ਲੋਕ ਭਲਾਈ ਵੈਲਫੇਅਰ ਸੁਸਾਇਟੀ ਨੇ ਨਸ਼ਾ ਵਿਰੋਧੀ ਦਿਵਸ ਮਨਾਇਆ

ਨਸ਼ਾ ਸਮਾਜ ਨੂੰ ਖੋਖਲਾ ਕਰਦਾ ਹੈ, ਐਸ ਐੱਚ, ਓ ਜਸਵਿੰਦਰ ਕੌਰ 

ਮਹਿਲ ਕਲਾਂ /ਬਰਨਾਲਾ - ਜੂਨ 2020 -(ਗੁਰਸੇਵਕ ਸਿੰਘ ਸੋਹੀ) - ਅੱਜ ਲੋਕ ਭਲਾਈ ਵੈਲਫੇਅਰ ਸੁਸਾਇਟੀ (ਰਜਿ) ਮਹਿਲ ਕਲਾਂ ਵੱਲੋਂ "ਅੰਤਰਰਾਸ਼ਟਰੀ ਨਸ਼ਾ ਵਿਰੋਧੀ"  ਦਿਵਸ ਮਨਾਇਆ ਗਿਆ। ਇਸ ਵੇਲ਼ੇ ਬਲਾਕ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕਿ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੀ ਟੀਮ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਵੇਲ਼ੇ ਥਾਣਾ ਮਹਿਲ ਕਲਾਂ ਦੀ ਐਸ, ਐੱਚ, ਓ ਜਸਵਿੰਦਰ ਕੌਰ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਨੂੰ ਖੋਖਲਾ ਕਰਦਾ ਹੈ, ਸਮਾਜ ਵਿੱਚ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਚਿੰਤਾਜਨਕ ਦੱਸਿਆ ਅਤੇ ਉਹਨਾਂ ਕਿਹਾ ਪ੍ਰਸਾਸ਼ਨ ਵਲੋਂ ਲਗਾਤਾਰ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ । ਜਿਸ ਵਿੱਚ ਪ੍ਰਸਾਸ਼ਨ ਨੂੰ ਸ਼ਬਹੁਤ ਵੱਡੀ ਸਫਲਤਾ ਵੀ ਮਿਲ ਰਹੀ ਹੈ। ਸੁਸਾਇਟੀ ਪ੍ਰਧਾਨ ਪਰਮਿੰਦਰ ਸਿੰਘ ਹਮੀਦੀ ਨੇ ਕਿਹਾ ਕਿ ਅੱਜ ਸਾਨੂੰ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਸੁਚੇਤ ਕਰਨ ਦੀ ਜਰੂਰਤ ਹੈ ਅੱਜ ਸਮੇਂ ਦੀ ਜਰੂਰਤ ਹੈ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤੀ ਜਾਵੇ ਤਾਂ ਜੋ ਇੱਕ ਵਧੀਆਂ ਨਰੋਏ ਸਮਾਜ ਨੂੰ ਸਥਾਪਿਤ ਕੀਤਾ ਜਾ ਸਕੇ,  ਇਸ ਲਈ ਅੱਜ ਸਾਨੂੰ ਨਸਾ ਵੇਚਣ ਵਾਲੇ ਸ਼ਰਾਰਤੀ ਅਨਸਰਾਂ ਤੋਂ ਸਾਵਧਾਨ ਰਹਿਣ ਦੀ ਜਰੂਰਤ ਹੈ। ਜੇਕਰ ਕੋਈ ਇਹੋ ਜਿਹਾ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਰੋਕਣਾ ਚਾਹੀਦਾ ਹੈ। ਇਸ ਮੌਕੇ ਤੇ ਡਾ ਗੁਰਪ੍ਰੀਤ ਸਿੰਘ ਨਾਹਰ ਸਿੰਘ ਮਹਿਲ ਕਲਾਂ, ਡਾ ਸਹਿਜਾਦ ਚੌਧਰੀ, ਸੋਨਾ ਸੰਘੇੜਾ,ਤੇਜਾ ਸਿੰਘ ਗੁੰਮਟੀ, ਜਸਮਨ ਪਾਲ, ਹਰਜੀਤ ਹੈਰੀ ਮਹਿਲ ਖੁਰਦ, ਰਣਬੀਰ ਭੀਖੀ, ਰਮਨਦੀਪ ਬੰਮਰਾ  ਹਮੀਦੀ, ਫਿਰੋਜ ਖਾਨ ਆਦਿ ਹਾਜ਼ਰ ਸਨ।