ਸਰਕਾਰੀ ਹਸਪਤਾਲ ਬੱਧਨੀ ਕਲਾਂ ਵਿਖੇ ਨਸਾ ਵਿਰੋਧੀ ਸੈਮੀਨਾਰ ਕਰਵਾਇਆ

ਨਸਾ ਨੂੰ ਸੌਕ ਜਾ ਮਜਬੂਰੀ ਨਾ ਬਣਾਓ , ਨਸਾ ਛੱਡੋ ਅਤੇ ਕੋਹੜ ਵੱਢੋ-ਡਾਂ: ਗਿੱਲ

ਬੱਧਨੀ ਕਲਾ/ਅਜੀਤਵਾਲ,ਜੂਨ 2020 - (ਨਛੱਤਰ ਸੰਧੂ) ਮਿਸਨ ਫਤਿਹ ਅਧੀਨ ਸਿਵਲ ਸਰਜਨ ਮੋਗਾ ਡਾਂ:ਅਮਨਪ੍ਰੀਤ ਕੌਰ ਬਾਜਵਾ ਦੇ ਹੁਕਮਾ ਅਨੁਸਾਰ ਅਤੇ ਡਾਂ: ਸੁਖਪ੍ਰੀਤ ਬਰਾੜ ਡੀ ਐਮ ਸੀ ਦੇ ਦਿਸਾ ਨਿਰਦੇਸਾ ਮੁਤਾਬਿਕ ਬੱਧਨੀ ਕਲਾਂ ਵਿਖੇ ਸੀ ਐਚ ਸੀ ਦੇ ਵਿੱਚ ਨਸਾ ਵਿਰੋਧੀ ਦਿਵਸ ਸੈਮੀਨਾਰ ਦੇ ਰੂਪ ਵਿੱਚ ਅਤੇ ਕੋਵਿਡ-19 ਦੀਆ ਹਦਾਇਤਾ ਦੀ ਪਾਲਣਾ ਕਰਦੇ ਹੋਏ ਡਾਂ:ਗਗਨਦੀਪ ਗਿੱਲ ਐਸ ਐਮ ਓ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਮੌਕੇ ਡਾਕਟਰ ਗਗਨਦੀਪ ਨੇ ਦੱਸਿਆ ਕਿ ਨਸਾ ਸਿਹਤ ਲਈ ਬਹੁਤ ਹਾਨੀਕਾਰਕ ਹੈ।ਨਸਾ ਸਮਾਜ ਲਈ ਵੀ ਘਾਤਕ ਹੈ।ਉਨ੍ਹਾ ਦੱਸਿਆ ਕਿ ਕਈ ਲੋਕ ਨਸਾ ਪਹਿਲਾ ਸੌਕ ਨਾਲ ਕਰਦੇ ਹਨ ਤੇ ਫਿਰ ਨਸਾ ਕਰਨਾ ਉਨ੍ਹਾ ਦੀ ਮਜਬੂਰੀ ਬਣ ਜਾਦਾ ਹੈ।ਕਈ ਲੋਕ ਮਾਨਸਿਕ ਤਣਾਅ ਦੂਰ ਕਰਨ ਲਈ ਵੀ ਨਸਾ ਕਰਦੇ ਹਨ ਪਰ ਇਹ ਕੋਈ ਉਚਿਤ ਹੱਲ ਨਹੀ ਹੈ,ਸੋ ਪੰਜਾਬ ਸਰਕਾਰ ਵੱਲੋ ਬਣਾਏ ਗਏ ਨਸਾ ਛਡਾਊ ਕੇਦਰਾਂ ਵਿੱਚ ਨਸਾ ਛੱਡਣ ਵਾਲਿਆ ਨੂੰ ਪ੍ਰੇਰਿਤ ਕਰਕੇ ਵਧੀਆ ਜੀਵਨ ਜਿਉਨ ਲਈ ਉਪਰਾਲੇ mਕੀਤੇ ਹਨ।ਡਾਕਟਰ ਗਗਨਦੀਪ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਬਣਾਏ ਗਈ ਨਸ਼ਾ ਛੱਡੋ ਸੈਟਰ ਵਿੱਚ ਨਸਾ ਕਰਨ ਵਾਲਿਆ ਵਿਅਕਤੀਆ ਦੀ ਕੌਸਲੰਗਿ ਵੀ ਕੀਤੀ ਜਾਦੀ ਹੈ ਤਾ ਜੋ ਜਿੰਦਗੀ ਦੇ ਸਹੀ ਰਾਹ ਤੇ ਆ ਸਕਣ ਅਤੇ ਇੱਕ ਵਧੀਆ ਸਮਾਜਿਕ ਪ੍ਰਾਣੀ ਵਜੋ ਆਪਣੀ ਜਿੰਦਗੀ ਬਤੀਤ ਕਰਨ।ਇਸ ਮੌਕੇ ਡਾਕਟਰ ਸਾਕਸੀ ਮੈਡੀਕਲ ਆਫਸਰ,ਨਵਦੀਪ ਕੌਰ ਕੌਸਲਰ,ਸੁਸਾਂਤ ਮਜੀਠੀਆ ਅਤੇ ਨਵਦੀਪ ਸਿੰਘ ਆਦਿ ਹਾਰਜ ਸਨ।