You are here

ਲੁਧਿਆਣਾ

ਪਿੰਡ ਸ਼ੇਰਪੁਰ ਖੁਰਦ ਦੇ ਨੌਜਵਾਨ ਲਵ-ਮੈਰਿਜ ਨਾ ਹੋਣ ਤੇ ਖੁਦਕੁਸ਼ੀ ਕੀਤੀ

ਜਗਰਾਉਂ(ਜਸਮੇਲ ਗਾਲਿਬ/ਰਾਣਾ ਸ਼ੇਖਦੌਲਤ) ਇੱਥੋਂ ਨਜਦੀਕ ਪਿੰਡ ਸ਼ੇਰਪੁਰ ਖੁਰਦ ਦੇ ਨੌਜਵਾਨ ਨੇ ਆਪਣੀ ਲਵ-ਮੈਰਿਜ ਨਾ ਹੋਣ ਤੇ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਮੁਤਾਬਕ ਜਾਣਕਾਰੀ ਅਨੁਸਾਰ ਏ.ਐਸ.ਆਈ ਪਰਮਜੀਤ ਸਿੰਘ ਚੌਕੀਂ ਇੰਚਾਰਜ਼ ਗਾਲਿਬ ਕਲਾਂ ਨੇ ਦੱਸਿਆ ਕਿ ਮਨਜੀਤ ਸਿੰਘ ਉਰਫ ਵਿੱਕੀ ਜੋ ਆਪਣੀ ਭੂਆ ਕੋਲ ਕੰਮ ਕਰਨ ਲਈ ਹਰਿਆਣਾ ਵਿੱਚ ਕਿਸੇ ਪਿੰਡ ਵਿੱਚ ਰਹਿ ਰਿਹਾ ਸੀ ਤਾਂ ਉੱਥੇ ਗੁਆਂਢ ਵਿੱਚ ਕਾਜਲ ਨਾਮ ਦੀ ਲੜਕੀ ਨਾਲ ਗੱਲਬਾਤ ਹੋ ਗਈ ਮਨਜੀਤ ਸਿੰਘ ਵਿੱਕੀ ਉਸਦੇ ਘਰ ਵਾਲਿਆਂ ਤੋਂ ਚੋਰੀ ਲੜਕੀ ਨੂੰ ਭਜਾ ਕੇ ਆਪਣੇ ਪਿੰਡ ਸ਼ੇਰਪੁਰ ਖੁਰਦ ਲੈ ਆਇਆ ਲੜਕੀ ਦੀ ਉਮਰ ਘੱਟ ਹੋਣ ਕਰਕੇ ਉਨ੍ਹਾਂ ਦੀ ਲਵ-ਮੈਰਿਜ ਨਹੀਂ ਹੋ ਸਕਦੀ ਸੀ ਇਸ ਕਰਕੇ ਲੜਕੀ ਦੇ ਘਰ ਦੇ ਲੜਕੀ ਨੂੰ 10 ਬਾਅਦ ਆ ਕੇ ਲੈ ਗਏ ਇਸ ਪ੍ਰੇਸ਼ਾਨੀ ਕਰਕੇ ਬੀਤੀ ਰਾਤ ਮਨਜੀਤ ਸਿੰਘ ਉਰਫ ਵਿੱਕੀ ਨੇ ਆਪਣੇ ਘਰ ਦੀ ਛੱਤ ਨਾਲ ਫਾਹਾ ਲੈ ਲਿਆ।ਚੌਕੀਂ ਇੰਚਾਰਜ਼ ਨੇ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ

ਭਾਈ ਪਾਰਸ ਨੇ ਇੰਟਰਨੈਸ਼ਨਲ ਢਾਡੀ ਇੰਦਰਜੀਤ ਸਿੰਘ ਲੱਖੇ ਨਾਲ ਦੱੁਖ ਸਾਂਝਾ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ) ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਤੀ ਸਤਕਾਰ ਅਤੇ ਸਿੱਖ ਇਤਿਹਾਸ ਵਿੱਚ ਵੱਖਰੀ ਪਛਾਣ ਰੱਖਣ ਵਾਲੇ ਪੰਥਕ ਢਾਡੀਆਂ ਵਿੱਚੌ ਇੰਟਰਨੈਸ਼ਨਲ ਢਾਡੀ ਭਾਈ ਇੰਦਰਜੀਤ ਸਿੰਘ ਲੱਖਾ ਦੇ ਸਤਿਕਾਰ ਯੋਗ ਪਿਤਾ ਜੀ ਸਰਹੱਦਾਂ ਦੀ ਰਾਖੀ ਕਰਨ ਵਾਲੇ ਹੋਲਦਾਰ ਸ.ਜੋਗਿੰਦਰ ਸਿੰਘ ਫੌਜੀ ਦੇ ਅਕਾਲ ਚਲਾਣੇ ਤੇ ਭਾਈ ਪਿਰਤਪਾਲ ਸਿੰਘ ਪਾਰਸ ਦੇ ਪ੍ਰਧਾਨ ਗੁਰਮਤਿ ਗੰ੍ਰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਰਜਿ. ਨੇ ਦੱੁਖ ਸਾਂਝਾ ਕੀਤਾ। ਭਾਈ ਪਾਰਸ ਨੇ ਕਿਹਾ ਕਿ ਸ.ਜੋਗਿੰਦਰ ਸਿੰਘ ਜੀ ਨੇ ਜਿੱਥੇ ਭਾਰਤ ਦੇਸ਼ ਪ੍ਰਤੀ ਵੱਡੀਆਂ ਸੇਵਾਵਾਂ ਨਿਭਾਈਆਂ ਉੱਥੇ ਆਪਣੇ ਉੱਚ ਕੋਟੀ ਦੇ ਵਿਦਵਾਨ ਅਥੇਤ ਫੋਜੀ ਸਿਪਾਹੀ ਬਣਾਇਆ ।ਇਸ ਮੌਕੇ ਮਹਾਨ ਸਖਸ਼ੀਅਤ ਵਿੱਚੌ ਮੀਰੀ ਪੀਰੀ ਮਾਲਵਾ ਢਾਡੀ ਸਭਾ ਦੇ ਪ੍ਰਧਾਨ ਗੁਲਜ਼ਾਰ ਸਿੰਘ  ਲਸ਼ਨ,ਜੱਥੇਦਾਰ ਜਗਦੀਸ਼ ਸਿੰਘ ਤਿਹਾੜਾ,ਸਰੰਗੀ ਮਾਸਟਰ ਬਲਵੀਰ ਸਿੰਘ ਲੱਖਾ,ਸਰੰਗੀ ਮਾਸਟਰ ਬਖਤੋਰ ਸਿੰਘ,ਰਣਜੀਤ ਸਿੰਘ,ਕਮਲ ਸਿੰਘ ਬੱਦੋਵਾਲ,ਪਰੇਮ ਸਿੰਘ ਰਸੀਲਾ,ਜਸਵਿੰਦਰ ਸਿੰਘ ਬਾਗੀ,ਹਰਜੀਤ ਸਿੰਘ ਮਾਣੰੂਕੇ,ਗੁਰਪ੍ਰੀਤ ਸਿੰਘ ਹਠੂਰ,ਕੁਲਵਿੰਦਰ ਸਿੰਘ,ਰਾਏ ਸਿੰਘ ਲੱਖਾ,ਜੀਵਨ ਸਿੰਘ ਬੀਹਲਾ, ਨਾਇਬ ਸਿੰਘ ਹਸਨਪੁਰ,ਕਿਸਮਤ ਸਿੰਘ,ਸੁਖਦੇਵ ਸਿੰਘ,ਜਗਦੀਸ਼ ਸਿੰਘ,ਗੁਰਮੇਲ ਸਿੰਘ ਬੰਸੀ,ਭਾਈ  ਜਸਵਿੰਦਰ ਸਿੰਘ ਖਾਲਸਾ,ਭਾਈ ਬਲਜਿੰਦਰ ਸਿੰਘ ਦੀਵਾਨਾ,ਭਾਈ ਗੁਰਚਰਨ ਸਿੰਘ ਦਲੇਰ,ਭਾਈ ਬੱਗਾ ਸਿੰਘ ਨਾਨਕਸਰ, ਭਾਈ ਇੰਦਰਜੀਤ ਸਿੰਘ ਬੋਦਲਵਾਲਾ,ਭਾਈ ਹਰਦੀਪ ਸਿੰਘ ਖੁਸ਼ਦਿਲ,ਭਾਈ ਉਕਾਂਰ ਸਿੰਘ,ਬਾਈ ਤਰਸੇਮ ਸਿੰਘ ਭਰੋਵਾਲ,ਭਾਈ ਅਮਨਦੀਪ ਸਿੰਘ ਡਾਂਗੀਆਂ,ਭਾਈ ਸੁਖਦੇਵ ਸਿੰਘ ਲੋਪੋ ਅਤੇ ਹੋਰ ਜੱਥੇਬੰਦੀਆਂ ਨੇ ਦੱੁਖ ਸਾਂਝਾ ਕੀਤਾ।

ਇਨਕਲਾਬ ਜਿੰਦਾਬਾਦ ਲਹਿਰ ਸਰਾਭਾ ਵਲੋ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਮ ਤੇ ਰੱਖਣ ਸਬੰਧੀ

ਡੀ.ਸੀ.ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਨਕਲਾਬ ਜਿੰਦਾਬਾਦ ਲਹਿਰ ਦੇ ਸਮੂਹ ਮੈਂਬਰਾਂ ਵਲੋ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਾਰਭਾ ਦੇ ਨਾਮ ਉੱਤੇ ਰੱਖਣ ਲਈ ਇੱਕ ਮੰਗ ਪੱਤਰ ਦਿੱਤਾ ਗਿਆ।ਇਸ ਸਮੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਹਲਵਾਰਾ ਵਿੱਚ ਹਵਾਈ ਅੱਡਾ ਬਣਨ ਜਾ ਰਿਹਾ ਹੈ ਉਸ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਉੱਤੇ ਰੱਖਿਆ ਜਾਵੇ।ਉਨ੍ਹਾਂ ਕਿਹਾ ਜਿਹੜਾ ਹਵਾਈ ਅੱਡਾ ਸ਼ਹੀਦ ਕਰਤਾਰ
ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਤੋ ਬਹੁਤ ਹੀ ਨਜ਼ਦੀਕ ਹੈ।ਸਾਡੀ ਇਨਕਲਾਬ ਜਿੰਦਾਬਾਦ ਲਹਿਰ ਵਲੋ ਇਲਾਕੇ ਦੇ ਮੋਹਤਬਾਰਾਂ,ਪੰਚਾਂ,ਸਰਪੰਚਾਂ ਅਥੇ ਆਮ ਲੋਕਾਂ ਦੇ ਕਰੀਬ 4500 ਦੇ ਦਸਤਖਤ ਕਰਵੇ ਕੇ ਅਸੀ ਡੀ.ਸੀ.ਲੁਧਿਆਣਾ ਨੂੰ ਇੱਕ ਮੰਗ ਪੱਤਰ ਰਾਹੀ ਦਿੱਤੇ।ਇਸ ਸਮੇ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਨੇ ਸਾਨੂੰ ਵਿਸਵਾਸ਼ ਦਿੱਤਾ ਕਿ ਇਸ ਮੰਗ ਪੱਤਰ ਦਾ ਜਲਦੀ ਹੀ ਹੱਲ ਕਰਕੇ ਹਲਵਾਰਾ ਏਰਪੋਰਟ ਦਾਂ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖਿਆ ਜਾਵੇਗਾ।ਇਸ ਸਮੇ ਇਨਕਲਾਬ ਜਿੰਦਾਬਾਦ ਲਹਿਰ ਦੇ ਮੈਬਰਾਂ ਸੁਖਵਿੰਦਰ ਸਿੰਘ ਹਲਵਾਰਾ,ਹਰਦੇਵ ਸਿੰਘ ਕਲਸੀ,ਜਗਦੇਵ  ਸਿੰਘ ਹਲਵਾਰਾ,ਬੂਟਾ ਸਿੰਘ ਹਲਵਾਰਾ,ਹਰਜੀਤ ਸਿੰਘ ਬੁਰਜ ਹਰੀ ਸਿੰਘ,ਸ਼ਿੰਦਰੀ ਹਿੱਸੋਵਾਲ,ਸਾਜਨ ਅੱਬੂਵਾਲ,ਪਰਮਿੰਦਰ ਸਿੰਘ ਰੱਤੋਵਾਲ,ਸ਼ਿਵ ਕੁਮਾਰ ਸੁਧਾਰ ਆਦਿ ਹਾਜ਼ਰ ਸਨ।

ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ੳਨ੍ਹਾਂ ਤੇ ਹੋਰ ਬੋਝ ਪਾ ਰਹੀ ਹੈ:ਅਕਾਲੀ ਆਗੂ ਕਾਕਾ ਜੈਲਦਾਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜੱਥੇਦਾਰ ਤੋਤਾ ਸਿੰਘ ਦੇ ਨਜ਼ਦੀਕ ਸਾਥੀ ਅਤੇ ਪਿੰਡ ਕਿਸ਼ਨਪੁਰਾ ਦੇ ਸਾਬਾਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਸਰਦਾਰ ਸਵਰਨਜੀਤ ਸਿੰਘ ਕਾਕਾ ਜੈਲਦਾਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨੂੰ ਕਰੋਨਾ ਵਾਇਰਸ ਤੋ ਬਚਾਉਣ ਲਈ ਪੰਜ ਰੁਪਏ ਦਾ ਮਾਸਕ ਦੇਣ ਦੀ ਬਜਾਏ ਉਹਨਾਂ ਦੇ ਚਲਾਣ ਕੱਟਣ ਵਿੱਚ ਲੱਗੀ ਹੋਈ ਹੈ।ਸੀਨੀਅਰ ਅਕਾਲੀ ਆਗੂ ਕਾਕਾ ਜੈਲਦਾਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਬਿਜਲੀ,ਪਾਣੀ,ਸੀਵਰੇਜ,ਬਿੱਲ,ਬੱਚਿਆਂ ਦੀ ਸਕੂਲ ਫੀਸਾਂ ਮੁਆਫ ਕਰਨ ਦੀ ਆਸ ਨਾ ਕਰੇ।ਉਨ੍ਹਾ ਆਖਿਆ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਤੇ ਹੋਰ ਬੋਝ ਪਾ ਰਹੀ ਹੈ।ਅੱਗੇ ਕਿਹਾ ਕਿ ਜਦੋ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨ ਵਾਲੀ ਬਣੀ ਸਰਕਾਰ ਵਾਪਰ ਨੀਅਤ ਨਾਲ ਕੰਮ ਕਰਨ ਲਗ ਜਾਵੇ ਤਾਂ ਫੇਰ ਜਨਤਾ ਤੇ ,ਸੂਬੇ ਦਾ ਰੱਬ ਹੀ ਰਾਖਾ ਹੇੈ।

ਕੇਂਦਰ ਦੀ ਮੋਦੀ ਸਰਕਾਰ ਤੇਲ ਕੀਮਤਾਂ 'ਚ ਵਾਧੇ ਨੂੰ ਰੋਕਣ 'ਚ ਅਸਫਲ:ਡਾਂ ਹਰਿੰਦਰ ਕੌਰ ਗਿੱਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਦੀਆਂ ਚੋਣਾਂ ਵਿਚ ਆਮ ਲੋਕਾਂ ਨੂੰ ਅੱਛੇ ਦਿਨ ਲਿਆਉਣ ਦੇ ਸੁਪਨੇ ਦਿਖਾਉਣ ਵਾਲੀ ਕੇਂਦਰ\ ਦੀ ਮੋਦੀ ਸਰਕਾਰ ਦੇ ਰਾਜ ਵਿਚ ਸਰਮਾਏਦਾਰਾਂ ਦੇ ਅੱਛੇ ਦਿਨ ਆਏ ਹੋਏ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੱਕਤਰ ਇੰਡੀਅਨ ਨੈਸ਼ਨਲ ਕਾਂਗਰਸ ਮਹਿਲਾ ਬ੍ਰਿਗੇਡ ਪੰਜਾਬ ਡਾਂ.ਹਰਿੰਦਰ ਕੌਰ ਗਿੱਲ ਨੇ ਕੋਠੇ ਸ਼ੇਰਜੰਗ ਨੇ "ਜ਼ਨ ਸ਼ਕਤੀ" ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ ਉਨ੍ਹਾਂ ਨੇ ਕਿਹਾ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਣ ਨਾਲ ਲੋਕ ਕਰ ਰਹੇ ਹਨ ਪੇ੍ਰਸ਼ਾਨੀ ਦਾ ਸਹਾਮਣਾ ਤੇਲ ਦੇ ਰੇਟ ਵਧਣ ਨਾਲ ਅੱਜ ਦੇਸ਼ ਦਾ ਵਿਕਾਸ ਉਦਯੋਗ ਗਰੀਬ ਬੇਰਜ਼ਗਾਰ ਅਤੇ ਕਿਸਾਨ ਖੇਰੰੂ ਖੇਰੰੂ ,ਹੋ ਚੁੱਕਾ ਹੈ ਕੋਵਿੱਡ 19 ਮਹਾਂਮਰੀ ਬੀਮਾਰੀ ਨਾਲ ਲੋਕ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਸਨ ਚਾਰੇ ਪਾਸੇ ਕਰੋਨਾ ਦਾ ਭਿਆਨਕ ਡਰ ਛਾਇਆ ਹੋਇਆ ਹੈ ਅਤੇ ਲੋਕਾਂ ਘਰਾਂ ਦੇ ਅੰਦਰ ਬੰਦ ਸਨ ਅਤੇ ਥੋੜੀ ਜਿਹੀ ਰਾਹਤ ਮਿਲੀ ਤਾਂ ਕੇਂਦਰ ਸਰਕਾਰ ਨੇ ਲਗਾਤਾਰ ਪੈਟਰੋਲ ਅਥੇ ਡੀਜ਼ਲ ਦੇ ਰੇਟ ਵਧਾਏ ਹਨ ਕਿਉਕਿ ਕੰਮ ਪਹਿਲਾਂ ਹੀ ਬੰਦ ਪਏ ਹੋਏ ਹਨ ਦੇਸ਼ ਦਾ ਕਾਰੋਬਾਰ ਪੈਟਰੋਲ ਅਤੇ ਡੀਜ਼ਲ ਉੱਪਰ ਹੀ ਨਿਰਭਰ ਹੈ।

ਦਿਨ ਦਿਹਾੜੇ ਲੁੱਟਿਆ 3.5 ਤੋਂਲੇ ਸੋਨਾ

ਜਗਰਾਉਂ /ਲੁਧਿਆਣਾ, ਜੂਨ 2020 -(ਮੋਹਿਤ ਗੋਇਲ )- ਸਾਢੇ ਤਿੰਨ ਤੋਲ਼ੇ ਸੋਨੇ ਦੀ ਲੁੱਟ  ਅੱਜ ਸਥਾਨਕ ਪੁਰਾਣੀ ਸਬਜ਼ੀ ਮੰਡੀ ਦੇ ਨੇੜੇ  ਮੋਟਰਸਾਈਕਲ ਸਵਾਰਾਂ ਨੇ ਔਰਤ ਤੋ ਸੌਨੇ ਦੇ ਗਹਿਣੇ ਲੁੱਟ ਲਏ ਅੌਰਤ ਨੇ ਦੱਸਿਆ ਕਿ ਅਣਪਛਾਤੇ ਮੋਟਰਸਾਈਕਲ ਸਵਾਰ ਸਨ ਉਨ੍ਹਾਂ ਨੂੰ ਉਹ ਰਾਧਾ ਸੁਆਮੀ ਡੇਰੇ ਵਾਰੇ ਪੁਛ ਰਹੇ ਸਨ , ੳੁਨ੍ਹਾਂ ਨੇ ਮੈਨੂੰ ਗਲਾਂ ਵਿੱਚ ਲਾ ਲਿਆ ਮੈਨੂੰ ਪਤਾ ਹੀ ਨਹੀਂ ਚਲਿਆ ਕਦੌ ਉਨ੍ਹਾਂ ਮੇਰੇ ਪਾਸੋਂ 2 ਚੂੜੀਆਂ ਅਤੇ ਕੰਨਾਂ ਵਿੱਚ ਪਾਇਆ ਵਾਲੀਆਂ ਲੁਹਾ ਲਾਈਆਂ ਤੇ ਇਕ ਰੁਮਾਲ ਵਿਚ ਨਾ ਕੇ ਮੈਨੂੰ ਕੁੱਝ ਪਕੜਾ ਕੇ ਚਲੇ ਗੲੇ , ਕੁੱਝ ਦੇਰ ਬਾਅਦ ਹੀ ਮੈਨੂੰ ਇਸ ਦੀ ਸਮਝ ਆਈ, ਬਾਅਦ ਵਿਚ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ।

ਗੁਰਚਰਨ ਸਿੰਘ ਦਿਉਲ ਬਣੇ ਲਾਇਨ ਕਲੱਬ ਦੇ ਪ੍ਰਧਾਨ

ਜਗਰਾਉਂ /ਲੁਧਿਆਣਾ, ਜੂਨ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-  ਸੋਮਵਾਰ ਨੂੰ   ਹੋਟਲ ਫਾਈਵ ਰਿਵਰ ਜੀ. ਟੀ. ਰੋਡ ਜਗਰਾਉ ਦੇ ਵਿੱਚ ਲਾਇਨ ਕਲੱਬ ਦੀ ਮੀਟਿੰਗ ਹੋਈ। ਜਿਸ ਵਿੱਚ ਲਾਇਨ ਗੁਰਚਰਨ ਸਿੰਘ ਦਿਉਲ ਨੂ 2020 - 21 ਦਾ ਲਾਇਨ ਕਲੱਬ ਜਗਰਾਉ ਦੇ ਬਹੁਸੰਮਤੀ  ਨਾਲ ਪ੍ਰਧਾਨ  ਨਿਵਾਜਿਆ ਗਿਆ। ਲਾਇਨ ਸੈਕਟਰੀ ਪਰਮਿੰਦਰ ਸਿੰਘ, ਕੈਸ਼ੀਅਰ ਲਾਇਨ ਹਰਮਿੰਦਰ ਸਿੰਘ ਬੋਪਾਰਾਏ, ਜੁਆਇੰਟ ਸੈਕਟਰੀ ਲਾਇਨ ਅਮਰਿੰਦਰ ਸਿੰਘ, ਜੁਆਇੰਟ ਕੈਸ਼ੀਅਰ ਲਾਇਨ ਰਾਜ ਕਮਲ ਵਰਮਾ, ਇਸ ਤੋਂ ਇਲਾਵਾ ਪਹਿਲਾਂ ਵੀ. ਆਈ. ਪੀ. ਲਾਇਨ ਹਰਪ੍ਰੀਤ ਸਿੰਘ ਸੱਗੂ, ਦੂਸਰਾ ਵੀ. ਆਈ. ਪੀ. ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਤੀਸਰਾ ਵੀ. ਆਈ. ਪੀ. ਲਾਇਨ ਨਿਰਭੈ ਸਿੰਘ ਸਿੱਧੂ, ਟੇਲ ਟਾਈਮਰ. ਲਾਇਨ ਆਈ ਪੀ ਐੱਸ ਢਿੱਲੋਂ, ਟੈਲ ਟਵੀਸ਼ਟਰ ਸੁਖਦਰਸ਼ਨ ਸਿੰਘ ਹੈਪੀ ਚੁਣਿਆ ਗਿਆ। ਮੀਟਿੰਗ ਵਿੱਚ 36 ਮੈਂਬਰ ਹਾਜ਼ਰ ਹੋਏ ਸਨ। 20 ਮੈਂਬਰਾਂ ਵਲੋਂ ਲਾਇਨ ਗੁਰਚਰਨ ਸਿੰਘ ਦਿਉਲ ਨੂੰ ਬਹੁਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਨੌਮੀਨੇਸ਼ਨ ਕਮੇਟੀ ਵਲੋਂ ਨੌਮੀਨੇਟ ਕੀਤੇ ਗਏ ਪ੍ਰਧਾਨਗੀ ਦੇ ਕੈਂਡੀਡੈਂਟ ਗੁਲਵੰਤ ਸਿੰਘ ਨੂੰ ਬਹੁਸੰਮਤੀ ਵਲੋਂ ਨਿਕਾਰ ਦਿੱਤਾ  ਗਿਆ। ਲਾਇਨ ਗੁਰਚਰਨ ਸਿੰਘ ਦਿਉਲ ਨੇ ਸਾਰਿਆ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਵਲੋਂ ਦਰਸਾਏ ਗਏ ਪ੍ਰੋਜੈਕਟ ਨੂੰ ਬਾਕੀ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤਾਂ ਕਿ ਕਲੱਬ ਦਾ ਨਾਮ ਹੋਰ ਵੀ ਬੁਲੰਦੀਆਂ ਤੇ ਪਹੁੰਚਵਾ।

2020 ਦੇ ਅੰਤ ਤੱਕ ਸੂਬੇ ਵਿਚ 12 ਹੋਰ ਹਸਪਤਾਲ ਚਾਲੂ ਕੀਤੇ ਜਾਣ ਦਾ ਟੀਚਾ - ਸਿਹਤ ਅਤੇ ਪਰਿਵਾਰ ਭਲਾਈ ਮੰਤਰੀ

ਖੰਨਾ ਵਿਖੇ 30 ਬਿਸਤਰਿਆਂ ਵਾਲੇ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ

ਖੰਨਾ/ਲੁਧਿਆਣਾ, ਜੂਨ 2020 -( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)—ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਕਰਕੇ ਹੀ ਸੂਬੇ ਵਿਚ ਹੁਣ ਤਕ 25 ਨਵੇਂ ਹਸਪਤਾਲ ਚਾਲੂ ਕਰ ਦਿੱਤੇ ਗਏ ਜਦਕਿ 12 ਹੋਰ ਨਵੇਂ ਹਸਪਤਾਲ ਸਾਲ 2020 ਦੇ ਅੰਤ ਤਕ ਚਾਲੂ ਕਰਨ ਦਾ ਟੀਚਾ ਹੈ। ਅੱਜ ਖੰਨਾ ਦੇ ਸਿਵਲ ਹਸਪਤਾਲ ਵਿਖੇ 30 ਬਿਸਤਰਿਆਂ ਵਾਲੇ ਜੱਚਾ ਬੱਚਾ ਹਸਪਤਾਲ ਦੀ ਇਮਾਰਤ ਦਾ ਉਦਘਾਟਨ ਕਰਦਿਆਂ ਸ੍ਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਸਿਹਤ ਸਹੂਲਤਾਂ ਦੇ ਵਿਕਾਸ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਖੰਨਾ ਸਮੇਤ ਸੂਬੇ ਵਿਚ ਹੁਣ ਤੱਕ 25 ਹਸਪਤਾਲ ਬਣਾਏ ਗਏ ਹਨ, ਜਦਕਿ 12 ਹੋਰ ਹਸਪਤਾਲ ਬਣ ਰਹੇ ਹਨ, ਜਿੰਨਾ ਨੂੰ 2020 ਦੇ ਅੰਤ ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਸਰਕਾਰੀ ਹਸਪਤਾਲਾਂ ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਗੱਲ ਕਰਦਿਆਂ ਓਹਨਾ ਕਿਹਾ ਕਿ ਇਹ ਘਾਟ ਪੂਰੀ ਕਰਨ ਲਈ 4000 ਅਸਾਮੀਆਂ ਦਾ ਏਜੰਡਾ ਕੈਬਿਨੇਟ ਵਿੱਚ ਪੇਸ਼ ਹੋਵੇਗਾ। ਇਸ ਤੋਂ ਇਲਾਵਾ ਹੋਰ ਸਹਾਇਕ ਅਸਾਮੀਆਂ ਵੀ ਜਲਦ ਹੀ ਭਰੀਆਂ ਜਾਣਗੀਆਂ। ਹੋਰ ਕੱਚੇ ਮੁਲਾਜਮ ਵੀ ਪੱਕੇ ਕੀਤੇ ਜਾਣਗੇ। ਸਿਵਲ ਹਸਪਤਾਲ ਖੰਨਾ ਦੀਆਂ ਘਾਟਾਂ ਨੂੰ ਪੂਰਾ ਕਰਨ ਦਾ ਐਲਾਨ ਕਰਦਿਆਂ ਓਹਨਾ ਕਿਹਾ ਕਿ ਹਸਪਤਾਲ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ  ਦੀ ਕਮੀ ਨਹੀਂ ਰਹੇਗੀ। ਓਹਨਾ ਕਿਹਾ ਕਿ ਇਸ ਇਲਾਕੇ ਵਿਚ ਮੈਡੀਕਲ ਕਾਲਜ ਖੋਲ•ਣ ਬਾਰੇ ਮੁੱਦਾ ਓਹ ਮੁੱਖ ਮੰਤਰੀ ਕੋਲ ਉਠਾਉਣਗੇ। ਓਹਨਾ ਕਿਹਾ ਕਿ ਕੋਵਿਡ ਨਾਲ ਨਜਿੱਠਣ ਵਿੱਚ ਪੰਜਾਬ ਦੀ ਕਾਰਗੁਜਾਰੀ ਬਹੁਤ ਵਧੀਆ ਰਹੀ ਹੈ। ਓਹਨਾ ਕਿਹਾ ਕਿ ਲੋਕਾਂ ਦੀ ਜਾਨ ਬਚਾਉਣਾ ਸਾਡੀ ਪਹਿਲ ਹੈ। ਓਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਹਿ ਨੂੰ ਕਾਮਯਾਬ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ੍ਰ ਗੁਰਕੀਰਤ ਸਿੰਘ ਕੋਟਲੀ ਨੇ ਇਲਾਕੇ ਦੀਆਂ ਮੰਗਾਂ ਦਾ ਜ਼ਿਕਰ ਕੀਤਾ। ਓਹਨਾ ਕਿਹਾ ਕਿ ਇਹ ਸ਼ਹਿਰ ਮੁੱਖ ਮਾਰਗ ਉਤੇ ਹੋਣ ਕਾਰਨ  ਏਥੇ ਸਿਹਤ ਸਹੂਲਤਾਂ ਦੀ ਕਮੀ ਨਹੀਂ ਹੋਣੀ ਚਾਹੀਦੀ ਹੈ। ਓਹਨਾ ਇਹ ਜੱਚਾ ਬੱਚਾ ਹਸਪਤਾਲ ਇਸ ਇਲਾਕੇ ਨੂੰ ਦੇਣ ਲਈ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਦਾ ਧੰਨਵਾਦ ਕੀਤਾ। ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੱਚਾ ਬੱਚਾ ਹਸਪਤਾਲ ਖੰਨਾ ਲਈ ਵਰਦਾਨ ਸਾਬਿਤ ਹੋਵੇਗਾ। ਓਹਨਾ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੋਵਿੱਡ ਦੌਰਾਨ ਤੁਹਾਡੀ ਅਗਵਾਈ ਵਿੱਚ ਨਿਭਾਈ ਡਿਊਟੀ ਨੂੰ ਪੂਰੇ ਦੇਸ਼ ਨੇ ਮਾਨਤਾ ਦਿੱਤੀ ਹੈ। ਓਹਨਾ ਇਸ ਮੌਕੇ ਖੰਨਾ ਵਿੱਚ ਮੈਡੀਕਲ ਕਾਲਜ ਬਣਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਉਕਤ ਤੋਂ ਇਲਾਵਾ ਹਲਕਾ ਪਾਇਲ ਦੇ ਵਿਧਾੲਿਕ ਲਖਬੀਰ ਸਿੰਘ ਲੱਖਾ, ਵਿਧਾੲਿਕ ਗੁਰਪ੍ਰੀਤ ਸਿੰਘ, ਜ਼ਿਲਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਵਧੀਕ ਡਿਪਟੀ ਕਮਿਸ਼ਨਰ ਖੰਨਾ ਜਸਪਾਲ ਸਿੰਘ ਗਿੱਲ, ਉਪ ਮੰਡਲ ਮੈਜਿਸਟਰੇਟ ਸੰਦੀਪ ਸਿੰਘ, ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਲੋਕ ਵੀ ਹਾਜ਼ਰ ਸਨ।

ਜ਼ਿਲਾ ਲੁਧਿਆਣਾ ਵਿੱਚ 26 ਹੋਰ ਮਰੀਜ਼ ਤੰਦਰੁਸਤ ਹੋਏ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ-ਡਿਪਟੀ ਕਮਿਸ਼ਨਰ

ਲੁਧਿਆਣਾ, ਜੂਨ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ 26 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਅੱਜ ਇਸ ਬਿਮਾਰੀ ਨਾਲ ਸੰਬੰਧਤ 18 ਹੋਰ ਮਾਮਲੇ ਸਾਹਮਣੇ ਆਏ ਹਨ। ਜੋ ਕਿ ਜ਼ਿਲਾ ਲੁਧਿਆਣਾ ਅਤੇ ਹੋਰ ਜ਼ਿਲਿਆਂ ਨਾਲ ਸੰਬੰਧਤ ਹਨ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਹਿ' ਤਹਿਤ ਲੋਕਾਂ ਨੂੰ ਕੋਵਿਡ 19 ਬਿਮਾਰੀ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਚੱਲਦਿਆਂ ਜ਼ਿਲਾ ਲੁਧਿਆਣਾ ਵਿੱਚ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਮਿਤੀ 29 ਜੂਨ, 2020 ਤੱਕ ਜ਼ਿਲਾ ਲੁਧਿਆਣਾ ਨਾਲ ਸੰਬੰਧਤ 571 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।

ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 32253 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 31422 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨਾਂ ਵਿੱਚੋਂ 30428 ਨਤੀਜੇ ਨੈਗੇਟਿਵ ਆਏ ਹਨ, ਜਦਕਿ 831 ਰਿਪੋਰਟਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ਨਾਲ ਸੰਬੰਧਤ 800 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 194 ਮਰੀਜ਼ ਹੋਰ ਜ਼ਿਲਿਆਂ ਨਾਲ ਸੰਬੰਧਤ ਹਨ। ਉਨਾਂ ਕਿਹਾ ਕਿ ਬਦਕਿਸਮਤੀ ਨਾਲ 19 ਮੌਤਾਂ ਜ਼ਿਲਾ ਲੁਧਿਆਣਾ ਨਾਲ ਸੰਬੰਧਤ ਅਤੇ 23 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ। ਹੁਣ ਤੱਕ ਜ਼ਿਲਾ ਲੁਧਿਆਣਾ ਨਾਲ ਸੰਬੰਧਤ 571 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ।ਉਨਾਂ ਕਿਹਾ ਕਿ ਹੁਣ 13607 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 3017 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 245 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰਾਂ ਅੱਜ ਵੀ 693 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ।ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।

ਤਕਨੀਕੀ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਕੋਵਿਡ 19 ਤੋਂ ਬਚਣ ਲਈ ਫੈਲਾਈ ਜਾਗਰੂਕਤਾ

ਸਰਕਾਰੀ ਵਿਭਾਗ ਕ੍ਰਮਵਾਰ ਤਰੀਕੇ ਨਾਲ ਲੋਕਾਂ ਵਿੱਚ ਫੈਲਾ ਰਹੇ ਹਨ ਜਾਗਰੂਕਤਾ-ਡਿਪਟੀ ਕਮਿਸ਼ਨਰ

ਲੁਧਿਆਣਾ, ਜੂਨ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਬਾਰੇ ਸਾਰੇ ਵਿਭਾਗ ਰਲ ਕੇ ਆਪਣੇ ਵੱਖ ਵੱਖ ਉਪਰਾਲਿਆਂ ਜਿਵੇ ਕਿ ਡੋਰ ਟੂ ਡੋਰ ਸਰਵੇ/ਜਾਗਰੂਕਤਾ, ਕਰੋਨਾ ਦੀ ਜਾਣਕਾਰੀ ਅਤੇ ਇਸਦੇ ਸਕੰਰਮਣ ਤੋ ਬਚਣ ਦੇ ਤਰੀਕਿਆਂ ਨੂੰ ਦਰਸਾਉਦੇ ਪੰਫਲੈਟਸ ਦੀ ਵੰਡ, ਦੁਕਾਨਦਾਰਾਂ ਜਾਂ ਪਬਲਿਕ ਡੀਲਿੰਗ ਵਾਲੀਆਂ ਸਾਰੀਆਂ ਦੁਕਾਨਾਂ ਨੂੰ ਹਰ ਇੱਕ ਗ੍ਰਾਹਕ ਦੇ ਸੈਨੇਟਾਈਜੇਸ਼ਨ ਤੋ ਬਾਅਦ ਦਾਖਲੇ, ਦੁਕਾਨਾਂ ਆਦਿ ਵਿੱਚ ਸਮਾਜਿਕ ਦੂਰੀ ਬਰਕਰਾਰ ਰੱਖਣੀ ਆਦਿ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ  ਵਰਿੰਦਰ ਸ਼ਰਮਾ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਅੱਜ ਤਕਨੀਕੀ ਸਿੱਖਿਆ ਵਿਭਾਗ ਨੇ ਆਪਣੇ ਉਪਰਾਲਿਆਂ ਜਰੀਏ ਲੋਕਾਂ ਵਿੱਚ ਕਰੋਨਾ ਦੇ ਸਕੰਰਮਣ ਤੋ ਬਚਣ ਲਈ ਜਾਗਰੂਕਤਾ ਫੈਲਾਈ। ਤਕਨੀਕੀ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਵੱਲੋ ਪਿੰਡਾਂ ਦੇ ਪੰਚਾਂ, ਸਰਪੰਚਾਂ ਆਦਿ ਨਾਲ ਮਿਲ ਕੇ ਡੋਰ ਟੂ ਡੋਰ ਸਰਵੇ ਕੀਤਾ ਗਿਆ ਅਤੇ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਸੈਨੇਟਾਈਜਰ, ਮਾਸਕ, ਦਸਤਾਨਿਆਂ ਦੀ ਵਰਤੋ, ਸਮਾਜਿਕ ਦੂਰੀ ਕਾਇਮ ਰੱਖਣੀ, ਬੇਲੋੜੀ ਮੂਵਮੈਟ ਘਟਾਉਣੀ ਆਦਿ ਬਾਰੇ ਸਿੱਖਿਆ ਦਿੱਤੀ ਅਤੇ ਅਪੀਲ ਵੀ ਕੀਤੀ ਕਿ ਉਹ ਆਪਣੇ ਸਮਾਰਟ ਫੋਨਾਂ ਵਿੱਚ ਕੋਵਾ ਐਪਲੀਕੇਸ਼ਨ ਨੂੰ ਇੰਨਸਟਾਲ ਕਰਕੇ ਇਸ ਨੂੰ ਵਰਤੋ ਵਿੱਚ ਲਿਆਉਣ ਤਾਂ ਕਿ ਉਨਾਂ ਨੂੰ ਕਰੋਨਾ ਸਬੰਧੀ ਅਪਡੇਟ ਆਸਾਨੀ ਨਾਲ ਮਿਲ ਸਕੇ।

ਇਸੇ ਲੜੀ ਤਹਿਤ ਅੱਜ ਲੁਧਿਆਣਾ ਜ਼ਿਲੇ ਵਿੱਚ ਪੈਂਦੇ 22 ਤੋਂ ਵਧੇਰੇ ਤਕਨੀਕੀ ਸੰਸਥਾਵਾਂ ਦੇ ਮੁਲ਼ਾਜਮਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਅਤੇ ਲੋਕਾਂ ਨੂੰ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਵਿੱਚ ਸਾਥ ਦੇਣ ਲਈ ਪ੍ਰੇਰਿਤ ਕੀਤਾ। ਅੱਜ ਸਥਾਨਕ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਲੜਕੇ) ਲੁਧਿਆਣਾ ਦੇ ਪ੍ਰਿੰਸੀਪਲ ਸ੍ਰ. ਬਲਜਿੰਦਰ ਸਿੰਘ ਨੇ ਆਪਣੀ ਸੰਸਥਾ ਦੇ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਸਮੂਹ ਵਿਦਿਆਰਥੀਆਂ ਨੂੰ ਕਰੋਨਾ ਦੀ ਮਹਾਂਮਾਰੀ ਨੂੰ ਜੜੋਂ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਰੰਭੀ ਮੁਹਿੰਮ 'ਮਿਸ਼ਨ ਫਤਿਹ' ਦਾ ਸਾਥ ਦੇਣ, ਕਰੋਨਾ ਦੀ ਇਸ ਭਿਅੰਕਰ ਬਿਮਾਰੀ ਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਜਾਰੀ ਹੁੰਦੀਆਂ ਹਦਾਇਤਾਂ/ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਖਿਲਾਫ ਜੰਗ ਨੂੰ ਜਿੱਤਣ ਲਈ ਵਾਰ ਵਾਰ ਹੱਥ ਸਾਬਣ ਜਾਂ ਸੈਨੇਟਾਈਜ਼ਰ ਨਾਲ ਧੋਣਾ, ਇਲਾਕੇ ਵਿਚ ਬਾਹਰੀ ਵਿਅਕਤੀਆਂ ਦੇ ਦਾਖਲੇ ਬਾਰੇ ਜਾਗਰੁਕ ਰਹਿਣਾ, ਵਾਇਰਸ ਦੇ ਮਰੀਜ਼ਾਂ ਨੂੰ ਟਰੈਕ ਕਰਨ ਅਤੇ ਉਨਾਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ਲਈ ਕੋਵਾ ਐਪ ਦੀ ਵਰਤੋਂ, ਘਰ ਕੁਆਰੰਟੀਨ ਦੀ ਮਹੱਤਤਾ, ਫਲੂ ਦੇ ਲੱਛਣ ਅਤੇ ਉਸ ਤੋਂ ਬਾਅਦ ਕਿਰਿਆ, ਪਾਬੰਦੀਆਂ ਅਤੇ ਉਲੰਘਣਾ ਦੇ ਮਾਮਲੇ ਵਿਚ ਜ਼ੁਰਮਾਨੇ/ਸਜਾਵਾਂ ਸਬੰਧੀ ਲਾਮਬੰਦ ਹੋ ਕੇ ਮਹਾਂਮਾਰੀ ਵਿਰੁੱਧ ਸਾਂਝੇ ਤੌਰ 'ਤੇ ਲੜਨ ਅਤੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਾਇਰਸ ਦਾ ਖ਼ਤਰਾ ਘੱਟ ਨਹੀਂ ਹੋਇਆ ਹੈ। ਸਾਨੂੰ ਸਭ ਨੂੰ ਸਾਵਧਾਨੀ ਵਰਤਣ ਦੀ ਸਖਤ ਜ਼ਰੂਰਤ ਹੈ। ਉਨਾਂ ਕਿਹਾ ਕਿ ਇਹ ਜਾਣਕਾਰੀ ਆਪਣੇ ਆਸ ਪਾਸ ਅਤੇ ਸਪੰਰਕ ਦੇ ਲੋਕਾਂ ਨਾਲ ਵੀ ਸਾਂਝੀ ਕੀਤੀ ਜਾਵੇ ਅਤੇ ਜਾਣਕਾਰੀ ਸਾਂਝੇ ਕਰਦੇ ਸਮੇਂ ਵੀ 2 ਗਜ ਦੀ ਦੂਰੀ ਅਤੇ ਮਾਸਕ ਲਗਾਉਣ ਦਾ ਪੂਰਾ ਧਿਆਨ ਰੱਖਿਆ ਜਾਵੇ। ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਲੋਕਾਂ ਵਿੱਚ ਵਿਭਾਗਾਂ ਵੱਲੋ ਆਪਣੀਆਂ ਡਿਊਟੀਆਂ ਕ੍ਰਮਵਾਰ ਨਿਭਾਈਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਮਿਤੀ 30 ਜੂਨ ਨੂੰ ਉਚੇਰੀ ਸਿੱਖਿਆ ਵਿਭਾਗ, 1 ਜੁਲਾਈ ਨੂੰ ਸਕੂਲ ਸਿੱਖਿਆ ਵਿਭਾਗ, 2 ਜੁਲਾਈ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, 3 ਜੁਲਾਈ ਨੂੰ ਸਿਹਤ ਵਿਭਾਗ, 7 ਜੁਲਾਈ ਨੂੰ ਖੇਡਾਂ ਅਤੇ ਯੂਥ ਸਰਵਿਸਜ਼ ਵਿਭਾਗ ਅਤੇ 5 ਜੁਲਾਈ ਨੂੰ ਕੋਆਪ੍ਰੇਟਿਵ ਸੋਸਾਇਟੀਆਂ ਦੁਆਰਾ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਵੇਗੀ।