ਗੁਰਚਰਨ ਸਿੰਘ ਦਿਉਲ ਬਣੇ ਲਾਇਨ ਕਲੱਬ ਦੇ ਪ੍ਰਧਾਨ

ਜਗਰਾਉਂ /ਲੁਧਿਆਣਾ, ਜੂਨ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-  ਸੋਮਵਾਰ ਨੂੰ   ਹੋਟਲ ਫਾਈਵ ਰਿਵਰ ਜੀ. ਟੀ. ਰੋਡ ਜਗਰਾਉ ਦੇ ਵਿੱਚ ਲਾਇਨ ਕਲੱਬ ਦੀ ਮੀਟਿੰਗ ਹੋਈ। ਜਿਸ ਵਿੱਚ ਲਾਇਨ ਗੁਰਚਰਨ ਸਿੰਘ ਦਿਉਲ ਨੂ 2020 - 21 ਦਾ ਲਾਇਨ ਕਲੱਬ ਜਗਰਾਉ ਦੇ ਬਹੁਸੰਮਤੀ  ਨਾਲ ਪ੍ਰਧਾਨ  ਨਿਵਾਜਿਆ ਗਿਆ। ਲਾਇਨ ਸੈਕਟਰੀ ਪਰਮਿੰਦਰ ਸਿੰਘ, ਕੈਸ਼ੀਅਰ ਲਾਇਨ ਹਰਮਿੰਦਰ ਸਿੰਘ ਬੋਪਾਰਾਏ, ਜੁਆਇੰਟ ਸੈਕਟਰੀ ਲਾਇਨ ਅਮਰਿੰਦਰ ਸਿੰਘ, ਜੁਆਇੰਟ ਕੈਸ਼ੀਅਰ ਲਾਇਨ ਰਾਜ ਕਮਲ ਵਰਮਾ, ਇਸ ਤੋਂ ਇਲਾਵਾ ਪਹਿਲਾਂ ਵੀ. ਆਈ. ਪੀ. ਲਾਇਨ ਹਰਪ੍ਰੀਤ ਸਿੰਘ ਸੱਗੂ, ਦੂਸਰਾ ਵੀ. ਆਈ. ਪੀ. ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਤੀਸਰਾ ਵੀ. ਆਈ. ਪੀ. ਲਾਇਨ ਨਿਰਭੈ ਸਿੰਘ ਸਿੱਧੂ, ਟੇਲ ਟਾਈਮਰ. ਲਾਇਨ ਆਈ ਪੀ ਐੱਸ ਢਿੱਲੋਂ, ਟੈਲ ਟਵੀਸ਼ਟਰ ਸੁਖਦਰਸ਼ਨ ਸਿੰਘ ਹੈਪੀ ਚੁਣਿਆ ਗਿਆ। ਮੀਟਿੰਗ ਵਿੱਚ 36 ਮੈਂਬਰ ਹਾਜ਼ਰ ਹੋਏ ਸਨ। 20 ਮੈਂਬਰਾਂ ਵਲੋਂ ਲਾਇਨ ਗੁਰਚਰਨ ਸਿੰਘ ਦਿਉਲ ਨੂੰ ਬਹੁਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਨੌਮੀਨੇਸ਼ਨ ਕਮੇਟੀ ਵਲੋਂ ਨੌਮੀਨੇਟ ਕੀਤੇ ਗਏ ਪ੍ਰਧਾਨਗੀ ਦੇ ਕੈਂਡੀਡੈਂਟ ਗੁਲਵੰਤ ਸਿੰਘ ਨੂੰ ਬਹੁਸੰਮਤੀ ਵਲੋਂ ਨਿਕਾਰ ਦਿੱਤਾ  ਗਿਆ। ਲਾਇਨ ਗੁਰਚਰਨ ਸਿੰਘ ਦਿਉਲ ਨੇ ਸਾਰਿਆ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਵਲੋਂ ਦਰਸਾਏ ਗਏ ਪ੍ਰੋਜੈਕਟ ਨੂੰ ਬਾਕੀ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤਾਂ ਕਿ ਕਲੱਬ ਦਾ ਨਾਮ ਹੋਰ ਵੀ ਬੁਲੰਦੀਆਂ ਤੇ ਪਹੁੰਚਵਾ।