You are here

ਲੁਧਿਆਣਾ

ਸੁਖਦੇਵ ਗਰਗ ਜਗਰਾਉਂ  ਲਾਇਨਜ਼ ਕਲੱਬ ਦੇ ਰੀਜਨ ਚੇਅਰਮੈਨ ਬਣੇ

ਜਗਰਾਉਂ/ਲੁਧਿਆਣਾ, 2020 -(ਮਨਜਿੰਦਰ ਗਿੱਲ)-

ਦੁਨੀਆ ਦੇ 214 ਦੇਸ਼ਾਂ ਵਿਚ ਇਨਸਾਨੀਅਤ ਦੀ ਸੇਵਾ ਕਰਨ ਵਾਲੀ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਡਿਸਟਿਕ ਦੇ ਆਉਣ ਵਾਲੇ ਗਵਰਨਰ ਐੱਮ.ਜੇ.ਐੱਫ.ਪੀ.ਆਰ. ਜੈਰਥ (ਇ) ਨੇ ਆਪਣੀ ਟੀਮ ਦਾ ਐਲਾਨ ਕਰਦਿਆਂ ਲਾਇਨ ਸੁਖਦੇਵ ਗਰਗ ਵਲੋਂ ਕਲੱਬ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਰੀਜਨ ਤਿੰਨ ਦਾ ਚੇਅਰਮੈਨ ਥਾਪਿਆ ਹੈ । ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਨਿਯਮਾਂ ਮੁਤਾਬਕ ਇਕ ਜੁਲਾਈ ਤੋਂ ਆਪਣਾ ਕਾਰਜ ਭਾਗ ਸੰਭਾਲਣ ਜਾ ਰਹੇ ਨਵੇਂ ਡਿਸਟਿਕ ਗਵਰਨਰ ਲਾਇਨ ਜੈਰਥ ਦੇ ਡਿਸਟਿਕ 321 ਐੱਫ ਅਧੀਨ ਲਾਇਨਜ਼ ਕਲੱਬ ਦੀਆਂ 135 ਬ੍ਰਾਂਚਾਂ ਹਨ ਅਤੇ ਲਾਇਨ ਸੁਖਦੇਵ ਗਰਗ ਸਮੇਤ ਹੋਰ 11 ਰੀਜਨ ਚੇਅਰਮੈਨ ਅਤੇ 36 ਜੋਨ ਚੇਅਰਮੈਨ ਨਿਯੁਕਤ ਕੀਤੇ ਗਏ ਹਨ । ਲਾਇਨ ਸੰਜੀਵ ਸੂਦ ਨੂੰ ਡਿਸਟਿਕ ਕੈਬਨਿਟ ਸੈਕਟਰੀ, ਐੱਮ.ਜੇ.ਐੱਫ. ਲਾਇਨ ਸੌਰਵ ਜੈਰਥ ਨੂੰ ਡਿਸਟਿਕ ਕੈਬਨਿਟ ਕੈਸ਼ੀਅਰ ਅਤੇ ਲਾਇਨ ਅਨਿਲ ਕੁਮਾਰ ਨੀਲੂ ਨੂੰ ਡਿਸਟਿਕ ਪੀ.ਆਰ.ਓ. ਥਾਪਿਆ ਗਿਆ ਹੈ । ਇਥੇ ਜ਼ਿਕਰਯੋਗ ਹੈ ਕਿ ਲਾਇਨ ਸੁਖਦੇਵ ਗਰਗ ਮੌਜੂਦਾ ਸਮੇਂ ਡਿਸਟਿਕ ਦੇ ਜੋਨ ਚੇਅਰਮੈਨ ਹਨ ਅਤੇ ਇਸ ਤੋਂ ਪਹਿਲਾਂ ਕਲੱਬ ਵਿਚ ਪ੍ਰਧਾਨ, ਸੈਕਟਰੀ ਤੇ ਕੈਸ਼ੀਅਰ ਦੇ ਅਹੁਦੇ 'ਤੇ ਆਪਣੀਆਂ ਨਿਭਾ ਚੁੱਕੇ ਹਨ।| ਸੁਖਦੇਵ ਗਰਗ ਨੂੰ ਰੀਜਨ ਚੇਅਰਮੈਨ ਥਾਪੇ ਜਾਣ 'ਤੇ ਕਲੱਬ ਦੇ ਪ੍ਰਧਾਨ ਪਿ੍ੰਸੀਪਲ ਲਾਇਨ ਚਰਨਜੀਤ ਸਿੰਘ ਭੰਡਾਰੀ, ਲਾਇਨ ਸੁਭਾਸ਼ ਗਰਗ, ਲਾਇਨ ਮਨੀਸ਼ ਚੁੱਘ, ਲਾਇਨ ਲਾਲ ਚੰਦ ਮੰਗਲਾ, ਲਾਇਨ ਅਜੇ ਬਾਂਸਲ, ਲਾਇਨ ਸਤੀਸ਼ ਗਰਗ, ਲਾਇਨ ਨਰਿੰਦਰ ਕੋਚਰ, ਲਾਇਨ ਹਰਪ੍ਰੀਤ ਸਿੰਘ ਸੱਗੂ ਸਮੇਤ ਲਾਇਨ ਸਾਰੇ ਮੈਂਬਰਾਂ ਨੇ ਵਧਾਈ ਦਿੱਤੀ । ਪੱਤਰਕਾਰੀ ਦੀ ਫੀਲਡ ਚੋ ਇਸ ਅਹੁਦੇ ਤੇ ਪਹੁੰਚੇ ਸੁਖਦੇਵ ਗਰਗ ਨੂੰ ਇਲਾਕੇ ਦੀਆਂ ਸਤਿਕਾਰਯੋਗ ਸਖਸਿਤਾ ਵਲੋਂ ਵਇ ਵਧਾਇਆ ਦਿਤੀਆਂ ਗਈਆਂ।

ਪੰਜਾਬ ਸਰਕਾਰ ਵਿਕਾਸ ਕੰਮਾਂ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁਕੀ ਹੈ:ਕਾਕਾ ਜ਼ੈਲਦਾਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸੂਬੇ ਵਿੱਚ ਕਾਂਗਰਸ ਅਤੇ ਆਦਮੀ ਪਾਰਟੀ ਕਿਸਾਨੀ ਮੁੱਦਿਆਂ ਤੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਰਹੀਆਂ ਹਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਜਥੇਦਾਰ ਤੋਤਾ ਸਿੰਘ ਦੇ ਨਜ਼ਦੀਕ ਸਾਥੀ ਸ਼੍ਰੋਮਣੀ ਅਕਾਲੀ mਆਗੂ ਅਤੇ ਸਾਬਕਾ ਸਰਪੰਚ ਸਵਰਨਜੀਤ ਸਿੰਘ ਕਾਕਾ ਜ਼ੈਲਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਕਾਕਾ ਜ਼ੈਲਦਾਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ।ਉਨ੍ਹਾਂ ਕਿਹਾਤ ਕਿ ਪੈਟਰੋਲ ਤੇ ਡੀਜ਼ਲ ਤੇ ਰਾਜ ਸਰਕਾਰ ਵੱਲੋ ਵਧਾਇਆ ਵੈਟ ਵਾਪਿਸ ਲਿਆ ਜਾਵੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕੰਮਾਂ ਵਿੱਚ ਫੇਲ ਹੋ ਚੱੁਕੀ ਹੈ।ਅੱਗੇ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੀ ਸਰਕਾਰ ਵੇਲੇ ਵਿਕਾਸ ਕੰਮਾਂ ਦੀ ਹਨੇਰੀ ਲਿਆ ਦਿੱਤੀ ਸੀ ਅਤੇ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋ ਅੱਕ ਚੁਕੇ ਹਨ ਉਨ੍ਹਾਂ ਕਿਹਾ ਕਿ 2022 ਵਿੱਚ ਅਕਾਲੀ ਸਰਕਾਰ ਭਾਰੀ ਬਹੁਮਤ ਨਾਲ ਜਿੱਤੇਕੇ ਆਪਣੀ ਸਰਕਾਰ ਬਣੇਵਗੀ

ਪਿੰਡ ਗਾਲਿਬ ਕਲਾਂ ਨੂੰ ਸਰਬਪੱਖੀ ਵਿਕਾਸ ਅਤੇ ਸੰੁਦਰ ਬਣਾਉਣ ਲਈ ਸਰਪੰਚ ਸਿਕੰਦਰ ਸਿੰਘ ਪੈਚ ਨੇ ਚੱੁਕਿਆ ਬੀੜਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਦੇ ਇਮਨਦਾਰ,ਮਿਲਣਸਾਰ ਅਤੇ ਵਧੀਆ ਸੁਭਾਅ ਦੇ ਮਾਲਕ ਸਰਪੰਚ ਸਿਕੰਦਰ ਸਿੰਘ ਪੈਚ ਅਤੇ ਸਮੂਹ ਪੰਚਾਇਤ ਦੀ ਅਗਵਾਈ ਵਿੱਚ ਪਿੰਡ ਦੇ ਸਰਬਪੱਖੀ ਵਿਕਾਸ ਅਤੇ ਪਿੰਡ ਗਾਲਿਬ ਕਲਾਂ ਨੂੰ ਮਾਡਲ ਪਿੰਡ ਬਣਾਉਣ ਦਾ ਬੀੜਾ ਚੱੁਕਿਆ ਗਿਆ ਹੈ।ਪਿੰਡ ਵਿੱਚ ਇੰਟਰਲਾਕ ਟਾਇਲਾਂ ਲਗਾਈਆਂ,ਪਿੰਡ ਦੇ ਛੱਪੜ ਨੂੰ ਜੀਸੀਬੀ ਰਾਹੀ ਡੂੰਘਾ ਕੀਤਾ ਜਾ ਰਿਹਾ ਹੈ ਪਿੰਡ ਦੀ ਸਫਾਈ ਮਨੇਰਗਾ ਸਕੀਮ ਰਾਹੀ ਕੀਤੀ ਜਾ ਰਹੀ ਹੈ।ਸਰਪੰਚ ਸਿਕੰਦਰ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਮਨੋਰਥ ਪਿੰਡ ਗਾਲਿਬ ਕਲਾਂ ਨੂੰ ਖੂਬਸੂਰਤ ਤੇ ਅਤੀ ਸੰੁਦਰ  ਣਾਉਣਾ ਹੈ ਜਿਸ ਨੂੰ ਦੇਖਣ ਲਈ ਲੋਕ ਬਾਹਰੋ ਆਉਣਗੇ।ਸਰਪੰਚ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਐਨ ਆਈ ਆਰ ਅਤੇ ਪੰਜਾਬ ਸਰਕਾਰ ਦਾ ਵੱਡਾ ਯੋਗਦਾਨ ਪਾਇਆ ਹੈ।ਇਸ ਸਰਪੰਚ ਨੇ ਕਿਹਾ ਕਿ ਸਾਰੇ ਵਾਰਡਾਂ ਵਿੱਚ ਲੋਕਾਂ ਦੀਆਂ ਭਾਵਨਵਾਂ ਤਹਿਤ ਕੰਮ ਕਰਵਾ ਜਾਵੇਗਾ।ਉਨ੍ਹਾਂ ਕਿਹਾ ਪਿੰਡ ਦੇ ਅਤੇ ਪ੍ਰਵਾਸੀ ਵੀਰਾਂ ਦਾ ਸਹਿਯੋਗ ਦੇਣ ਤੇ ਸਮੂਹ ਪੰਚਾਇਤ ਧੰਨਵਾਦ ਕਰਦੀ ਹੈ 

ਆਮ ਆਦਮੀ ਪਾਰਟੀ ਵਲੋ ਸੁਖਵੀਰ ਸਿੰਘ ਬਾਦਲ ਪੁਤਲਾ ਕੱਲ ਜਗਾਰਾਉ ਵਿੱਚ ਫੂਕਿਆ ਜਾਵੇਗਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੀ ਦੀ ਉਪ ਨੇਤਾ ਤੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੰੂਕੇ ਦੀ ਅਗਵਾਈ 29 ਜੂਨ ਦਿਨ ਸੋਮਵਾਰ ਨੂੰ ਦੁਪਹਿਰ 2 ਵਜੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ ਜਾਵੇਗਾ।ਇਸ ਸਮੇ ਵਿਧਾਇਕਾ ਮਾਣੰੂਕੇ ਨੇ ਦੱਸਿਆ ਕਿ ਅਕਾਲੀ ਦਲ ਵਲੋ ਕਿਸਾਨ ਵਿਰੋਧੀ ਆਰਡੀਨੈਸਾਂ ਦਾ ਸਮਰਥਨ ਕੀਤਾ ਹੈ ਇਸ ਸਮੇ ਉਨ੍ਹਾਂ ਸਾਰੇ ਅਹੁਦੇਦਾਰ ਅਤੇ ਵਾਲੰਟੀਅਰਾਂ ਨੂੰ ਕਿਹਾ ਕਿ ਸਮੇ ਸਿਰ ਪਹੁੰਚਕੇ ਆਕਲੀ ਦਲ ਦੇ ਕਿਸਾਨ ਵਿਰੋਧੀ ਫੈਸਲੇ ਵਿਰੁੱਧ ਅਵਾਜ਼ ਬੁਲੰਦ ਕਰੇ

ਲੁਧਿਆਣਾ ਜ਼ਿਲ੍ਹੇ 'ਚ 6 ਹੋਰ ਮਾਈਕਰੋਕੰਟੇਨਮੈਂਟ ਜ਼ੋਨ ਐਲਾਨੇ

ਲੁਧਿਆਣਾ,  ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਜ਼ਿਲ੍ਹਾ ਲੁਧਿਆਣਾ 'ਚ 6 ਹੋਰ ਮਾਈਕਰੋਕੰਟੇਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਹਨ, ਤਾਂ ਜੋ ਇਨ੍ਹਾਂ ਪ੍ਰਭਾਵਿਤ ਇਲਾਕਿਆਂ ਵਿਚ ਮੁਕਾਬਲਤਨ ਜ਼ਿਆਦਾ ਕੰਮ ਕੀਤਾ ਜਾ ਸਕੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਲੁਧਿਆਣਾ ਵਿਚ 3 ਕੰਟੇਨਮੈਂਟ ਜ਼ੋਨ ਅਤੇ 3 ਮਾਈਕਰੋਕੰਟੇਨਮੈਂਟ ਜ਼ੋਨ ਪਹਿਲਾਂ ਹੀ ਐਲਾਨੇ ਗਏ ਸਨ। ਇਸ ਤੋਂ ਇਲਾਵਾ ਛਾਉਣੀ ਮੁਹੱਲੇ ਦੀ ਸਥਿਤੀ ਵਿਚ ਸੁਧਾਰ ਦਰਜ ਹੋਣ ਨਾਲ ਹੁਣ ਇਸ ਇਲਾਕੇ ਨੂੰ ਕੰਟੇਨਮੈਂਟ ਜ਼ੋਨਾਂ ਦੀ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੁਣ ਜ਼ਿਲ੍ਹਾ ਲੁਧਿਆਣਾ ਵਿਚ 2 ਕੰਟੇਨਮੈਂਟ ਜ਼ੋਨ ਅਤੇ 9 ਮਾਈਕਰੋਕੰਟੇਨਮੈਂਟ ਜ਼ੋਨ ਹਨ।

ਜਾਣਕਾਰੀ ਦਿੰਦਿਆਂ ਡੀਸੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਘੋਸ਼ਿਤ ਕੀਤੇ ਗਏ ਮਾਈਕਰੋਕੰਟੇਨਮੈਂਟ ਜ਼ੋਨਾਂ ਵਿਚ ਸਮਰਾਟ ਕਾਲੋਨੀ ਗਿਆਸਪੁਰਾ, ਨਿਊ ਅਸ਼ੋਕ ਨਗਰ (ਗਲੀ ਨੰਬਰ 1 ਦੇ ਪਿੱਛੇ ਡਿਊਕ ਫੈਕਟਰੀ), ਨਿਊ ਕਰਤਾਰ ਨਗਰ ਸਲੇਮ ਟਾਬਰੀ, ਬਸੰਤ ਐਵੇਨਿਊ ਫੇਜ਼-2 ਦੁੱਗਰੀ, ਗੁਰੂ ਹਰਕ੍ਰਿਸ਼ਨ ਨਗਰ ਗਿਆਸਪੁਰਾ ਅਤੇ ਰਾਮ ਨਗਰ ਗਲੀ ਨੰਬਰ 21 ਦੇ ਪਿੱਛੇ ਸੰਗੀਤ ਸਿਨੇਮਾ ਵਿਸ਼ਵਕਰਮਾ ਕਾਲੋਨੀ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਿਊ ਮਾਡਲ ਟਾਊਨ (ਧਮੀਜਾ ਮੈਡੀਕਲ ਦੇ ਪਿੱਛੇ ਗਲੀ ਨੰਬਰ 1, 2 ਅਤੇ 3), ਨਿਊ ਜਨਤਾ ਨਗਰ (ਅਰੋੜਾ ਪੈਲੇਸ ਦੇ ਸਾਹਮਣੇ ਗਲੀ ਨੰਬਰ 1, 2 ਅਤੇ 3) ਅਤੇ ਭਾਮੀਆ ਖੁਰਦ (ਕ੍ਰਿਸ਼ਨਾ ਕਾਲੋਨੀ ਗਲੀ ਨੰਬਰ 1 ਤੋਂ 4) ਪਹਿਲਾਂ ਹੀ ਮਾਈਕਰੋਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ। ਇਨ੍ਹਾਂ ਸਾਰੇ ਇਲਾਕਿਆਂ ਨੂੰ ਸੀਲ ਕਰ ਕੇ ਸਬੰਧਿਤ ਵਿਭਾਗਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕੰਟੇਨਮੈਂਟ ਜ਼ੋਨਾਂ ਅਤੇ ਮਾਈਕਰੋਕੰਟੇਨਮੈਂਟ ਜ਼ੋਨਾਂ ਦੀ ਪਛਾਣ ਕਰਨ ਲਈ ਜ਼ਿਲ੍ਹਾ ਲੁਧਿਆਣਾ ਵਿਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵਿਚ ਸੰਯਮ ਅਗਰਵਾਲ ਵਧੀਕ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਡਾ. ਰਾਜੇਸ਼ ਕੁਮਾਰ ਬੱਗਾ ਸਿਵਲ ਸਰਜਨ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਮੇਸ਼ ਕੁਮਾਰ ਅਤੇ ਮੈਡੀਕਲ ਕਾਲਜ ਦੇ ਮੁਖੀ ਡਾ. ਕਲੈਰੈਂਸ ਸੈਮੂਅਲ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵੱਲੋਂ ਸਿਫ਼ਾਰਸ਼ ਕਰਨ 'ਤੇ ਹੀ ਉਕਤ ਜ਼ੋਨਾਂ ਦੀ ਘੋਸ਼ਣਾ ਕੀਤੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ।ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਨਾਂ ਲੋਕਾਂ ਨੂੰ ਵੀ ਬਚਾਉਣ ਵਿਚ ਸਹਾਇਤਾ ਕਰਨਗੇ।

ਸਰਵਜਨ ਸੇਵਾ ਪਾਰਟੀ ਇਮਾਨਦਾਰ ਤੇ ਯੂਥ ਉਮੀਦਰਵਾਰ ਨੂੰ ਉਤਾਰੇਗੀ 2022 ਦੀਆˆ ਵਿਧਾਨ ਸਭਾ ਚੌਣਾˆ ਦੌਰਾਨ-ਪ੍ਰਧਾਨ ਗੁਰਸੇਵਕ ਮੱਲ੍ਹਾ

ਖਹਿਰਾ ਪਰਿਵਾਰ ਦਾ ਮੈਬਰ ਸੁਖਦੇਵ ਖਹਿਰਾ ਵੀ ਸਰਵਜਨ ਸੇਵਾ ਪਾਰਟੀ ਵਿੱਚ ਹੋਇਆ ਸਾਮਿਲ

ਹਠੂਰ 27 ਜੂਨ (ਨਛੱਤਰ ਸੰਧੂ) ਪੰਜਾਬ ਅੰਦਰ ਵੱਧ ਰਹੇ ਅਪਰਾਧਿਕ ਮਾਮਲਿਆ, ਭਰਿਸ਼ਟਾਚਾਰ, ਬੇਰੁਜਗਾਰੀ ਅਤੇ ਵੱਧਦੀ ਮਹਿੰਗਾਈ ਨੇ ਆਮ ਨਾਗਰਿਕ ਦਾ ਜਿਉˆਣਾ ਮੁਸ਼ਕਿਲ ਕਰ ਰੱਖਿਆ ਹੈ। ਸਮੇˆ ਸਮੇˆ ਤੇ ਕਾਬਜ ਅਕਾਲੀ ਤੇ ਕਾˆਗਰਸੀਆˆ ਨੇ ਸਤਾ ਤੇ ਕਾਬਜ ਹੋਕੇ ਖਜਾਨੇ ਦੀ ਅੰਨੀ ਲੁੱਟ ਖਸੁੱਟ ਕੀਤੀ ਜਿਸ ਕਾਰਨ ਸੂਬੇ ਅੰਦਰ ਵਿਕਾਸ ਕਾਰਜ ਵੀ ਪ੍ਰਭਾਵਿਤ ਹੋਏ ਹਨ। ਲੋਕਾˆ ਲਈ ਸਸਤੀਆˆ ਸਿਹਤ ਸਹੂਲਤਾˆ ਲਈ ਵੀ ਸਰਕਾਰਾˆ ਵੱਲੋˆ ਕੌਈ ਠੋਸ ਕਦਮ ਨਹੀˆ ਚੁੱਕੇ ਗਏ ਅਤੇ ਕਿਸੇ ਤਰਾˆ ਦੀ ਬੀਮਾਰੀ ਦਾ ਸ਼ਿਕਾਰ ਵਿਆਕਤੀਆˆ ਨੂੰ ਡਾਕਟਰਾˆ ਤੇ ਕਮਿਸਟਾˆ ਦੀ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਅਤੇ ਮਹਿੰਗਾ ਇਲਾਜ ਨਾ ਕਰਵਾ ਸਕਣ ਦੇ ਕਾਰਨ ਜਿੰਦਗੀ ਤੋˆ ਹੱਥ ਧੋ ਬੈਠਦੇ ਨੇ।ਇਹਨਾˆ ਸ਼ਬਦਾ ਦਾ ਪ੍ਰਗਟਾਵਾ ਪੱਤਰਕਾਰਾˆ ਨਾਲ ਗੱਲਬਾਤ ਕਰਦੇ ਹੋਏ ਸਰਵਜਨ ਸੇਵਾ ਪਾਰਟੀ ਦੇ ਪੰਜਾਬ ਪ੍ਰਧਾਨ ਗੁਰਸੇਵਕ ਸਿੰਘ ਮੱਲਾ ਨੇ ਕੀਤਾ। ਇਸਤੋˆ ਇਲਾਵਾˆ ਪੱਤਰਕਾਰਾˆ ਦੇ ਸਵਾਲਾˆ ਦੇ ਜਵਾਬ ਦਿੰਦੇ ਕਿਹਾ ਕਿ ਸਰਵਜਨ ਸੇਵਾ ਪਾਰਟੀ ਸੂਬੇ ਦੀ ਜਨਤਾ ਨੂੰ ਇਹਨਾˆ ਅਲਾਮਤਾˆ ਤੋˆ ਛੁੱਟਕਾਰਾ ਦੁਆ ਸਕਦੀ ਹੈ,ਇਨ੍ਹਾ ਮੁਦਿਆ ਨੂੰ ਲੈ ਕੇ ਹੀ ਨੋਜਵਾਨਾˆ ਵੱਲੋˆ ਪਾਰਟੀ ਪ੍ਰਤੀ ਭਾਰੀ ਉੱਤਸ਼ਾਹ ਵਿਖਾਇਆ ਜਾ ਰਿਹਾ ਹੈ।ਮੱਲਾ ਨੇ ਕਿਹਾ ਕਿ ਪਾਰਟੀ ਵੱਲੋ ਅਹੁਦੇਦਾਰਾˆ ਦੀਆˆ ਨਿਯੁਕਤੀ ਕੀਤੀ ਜਾ ਰਹੀਆˆ ਨੇ ਯੂਥ ਆਗੂ ਭਾਲਇੰਦਰ ਸਿੰਘ ਨੂੰ ਪਟਿਆਲ਼ਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ  ਸੁਖਦੇਵ ਸਿੰਘ ਖਹਿਰਾ ਨੂੰ ਹਲਕਾ ਖੰਡੂਰ ਸਾਹਿਬ ਦੇ ਇੰਚਾਰਜ ਲਾਇਆ ਗਿਆ ਹੈˆ। ਸੁਖਦੇਵ ਸਿੰਘ ਖਹਿਰਾ ਜੋ ਕਿ ਸੁਖਪਾਲ ਸਿੰਘ ਖਹਿਰਾ ਦੇ ਪਰਿਵਾਰਕ ਮੈˆਬਰਾˆ ਵਿੱਚੋˆ ਹਨ ਤੇ ਕੁਝ ਦਿਨ ਪਹਿਲਾˆ ਸਰਵਜਨ ਸੇਵਾ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

ਸਰਕਾਰੀ ਹਸਪਤਾਲ ਬੱਧਨੀ ਕਲਾਂ ਵਿਖੇ ਨਸਾ ਵਿਰੋਧੀ ਸੈਮੀਨਾਰ ਕਰਵਾਇਆ

ਨਸਾ ਨੂੰ ਸੌਕ ਜਾ ਮਜਬੂਰੀ ਨਾ ਬਣਾਓ , ਨਸਾ ਛੱਡੋ ਅਤੇ ਕੋਹੜ ਵੱਢੋ-ਡਾਂ: ਗਿੱਲ

ਬੱਧਨੀ ਕਲਾ/ਅਜੀਤਵਾਲ,ਜੂਨ 2020 - (ਨਛੱਤਰ ਸੰਧੂ) ਮਿਸਨ ਫਤਿਹ ਅਧੀਨ ਸਿਵਲ ਸਰਜਨ ਮੋਗਾ ਡਾਂ:ਅਮਨਪ੍ਰੀਤ ਕੌਰ ਬਾਜਵਾ ਦੇ ਹੁਕਮਾ ਅਨੁਸਾਰ ਅਤੇ ਡਾਂ: ਸੁਖਪ੍ਰੀਤ ਬਰਾੜ ਡੀ ਐਮ ਸੀ ਦੇ ਦਿਸਾ ਨਿਰਦੇਸਾ ਮੁਤਾਬਿਕ ਬੱਧਨੀ ਕਲਾਂ ਵਿਖੇ ਸੀ ਐਚ ਸੀ ਦੇ ਵਿੱਚ ਨਸਾ ਵਿਰੋਧੀ ਦਿਵਸ ਸੈਮੀਨਾਰ ਦੇ ਰੂਪ ਵਿੱਚ ਅਤੇ ਕੋਵਿਡ-19 ਦੀਆ ਹਦਾਇਤਾ ਦੀ ਪਾਲਣਾ ਕਰਦੇ ਹੋਏ ਡਾਂ:ਗਗਨਦੀਪ ਗਿੱਲ ਐਸ ਐਮ ਓ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਮੌਕੇ ਡਾਕਟਰ ਗਗਨਦੀਪ ਨੇ ਦੱਸਿਆ ਕਿ ਨਸਾ ਸਿਹਤ ਲਈ ਬਹੁਤ ਹਾਨੀਕਾਰਕ ਹੈ।ਨਸਾ ਸਮਾਜ ਲਈ ਵੀ ਘਾਤਕ ਹੈ।ਉਨ੍ਹਾ ਦੱਸਿਆ ਕਿ ਕਈ ਲੋਕ ਨਸਾ ਪਹਿਲਾ ਸੌਕ ਨਾਲ ਕਰਦੇ ਹਨ ਤੇ ਫਿਰ ਨਸਾ ਕਰਨਾ ਉਨ੍ਹਾ ਦੀ ਮਜਬੂਰੀ ਬਣ ਜਾਦਾ ਹੈ।ਕਈ ਲੋਕ ਮਾਨਸਿਕ ਤਣਾਅ ਦੂਰ ਕਰਨ ਲਈ ਵੀ ਨਸਾ ਕਰਦੇ ਹਨ ਪਰ ਇਹ ਕੋਈ ਉਚਿਤ ਹੱਲ ਨਹੀ ਹੈ,ਸੋ ਪੰਜਾਬ ਸਰਕਾਰ ਵੱਲੋ ਬਣਾਏ ਗਏ ਨਸਾ ਛਡਾਊ ਕੇਦਰਾਂ ਵਿੱਚ ਨਸਾ ਛੱਡਣ ਵਾਲਿਆ ਨੂੰ ਪ੍ਰੇਰਿਤ ਕਰਕੇ ਵਧੀਆ ਜੀਵਨ ਜਿਉਨ ਲਈ ਉਪਰਾਲੇ mਕੀਤੇ ਹਨ।ਡਾਕਟਰ ਗਗਨਦੀਪ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਬਣਾਏ ਗਈ ਨਸ਼ਾ ਛੱਡੋ ਸੈਟਰ ਵਿੱਚ ਨਸਾ ਕਰਨ ਵਾਲਿਆ ਵਿਅਕਤੀਆ ਦੀ ਕੌਸਲੰਗਿ ਵੀ ਕੀਤੀ ਜਾਦੀ ਹੈ ਤਾ ਜੋ ਜਿੰਦਗੀ ਦੇ ਸਹੀ ਰਾਹ ਤੇ ਆ ਸਕਣ ਅਤੇ ਇੱਕ ਵਧੀਆ ਸਮਾਜਿਕ ਪ੍ਰਾਣੀ ਵਜੋ ਆਪਣੀ ਜਿੰਦਗੀ ਬਤੀਤ ਕਰਨ।ਇਸ ਮੌਕੇ ਡਾਕਟਰ ਸਾਕਸੀ ਮੈਡੀਕਲ ਆਫਸਰ,ਨਵਦੀਪ ਕੌਰ ਕੌਸਲਰ,ਸੁਸਾਂਤ ਮਜੀਠੀਆ ਅਤੇ ਨਵਦੀਪ ਸਿੰਘ ਆਦਿ ਹਾਰਜ ਸਨ।

ਪਿੰਡ ਮਾਣੂੰਕੇ ਦੀ ਪੰਚਾਇਤ ਨੂੰ ਦਾਖਾ ਨੇ 12 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ

ਦਾਖਾ ਨੇ ਸਰਪੰਚ ਮਾਣੂੰਕੇ ਦੇ ਕੀਤੇ ਕੰਮਾ ਦੀ

ਸਲਾਂਘਾ ਕੀਤੀਹਠੂਰ 26 ਜੂਨ (ਨਛੱਤਰ ਸੰਧੂ)ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਪਿੰਡ ਮਾਣੂੰਕੇ ਦੇ ਵਿਕਾਸ ਕਾਰਜਾ ਲਈ 12 ਲੱਖ 59 ਹਜਾਰ 696 ਰੁਪਏ ਦੀ ਗਰਾਟ ਦਾ ਚੈਕ ਸਮੁੱਚੀ ਪੰਚਾਇਤ ਦੀ ਹਾਜਰੀ ਵਿੱਚ ਸਰਪੰਚ ਗੁਰਮੁੱਖ ਸਿੰਘ ਸੰਧੂ ਨੂੰ ਦਿੱਤਾ।ਇਸ ਸਮੇ ਉਨ੍ਹਾ ਨਾਲ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਜਿਲ੍ਹਾ ਪ੍ਰੀਸਦ ਮੈਬਰ ਦਰਸਨ ਸਿੰਘ ਲੱਖਾ,ਸਰਪੰਚ ਜਗਜੀਤ ਸਿੰਘ ਕਾਉਕੇ,ਸਰਪੰਚ ਗੁਰਸਿਮਰਨ ਸਿੰਘ ਗਿੱਲ ਰਸੂਲਪੁਰ ਵੀ ਵਿਸੇਸ ਤੌਰ ਤੇ ਹਾਜਰ ਸਨ।ਚੇਅਰਮੈਨ ਦਾਖਾ ਨੇ ਜਿੱਥੇ ਪਿੰਡ ਵਿੱਚ ਹੋਏ ਅਤੇ ਚੱਲ ਰਹੇ ਸਮੁੱਚੇ ਵਿਕਾਸ ਕਾਰਜਾ ਦਾ ਥਾ-ਥਾ ਤੇ ਜਾਇਜਾ ਲਿਆ,ਉਥੇ ਉਨ੍ਹਾ ਨੇ ਕਿਹਾ ਕਿ ਆਉਣ ਵਾਲੇ ਦਿਨਾ ਵਿੱਚ ਜਗਰਾਂE ਹਲਕੇ ਦੇ ਵਿਕਾਸ ਕਾਰਜਾ ਦੀਆ ਹਨੇਰੀਆ ਲਿਆ ਦਿੱਤੀਆ ਜਾਣਗੀਆ।ਉਨ੍ਹਾ ਮਾਣੂੰਕੇ ਪਿੰਡ ਦੀ ਪੰਚਾਇਤ ਅਤੇ ਸਰਪੰਚ ਗੁਰਮੁੱਖ ਸਿੰਘ ਸੰਧੂ ਵੱਲੋ ਮਿਲ ਕੇ ਕੀਤੇ ਜਾ ਰਹੇ ਸਵੱਛ ਕਾਰਜਾ ਲਈ ਸਲਾਂਘਾ ਕੀਤੀ।ਇਸ ਸਮੇ ਸਰਪੰਚ ਸੰਧੂ ਨੇ ਪੰਚਾਇਤ ਦੀ ਤਰਫੋ ਚੇਅਰਮੈਨ ਦਾਖਾ ਦਾ ਧੰਨਵਾਦ ਕੀਤਾ।ਇਸ ਸਮੇ ਉਨ੍ਹਾ ਨਾਲ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ,ਸੁਖਦੇਵ ਸਿੰਘ ਖਾਲਸਾ,ਸਮਸੇਰ ਸਿੰਘ ਸੇਰੂ,ਜਗਰਾਜ ਸਿੰਘ,ਮਨਜੀਤ ਕੌਰ,ਕੁਲਵੰਤ ਕੌਰ,ਜਸਵੰਤ ਸਿੰਘ ਕੁੱਕੂ,ਜਗਰਾਜ ਸਿੰਘ(ਪੰਚ),ਕੁਲਦੀਪ ਸਿੰਘ ਕੈਲੇ,ਜਗਮੋਹਨ ਸਿੰਘ,ਜਰਨੈਲ ਸਿੰਘ,ਹਰੀ ਸਿੰਘ,ਸੁਖਵਿੰਦਰ ਸਿੰਘ ਸਿੰਦਾਅਤੇ ਡਾ: ਨਾਹਰ ਸਿੰਘ ਵੀ ਹਾਜਰ ਸਨ। 

ਮੋਟਰ ਸਾਈਕਲ ਸਵਾਰ ਵਿਅਕਤੀ ਕੋਲੋਂ ਭਾਰੀ ਮਾਤਰਾਂ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ

ਜਗਰਾਉਂ/ਲੁਧਿਆਣਾ -(ਰਾਣਾ ਸ਼ੇਖਦੌਲਤ)- ਇੱਕ ਮੋਟਰਸਾਈਕਲ ਸਵਾਰ ਵਿਅਕਤੀ ਪਾਸੋਂ ਭਾਰੀ ਮਾਤਰਾਂ ਵਿੱਚ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ  ਕੀਤੀ ਗਈ ਹੈ ਮੁਤਾਬਿਕ ਜਾਣਕਾਰੀ ਅਨੁਸਾਰ ਏ.ਐਸ.ਆਈ ਰਾਜ ਕੁਮਾਰ ਨੇ ਦੱਸਿਆ ਕਿ ਗੁਰੂਸਰ ਮੇਨ ਗੇਟ ਤੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੋਕਿਆ ਗਿਆ ਜਿਸ ਨੇ ਆਪਣਾ ਨਾਮ ਸੁਖਦਰਸ਼ਨ ਸਿੰਘ ਪੁੱਤਰ ਕਿਸਨ ਸਿੰਘ ਨੇੜੇ ਨਾਨਕਸਰ ਰੇਲਵੇ ਫਾਟਕ ਦੇ ਰਹਿਣ ਵਾਲਾ ਦੱਸਿਆ ਅਤੇ ਤਲਾਸ਼ੀ ਦੌਰਾਨ ਉਸ ਤੋਂ ਭਾਰੀ ਮਾਤਰਾਂ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੁੱਕਦਮਾ ਦਰਜ ਕਰ ਲਿਆ ਹੈ

ਜਗਰਾਉਂ ਪੁਲਿਸ ਵੱਲੋਂ ਭਾਰੀ ਮਾਤਰਾਂ ਵਿੱਚ ਅਫੀਮ ਬਰਾਮਦ

ਜਗਰਾਉਂ/ਲੁਧਿਆਣਾ -(ਰਾਣਾ ਸ਼ੇਖਦੌਲਤ) -ਲੁਧਿਆਣਾ ਦਿਹਾਤੀ ਪੁਲਿਸ ਦੇ ਮੁੱਖੀ ਐਸ.ਐਸ.ਪੀ ਸ੍ਰੀ ਵਿਵੇਕ ਸ਼ੀਲ ਸੋਨੀ ਦੀ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਅੱਜ ਸੀ.ਆਈ.ਏ ਸਟਾਫ਼ ਦੇ ਮੁੱਖ ਅਫਸਰ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਐਸ.ਆਈ ਕਰਮਜੀਤ ਸਿੰਘ ਨੂੰ ਮੁਖਬਰ ਨੇ ਦੱਸਿਆ ਕਿ ਜੋਗਿੰਦਰ ਸਿੰਘ ਉਰਫ਼ ਨੋਨੀ ਪੁੱਤਰ ਹਰਚੰਦ ਸਿੰਘ ਵਾਸੀ ਮੀਰਪੁਰ ਹਾਸ,ਜਗਦੇਵ ਸਿੰਘ ਉਰਫ ਜੱਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਗਗੜਾ,ਜਰਨੈਲ ਸਿੰਘ ਉਰਫ ਜੈਲੀ ਪੁੱਤਰ ਬਹਾਦਰ ਸਿੰਘ ਵਾਸੀ ਅਖਾੜਾ ਅਤੇ ਕੁਲਵੰਤ ਸਿੰਘ ਉਰਫ਼ ਕੰਤਾਂ ਪੁੱਤਰ ਭਾਗ ਸਿੰਘ ਵਾਸੀ ਅਖਾੜਾ ਇਹ ਚਾਰੇ ਮਿਲ ਕੇ ਅਫੀਮ ਦਾ ਕੰਮ ਕਰਦੇ ਹਨ ਅੱਜ ਇਹ ਅਫੀਮ ਜਗਰਾਉਂ ਦੇਣ ਆ ਰਹੇ ਹਨ ਤਾਂ ਨਾਕਾਬੰਦੀ ਕਰਕੇ ਮੌਕੇ ਪਰ ਭਾਰੀ ਮਾਤਰਾਂ ਵਿੱਚ ਅਫੀਮ ਬਰਾਮਦ ਕਰਕੇ ਮੁੱਕਦਮਾ ਦਰਜ ਕਰ ਲਿਆ ਹੈ