You are here

ਲੁਧਿਆਣਾ

ਗੰਨੇ ਦੇ ਬੋਤਲਬੰਦ ਜੂਸ ਤਕਨੀਕ ਦੇ ਪਸਾਰ ਹਿਤ ਵਪਾਰੀਕਰਨ ਲਈ ਪੀ.ਏ.ਯੂ. ਦਾ ਇੱਕ ਹੋਰ ਕਦਮ

ਲੁਧਿਆਣਾ, ਜੁਲਾਈ 2020(ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਚਰਨਜੀਤ  ਸਿੰਘ ਚੰਨ/ਮਨਜਿੰਦਰ ਗਿੱਲ) )-ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਤਕਨੀਕ ਗੰਨੇ ਦੇ ਬੋਤਲਬੰਦ ਜੂਸ ਦੇ ਵਪਾਰੀਕਰਨ ਲਈ ਅੱਜ ਇੱਕ ਸਮਝੌਤਾ ਕੇਨ ਓ ਬਲਾਸਟ, ਦੁਕਾਨ ਨੰ. 3-4, ਜਯੋਤੀਰਮਯ ਕੰਪਲੈਕਸ, ਨੇੜੇ ਅਤਿਥੀ ਹੋਟਲ, ਜਾਲਨਾ ਰੋਡ, ਔਰੰਗਾਬਾਦ (ਮਹਾਰਾਸ਼ਟਰ) ਨਾਲ ਕੀਤਾ ਗਿਆ । ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਦੇ ਨਿਰਦੇਸ਼ਕ ਸ੍ਰੀ ਨਾਰੀਅਨਦਾਸ ਮਥੁਰਾਦਾਸ ਜੀ ਬਜਾਜ ਨੇ ਸਮਝੌਤੇ ਦੇ ਦਸਤਾਵੇਜਾਂ ਉਪਰ ਦਸਤਖਤ ਕੀਤੇ । ਇਸ ਸਮਝੌਤੇ ਅਨੁਸਾਰ ਯੂਨੀਵਰਸਿਟੀ ਵੱਲੋਂ ਸੰਬੰਧਿਤ ਕੰਪਨੀ ਨੂੰ ਗੰਨੇ ਦੇ ਬੋਤਲਬੰਦ ਜੂਸ ਦੇ ਭਾਰਤ ਵਿੱਚ ਵਪਾਰੀਕਰਨ ਲਈ ਅਧਿਕਾਰ ਪ੍ਰਦਾਨ ਕੀਤੇ ਗਏ । ਨਿਰਦੇਸ਼ਕ ਖੋਜ ਡਾ. ਬੈਂਸ ਨੇ ਇਸ ਤਕਨਾਲੋਜੀ ਨੂੰ ਵਿਕਸਿਤ ਕਰਨ ਵਾਲੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਅਤੇ ਪੰਜਾਬ ਐਗਰੀ ਬਿਜਨਸ ਇੰਨਕੂਬੇਟਰ ਦੇ ਬਿਜਨੈਸ ਮੈਨੇਜਰ ਇੰਜ. ਕਰਮਵੀਰ ਗਿੱਲ ਨੂੰ ਵਧਾਈ ਦਿੱਤੀ।

ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਨੇ ਪੀ.ਏ.ਯੂ. ਵੱਲੋਂ ਵਿਕਸਿਤ ਇਸ ਤਕਨਾਲੋਜੀ ਦੇ ਪਸਾਰ ਦਾ ਹਿੱਸਾ ਬਣਨ ਲਈ ਸੰਬੰਧਿਤ ਫਰਮ ਨੂੰ ਮੁਬਾਰਕਬਾਦ ਕਿਹਾ। ਪ੍ਰੋਫੈਸਰ ਡਾ. ਐਸ.ਐਸ. ਚਾਹਲ ਨੇ ਦੱਸਿਆ ਕਿ ਪੀ.ਏ.ਯੂ. ਨੇ ਬੋਤਲਬੰਦ ਗੰਨੇ ਦੇ ਜੂਸ ਦੇ ਵਪਾਰੀਕਰਨ ਲਈ ਹੁਣ ਤੱਕ ਵੱਖ-ਵੱਖ ਫਰਮਾਂ ਨਾਲ 6 ਸਮਝੌਤੇ ਕੀਤੇ ਹਨ । ਡਾ. ਚਾਹਲ ਨੇ ਇਹ ਵੀ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 53 ਤਕਨਾਲੋਜੀਆਂ ਦੇ ਪਸਾਰ ਲਈ ਦੇਸ਼ ਭਰ ਦੀਆਂ ਫਰਮਾਂ ਨਾਲ ਸੰਧੀਆਂ ਕੀਤੀਆਂ ਗਈਆਂ ਹਨ। ਇਨਾਂ ਵਿੱਚ ਸਰੋਂ ਦੀ ਹਾਈਬ੍ਰਿਡ ਕਿਸਮ ਮਿਰਚਾਂ, ਬੈਂਗਣ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ, ਸੇਬ ਸਿਰਕਾ ਅਤੇ ਹੋਰ ਤਕਨਾਲੋਜੀਆਂ ਸ਼ਾਮਲ ਹਨ ।ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਗੰਨੇ ਦੇ ਬੋਤਲਬੰਦ ਜੂਸ ਦੀ ਤਕਨਾਲੋਜੀ ਬਾਰੇ ਬੋਲਦਿਆਂ ਦੱਸਿਆ ਕਿ ਇਸ ਤਕਨਾਲੋਜੀ ਵਿੱਚ ਗੰਨੇ ਦੇ ਰਸ ਦੀ ਵਰਤੋਂ ਯੋਗਤਾ ਦੀ ਮਿਆਦ ਵਧਾਉਣ ਲਈ ਵਿਸ਼ੇਸ਼ ਤਰਾਂ ਨਾਲ ਪ੍ਰੋਸੈਸਿੰਗ ਕੀਤੀ ਗਈ ਹੈ । ਇਸ ਕਰਕੇ ਇਸ ਤਕਨੀਕ ਨਾਲ ਤਿਆਰ ਬੋਤਲਬੰਦ ਜੂਸ ਸਿਹਤ ਪੱਖੋਂ ਪੌਸ਼ਟਿਕ ਅਤੇ ਸੰਤੁਲਿਤ ਹੈ । ਡਾ. ਸਚਦੇਵ ਨੇ ਇਹ ਵੀ ਦੱਸਿਆ ਕਿ ਬੀਤੇ ਦਿਨੀਂ ਸੰਬੰਧਿਤ ਤਕਨਾਲੋਜੀ ਦੀ ਸਿਖਲਾਈ ਉਤਪਾਦਨ ਅਤੇ ਪ੍ਰਬੰਧਕੀ ਨਿਰਦੇਸ਼ਕ ਨਾਰੀਅਨਦਾਸ ਮਥੁਰਾਦਾਸ ਜੀ ਬਜਾਜ ਨੂੰ ਆਨਲਾਈਨ ਪ੍ਰਕ੍ਰਿਆ ਰਾਹੀਂ ਦਿੱਤੀ ਗਈ ਹੈ ।

ਅਕਾਲੀ ਦਲ ਵੱਲੋ ਦਿੱਤੇ ਧਰਨੇ ਤਸਵੀਰਾਂ ਖਿਚਵਾਉਣ ਤੱਕ ਹੀ ਸੀਮਤ ਰਹੇ- ਆਗੂ

ਸਰਕਾਰੀ ਨਿਯਮਾਂ ਦੀਆਂ ਵੀ ਉਡਾਈਆਂ ਧੱਜੀਆਂ

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਅਕਾਲੀ ਦਲ ਵੱਲੋ ਬੀਤੇ ਕੱਲ ਦਿੱਤੇ ਧਰਨਿਆ ਨੂੰ ਮਹਿਜ ਖਾਨਾਪੂਰਤੀ ਦੱਸਦਿਆਂ ਵੱਖ ਵੱਖ ਸੀਨੀਅਰ ਕਾਗਰਸੀ ਆਗੂਆਂ ਨੇ ਕਿਹਾ ਕਿ ਦਿੱਤੇ ਧਰਨੇ ਸਿਰਫ ਅਖਬਾਰੀ ਨੇਤਾ ਬਨਣ ਲਈ ਤਸਵੀਰਾਂ ਖਿਚਵਾਉਣ ਤੱਕ ਹੀ ਸੀਮਤ ਰਹੇ ਜਿਸ ਲਈ ਕਈ ਅਕਾਲੀ ਆਗੂ ਇੱਕ ਦੂਜੇ ਤੋ ਮੂਹਰੇ ਹੋ ਕੇ ਆਪਣੀ ਚੌਧਰ ਚਮਕਾਉਂਦੇ ਹੀ ਨਜਰ ਆਏ।ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ,ਸਰਪੰਚ ਜਗਜੀਤ ਸਿੰਘ ਕਾਉਂਕੇ,ਸਰਪੰਚ ਦਰਸਨ ਸਿੰਘ ਬਿੱਲੂ ਡਾਗੀਆਂ,ਕਾਗਰਸ ਦੇ ਸੀਨੀਅਰ ਯੂਥ ਆਗੂ ਜਸਦੇਵ ਸਿੰਘ ਕਾਉਂਕੇ ਨੇ ਕਿਹਾ ਕਿ ਅਕਾਲੀ ਵਰਕਰਾਂ ਨੂੰ ਚਾਹੀਦਾ ਸੀ ਕਿ ਉਹ ਧਰਨੇ ਦੇਣ ਦੀ ਥਾਂ ਕੇਂਦਰ ਸਰਕਾਰ ਵਿੱਚ ਆਪਣੀ ਪਾਰਟੀ ਦੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਿਵਾਉਂਦੇ ਜਾਂ ਬੀਬਾ ਬਾਦਲ ਰਾਂਹੀ ਕੇਂਦਰ ਸਰਕਾਰ ਤੇ ਪੈਟਰੋਲ ਡੀਜਲ ਦੀਆਂ ਰੋਜਾਨਾ ਵਧ ਰਹੀਆਂ ਕੀਮਤਾਂ ਘਿਟਾਉਣ ਦਾ ਦਬਾਅ ਬਣਾ ਕੇ ਜਨਤਾ ਨੂੰ ਰਾਹਤ ਦਿੰਦੇ।ਉਨਾ ਕਿਹਾ ਕਿ ਬੇਅਦਬੀ ਕਾਂਡ ਵਿੱਚ ਆਪਣੀ ਸਮੂਲੀਅਤ ਜਗ-ਜਾਹਿਰ ਹੁੰਦਿਆ ਵੇਖ ਕੇ ਅਕਾਲੀ ਦਲ ਹੁਣ ਆਪਣੀ ਖੋਈ ਗਈ ਸਾਖ ਨੂੰ ਬਚਾਉਣ ਦਾ ਕੋਝਾ ਯਤਨ ਕਰ ਰਹੇ ਹਨ ਜਿਸ ਵਜੋ ਉਹ ਬਿਨਾ ਕਿਸੇ ਮੱੁਦੇ ਧਰਨਿਆ ਦਾ ਸਹਾਰਾ ਲੈ ਰਹੇ ਹਨ।ਉਨਾ ਕਿਹਾ ਅਕਾਲੀਆਂ ਨੇ ਜਿੱਥੇ ਧਰਨੇ ਲਾ ਕੇ ਆਪਣੀ ਕੀਮਤੀ ਸਮਾ ਬਰਬਾਦ ਤੇ ਵਾਤਾਵਰਣ ਪ੍ਰਦੂਸਤ ਕੀਤਾ ੳੱੁਥੇ ਬੇਲੋੜਾ ਇਕੱਠ ਕਰਕੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਹਨ।

ਗੱਡੀ ਵਿੱਚੋਂ ਭਾਰੀ ਮਾਤਰਾਂ ਵਿੱਚ ਨਜਾਇਜ਼ ਸਰਾਬ ਬਰਾਮਦ

ਰਾਏਕੋਟ/ ਲੁਧਿਆਣਾ , ਜੁਲਾਈ 2020 (ਰਾਣਾ ਸ਼ੇਖਦੌਲਤ) ਇੱਥੋਂ ਨਜਦੀਕ ਰਾਏਕੋਟ ਵਿੱਚ ਇੱਕ ਭਾਰ ਢੋਹਣ ਵਾਲੀ ਗੱਡੀ ਵਿਚੋਂ 200 ਪੇਟੀ ਨਜਾਇਜ਼ ਸ਼ਰਾਬ ਦੀ ਬਰਾਮਦ ਹੋਈ ਮੁਤਾਬਿਕ ਜਾਣਕਾਰੀ ਅਨੁਸਾਰ ਏ.ਐਸ. ਆਈ ਸਬੇਗ ਸਿੰਘ ਥਾਣਾ ਸਿਟੀ ਰਾਏਕੋਟ ਨੇ ਦੱਸਿਆ ਕਿ ਅਸੀਂ ਰਾਏਕੋਟ ਤੋਂ ਜਗਰਾਉਂ ਰੋਡ ਉੱਤੇ ਨਾਕਾਬੰਦੀ ਦੌਰਾਨ ਕਿਸੇ ਖਾਸ ਮੁਖਬਰ ਨੇ ਦੱਸਿਆ ਕਿ ਬਲਰਾਜ ਸਿੰਘ ਉਰਫ ਬੱਬਲੂ ਪੁੱਤਰ ਜਸਵੰਤ ਸਿੰਘ ਵਾਸੀ ਘੁਢਾਣੀ ਥਾਣਾ ਪਾਇਲ ਜਿਲ੍ਹਾ ਖੰਨਾ ਹਰਦੀਪ ਸਿੰਘ ਉਰਫ਼ ਸੀਪਾ ਪੁੱਤਰ ਕੁਲਵੰਤ ਸਿੰਘ ਵਾਸੀ ਲੁਧਿਆਣਾ, ਨਿੱਕਾ ਸਿੱਖ ਵਾਸੀ ਲੁਧਿਆਣਾ ਬਾਹਰਲੀ ਸਟੇਟ ਤੋਂ ਨਜਾਇਜ਼ ਸ਼ਰਾਬ ਲਿਆ ਕੇ ਵੇਚਦੇ ਹਨ ਅੱਜ ਵੀ ਆਪਣੀ ਭਾਰ ਢੋਹਣ ਵਾਲੀ ਗੱਡੀ ਕੈਂਟਰ ਨੰਬਰ ਪੀ ਬੀ 10 ਡੀ ਐਮ 6534 ਵਿੱਚ ਲੋਡ ਕਰਕੇ ਲਿਆ ਰਹੇ ਹਨ ਜਦੋਂ ਤਲਾਸ਼ੀ ਲਈ ਤਾਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕਰਕੇ ਮੁੱਕਦਮਾ ਦਰਜ ਕਰ ਲਿਆ

ਜਗਰਾਉਂ ਵਿੱਚ ਸੋਚੀਂ ਸਮਝੀ ਸਾਜਿਸ਼ ਨਾਲ ਇੱਕ ਵਿਅਕਤੀ ਦਾ ਕਤਲ

ਜਗਰਾਉਂ ,ਜੁਲਾਈ 2020 ( ਰਾਣਾ ਸ਼ੇਖਦੌਲਤ) ਜਗਰਾਉਂ ਵਿੱਚ ਇੱਕ ਸੋਚੀ ਸਮਝੀ ਸਾਜਿਸ਼ ਨਾਲ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਕ ਜਾਣਕਾਰੀ ਅਨੁਸਾਰ ਐਸ. ਐਚ.ਓ ਨਿਸ਼ਾਨ ਸਿੰਘ ਥਾਣਾ ਸਦਰ ਨੇ ਦੱਸਿਆ ਕਿ ਸਨੀ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਬਿਲਾਸਪੁਰ ਨੇ ਬਿਆਨ ਦਰਜ ਕਰਵਾਇਆ ਕਿ ਮੇਰੇ ਪਿਤਾ ਗੁਰਮੇਲ ਸਿੰਘ ਰਾਤ 11 ਵਜੇ ਸਿੱਧਵਾਂ ਬੇਟ ਰੋਡ ਪੈਟਰੋਲ ਪੰਪ ਕੋਲ ਟਰੱਕ ਦੇ ਟਾਇਰ ਦੀ ਹਵਾ ਚੈੱਕ ਕਰਨ ਲਈ ਉੱਤਰੇ ਸਨ ਤਾਂ ਇੱਕ ਬੁਲਟ ਮੋਟਰਸਾਈਕਲ ਤੇਜ਼ ਰਫਤਾਰ ਨਾਲ ਆ ਰਿਹਾ ਸੀ ਅਤੇ ਉਸਦੇ ਮਗਰ ਪਿੱਛਾ ਕਰਦੀ ਗੱਡੀ ਐਕਸ.ਯੂ.ਵੀ ਆ ਰਹੀ ਉਨ੍ਹਾਂ ਨੇ ਸਾਡੇ ਕੋਲ ਆ ਕੇ ਬੁਲਟ ਮੋਟਰਸਾਈਕਲ ਨੂੰ ਫੇਟ ਮਾਰੀ ਤਾਂ ਉਹ ਡਿੱਗ ਪਏ ਅਤੇ ਭੱਜ ਗਏ ਬਾਅਦ ਵਿੱਚ ਗੱਡੀ ਚਲਾਉਣ ਵਾਲੇ ਮਨੀਜਾ ਪੁੱਤਰ ਅਸ਼ੋਕ ਕੁਮਾਰ ਵਾਸੀ ਜਗਰਾਉਂ, ਗਗਨਾ ਵਾਸੀ ਕੋਠੇ ਰਾਹਲਾਂ ਜਗਰਾਉਂ, ਗਗਨ ਉਰਫ ਕਾਕਾ ਵਾਸੀ ਸ਼ਾਸ਼ਤਰੀ ਨਗਰ ਜਗਰਾਉਂ,ਕੀਨੀਆ ਵਾਸੀ ਲਹਿੰਦੀ ਭੈਣੀ ਜਗਰਾਉਂ ਚਾਰਾਂ ਵਿਅਕਤੀ ਨੇ ਬੁਲਟ ਨੂੰ ਤੋੜਨਾ ਸੁਰੂ ਕਰ ਦਿੱਤਾ ਜਦੋਂ ਮੇਰੇ ਪਿਤਾ ਗੁਰਮੇਲ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਵਿਅਕਤੀਆਂ ਨੇ ਮੇਰੇ ਪਿਤਾ ਗੁਰਮੇਲ ਸਿੰਘ ਉੱਪਰ ਗੱਡੀ ਚੜ੍ਹਾ ਦਿੱਤੀ ਜਿਸ ਨਾਲ ਮੇਰੇ ਪਿਤਾ ਦੀ ਮੌਕੇ ਪਰ ਮੌਤ ਹੋ ਗਈ ਤਫਤੀਸ਼ ਕਰਕੇ ਦੋਸ਼ੀਆਂ ਖਿਲਾਫ ਮੁੱਕਦਮਾ ਦਰਜ ਕਰਕੇ ਭਾਲ ਸੁਰੂ ਕਰ ਦਿੱਤੀ

ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਛੱਡਿਆ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) 

ਲੁਧਿਆਣਾ ਵਿਖੇ ਨਵੇਂ ਅਕਾਲੀ ਦਲ ਵਿੱਚ ਹੋਏ ਸ਼ਾਮਲ 

ਚੰਡੀਗੜ੍ਹ ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਮੈਂ ਪੰਥਕ ਇਕੱਠ ਵੱਲੋਂ ਲੁਧਿਆਣੇ 'ਚ ਲਏ ਗਏ ਸਾਰੇ ਫ਼ੈਸਲਿਆਂ ਨਾਲ ਸਹਿਮਤ ਹਾਂ, ਇਸ ਲਈ ਮੈਂ ਅਕਾਲੀ ਦਲ ਟਕਸਾਲੀ ਛੱਡਣ ਦਾ ਫ਼ੈਸਲਾ ਕੀਤਾ ਹੈ।  

ਪਰਿਵਾਰਾਂ ਦੇ ਸੁੱਤਿਆਂ ਪਿਆ ਚੋਰੀ ਕਰਨ ਵਾਲੇ ਗਿ੍ਫਤਾਰ

ਹਠੂਰ/ਲੁਧਿਆਣਾ, ਜੁਲਾਈ 2020 -(ਨਛੱਤਰ ਸੰਧੂ/ਮਨਜਿੰਦਰ ਗਿੱਲ)-  ਪਿੰਡ ਹਠੂਰ ਵਿਖੇ 17 ਦਿਨ ਪਹਿਲਾਂ ਸੁੱਤੇ ਪਏ ਦੋ ਪਰਿਵਾਰ ਦੇ ਘਰਾਂ 'ਚ ਦਾਖਲ ਹੋ ਕੇ ਨਕਦੀ, ਮੋਬਾਈਲ ਅਤੇ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਨੂੰ ਸੁਲਝਾਉਂਦਿਆਂ ਹਠੂਰ ਪੁਲਿਸ ਨੇ ਦੋ ਦੋਸਤਾਂ ਨੂੰ ਗਿ੍ਫਤਾਰ ਕੀਤਾ। ਉਨ੍ਹਾਂ ਵੱਲੋਂ ਚੋਰੀ ਕੀਤਾ ਗਿਆ ਸਾਰਾ ਸਮਾਨ ਵੀ ਬਰਾਮਦ ਕਰ ਲਿਆ ਗਿਆ। ਰਾਏਕੋਟ ਦੇ ਡੀਐੱਸਪੀ ਸੁਖਨਾਜ ਸਿੰਘ ਨੇ ਦੱਸਿਆ ਕਿ ਬੀਤੀ 20 ਜੂਨ ਦੀ ਰਾਤ ਨੂੰ ਹਠੂਰ ਵਾਸੀ ਜਗਦੀਪ ਸਿੰਘ ਪੁੱਤਰ ਰਣਜੀਤ ਸਿੰਘ ਸਮੇਤ ਸਾਰਾ ਪਰਿਵਾਰ ਰੋਟੀ ਖਾ ਕੇ ਸੋ ਗਏ। ਜਦੋਂ ਉਨ੍ਹਾਂ ਸਵੇਰੇ ਦੇਖਿਆ ਤਾਂ ਘਰ ਵਿਚ ਪਏ ਚਾਰ ਮੋਬਾਈਲ ਗਾਇਬ ਸਨ। ਇਸੇ ਤਰ੍ਹਾਂ ਉਨ੍ਹਾਂ ਦੇ ਘਰ ਤੋਂ ਕੁਝ ਦੂਰੀ ਤੇ ਸਥਿਤ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੇ ਘਰੋਂ ਵੀ ਨਕਦੀ ਚੋਰੀ ਹੋਈ ਸੀ। ਐੱਸਐੱਸਪੀ ਵਿਵੇਕਸ਼ੀਲ ਸੋਨੀ ਦੇ ਨਿਰਦੇਸ਼ਾਂ 'ਤੇ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਇਸ ਕੇਸ ਨੂੰ ਸੁਲਝਾਉਣ ਲਈ ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰੇ ਖੰਗਾਲਦਿਆਂ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਜੰਟਾ ਸਿੰਘ ਉਰਫ ਨਿੱਬੂ ਉਰਫ ਹੈਪੀ ਪੁੱਤਰ ਬੂਟਾ ਸਿੰਘ ਵਾਸੀ ਹਠੂਰ ਅਤੇ ਜਗਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭੰਮੀਪੁਰਾ ਕਲਾਂ ਨੂੰ ਗਿ੍ਫਤਾਰ ਕਰ ਲਿਆ। ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਤੋਂ ਚੋਰੀ ਦੇ 6 ਮੋਬਾਈਲ ਜਿਨ੍ਹਾਂ ਵਿਚ ਸੈਮਸੰਗ ਏ-2, ਸੈਮਸੰਗ ਜੇ-2, ਅੋਪੋ ਏ-7, ਐਮਆਈ-7, ਹਾਨਰ ਅਤੇ ਸੈਮਸੰਗ-ਜੇ ਤੋਂ ਇਲਾਵਾ 40 ਹਜ਼ਾਰ ਰੁਪਏ ਨਕਦੀ ਅਤੇ ਇਨ੍ਹਾਂ ਵੱਲੋਂ ਚੋਰੀ ਕੀਤਾ ਹੀਰੋ ਹਾਂਡਾ ਸਪਲੈਂਡਰ ਪਲੱਸ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਦੋਸਤ ਰਾਤ ਨੂੰ ਸੁੱਤੇ ਪਏ ਪਰਿਵਾਰਾਂ ਦੇ ਘਰਾਂ ਵਿਚ ਦਾਖਲ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ।  

ਧੀਕ ਡੀਸੀ ਅਮਰਜੀਤ ਸਿੰਘ ਬੈਂਸ ਤੇ ਐੱਸਡੀਐੱਮ ਖੰਨਾ ਦੀ ਰਿਪੋਰਟ ਆਈ ਪਾਜ਼ੇਟਿਵ

ਲੁਧਿਆਣਾ,ਜੂਨ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਚਰਨਜੀਤ  ਸਿੰਘ ਚੰਨ/ਮਨਜਿੰਦਰ ਗਿੱਲ)

ਜ਼ਿਲ੍ਹੇ 'ਚ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ ਵਧੀਕ ਡੀਸੀ (ਜ) ਅਮਰਜੀਤ ਸਿੰਘ ਬੈਂਸ ਤੇ ਖੰਨਾ ਦੇ ਐੱਸਡੀਐੱਮ ਸੰਦੀਪ ਸਿੰਘ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਉਪਰੰਤ ਏਡੀਸੀ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਇਹਤਿਆਤ ਵਰਤਦਿਆਂ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਘਰਾਂ 'ਚ ਇਕਾਂਤਵਾਸ ਕਰਵਾ ਦਿੱਤਾ ਗਿਆ ਹੈ, ਜੋ ਪਿਛਲੇ ਦਿਨਾਂ ਦੌਰਾਨ ਉਕਤ ਦੋਵੇਂ ਅਧਿਕਾਰੀਆਂ ਦੇ ਸੰਪਰਕ 'ਚ ਆਏ ਸਨ।

ਇਸ ਸਬੰਧੀ ਡੀਸੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਖ਼ੁਦ ਵੀ ਉਕਤ ਅਧਿਕਾਰੀਆਂ ਦੇ ਸੰਪਰਕ 'ਚ ਆਏ ਸਨ ਪਰ ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਇਸ ਦੌਰਾਨ ਮੰਗਲਵਾਰ ਨੂੰ ਲੁਧਿਆਣਾ 'ਚ ਕੋਰੋਨਾ ਪਾਜ਼ੇਟਿਵ ਦੇ 32 ਕੇਸ ਆਏ ਹਨ।

ਇਕਾਂਤਵਾਸ ਕੀਤੇ ਗਏ ਅਧਿਕਾਰੀਆਂ 'ਚ ਵਧੀਕ ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ, ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਭੁਪਿੰਦਰ ਸਿੰਘ, ਵਧੀਕ ਡੀਸੀ (ਜਗਰਾਓਂ) ਨੀਰੂ ਕਤਿਆਲ ਗੁਪਤਾ, ਅਮਰਿੰਦਰ ਸਿੰਘ ਮੱਲੀ ਤੇ ਬਲਜਿੰਦਰ ਸਿੰਘ ਿਢੱਲੋਂ (ਦੋਵੇਂ ਐੱਸਡੀਐੱਮ ਲੁਧਿਆਣਾ), ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਦਮਨਜੀਤ ਸਿੰਘ ਮਾਨ, ਸੰਯੁਕਤ ਕਮਿਸ਼ਨਰ ਨਗਰ ਨਿਗਮ ਕੁਲਪ੍ਰਰੀਤ ਸਿੰਘ, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ, ਜ਼ਿਲ੍ਹਾ ਮਾਲ ਅਫ਼ਸਰ ਜੋਗਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਸੂਚਨਾ ਤੇ ਲੋਕ ਸੰਪਰਕ ਅਫ਼ਸਰ ਪੁਨੀਤਪਾਲ ਸਿੰੰਘ ਗਿੱਲ, ਅਸਟੇਟ ਅਫ਼ਸਰ ਗਲਾਡਾ ਹਰਪ੍ਰਰੀਤ ਸਿੰਘ ਸੇਖੋਂ ਤੇ ਹੋਰ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਨੂੰ ਟੈਸਟ ਕਰਾਉਣ ਬਾਰੇ ਕਿਹਾ ਗਿਆ ਹੈ।

ਡੀਸੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ 'ਚ ਕੋਵਿਡ-19 ਜਿਹੀ ਭਿਆਨਕ ਮਹਾਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦਾ ਸਮੇਂ ਵੀ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ 'ਚ 522 ਮਰੀਜ਼ਾਂ ਦਾ ਇਲਾਜ ਜਾਰੀ ਹੈ। ਬੀਤੇ ਦਿਨੀਂ ਕੀਤੇ ਗਏ ਟੈਸਟਾਂ 'ਚ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਸ ਮਹਾਮਾਰੀ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ 'ਚ ਹੁਣ ਤਕ ਕੁਲ 38,844 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 37,716 ਦੀ ਰਿਪੋਰਟ ਪ੍ਰਰਾਪਤ ਹੋਈ ਹੈ, ਜਿਨ੍ਹਾਂ 'ਚੋਂ 36,354 ਨਤੀਜੇ ਨੈਗੇਟਿਵ ਆਏ ਹਨ, ਜਦਕਿ 1128 ਰਿਪੋਰਟਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 1133 ਮਾਮਲੇ ਪਾਜ਼ੇਟਿਵ ਪਾਏ ਗਏ ਹਨ, ਜਦਕਿ 229 ਮਰੀਜ਼ ਹੋਰ ਜ਼ਿਲਿ੍ਹਆਂ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 27 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਅਤੇ 27 ਹੋਰ ਜ਼ਿਲਿ੍ਹਆਂ ਨਾਲ ਸੰਬੰਧਤ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਹੁਣ ਤਕ 15121 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2100 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 167 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ ਇਨ•ਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ ਇਸੇ ਤਰ੍ਹਾਂ ਅੱਜ ਵੀ 719 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਤੇ ਨਾਲ ਹੀ ਹੋਰਨਾਂ ਲੋਕਾਂ ਨੂੰ ਵੀ ਬਚਾਉਣ 'ਚ ਮਦਦ ਕਰਨਗੇ।

ਦੌਧਰ ਵਿਖੇ ਪਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੀਤਾ ਰੋਸ ਮੁਜਾਹਰਾ

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸਾ ਨਿਰਦੇਸਾਂ ਤਾਹਿਤ ਅੱਜ ਪਿੰਡ ਦੌਧਰ ਵਿਖੇ ਯੂਥ ਅਕਾਲੀ ਦਲ ਦੇ ਸ਼ੀਨੀਅਰ ਆਗੂ ਪਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਦੌਧਰ ਗਰਬੀ ਤੇ ਸਰਕੀ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ।ਇਸ ਮੌਕੇ ਰੋਸ ਮੁਜਾਹਰੇ ਦੀ ਅਗਵਾਈ ਕਰਦਿਆ ਸਿੱਧੂ ਨੇ ਕਿਹਾ ਕਿ ਪੰਜਾਬ ਸੂਬੇ ਵਿੱਚ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਹੋ ਰਹੇ ਅਥਾਹ ਵਾਧੇ ਦਾ ਕਾਰਨ ਪੰਜਾਬ ਸਰਕਾਰ ਵੱਲੋ ਵੈਟ ਦਰ ਵਧਾਉਣਾ ਹੈ ਜਿਸ ਕਾਰਨ ਸੂਬੇ ਵਿੱਚ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।ਉਨਾ ਕਿਹਾ ਕਿ ਜਨਤਾਂ ਘਟੀਆਂ ਸਰਕਾਰੀ ਨੀਤੀਆਂ ਕਾਰਨ ਮੰਦਹਾਲੀ ਦਾ ਜੀਵਨ ਬਸਰ ਕਰਨ ਨੂੰ ਮਜਬੂਰ ਹੈ ਤੇ ਰੋਜਾਨਾ ਪੈਟਰੋਲ ਡੀਜਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਕਿਸਾਨ ਵਰਗ ਸਮੇਤ ਸਮੱੁਚੇ ਵਰਗ ਦਾ ਸਰਕਾਰਾਂ ਪ੍ਰਤੀ ਤਿੱਖਾ ਰੋਸ ਹੈ।ਉਨਾ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਮਹਾਮਰੀ ਦੇ ਚਲਦੇ ਸਰਕਾਰ ਵੱਲੋ ਗਰੀਬ ਵਰਗ ਨੂੰ ਰਾਹਤ ਤਾਂ ਕੀ ਦੇਣੀ ਸੀ ਜਦਕਿ ਕਈ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਹੀ ਕੱਟ ਦਿਤੇ ਜਿਸ ਕਾਰਨ ਕਈ ਗਰੀਬ ਪਰਿਵਾਰ ਮਿਲਣ ਵਾਲੀਆਂ ਸਰਕਾਰੀ ਸੂਹਲਤਾਂ ਤਾਂ ਬਾਂਝੇ ਰਹਿ ਗਏ ਹਨ।ਉਨਾ ਕਿਹਾ ਕਿ ਅਕਾਲੀ ਦਲ ਹਮੇਸਾਂ ਹੀ ਸੂਬੇ ਦੀ ਜਨਤਾਂ ਦੇ ਹੱਕਾਂ ਦੀ ਤਰਜਮਾਨੀ ਕਰਦਾ ਆ ਰਿਹਾ ਹੈ ਤੇ ਅੱਜ ਪਾਰਟੀ ਵੱਲੋ ਕੇਂਦਰ ਤੇ ਪੰਜਾਬ ਸਰਕਾਰ ਤੇ ਪੈਟਰੋਲ ਡੀਜਲ ਦੀਆਂ ਕੀਮਤਾਂ ਘੱਟ ਕਰਨ ਤੇ ਵੈਟ ਦਰ ਘਟਾ ਕੇ ਜਨਤਾਂ ਨੂੰ ਰਾਹਤ ਦਿਵਾਉਣ ਵਜੋ ਰੋਸ ਮੁਜਾਹਰੇ ਕੀਤੇ ਗਏ ਹਨ।ਇਸ ਮੌਕੇ ਉਨਾ ਨਾਲ ਮਾਸਟਰ ਠਾਣਾ ਸਿੰਘ,ਕਰਨੈਲ ਸਿੰਘ ਮੈਂਬਰ,ਮੇਜਰ ਸਿੰਘ ਡਾਇਰੈਕਟਰ,ਬੂਟਾ ਸਿੰਘ ਮੈਂਬਰ,ਸਿੰਗਾਰਾਂ ਸਿੰਘ ਮੈਂਬਰ,ਚਮਕੌਰ ਸਿੰਘ,ਬਸੰਤ ਸਿੰਘ ਖਾਲਸਾ,ਕਰਮਜੀਤ ਸਿੰਘ,ਕੁੰਢਾ ਸਿੰਘ,ਸੁਮਿਤ ਬਾਂਸਲ ਮੈਂਬਰ,ਪ੍ਰਦੀਪ ਸਿੰਘ,ਅਵਾਤਰ ਸਿੰਘ,ਕੋਰਾ ਸਿੰਘ,ਬਲਜੀਤ ਸਿੰਘ ਆਦਿ ਵੀ ਹਾਜਿਰ ਸਨ।

ਪਿੰਡ ਮੱਲ੍ਹਾ ਵਿਖੇ ਅਕਾਲੀ ਵਰਕਰਾ ਨੇ ਕਾਂਗਰਸ ਸਰਕਾਰ ਦਾ ਪਿੱਟ-ਸਿਆਪਾ ਕੀਤਾ

ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ-ਸੰਦੀਪ ਮੱਲ੍ਹਾ/ਕਮਲਜੀਤ ਮੱਲ੍ਹਾ

ਹਠੂਰ ਜੁਲਾਈ 2020 (ਨਛੱਤਰ ਸੰਧੂ)ਕਾਂਗਰਸ ਸਰਕਾਰ ਦੀਆ ਪੰਜਾਬ ਵਾਸੀਆ ਨਾਲ ਕੀਤੀਆ ਧੱਕੇਸਾਹੀਆ ਅਤੇ ਵਾਅਦਾ ਖਿਲਾਫੀਆ ਦੇ ਵਿਰੋਧ ਵਿੱਚ ਅੱਜ ਜਿੱਥੇ ਸ੍ਰੋਮਣੀ ਅਕਾਲੀ ਦਲ ਵੱਲੋ ਥਾ-ਥਾ ਤੇ ਕਾਂਗਰਸ ਸਰਕਾਰ ਖਿਲਾਫ ਰੋਸ ਮੁਜਾਹਰੇ ਕੀਤੇ ਗਏ,ਉਥੇ ਇਸੇ ਲੜੀ ਤਹਿਤ ਅੱਜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਐਸ[ਆਰ[ਕਲੇਰ ਦੇ ਦਿੱਤੇ ਦਿਸਾ ਨਿਰਦੇਸਾ ਤਹਿਤ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਅਤੇ ਐਸ[E[ਆਈ ਵਿੰਗ ਦੇ ਪ੍ਰਧਾਨ ਸੰਦੀਪ ਸਿੰਘ ਮੱਲ੍ਹਾ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਵਿਖੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾ ਨੇ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ।ਇਸ ਮੌਕੇ ਤੇ ਬੋਲਦਿਆ ਸੰਦੀਪ ਸਿੰਘ ਮੱਲ੍ਹਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਗਰੀਬ ਪਰਿਵਾਰਾ ਨੂੰ ਦਿੱਤੇ ਜਾ ਰਹੇ ਰਾਸਨ ਵਿੱਚ ਕਾਣੀ-ਵੰਡ ਕੀਤੀ ਜਾ ਰਹੀ ਹੈ।ਉਨ੍ਹਾ ਕਿਹਾ ਕਿ ਇਸ ਸਹੂਲਤ ਦਾ ਫਾਇਦਾ ਲੈਣ ਵਾਲੇ ਗਰੀਬ ਪਰਿਵਾਰਾ ਦੇ ਨੀਲੇ ਕਾਰਡ ਕੱਟ ਕੇ ਰਾਸਨ ਨਹੀ ਦਿੱਤਾ ਜਾ ਰਿਹਾ,ਉਥੇ ਦੂਸਰੇ ਪਾਸੇ ਕਾਂਗਰਸ ਸਰਕਾਰ ਨੇ ਪੈਟਰੋਲ ਅਤੇ ਡੀਜਲ ਤੇ ਵੈਟ ਲਗਾ ਕੇ ਪੈਟਰੋਲ ਦੀਆ ਕੀਮਤਾ ਵਿੱਚ ਹੋਰ ਵਾਧਾ ਕਰਕੇ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਪੰਜਾਬ ਵਾਸੀਆ ਦਾ ਜੀਣਾ ਦੁੱਭਰ ਕਰ ਦਿੱਤਾ ਹੈ।ਅਖੀਰ ਉਨ੍ਹਾ ਕਿਹਾ ਕਿ ਅੱਜ ਕਾਂਗਰਸ ਸਰਕਾਰ ਬੁਰ੍ਹੀ ਤਰਾ੍ਹ ਫੇਲ੍ਹ ਸਾਬਤ ਹੋ ਚੁੱਕੀ ਹੈ।ਸਿਰਫ ਤੇ ਸਿਰਫ ਅਕਾਲੀ ਦਲ ਹੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਹਿਤੈਸੀ ਹੈ।ਇਸ ਸਮੇ ਉਨ੍ਹਾ ਨਾਲ ਪੰਚ ਰਾਮ ਸਿੰਘ,ਪੰਚ ਜਗਰਾਜ ਸਿੰਘ,ਜੱਗਾ ਸਿੱਧੂ,ਕੁਲਜੀਤ ਸਿੱਧੂ,ਜਸਪਾਲ ਸਿੰਘ ਨੰਬਰਦਾਰ,ਕਾਕਾ ਸਿੰਘ,ਪ੍ਰਿਤਪਾਲ ਸਿੰਘ ਸੀਨੀਅਰ ਯੂਥ ਆਗੂ,ਬਿੱਲੂ ਸਰਾ,ਜੱਜ ਸਿੰਘ,ਲਛਮਣ ਸਿੰਘ ਸਰਾਂ,ਲੱਬਾ,ਸਨੀ ਧਾਲੀਵਾਲ ਆਦਿ ਵੱਡੀ ਗਿੱਣਤੀ ਹਾਜਰ ਸਨ।

ਪਿੰਡ ਗਾਲਿਬ ਰਣ ਸਿੰਘ ਦੀ ਸਹਿਕਾਰੀ ਸੁਸਾਇਟੀ ਦੇ ਇਕ ਮੈਂਬਰ ਨੇ ਦਿੱਤਾ ਅਸਤੀਫਾ

ਸਿੱਧਵਾ ਬੇਟ (ਜਸਮੇਲ ਗਾਲਿਬ)  ਪਿਛਲੇ ਦਿਨੀਂ ਪਿੰਡ ਗਾਲਿਬ ਰਣ ਸਿੰਘ ਤੇ ਗਾਲਿਬ ਖੁਰਦ ਦੋਵੇ ਪਿੰਡ ਦੀ ਸਰਬਸੰਮਤੀ ਨਾਲ ਕੋਪਰਿਟ ਸੁਸਾਇਟੀ ਦੀ ਚੋਣ ਹੋਈ ਸੀ ਜਿਸ ਸਮੇਂ ਮੈਂਬਰਾ ਦੀ ਚੋਣ ਹੋਈ ਉਸ ਤਹਿਤ ਅੱਜ ਸੁਸਾਇਟੀ ਦੇ ਇਕ ਮੈਂਬਰ ਹਰਸਿਮਰਨ ਸਿੰਘ ਬਾਲੀ ਨੇ ਸਹਿਕਾਰੀ ਸੁਸਾਇਟੀ ਦੀ ਮੈਬਰੀ ਤੋ ਅਸਤੀਫਾ ਦੇ ਦਿੱਤਾ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਾਲੀ ਨੇ ਦੱਸਿਆ ਕਿ ਮੈਂ ਹਰਸਿਮਰਨ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਗਾਲਿਬ ਰਣ ਖਾਤਾ ਨੰ਼960 ਸਹਿਕਾਰੀ ਸਭਾ ਦਾ ਮੈਂਬਰ ਚੁਣਿਆ ਗਿਆ ਸੀ ਅੱਜ।ਮੈਂ ਆਪਣੀਆ ਘਰੇਲੂ ਮੁਸਕਲਾਂ ਕਾਰਨ ਮੈਂ ਮੈਂਬਰੀ ਤੋਂ ਅਸਤੀਫਾ ਦੇ ਰਿਹਾ ਹੈ ਮੇਰੀ ਏ਼਼਼਼ਆਰ ਜੀ ਜਗਰਾਉਂ ਨੂੰ ਬੇਨਤੀ ਕਰਦਾ ਹਾ ਕਿ ਮੇਰੀਆਂ ਘਰੇਲੂ ਮੁਸਕਲਾਂ ਨੂੰ ਦੇਖ ਦਿਆ ਹੋਏ ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ