਸਾਈਕਲ ਵੈਲੀ ਪ੍ਰੋਜੈਕਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਹੀਰੋ ਸਾਈਕਲਜ਼ ਲਿਮਿਟਡ ਦੇ ਚੇਅਰਮੈਨ  ਪੰਕਜ ਮੁੰਜਾਲ, ਉੱਪ ਚੇਅਰਮੈਨ  ਐੱਸ. ਕੇ. ਰਾਏ, ਉਪ ਮੰਡਲ ਮੈਜਿਸਟਰੇਟ ਲੁਧਿਆਣਾ ਪੂਰਬ  ਬਲਜਿੰਦਰ ਸਿੰਘ ਢਿੱਲੋਂ ਅਤੇ ਹੋਰ ਵੀ ਹਾਜ਼ਰ ਸਨ। ਇਸ ਮੌਕੇ ਹੀਰੋ ਸਾਈਕਲਜ਼ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਕਈ ਮਸਲੇ ਲਿਆਂਦੇ ਗਏ।ਸ਼ਰਮਾ ਨੇ ਦੱਸਿਆ ਕਿ 380 ਏਕੜ ਵਿੱਚ ਬਣਨ ਵਾਲੀ ਇਸ ਵੈਲੀ ਵਿੱਚੋਂ 100 ਏਕੜ ਜ਼ਮੀਨ ਹੀਰੋ ਸਾਈਕਲਜ਼ ਲਿਮਿਟਡ ਨੂੰ 21 ਦਸੰਬਰ, 2018 ਨੂੰ ਅਲਾਟ ਕੀਤੀ ਗਈ ਸੀ, ਜਿਸ ਦਾ ਕਬਜ਼ਾ ਵੀ 14 ਅਪ੍ਰੈੱਲ, 2019 ਨੂੰ ਦਿੱਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਕੰਪਨੀ ਵੱਲੋਂ ਬਾਹਰੀ ਕੰਧ ਅਤੇ ਲੋੜੀਂਦੇ ਢਾਂਚੇ ਦਾ ਨਿਰਮਾਣ ਵੀ ਕਰ ਲਿਆ ਗਿਆ ਹੈ ਅਤੇ ਬਾਕੀ ਕੰਮ ਵੀ ਲਗਾਤਾਰ ਜਾਰੀ ਹਨ। ਕੰਪਨੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 13 ਅਪ੍ਰੈੱਲ, 2022 ਤੱਕ ਇਥੋਂ ਸਾਈਕਲਾਂ ਦਾ ਨਿਰਮਾਣ ਸ਼ੁਰੂ ਕਰਵਾਇਆ ਜਾ ਸਕੇ। ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਇਕੱਲੀ ਹੀਰੋ ਸਾਈਕਲਜ਼ ਵੱਲੋਂ 3000-5000 ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।ਉਨਾਂ ਦੱਸਿਆ ਕਿ ਇਸ ਸਾਈਕਲ ਵੈੱਲੀ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਾਉਣ ਲਈ ਪੀ. ਐੱਸ. ਪੀ. ਸੀ. ਐੱਲ. ਵੱਲੋਂ ਇਥੇ 400ਕੇਵੀਏ ਦਾ ਸਬ ਸਟੇਸ਼ਨ ਸਥਾਪਤ ਕੀਤਾ ਜਾ ਰਿਹਾ ਹੈ। ਇਸ ਵੈਲੀ ਦੀ ਬਾਕੀ ਰਹਿੰਦੀ 250 ਏਕੜ ਜ਼ਮੀਨ ਦੇ ਅੰਦਰੂਨੀ ਵਿਕਾਸ ਲਈ ਪੱਕੀਆਂ ਸੜਕਾਂ, ਸਟੌਰਮ ਡਰੇਨਜ਼, ਸੀਵਰੇਜ਼ ਸਿਸਟਮ, ਇਲੈਕਟ੍ਰੀਕਲ ਟਰੈਂਚ, ਵਾਟਰ ਸਪਲਾਈ ਨੈੱਟਵਰਕ ਦਾ ਕੰਮ ਜ਼ੋਰਾਂ 'ਤੇ ਜਾਰੀ ਹੈ, ਜੋ ਕਿ 31 ਅਗਸਤ, 2021 ਤੱਕ ਮੁਕੰਮਲ ਕੀਤਾ ਜਾਣਾ ਹੈ। ਪ੍ਰੋਜੈਕਟ ਤੱਕ ਪਹੁੰਚਣ ਵਾਲੀ ਪੱਕੀ ਸੜਕ ਅਤੇ ਬੁੱਢਾ ਨਾਲਾ 'ਤੇ ਬਣਨ ਵਾਲੇ ਪੁੱਲ ਦਾ ਨਿਰਮਾਣ ਕਾਰਜ ਵੀ ਜਾਰੀ ਹੈ, ਜੋ ਕਿ 31 ਦਸੰਬਰ, 2020 ਤੱਕ ਮੁਕੰਮਲ ਕੀਤਾ ਜਾਵੇਗਾ ।ਦੱਸਿਆ ਕਿ ਨਿਗਮ ਵੱਲੋਂ ਜਲਦੀ ਹੀ 50 ਏਕੜ ਗੈਰ-ਵਿਕਸਤ ਜ਼ਮੀਨ ਦੀ ਈ-ਆਕਸ਼ਨ ਦੀ ਵੀ ਯੋਜਨਾ ਹੈ। ਉਨਾਂ ਕਿਹਾ ਕਿ ਇਸ ਅਤਿ-ਮਹੱਤਵਪੂਰਨ ਪ੍ਰੋਜੈਕਟ ਵਿੱਚ ਲੰਮਾ ਸਮਾਂ ਚੱਲੇ ਕਰਫਿਊ ਅਤੇ ਲੌਕਡਾਊਨ ਕਰਕੇ ਦੇਰੀ ਹੋਈ ਹੈ। ਇਸ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਾਉਣ ਲਈ ਸਾਰੀਆਂ ਏਜੰਸੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਭਰੋਸਾ ਦਿੱਤਾ ਕਿ ਇਸ ਨੂੰ ਤੈਅ ਸਮਾਂ ਸੀਮਾ ਵਿੱਚ ਹੀ ਮੁਕੰਮਲ ਕਰ ਲਿਆ ਜਾਵੇਗਾ।

2022 'ਚ ਸ਼ੋ੍ਰਮਣੀ ਅਕਾਲੀ ਦਲ ਪੂਰਨ ਬਹੁਮਤ ਨਾਲ ਸਰਕਾਰ ਬਣਾਏਗਾ:ਕਾਕਾ ਜੈਲਦਾਰ

ਸਿੱਧਵਾਂ ਬੇਟ(ਜਸਮੇਲ ਗਾਲਿਬ) ਜੱਥੇਦਾਰ ਤੋਤਾ ਸਿੰਘ ਦੇ ਨਜ਼ਦੀਕ ਸਾਥੀ ਸਾਬਕਾ ਸਰਪੰਚ ਸਵਰਨਜੀਤ ਸਿੰਘ ਕਾਕਾ ਜੈਲਦਾਰ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਹਰ ਮੱੁਦੇ ਤੇ ਫੇਲ ਹੋਈ ਹੈ।ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਕੈਪਟਨ ,ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਤੇ ਸਹੰੁ ਖਾ ਕੇ ਕਿਹਾ ਸੀ ਕਿ ਮੈ ਨਸ਼ੇ ਨੂੰ ਚਾਰ ਹਫਤੇ ਵਿੱਚ ਖਤਮ ਕਰ ਦਿਆਂਗਾ ਨਸ਼ਾ ਘੱਟ ਹੋਣ ਦੀ ਬਜਾਏ ਅੱਗੇ ਨਾਲੋ ਵੀ ਵੱਧ ਗਿਆ ਹੈ ਘਰ-ਘਰ ਨੌਕਰੀ ਦਾ ਵਾਅਦਾ ਵੀ ਖੋਖਲਾ ਸਾਬਤ ਹੋਇਆ ਆਟਾ ਦਾਲ ਸਕੀਮ ਵੀ ਗਰੀਬ ਆਦਮੀ ,ਨੂੰ ਨਹੀ ਮਿਲ ਰਹੀ,ਬੁਢਾਪਾ ਪਨਸ਼ਨ ਸਕੀਮ ਵੀ ਲੋਕਾਂ ਨੂੰ ਨਹੀ ਮਿਲ ਰਹੀ,ਕਾਂਗਰਸ ਸਰਕਾਰ ਨੇ ਕਿਹਾ ਸੀ ਕਿ ਬਿਜਲੀ ਸਸਤੀ ਕਰਾਂਗੇ ਬਿਜਲੀ ਸਸਤੀ ,ਕਰਨ ਦੀ ਬਜਾਏ ਬਿਜਲੀ ਮਹਿੰਗੀ ਕਰਕੇ ਗਰੀਬ ਲੋਕਾਂ ਦਾ ਕਚੰੂਬਰ ਕੱਢ ਕੇ ਰੱਖ ਦਿੱਤਾ ਹੈ ਕਾਕਾ ਜ਼ੈਲਦਾਰ ਨੇ ਕਿਹਾ ਕਿ ਇਹ ਝੂਠ ਦੇ ਬਲਬੂਤੇ ਤੇ ਸਰਕਾਰ ਬਣੀ ਹੈ ਲੋਕ ਕਾਂਗਰਸ ਸਰਕਾਰ ਨੂੰ ਵੋਟਾਂ ਪਾ ਕੇ ਆਪਣੇ ,ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿਸੇ ਵੀ ਪਿੰਡ ਦਾ ਵਿਕਾਸ ਨਹੀ ਹੋ ਰਹੀ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਪੱੁਠੀ ਗਿੱਣਤੀ ਸ਼ੁਰੂ
ਹੋ ਗਈ (2022) ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੂਰਨ ਬੁਹਮਤ ਹਾਸਲ ਕਰਕੇ ਇਕ ਨਵਾਂ ਇਤਿਹਾਸ ਰਚੇਗੀ।